You’re viewing a text-only version of this website that uses less data. View the main version of the website including all images and videos.
ਸੋਸ਼ਲ: ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਚੋਣ ਨੂੰ ਕਿਵੇਂ ਦੇਖ ਰਿਹਾ ਹੈ ਸੋਸ਼ਲ ਮੀਡੀਆ?
ਸਿੰਘ ਸਦਾਉਂਦਿਆਂ ਭੇਡਾਂ ਦੇ ਵਾਂਗ ਯਾਰੋ, ਹੱਕ 'ਮਾਲਕਾਂ' ਹੱਥ ਫੜਾਇ ਆਏ,
'ਸ਼ਾਹ ਮੁਹੰਮਦਾ' ਪੁੱਛਦੇ ਲੋਕ ਸਿੰਘ ਜੀ, ਤੁਸੀਂ ਚੰਗੀਆਂ ਪੂਰੀਆਂ ਪਾਇ ਆਏ?
ਇਹ ਸ਼ਬਦ ਪੰਥਕ ਮਾਮਲਿਆਂ ਦੇ ਟਿੱਪਣੀਕਾਰ ਤਰਲੋਚਨ ਸਿੰਘ 'ਦੁਪਾਲਪੁਰ' ਦੀ ਕਵਿਤਾ ਦੇ ਹਨ। ਤਰਲੋਚਨ ਸਿੰਘ ਅੱਜ ਕੱਲ ਵਿਦੇਸ਼ ਵੱਸਦੇ ਹਨ ਤੇ ਸੋਸ਼ਲ ਮੀਡੀਆ ਉੱਤੇ ਪੰਜਾਬ ਦੇ ਮਸਲਿਆਂ ਤੇ ਕਾਫ਼ੀ ਸਰਗਰਮੀ ਨਾਲ ਲਿਖਦੇ ਹਨ।
ਇਹ ਲਾਇਨਾਂ ਉਨ੍ਹਾਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵੀਂ ਚੋਣ ਵਿੱਚ ਅਕਾਲੀ ਆਗੂ ਗੋਬਿੰਦ ਸਿੰਘ ਲੌਂਗੋਵਾਲ ਦੇ ਪ੍ਰਧਾਨ ਚੁਣੇ ਜਾਣ ਦੇ ਪ੍ਰਤੀਕਰਮ ਵਜੋਂ ਲਿਖੀ ਕਵਿਤਾ ਦੀਆਂ ਹਨ।
ਜੋ ਉਨ੍ਹਾਂ ਆਪਣੀ ਫੇਸਬੁੱਕ ਵਾਲ ਉੱਤੇ ਸਾਂਝੀ ਕੀਤੀ ਹੈ। ਪਹਿਲ ਪੜੋ ਇਹ ਪੂਰੀ ਕਵਿਤਾ।
ਸੋਸ਼ਲ ਮੀਡੀਆ ਉੱਤੇ ਲੋਕ ਗੋਬਿੰਦ ਸਿੰਘ ਲੌਂਗੋਵਾਲ ਦੇ ਪ੍ਰਧਾਨ ਚੁਣੇ ਜਾਣ ਨੂੰ ਸੁਖਬੀਰ ਸਿੰਘ ਬਾਦਲ ਦੇ ਹੈਰਾਨੀਜਨਕ ਫ਼ੈਸਲੇ ਵਜੋਂ ਦੇਖ ਰਹੇ ਹਨ। ਹਰ ਕੋਈ ਇਸ ਉੱਤੇ ਆਪੋ- ਆਪਣੀ ਸੋਚ ਮੁਤਾਬਕ ਟਿੱਪਣੀਆਂ ਕਰ ਰਿਹਾ ਹੈ। ਕੁਝ ਨੇ ਤਾਂ ਆਪਣੀਆਂ ਟਿੱਪਣੀਆਂ ਵਿੱਚ ਇਹ ਤੱਕ ਦੱਸ ਦਿੱਤਾ ਕਿ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਪ੍ਰਧਾਨਗੀ ਤੋਂ ਛੁੱਟੀ ਕਿਉਂ ਕੀਤੀ ਗਈ।
ਕੋਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਵਧਾਈਆਂ ਦੇ ਰਿਹਾ ਹੈ ਤੇ ਕੋਈ ਉਨ੍ਹਾਂ ਖ਼ਿਲਾਫ਼ ਆਪਣੀ ਭੜਾਸ ਕੱਢ ਰਿਹਾ ਹੈ।
ਗੋਬਿੰਦ ਸਿੰਘ ਲੌਂਗੋਵਾਲ ਭਾਵੇਂ ਸਾਫ਼ ਸੁਥਰੀ ਦਿੱਖ ਵਾਲੇ ਆਗੂ ਹਨ ਪਰ ਸੋਸ਼ਲ ਮੀਡੀਆ ਉੱਤੇ ਉਨ੍ਹਾਂ ਨੂੰ ਵਧਾਈਆਂ ਮਿਲਣ ਦੇ ਨਾਲ ਨਾਲ ਤਿੱਖੀਆਂ ਟਿੱਪਣੀਆਂ ਦਾ ਸਾਹਮਣਾ ਵੀਂ ਕਰਨਾ ਵੀ ਪੈ ਰਿਹਾ ਹੈ।
ਬੀਬੀਸੀ ਪੰਜਾਬੀ ਦੇ 'ਕਹੋ ਤੇ ਸੁਣੋ' ਮੰਚ 'ਤੇ ਟਿੱਪਣੀਆਂ ਕਰਨ ਵਾਲੇ ਜ਼ਿਆਦਾਤਰ ਲੋਕ ਗੋਬਿੰਦ ਸਿੰਘ ਲੌਂਗੋਵਾਲ ਦਾ ਕੱਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਿੰਨਾ ਉੱਚਾ ਨਹੀਂ ਮੰਨ ਰਹੇ। ਇਸ ਲਈ ਲਾਡੀ ਸੰਧੂ ਉਨ੍ਹਾਂ ਨੂੰ ਰਿਮੋਟ ਦਾ ਖਿਡੌਣਾ ਤੱਕ ਕਹਿ
ਫੇਸਬੁੱਕ ਪੇਜ਼ ਉੱਤੇ ਇੱਕ ਹੋਰ ਪਾਠਕ ਗੁਲਸ਼ਨ ਸੇਠੀ ਇਸ ਨੂੰ ਸ਼੍ਰੋਮਣੀ ਕਮੇਟੀ ਉੱਤੇ ਭਾਰੂ ਅਕਾਲੀ ਦਲ ਦੇ ਲਿਫ਼ਾਫ਼ਾ ਕਲਚਰ ਦੀ ਰੀਤ ਨੂੰ ਜਾਰੀ ਰੱਖਣਾ ਕਹਿ ਰਹੇ ਹਨ।
ਸੱਤੀ ਟੁੱਟ ਕਾਲੀਆ ਇਸ ਨੂੰ ਬਾਦਲ ਪਰਿਵਾਰ ਦਾ ਅਸਿੱਧਾ ਕਬਜ਼ਾ ਦੱਸਦੇ ਹੋਏ ਲਿਖਦੇ ਹਨ, 'ਬਾਦਲਾਂ ਤੋਂ ਬਿਨਾਂ ਪੱਤਾ ਨਹੀਂ ਹਿੱਲਣਾ ਪ੍ਰਧਾਨ ਕੋਈ ਵੀ ਹੋਵੇ'।
ਅਮਨਦੀਪ ਸਿੰਘ ਉਨ੍ਹਾਂ ਲੋਕਾਂ ਵਿੱਚ ਸ਼ਾਮਲ ਹਨ ਜਿਹੜੇ ਪਿਛਲੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਦੇ ਲੰਘੇ ਕਾਰਜਾਕਾਲ ਦੀ ਸ਼ਲਾਘਾ ਕਰ ਰਹੇ ਹਨ ਤੇ ਨਵੇਂ ਪ੍ਰਧਾਨ ਨੂੰ ਵਧਾਈ ਦੇ ਰਹੇ ਹਨ।
ਉੱਧਰ ਗਗਨਦੀਪ ਸਿੰਘ ਓਬਰਾਏ ਗੋਬਿੰਦ ਸਿੰਘ ਲੌਂਗੋਵਾਲ ਨੂੰ ਪ੍ਰਧਾਨ ਬਣਾਏ ਜਾਣ ਪਿੱਛੇ ਕਿਰਪਾਲ ਸਿੰਘ ਬਡੂੰਗਰ ਦੇ ਕੰਮਾਂ ਨੂੰ ਦੱਸ ਰਹੇ ਹਨ, ਜੋ ਉਨ੍ਹਾਂ ਲਈ ਗਲ੍ਹੇ ਦੀ ਹੱਡੀ ਬਣੇ ਹੋਏ ਸਨ।