ਚਾਹ ਪੀਣ ਲਈ ਟਰੇਨ ʼਚੋਂ ਉਤਰਿਆ ਸੀ ਪਰ 20 ਸਾਲਾਂ ਲਈ ਬਣਾਇਆ ਗਿਆ ਬੰਧੂਆ ਮਜ਼ਦੂਰ, ਫਿਰ ਕਿਵੇਂ ਬਚਾਇਆ ਗਿਆ

ਅੱਪਾ ਰਾਓ

ਤਸਵੀਰ ਸਰੋਤ, HANDOUT

ਤਸਵੀਰ ਕੈਪਸ਼ਨ, ਅੱਪਾ ਰਾਓ ਪਿਛਲੇ 20 ਸਾਲਾਂ ਤੋਂ ਬੰਦੂਆਂ ਮਜ਼ਦੂਰ ਵਾਂਗ ਕੰਮ ਕਰ ਰਹੇ ਸਨ
    • ਲੇਖਕ, ਸਾਰਦਾ ਵੀ
    • ਰੋਲ, ਬੀਬੀਸੀ ਪੱਤਰਕਾਰ

ਬੰਧੂਆ ਮਜ਼ਦੂਰ ਬਣਾਏ ਗਏ ਆਂਧਰਾ ਪ੍ਰਦੇਸ਼ ਦੇ ਇੱਕ 60 ਸਾਲਾ ਸ਼ਖ਼ਸ ਨੂੰ ਬਚਾਇਆ ਗਿਆ ਹੈ।

ਇਹ ਖੁਲਾਸਾ ਹੋਇਆ ਹੈ ਕਿ ਆਂਧਰਾ ਪ੍ਰਦੇਸ਼ ਦਾ ਰਹਿਣ ਵਾਲੇ ਅੱਪਾ ਰਾਓ, ਸ਼ਿਵਗੰਗਾ ਜ਼ਿਲ੍ਹੇ ਵਿੱਚ 20 ਸਾਲਾਂ ਤੋਂ ਵੱਧ ਸਮੇਂ ਤੋਂ ਬਿਨਾਂ ਕਿਸੇ ਤਨਖ਼ਾਹ ਦੇ ਆਪਣੇ ਮਾਲਕ ਲਈ ਬੱਕਰੀ ਚਰਵਾਹੇ ਵਜੋਂ ਕੰਮ ਕਰ ਰਿਹਾ ਹੈ।

ਜਦੋਂ ਜ਼ਿਲ੍ਹਾ ਕਿਰਤ ਭਲਾਈ ਵਿਭਾਗ ਦੇ ਅਧਿਕਾਰੀ ਆਪਣੇ ਨਿਯਮਤ ਨਿਰੀਖਣ 'ਤੇ ਗਏ ਤਾਂ ਅੱਪਾ ਰਾਓ ਕਦਮਬਨਕੁਲਮ ਖੇਤਰ ਵਿੱਚ ਬੱਕਰੀਆਂ ਚਰਾ ਰਹੇ ਸਨ।

ਕਿਰਤ ਭਲਾਈ ਵਿਭਾਗ ਦੇ ਸਹਾਇਕ ਕਮਿਸ਼ਨਰ ਆਦਿਮੁਥੂ ਨੇ ਬੀਬੀਸੀ ਤਮਿਲ ਨੂੰ ਦੱਸਿਆ ਕਿ ਜਦੋਂ ਅਧਿਕਾਰੀਆਂ ਨੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਤਾਂ ਇਹ ਖੁਲਾਸਾ ਹੋਇਆ ਕਿ ਉਹ ਆਂਧਰਾ ਪ੍ਰਦੇਸ਼ ਤੋਂ ਆਏ ਸਨ। ਉਹ 20 ਸਾਲਾਂ ਤੋਂ ਇੱਥੇ ਬੱਕਰੀਆਂ ਚਰਾ ਰਹੇ ਸਨ ਸੀ ਅਤੇ ਆਪਣੇ ਜੱਦੀ ਸ਼ਹਿਰ ਵਾਪਸ ਨਹੀਂ ਗਏ ਸਨ।

ਅੱਪਾ ਰਾਓ ਨੂੰ ਜਨਵਰੀ ਦੀ 31 ਤਰੀਕ ਨੂੰ ਬਚਾਇਆ ਗਿਆ ਸੀ ਅਤੇ ਬੀਬੀਸੀ ਦੀ ਤਮਿਲ ਟੀਮ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ।

ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਘਰ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ "ਇਸ ਲਈ ਪੈਸੇ ਚਾਹੀਦੇ ਸਨ ਅਤੇ ਉਨ੍ਹਾਂ ਦੇ ਮਾਲਕ ਨੂੰ ਨਹੀਂ ਦਿੰਦੇ।"

ਆਦਮੀ ਜਿਸ ਦੀ ਟਰੇਨ ਛੁਟ ਗਈ ਉਹ ਕਿਵੇਂ ਗ਼ੁਲਾਮ ਬਣ ਗਿਆ

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਆਦਿਮੁਥੂ ਨੇ ਕਿਹਾ, "ਅਸੀਂ ਪਹਿਲਾਂ ਇਸ ਖੇਤਰ ਵਿੱਚ ਬੱਕਰੀਆਂ ਚਰਾਉਣ ਦੇ ਕੰਮ ਵਿੱਚ ਫਸੇ ਬੰਦੂਆ ਮਜ਼ਦੂਰਾਂ ਨੂੰ ਬਚਾਇਆ ਹੈ। ਇਸੇ ਤਰ੍ਹਾਂ, ਸਾਨੂੰ ਮਿਲੀ ਕੁਝ ਜਾਣਕਾਰੀ ਦੇ ਆਧਾਰ 'ਤੇ, ਅਸੀਂ ਇਹ ਜਾਂਚ ਕਰਨ ਗਏ ਸੀ ਕਿ ਕੀ ਕੋਈ ਹੋਰ ਤਾਂ ਅਜਿਹਾ ਨਹੀਂ ਹੈ।"

"ਉਸ ਸਮੇਂ, ਅਸੀਂ ਉਸ ਨੂੰ (ਅੱਪਾ ਰਾਓ) ਬੱਕਰੀਆਂ ਚਰਾਉਂਦੇ ਦੇਖਿਆ। ਜਦੋਂ ਅਸੀਂ ਉਸ ਤੋਂ ਪੁੱਛਗਿੱਛ ਕੀਤੀ, ਤਾਂ ਉਸ ਨੇ ਸਾਨੂੰ ਦੱਸਿਆ ਕਿ ਉਹ ਆਂਧਰਾ ਪ੍ਰਦੇਸ਼ ਦੇ ਕਾਕੀਨਾਡਾ ਖੇਤਰ ਦੇ ਪਾਰਵਤੀਪੁਰਮ ਦਾ ਰਹਿਣ ਵਾਲਾ ਹੈ।"

"ਕਰੀਬ 20 ਸਾਲ ਪਹਿਲਾਂ, ਆਪਣੇ ਕਿਸੇ ਰਿਸ਼ਤੇਦਾਰ ਦੇ ਨਾਲ ਪੌਂਡੀਚੈਰੀ ਜਾਂਦੇ ਹੋਏ, ਉਹ ਸਟੇਸ਼ਨ ਤੋਂ ਉਤਰੇ ਅਤੇ ਚਾਹ ਪੀਤੀ।''

ਇਸ ਤੋਂ ਪਹਿਲਾਂ ਕਿ ਉਹ ਟਰੇਨ ਵਿੱਚ ਬੈਠਦੇ, ਟਰੇਨ ਚਲੀ ਗਈ ਅਤੇ ਆਦਿਮੁਥੂ ਦਾ ਕਹਿਣਾ ਹੈ ਕਿ ਰੇਲਗੱਡੀ 'ਤੇ ਚੜ੍ਹਨ ਤੋਂ ਪਹਿਲਾਂ ਹੀ, ਟਰੇਨ ਨਿਕਲ ਗਈ ਸੀ।

ਕਿਰਤ ਭਲਾਈ ਵਿਭਾਗ ਦੇ ਸਹਾਇਕ ਕਮਿਸ਼ਨਰ ਨੇ ਕਿਹਾ, "ਜਦੋਂ ਪੁੱਛਗਿੱਛ ਕੀਤੀ ਜਾਂਦੀ ਸੀ ਤਾਂ ਉਹ ਕਈ ਵਾਰ ਤਮਿਲ ਵਿੱਚ ਜਵਾਬ ਦਿੰਦਾ ਸੀ ਅਤੇ ਕਈ ਵਾਰ ਤਾਮਿਲ ਅਤੇ ਤੇਲਗੂ ਦੇ ਮਿਸ਼ਰਣ ਵਿੱਚ ਬੋਲਦਾ ਸੀ।"

ਬਾਅਦ ਵਿੱਚ, ਅਧਿਕਾਰੀਆਂ ਨੇ ਉਨ੍ਹਾਂ ਨੂੰ ਉੱਥੋਂ ਬਚਾਇਆ। ਕਲੈਯਾਰਕੋਇਲ ਤਾਲੁਕ ਦਫ਼ਤਰ ਵਿਖੇ ਮੁਕੰਮਲ ਜਾਂਚ ਕੀਤੀ ਗਈ। ਉਨ੍ਹਾਂ ਦੇ ਮਾਲਕ ਅੰਨਾ ਦੁਰਈ ਨੂੰ ਤਾਲੁਕ ਦਫ਼ਤਰ ਬੁਲਾਇਆ ਗਿਆ ਅਤੇ ਪੁੱਛਗਿੱਛ ਕੀਤੀ ਗਈ।

ਅੱਪਾ ਰਾਓ

ਤਸਵੀਰ ਸਰੋਤ, HANDOUT

ਤਸਵੀਰ ਕੈਪਸ਼ਨ, ਅੱਪਾ ਰਾਓ ਰੇਲਗੱਡੀ ਵਿੱਚੋਂ ਚਾਹ ਪੀਣ ਲਈ ਉਤਰੇ ਸਨ

ਆਦਿਮੁਥੂ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ ਵਿੱਚ ਪੁਸ਼ਟੀ ਹੋਈ ਹੈ ਕਿ ਅੱਪਾ ਰਾਓ 20 ਸਾਲਾਂ ਤੋਂ ਬਿਨਾਂ ਤਨਖਾਹ ਦੇ ਬੰਧੂਆ ਮਜ਼ਦੂਰ ਵਜੋਂ ਬੱਕਰੀਆਂ ਚਾਰ ਰਹੇ ਸਨ।

ਇਸ ਤੋਂ ਬਾਅਦ ਅੰਨਾ ਦੁਰਈ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਵਿਰੁੱਧ ਗ਼ੁਲਾਮੀ ਖ਼ਾਤਮਾ ਐਕਟ, 1976 ਅਤੇ ਆਈਪੀਸੀ ਦੀ ਧਾਰਾ 143 (ਧਾਰਾ 370-ਮਨੁੱਖੀ ਤਸਕਰੀ ਨਾਲ ਨਜਿੱਠਣਾ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਅੱਪਾ ਰਾਓ ਨੂੰ ਰੱਖਣ ਵਾਲੇ ਅੰਨਾ ਦਰਈ ਇੱਕ ਬਾਗ਼ ਦੇ ਮਾਲਕ ਹਨ ਅਤੇ ਉਨ੍ਹਾਂ ਕੋਲ 60 ਬੱਕਰੀਆਂ ਹਨ। ਅੱਪਾ ਰਾਓ ਨੇੜਲੇ ਜੰਗਲ ਵਿੱਚ ਬੱਕਰੀਆਂ ਚਰਾਉਂਦੇ ਸਨ।

ਅੰਨਾ ਦੁਰਈ ਫਿਲਹਾਲ ਮਾਮਲੇ ਵਿੱਚ ਜ਼ਮਾਨਤ ʼਤੇ ਬਾਹਰ ਹਨ।

ਇਸ ਮਾਮਲੇ ਵਿੱਚ ਸ਼ਾਮਲ ਮਦਰਾਸ ਹਾਈ ਕੋਰਟ ਦੇ ਵਕੀਲ ਐਮ ਰਾਜਾ ਕਹਿੰਦੇ ਹਨ, "ਅੰਨਾ ਦੁਰਈ ਆਪਣੇ ਇਲਾਕੇ ਵਿੱਚ ਇੱਕ ਪ੍ਰਭਾਵਸ਼ਾਲੀ ਵਿਅਕਤੀ ਹਨ। ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਕਿਹਾ ਹੈ ਕਿ ਉਹ ਅੱਪਾ ਰਾਓ ਨੂੰ ਖਾਣਾ ਅਤੇ ਕੱਪੜੇ ਦੇ ਸਕਦੇ ਹਨ, ਪਰ ਪੈਸੇ ਨਹੀਂ।"

"ਅੱਪਾ ਰਾਓ ਨੇ ਪਿੰਡ ਦੇ ਕੁਝ ਨੌਜਵਾਨਾਂ ਨੂੰ ਸ਼ਿਕਾਇਤ ਕੀਤੀ ਹੈ ਕਿ ਅੰਨਾ ਦੁਰਈ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਕੰਮ ਲਈ ਪੈਸੇ ਨਹੀਂ ਦਿੱਤੇ ਹਨ। ਉਨ੍ਹਾਂ ਰਾਹੀਂ, ਇਹ ਜਾਣਕਾਰੀ ਇਲਾਕੇ ਵਿੱਚ ਕੰਮ ਕਰਨ ਵਾਲੀਆਂ ਗ਼ੈਰ-ਸਰਕਾਰੀ ਸੰਸਥਾਵਾਂ ਅਤੇ ਅਧਿਕਾਰੀਆਂ ਨੂੰ ਪਹੁੰਚਾਈ ਗਈ ਹੈ।"

ਕਾਨੂੰਨ ਕੀ ਕਹਿੰਦਾ ਹੈ

ਅੱਪਾ ਰਾਓ ਅਧਿਕਾਰੀਆਂ ਨਾਲ

ਤਸਵੀਰ ਸਰੋਤ, HANDOUT

ਤਸਵੀਰ ਕੈਪਸ਼ਨ, ਕਿਰਤ ਵਿਭਾਗ ਨੇ ਇੱਕ ਨਿਰੀਖਣ ਦੌਰਾਨ ਅੱਪਾ ਰਾਓ (ਸੱਜਿਓਂ ਪੰਜਵੇਂ) ਨੂੰ ਬਚਾਇਆ ਅਤੇ ਅੰਨਾ ਦੁਈ (ਸੱਜਿਓਂ ਤੋਂ ਚੌਥੇ) ਤੋਂ ਪੁੱਛਗਿੱਛ ਕੀਤੀ

ਮਨੁੱਖੀ ਤਸਕਰੀ ਦੇ ਮਾਮਲਿਆਂ ਨੂੰ ਦੇਖਣ ਵਾਲੇ ਐੱਮ ਰਾਜਾ ਕਹਿੰਦੇ ਹਨ, "ਅਜਿਹੀਆਂ ਘਟਨਾਵਾਂ ਵਿੱਚ ਚੁਣੌਤੀ ਕਾਨੂੰਨ ਦੀਆਂ ਢੁਕਵੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਨਾ ਹੈ।"

ਉਹ ਕਹਿੰਦੇ ਹਨ, "2017 ਵਿੱਚ ਡੀਜੀਪੀ ਨੇ ਇੱਕ ਸਰਕੂਲਰ ਜਾਰੀ ਕੀਤਾ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਬੰਧੂਆ ਮਜ਼ਦੂਰੀ ਦੇ ਮਾਮਲਿਆਂ ਵਿੱਚ ਨਾ ਸਿਰਫ਼ ਬੰਧੂਆ ਮਜ਼ਦੂਰੀ ਰੋਕਥਾਮ ਐਕਟ, ਸਗੋਂ ਮਨੁੱਖੀ ਤਸਕਰੀ ਦੇ ਅਪਰਾਧ ਲਈ ਧਾਰਾ 143 (ਆਈਪੀਸੀ 370) ਵੀ ਸ਼ਾਮਲ ਹੋਣੀ ਚਾਹੀਦੀ ਹੈ।"

"ਬਹੁਤ ਸਾਰੇ ਮਾਮਲਿਆਂ ਵਿੱਚ ਇਹ ਧਾਰਾ ਸ਼ਾਮਲ ਨਹੀਂ ਹੈ। ਬੰਧੂਆ ਮਜ਼ਦੂਰੀ ਖ਼ਾਤਮੇ ਐਕਟ ਦੇ ਤਹਿਤ ਵੱਧ ਤੋਂ ਵੱਧ ਸਜ਼ਾ ਤਿੰਨ ਸਾਲ ਦੀ ਕੈਦ ਹੈ ਅਤੇ ਜੇਕਰ ਮਨੁੱਖੀ ਤਸਕਰੀ ਦੀ ਧਾਰਾ ਸ਼ਾਮਲ ਕੀਤੀ ਜਾਂਦੀ ਹੈ ਤਾਂ ਵੱਧ ਤੋਂ ਵੱਧ ਸਜ਼ਾ ਦਸ ਸਾਲ ਹੈ। ਇਸ ਮਾਮਲੇ ਵਿੱਚ ਵੀ ਬੇਨਤੀਆਂ ਤੋਂ ਬਾਅਦ ਹੀ ਉਹ ਧਾਰਾ ਸ਼ਾਮਲ ਕੀਤੀ ਗਈ ਸੀ।"

ʻਮੈਂ 20 ਸਾਲ ਤੱਕ ਆਪਣੇ ਘਰੇ ਨਹੀਂ ਗਿਆʼ

ਮਦਰਾਸ ਹਾਈ ਕੋਰਟ ਦੇ ਵਕੀਲ ਐੱਮ ਰਾਜਾ

ਤਸਵੀਰ ਸਰੋਤ, HANDOUT

ਤਸਵੀਰ ਕੈਪਸ਼ਨ, ਮਦਰਾਸ ਹਾਈ ਕੋਰਟ ਦੇ ਵਕੀਲ ਐੱਮ ਰਾਜਾ ਦਾ ਕਹਿਣਾ ਹੈ ਕਿ ਚੁਣੌਤੀ ਕਾਨੂੰਨ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰਨ ਦੀ ਹੈ

20 ਸਾਲਾਂ ਤੋਂ ਗ਼ੁਲਾਮ ਅੱਪਾ ਰਾਓ ਨੇ ਇੱਕ ਵਾਰ ਵੀ ਉੱਥੋਂ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਬਾਰੇ ਪੁੱਛੇ ਜਾਣ 'ਤੇ, ਅਧਿਕਾਰੀਆਂ ਨੇ ਜਦੋਂ ਉਨ੍ਹਾਂ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਹ ਆਪਣੇ ਪਿੰਡ ਕਿਵੇਂ ਜਾਣ ਅਤੇ ਨਾ ਹੀ ਉਨ੍ਹਾਂ ਦਾ ਮਾਲਕ ਉਨ੍ਹਾਂ ਨੂੰ ਕੋਈ ਪੈਸਾ ਦਿੱਤਾ ਸੀ।

ਹਾਲਾਂਕਿ, ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਪਾ ਰਾਓ ਹੁਣ ਲਗਾਤਾਰ ਕਹਿ ਰਹੇ ਹਨ ਕਿ ਉਹ ਆਪਣੇ ਘਰ ਵਾਪਸ ਜਾਣਾ ਚਾਹੁੰਦੇ ਹਨ।

ਕਿਰਤ ਭਲਾਈ ਵਿਭਾਗ ਦੇ ਸਹਾਇਕ ਕਮਿਸ਼ਨਰ ਆਦਿ ਮੁਥੂ ਨੇ ਕਿਹਾ, "ਤਾਲੁਕਾ ਦਫ਼ਤਰ ਵਿਖੇ ਕੀਤੀ ਗਈ ਜਾਂਚ ਦੌਰਾਨ, ਜਦੋਂ ਉਨ੍ਹਾਂ ਪੁੱਛਿਆ ਕਿ ਉਹ ਕਿ ਕੀ ਮੁੜ ਕੰਮ 'ਤੇ ਜਾਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੇ 'ਨਹੀਂ' ਕਿਹਾ।"

"ਜਦੋਂ ਉਨ੍ਹਾਂ ਨੂੰ ਬਚਾਇਆ ਗਿਆ, ਤਾਂ ਉਨ੍ਹਾਂ ਦੇ ਕੱਪੜੇ ਅਤੇ ਸਮਾਨ ਉਸ ਥਾਂ 'ਤੇ ਸਨ ਜਿੱਥੇ ਉਹ ਰਹਿ ਰਹੇ ਸਨ ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਲੈਣ ਲਈ ਵੀ ਉੱਥੇ ਵਾਪਸ ਨਾ ਜਾਣ। ਜਦੋਂ ਅੰਨਾਦੁਰਾਈ ਤਾਲੁਕਾ ਦਫ਼ਤਰ ਪਹੁੰਚੇ, ਤਾਂ ਉਨ੍ਹਾਂ ਨੇ ਉਨ੍ਹਾਂ ਵੱਲ ਪਿੱਛੇ ਮੁੜ ਕੇ ਵੀ ਨਹੀਂ ਦੇਖਿਆ।"

ਬੀਬੀਸੀ ਤਮਿਲ ਨੇ ਅੱਪਾ ਰਾਓ ਨਾਲ ਗੱਲ ਕੀਤੀ, ਜੋ ਇਸ ਸਮੇਂ ਮਦੁਰਈ ਦੇ ਇੱਕ ਨਰਸਿੰਗ ਹੋਮ ਵਿੱਚ ਹਨ।

ਭਾਵੇਂ ਉਹ ਬਹੁਤੀ ਚੰਗੀ ਤਰ੍ਹਾਂ ਬੋਲ ਨਹੀਂ ਸਕਦੇ ਸੀ, ਪਰ ਅੱਪਾ ਰਾਓ ਆਪਣੇ ਬਾਰੇ ਕੁਝ ਜਾਣਕਾਰੀ ਸਾਂਝੀ ਕਰਨ ਦੇ ਯੋਗ ਸਨ। ਉਨ੍ਹਾਂ ਨੇ ਕੁਝ ਗੱਲਾਂ ਤਾਮਿਲ ਵਿੱਚ ਕਹੀਆਂ ਅਤੇ ਕੁਝ ਗੱਲਾਂ ਤੇਲਗੂ ਵਿੱਚ।

ਅੱਪਾ ਰਾਓ

ਤਸਵੀਰ ਸਰੋਤ, HANDOUT

ਤਸਵੀਰ ਕੈਪਸ਼ਨ, ਅੱਪਾ ਰਾਓ ਆਪਣੇ ਘਰ ਵਾਪਸ ਜਾਣਾ ਚਾਹੁੰਦੇ ਹਨ

ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਕਿਹੜਾ ਕੰਮ ਕਰਦੇ ਹਨ ਤਾਂ ਉਨ੍ਹਾਂ ਨੇ ਕਿਹਾ, "ਮੈਂ ਬੱਕਰੀਆਂ ਚਰਾਉਂਦਾ ਸੀ ਪਰ ਮੈਨੂੰ ਇਸ ਦੇ ਲਈ ਪੈਸੇ ਨਹੀਂ ਮਿਲਦੇ ਸਨ।"

ਉਨ੍ਹਾਂ ਨੇ ਇਹ ਵੀ ਕਿਹਾ, "ਮੇਰੀ ਪਿੰਡ ਵਿੱਚ ਇੱਕ ਪਤਨੀ, ਪੁੱਤਰ ਅਤੇ ਧੀ ਹੈ। ਮੇਰੀ ਧੀ ਵਿਆਹੀ ਹੋਈ ਹੈ। ਮੈਂ ਪਿੰਡ ਵਿੱਚ ਖੇਤੀ ਕਰਦਾ ਸੀ ਅਤੇ ਚੌਲ ਉਗਾਉਂਦਾ ਸੀ।"

ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਆਪਣੇ ਘਰ ਵਾਪਸ ਕਿਉਂ ਨਹੀਂ ਗਿਆ, ਤਾਂ ਉਨ੍ਹਾਂ ਨੇ ਕਿਹਾ, "ਉਨ੍ਹਾਂ ਨੇ ਕਿਹਾ ਸੀ ਕਿ ਉਹ ਮੈਨੂੰ ਪੈਸੇ ਦੇਵੇਗਾ, ਉਹ ਮੈਨੂੰ ਪੈਸੇ ਦੇਵੇਗਾ, ਪਰ ਉਨ੍ਹਾਂ ਨੇ ਮੈਨੂੰ ਪੈਸੇ ਨਹੀਂ ਦਿੱਤੇ, ਇਸ ਲਈ ਉਹ ਘਰ ਵਾਪਸ ਨਹੀਂ ਗਏ।"

ਜਿੱਥੇ ਉਹ ਰਹਿੰਦੇ ਹਨ ਉਸ ਘਰ ਦੀ ਸੁਪਰਡੈਂਟ ਅੰਨਾਲਕਸ਼ਮੀ ਨੇ ਕਿਹਾ, "ਉਹ ਸਮਝਦੇ ਹਨ ਕਿ ਅਸੀਂ ਕੀ ਗੱਲ ਕਰ ਰਹੇ ਹਾਂ। ਪਰ ਉਹ ਚੰਗੀ ਤਰ੍ਹਾਂ ਬੋਲ ਨਹੀਂ ਸਕਦੇ। ਜਦੋਂ ਆਂਧਰਾ ਪ੍ਰਦੇਸ਼ ਦੇ ਕੁਝ ਅਧਿਕਾਰੀਆਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਤਾਂ ਉਹ ਤੇਲਗੂ ਵਿੱਚ ਵੀ ਸਾਫ਼-ਸਾਫ਼ ਨਹੀਂ ਬੋਲ ਸਕਦੇ ਸੀ।"

"ਜਦੋਂ ਉਹ ਭੇਡਾਂ ਚਾਰ ਰਹੇ ਸਨ ਤਾਂ ਉਨ੍ਹਾਂ ਦਾ ਬਾਹਰੀ ਦੁਨੀਆਂ ਨਾਲ ਬਹੁਤ ਘੱਟ ਸੰਪਰਕ ਸੀ। ਇਸੇ ਕਰਕੇ ਸ਼ਾਇਦ ਉਨ੍ਹਾਂ ਦੀ ਬੋਲੀ ਘੱਟ ਗਈ ਹੈ। ਜਦੋਂ ਉਹ ਇੱਥੇ ਹੁੰਦੇ ਹਨ ਤਾਂ ਉਹ ਬਹੁਤ ਸ਼ਾਂਤ ਰਹਿੰਦੇ ਹਨ ਅਤੇ ਕਿਸੇ ਨਾਲ ਗੱਲ ਨਹੀਂ ਕਰਦੇ।"

ਅੱਪਾ ਰਾਓ

ਤਸਵੀਰ ਸਰੋਤ, HANDOUT

ਤਸਵੀਰ ਕੈਪਸ਼ਨ, ਅੱਪਾ ਰਾਓ ਨੇ ਕਿਹਾ ਕਿ ਉਹ ਘਰ ਨਹੀਂ ਜਾ ਸਕਦੇ ਸੀ ਕਿਉਂ ਉਨ੍ਹਾਂ ਨੂੰ ਘਰ ਜਾਣ ਲਈ ਪੈਸੇ ਦੀ ਲੋੜ ਸੀ

ʻਮਹੀਨਾ ਹੋ ਗਿਆ ਪਰ ਮੈਨੂੰ ਅਜੇ ਤੱਕ ਘਰ ਨਹੀਂ ਮਿਲਿਆʼ

ਆਂਧਰਾ ਪ੍ਰਦੇਸ਼ ਵਿੱਚ ਜਿੱਥੇ ਉਹ ਰਹਿੰਦੇ ਸੀ, ਉੱਥੇ ਉਨ੍ਹਾਂ ਦੇ ਪਰਿਵਾਰ ਦਾ ਪਤਾ ਲਗਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇੱਕ ਮਹੀਨਾ ਬੀਤ ਜਾਣ ਤੋਂ ਬਾਅਦ ਵੀ, ਇਹ ਅਧਿਕਾਰੀਆਂ ਲਈ ਇੱਕ ਚੁਣੌਤੀ ਭਰਿਆ ਕੰਮ ਬਣਿਆ ਹੋਇਆ ਹੈ।

ਕਿਰਤ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ, "ਉਨ੍ਹਾਂ ਵੱਲੋਂ ਦੱਸੇ ਗਏ ਸਥਾਨਾਂ ਦੇ ਨਾਮ ਅਤੇ ਉੱਥੋਂ ਦੇ ਨਾਮ ਥੋੜ੍ਹੇ ਵੱਖਰੇ ਹਨ। ਨਾਲ ਹੀ, ਉਨ੍ਹਾਂ ਵੱਲੋਂ ਜ਼ਿਕਰ ਕੀਤਾ ਗਿਆ ਜ਼ਿਲ੍ਹਾ ਇਸ ਸਮੇਂ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ।"

ਅੱਪਾ ਰਾਓ ਨੇ ਸ਼ਹਿਰ ਦਾ ਨਾਮ 'ਪਾਰਵਤੀਪੁਰਮ' ਦੱਸਿਆ ਹੈ। ਹਾਲਾਂਕਿ, ਜਦੋਂ ਉਹ ਆਪਣੇ ਨਾਮ ਵਾਲੇ ਸ਼ਹਿਰ ਗਿਆ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਉਨ੍ਹਾਂ ਦਾ ਸ਼ਹਿਰ ਨਹੀਂ ਹੈ।

ਵਕੀਲ ਐੱਮ ਰਾਜਾ, ਜੋ ਦਾਅਵਾ ਕਰਦੇ ਹਨ ਕਿ ਅੱਪਾ ਰਾਓ ਦੀ ਫੋਟੋ ਅਤੇ ਵੇਰਵਿਆਂ ਦਾ ਇਸ਼ਤਿਹਾਰ ਆਂਧਰਾ ਪ੍ਰਦੇਸ਼ ਦੇ ਇੱਕ ਸਥਾਨਕ ਅਖ਼ਬਾਰ ਵਿੱਚ ਦਿੱਤਾ ਗਿਆ ਸੀ।

ਉਹ ਕਹਿੰਦੇ ਹਨ, "ਅੱਪਾ ਰਾਓ ਨੇ ਜਿਸ ਜਗ੍ਹਾ ਦਾ ਜ਼ਿਕਰ ਕੀਤਾ ਹੈ ਉਹ ਓਡੀਸ਼ਾ ਸਰਹੱਦ 'ਤੇ ਹੈ। ਉਨ੍ਹਾਂ ਨੇ ਜਿਨ੍ਹਾਂ ਖੇਤਰਾਂ ਦਾ ਜ਼ਿਕਰ ਕੀਤਾ ਹੈ ਉਹ ਹੁਣ ਬਹੁਤ ਵਿਕਸਤ ਹਨ ਅਤੇ ਬਹੁਤ ਸਾਰੇ ਬਦਲਾਅ ਹੋਏ ਹਨ।"

"ਇਹ ਪਤਾ ਨਹੀਂ ਹੈ ਕਿ ਉਹ ਖੇਤਰ ਆਂਧਰਾ ਪ੍ਰਦੇਸ਼ ਵਿੱਚ ਹਨ ਜਾਂ ਓਡੀਸ਼ਾ ਵਿੱਚ। ਆਂਧਰਾ ਪ੍ਰਦੇਸ਼ ਦੇ ਅਧਿਕਾਰੀਆਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਉਹ ਉਨ੍ਹਾਂ ਦੇ ਪਰਿਵਾਰ ਦੀ ਵੀ ਭਾਲ ਕਰ ਰਹੇ ਹਨ।"

ਸਥਾਨਕ ਅਖ਼ਬਾਰ ਵਿੱਚ ਅੱਪਾ ਰਾਓ ਬਾਰੇ ਜਾਣਕਾਰੀ

ਤਸਵੀਰ ਸਰੋਤ, HANDOUT

ਤਸਵੀਰ ਕੈਪਸ਼ਨ, ਆਂਧਰਾ ਪ੍ਰਦੇਸ਼ ਦੇ ਇੱਕ ਸਥਾਨਕ ਅਖ਼ਬਾਰ ਵਿੱਚ ਅੱਪਾ ਰਾਓ ਬਾਰੇ ਜਾਣਕਾਰੀ ਦਿੱਤੀ ਗਈ ਹੈ

ਐਕਟ ਦੇ ਤਹਿਤ ਰਾਸ਼ੀ

ਕਿਰਤ ਭਲਾਈ ਵਿਭਾਗ ਵੱਲੋਂ ਬੰਧੂਆ ਮਜ਼ਦੂਰੀ ਤੋਂ ਮੁਕਤ ਕੀਤੇ ਗਏ ਲੋਕਾਂ ਨੂੰ ਤੁਰੰਤ 30,000 ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ ਜਾਵੇਗੀ।

ਬਾਅਦ ਵਿੱਚ, ਜੇਕਰ ਸਬੰਧਤ ਮਾਮਲਾ ਦਰਜ ਕੀਤਾ ਜਾਂਦਾ ਹੈ ਅਤੇ ਮਾਲਕ ਦੋਸ਼ੀ ਪਾਇਆ ਜਾਂਦਾ ਹੈ ਤਾਂ ਵਾਧੂ 70,000 ਰੁਪਏ (ਕੁੱਲ 1 ਲੱਖ ਰੁਪਏ) ਦਿੱਤੇ ਜਾਣਗੇ, ਇਸੇ ਤਰ੍ਹਾਂ ਔਰਤਾਂ ਅਤੇ ਬੱਚਿਆਂ ਨੂੰ 100,000 ਰੁਪਏ ਸੱਤਰ ਹਜ਼ਾਰ ਦਿੱਤੇ ਜਾਣਗੇ।

ਅੱਪਾ ਰਾਓ ਨੂੰ ਪਿਛਲੇ 15 ਸਾਲਾਂ ਦੀ ਬਣਦੀ ਕੁੱਲ ਤਨਖ਼ਾਹ 8 ਲੱਖ 26 ਹਜ਼ਾਰ ਰੁਪਏ ਦੱਸੀ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਮਾਲਕ ਅੰਨਾ ਦੁਰਈ ਤੋਂ ਇਹ ਰਕਮ ਵਸੂਲਣ ਲਈ ਕਦਮ ਚੁੱਕ ਰਿਹਾ ਹੈ।

2018 ਤੋਂ ਲੈ ਕੇ ਹੁਣ ਤੱਕ, ਸ਼ਿਵਗੰਗਾ ਜ਼ਿਲ੍ਹੇ ਵਿੱਚ 34 ਲੋਕਾਂ ਨੂੰ ਬੰਧੂਆ ਮਜ਼ਦੂਰੀ ਤੋਂ ਬਚਾਇਆ ਗਿਆ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)