ਖੁਸ਼ ਰਹਿਣ ਦੇ 7 ਤਰੀਕੇ, ਜਿਨ੍ਹਾਂ ਨੂੰ ਵਿਗਿਆਨ ਵੀ ਸੁਝਾਉਂਦਾ ਹੈ

ਆਪਣੇ ਦੋਸਤਾਂ ਨਾਲ ਚੰਗੇ ਸਬੰਧ ਬਣਾਈ ਰੱਖਣ ਲਈ ਉਨ੍ਹਾਂ ਦੀ ਕਿਸਮਤ 'ਤੇ ਖੁਸ਼ੀ ਮਨਾਉਣਾ ਮਹੱਤਵਪੂਰਨ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਪਣੇ ਦੋਸਤਾਂ ਨਾਲ ਚੰਗੇ ਸਬੰਧ ਬਣਾਈ ਰੱਖਣ ਲਈ ਉਨ੍ਹਾਂ ਦੀ ਕਿਸਮਤ 'ਤੇ ਖੁਸ਼ੀ ਮਨਾਉਣਾ ਮਹੱਤਵਪੂਰਨ ਹੈ

ਖੁਸ਼ੀ ਕੀ ਹੈ?

ਇਹ ਇੱਕ ਅਜਿਹਾ ਸਵਾਲ ਹੈ ਜੋ ਅਸੀਂ ਅਕਸਰ ਆਪਣੇ ਆਪ ਤੋਂ ਪੁੱਛਦੇ ਹਾਂ... ਅਤੇ ਜਿਸ ਦਾ ਸਾਡੇ ਕੋਲ ਅਕਸਰ ਕੋਈ ਸਪੱਸ਼ਟ ਜਵਾਬ ਨਹੀਂ ਹੁੰਦਾ।

ਕੀ ਇਹ ਚਿੰਤਾਵਾਂ ਤੋਂ ਬਿਨਾਂ ਜੀਣਾ ਹੈ? ਜਾਂ ਕੀ ਇਹ ਉਨ੍ਹਾਂ ਸਮੱਸਿਆਵਾਂ ਦੇ ਬਾਵਜੂਦ ਸ਼ਾਂਤੀ ਨਾਲ ਜੀਣ ਦਾ ਤਰੀਕਾ ਹੈ ਜੋ ਸਾਨੂੰ ਹਰ ਰੋਜ਼ ਪਰੇਸ਼ਾਨ ਕਰਦੀਆਂ ਹਨ?

ਸੱਚਾਈ ਇਹ ਹੈ ਕਿ ਕੁਝ ਲੋਕਾਂ ਦਾ ਦੂਜਿਆਂ ਨਾਲੋਂ ਖੁਸ਼ ਰਹਿਣਾ ਪਹਿਲਾਂ ਤੋਂ ਹੀ ਤੈਅ ਹੁੰਦਾ ਹੈ।

ਪਰ ਭਾਵੇਂ ਤੁਸੀਂ ਨਹਾਉਣ ਵੇਲੇ ਗਾਉਣ ਵਾਲੇ ਅਤੇ ਮੀਂਹ ਵਿੱਚ ਨੱਚਣ ਵਾਲੇ ਜਾਂ ਥੋੜ੍ਹੇ ਸਖ਼ਤ ਸੁਭਾਅ, ਨਿਰਾਸ਼ਾਵਾਦੀ ਹੋਵੋ, ਖੁਸ਼ੀ ਦਾ ਅਜਿਹਾ ਵਿਚਾਰ ਨਹੀਂ ਹੈ ਜੋ ਤੁਹਾਡੇ ਨਾਲ ਹੋਣ ਵਾਲਾ ਹੈ।

ਅਸੀਂ ਸਾਰੇ ਆਪਣੀਆਂ ਆਦਤਾਂ ਨੂੰ ਬਦਲ ਸਕਦੇ ਹਾਂ ਤਾਂ ਜੋ ਜੀਵਨ ਵਿੱਚ ਖੁਸ਼ਹਾਲੀ ਆਏ।

ਇਸੇ ਕਾਰਨ ਇੱਥੇ ਤੁਹਾਨੂੰ ਕੁਝ ਸਝਾਅ ਦਿੱਤੇ ਗਏ ਹਨ, ਜੋ ਤੁਹਾਡੇ ਖੁਸ਼ ਰਹਿਣ ਵਿੱਚ ਮਦਦਗਾਰ ਸਾਬਿਤ ਹੋ ਸਕਦੇ ਹਨ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

1. ਵਧਦੀ ਉਮਰ ਦੇ ਨਾਲ ਦੋਸਤੀ

ਦੋਸਤੀ ਹਰ ਉਮਰ ਦੇ ਲੋਕਾਂ ਲਈ ਕਾਰਗਰ ਹੁੰਦੀ ਹੈ ਪਰ ਜਵਾਨੀ ਵਿੱਚ ਇਹ ਖੁਸ਼ੀ ਦਾ ਇੱਕ ਮਹੱਤਵਪੂਰਨ ਸਰੋਤ ਬਣ ਸਕਦੀ ਹੈ।

ਜਦਕਿ ਵਡੇਰੀ ਉਮਰ ਦੇ ਲੋਕ ਆਪਣੇ ਸਮਾਜਿਕ ਸਬੰਧਾਂ ਨੂੰ ਸੀਮਤ ਕਰ ਕੇ ਉਨ੍ਹਾਂ ਲੋਕਾਂ ਨਾਲ ਸਮਾਂ ਬਿਤਾਉਣ ਦੇ ਹੱਕ ਵਿੱਚ ਹੁੰਦੇ ਹਨ ਜਿਨ੍ਹਾਂ ਨੂੰ ਉਹ ਸਭ ਤੋਂ ਚੰਗੀ ਤਰ੍ਹਾਂ ਨਾਲ ਜਾਣਦੇ ਹਨ।

ਖੋਜਕਾਰਾਂ ਦਾ ਕਹਿਣਾ ਹੈ ਕਿ ਨਵੇਂ ਦੋਸਤ ਬਣਾਉਣ ਲਈ ਖੁੱਲ੍ਹੇ ਰਹਿਣਾ ਇੱਕ ਚੰਗਾ ਵਿਚਾਰ ਹੈ ਕਿਉਂਕਿ ਇਹ ਸਾਨੂੰ ਪਰਿਵਾਰਕ ਸਬੰਧਾਂ ਦੀ ਤੁਲਨਾ ਨਾਲੋਂ ਇੱਕ ਵੱਖਰਾ ਲਾਭ ਦਿੰਦਾ ਹੈ।

ਪਰਿਵਾਰਕ ਸਬੰਧ ਜ਼ਿੰਮੇਵਾਰੀ 'ਤੇ ਅਧਾਰਤ ਹੋ ਸਕਦੇ ਹਨ।

ਦੋਸਤੀ ਇੱਕ ਸਵੈਇੱਛਤ ਰਿਸ਼ਤਾ ਹੁੰਦਾ ਹੈ, ਇਸ ਲਈ ਇਹ ਗ਼ੈਰ-ਜ਼ਰੂਰੀ ਰਿਸ਼ਤੇ ਕਿਸੇ ਵੀ ਸਮੇਂ ਸ਼ੁਰੂ ਅਤੇ ਖ਼ਤਮ ਹੋ ਸਕਦੇ ਹਨ, ਇਸ ਲਈ ਉਹ ਵਧੇਰੇ ਮਜ਼ੇਦਾਰ ਅਤੇ ਘੱਟ ਤਣਾਅਪੂਰਨ ਹੋ ਸਕਦੇ ਹਨ।

ਹਾਲਾਂਕਿ ਬਾਲਗਾਂ ਨੂੰ ਅਜਿਹੀਆਂ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਨਵੇਂ ਲੋਕਾਂ ਨੂੰ ਮਿਲਣਾ ਮੁਸ਼ਕਲ ਬਣਾ ਸਕਦੀਆਂ ਹਨ, ਕੁਝ ਤਰੀਕਿਆਂ ਨਾਲ ਦੋਸਤੀ ਕਰਨੀ ਸੌਖਾ ਹੁੰਦੀ ਹੈ: ਸਾਡੀ ਸ਼ਖਸੀਅਤ ਵਧੇਰੇ ਪਰਿਪੱਕ ਹੈ, ਅਸੀਂ ਸਮਾਜਿਕ ਤੌਰ 'ਤੇ ਰਿਸ਼ਤੇ ਬਣਾਉਣੇ ਸਿੱਖੇ ਹੋਣ, ਜੀਵਨ ਪ੍ਰਤੀ ਸਾਡਾ ਦ੍ਰਿਸ਼ਟੀਕੋਣ ਖੁਸ਼ੀ ਦੀ ਖੋਜ ਵੱਲ ਵਧੇਰੇ ਕੇਂਦਰਿਤ ਹੋਵੇ ਅਤੇ ਅਸੀਂ ਵਧੇਰੇ ਸੁਖਾਲੇ ਹੋਈਏ।

ਮੰਨਿਆ ਜਾਂਦਾ ਹੈ ਕਿ ਨਿਯਮਿਤ ਤੌਰ 'ਤੇ ਮਜ਼ੇਦਾਰ ਗਤੀਵਿਧੀਆਂ ਦੀ ਉਡੀਕ ਕਰਨ ਨਾਲ ਸਾਨੂੰ ਵਧੇਰੇ ਆਸ਼ਾਵਾਦੀ ਦ੍ਰਿਸ਼ਟੀਕੋਣ ਮਿਲ ਸਕਦਾ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੰਨਿਆ ਜਾਂਦਾ ਹੈ ਕਿ ਨਿਯਮਿਤ ਤੌਰ 'ਤੇ ਮਜ਼ੇਦਾਰ ਗਤੀਵਿਧੀਆਂ ਦੀ ਉਡੀਕ ਕਰਨ ਨਾਲ ਸਾਨੂੰ ਵਧੇਰੇ ਆਸ਼ਾਵਾਦੀ ਦ੍ਰਿਸ਼ਟੀਕੋਣ ਮਿਲ ਸਕਦਾ ਹੈ।

ਉਮਰ ਵਧਣ ਦੇ ਨਾਲ-ਨਾਲ ਚੰਗੀ ਦੋਸਤੀ ਕਾਇਮ ਰੱਖਣ ਦੀ ਕੋਸ਼ਿਸ਼ ਕਰਨਾ ਲਾਹੇਵੰਦ ਹੈ ਕਿਉਂਕਿ ਇਸ ਦੇ ਫਾਇਦੇ ਮਨੋਵਿਗਿਆਨਕ ਤੰਦਰੁਸਤੀ ਤੋਂ ਪਰੇ ਹਨ।

ਇਹ ਸਾਡੀ ਬੋਧਾਤਮਕ ਕਾਰਜਸ਼ੀਲਤਾ ਅਤੇ ਸਰੀਰਕ ਸਿਹਤ ਨੂੰ ਵੀ ਸੁਧਾਰਦਾ ਹੈ।

ਦਰਅਸਲ, ਖੋਜ ਵਾਰ-ਵਾਰ ਦਰਸਾਉਂਦੀ ਹੈ ਕਿ ਦੋਸਤੀ ਸਾਡੀ ਉਮਰ ਵਧਣ ਦੇ ਨਾਲ-ਨਾਲ ਚੰਗੀ ਮਾਨਸਿਕ ਸਿਹਤ ਦੀ ਭਵਿੱਖਬਾਣੀ ਕਰਨ ਵਿੱਚ ਪਰਿਵਾਰ ਵਾਂਗ ਮਹੱਤਵਪੂਰਨ ਕਾਰਕ ਹੈ।

ਜੇਕਰ ਤੁਸੀਂ ਅਜਿਹੇ ਵਿਅਕਤੀ ਹੋ ਜਿਨ੍ਹਾਂ ਨੂੰ ਦੋਸਤ ਬਣਾਉਣ ਵਿੱਚ ਔਖਿਆਈ ਹੁੰਦੀ ਹੈ ਤਾਂ ਇੱਥੇ ਕੁਝ ਸਲਾਹ ਦਿੱਤੀ ਗਈ ਹੈ ਜੋ ਤੁਹਾਡੀ ਮਦਦ ਕਰ ਸਕਦੀ ਹੈ।

ਯਾਦਗਾਰ ਪਲ਼ਾਂ ਨੂੰ ਸਾਂਝਾ ਕਰਨਾ ਚੰਗਾ ਹੋ ਸਕਦਾ ਹੈ, ਜਿਵੇਂ ਕਿ ਪਿਛਲੇ ਸਾਲ ਅਮਰੀਕਾ ਵਿੱਚ ਦੇਖਿਆ ਗਿਆ ਸੂਰਜ ਗ੍ਰਹਿਣ।

ਇਸ ਨਾਲ ਤੁਸੀਂ ਆਪਣੇ ਆਲੇ-ਦੁਆਲੇ ਦੇ ਲੋਕਾਂ ਨਾਲ ਨੇੜਤਾ ਮਹਿਸੂਸ ਕਰ ਸਕਦੇ ਹੋ ਅਤੇ ਸਕਾਰਾਤਮਕ ਭਾਵਨਾਵਾਂ ਨੂੰ ਸਾਂਝਾ ਕਰ ਸਕਣ।

ਜਾਨਵਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਯਾਦਗਾਰ ਪਲ਼ਾਂ ਨੂੰ ਸਾਂਝਾ ਕਰਨਾ ਚੰਗਾ ਹੋ ਸਕਦਾ ਹੈ

2. "ਖੁਸ਼ੀ" ਦਾ ਅਭਿਆਸ ਕਰੋ

ਹਮਦਰਦੀ ਸੱਚੀ ਦੋਸਤੀ ਦਾ ਇੱਕ ਸਥਾਪਿਤ ਥੰਮ੍ਹ ਹੈ।

ਇਹ ਸ਼ਬਦ, ਜੋ ਕਿ "ਸਾਂਝਾ ਦਰਦ" ਲਈ ਲਾਤੀਨੀ ਸ਼ਬਦ ਤੋਂ ਆਇਆ ਹੈ, ਸਾਨੂੰ ਦਰਸਾਉਂਦਾ ਹੈ ਕਿ ਜਦੋਂ ਸਾਡੇ ਦੋਸਤਾਂ ਨੂੰ ਮਦਦ ਦੀ ਲੋੜ ਹੁੰਦੀ ਹੈ ਤਾਂ ਹਮਦਰਦੀ ਸਾਨੂੰ ਮਜ਼ਬੂਤ ਸਬੰਧ ਬਣਾਉਣ ਵਿੱਚ ਮਦਦ ਕਰਦੀ ਹੈ ।

ਪਰ ਇੱਕ ਉਲਟ ਭਾਵਨਾਤਮਕ ਅਵਸਥਾ ਹੈ ਜੋ ਘੱਟ ਜਾਣੀ ਜਾਂਦੀ ਹੈ ਅਤੇ ਬਰਾਬਰ ਹੀ ਮਹੱਤਵਪੂਰਨ ਹੁੰਦੀ ਹੈ, ਉਹ ਹੈ "ਖੁਸ਼ੀ।"

ਕਈ ਅਧਿਐਨਾਂ ਦੇ ਅਨੁਸਾਰ, ਇਸ ਸ਼ਬਦ ਦਾ ਅਰਥ ਹੈ "ਖੁਸ਼ੀਆਂ ਨੂੰ ਸਾਂਝਾ ਕਰਨਾ" ਅਤੇ ਇਹ ਚੰਗੇ ਰਿਸ਼ਤਿਆਂ ਦਾ ਇੱਕ ਘੱਟ ਸਮਝਿਆ ਜਾਣ ਵਾਲਾ ਪਹਿਲੂ ਹੈ ਜੋ ਦੋਸਤੀ ਕਾਇਮ ਰੱਖਣ ਵਿੱਚ ਹਮਦਰਦੀ ਜਿੰਨਾ ਹੀ ਮਹੱਤਵਪੂਰਨ ਹੋ ਸਕਦਾ ਹੈ।

ਆਪਣੇ ਦੋਸਤਾਂ ਦੀ ਖੁਸ਼ਖਬਰੀ ਦਾ ਉਤਸ਼ਾਹ ਨਾਲ ਸ਼ਾਮਲ ਹੋਣਾ ਅਤੇ ਇਸ ਬਾਰੇ ਪੁੱਛਣਾ, ਇੱਕ ਚੰਗੀ ਦੋਸਤੀ ਦੀ ਨੀਂਹ ਹੈ। ਆਪਣੇ ਦੋਸਤ ਦੀ ਸਫ਼ਲਤਾ ਦੀ ਪ੍ਰਸ਼ੰਸਾ ਨਾ ਕਰਨਾ ਜਾਂ ਸਰਗਰਮੀ ਨਾਲ ਪ੍ਰਤੀਕਿਰਿਆ ਨਾ ਕਰਨਾ ਉਨ੍ਹਾਂ ਰਿਸ਼ਤਿਆਂ ਨੂੰ ਖ਼ਤਰੇ ਵਿੱਚ ਪਾ ਸਕਦਾ ਹੈ।

ਕੁੱਤਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡਰਾਈਵਿੰਗ ਦਾ ਆਨੰਦ ਮਾਣਿਆ ਜਾ ਸਕਦਾ ਹੈ

3. ਵਲੰਟੀਅਰ

ਇਹ ਵੀ ਕਹਾਵਤ ਹੈ ਕਿ ਤੁਸੀਂ ਜਿਨ੍ਹਾਂ ਕਿਸੇ ਲਈ ਕੁਝ ਕਰਦੇ ਹੋ ਤੁਸੀਂ ਉਨ੍ਹਾਂ ਹੀ ਆਪਣੇ ਵਿੱਚ ਸੰਤੁਸ਼ਟ ਹੁੰਦੇ ਹੋ ਅਤੇ ਜਿੰਨਾ ਜ਼ਿਆਦਾ ਅਸੀਂ ਪਰਉਪਕਾਰ ਬਾਰੇ ਜਾਣਦੇ ਹਾਂ, ਓਨਾ ਹੀ ਇਹ ਕਹਾਵਤ ਸੱਚ ਸਾਬਤ ਹੋ ਜਾਂਦੀ ਹੈ।

ਦਰਅਸਲ, ਵਿਗਿਆਨਕ ਅਧਿਐਨਾਂ ਮੁਤਾਬਕ, ਸਵੈ-ਇੱਛਾ ਨਾਲ ਕੰਮ ਕਰਨਾ ਕਈ ਤਰ੍ਹਾਂ ਦੀਆਂ ਸਥਿਤੀਆਂ ਵਿੱਚ ਵੀ ਮਦਦ ਕਰ ਸਕਦਾ ਹੈ, ਜਿਵੇਂ ਕਿ ਪੁਰਾਣੇ ਦਰਦ ਅਤੇ ਡਿਪਰੈਸ਼ਨ।

ਸਾਲ 2002 ਵਿੱਚ ਇੱਕ ਅਧਿਐਨ ਵਿੱਚ ਦੇਖਿਆ ਗਿਆ ਕਿ ਲੰਬੇ ਸਮੇਂ ਤੋਂ ਦਰਦ ਵਾਲੇ ਵਲੰਟੀਅਰ ਜਿਨ੍ਹਾਂ ਨੂੰ ਦੂਜੇ ਲੋਕਾਂ ਦੀ ਮਦਦ ਕਰਨ ਲਈ ਨਿਯੁਕਤ ਕੀਤਾ ਗਿਆ ਸੀ, ਉਨ੍ਹਾਂ ਨੇ ਸਵੈ-ਸੇਵਾ ਕਰਦੇ ਸਮੇਂ ਦਰਦ ਦੀ ਤੀਬਰਤਾ ਨੂੰ ਘੱਟ ਮਹਿਸੂਸ ਕੀਤੀ।

ਹੋਰ ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਜਾਨਵਰਾਂ ਦੀ ਦੇਖਭਾਲ ਸਾਡੀ ਸਿਹਤ ਨੂੰ ਬਿਹਤਰ ਬਣਾ ਸਕਦੀ ਹੈ ਅਤੇ ਪੌਦਿਆਂ ਦੀ ਦੇਖਭਾਲ ਸਾਨੂੰ ਸਿਹਤਮੰਦ ਰੱਖ ਸਕਦੀ ਹੈ, ਖ਼ਾਸ ਕਰਕੇ ਬਜ਼ੁਰਗਾਂ ਵਿੱਚ।

ਕੁਝ ਡਾਕਟਰ ਹੁਣ "ਸਮਾਜਿਕ ਨੁਸਖ਼ੇ" ਦੇ ਇੱਕ ਪ੍ਰਭਾਵਸ਼ਾਲੀ ਰੂਪ ਵਜੋਂ ਸਵੈ-ਇੱਛਾ ਨਾਲ ਕੰਮ ਕਰਨ ਦੀ ਸਿਫ਼ਾਰਸ਼ ਕਰਦੇ ਹਨ।

ਉਨ੍ਹਾਂ ਵਿੱਚ ਡਾਕਟਰ ਉਨ੍ਹਾਂ ਲੋਕਾਂ ਨੂੰ ਉਸ ਭਾਈਚਾਰੇ ਦੇ ਸਰੋਤਾਂ ਅਤੇ ਗਤੀਵਿਧੀਆਂ ਨਾਲ ਜੋੜਦੇ ਹਨ ਜਿਸ ਵਿੱਚ ਉਹ ਰਹਿੰਦੇ ਹਨ।

ਲੋਕਾਂ ਨੂੰ ਕਲਾ ਕਲਾਸਾਂ ਤੋਂ ਲੈ ਕੇ ਸਾਈਕਲਿੰਗ ਸਮੂਹਾਂ ਤੱਕ ਸਭ ਕੁਝ ਕਰਨ ਲਈ ਬਾਹਰ ਭੇਜਣਾ ਜਾਂ ਲੋੜਵੰਦਾਂ ਦੀ ਮਦਦ ਕਰਨ ਵਾਲੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਨਾ ਜੋ ਸਿਹਤ ਸੇਵਾਵਾਂ 'ਤੇ ਦਬਾਅ ਘਟਾਉਣ ਵਿੱਚ ਵੀ ਮਦਦ ਕਰ ਸਕਦਾ ਹੈ।

4. ਆਪਣੇ ਪੁਰਖਿਆਂ ਨਾਲ ਜੁੜਨਾ

ਇੱਕ ਹੋਰ ਤਰੀਕਾ ਹੈ ਜਿਸ ਨਾਲ ਭੂਤਕਾਲ ਵਰਤਮਾਨ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ।

ਕਈ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਸਾਡੇ, ਪੁਰਖਿਆਂ ਨਾਲ ਜੁੜਨ ਨਾਲ ਡੂੰਘੇ ਮਨੋਵਿਗਿਆਨਕ ਲਾਭ ਹੋ ਸਕਦੇ ਹਨ।

ਉਦਾਹਰਣ ਵਜੋਂ, ਜਦੋਂ ਕਹਾਣੀਆਂ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਪਹੁੰਚਾਈਆਂ ਜਾਂਦੀਆਂ ਹਨ ਤਾਂ ਮੁਸੀਬਤਾਂ 'ਤੇ ਕਾਬੂ ਪਾਉਣ ਬਾਰੇ ਪਰਿਵਾਰਕ ਕਹਾਣੀਆਂ ਨੂੰ ਸੁਣਨਾ ਵਧੇਰੇ ਸਸ਼ਕਤ ਬਣਾ ਸਕਦਾ ਹੈ।

ਆਸਟ੍ਰੇਲੀਆ ਦੀ ਸਵਿਨਬਰਨ ਯੂਨੀਵਰਸਿਟੀ ਵਿੱਚ ਮਨੋਵਿਗਿਆਨ ਦੀ ਐਮਰੀਟਸ ਪ੍ਰੋਫੈਸਰ, ਸੂਜ਼ਨ ਐੱਮ ਮੂਰ ਨੇ ਦੇਖਿਆ ਹੈ ਕਿ ਜੋ ਲੋਕ ਆਪਣੇ ਪਰਿਵਾਰਕ ਇਤਿਹਾਸ ਬਾਰੇ ਜਾਣਦੇ ਹਨ, ਉਨ੍ਹਾਂ ਵਿੱਚ ਸੰਤੁਸ਼ਟੀ ਅਤੇ ਮਾਨਸਿਕ ਸਿਹਤ ਦਾ ਪੱਧਰ ਉੱਚਾ ਹੁੰਦਾ ਹੈ।

ਆਪਣੇ ਪਰਿਵਾਰ ਦੇ ਦਰਖ਼ਤ ਦੀ ਖੋਜ ਕਰਨ ਦਾ ਕੰਮ ਕਰਨ ਨਾਲ ਤੁਹਾਨੂੰ ਆਪਣੀ ਜ਼ਿੰਦਗੀ 'ਤੇ ਵਧੇਰੇ ਨਿਯੰਤਰਣ ਮਹਿਸੂਸ ਕਰਨ ਵਿੱਚ ਮਦਦ ਮਿਲ ਸਕਦੀ ਹੈ, ਨਾਲ ਹੀ ਦੁਨੀਆਂ ਵਿੱਚ ਆਪਣੇ ਸਥਾਨ ਦੀ ਬਿਹਤਰ ਸਮਝ ਵਿਕਸਤ ਕਰਨ ਵਿੱਚ ਵੀ ਮਦਦ ਮਿਲ ਸਕਦੀ ਹੈ।

ਇਹ ਜਾਣਨਾ ਕਿ ਤੁਹਾਡਾ ਮੌਜੂਦਾ ਜੀਵਨ ਤੁਹਾਡੇ ਪੁਰਖ਼ਿਆਂ ਦੀਆਂ ਲੜਾਈਆਂ ਅਤੇ ਪ੍ਰਾਪਤੀਆਂ ਦੁਆਰਾ ਸੰਭਵ ਹੋਇਆ ਹੈ, ਇਹ ਤੁਹਾਨੂੰ ਦ੍ਰਿਸ਼ਟੀਕੋਣ ਅਤੇ ਸ਼ੁਕਰਗੁਜ਼ਾਰੀ ਦੀ ਭਾਵਨਾ ਵੀ ਦੇ ਸਕਦਾ ਹੈ।

5. ਇੱਕ ਸੂਚੀ ਤਿਆਰ ਕਰੋ

ਮਿਲੀਆਂ ਅਸੀਸਾਂ ਅਤੇ ਆਸ਼ੀਰਵਾਦ ਦਾ ਜਾਇਜ਼ਾ ਲੈਣਾ ਇੱਕ ਪੁਰਾਣੀ ਸਲਾਹ ਹੈ ਅਤੇ ਇਹ ਇੱਕ ਸਧਾਰਨ ਪਰ ਚੰਗੀ ਤਰ੍ਹਾਂ ਸਾਬਤ ਹੋਏ ਦਖ਼ਲਅੰਦਾਜ਼ੀ 'ਤੇ ਅਧਾਰਤ ਹੈ।

ਅਜਿਹਾ ਤਾਂ ਹੁੰਦਾ ਹੈ ਕਿ ਜਦੋਂ ਅਸੀਂ ਆਪਣੇ ਨਾਲ ਵਾਪਰੀਆਂ ਤਿੰਨ ਚੀਜ਼ਾਂ ਦੀ ਸੂਚੀ ਬਣਾਉਂਦੇ ਹਾਂ, ਇਹ ਸਾਡੇ ਮੂਡ ਨੂੰ ਸੁਧਾਰਨ ਵਿੱਚ ਸਾਡੀ ਮਦਦ ਕਰ ਸਕਦਾ ਹੈ।

ਭਾਵੇਂ ਇਹ ਜ਼ਿੰਦਗੀ ਬਦਲਣ ਵਾਲੀ ਘਟਨਾ ਹੋਵੇ ਜਿਵੇਂ ਕਿ ਕੋਈ ਮਹੱਤਵਪੂਰਨ ਪ੍ਰੀਖਿਆ ਪਾਸ ਕਰਨਾ ਜਾਂ ਬੱਚਾ ਹੋਣਾ, ਜਾਂ ਕੁਝ ਹੋਰ ਹਲਕਾ-ਫੁਲਕਾ ਜਿਵੇਂ ਕਿ ਕਿਸੇ ਪੁਰਾਣੇ ਦੋਸਤ ਨੂੰ ਮਿਲਣਾ ਜਾਂ ਸੂਰਜ ਡੁੱਬਣ ਦੀ ਰੌਸ਼ਨੀ ਵਰਗੇ ਸੁੰਦਰ ਪਲ ਦਾ ਆਨੰਦ ਮਾਣਨਾ।

ਖੋਜ ਦਾ ਇੱਕ ਵਧਦਾ ਸਮੂਹ ਸੁਝਾਅ ਦਿੰਦਾ ਹੈ ਕਿ ਇਨ੍ਹਾਂ ਚੀਜ਼ਾਂ ਦੀ ਇੱਕ ਸੂਚੀ ਬਣਾਉਣ ਨਾਲ ਸਾਡੀ ਸਿਹਤ ਵਿੱਚ ਸੁਧਾਰ ਹੋ ਸਕਦਾ ਹੈ।

ਖੁਸ਼ੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੁਝ ਨਾ ਕਰਨਾ ਖੁਸ਼ੀ ਲੱਭਣ ਲਈ ਚੰਗੀ ਸਲਾਹ ਹੈ

6. ਮਜ਼ੇਦਾਰ ਗਤੀਵਿਧੀਆਂ ਲੱਭੋ

ਉਹ ਕਹਿੰਦੇ ਹਨ ਕਿ ਇੱਕ ਸੁਖਾਲੇ ਮਾਹੌਲ ਵਿੱਚ ਗੱਡੀ ਚਲਾਉਣ ਤੋਂ ਵਧੀਆ ਕੁਝ ਨਹੀਂ ਹੈ। ਤੁਹਾਡੇ ਵਾਲਾਂ ਵਿੱਚ ਹਵਾ, ਰੇਡੀਓ 'ਤੇ ਸੰਗੀਤ, ਤੁਹਾਡੇ ਸਾਹਮਣੇ ਸੜਕ ਦੀ ਆਜ਼ਾਦੀ।

ਖ਼ੈਰ, ਹੁਣ ਅਸੀਂ ਜਾਣਦੇ ਹਾਂ ਕਿ ਚੂਹੇ ਵੀ ਇਸ ਵਾਹਨ ਸਵਰਗ ਦਾ ਸੁਆਦ ਲੈ ਸਕਦੇ ਹਨ, ਵਰਜੀਨੀਆ ਵਿੱਚ ਰਿਚਮੰਡ ਯੂਨੀਵਰਸਿਟੀ ਦੇ ਖਜੋਕਾਰਾਂ ਨੇ ਚੂਹਿਆਂ ਦੇ ਇੱਕ ਸਮੂਹ ਨੂੰ ਪ੍ਰਯੋਗਸ਼ਾਲਾ ਵਿੱਚ ਛੋਟੀਆਂ ਪਲਾਸਟਿਕ ਕਾਰਾਂ ਚਲਾਉਣਾ ਸਿਖਾਇਆ।

ਚੂਹਿਆਂ ਨੇ ਇਹ ਨਵਾਂ ਹੁਨਰ ਸਿੱਖਿਆ ਅਤੇ ਜਲਦੀ ਹੀ ਬਹੁਤ ਉਤਸ਼ਾਹ ਨਾਲ ਡੱਬਿਆਂ ਵਿੱਚ ਚੜ੍ਹਨ ਲੱਗੇ, ਜਿਵੇਂ ਅਗਲੀ ਯਾਤਰਾ ਲਈ ਤਿਆਰ ਹੋ ਰਹੇ ਹੋਣ

ਅਖ਼ੀਰ ਵਿੱਚ, ਖੋਜਕਾਰਾਂ ਨੇ ਦੇਖਿਆ ਕਿ ਕੁਝ ਚੂਹੇ ਉਤਸ਼ਾਹ ਵਿੱਚ ਉੱਪਰ-ਨੀਚੇ ਛਾਲਾਂ ਮਾਰ ਰਹੇ ਸਨ, ਯਾਤਰਾ ਬਾਰੇ ਖੁਸ਼ੀ ਜ਼ਾਹਰ ਕਰ ਰਹੇ ਸਨ।

ਇਸ ਨਾਲ ਖੋਜ ਦਾ ਇੱਕ ਨਵਾਂ ਖੇਤਰ ਸ਼ੁਰੂ ਹੋਇਆ, ਕੀ ਮਨੋਰੰਜਨ ਦੀ ਉਮੀਦ ਗਤੀਵਿਧੀ ਵਾਂਗ ਹੀ ਸੰਤੁਸ਼ਟੀਜਨਕ ਹੋ ਸਕਦੀ ਹੈ?

ਇੱਕ ਹੋਰ ਪ੍ਰਯੋਗ ਵਿੱਚ, ਵਿਗਿਆਨੀਆਂ ਨੇ ਕੁਝ ਚੂਹਿਆਂ ਨੂੰ ਇਨਾਮ ਦੀ ਉਡੀਕ ਕਰਨ ਲਈ ਸਿਖਲਾਈ ਦਿੱਤੀ, ਜਦਕਿ ਬਾਕੀਆਂ ਨੂੰ ਤੁਰੰਤ ਇਨਾਮ ਦਿੱਤਾ ਗਿਆ।

ਬਾਅਦ ਵਿੱਚ ਉਨ੍ਹਾਂ ਨੇ ਚੂਹਿਆਂ ਦੇ ਆਸ਼ਾਵਾਦ ਦੀ ਜਾਂਚ ਕੀਤੀ ਅਤੇ ਦੇਖਿਆ ਕਿ ਜਿਨ੍ਹਾਂ ਚੂਹਿਆਂ ਨੂੰ ਇਨਾਮ ਦੀ ਉਮੀਦ ਕਰਨ ਲਈ ਸਿਖਲਾਈ ਦਿੱਤੀ ਗਈ ਸੀ, ਉਹ ਵਧੇਰੇ ਆਸ਼ਾਵਾਦੀ ਸਨ।

ਖੋਜਕਾਰਾਂ ਨੇ ਅੰਦਾਜ਼ਾ ਲਗਾਇਆ ਕਿ ਇਹ ਮਨੁੱਖਾਂ ਵਿੱਚ ਵੀ ਕੰਮ ਕਰ ਸਕਦਾ ਹੈ। ਨਿਯਮਿਤ ਤੌਰ 'ਤੇ ਸੁਖਾਲੀਆਂ ਗਤੀਵਿਧੀਆਂ ਜਾਂ ਘਟਨਾਵਾਂ ਦੀ ਉਮੀਦ ਕਰ ਕੇ, ਅਸੀਂ ਆਪਣੇ ਦਿਮਾਗ਼ ਨੂੰ ਵਧੇਰੇ ਆਸ਼ਾਵਾਦੀ ਬਣਾਉਣ ਲਈ ਦੁਬਾਰਾ ਤਿਆਰ ਕਰ ਸਕਦੇ ਹਾਂ।

ਖੁਸ਼ੀਆਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬਹੁਤੀ ਇੱਛਾ ਰੱਖਣਾ ਵੀ ਨਿਰਾਸ਼ਾ ਦਾ ਕਾਰਨ ਬਣ ਸਕਦਾ ਹੈ

7. ਕੁਝ ਨਾ ਕਰੋ

ਜੇਕਰ ਤੁਸੀਂ ਸੂਚੀ ਵਿੱਚ ਇੰਨੇ ਅੱਗੇ ਆ ਗਏ ਹੋ, ਤਾਂ ਅੱਗੇ ਦਿੱਤੀ ਸਲਾਹ ਤੁਹਾਡੇ ਲਈ ਥੋੜ੍ਹੀ ਹੈਰਾਨੀ ਵਾਲੀ ਹੋ ਸਕਦੀ ਹੈ।

ਪਰ ਖੋਜ ਦਰਸਾਉਂਦੀ ਹੈ ਕਿ ਖੁਸ਼ ਰਹਿਣ ਬਾਰੇ ਬਹੁਤ ਜ਼ਿਆਦਾ ਚਿੰਤਾ ਕਰਨਾ ਅਸਲ ਵਿੱਚ ਖੁਸ਼ੀ ਨੂੰ ਰੋਕ ਸਕਦਾ ਹੈ।

ਅਜਿਹੇ ਪ੍ਰਯੋਗ ਜਿਨ੍ਹਾਂ ਵਿੱਚ ਲੋਕਾਂ ਨੂੰ ਫਿਲਮ ਦੇਖਣ ਤੋਂ ਪਹਿਲਾਂ ਜਿੰਨਾ ਉਤਸ਼ਾਹਜਨਕ ਜਾਂ ਆਸ਼ਾਵਾਦੀ ਦੇਖਿਆ ਗਿਆ ਉਹ ਫਿਲਮ ਦੇਖਣ ਤੋਂ ਬਾਅਦ ਵਿੱਚ ਓਨੇ ਹੀ ਨਿਰਾਸ਼ ਵੀ ਹੋਏ।

ਸਿਧਾਂਤ ਇਹ ਹੈ ਕਿ ਆਪਣੀਆਂ ਉਮੀਦਾਂ ਨੂੰ ਵਧਾ ਕੇ ਅਤੇ ਖੁਸ਼ੀ ਦੀ ਮਹੱਤਤਾ ਬਾਰੇ ਪੜ੍ਹਨ ਅਤੇ ਸਿੱਖਣ ਨਾਲ, ਲੋਕ ਅਸਲ ਵਿੱਚ ਉਲਟ ਪ੍ਰਭਾਵ ਦਾ ਅਨੁਭਵ ਕਰ ਸਕਦੇ ਹਨ ਅਤੇ ਨਿਰਾਸ਼ ਮਹਿਸੂਸ ਕਰ ਸਕਦੇ ਹਨ।

ਹੋ ਸਕਦਾ ਹੈ ਕਿ ਤੁਸੀਂ ਇਹ ਕਿਸੇ ਵੱਡੇ ਸਮਾਗਮ ਜਾਂ ਪਾਰਟੀ ਦੌਰਾਨ ਖ਼ੁਦ ਮਹਿਸੂਸ ਕੀਤਾ ਹੋਵੇ ਜਿਸ ਦੀ ਤੁਸੀਂ ਉਡੀਕ ਕਰ ਰਹੇ ਸੀ ਅਤੇ ਇਹ ਤੁਹਾਡੀਆਂ ਉਮੀਦਾਂ 'ਤੇ ਖਰਾ ਨਹੀਂ ਉਤਰਿਆ।

ਕੈਲੀਫੋਰਨੀਆ ਯੂਨੀਵਰਸਿਟੀ, ਬਰਕਲੇ ਦੇ ਮਨੋਵਿਗਿਆਨੀ ਆਈਰਿਸ ਮੌਸ ਪਹਿਲਾਂ ਹੀ ਦਿਖਾ ਚੁੱਕੇ ਹਨ ਕਿ ਖੁਸ਼ੀ ਦੀ ਇੱਛਾ ਅਤੇ ਪਿੱਛਾ ਵੀ ਇਕੱਲਤਾ ਅਤੇ ਇਕੱਲਤਾ ਦੀਆਂ ਭਾਵਨਾਵਾਂ ਨੂੰ ਵਧਾ ਸਕਦਾ ਹੈ।

ਉਹ ਇੱਕ ਹੋਰ ਦ੍ਰਿੜ ਰਵੱਈਆ ਅਪਣਾਉਣ ਅਤੇ ਇਹ ਸਵੀਕਾਰ ਕਰਨ ਦੀ ਸਲਾਹ ਦਿੰਦੀ ਹੈ ਕਿ ਜ਼ਿੰਦਗੀ ਅੰਤ ਵਿੱਚ ਉਤਰਾਅ-ਚੜ੍ਹਾਅ ਨਾਲ ਬਣੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)