ਸੋਸ਼ਲ: ਸ਼ਸ਼ੀ ਕਪੂਰ ਦੇ ਦੇਹਾਂਤ 'ਤੇ ਕਿਨ੍ਹਾਂ ਤਸਵੀਰਾਂ ਰਾਹੀਂ ਦੁੱਖ ਪ੍ਰਗਟਾਇਆ

ਫਿਲਮ ਤੇ ਸਿਆਸੀ ਜਗਤ ਦੀਆਂ ਹਸਤੀਆਂ ਨੇ ਅਦਾਕਾਰ ਸ਼ਸ਼ੀ ਕਪੂਰ ਦੇ ਦੇਹਾਂਤ 'ਤੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਨਾਲ ਸੰਦੇਸ਼ ਲਿਖ ਕੇ ਆਪਣੀ ਸ਼ਰਧਾਂਜਲੀ ਦਿੱਤੀ।

ਮਿਸ ਯੂਨੀਵਰਸ ਰਹੀਂ ਅਦਾਕਾਰਾ ਸੁਸ਼ਮਿਤਾ ਸੇਨ ਨੇ ਤਸਵੀਰ ਨਾਲ ਆਪਣਾ ਸੰਦੇਸ਼ ਟਵੀਟਰ 'ਤੇ ਪੋਸਟ ਕੀਤਾ।

ਅਦਾਕਾਰ ਅਰਜੁਨ ਕਪੂਰ ਨੇ ਸ਼ਰਧਾਂਜਲੀ ਦਿੰਦਿਆਂ ਹੋਇਆਂ ਕਿਹਾ ਕਿ ਉਹ ਸ਼ਸ਼ੀ ਕਪੂਰ ਨੂੰ ਵੱਖਰੇ ਅੰਦਾਜ਼ ਲਈ ਦੇਖਦੇ ਸੀ।

ਇੱਕ ਟਵੀਟਰ ਯੂਜ਼ਰ ਰਾਹੁਲ ਸੂਥਰ ਨੇ ਸ਼ਸ਼ੀ ਕਪੂਰ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਕੁਝ ਥਾਂਵਾਂ ਕਦੇ ਨਹੀਂ ਭਰੀਆਂ ਜਾ ਸਕਦੀਆਂ।

ਇੰਡੀਅਨ ਹਿਸਟਰੀ ਪਿਕ ਨਾਂ ਦੇ ਇੱਕ ਟਵੀਟਰ ਯੂਜ਼ਰ ਨੇ ਸ਼ਸ਼ੀ ਕਪੂਰ ਦੇ ਬਚਪਨ ਦੀ ਤਸਵੀਰ ਟਵੀਟਰ 'ਤੇ ਜਾਰੀ ਕੀਤੀ।

ਅਸਜਦ ਨਾਜ਼ਿਰ ਨੇ ਸ਼ਸ਼ੀ ਕਪੂਰ ਨੂੰ ਸ਼ਰਧਾਂਜਲੀ ਉਨ੍ਹਾਂ ਦੀ ਮਸ਼ਹੂਰ ਫਿਲਮ 'ਦੀਵਾਰ' ਦੀ ਤਸਵੀਰ ਨਾਲ ਦਿੱਤੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)