ਅਮਰੀਕਾ ਨਾਲ ਚੱਲ ਰਹੀ ਵਪਾਰਕ ਗੱਲਬਾਤ ਦੌਰਾਨ ਪੀਐੱਮ ਮੋਦੀ ਦਾ ਜਨਤਾ ਨੂੰ ਸੰਬੋਧਨ, 'ਮੇਡ ਇਨ ਇੰਡੀਆ' 'ਤੇ ਦਿੱਤਾ ਜ਼ੋਰ

ਤਸਵੀਰ ਸਰੋਤ, narendramodi@x
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਤੈਅ ਸਮੇਂ ਅਨੁਸਾਰ ਸ਼ਾਮੀਂ 5 ਵਜੇ ਰਾਸ਼ਟਰ ਨੂੰ ਸੰਬੋਧਨ ਕੀਤਾ।
ਪ੍ਰਧਾਨ ਮੰਤਰੀ ਮੋਦੀ ਨੇ 'ਆਤਮਨਿਰਭਰ ਭਾਰਤ' ਮੁਹਿੰਮ ਦੇ ਹਿੱਸੇ ਵਜੋਂ 22 ਸਤੰਬਰ ਤੋਂ ਲਾਗੂ ਹੋਣ ਵਾਲੀਆਂ ਨਵੀਆਂ ਜੀਐੱਸਟੀ ਦਰਾਂ ਦਾ ਜ਼ਿਕਰ ਕੀਤਾ। ਉਨ੍ਹਾਂ ਆਪਣੇ ਸੰਬੋਧਨ ਵਿੱਚ 'ਮੇਡ ਇਨ ਇੰਡੀਆ' ਦਾ ਨਾਅਰਾ ਵੀ ਦਿੱਤਾ।
ਉਨ੍ਹਾਂ ਕਿਹਾ, "ਸੋਮਵਾਰ ਭਾਵ ਨਵਰਾਤਰੀ ਦੇ ਪਹਿਲੇ ਦਿਨ ਤੋਂ ਦੇਸ਼ ਵਿੱਚ ਜੀਐੱਸਟੀ ਰਿਫਾਰਮਸ ਦੀ ਅਗਲੀ ਪੀੜ੍ਹੀ ਲਾਗੂ ਹੋ ਜਾਵੇਗੀ। ਇੱਕ ਤਰ੍ਹਾਂ ਨਾਲ, ਕੱਲ੍ਹ ਤੋਂ ਦੇਸ਼ ਵਿੱਚ ਇੱਕ ਜੀਐੱਸਟੀ ਬੱਚਤ ਤਿਉਹਾਰ ਸ਼ੁਰੂ ਹੋਣ ਜਾ ਰਿਹਾ ਹੈ। ਇਹ ਜੀਐੱਸਟੀ ਬੱਚਤ ਤਿਉਹਾਰ ਤੁਹਾਡੀਆਂ ਬੱਚਤਾਂ ਨੂੰ ਵਧਾਏਗਾ ਅਤੇ ਤੁਸੀਂ ਆਪਣੀ ਪਸੰਦ ਦੀਆਂ ਚੀਜ਼ਾਂ ਨੂੰ ਹੋਰ ਜ਼ਿਆਦਾ ਖਰੀਦ ਸਕੋਗੇ।"
ਉਨ੍ਹਾਂ ਕਿਹਾ, "ਸਾਡੇ ਦੇਸ਼ ਦੇ ਗਰੀਬ, ਮੱਧ ਵਰਗ, ਨਿਓ ਮਿਡਲ ਕਲਾਸ, ਨੌਜਵਾਨ, ਕਿਸਾਨ, ਔਰਤਾਂ, ਦੁਕਾਨਦਾਰ, ਉੱਦਮੀ... ਇਸ ਬੱਚਤ ਤਿਉਹਾਰ ਤੋਂ ਹਰ ਕਿਸੇ ਨੂੰ ਬਹੁਤ ਫਾਇਦਾ ਹੋਵੇਗਾ।"
ਉਨ੍ਹਾਂ ਕਿਹਾ, "ਸੋਮਵਾਰ ਭਾਵ ਨਵਰਾਤਰੀ ਦੇ ਪਹਿਲੇ ਦਿਨ ਤੋਂ ਦੇਸ਼ ਵਿੱਚ ਜੀਐੱਸਟੀ ਰਿਫਾਰਮਸ ਦੀ ਅਗਲੀ ਪੀੜ੍ਹੀ ਲਾਗੂ ਹੋ ਜਾਵੇਗੀ। ਇੱਕ ਤਰ੍ਹਾਂ ਨਾਲ, ਕੱਲ੍ਹ ਤੋਂ ਦੇਸ਼ ਵਿੱਚ ਇੱਕ ਜੀਐੱਸਟੀ ਬੱਚਤ ਤਿਉਹਾਰ ਸ਼ੁਰੂ ਹੋਣ ਜਾ ਰਿਹਾ ਹੈ। ਇਹ ਜੀਐੱਸਟੀ ਬੱਚਤ ਤਿਉਹਾਰ ਤੁਹਾਡੀਆਂ ਬੱਚਤਾਂ ਨੂੰ ਵਧਾਏਗਾ ਅਤੇ ਤੁਸੀਂ ਆਪਣੀ ਪਸੰਦ ਦੀਆਂ ਚੀਜ਼ਾਂ ਨੂੰ ਹੋਰ ਜ਼ਿਆਦਾ ਖਰੀਦ ਸਕੋਗੇ।"
ਉਨ੍ਹਾਂ ਕਿਹਾ, "ਸਾਡੇ ਦੇਸ਼ ਦੇ ਗਰੀਬ, ਮੱਧ ਵਰਗ, ਨਿਓ ਮਿਡਲ ਕਲਾਸ, ਨੌਜਵਾਨ, ਕਿਸਾਨ, ਔਰਤਾਂ, ਦੁਕਾਨਦਾਰ, ਉੱਦਮੀ... ਇਸ ਬੱਚਤ ਤਿਉਹਾਰ ਤੋਂ ਹਰ ਕਿਸੇ ਨੂੰ ਬਹੁਤ ਫਾਇਦਾ ਹੋਵੇਗਾ।"
ਆਪਣੇ ਲਗਭਗ 19 ਮਿੰਟ ਦੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੇਸ਼ ਦੇ ਕਾਰੋਬਾਰੀ ਵੱਖ-ਵੱਖ ਟੈਕਸਾਂ ਦੇ ਜਾਲ ਵਿੱਚ ਫਸੇ ਹੋਏ ਸਨ।
ਉਨ੍ਹਾਂ ਕਿਹਾ, "ਸਾਡੇ ਦੇਸ਼ ਵਿੱਚ ਦਰਜਨਾਂ ਟੈਕਸ ਸਨ। ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਵਿੱਚ ਸਾਮਾਨ ਹੁੰਦਾ ਸੀ ਤਾਂ ਪਤਾ ਨਹੀਂ ਕਿੰਨੀਆਂ ਚੈਕ ਪੋਸਟਾਂ ਪਾਰ ਕਰਨੀਆਂ ਪੈਂਦੀਆਂ ਸਨ, ਕਿੰਨੇ ਫਾਰਮ ਭਰਨੇ ਪੈਂਦੇ ਸਨ।"
ਇੱਕ ਉਦਾਹਰਣ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਜਦੋਂ ਉਹ 2014 ਵਿੱਚ ਪ੍ਰਧਾਨ ਮੰਤਰੀ ਬਣੇ ਸਨ, ਤਾਂ ਇੱਕ ਵਿਦੇਸ਼ੀ ਅਖ਼ਬਾਰ ਨੇ ਇੱਕ ਦਿਲਚਸਪ ਕਹਾਣੀ ਪ੍ਰਕਾਸ਼ਿਤ ਕੀਤੀ ਸੀ।
ਉਨ੍ਹਾਂ ਦੱਸਿਆ, "ਇੱਕ ਕੰਪਨੀ ਬਾਰੇ ਲਿਖਿਆ ਗਿਆ ਸੀ ਕਿ ਜੇਕਰ ਉਹ ਬੈਂਗਲੁਰੂ ਤੋਂ ਹੈਦਰਾਬਾਦ (500 ਕਿਲੋਮੀਟਰ) ਤੱਕ ਸਾਮਾਨ ਭੇਜਣਾ ਚਾਹੁੰਦੀ ਸੀ, ਤਾਂ ਉਸ ਨੂੰ ਪਹਿਲਾਂ ਬੈਂਗਲੁਰੂ ਤੋਂ ਯੂਰਪ ਅਤੇ ਫਿਰ ਉੱਥੋਂ ਉਹੀ ਸਮਾਨ ਉਸ ਨੂੰ ਹੈਦਰਾਬਾਦ ਭੇਜਣਾ ਪੈਂਦਾ ਸੀ। ਇਸ ਨਾਲ ਦੇਸ਼ ਦੇ ਲੱਖਾਂ-ਕਰੋੜਾਂ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਸੀ।"
ਇਸ ਮਹੀਨੇ ਦੇ ਸ਼ੁਰੂ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵਸਤੂਆਂ ਅਤੇ ਸੇਵਾਵਾਂ ਟੈਕਸ (ਜੀਐੱਸਟੀ) ਦਰਾਂ ਵਿੱਚ ਬਦਲਾਅ ਦਾ ਐਲਾਨ ਕੀਤਾ ਸੀ। ਨਵੀਆਂ ਦਰਾਂ ਸੋਮਵਾਰ, 22 ਸਤੰਬਰ ਤੋਂ ਲਾਗੂ ਹੋਣਗੀਆਂ।
ਜੀਐੱਸਟੀ ਕੌਂਸਲ ਦੀ 56ਵੀਂ ਮੀਟਿੰਗ ਵਿੱਚ ਮਨਜ਼ੂਰ ਕੀਤੀਆਂ ਗਈਆਂ ਨਵੀਆਂ ਦਰਾਂ ਦੇ ਤਹਿਤ, 12% ਅਤੇ 28% ਸਲੈਬਾਂ ਨੂੰ ਖ਼ਤਮ ਕਰ ਦਿੱਤਾ ਗਿਆ ਹੈ ਅਤੇ 5% ਅਤੇ 18% ਨਾਲ ਬਦਲ ਦਿੱਤਾ ਗਿਆ ਹੈ।
ਜਦੋਂ ਕਿ ਆਮ ਤੌਰ 'ਤੇ ਵਰਤੀਆਂ ਜਾਣ ਵਾਲੀਆਂ ਵਸਤੂਆਂ 'ਤੇ ਜੀਐੱਸਟੀ ਦਰਾਂ ਘਟਾ ਦਿੱਤੀਆਂ ਗਈਆਂ ਸਨ, ਪਰ ਚੋਣਵੀਆਂ ਵਸਤੂਆਂ 'ਤੇ ਉਨ੍ਹਾਂ ਨੂੰ 40% ਤੱਕ ਵਧਾ ਦਿੱਤਾ ਗਿਆ ਸੀ।
ਇਸ ਤੋਂ ਪਹਿਲਾਂ, ਪ੍ਰਧਾਨ ਮੰਤਰੀ ਮੋਦੀ ਨੇ ਆਖ਼ਰੀ 'ਆਪ੍ਰੇਸ਼ਨ ਸਿੰਦੂਰ' ਤੋਂ ਬਾਅਦ ਰਾਸ਼ਟਰ ਨੂੰ ਸੰਬੋਧਨ ਕੀਤਾ ਸੀ।

'ਮੇਡ ਇਨ ਇੰਡੀਆ' 'ਤੇ ਜ਼ੋਰ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਬਹੁਤ ਸਾਰੀਆਂ ਚੀਜ਼ਾਂ ਸਾਡੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣ ਗਈਆਂ ਹਨ ਜਿਨ੍ਹਾਂ ਦਾ ਸਾਨੂੰ ਅਹਿਸਾਸ ਵੀ ਨਹੀਂ ਹੁੰਦਾ। ਸਾਨੂੰ ਇਹ ਵੀ ਨਹੀਂ ਪਤਾ ਕਿ ਸਾਡੀ ਜੇਬ ਵਿੱਚ ਕੰਘੀ ਵਿਦੇਸ਼ੀ ਹੈ ਜਾਂ ਭਾਰਤੀ। ਸਾਨੂੰ ਇਨ੍ਹਾਂ ਤੋਂ ਵੀ ਛੁਟਕਾਰਾ ਪਾਉਣ ਦੀ ਲੋੜ ਹੈ।"
ਭਾਰਤ ਅਮਰੀਕਾ ਤੋਂ 50 ਫੀਸਦ ਟੈਰਿਫ ਦਾ ਸਾਹਮਣਾ ਕਰ ਰਿਹਾ ਹੈ ਅਤੇ ਪ੍ਰਧਾਨ ਮੰਤਰੀ ਮੋਦੀ ਲਗਾਤਾਰ ਇੱਕ ਸਵਦੇਸ਼ੀ ਅਤੇ ਸਵੈ-ਨਿਰਭਰ ਭਾਰਤ ਲਈ ਅਪੀਲ ਕਰ ਰਹੇ ਹਨ।
ਉਨ੍ਹਾਂ ਕਿਹਾ, "ਸਾਨੂੰ ਉਹ ਸਮਾਨ ਖਰੀਦਣਾ ਚਾਹੀਦਾ ਹੈ ਜੋ 'ਮੇਡ ਇਨ ਇੰਡੀਆ' ਹੋਣ, ਜਿਸ ਵਿੱਚ ਸਾਡੇ ਨੌਜਵਾਨਾਂ ਦੀ ਸਖ਼ਤ ਮਿਹਨਤ ਲੱਗੀ ਹੋਵੇ। ਸਾਡੇ ਦੇਸ਼ ਦੇ ਪੁੱਤਰਾਂ-ਧੀਆਂ ਦਾ ਪਸੀਨੀ ਹੋਵੇ। ਸਾਨੂੰ ਹਰ ਘਰ ਨੂੰ ਸਵਦੇਸ਼ੀ ਦਾ ਪ੍ਰਤੀਕ ਬਣਾਉਣਾ ਹੈ। ਹਰ ਦੁਕਾਨ ਨੂੰ ਸਵਦੇਸ਼ੀ ਨਾਲ ਸਜਾਉਣਾ ਹੋਵੇਗਾ।"
ਉਨ੍ਹਾਂ ਕਿਹਾ, "ਮਾਣ ਨਾਲ ਕਹੋ - ਇਹ ਸਵਦੇਸ਼ੀ ਹੈ। ਮਾਣ ਨਾਲ ਕਹੋ - ਮੈਂ ਸਵਦੇਸ਼ੀ ਖਰੀਦਦਾ ਹਾਂ। ਮੈਂ ਸਵਦੇਸ਼ੀ ਸਾਮਾਨ ਵੀ ਵੇਚਦਾ ਹਾਂ। ਇਹ ਹਰ ਭਾਰਤੀ ਦਾ ਰਵੱਈਆ ਬਣਨਾ ਚਾਹੀਦਾ ਹੈ। ਜਦੋਂ ਅਜਿਹਾ ਹੋਵੇਗਾ, ਤਾਂ ਭਾਰਤ ਤੇਜ਼ੀ ਨਾਲ ਵਿਕਾਸ ਕਰੇਗਾ। ਜਿਸ ਤਰ੍ਹਾਂ ਦੇਸ਼ ਦੀ ਆਜ਼ਾਦੀ ਨੂੰ ਸਵਦੇਸ਼ੀ ਦੇ ਮੰਤਰ ਨਾਲ ਮਜ਼ਬੂਤੀ ਮਿਲੀ ਸੀ... ਉਸੇ ਤਰ੍ਹਾਂ ਦੇਸ਼ ਦੀ ਖੁਸ਼ਹਾਲੀ ਵੀ ਸਵਦੇਸ਼ੀ ਦੇ ਮੰਤਰ ਨਾਲ ਮਜ਼ਬੂਤ ਹੋਵੇਗੀ।"
ਪ੍ਰਧਾਨ ਮੰਤਰੀ ਮੋਦੀ ਨੇ ਸਾਰੀਆਂ ਸੂਬਾ ਸਰਕਾਰਾਂ ਨੂੰ ਅਪੀਲ ਕੀਤੀ ਕਿ ਉਹ "ਸਵੈ-ਨਿਰਭਰ ਭਾਰਤ ਦੀ ਇਸ ਮੁਹਿੰਮ ਨਾਲ, ਸਵਦੇਸ਼ੀ ਦੀ ਇਸ ਮੁਹਿੰਮ ਨਾਲ ਆਪਣੇ ਸੂਬਿਆਂ ਵਿੱਚ ਨਿਰਮਾਣ ਨੂੰ ਤੇਜ਼ ਕਰਨ। ਨਿਵੇਸ਼ ਲਈ ਮਾਹੌਲ ਬਣਾਓ।"
ਆਪਣੇ ਭਾਸ਼ਣ ਦੇ ਅੰਤ ਵਿੱਚ ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਨਰਾਤਿਆਂ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਨਵੀਆਂ ਜੀਐੱਸਟੀ ਦਰਾਂ ਲਾਗੂ ਕਰਨ ਦੀ ਕਾਮਨਾ ਕੀਤੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












