ਸੋਸ਼ਲ: ਕੀ ਹੁਣ 'ਆਧਾਰ' ਫੇਸਬੁੱਕ ਲਈ ਵੀ ਜ਼ਰੂਰੀ

ਤਸਵੀਰ ਸਰੋਤ, Getty Images
ਖ਼ਬਰਾਂ ਹਨ ਕਿ ਫੇਸਬੁੱਕ ਦੇ ਨਵੇਂ ਯੂਜ਼ਰਸ ਨੂੰ ਹੁਣ ਅਕਾਊਂਟ ਖੋਲ੍ਹਣ ਲਈ ਆਧਾਰ ਕਾਰਡ ਵਾਲੇ ਨਾਂ ਦੀ ਵਰਤੋਂ ਕਰਨੀ ਪਵੇਗੀ। ਫੇਸਬੁੱਕ ਇਸ ਫੀਚਰ 'ਤੇ ਅਜੇ ਟੈਸਟ ਕਰ ਰਿਹਾ ਹੈ।
ਸੰਭਾਵਿਤ ਤੌਰ 'ਤੇ ਫੇਸਬੁੱਕ ਅਜਿਹਾ ਨਕਲੀ ਅਕਾਊਂਟਸ ਉੱਤੇ ਨਕੇਲ ਕੱਸਣ ਲਈ ਕਰ ਰਿਹਾ ਹੈ।
ਨਵੇਂ ਫੀਚਰ ਰਾਹੀਂ ਫੇਸਬੁੱਕ ਵੱਲੋਂ ਗ੍ਰਾਹਕਾਂ ਨੂੰ ਆਧਾਰ ਕਾਰਡ ਵਾਲਾ ਨਾਂ ਵਰਤਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਫੇਸਬੁੱਕ ਦੇ ਇਸ ਨਵੇਂ ਫੀਚਰ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਲੋਕਾਂ ਦੀ ਵੱਖ-ਵੱਖ ਪ੍ਰਕਿਰਿਆ ਦੇਖਣ ਨੂੰ ਮਿਲ ਰਹੀ ਹੈ।
ਟਵਿੱਟਰ ਯੂਜ਼ਰ ਨਿਥਿਨ ਰਾਓ ਇਸ ਨਾਲ ਸਹਿਮਤ ਹਨ ਜੇ ਆਧਾਰ ਕਾਰਡ ਦੀ ਫੋਟੋ ਨੂੰ ਫੇਸਬੁੱਕ ਪ੍ਰੋਫਾਈਲ ਬਣਾਉਣਾ ਜ਼ਰੂਰੀ ਨਹੀਂ ਹੋਏਗਾ।

ਤਸਵੀਰ ਸਰੋਤ, TWITTER
ਨਵਰੂਪ ਸਿੰਘ ਫੇਸਬੁੱਕ ਤੋਂ ਸਵਾਲ ਪੁੱਛ ਰਹੇ ਹਨ ਕਿ ਉਨ੍ਹਾਂ ਨੂੰ ਫੇਸਬੁੱਕ ਨੂੰ ਆਧਾਰ ਨਾਲ ਜੋੜਨ ਦੀ ਇਜਾਜ਼ਤ ਕਿਸ ਨੇ ਦਿੱਤੀ?

ਤਸਵੀਰ ਸਰੋਤ, TWITTER
ਅਕਿੰਤ ਖਾਂਡੇਲਵਾਲ ਕਹਿੰਦੇ ਹਨ ਕਿ 2018 ਤੋਂ ਭਾਰਤ ਵਿੱਚ ਫੇਸਬੁੱਕ 'ਤੇ ਅਧਾਰ ਕਾਰਡ ਦੀ ਪ੍ਰੋਫਾਈਲ ਫੋਟੋ ਲੱਗਣੀ ਸ਼ੁਰੂ ਹੋ ਜਾਵੇਗੀ।

ਤਸਵੀਰ ਸਰੋਤ, TWITTER
ਪੀਪਲ ਆਫ਼ ਇੰਡੀਆ ਟਵਿੱਟਰ ਹੈਂਡਲ ਕਹਿੰਦੇ ਹਨ ਇਸ ਨਾਲ ਨਕਲੀ ਅਕਾਊਂਟਸ ਤੇ ਸਾਈਬਰ ਕਰਾਇਮ 'ਤੇ ਰੋਕ ਲਗਾਈ ਜਾ ਸਕੇਗੀ। ਇਸਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।

ਤਸਵੀਰ ਸਰੋਤ, TWITTER
ਸਾ ਰੱਥ ਨੇ ਇਸਨੂੰ ਲੈ ਕੇ ਸਵਾਲ ਚੁੱਕੇ ਹਨ ਕਿ ਇਹ ਆਧਾਰ ਨਾਲ ਪਿਆਰ ਅਤੇ ਫੇਸਬੁੱਕ ਨਾਲ ਨਫ਼ਰਤ ਕਰਵਾਉਣ ਦਾ ਏਜੰਡਾ ਹੈ?

ਤਸਵੀਰ ਸਰੋਤ, Twitter
ਦੱਸ ਦਈਏ ਕਿ ਭਾਰਤ ਵਿੱਚ ਫੇਸਬੁੱਕ ਯੂਜ਼ਰਸ ਦੀ ਗਿਣਤੀ 24 ਕਰੋੜ ਹੈ। ਯੂਜ਼ਰਸ ਦੀ ਗਿਣਤੀ ਦੇ ਮਾਮਲੇ ਵਿੱਚ ਭਾਰਤ ਅਮਰੀਕਾ ਤੋਂ ਬਾਅਦ ਦੂਜੇ ਨੰਬਰ 'ਤੇ ਹੈ।












