ਰੋਹਿੰਗਿਆ ਦੇ ਜੇਹਾਦੀ ਤਾਕਤਾਂ ਨਾਲ ਰਿਸ਼ਤੇ ਸਾਹਮਣੇ ਆਏ: ਮੋਹਨ ਭਾਗਵਤ

ਦੁਸ਼ਹਿਰੇ ਦੇ ਮੌਕੇ 'ਤੇ ਆਰ ਐਸ ਐਸ ਮੁਖੀ ਮੋਹਨ ਭਾਗਵਤ ਨੇ ਨਾਗਪੁਰ 'ਚ ਇੱਕ ਪ੍ਰੋਗਰਾਮ ਨੂੰ ਸੰਬੋਧਿਤ ਕੀਤਾ।

ਆਪਣੇ ਸੰਬੋਧਨ 'ਚ ਮੋਹਨ ਭਾਗਵਤ ਮੁਲਕ ਦੇ ਰੋਹਿੰਗਿਆ ਮੁਸਲਮਾਨਾਂ ਦੀ ਸਮੱਸਿਆ, ਆਰਥਿਕ ਹਾਲਾਤ ਤੋਂ ਲੈ ਕੇ ਕਈ ਮੁੱਦਿਆਂ 'ਤੇ ਬੋਲੇ।

ਮੋਹਨ ਭਾਗਵਤ ਦੇ ਭਾਸ਼ਣ ਦੀਆਂ 6 ਗੱਲਾਂ

  • ਰੋਹਿੰਗੀਆ ਮਿਆਂਮਾਰ ਕਿਊਂ ਨਹੀਂ ਰਹਿ ਸਕੇ? ਉਹ ਇੱਥੇ ਕਿਊਂ ਆਏ?
  • ਸਾਰੀ ਜਾਣਕਾਰੀ ਲੈਂਦੇ ਹਾਂ ਤੇ ਧਿਆਨ ਵਿੱਚ ਆਉਂਦਾ ਹੈ ਕਿ ਉਨ੍ਹਾਂ ਦੀਆਂ ਅਲਗਾਵਵਾਦੀ, ਹਿੰਸਕ ਤੇ ਅਪਰਾਧਿਕ ਗਤਿਵਿਧੀਆਂ ਇਸ ਦਾ ਕਾਰਨ ਹਨ।
  • ਜੇਹਾਦੀ ਤਾਕਤਾਂ ਨਾਲ ਉਨ੍ਹਾਂ ਦੇ ਰਿਸ਼ਤੇ ਸਾਹਮਣੇ ਆ ਗਏ ਹਨ।
  • ਜੇ ਉਨ੍ਹਾਂ ਨੂੰ ਇੱਥੇ ਆਸਰਾ ਦਿੱਤਾ ਤੇ ਨਾ ਸਿਰਫ ਉਹ ਨੌਕਰੀਆਂ ਤੇ ਭਾਰੇ ਪੈਣਗੇ, ਦੇਸ ਦੀ ਸੁਰੱਖਿਆ ਲਈ ਵੀ ਸਮੱਸਿਆ ਬਣਨਗੇ।
  • ਬੰਗਾਲ ਤੇ ਕੇਰਲ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਸੂਬਿਆਂ ਵਿੱਚ ਜੇਹਾਦੀ ਤਾਕਤਾਂ ਆਪਣਾ ਖੇਡ ਖੇਡ ਰਹੀਆਂ ਹਨ ਅਤੇ ਸੂਬੇ ਦੀਆਂ ਸਰਕਾਰਾਂ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀਆਂ।
  • ਪਾਕਿਸਤਾਨ ਵਾਰ-ਵਾਰ ਮਾੜੀਆਂ ਹਰਕਤਾਂ ਕਰਦਾ ਰਹਿੰਦਾ ਹੈ, ਸਰਹੱਦ 'ਤੇ ਵੱਸੇ ਜਿਹੜੇ ਸਾਡੇ ਭਰਾ-ਭੈਣ ਹਨ ਉਹਨਾਂ ਨੂੰ ਵਾਰ-ਵਾਰ ਬੇਦਖ਼ਲ ਹੋਣਾ ਪੈਂਦਾ ਹੈ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)