ਕੰਝਾਵਲਾ ਕੇਸ: ਮੁਲਜ਼ਮਾਂ ਦੇ ਪਰਿਵਾਰ ਤੇ ਉਨ੍ਹਾਂ ਦੇ ਪਿਛੋਕੜ ਬਾਰੇ ਕੀ-ਕੀ ਪਤਾ ਹੈ - ਗਰਾਊਂਡ ਰਿਪੋਰਟ

ਤਸਵੀਰ ਸਰੋਤ, DELHI POLICE
- ਲੇਖਕ, ਵਿਨੀਤ ਖਰੇ
- ਰੋਲ, ਬੀਬੀਸੀ ਪੱਤਰਕਾਰ
ਰਾਜਧਾਨੀ ਦਿੱਲੀ ਵਿੱਚ ਸਾਲ 2023 ਦੀ ਸ਼ੁਰੂਆਤ ਦੇ ਕੁਝ ਘੰਟਿਆਂ ਬਾਅਦ ਹੋਏ ਸੜਕ ਹਾਦਸੇ ਵਿੱਚ 20 ਸਾਲਾ ਕੁੜੀ ਦੀ ਮੌਤ ਹੋ ਗਈ।
ਪੁਲਿਸ ਮੁਤਾਬਕ ਕਾਰ ਨਾਲ ਟੱਕਰ ਤੋਂ ਬਾਅਦ ਕੁੜੀ ਦਾ ਜਿਸਮ ਕਾਰ ਵਿੱਚ ਫਸ ਗਿਆ ਅਤੇ ਉਹ ਕੁਝ ਕਿੱਲੋਮੀਟਰ ਤੱਕ ਘੜੀਸਦੀ ਰਹੀ।
ਪੁਲਿਸ ਦੇ ਮੁਤਾਬਕ ਇਸ ਮਾਮਲੇ ਵਿੱਚ ਪੰਜ ਮੁਲਜ਼ਮ ਹਨ, ਦੀਪਕ ਖੰਨਾ, ਅਮਿਤ ਖੰਨਾ, ਮਿਥੁਨ, ਕ੍ਰਿਸ਼ਨ ਅਤੇ ਮਨੋਜ ਮਿੱਤਲ।
ਇਨ੍ਹਾਂ ਸਾਰਿਆਂ ਦੇ ਘਰ ਇੱਕ-ਦੂਜੇ ਦੇ ਨੇੜੇ ਹੀ ਹਨ। ਇਹ ਸਾਰੇ ਮੰਗੋਲਪੁਰੀ ਜਾਂ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਰਹਿੰਦੇ ਹਨ।
ਦਿੱਲੀ ਪੁਲਿਸ ਘਟਨਾ ਤੋਂ ਅਗਲੀ ਸਵੇਰ ਹੀ ਇਨ੍ਹਾਂ ਪੰਜਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਇਹ ਇਸ ਸਮੇਂ ਪੁਲਿਸ ਰਿਮਾਂਡ ਉੱਤੇ ਹਨ।
ਉੱਤਰ-ਪੱਛਮੀ ਦਿੱਲੀ ਦੇ ਮੰਗੋਲਪੁਰੀ ਵਿੱਚ ਸਮਾਜ ਦੇ ਆਰਥਿਕ ਰੂਪ ਤੋਂ ਕਮਜ਼ੋਰ ਵਰਗ ਦੇ ਲੋਕ ਵੱਡੀ ਗਿਣਤੀ ਵਿੱਚ ਰਹਿੰਦੇ ਹਨ। ਇੱਥੇ ਹਰ ਪਾਸੇ ਇਸੇ ਘਟਨਾ ਦੀ ਚਰਚਾ ਹੈ ਅਤੇ ਲੋਕ ਪਲ਼-ਪਲ਼ ਦੀ ਜਾਣਕਾਰੀ ਲਈ ਟੀਵੀ ਨਾਲ ਚਿਪਕੇ ਹੋਏ ਹਨ।
ਮਾਤਮ ਦਾ ਮਾਹੌਲ
ਜਦੋਂ ਅਸੀਂ ਇੱਕ ਮੁਲਜ਼ਮ 27 ਸਾਲਾ ਕ੍ਰਿਸ਼ਨ ਦੇ ਘਰ ਪਹੁੰਚੇ ਤਾਂ ਉਨ੍ਹਾਂ ਦੇ ਘਰ ਮਾਤਮ ਦਾ ਮਾਹੌਲ ਸੀ।
ਇੱਕ ਕਮਰੇ ਅਤੇ ਕਿਚਨ ਵਾਲੇ ਇਸ ਘਰ ਦੇ ਬਿਸਤਰ ਉੱਤੇ ਉਨ੍ਹਾਂ ਦੇ ਪਿਤਾ ਕਾਸ਼ੀਨਾਥ, ਭਾਈ ਮੁਕੇਸ਼ ਕੁਮਾਰ, ਮਾਂ ਰਾਧਾ ਅਤੇ ਬੁਆ ਇੱਕ ਕੰਬਲ ਲਏ ਸਾਹਮਣੇ ਦੀ ਦੀਵਾਰ ਉੱਤੇ ਲੱਗੇ ਟੀਵੀ ਨੂੰ ਦੇਖ ਰਹੇ ਸਨ।
ਇੱਕ ਹਿੰਦੀ ਨਿਊਜ਼ ਚੈਨਲ ਉੱਤੇ ਪੀੜਤਾ ਦੀ ਮੌਤ ਦੇ ਮਾਮਲੇ ਵਿੱਚ ਸੀਸੀਟੀਵੀ ਦੀ ਇੱਕ ਫੁਟੇਜ ਚੱਲ ਰਹੀ ਸੀ।
ਮੁਕੇਸ਼ ਨੇ ਦੱਸਿਆ, “ਜਦੋਂ ਤੋਂ ਸੁਣਿਆ ਹੈ, ਉਦੋਂ ਤੋਂ ਟੀਵੀ ਦੇ ਸਾਹਮਣੇ ਹੀ ਬੈਠੇ ਹਾਂ।”
ਮੁਕੇਸ਼ ਇੰਟੀਰੀਅਰ ਡਿਜ਼ਾਇਨਰ ਹਨ, ਉਨ੍ਹਾਂ ਦੇ ਪਿਤਾ ਛੋਲੇ ਦਾ ਠੇਲਾ ਲਗਾਉਂਦੇ ਹਨ, ਜਦਕਿ ਸਭ ਤੋਂ ਛੋਟਾ ਭਰਾ ਪੜ੍ਹਾਈ ਕਰ ਰਿਹਾ ਹੈ, ਕ੍ਰਿਸ਼ਨ ਵਿਚਕਾਰਲਾ ਭਰਾ ਹੈ।
ਮੁਕੇਸ਼ ਕਹਿੰਦੇ ਹਨ, “ਅਸੀਂ ਪਲ਼-ਪਲ਼ ਦੀ ਖ਼ਬਰ ਦੇਖ ਰਹੇ ਹਾਂ ਕਿ ਕੀ ਹੋ ਰਿਹਾ ਹੈ? ਘਰ ਵਿੱਚ ਮਾਹੌਲ ਵੀ ਉਦਾਸੀ ਵਾਲਾ ਹੈ। ਦੁਖ ਤਾਂ ਸਭ ਤੋਂ ਜ਼ਿਆਦਾ ਉਸ ਧੀ ਦਾ ਵੀ ਹੈ।”

ਮਾਂ ਰਾਧਾ ਬੋਲੀ, “ਅਸੀਂ ਇਹ ਚਾਹੁੰਦੇ ਹਾਂ ਕਿ ਇਨ੍ਹਾਂ 6 ਲੋਕਾਂ ਨੂੰ ਇਨਸਾਫ਼ ਮਿਲੇ, ਸਾਨੂੰ ਹੋਰ ਕੁਝ ਨਹੀਂ ਚਾਹੀਦਾ ਹੈ। ਪੰਜ ਇਹ ਬੱਚੇ ਹੋ ਗਏ ਤੇ ਛੇਵੀਂ ਉਹ ਕੁੜੀ। ਉਸ ਨੂੰ ਵੀ ਇਨਸਾਫ਼ ਮਿਲਣਾ ਚਾਹੀਦਾ ਹੈ। ਇਨ੍ਹਾਂ ਬੱਚਿਆਂ ਨੂੰ ਵੀ ਇਨਸਾਫ਼ ਮਿਲਣਾ ਚਾਹੀਦਾ ਹੈ।”
ਦਿੱਲੀ ਪੁਲਿਸ ਇਸ ਨੂੰ ਹਿਟ ਐਂਡ ਦਾ ਮਾਮਲਾ ਮੰਨ ਰਹੀ ਹੈ।
ਪੁਲਿਸ ਦੇ ਮੁਤਾਬਕ, ਸੁਲਤਾਨਪੁਰੀ ਕੇ ਕ੍ਰਿਸ਼ਣ ਵਿਹਾਰ ਇਲਾਕੇ ਵਿੱਚ ਸਕੂਟੀ ਸਵਾਲ ਪੀੜਤਾ ਦਾ ਕਾਰ ਨਾਲ ਐਕਸੀਡੈਂਟ ਹੋਇਆ। ਉਨ੍ਹਾਂ ਦਾ ਸ਼ਰੀਰ ਕਾਰ ਵਿੱਚ ਹੀ ਫਸਾ ਰਹਿ ਗਿਆ ਅਤੇ 12 ਕਿੱਲੋਮੀਟਰ ਤੱਕ ਘੜੀਸਦਾ ਰਿਹਾ।
ਪੁਲਿਸ ਦੇ ਮੁਤਾਬਕ, “ਉਨ੍ਹਾਂ ਕੋਲ ਘਟਨਾ ਦੀ ਚਸ਼ਮਦੀਦ ਗਵਾਹ ਹੈ ਜੋ ਉਨ੍ਹਾਂ ਨਾਲ ਸਹਿਯੋਗ ਕਰ ਰਹੀ ਹੈ। ਸੀਆਰਪੀਸੀ ਦੀ ਧਾਰਾ 164 ਤਹਿਤ ਉਨ੍ਹਾਂ ਦਾ ਬਿਆਨ ਰਿਕਾਰਡ ਕੀਤਾ ਗਿਆ ਹੈ।”

ਇਹ ਵੀ ਪੜ੍ਹੋ-

‘ਕੋਈ ਸੰਪਰਕ ਨਹੀਂ’
ਕ੍ਰਿਸ਼ਨ ਦੇ ਪਰਿਵਾਰ ਮੁਤਾਬਕ 31 ਦਸੰਬਰ ਦੀ ਸ਼ਾਮ ਨੂੰ ਉਹ ‘ਤਿਆਰ ਹੋ ਕੇ’ ਬਾਹਰ ਨਿਕਲਿਆ ਅਤੇ ਉਸ ਤੋਂ ਬਾਅਦ ਉਨ੍ਹਾਂ ਦਾ ਕ੍ਰਿਸ਼ਨ ਨਾਲ ਸੰਪਰਕ ਨਹੀਂ ਹੋ ਸਕਿਆ।
ਕ੍ਰਿਸ਼ਨ ਦੀ ਮਾਂ ਰਾਧਾ ਦੱਸਦੀ ਹੈ ਕਿ ਉਨ੍ਹਾਂ ਦੇ ਬੇਟੇ ਨੇ ਉਨ੍ਹਾਂ ਨੂੰ ਨਹੀਂ ਦੱਸਿਆ ਕਿ ਉਹ ਕਿੱਥੇ ਜਾ ਰਿਹਾ ਹੈ, ਬਸ ਇਹ ਬੋਲਿਆ ਕਿ ਉਹ ਥੋੜ੍ਹੀ ਦੇਰ ਵਿੱਚ ਵਾਪਸ ਆ ਜਾਵੇਗਾ।
ਉਹ ਕਹਿੰਦੇ ਹਨ, “ਉਹ ਕਹਿ ਕੇ ਗਿਆ ਸੀ ਕਿ ਮੰਮੀ ਮੈਂ ਇੱਕ ਘੰਟੇ ਵਿੱਚ ਆ ਰਿਹਾ ਹਾਂ। ਉਸ ਤੋਂ ਬਾਅਦ ਨਹੀਂ ਆਇਆ, ਸਾਨੂੰ ਨਹੀਂ ਪਤਾ ਕਿ ਉਹ ਅਜਿਹਾ ਫਸ ਜਾਵੇਗਾ।” ਇਹ ਕਹਿ ਕੇ ਉਹ ਰੋਣ ਲੱਗੇ।
ਪਰਿਵਾਰ ਨੂੰ 1 ਜਨਵਰੀ ਦੀ ਸ਼ਾਮ ਨੂੰ ਕਿਸੇ ਹੋਰ ਵਿਅਕਤੀ ਨੇ ਘਟਨਾ ਬਾਰੇ ਦੱਸਿਆ।
ਮੁਕੇਸ਼ ਕਹਿੰਦੇ ਹਨ, “ਕਿਸੇ ਤੀਜੇ ਵਿਅਕਤੀ ਨੇ ਦੱਸਿਆ ਕਿ ਐਕਸੀਡੈਂਟ ਹੋ ਗਿਆ ਹੈ, ਕੋਈ ਕੁੜੀ ਗੱਡੀ ਥੱਲੇ ਆ ਗਈ ਹੈ।”
ਉਹ ਕਹਿੰਦੇ ਹਨ, “ਉਸ ਧੀ ਨਾਲ ਬਹੁਤ ਗਲਤ ਹੋਇਆ ਹੈ। ਹੁਣ ਉਹ ਜਾਣ ਕੇ ਹੋਇਆ ਜਾਂ ਅਣਜਾਣੇ ਵਿੱਚ, ਇਹ ਭਗਵਾਨ ਹੀ ਜਾਣਦਾ ਹੈ। ਸਾਨੂੰ ਲਗਦਾ ਹੈ ਕਿ ਇਹ ਐਕਸੀਡੈਂਟ ਹੈ। ਇਨ੍ਹਾਂ ਨੂੰ ਇਹ ਵੀ ਪਤਾ ਨਹੀਂ ਚੱਲਿਆ ਕਿ ਕੁੜੀ ਥੱਲੇ ਹੈ।”
“ਫੁਟੇਜ ਵਿੱਚ ਜਿਵੇਂ ਦਿਖਾਇਆ ਜਾ ਰਿਹਾ ਹੈ, ਗੱਡੀ ਥੱਲੇ ਇਨ੍ਹਾਂ ਨੂੰ ਪਤਾ ਨਹੀਂ ਲਗਿਆ। ਇਨ੍ਹਾਂ ਨੇ ਗੱਡੀ ਦੇ ਸ਼ੀਸ਼ੇ ਖੋਲ੍ਹੇ ਨਹੀਂ ਨਾ ਹੀ ਬਾਹਰ ਵੇਖਿਆ।”

“ਪੁਲਿਸ ਤਾਂ ਆਪਣੀ ਕਾਰਵਾਈ ਕਰ ਰਹੀ ਹੈ। ਅੱਗੇ ਜੋ ਵੀ ਹੋਵੇਗਾ, ਉਹ ਪਤਾ ਚੱਲ ਜਾਵੇਗਾ। ਹੁਣ ਤਾਂ ਅਸੀਂ ਖੁਦ ਕੁਝ ਨਹੀਂ ਕਹਿ ਸਕਦੇ ਹਾਂ। ਬਾਕੀ ਅਸੀਂ ਤਾਂ ਇਹ ਹੀ ਕਹਾਂਗੇ ਕਿ ਇਨਸਾਫ਼ ਹੋਣਾ ਚਾਹੀਦਾ ਹੈ। ਧੀ ਦੇ ਨਾਲ ਵੀ ਹੋਣਾ ਚਾਹੀਦਾ ਹੈ, ਪੁਲਿਸ ਨੇ ਨਤੀਜਾ ਕੱਢਣਾ ਹੈ ਕਿ ਸੱਚ ਤੇ ਝੂਠ ਕੀ ਹੈ।”
ਮੰਗੋਲਪੁਰੀ ਦੇ ਹੀ ਇੱਕ ਸਥਾਨਕ ਵਿਅਕਤੀ ਨੇ ਗੁੱਸੇ ਵਿੱਚ ਸਵਾਲ ਚੁੱਕਿਆ ਕਿ ਗੱਡੇ ਥੱਲੇ ਲਾਸ਼ ਫਸੀ ਹੈ। ਇਸ ਬਾਰੇ ਕਿਵੇਂ ਕਿਸੇ ਨੂੰ ਵੀ ਪਤਾ ਨਹੀਂ ਲਗ ਸਕਦਾ ਹੈ?”
ਹੁਣ ਤੱਕ ਪੁਲਿਸ ਨੇ ਪਰਿਵਾਰ ਨਾਲ ਸੰਪਰਕ ਨਹੀਂ ਕੀਤਾ ਹੈ।
ਕਾਸ਼ੀਨਾਥ ਕਹਿੰਦੇ ਹਨ, “ਪੁਲਿਸ ਜਦੋਂ ਸਾਡੇ ਨਾਲ ਸੰਪਰਕ ਕਰੇਗੀ ਤਾਂ ਅਸੀਂ ਜਾਵਾਂਗੇ।”
ਬਾਕੀ ਘਰਾਂ ਦੇ ਬਾਹਰ ਤਾਲੇ

ਅਸੀਂ ਜਦੋਂ ਬਾਕੀ ਮੁਲਜ਼ਮਾਂ ਦੇ ਘਰਾਂ ਵਿੱਚ ਪਹੁੰਚੇ ਤਾਂ ਉੱਥੇ ਸਾਰਿਆਂ ਦੇ ਘਰ ਤਾਲੇ ਲੱਗੇ ਹੋਏ ਸੀ।
ਮੁਲਜ਼ਮ ਦੀਪਕ ਖੰਨਾ ਦਾ ਘਰ ਮੰਗੋਲਪੁਰੀ ਵਿੱਚ ਦੂਸਰੀ ਮੰਜ਼ਿਲ ਉੱਤੇ ਹੈ। ਉਨ੍ਹਾਂ ਨੂੰ ਜਾਣਨ ਵਾਲੇ ਵਿਅਕਤੀ ਨੇ ਦੱਸਿਆ ਕਿ ਉਨ੍ਹਾਂ ਦੇ ਮਾਪੇ ਇਸ ਦੁਨੀਆਂ ਵਿੱਚ ਨਹੀਂ ਹਨ ਅਤੇ ਉਹ ਆਪਣੇ ਭਰਾ ਦੇ ਨਾਲ ਰਹਿੰਦਾ ਹੈ।
ਉਨ੍ਹਾਂ ਦੇ ਕਮਰੇ ਦੇ ਬਾਹਰ ਤਾਲਾ ਲੱਗਿਆ ਹੋਇਆ ਸੀ। ਜਦਕਿ ਬਾਹਰ ਕਿਚਨ ਵਿੱਚ ਦੋ ਪਾਣੀ ਦੀਆਂ ਬੋਤਲਾਂ, ਪਿਆਜ਼, ਖਾਣ ਦੀਆਂ ਚੀਜ਼ਾਂ ਤੇ ਬੇਹਦ ਸਫ਼ਾਈ ਰੱਖੀ ਹੋਈ ਸੀ।
ਇਲਾਕੇ ਵਿੱਚ ਲੋਕ ਦੀਪਕ ਨੂੰ ਕਾਲੂ ਦੇ ਨਾਂ ਨਾਲ ਜਾਣਦੇ ਹਨ। ਇਸ ਵਿਅਕਤੀ ਦੇ ਮੁਤਾਬਕ, “ਮੁੰਡੇ ਤਾਂ ਸਹੀ ਸਨ। ਬਾਕੀ ਅੰਦਰ ਦੇ ਬਾਰੇ ਵਿੱਚ ਕੋਈ ਕੁਝ ਕਹਿ ਨਹੀਂ ਸਕਦਾ ਕਿ ਉਹ ਕਿਵੇਂ ਸਨ.”
ਅਮਿਤ ਖੰਨਾ ਦੇ ਘਰ ਦੇ ਬਾਹਰ ਵੀ ਤਾਲਾ ਲਗਿਆ ਸੀ। ਇੱਕ ਸਥਾਨਕ ਔਰਤ ਦੇ ਮੁਤਾਬਕ ਉਨ੍ਹਾਂ ਦੇ ਪਿਤਾ ਦੀ ਬਹੁਤ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਉਹ ਆਪਣੀ ਮਾਂ ਤੇ ਦੋ ਭਰਾਵਾਂ ਦੇ ਨਾਲ ਰਹਿੰਦੇ ਹਨ।
ਇਹ ਔਰਤ ਨੇ ਦੱਸਿਆ , “ਮੁੰਡੇ ਤਾਂ ਚੰਗੇ ਹਨ, ਮੰਮੀ ਵੀ ਚੰਗੀ ਸਨ। ਖੁਦ ਖਾਂਦੇ ਤੇ ਕਮਾਉਂਦੇ ਸਨ।”
“ਕਦੇ ਉਨ੍ਹਾਂ ਨੂੰ ਕਿਸੇ ਨਾਲ ਲੜਦੇ ਹੋਏ ਨਹੀਂ ਵੇਖਿਆ। ਉਹ ਪਿਆਰ ਨਾਲ ਬੋਲਦੇ ਸਨ, ਆਂਟੀ ਤੁਸੀਂ ਕਿਵੇਂ ਹੋ?”












