ਸੱਚ ਹੋਣਗੇ ਗੁਜਰਾਤ ਅਤੇ ਹਿਮਾਚਲ 'ਚ ਐਗਜਿਟ ਪੋਲ?

ਸ਼ੁੱਕਰਵਾਰ ਨੂੰ 182 ਸੀਟਾਂ ਵਾਲੀ ਗੁਜਰਾਤ ਵਿਧਾਨ ਸਭਾ ਦੀਆਂ 93 ਸੀਟਾਂ ਲਈ ਦੂਜੇ ਗੇੜ ਦੀਆਂ ਵੋਟਾਂ ਪਈਆਂ। ਡਿਪਟੀ ਚੋਣ ਕਮਿਸ਼ਨਰ ਉਮੇਸ਼ ਸਿਨ੍ਹਾ ਮੁਤਾਬਕ ਦੂਜੇ ਗੇੜ ਵਿੱਚ ਸ਼ਾਮੀਂ 4 ਵਜੇ ਤੱਕ 68.7 ਫੀਸਦੀ ਵੋਟਾਂ ਪਈਆਂ।

ਗੁਜਰਾਤ ਵਿੱਚ 22 ਸਾਲਾਂ ਤੋਂ ਭਾਜਪਾ ਦੀ ਸਰਕਾਰ ਹੈ। ਵੋਟਾਂ ਮੁਕਦਿਆਂ ਹੀ ਟੀ.ਵੀ. ਚੈਨਲਾਂ 'ਤੇ ਐਗਜ਼ਿਟ ਪੋਲ ਸ਼ੁਰੂ ਹੋ ਗਏ।

ਇਹ ਐਗਜ਼ਿਟ ਪੋਲਾਂ ਭਾਜਪਾ ਨੂੰ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਚ ਬਹੁਮਤ ਦਿਖਾ ਰਹੇ ਹਨ।

ਗੁਜਰਾਤ ਦੇ ਐਗਜ਼ਿਟ ਪੋਲ

  • ਇੰਡੀਆ ਨਿਊਜ਼-ਸੀ.ਐੱਨ.ਐੱਕਸ. ਦੇ ਐਗਜ਼ਿਟ ਪੋਲ ਵਿੱਚ ਭਾਜਪਾ ਨੂੰ 110-120 ਅਤੇ ਕਾਂਗਰਸ ਨੂੰ 65-75 ਸੀਟਾਂ ਮਿਲਣ ਦਾ ਅਨੁਮਾਨ ਲਾਇਆ ਹੈ।
  • ਟਾਈਮਜ਼ ਨਾਓ-ਵੀਐਮਆਰ ਦੇ ਐਗਜ਼ਿਟ ਪੋਲ ਵਿੱਚ ਭਾਜਪਾ ਨੂੰ 115 ਅਤੇ ਕਾਂਗਰਸ ਨੂੰ 65 ਸੀਟਾਂ ਮਿਲੀਆਂ ਹਨ।
  • ਨਿਊਜ਼ 18-ਸੀਵੋਟਰ ਦੇ ਐਗਜ਼ਿਟ ਪੋਲ ਵਿੱਚ ਭਾਜਪਾ ਨੂੰ 108 ਅਤੇ ਕਾਂਗਰਸ ਨੂੰ 74 ਸੀਟਾਂ ਮਿਲਣ ਦਾ ਅਨੁਮਾਨ ਲਾਇਆ ਹੈ।
  • ਇੰਡੀਆ ਟੂਡੇ- ਮਾਈਐਕਸਿਸਦੇ ਐਗਜ਼ਿਟ ਪੋਲ ਨੇ ਭਾਜਪਾ ਨੂੰ 99 ਤੋਂ 113 ਅਤੇ ਕਾਂਗਰਸ ਨੂੰ 68 ਤੋਂ 82 ਸੀਟਾਂ ਦਾ ਅਨੁਮਾਨ ਲਾਇਆ ਹੈ।

ਗੁਜਰਾਤ ਵਿੱਚ, 182 ਸੀਟਾਂ ਵਾਲੀ ਵਿਧਾਨ ਸਭਾ ਦੀਆਂ ਚੋਣਾਂ ਦੇ ਪਹਿਲੇ ਗੇੜ ਵਿੱਚ, 89 ਸੀਟਾਂ ਲਈ 9 ਦਸੰਬਰ ਨੂੰ 68 ਫੀਸਦ ਵੋਟਾਂ ਪਈਆਂ ਸਨ।

ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ 115, ਕਾਂਗਰਸ ਨੂੰ 61 ਸੀਟਾਂ, ਗੁਜਰਾਤ ਪਰਿਵਰਤਨ ਪਾਰਟੀ ਨੂੰ ਦੋ, ਰਾਸ਼ਟਰਵਾਦੀ ਕਾਂਗਰਸ ਪਾਰਟੀ ਨੂੰ ਦੋ, ਜਨਤਾ ਦਲ ਯੂਨਾਈਟਿਡ ਨੂੰ ਇੱਕ ਅਤੇ ਕਿਸੇ ਆਜ਼ਾਦ ਉਮੀਦਵਾਰ ਨੂੰ ਇੱਕ ਸੀਟ ਮਿਲੀ ਸੀ।

ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜੇ 18 ਦਸੰਬਰ ਨੂੰ ਐਲਾਨੇ ਜਾਣਗੇ।

ਹਿਮਾਚਲ ਪ੍ਰਦੇਸ਼ ਦੇ ਐਗਜ਼ਿਟ ਪੋਲ

68 ਸੀਟਾਂ ਵਾਲੀ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਐਗਜ਼ਿਟ ਪੋਲਸ ਨੇ ਵੀ ਭਾਜਪਾ ਨੂੰ ਵੱਡੀ ਬਹੁਮਤ ਦੀ ਭਵਿੱਖਬਾਣੀ ਕੀਤੀ ਹੈ।

  • ਇੰਡੀਆ ਟੂਡੇ-ਮਾਈ ਐਕਸਿਸ ਦੇ ਐਗਜ਼ਿਟ ਪੋਲ ਵਿੱਚ ਭਾਜਪਾ ਨੂੰ 47 ਤੋਂ 55 ਅਤੇ ਕਾਂਗਰਸ ਨੂੰ 13 ਤੋਂ 20 ਸੀਟਾਂ ਮਿਲਣ ਦਾ ਅਨੁਮਾਨ ਲਾਇਆ ਗਿਆ ਹੈ।
  • ਨਿਊਜ਼ 24-ਚਾਣਕਯ ਨੇ ਭਾਜਪਾ ਨੂੰ 55 ਅਤੇ ਕਾਂਗਰਸ ਨੂੰ 13 ਸੀਟਾਂ ਦਾ ਅਨੁਮਾਨ ਲਾਇਆ ਹੈ।
  • ਇੰਡੀਆ ਨਿਊਜ਼-ਸੀਐੱਨਐੱਕਸ ਦਾ ਐਗਜ਼ਿਟ ਪੋਲ ਭਾਜਪਾ ਨੂੰ 42 ਤੋਂ 50 ਅਤੇ ਕਾਂਗਰਸ ਨੂੰ 18 ਤੋਂ 24 ਸੀਟਾਂ ਦਿਖਾਉਂਦਾ ਹੈ।

ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ 36 ਸੀਟਾਂ, ਭਾਜਪਾ ਨੂੰ 27 ਅਤੇ ਬਾਕੀਆਂ ਨੂੰ 5 ਸੀਟਾਂ ਮਿਲੀਆਂ ਸਨ।

ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜੇ 18 ਦਸੰਬਰ ਨੂੰ ਆਉਣਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)