ਸ਼੍ਰੋਮਣੀ ਕਮੇਟੀ: ਗੋਬਿੰਦ ਸਿੰਘ ਲੌਂਗੋਵਾਲ ਚੁਣੇ ਗਏ 42ਵੇਂ ਪ੍ਰਧਾਨ

    • ਲੇਖਕ, ਰਵਿੰਦਰ ਸਿੰਘ ਰੌਬਿਨ
    • ਰੋਲ, ਬੀਬੀਸੀ ਪੰਜਾਬੀ ਲਈ

ਗੋਬਿੰਦ ਸਿੰਘ ਲੌਂਗੋਵਾਲ ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਧਾਨ ਚੁਣੇ ਗਏ ਹਨ।

ਸੰਤ ਰਹਚੰਦ ਸਿੰਘ ਲੌਂਗੋਵਾਲ ਦੇ ਸਿਆਸੀ ਪੈਰੋਕਾਰ ਵਜੋਂ ਜਾਣੇ ਜਾਂਦੇ ਗੋਬਿੰਦ ਸਿੰਘ ਸੰਗਰੂਰ ਜ਼ਿਲ੍ਹੇ ਵਿੱਚ ਬਰਨਾਲਾ ਪਰਿਵਾਰ ਨੂੰ ਖੂਜੇ ਲਾਉਣ ਲਈ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਭਰੋਸੇਮੰਦ ਆਗੂ ਰਹੇ ਹਨ।

ਸੰਗਰੂਰ ਤੋਂ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਗੋਬਿੰਦ ਸਿੰਘ ਲੌਂਗੋਵਾਲ ਨੂੰ ਅੱਜ ਹੋਈ ਵੋਟਿੰਗ ਵਿੱਚ 154 ਵੋਟਾਂ ਪਈਆਂ।

ਵਿਰੋਧੀ ਧਿਰ ਦੇ ਆਗੂ ਅਮਰੀਕ ਸਿੰਘ ਸ਼ਾਹਪੁਰ ਨੂੰ ਸਿਰਫ਼ 15 ਵੋਟਾਂ ਪਈਆਂ

ਮੋਹਾਲੀ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਅਮਰੀਕ ਸਿੰਘ ਮੋਹਾਲੀ ਨੇ ਵੋਟ ਨਹੀਂ ਪਾਈ ।

ਇਸ ਤੋਂ ਪਹਿਲਾਂ ਗੋਬਿੰਦ ਸਿੰਘ ਲੌਂਗੋਵਾਲ ਦਾ ਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਲਈ ਅਕਾਲੀ ਵਲੋਂ ਪੇਸ਼ ਕੀਤਾ ਗਿਆ।

ਨਵੇਂ ਚੁਣੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ, ''ਸਮੁੱਚੀਆਂ ਪੰਥਕ ਧਿਰਾਂ ਨੂੰ ਨਾਲ ਲੈ ਕੇ ਪੰਥਕ ਮਜ਼ਬੂਤੀ ਤੇ ਚੜ੍ਹਦੀ ਕਲਾ ਲਈ ਯਤਨ ਕੀਤੇ ਜਾਣਗੇ।''

185 ਸੀਟਾਂ ਵਾਲੇ ਸ਼੍ਰੋਮਣੀ ਕਮੇਟੀ ਹਾਊਸ ਵਿੱਚ ਬਹੁਮਤ ਰੱਖਣ ਵਾਲੀ ਧਿਰ ਅਕਾਲੀ ਦਲ ਬਾਦਲ ਵੱਲੋਂ ਲੌਂਗੋਵਾਲ ਦਾ ਨਾਂ ਪੇਸ਼ ਕੀਤਾ ਸੀ । ਅਕਾਲੀ ਦਲ ਵੱਲੋਂ ਬੀਬੀ ਜਗੀਰ ਕੌਰ ਨੇ ਉੁਨ੍ਹਾਂ ਦਾ ਨਾਂ ਨਵੇਂ ਪੇਸ਼ ਕੀਤਾ।

ਵਿਰੋਧੀ ਧਿਰ ਵੱਲੋਂ ਜਥੇਦਾਰ ਸਿੰਘ ਸੁਖਦੇਵ ਸਿੰਘ ਭੌਰ ਨੇ ਅਮਰੀਕ ਸਿੰਘ ਸ਼ਾਹਪੁਰ ਦਾ ਨਾਂ ਸਦਨ ਅੱਗੇ ਰੱਖਿਆ ਸੀ।

ਸਦਨ ਦੀ ਪ੍ਰਧਾਨਗੀ ਕਰ ਰਹੇ ਮੌਜੂਦਾ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਵਿਰੋਧੀ ਧਿਰ ਨੂੰ ਘੱਟ ਗਿਣਤੀ ਵਿੱਚ ਹੋਣ ਕਾਰਨ ਆਪਣੇ ਉਮੀਦਵਾਰ ਦਾ ਨਾਂ ਵਾਪਿਸ ਲੈਣ ਲਈ ਕਿਹਾ ਸੀ ।

ਪਰ ਵਿਰੋਧੀ ਧਿਰ ਦੇ ਸਟੈਂਡ ਲੈ ਕੇ ਵੋਟਿੰਗ ਕਰਵਾਈ।

ਕੌਣ ਹਨ ਗੋਬਿੰਦ ਸਿੰਘ ਲੌਂਗੋਵਾਲ?

  • ਗੋਬਿੰਦ ਸਿੰਘ ਲੌਂਗੋਵਾਲ ਦਾ ਜਨਮ 18 ਅਕਤੂਬਰ 1956 ਨੂੰ ਜ਼ਿਲਾ ਸੰਗਰੂਰ ਦੇ ਪਿੰਡ ਲੌਂਗੋਵਾਲ 'ਚ ਹੋਇਆ।
  • ਗੋਬਿੰਦ ਸਿੰਘ ਲੌਂਗੋਵਾਲ ਪੰਜਾਬੀ ਵਿੱਚ ਪੋਸਟ ਗਰੈਜੂਏਟ ਹਨ।
  • ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਸਿਆਸੀ ਵਾਰਿਸ ਭਾਈ ਗੋਬਿੰਦ ਸਿੰਘ ਲੌਂਗੋਵਾਲ ਸਾਲ 1985 'ਚ ਪਹਿਲੀ ਵਾਰ ਹਲਕਾ ਧਨੌਲਾ ਤੋਂ ਸ਼੍ਰੋਮਣੀ ਅਕਾਲੀ ਦੇ ਵਿਧਾਇਕ ਚੁਣੇ ਗਏ ਅਤੇ ਮਾਰਕਫੈੱਡ ਪੰਜਾਬ ਦੇ ਚੇਅਰਮੈਨ ਰਹੇ।
  • ਫਿਰ 1997 ਤੋਂ 2002 ਤੱਕ ਮੰਤਰੀ ਰਹੇ। 2002 ਤੋਂ 2007 ਤੱਕ ਫਿਰ ਵਿਧਾਇਕ ਬਣੇ ਅਤੇ 2015 'ਚ ਹਲਕਾ ਧੂਰੀ ਦੀ ਜਿਮਨੀ ਚੋਣ ਜਿੱਤ ਕੇ ਮੁੜ ਵਿਧਾਇਕ ਬਣੇ।
  • ਗੋਬਿੰਦ ਸਿੰਘ ਲੌਂਗੋਵਾਲ ਸਾਲ 2011 'ਚ ਹਲਕਾ ਲੌਂਗੋਵਾਲ ਜਨਰਲ ਤੋਂ ਐਸ.ਜੀ.ਪੀ.ਸੀ ਮੈਂਬਰ ਬਣੇ ।

ਇਹ ਹਨ ਬਾਕੀ ਅਹੁਦੇਦਾਰ

  • ਰਘੂਜੀਤ ਸਿੰਘ ਕਰਨਾਲ ਸੀਨੀਅਰ ਮੀਤ ਪ੍ਰਧਾਨ
  • ਹਰਪਾਲ ਸਿੰਘ ਜੱਲਾ ਜੂਨੀਅਰ ਮੀਤ ਪ੍ਰਧਾਨ
  • ਗੁਰਬਚਨ ਸਿੰਘ ਕਰਮੂੰਵਾਲਾ ਜਨਰਲ ਸਕੱਤਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)