You’re viewing a text-only version of this website that uses less data. View the main version of the website including all images and videos.
ਜੀਜੇਲ ਪੇਲੀਕੋ ਬਲਾਤਕਾਰ ਮਾਮਲੇ ਵਿੱਚ ਅਦਾਲਤ ਨੇ 50 ਦੋਸ਼ੀਆਂ ਨੂੰ ਸਜ਼ਾ ਸੁਣਾਈ ਹੈ, ਕੀ ਹੈ ਪੂਰਾ ਮਾਮਲਾ
ਫਰਾਂਸ ਦੀ ਅਦਾਲਤ ਨੇ ਵੀਰਵਾਰ ਨੂੰ ਜੀਜ਼ੇਲ ਪੇਲੀਕੋ ਦੇ ਬਲਾਤਕਾਰ ਦੇ ਮੁਕੱਦਮੇ ਵਿੱਚ ਉਨ੍ਹਾਂ ਦੇ ਸਾਬਕਾ ਪਤੀ ਸਣੇ 50 ਦੋਸ਼ੀਆਂ ਨੂੰ ਸਜ਼ਾ ਸੁਣਾਈ ਹੈ।
ਅਦਾਲਤ ਨੇ ਉਨ੍ਹਾਂ ਦੇ ਸਾਬਕਾ ਪਤੀ ਡੋਮਿਨਿਕ ਪੇਲੀਕੋ ਨੂੰ ਉਨ੍ਹਾਂ ਦੇ ਜਬਰ-ਜਨਾਹ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਹੈ ਤੇ 20 ਸਾਲ ਦੀ ਸਜ਼ਾ ਸੁਣਾਈ ਹੈ।
ਡੋਮਿਨਿਕ ਪੇਲੀਕੋ ਨੂੰ ਉਨ੍ਹਾਂ ਦੇ ਸਹਿ-ਦੋਸ਼ੀ ਜਆਂ ਪਿਅਰੇ ਮਾਰਸ਼ੇਲ ਦੀ ਪਤਨੀ ਨਾਲ ਵੀ ਜਬਰ-ਜਨਾਹ ਕਰਵਾਉਣ ਦੀ ਕੋਸ਼ਿਸ਼ ਦੇ ਨਾਲ ਉਨ੍ਹਾਂ ਦੀ ਬੇਟੀ ਕੇਰੋਲਿਨ ਅਤੇ ਨੂੰਹ ਅਰਾਰ ਅਤੇ ਸੇਲਿਨ ਦੀ ਅਸ਼ਲੀਲ ਤਸਵੀਰਾਂ ਲੈਣ ਦਾ ਵੀ ਦੋਸ਼ੀ ਠਹਿਰਾਇਆ ਗਿਆ ਹੈ।
ਦੋਸ਼ੀ ਜਆਂ ਪਿਅਰੇ ਮਾਰਸ਼ੇਲ ਨੂੰ ਅਦਾਲਤ ਨੇ ਉਨ੍ਹਾਂ ਦੀ ਪਤਨੀ ਦੇ ਨਾਲ ਪੰਜ ਸਾਲ ਤੱਕ ਜਬਰ-ਜਨਾਹ ਕਰਵਾਉਣ ਦੇ ਮਾਮਲੇ ਵਿੱਚ ਵੀ ਦੋਸ਼ੀ ਕਰਾਰ ਦਿੱਤਾ ਹੈ।
ਇਸ ਮਾਮਲੇ ਵਿੱਚ 50 ਲੋਕਾਂ ਨੂੰ ਦੋਸ਼ੀ ਬਣਾਇਆ ਗਿਆ ਹੈ। ਇਨ੍ਹਾਂ ਵਿੱਚੋਂ 10 ਤੋਂ ਵੱਧ ਦੋਸ਼ੀਆਂ ਨੂੰ 8 ਸਾਲ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਦੋਸ਼ੀਆਂ ਨੂੰ 3 ਤੋਂ ਲੈ ਕੇ 20 ਸਾਲ ਤੱਕ ਦੀ ਸਜ਼ਾ ਸੁਣਾਈ ਗਈ ਹੈ।
ਅਦਾਲਤ ਨੇ ਦੋਸ਼ੀਆਂ ਨੂੰ ਅਪੀਲ ਲਈ 10 ਦਿਨ ਦਾ ਸਮਾਂ ਦਿੱਤਾ ਹੈ।
ਅਦਾਲਤ ਤੋਂ ਬਾਹਰ ਆ ਕੇ ਕੀ ਬੋਲੇ ਜੀਜ਼ੇਲ
ਜੀਜ਼ੇਲ ਪੇਲੀਕੋ ਨੇ ਅਦਾਲਤ ਤੋਂ ਬਾਹਰ ਆ ਕੇ ਮੀਡੀਆ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ
ਅਦਾਲਤ ਅਤੇ ਉਸ ਦੇ ਫ਼ੈਸਲੇ ਦਾ ਸਨਮਾਨ ਕਰਦੇ ਹਨ।
ਉਨ੍ਹਾਂ ਨੇ ਆਪਣੇ ਵਰਗੇ ਪੀੜਤਾਂ ਨੂੰ ਸੰਬੋਧਨ ਕਰਦਿਆਂ ਕਿਹਾ, "ਸਾਡਾ ਸੰਘਰਸ਼ ਇਕੋ ਜਿਹਾ ਹੈ।"
ਉਨ੍ਹਾਂ ਨੇ ਆਪਣੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਬਿਆਨਾਂ ਨੇ ਉਸ ਨੂੰ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਨੂੰ ਹਰ ਰੋਜ਼ ਮੁਕੱਦਮੇ ਵਿੱਚ ਸ਼ਾਮਲ ਹੋਣ ਦੀ ਤਾਕਤ ਦਿੱਤੀ
ਜੀਜ਼ੇਲ ਨੇ ਪੀੜਤਾਂ ਦੀ ਐਸੋਸੀਏਸ਼ਨ, ਆਪਣੇ ਵਕੀਲ ਅਤੇ ਉਨ੍ਹਾਂ ਪੱਤਰਕਾਰਾਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਮੁਕੱਦਮੇ ਦੀ ਸੁਣਵਾਈ ਦੌਰਾਨ ਪੈਰਵੀ ਕੀਤੀ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਕੇਸ ਵਿੱਚ ਖੁੱਲ੍ਹ ਕੇ ਸਾਹਮਣੇ ਆਉਣ ਅਤੇ ਮੁਕੱਦਮੇ ਨੂੰ ਖੁੱਲ੍ਹੇ ਤੌਰ 'ਤੇ ਦਿਖਾਉਣ ਦਾ ਕਦੇ ਪਛਤਾਵਾ ਨਹੀਂ ਹੋਇਆ। ਉਹ ਚਾਹੁੰਦੇ ਸੀ ਕਿ ਜੋ ਹੋਇਆ ਸਮਾਜ ਉਸ ਨੂੰ ਦੇਖ ਸਕੇ।
ਕੀ ਹੈ ਮਾਮਲਾ
ਚੇਤਾਵਨੀ: ਤੁਹਾਨੂੰ ਇਸ ਖ਼ਬਰ ਦੇ ਵੇਰਵੇ ਪਰੇਸ਼ਾਨ ਕਰ ਸਕਦੇ ਹਨ
ਜੀਜੇਲ ਨੇ ਸਤੰਬਰ ਵਿੱਚ ਸ਼ੁਰੂ ਹੋਏ ਬਲਾਤਕਾਰ ਮਾਮਲੇ ਦੀ ਅਦਾਲਤੀ ਕਾਰਵਾਈ ਵਿੱਚ ਹਿੱਸਾ ਲਿਆ ਸੀ। ਜੀਜੇਲ ਦੇ ਪਤੀ ਉੱਤੇ ਇਲਜ਼ਾਮ ਹਨ ਕਿ ਉਨ੍ਹਾਂ ਨੇ ਆਪਣੀ ਪਤਨੀ ਨੂੰ ਨਸ਼ੀਲੇ ਪਦਾਰਥ ਦੇ ਕੇ ਉਨ੍ਹਾਂ ਨਾਲ ਬਲਾਤਕਾਰ ਕਰਨ ਲਈ ਦੂਜਿਆਂ ਲੋਕਾਂ ਨੂੰ ਉਕਸਾਇਆ ਸੀ।
ਉਨ੍ਹਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਨੂੰ ਛੱਡ ਦਿੱਤਾ ਹੈ ਤਾਂ ਜੋ ਪੂਰਾ ਮੁਕੱਦਮਾ ਅਵਿਗਨਨ (ਸਥਾਨ ਦਾ ਨਾਮ) ਦੀ ਅਦਾਲਤ ਵਿੱਚ ਪੂਰੀ ਰੌਸ਼ਨੀ ਅਤੇ ਸਪਸ਼ੱਟਤਾ ਨਾਲ ਹੋ ਸਕੇ।
ਇਸ ਕੇਸ ਨੇ ਨਾ ਸਿਰਫ਼ ਫਰਾਂਸ ਬਲਕਿ ਪੂਰੀ ਦੁਨੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
ਨਸ਼ੀਲੀਆਂ ਦਵਾਈਆਂ ਦੇ ਪ੍ਰਭਾਵ ਹੇਠ ਹੋਣ ਵਾਲੇ ਜਿਨਸੀ ਸ਼ੋਸ਼ਣ ਦੇ ਮੁੱਦੇ ਨੂੰ ਉਜਾਗਰ ਕੀਤਾ ਹੈ।
50 ਵਿੱਚੋਂ ਕੁਝ ਲੋਕਾਂ ਨੇ ਗਿਜੇਲ ਪੇਲੀਕੋਟ ਨਾਲ ਬਲਾਤਕਾਰ ਕਰਨ ਦੀ ਗੱਲ ਸਵੀਕਾਰ ਕੀਤੀ ਪਰ ਜ਼ਿਆਦਾਤਰ ਨੇ ਇਲਜ਼ਾਮਾਂ ਤੋਂ ਇਨਕਾਰ ਕੀਤਾ।
ਜਦੋਂ ਡੋਮੀਨਿਕ ਪੇਲੀਕੋਟ ਨੂੰ ਪੁੱਛਿਆ ਗਿਆ ਕਿ ਕੀ ਉਸ ਨੇ ਸਵੀਕਾਰ ਕੀਤਾ ਹੈ ਕਿ ਉਸ ਨੇ ਆਪਣੀ ਪਤਨੀ ਨਾਲ ਬਲਾਤਕਾਰ ਕਰਨ ਲਈ ਦੂਜਿਆਂ ਨੂੰ ਉਕਸਾਇਆ ਸੀ ਜਾਂ ਫਿਰ ਉਨ੍ਹਾਂ ਨੂੰ ਨਸ਼ੀਲਾ ਪਦਾਰਥ ਦਿੱਤਾ ਸੀ, ਤਾਂ ਉਸਨੇ ਦ੍ਰਿੜਤਾ ਨਾਲ ਕਿਹਾ, "ਬਿਲਕੁਲ ਨਹੀਂ।"
ਉਸ ਨੇ ਕਿਹਾ ਕਿ ਉਨ੍ਹਾਂ ਨੇ "ਆਪਣੇ ਆਪ ਨੂੰ ਬਚਾਉਣ ਲਈ" ਇਸ ਬਚਾਅ ਦੀ ਵਰਤੋਂ ਕੀਤੀ ਸੀ।