ਗੋਆ 'ਚ ਓਖੀ ਤੂਫ਼ਾਨ ਨੇ ਕਿਵੇਂ ਜਨਜੀਵਨ ਕੀਤਾ ਪ੍ਰਭਾਵਿਤ

    • ਲੇਖਕ, ਮਨਸਵੀ ਨਾਇਕ ਪ੍ਰਭੂਨੇ
    • ਰੋਲ, ਬੀਬੀਸੀ, ਪੱਤਰਕਾਰ

ਗੋਆ ਦੇ ਖ਼ੂਬਸੂਰਤ ਸਮੁੰਦਰੀ ਕਿਨਾਰੇ ਓਖੀ ਤੂਫ਼ਾਨ ਕਰਕੇ ਬੁਰੇ ਤਰ੍ਹਾਂ ਪ੍ਰਭਾਵਿਤ ਹੋਏ ਹਨ।

ਗੋਆ 'ਚ ਹਾਲਾਂਕਿ ਮੀਂਹ ਅਤੇ ਤੇਜ਼ ਹਵਾਵਾਂ ਤੋਂ ਤਾਂ ਰਾਹਤ ਹੈ ਪਰ ਤੂਫ਼ਾਨ ਕਾਰਨ ਸੂਬੇ ਦੇ ਸਮੁੰਦਰੀ ਰਸਤਿਆਂ ਦਾ ਬੁਰਾ ਹਾਲ ਹੋਇਆ ਹੈ।

ਇਸ ਦੇ ਨਾਲ ਹੀ ਤੂਫ਼ਾਨ ਨੇ ਤਟੀ ਇਲਾਕਿਆਂ ਵਿੱਚ ਸਥਿਤ ਦੁਕਾਨਾਂ ਨੂੰ ਤਬਾਹ ਕਰ ਦਿੱਤਾ ਹੈ।

ਗੋਆ ਬੀਚ 'ਤੇ ਕਰੀਬ 350 ਝੁੱਗੀਨੁਮਾ ਛੋਟੀਆਂ-ਛੋਟੀਆਂ ਦੁਕਾਨਾਂ ਹਨ।

ਇਸ ਨਾਲ ਦੱਖਣੀ ਗੋਆ 'ਚ ਮੋਬੋਰ ਬੀਚ, ਉੱਤਰੀ ਗੋਆ 'ਚ ਮੋਰਜੀ ਬੀਚ, ਕਲਾਂਗੁਟੇ ਬੀਚ, ਬਾਗਾ ਬੀਚ ਵੀ ਤੂਫ਼ਾਨ ਨਾਲ ਪ੍ਰਭਾਵਿਤ ਹੋ ਗਏ ਹਨ।

ਓਖੀ ਤੂਫ਼ਾਨ ਕਾਰਨ ਕਈ ਸੈਰ-ਸਪਾਟੇ ਦੀਆਂ ਥਾਂਵਾਂ ਪਾਣੀ ਵਿੱਚ ਡੁੱਬੀਆਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)