ਯੋਗ ਦੇ 7 ਆਸਣ, ਜਿਨ੍ਹਾਂ ਨਾਲ ਔਰਤਾਂ ਤੰਦਰੁਸਤ ਤੇ ਨਿਰੋਗ ਰਹਿ ਸਕਦੀਆਂ ਹਨ

ਯੋਗ

ਤਸਵੀਰ ਸਰੋਤ, AFP

    • ਲੇਖਕ, ਯੋਗਗੁਰੂ ਧੀਰਜ ਵਸ਼ਿਸ਼ਠ
    • ਰੋਲ, ਸੰਸਥਾਪਕ, ਵਸ਼ਿਸ਼ਠ ਯੋਗ ਫਾਉਂਡੇਸ਼ਨ

ਸੋਸ਼ਲ ਮੀਡੀਆ ਉੱਤੇ ਤੁਸੀਂ ਭਾਵੇਂ ਫ਼ਿਟਨੈੱਸ ਦੇ ਵੀਡੀਓ ਪੋਸਟ ਕਰਦਿਆਂ ਮਰਦਾਂ ਨੂੰ ਜ਼ਿਆਦਾ ਦੇਖ ਸਕਦੇ ਹੋ, ਪਰ ਰਿਸਰਚ ਦੱਸਦੀ ਹੈ ਕਿ ਦੁਨੀਆਂ ਦੇ ਸਾਰੇ ਵੈਲਨੈੱਸ ਸੈਂਟਰਾਂ ਵਿੱਚ ਔਰਤਾਂ ਦੀ ਗਿਣਤੀ ਮਰਦਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ।

ਖ਼ਾਸ ਤੌਰ ਉੱਤੇ ਯੋਗ ਵਿੱਚ ਔਰਤਾਂ ਦੀ ਹਿੱਸੇਦਾਰੀ ਦਾ ਟ੍ਰੈਂਡ ਸਾਰੇ ਰਿਕਾਰਡਾਂ ਨੂੰ ਪਿੱਛੇ ਛੱਡਣ ਵਾਲਾ ਹੈ। ਭਾਵੇਂ ਰਵਾਇਤੀ ਭਾਰਤੀ ਯੋਗ ਕਲਾਸ ਹੋਵੇ ਜਾਂ ਅਮਰੀਕਾ ਵਿੱਚ ਮੌਜੂਦ ਸ਼ਾਨਦਾਰ ਮੌਡਰਨ ਯੋਗ ਸਟੂਡੀਓ, ਯੋਗ ਦੀ ਟ੍ਰੇਨਿੰਗ ਦੇਣ ਵਾਲੀਆਂ ਔਰਤਾਂ ਦਾ ਰਾਜ ਹਰ ਥਾਂ ਹੈ।

ਯੋਗ ਨਾਲ ਜੁੜੇ ਕੱਪੜਿਆਂ ਦਾ ਬਜ਼ਾਰ ਹੋਵੇ ਜਾਂ ਇੰਸਟਾਗ੍ਰਾਮ ਪੋਸਟ, ਔਰਤਾਂ ਫੈਂਸੀ ਯੋਗ ਪੋਜ਼ ਵਿੱਚ ਮਰਦਾਂ ਨੂੰ ਚੁਣੌਤੀ ਦਿੰਦੀਆਂ ਨਜ਼ਰ ਆਉਂਦੀਆਂ ਹਨ।

ਦਰਅਸਲ ਯੋਗ ਨੇ ਔਰਤਾਂ ਦੀ ਦੁਨੀਆਂ ਬਦਲ ਦਿੱਤੀ ਹੈ, ਇਸ ਲਈ ਨਹੀਂ ਕਿ ਯੋਗ ਦਾ ਟ੍ਰੈਂਡ ਚੱਲ ਪਿਆ ਹੈ ਸਗੋਂ ਔਰਤਾਂ ਅੰਦਰ ਹੋ ਰਹੀ ਹਰ ਤਰ੍ਹਾਂ ਦੀ ਸਰੀਰਕ, ਮਾਨਸਿਕ, ਹਾਰਮੋਨਲ ਅਤੇ ਮੂਡ ਬਦਲਾਅ ਵਿੱਚ ਯੋਗ ਸਭ ਤੋਂ ਭਰੋਸੇਮੰਦ ਸਹਿਯੋਗੀ ਬਣ ਕੇ ਸਾਹਮਣੇ ਆਇਆ ਹੈ।

ਯੋਗ ਨਾ ਸਿਰਫ਼ ਅੱਲ੍ਹੜ ਉਮਰੇ ਸਗੋਂ ਉਮਰ ਦੇ ਹਰ ਪੜਾਅ ਵਿੱਚ ਮਦਦਗਾਰ ਸਾਬਤ ਹੋ ਰਿਹਾ ਹੈ।

ਔਰਤਾਂ ਦੀ ਸਰੀਰਕ ਬਣਤਰ, ਉਨ੍ਹਾਂ ਦੇ ਰੋਕ ਅਤੇ ਤਕਲੀਫ਼ਾਂ ਮਰਦਾਂ ਤੋਂ ਵੱਖਰੀਆਂ ਹੁੰਦੀਆਂ ਹਨ। ਅਜਿਹੇ ਵਿੱਚ ਔਰਤਾਂ ਲਈ ਕੁਝ ਚੋਣਵੇਂ ਆਸਨ ਹਨ, ਜਿਨ੍ਹਾਂ ਨੂੰ ਸੌਖੇ ਤਰੀਕੇ ਸਰਾਹਣੇ ਜਾਂ ਫ਼ਿਰ ਕੰਧ ਦੇ ਸਹਾਰੇ ਘਰ ਵਿੱਚ ਕੀਤਾ ਜਾ ਸਕਦਾ ਹੈ। ਆਓ ਇਨ੍ਹਾਂ ਆਸਨਾਂ ਦੇ ਲਾਭ ਸਮਝੀਏ...

1. ਬਾਲਕਾਸਣ

ਯੋਗ

ਤਸਵੀਰ ਸਰੋਤ, VYFHEALTH.ORG

ਤਸਵੀਰ ਕੈਪਸ਼ਨ, ਬਾਲਕਾਸਨ

ਲਾਭ – ਮਨ ਤੇ ਦਿਮਾਗ ਵਿੱਚ ਤੁਰੰਤ ਸ਼ਾਂਤੀ ਦਾ ਅਨੁਭਵ ਕਰਾਉਂਦਾ ਹੈ। ਖ਼ਾਸ ਤੌਰ ਉੱਤੇ ਹਾਰਮੋਨਲ ਬਦਲਾਅ ਵੇਲੇ ਇਹ ਤੁਹਾਨੀ ਮਾਨਸਿਕ ਸਥਿਤੀ ਨੂੰ ਸਥਿਰਤਾ ਪ੍ਰਦਾਨ ਕਰਦਾ ਹੈ।

2. ਅਧੋਮੁਖ ਸ਼ਵਾਨ ਆਸਣ

ਯੋਗ

ਤਸਵੀਰ ਸਰੋਤ, VYFHEALTH.ORG

ਤਸਵੀਰ ਕੈਪਸ਼ਨ, ਅਧੋਮੁਖ ਸ਼ਵਾਨ ਆਸਨ
ਲਾਈਨ

ਇਹ ਵੀ ਪੜ੍ਹੋ:

ਲਾਈਨ

ਲਾਭ – ਪੂਰੇ ਸ਼ਰੀਰ ਦਾ ਫ਼ੈਲਾਅ ਕਰਕੇ ਸਫ਼ੂਰਤੀ ਦਿੰਦਾ ਹੈ। ਸ਼ਰੀਰ ਦੇ ਉੱਪਰਲੇ ਹਿੱਸੇ, ਮੋਢੇ ਅਤੇ ਹੱਥਾਂ ਨੂੰ ਮਜ਼ਬੂਤੀ ਦਿੰਦਾ ਹੈ। ਖ਼ੂਨ ਦਾ ਪ੍ਰਵਾਹ ਸਿਰ ਵੱਲ ਰਹਿਣ ਨਾਲ ਮਨ ਨੂੰ ਸ਼ਾਂਤੀ ਅਤੇ ਤਣਾਅ ਦੀ ਸਥਿਤੀ ਵਿੱਚ ਤੁਰੰਤ ਆਰਾਮ ਮਿਲਦਾ ਹੈ।

3. ਸੇਤੁਬੰਧਾਸਣ

ਯੋਗ

ਤਸਵੀਰ ਸਰੋਤ, VYFHEALTH.ORG

ਤਸਵੀਰ ਕੈਪਸ਼ਨ, ਸੇਤੁਬੰਧਾਸਨ

ਲਾਭ – ਪੇਲਵਿਕ ਅਤੇ ਕੋਰ ਨੂੰ ਮਜ਼ਬੂਤੀ ਦੇਣ ਵਾਲਾ ਇਹ ਆਸਨ ਕਈ ਮਾਮਲਿਆਂ ਵਿੱਚ ਲਾਭਦਾਇਕ ਹੈ। ਗਰਭਵਤੀ ਔਰਤਾਂ ਲਈ, ਅਨਿਯਮਿਤ ਮਾਹਵਾਰੀ ਜਾਂ ਦਰਦ ਭਰੇ ਪੀਰੀਅਡਜ਼ ਵਿੱਚ ਅਸਰਦਾਰ ਹੋਣ ਦੇ ਨਾਲ ਸਾਰੇ ਜ਼ਰੂਰੀ ਅੰਗਾਂ ਵਿੱਚ ਪ੍ਰਾਣ ਸ਼ਕਤੀ ਦਾ ਸੰਚਾਰ ਕਰਦਾ ਹੈ।

4. ਸੁਪਤ ਬਧਕੋਣਾਸਣ

ਯੋਗ

ਤਸਵੀਰ ਸਰੋਤ, VYFHEALTH.ORG

ਤਸਵੀਰ ਕੈਪਸ਼ਨ, ਸੁਪਤ ਬਧਕੋਣਾਸਨ

ਲਾਭ - ਅਨਿਯਮਿਤ ਮਾਹਵਾਰੀ ਜਾਂ ਦਰਦ ਭਰੇ ਪੀਰੀਅਡਜ਼ ਵਿੱਚ ਲਾਭ ਪਹੁੰਚਾਉਂਦਾ ਹੈ। ਡਿਲੀਵਰੀ ਦੌਰਾਨ ਵੀ ਸਰੀਰਕ ਤਿਆਰੀ ਕਰਾਉਂਦਾ ਹੈ। ਇਸ ਨੂੰ ਕਰਨਾ ਨਾਲ ਫੇਫੜਿਆਂ ਅਤੇ ਦਿਲ ਨੂੰ ਮਜ਼ਬੂਤੀ ਮਿਲਦੀ ਹੈ।

5. ਉਪਵਿਸਟ ਕੋਣਾਸਣ

ਯੋਗ

ਤਸਵੀਰ ਸਰੋਤ, VYFHEALTH.ORG

ਤਸਵੀਰ ਕੈਪਸ਼ਨ, ਉਪਵਿਸਟ ਕੋਣਾਸਨ

ਲਾਭ – ਯੋਗ ਮੰਨਦਾ ਹੈ ਕਿ ਉਪਵਿਸਟ ਕੋਣਾਸਨ ਪੌਜ਼ੀਟਿਵ ਊਰਜਾ ਅਤੇ ਸ੍ਰਿਜਨਾਤਮਕਾ ਨੂੰ ਵਧਾਉਂਦਾ ਹੈ। ਪੀਰੀਅਡਜ਼ ਨਾਲ ਜੁੜੀ ਅਨਿਯਮਿਤਤਾ ਅਤੇ ਇਨਫਰਟਿਲਿਟੀ ਤੋਂ ਛੁਟਕਾਰੇ ਵਿੱਚ ਮਦਦ ਕਰਦਾ ਹੈ।

6. ਵਿਪਰੀਤ ਕਰਣੀ

ਯੋਗ

ਤਸਵੀਰ ਸਰੋਤ, VYFHEALTH.ORG

ਤਸਵੀਰ ਕੈਪਸ਼ਨ, ਵਿਪਰੀਤ ਕਰਣੀ

ਲਾਭ – ਕੰਧ ਦੇ ਸਹਾਰੇ ਪੈਰ ਰੱਖ ਕੇ ਕੀਤੇ ਜਾਣ ਵਾਲੇ ਇਸ ਸੌਖੇ ਆਸਨ ਦੇ ਐਨੇ ਲਾਭ ਹਨ ਕਿ ਇੱਥੇ ਗਿਣਾਏ ਨਹੀਂ ਜਾ ਸਕਦੇ। ਪੈਰ, ਗੋਢੇ, ਵੈਰਿਕੌਜ਼ ਵੇਨ ਨਾਲ ਜੁੜੇ ਦਰਦ ਵਿੱਚ ਤੁਰੰਤ ਰਾਹਤ ਦਿੰਦਾ ਹੈ। ਇਨਫਰਟਿਲਿਟੀ ਅਤੇ ਪੇਸ਼ਾਬ ਨਾਲ ਜੁੜੀਆਂ ਸਮੱਸਿਆਵਾਂ ਵਿੱਚ ਲਾਭ ਪਹੁੰਚਾਉਂਦਾ ਹੈ। ਇਸ ਦੇ ਨਾਲ ਹੀ ਤਨ-ਮਨ ਨੂੰ ਸ਼ਾਂਤ ਕਰ ਕੇ ਨਵੀਂ ਊਰਜਾ ਨਾਲ ਭਰਦਾ ਹੈ।

ਸਾਵਧਾਨੀ – ਪੀਰੀਅਡਜ਼ ਦੇ ਵੇਲੇ ਕਿਸੇ ਵੀ ਉਲਟ ਪੌਜ਼ੀਸ਼ਨ ਵਾਲੇ ਆਸਨ ਨੂੰ ਨਾ ਕਰੋ।

7. ਪ੍ਰਾਣਾਯਾਮ

ਯੋਗ

ਤਸਵੀਰ ਸਰੋਤ, VYFHEALTH.ORG

ਤਸਵੀਰ ਕੈਪਸ਼ਨ, ਪ੍ਰਾਣਾਯਾਮ

ਆਸਨ ਤੋਂ ਬਾਅਦ ਪ੍ਰਾਣਾਯਾਮ ਦੇ ਆਪਣੇ ਖ਼ਾਸ ਲਾਭ ਹਨ। ਖ਼ਾਸ ਤੌਰ ਉੱਤੇ ਜਿੰਨਾ ਫੋਕਸ ਸਲੋਅ ਡੀਪ ਬ੍ਰੀਦਿੰਗ ਉੱਤੇ ਹੋਵੇਗਾ, ਉੰਨਾ ਹੀ ਉਹ ਤਨ-ਮਨ ਨੂੰ ਬਿਹਤਰ ਰੱਖੇਗਾ। ਪ੍ਰਾਣਾਯਾਮ ਨਾ ਸਿਰਫ਼ ਸਾਹ ਅਤੇ ਜ਼ਿੰਦਗੀ ਦੇ ਪੱਧਰ ਨੂੰ ਵਧਾਉਂਦਾ ਹੈ, ਸਗੋਂ ਤੁਰੰਤ ਵਿਗੜੇ ਮੂਡ ਨੂੰ ਬਿਹਤਰ ਕਰਨ ਵਿੱਚ ਕਾਰਗਰ ਹੁੰਦਾ ਹੈ।

ਪ੍ਰਾਣਾਯਾਮ ਕਰਨ ਦੇ ਤਰੀਕੇ

  • ਜਦੋਂ ਊਰਜਾ ਘੱਟ ਹੋਵੇ: ਛੱਡਣ ਦੇ ਮੁਕਾਬਲੇ ਜ਼ਿਆਦਾ ਲੰਬਾ ਸਾਹ ਲੈਣ ਉੱਤੇ ਫੋਕਸ ਕਰੋ, ਜਿਵੇਂ ਉਜਯੀ ਪ੍ਰਾਣਾਯਾਮ।
  • ਭਾਵਨਾਤਮਕ ਅਸੰਤੁਲਨ ਵਿੱਚ: ਸਾਹ ਦੇ ਲੈਣ-ਛੱਡਣ ਦਾ ਅਨੁਪਾਤ ਬਰਾਬਰ ਰੱਖੋ, ਜਿਵੇਂ ਭਸਤ੍ਰਿਕਾ ਪ੍ਰਾਣਾਯਾਮ।
  • ਤਣਾਅ ਵਿੱਚ: ਲੈਣ ਦੇ ਮੁਕਾਬਲੇ ਸਾਹ ਛੱਡਣ ਦਾ ਅਨੁਪਾਤ ਜ਼ਿਆਦਾ ਰੱਖੋ, ਜਿਵੇਂ ਓਂਕਾਰ ਤੇ ਭ੍ਰਾਮਰੀ ਪ੍ਰਾਣਾਯਾਮ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)