ਡਾਂਸਰ ਤੇ ਸਿੰਗਰ ਹਰਸ਼ੀਤਾ ਦਹੀਆ ਦੇ ਕਾਤਲ ਕੌਣ?

ਹਰਸ਼ੀਤਾ ਦਹੀਆ, ਕਤਲ, ਡਾਂਸ਼ਰ, ਗਾਇਕਾ

ਤਸਵੀਰ ਸਰੋਤ, FACEBOOK/HARSHITA.DAHIYA.52

ਹਰਿਆਣਵੀ ਗਾਇਕਾ ਹਰਸ਼ੀਤਾ ਦਹੀਆ ਦੀ ਮੌਤ ਦੇ ਮਾਮਲੇ 'ਚ ਜਾਂਚ ਦੌਰਾਨ ਕਈ ਪੱਖਾਂ ਨੂੰ ਖੰਗਾਲਿਆ ਜਾ ਰਿਹਾ ਹੈ।

ਪਾਣੀਪਤ ਪੁਲਿਸ ਦੀ ਇੱਕ ਟੀਮ ਹਰਸ਼ੀਤਾ ਦੀ ਭੈਣ ਦੇ ਘਰ ਦਿੱਲੀ ਰਵਾਨਾ ਹੋਈ ਤਾਕਿ ਇਸ ਮਾਮਲੇ 'ਚ ਅੱਗੇ ਦੀ ਜਾਣਕਾਰੀ ਲਈ ਜਾ ਸਕੇ।

ਪੁਲਿਸ ਲੋਕ ਕਲਾਕਾਰ ਅਤੇ ਕੁਝ ਦੂਜੇ ਹਰਿਆਣਵੀ ਕਲਾਕਾਰਾਂ ਵਿਚਾਲੇ ਕਥਿਤ ਟਕਰਾਅ ਦੀ ਗੱਲ ਨੂੰ ਵੀ ਲੈ ਕੇ ਚੱਲ ਰਹੀ ਹੈ।

ਹਰਸ਼ੀਤਾ ਨੇ ਕਈ ਵਾਰ ਕਿਹਾ ਸੀ ਕਿ ਇੰਡਸਟਰੀ ਦੇ ਲੋਕ ਜਿਹੋ ਜਿਹੇ ਦਿਸਦੇ ਹਨ, ਉਸ ਤਰ੍ਹਾਂ ਦੇ ਨਹੀਂ ਹਨ।

ਐਸਐਚਓ ਇਸਰਾਨਾ ਥਾਣਾ ਨਵੀਨ ਸਿੰਧੂ ਨੇ ਦੱਸਿਆ ਕਿ ਬੁੱਧਵਾਰ ਦੁਪਹਿਰ ਤੱਕ ਹਰਸ਼ੀਤਾ ਦੀ ਲਾਸ਼ 'ਤੇ ਕਿਸੇ ਨੇ ਦਾਅਵਾ ਨਹੀਂ ਕੀਤਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਸ਼ਾਇਦ ਉਨ੍ਹਾਂ ਦੀ ਭੈਣ ਲਤਾ ਲਾਸ਼ 'ਤੇ ਦਾਅਵਾ ਕਰ ਸਕਦੀ ਹੈ।

ਹਰਸ਼ੀਤਾ ਨੇ ਸ਼ੋਅ 'ਤੇ ਜਾਨ ਸਬੰਧੀ ਫੇਸਬੁੱਕ 'ਤੇ ਕਿਹਾ ਸੀ, ''36 ਬਿਰਾਦਰੀ ਦੇ ਭਾਈਚਾਰੇ ਲਈ ਅਸੀਂ ਆ ਰਹੇ ਹਾਂ ਪਿੰਡ ਚਮਰਾੜਾ (ਇਸਰਾਨਾ), ਮਿਲਦੇ ਹਾਂ ਕੱਲ 11 ਵਜੇ...''

ਹਰਸ਼ੀਤਾ ਦਹੀਆ, ਕਤਲ, ਡਾਂਸ਼ਰ, ਗਾਇਕਾ

ਤਸਵੀਰ ਸਰੋਤ, FACEBOOK/HARSHITA.DAHIYA.52

ਪੁਲਿਸ ਨੇ ਹਰਸ਼ੀਤਾ ਦੇ ਨਾਲ ਕਾਰ 'ਚ ਮੌਜੂਦ ਦੋਸਤਾਂ ਦੀ ਸ਼ਿਕਾਇਤ ਦੇ ਅਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ।

ਕਿੰਝ ਹੋਇਆ ਹਰਸ਼ੀਤਾ ਦਾ ਕਤਲ ?

ਮੰਗਲਵਾਰ ਸ਼ਾਮ 22 ਸਾਲ ਦੀ ਹਰਸ਼ੀਤਾ ਇਸਰਾਨਾ ਦੇ ਚਮਰਾੜਾ ਪਿੰਡ ਤੋਂ ਪਰਤ ਰਹੀ ਸੀ।

ਉਸ ਨਾਲ ਕਾਰ 'ਚ ਤਿੰਨ ਹੋਰ ਲੋਕ ਸਵਾਰ ਸਨ ਜਿੰਨ੍ਹਾਂ 'ਚੋਂ ਇੱਕ ਡਰਾਈਵਰ ਸੀ। ਇਹ ਹਾਦਸਾ ਕਰੀਬ 2 ਤੋਂ 2:30 ਵਜੇ ਦੇ ਵਿਚਾਲੇ ਹੋਇਆ।

ਪਾਣੀਪਤ ਪੁਲਿਸ ਪੀਆਰਓ ਅਨਿਲ ਮੁਤਾਬਕ ਚਮਰਾੜਾ ਤੋਂ 2 ਕਿਲੋਮੀਟਰ ਅੱਗੇ ਇੱਕ ਕਾਲੇ ਰੰਗ ਦੀ ਕਾਰ ਹਰਸ਼ੀਤਾ ਦੀ ਕਾਰ ਦਾ ਪਿੱਛਾ ਕਰਦੇ ਹੋਏ ਆਈ।

ਹਰਸ਼ੀਤਾ ਨੂੰ ਛੱਡ ਕੇ ਬਾਕੀ ਜਣਿਆਂ ਨੂੰ ਥੱਲੇ ਲਾਹ ਦਿੱਤਾ ਗਿਆ ਅਤੇ ਚਲੇ ਜਾਨ ਨੂੰ ਕਿਹਾ ਗਿਆ।

ਇਸ ਤੋਂ ਬਾਅਦ ਹਮਲਾਵਰਾਂ ਨੇ ਹਰਸ਼ੀਤਾ 'ਤੇ ਫਾਈਰਿੰਗ ਕਰ ਦਿੱਤੀ ਜਿਸ ਨਾਲ ਉਸਦੀ ਮੌਤ ਹੋ ਗਈ। ਹਰਸ਼ੀਤਾ ਨੂੰ 4 ਗੋਲੀਆਂ ਮਾਰੀਆਂ ਗਈਆਂ। ਇਸ ਤੋਂ ਬਾਅਦ ਹਮਲਾਵਰ ਫ਼ਰਾਰ ਹੋ ਗਏ।

ਕੌਣ ਸੀ ਹਰਸ਼ੀਤਾ ਦਹੀਆ ?

ਹਰਸ਼ੀਤਾ ਹਰਿਆਣਾ ਦੀ ਗਾਇਕਾ ਤੇ ਡਾਂਸਰ ਸੀ ਅਤੇ ਉਸ ਦਾ ਅਸਲ ਨਾਂ ਗੀਤਾ ਸੀ। ਫ਼ਿਲਹਾਲ ਉਹ ਕਈ ਸਾਲਾਂ ਤੋਂ ਦਿੱਲੀ ਦੇ ਨਰੇਲਾ ਦੇ ਸਵਤੰਤਰ ਨਗਰ 'ਚ ਰਹਿ ਰਹੀ ਸੀ।

ਹਰਸ਼ੀਤਾ ਦਹੀਆ, ਕਤਲ, ਡਾਂਸ਼ਰ, ਗਾਇਕਾ

ਤਸਵੀਰ ਸਰੋਤ, FACEBOOK/HARSHITA.DAHIYA.52

ਹਰਸ਼ੀਤਾ ਦਾ 'ਸੁਹਾਗਰਾਤ' ਗਾਣਾ ਕਾਫ਼ੀ ਮਕਬੂਲ ਹੋਇਆ ਸੀ। ਉਹ ਕਈ ਐਲਬਮ ਵੀ ਕਰ ਚੁੱਕੀ ਸੀ ਅਤੇ ਸਟੇਜ ਸ਼ੋਅ ਵੀ ਕਰਦੀ ਸੀ। ਉਹ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਸੀ।

ਪੀਆਰਓ ਮੁਤਾਬਕ ਹਰਸ਼ੀਤਾ ਮੂਲ ਰੂਪ 'ਚ ਸੋਨੀਪਤ ਦੇ ਮੋਹਮਦਾਬਾਦ ਦੀ ਰਹਿਣ ਵਾਲੀ ਸੀ।ਉਸ ਦੀਆਂ ਦੋ ਭੈਣਾ ਹਨ।

ਹਰਸ਼ੀਤਾ ਦਹੀਆ, ਕਤਲ, ਡਾਂਸ਼ਰ, ਗਾਇਕਾ

ਤਸਵੀਰ ਸਰੋਤ, FACEBOOK/HARSHITA.DAHIYA.52

ਹਰਸ਼ੀਤਾ ਕੁਝ ਸਮਾਂ ਪਹਿਲਾਂ ਵੀ ਚਰਚਾ 'ਚ ਆਈ ਸੀ ਜਦੋਂ ਉਨ੍ਹਾਂ ਦਾ ਹਰਿਆਣਾ ਦੀ ਡਾਂਸਰ ਸਪਨਾ ਚੌਧਰੀ ਨਾਲ ਵਿਵਾਦ ਸਾਹਮਣੇ ਆਇਆ ਸੀ।

ਜੀਜਾ 'ਤੇ ਬਲਾਤਕਾਰ ਦਾ ਦੋਸ਼

ਪੁਲਿਸ ਦਾ ਕਹਿਣਾ ਹੈ ਕਿ ਹਰਸ਼ੀਤਾ ਨੇ ਕੁਝ ਸਮਾਂ ਪਹਿਲਾਂ ਆਪਣੇ ਜੀਜਾ 'ਤੇ ਦੋਸ਼ ਲਗਾਏ ਸਨ। ਦਿਨੇਸ਼ 'ਤੇ ਹਰਸ਼ੀਤਾ ਦੀ ਮਾਂ ਦੇ ਕਤਲ ਦਾ ਦੋਸ਼ ਹੈ।

ਹਰਸ਼ੀਤਾ ਦਹੀਆ, ਕਤਲ, ਡਾਂਸ਼ਰ, ਗਾਇਕਾ

ਤਸਵੀਰ ਸਰੋਤ, FACEBOOK/HARSHITA.DAHIYA.52

ਹਰਸ਼ੀਤਾ ਨੇ ਦਿਨੇਸ਼ ਦੇ ਖ਼ਿਲਾਫ਼ ਬਲਾਤਕਾਰ ਦਾ ਮਾਮਲਾ ਵੀ ਦਰਜ ਕਰਵਾਇਆ ਸੀ।

ਪੁਸਿਲ ਅਧਿਕਾਰੀ ਨਵੀਨ ਸਿੰਧੂ ਨੇ ਦੱਸਿਆ ਕਿ ਪੁਲਿਸ ਦਿਨੇਸ਼ ਦੀ ਭਾਲ ਕਰ ਰਹੀ ਹੈ।

ਮਰਨ ਤੋਂ ਪਹਿਲਾਂ ਹਰਸ਼ੀਤਾ ਨੇ ਕੀ ਕਿਹਾ ?

ਹਰਸ਼ੀਤਾ ਦਹੀਆ ਨੇ ਮੌਤ ਤੋਂ ਪਹਿਲਾਂ ਫੇਸਬੁੱਕ 'ਤੇ ਇੱਕ ਪੋਸਟ ਪਾ ਕੇ ਆਪਣੀ ਜਾਨ ਨੂੰ ਖ਼ਤਰਾ ਹੋਣ ਦੀ ਗੱਲ ਕਹੀ ਸੀ।

ਦਹੀਆ ਨੇ ਕਿਹਾ ਸੀ ਜਿਹੜੇ ਲੋਕ ਧਮਕੀ ਦੇ ਰਹੇ ਹਨ ਉਹ ਉਨ੍ਹਾਂ ਤੋਂ ਨਹੀਂ ਡਰਦੀ।

ਉਹ ਧਮਕੀ ਦੇਣ ਵਾਲੇ ਦੀ ਸ਼ਿਕਾਇਤ ਦਰਜ ਕਰਵਾਉਣਗੇ। ਕਿਸੇ ਨੇ ਕੁਝ ਕਰਨਾ ਹੈ ਤਾਂ ਉਹ ਉਨ੍ਹਾਂ ਦੇ ਸਾਹਮਣੇ ਆ ਸਕਦਾ ਹੈ।

ਹਰਸ਼ੀਤਾ ਦਹੀਆ, ਕਤਲ, ਡਾਂਸ਼ਰ, ਗਾਇਕਾ

ਤਸਵੀਰ ਸਰੋਤ, FACEBOOK/HARSHITA.DAHIYA.52

ਉਨ੍ਹਾਂ ਨੂੰ ਕੋਈ ਵੀਡੀਓ ਹਟਾਉਣ ਲਈ ਵੀ ਧਮਕੀ ਦਿੱਤੀ ਗਈ ਸੀ। ਹਰਸ਼ੀਤਾ ਦਾ ਕੁਝ ਹੋਰ ਹਰਿਆਣਵੀ ਕਲਾਕਾਰਾਂ ਨਾਲ ਵੀ ਟਕਰਾਅ ਸੀ।

ਹਰਸ਼ੀਤਾ ਦਾ ਸਪਨਾ ਚੌਧਰੀ ਨਾਲ ਵਿਵਾਦ ਵੀ ਸਾਹਮਣੇ ਆਇਆ ਸੀ। ਉਹ ਕਈ ਵਾਰ ਫੇਸਬੁੱਕ 'ਤੇ ਆਪਣੇ ਅਤੇ ਸਪਨਾ ਚੌਧਰੀ ਦੀ ਪੋਸਟ ਪਾ ਕੇ ਪੁੱਛਦੇ ਸਨ ਕਿ ਲੋਕਾਂ ਦੀ ਪਸੰਦ ਕੌਣ ਹੈ।

ਫ਼ਿਲਹਾਲ ਪੁਲਿਸ ਲਾਸ਼ ਦਾ ਪੋਸਟਮਾਰਟਮ ਕਰਵਾ ਰਹੀ ਹੈ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)