You’re viewing a text-only version of this website that uses less data. View the main version of the website including all images and videos.
#BBCInnovators: ਇਨ੍ਹਾਂ ਛੱਤਾਂ ਦੇ ਹੇਠ ਚੈਨ ਦੀ ਨੀਂਦ ਸੌਂ ਸਕਣਗੇ ਝੁੱਗੀ ਵਾਸੀ
- ਲੇਖਕ, ਕੈਰੋਲਿਨ ਰਾਈਸ
- ਰੋਲ, ਇਨੋਵੇਟਰਸ ਸੀਰੀਜ਼, ਬੀਬੀਸੀ ਵਰਲਡ ਸਰਵਿਸ
ਜਦੋਂ ਤੁਸੀਂ ਬਸਤੀਆਂ ਅਤੇ ਪਿੰਡਾਂ ਵਿੱਚ ਜਾ ਕੇ ਮੁਸ਼ਕਲਾਂ ਨਾਲ ਭਰੀ ਜ਼ਿੰਦਗੀ ਦੇਖਦੇ ਹੋ ਤਾਂ ਤੁਹਾਨੂੰ ਕਿਵੇਂ ਲੱਗਦਾ ਹੈ?
ਹਸਿਤ ਗਨਾਤਰਾ ਨੇ ਗੁਜਰਾਤ ਦੇ ਸ਼ਹਿਰ ਅਹਿਮਦਾਬਾਦ ਦੀਆਂ ਬਸਤੀਆਂ ਵਿੱਚ ਰਹਿ ਰਹੇ ਲੋਕਾਂ ਨੂੰ ਦੇਖਿਆ ਜਿੱਥੇ ਘਰਾਂ ਦੀ ਮਾੜੀ ਹਾਲਤ ਨੇ ਲੋਕਾਂ ਦੀ ਜ਼ਿੰਦਗੀ ਨੂੰ ਨਰਕ ਬਣਾ ਦਿੱਤਾ ਹੈ।
ਸਾਲ 2011 ਦੀ ਮਰਦਮਸ਼ੁਮਾਰੀ ਮੁਤਾਬਕ ਭਾਰਤ ਵਿੱਚ 6 ਕਰੋੜ ਤੋਂ ਜ਼ਿਆਦਾ ਲੋਕ ਗੰਦੀਆਂ ਬਸਤੀਆਂ ਵਿੱਚ ਰਹਿਣ ਲਈ ਮਜਬੂਰ ਹਨ।
ਇਨ੍ਹਾਂ ਅੰਕੜਿਆਂ ਤੋਂ ਸਾਬਤ ਹੁੰਦਾ ਹੈ ਕਿ ਝੁੱਗੀਆ ਝੋਂਪੜੀਆਂ ਅਤੇ ਬਸਤੀਆਂ ਉਹ ਰਿਹਾਇਸ਼ੀ ਥਾਵਾਂ ਹਨ ਜੋ ਮਨੁੱਖਾਂ ਦੇ ਰਹਿਣਯੋਗ ਨਹੀਂ ਹਨ।
ਗਨਾਤਰਾ ਦੱਸਦੇ ਹਨ, "ਜਦੋਂ ਛੱਤ ਵਿੱਚ ਪਈਆਂ ਮੋਰੀਆਂ ਨੂੰ ਦੇਖ ਕੇ ਝੁੱਗੀ ਵਾਸੀਆਂ ਨੂੰ ਪੁੱਛਿਆ ਜਾਂਦਾ ਹੈ ਤਾਂ ਉਹ ਕਹਿੰਦੇ ਹਨ ਉਨ੍ਹਾਂ ਕੋਲ ਸਿਰ ਢੱਕਣ ਲਈ ਸਿਰਫ਼ ਇਹੀ ਛੱਤ ਹੈ।''
ਇਨ੍ਹਾਂ ਝੁੱਗੀਆਂ ਦੀਆਂ ਛੱਤਾਂ ਟੀਨ ਜਾਂ ਇੱਟਾਂ-ਬੱਜਰੀ ਦੇ ਨਾਲ ਬਣੀਆਂ ਹੁੰਦੀਆਂ ਹਨ ਜਿਸਦੇ ਕਾਰਨ ਇਹ ਗਰਮੀਆਂ ਵਿੱਚ ਬਹੁਤ ਗਰਮ ਅਤੇ ਸਰਦੀਆਂ ਵਿੱਚ ਬਹੁਤ ਠੰਡੀਆਂ ਹੋ ਜਾਂਦੀਆਂ ਹਨ।
ਬਰਸਾਤ ਦੇ ਦਿਨਾਂ ਵਿੱਚ ਟੀਨ ਦੀਆਂ ਇਹ ਛੱਤਾਂ ਵਿੱਚੋਂ ਲਗਾਤਾਰ ਪਾਣੀ ਵੱਗਦਾ ਹੈ।
ਇੰਜਨੀਰਿੰਗ ਦੀ ਪੜਾਈ ਕਰਨ ਤੋਂ ਬਾਅਦ ਆਪਣੇ ਜੱਦੀ ਸ਼ਹਿਰ ਵਾਪਸ ਆਏ ਗਨਾਤਰਾ ਨੇ ਬਸਤੀਆਂ ਵਿੱਚ ਰਹਿਣ ਵਾਲੇ ਲੋਕਾਂ ਦੇ ਘਰਾਂ ਲਈ ਮਜ਼ਬੂਤ ਛੱਤਾਂ ਬਣਾਉਣ ਦਾ ਕੰਮ ਸ਼ੁਰੂ ਕੀਤਾ।
ਹਸਿਤ ਨੇ ਸੋਚਿਆ ਕਿ ਅਜਹੀਆਂ ਛੱਤਾਂ ਬਣਾਈਆਂ ਜਾਣ ਜਿਹੜੀਆਂ ਸਸਤੀਆਂ ਅਤੇ ਟਿਕਾਊ ਹੋਣ ਅਤੇ ਲੋਕ ਚੈਨ ਨਾਲ ਉੱਥੇ ਰਹਿ ਸਕਣ।
ਬਦਤਰ ਹਾਲਤ
ਦੋ ਸਾਲ ਵਿੱਚ ਮਾਰੇ ਗਏ ਤਿੰਨ ਸੌ ਹੰਭਲਿਆਂ ਨੇ ਗਨਾਤਰਾ ਅਤੇ ਉਸਦੀ ਕੰਪਨੀ 'ਮੋਡਰੂਫ਼' ਦੀ ਮਿਹਨਤ ਨੂੰ ਕਾਮਯਾਬ ਬਣਾਇਆ।
ਹਸਿਤ ਬਸਤੀਆਂ ਦੇ ਘਰਾਂ ਲਈ ਜਿਹੜੀਆਂ ਛੱਤਾਂ ਬਣਾ ਰਹੇ ਹਨ ਉਹ ਉਸ ਲਈ ਬਚੇ ਹੋਏ ਗੱਤੇ ਅਤੇ ਕੁਦਰਤੀ ਫਾਇਬਰ ਦੀ ਵਰਤੋ ਕਰਦੇ ਹਨ।
ਇਹ ਮਜ਼ਬੂਤ ਅਤੇ ਪਾਣੀ-ਰੋਧਕ ਹੁੰਦੀਆਂ ਹਨ।
ਹਸਿਤ ਦੱਸਦੇ ਹਨ,"ਦੁਨੀਆਂ ਭਰ ਦੇ ਮਾਹਰਾਂ ਨੇ ਸਾਡੀ ਨਾਕਾਮਯਾਬੀ ਦਾ ਖ਼ਦਸ਼ਾ ਪ੍ਰਗਟਾਇਆ ਪਰ ਅਸੀਂ ਹਾਰ ਨਹੀਂ ਮੰਨੀ।''
"ਜਦੋਂ ਤੁਸੀਂ ਬਸਤੀਆਂ ਵਿੱਚ ਅਜਿਹੀਆਂ ਮੁਸ਼ਕਲਾਂ ਦੇਖਦੇ ਹੋ ਤਾਂ ਇਨ੍ਹਾਂ ਦੇ ਹੱਲ ਦਾ ਵਿਚਾਰ ਤੁਹਾਡੇ ਮਨ ਵਿੱਚ ਜ਼ਰੂਰ ਆਉਂਦਾ ਹੈ"
ਮੋਡਰੂਫ਼ ਦੀ ਵਿਕਰੀ ਵਾਲੀ ਟੀਮ ਵਿੱਚ ਸਾਰੀਆਂ ਔਰਤਾਂ ਹਨ ਜੋ ਪਹਿਲਾਂ ਕੰਪਨੀ ਦੀਆਂ ਗ੍ਰਾਹਕ ਸਨ।
ਉਹ ਲੋਕਾਂ ਨੂੰ ਨਵੀਂ ਛੱਤ ਦੇ ਫਾਇਦੇ ਸਮਝਾਉਂਦੀਆਂ ਹਨ। ਨਵੀਂ ਛੱਤ ਬੱਚਿਆਂ ਅਤੇ ਔਰਤਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਂਦੀ ਹੈ।
ਵਿਕਰੀ ਟੀਮ ਦੀ ਮੈਂਬਰ ਕੁਸ਼ੱਲਿਆ ਦੱਸਦੀ ਹੈ,''ਇਹ ਛੱਤਾਂ ਝੁੱਗੀ ਵਾਸੀਆਂ ਨੂੰ ਚੰਗੀ ਜ਼ਿੰਦਗੀ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਲੋਕਾਂ ਦੇ ਘਰ ਦੀ ਮਾੜੀ ਹਾਲਤ ਦੇਖ ਕੇ ਬਹੁਤ ਦੁੱਖ ਹੁੰਦਾ ਹੈ।''
''ਅਸੀਂ ਲੋਕਾਂ ਨੂੰ ਜਾਗਰੂਕ ਕਰਦੇ ਹਾਂ ਕਿ ਇਸ ਛੱਤ ਦੀ ਸਾਂਭ-ਸੰਭਾਲ ਸੌਖੀ ਹੈ ਅਤੇ ਜੋ ਲੋਕ ਜ਼ਿਆਦਾ ਗਰੀਬ ਹਨ ਉਸ ਲਈ ਲੋਨ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ।''
ਔਸਤ ਢਾਈ ਸੌ ਵਰਗ ਫੁੱਟ ਦੀ ਚਾਦਰ
ਇਸ ਛੱਤ ਦੀ ਕੀਮਤ ਇੱਕ ਹਜ਼ਾਰ ਡਾਲਰ ਹੈ। ਮੋਡਰੂਫ਼ ਦੇ 50 ਫ਼ੀਸਦ ਗ੍ਰਾਹਕ ਕਰਜ਼ੇ ਰਾਹੀਂ ਇਸ ਛੱਤ ਨੂੰ ਬਣਵਾਉਂਦੇ ਹਨ।
2 ਸਾਲ ਤੱਕ ਹਰ ਮਹੀਨੇ 50 ਡਾਲਰ ਦੀ ਕਿਸ਼ਤ ਭਰਨੀ ਹੁੰਦੀ ਹੈ।
ਸਕੀਨਾ ਚਾਹੁੰਦੀ ਹੈ ਕਿ ਮੋਡਰੂਫ਼ ਦੀ ਟੀਮ ਉਸਦੇ ਘਰ ਜਲਦੀ ਛੱਤ ਬਣਾ ਦੇਵੇ, "ਸਾਡੇ ਘਰ ਵਿੱਚ ਚਾਰ ਬੱਚੇ ਹਨ ਅਤੇ ਸਾਡੇ ਘਰ ਦੀ ਛੱਤ ਗਰਮੀਆਂ ਵਿੱਚ ਲੋਹੇ ਦੀ ਭੱਠੀ ਬਣ ਜਾਂਦੀ ਹੈ ਜੋ ਕਿ ਬੱਚਿਆਂ ਦੀ ਸਿਹਤ ਖਰਾਬ ਕਰਦੀ ਹੈ।"
ਆਲਮੀ ਸੰਕਟ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੰਦੀਆਂ ਬਸਤੀਆਂ ਨੂੰ ਹਟਾਉਣ ਦਾ ਐਲਾਨ ਕਰ ਚੁੱਕੇ ਹਨ।
ਸਰਕਾਰ ਦੀ ਯੋਜਨਾ ਸਾਲ 2020 ਤੱਕ ਸ਼ਹਿਰੀ ਖੇਤਰਾਂ ਵਿੱਚ ਦੋ ਕਰੋੜ ਘੱਟ ਕੀਮਤਾਂ ਵਾਲੇ ਘਰ ਬਣਾਉਣਾ ਹੈ।
ਸੈਂਟਰ ਫਾਰ ਅਰਬਨ ਐਂਡ ਰੀਜਨਲ ਐਕਸੀਲੈਂਸ (CURE) ਵਰਗੀਆਂ ਸੰਸਥਾਵਾਂ ਮੌਜੂਦਾ ਗੰਦੀਆਂ ਬਸਤੀਆਂ ਦੇ ਸੁਧਾਰ ਲਈ ਕੰਮ ਕਰ ਰਹੀਆਂ ਹਨ।
ਕਿਊਰ ਸੰਸਥਾ ਦੇ ਡਾਇਰੈਕਟਰ ਰਹੇਨੂ ਚੋਸਲਾ ਦੱਸਦੇ ਹਨ, "ਮਾੜੀ ਛੱਤ ਚੰਗੇ ਘਰਾਂ ਦੀ ਕਮਜ਼ੋਰ ਕੜੀਆਂ ਵਿੱਚੋਂ ਇੱਕ ਹੁੰਦੀ ਹੈ। ਚੰਗੇ ਘਰ ਬਣਾਉਣ ਲਈ ਮਜ਼ਬੂਤ ਛੱਤ ਦਾ ਹੋਣਾ ਬਹੁਤ ਜ਼ਰੂਰੀ ਹੈ।''
ਅਹਿਮਦਾਬਾਦ ਦੇ ਲੋਕ ਛੱਤਾਂ ਨੂੰ ਘਰ ਢੱਕਣ ਤੋਂ ਬਿਨ੍ਹਾਂ ਹੋਰ ਕੰਮਾਂ ਲਈ ਵੀ ਵਰਤਦੇ ਹਨ।
ਸੰਜੇ ਪਟੇਲ ਮੁਕਾਮੀ ਸਕੂਲ ਚਲਾਉਂਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਨਵੀਂ ਛੱਤ ਕਾਰਨ ਬੱਚੇ ਵੱਧ ਸਮੇਂ ਲਈ ਖੁੱਲ੍ਹੀ ਥਾਂ ਤੇ ਬੈਠ ਸਕਦੇ ਹਨ।
"ਬੱਚੇ ਛੱਤ ਉੱਤੇ ਪਤੰਗ ਉਡਾ ਸਕਦੇ ਹਨ ਅਤੇ ਸੌਂ ਸਕਦੇ ਹਨ। ਪਹਿਲੀਆਂ ਟੀਨ ਦੀਆਂ ਛੱਤਾਂ ਬਹੁਤ ਕਮਜ਼ੋਰ ਸੀ ਅਤੇ ਬੱਚਿਆਂ ਲਈ ਬਹੁਤ ਖ਼ਤਰਨਾਕ ਵੀ।
ਦੁਨੀਆਂ ਭਰ ਦੇ ਲੋਕ ਇਨ੍ਹਾਂ ਛੱਤਾਂ 'ਚ ਦਿਲਚਸਪ
''ਦੁਨੀਆਂ ਭਰ ਦੇ ਲੋਕ ਇਨ੍ਹਾਂ ਛੱਤਾਂ ਬਾਰੇ ਜਾਣਕਾਰੀ ਲੈ ਰਹੇ ਹਨ। ਰਿਹਾਇਸ਼ੀ ਘਰਾਂ ਦੇ ਮਾੜੇ ਇੰਤਜ਼ਾਮ ਇੱਕ ਸਕੰਟ ਹੈ।''
ਮੋਡਰੂਫ਼ 20 ਸਾਲ ਤੱਕ ਚੱਲ ਜਾਂਦੀਆਂ ਹਨ। ਗਨਾਤਰਾ ਉਮੀਦ ਕਰਦੇ ਹਨ ਕਿ 20 ਸਾਲਾਂ ਵਿੱਚ ਭਾਰਤ ਦੀਆਂ ਗੰਦੀਆਂ ਬਸਤੀਆਂ ਇਸ ਕਾਢ ਦਾ ਫਾਇਦਾ ਲੈਣਗੀਆਂ।