ਆਧਾਰ ਨਾਲ ਪੈਨ ਜੋੜਨ ਦਾ ਅੱਜ ਆਖਰੀ ਦਿਨ, ਜੇ ਤੁਸੀਂ ਨਹੀਂ ਜੋੜਿਆ ਤਾਂ ਕੀ ਹੋਵੇਗਾ

ਆਧਾਰ

ਤਸਵੀਰ ਸਰੋਤ, Getty Images

ਜੇਕਰ ਤੁਸੀਂ ਆਪਣਾ ਪੈਨ (ਸਥਾਈ ਖਾਤਾ ਨੰਬਰ) ਆਧਾਰ ਨਾਲ ਨਹੀਂ ਜੋੜਿਆ, ਤਾਂ ਅੱਜ ਆਖਰੀ ਮੌਕਾ ਹੈ।

ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸ ਨੇ 30 ਜੂਨ, 2023 ਨੂੰ ਪੈਨ-ਆਧਾਰ ਲਿੰਕ ਕਰਨ ਦੀ ਆਖਰੀ ਤਰੀਕ ਰੱਖੀ ਹੈ।

ਯਾਨੀ ਜੇਕਰ ਤੁਸੀਂ 30 ਜੂਨ ਤੱਕ ਪੈਨ ਨੂੰ ਆਧਾਰ ਨਾਲ ਲਿੰਕ ਨਹੀਂ ਕਰਦੇ, ਤਾਂ ਇਹ 1 ਜੁਲਾਈ, 2023 ਤੋਂ ਰੱਦ ਹੋ ਜਾਵੇਗਾ।

ਇਸ ਨਾਲ ਤੁਹਾਨੂੰ ਬੈਂਕਿੰਗ ਸਮੇਤ ਉਨ੍ਹਾਂ ਸਾਰੇ ਕੰਮਾਂ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ, ਜਿਨ੍ਹਾਂ ਵਿੱਚ ਪੈਨ ਦੀ ਜ਼ਰੂਰਤ ਪੈਂਦੀ ਹੈ।

ਸ਼ੇਅਰ ਅਤੇ ਹੋਰ ਨਿਵੇਸ਼ ਬਾਜ਼ਾਰ ਵਿੱਚ ਲੈਣ-ਦੇਣ ਦੀ ਪਛਾਣ ਪੈਨ ਨਾਲ ਕੀਤੀ ਜਾਂਦੀ ਹੈ, ਸੇਬੀ ਨੇ ਵੀ ਮੌਜੂਦਾ ਨਿਵੇਸ਼ਕਾਂ ਨੂੰ ਪੈਨ ਅਤੇ ਆਧਾਰ ਨੂੰ ਲਿੰਕ ਕਰਨ ਦੀ ਵੀ ਸਲਾਹ ਦਿੱਤੀ ਹੈ।

ਇਸ ਤੋਂ ਬਿਨਾਂ ਲੈਣ-ਦੇਣ ਵਿੱਚ ਦਿੱਕਤ ਆ ਸਕਦੀ ਹੈ।

ਆਧਾਰ

ਤਸਵੀਰ ਸਰੋਤ, Getty Images

ਪੈਨ-ਆਧਾਰ ਜੋੜਨੇ ਕਿਉਂ ਜ਼ਰੂਰੀ ਹਨ?

ਇਨਕਮ ਟੈਕਸ ਵਿਭਾਗ ਨੇ ਪਾਇਆ ਹੈ ਕਿ ਕਈ-ਕਈ ਲੋਕਾਂ ਨੂੰ ਇੱਕ ਹੀ ਪੈਨ ਅਲਾਟ ਕੀਤਾ ਗਿਆ ਹੈ ਜਦਕਿ ਇੱਕ ਵਿਅਕਤੀ ਨੂੰ ਸਿਰਫ਼ ਇੱਕ ਪੈਨ ਅਲਾਟ ਕੀਤਾ ਜਾਂਦਾ ਹੈ।

ਪੈਨ ਦੇ ਡੇਟਾ ਦੀ ਨਕਲ ਨੂੰ ਰੋਕਣ ਲਈ, ਕਰਦਾਤਾਵਾਂ ਲਈ ਪੈਨ ਦੇ ਫਾਰਮ ਅਤੇ ਆਮਦਨ ਰਿਟਰਨ ਵਿੱਚ ਅਧਾਰ ਨੰਬਰ ਦਾ ਹਵਾਲਾ ਦੇਣ ਲਈ ਲਾਜ਼ਮੀ ਬਣਾਇਆ ਗਿਆ ਹੈ।

ਕਿਸ ਲਈ ਲਿੰਕ ਕਰਨਾ ਜ਼ਰੂਰੀ ਹੈ

ਸੀਬੀਡੀਟੀ ਦੇ ਸਰਕੂਲਰ (ਮਾਰਚ, 2022) ਦੇ ਅਨੁਸਾਰ ਇਨਕਮ ਟੈਕਸ ਐਕਟ ਦੇ ਤਹਿਤ ਉਨ੍ਹਾਂ ਸਾਰੇ ਲੋਕਾਂ ਲਈ ਆਧਾਰ ਨੰਬਰ ਦਾ ਜ਼ਿਕਰ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ, ਜਿਨ੍ਹਾਂ ਕੋਲ ਜੁਲਾਈ 2017 ਨੂੰ ਪੈਨ ਨੰਬਰ ਮੌਜੂਦ ਸੀ।

ਇਸ ਲਈ 30 ਜੂਨ 2023 ਤੱਕ ਪੈਨ ਤੇ ਅਧਾਰ ਨੂੰ ਲਿੰਕ ਕਰਨਾ ਜ਼ਰੂਰੀ ਹੈ। ਅਜਿਹਾ ਨਾ ਕਰਨ ’ਤੇ ਪੈਨ ਰੱਦ ਹੋ ਜਾਵੇਗਾ।

ਆਧਾਰ

ਤਸਵੀਰ ਸਰੋਤ, Getty Images

ਪੈਨ-ਆਧਾਰ ਲਿੰਕ ਕਰਨਾ ਕਿਸ ਲਈ ਜ਼ਰੂਰੀ ਨਹੀਂ?

ਕੁਝ ਲੋਕਾਂ ਲਈ ਪੈਨ ਨੂੰ ਆਧਾਰ ਨਾਲ ਜੋੜਨਾ ਜ਼ਰੂਰੀ ਨਹੀਂ ਹੈ।

  • 80 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਲਈ।
  • ਇਨਕਮ ਟੈਕਸ ਐਕਟ ਦੇ ਅਧੀਨ ਗੈਰ-ਨਿਵਾਸੀਆਂ ਲਈ
  • ਉਹ ਵਿਅਕਤੀ ਜੋ ਭਾਰਤ ਦਾ ਨਾਗਰਿਕ ਨਹੀਂ ਹੈ

ਪੈਨ-ਆਧਾਰ ਲਿੰਕ ਨਾ ਹੋਣ ’ਤੇ ਕੀ ਹੋਵੇਗਾ?

  • ਜੋ ਵਿਅਕਤੀ ਪੈਨ-ਆਧਾਰ ਨੂੰ ਲਿੰਕ ਨਹੀਂ ਕਰੇਗਾ, ਉਹ ਇਨਕਮ ਟੈਕਸ ਰਿਟਰਨ ਫਾਈਲ ਨਹੀਂ ਕਰ ਸਕੇਗਾ।
  • ਬਚਿਆ ਹੋਇਆ ਇਨਕਮ ਟੈਕਸ ਰਿਟਰਨ ਦਾ ਕੰਮ ਅੱਗੇ ਨਹੀਂ ਵਧੇਗਾ।
  • ਰੱਦ ਪੈਨ ਵਾਲੇ ਵਿਅਕਤੀ ਦੇ ਬਕਾਇਆ ਆਮਦਨ ਟੈਕਸ ਰਿਫੰਡ ਦਾ ਕੰਮ ਨਹੀਂ ਕੀਤਾ ਜਾਵੇਗਾ।
  • ਗਲਤ ਜਾਂ ਗਲਤੀ ਨਾਲ ਇਨਕਮ ਟੈਕਸ ਰਿਟਰਨ ਨਾਲ ਸਬੰਧਤ ਪ੍ਰਕਿਰਿਆ ਅੱਗੇ ਨਹੀਂ ਵਧ ਸਕੇਗੀ।
  • ਜੇਕਰ ਪੈਨ ਬੰਦ ਹੋ ਜਾਂਦਾ ਹੈ, ਤਾਂ ਵਧੀ ਹੋਈ ਦਰ 'ਤੇ ਟੈਕਸ ਕੱਟਿਆ ਜਾਵੇਗਾ।
  • ਪੈਨ ਬੰਦ ਹੋਣ 'ਤੇ ਬੈਂਕ ਨਾਲ ਸਬੰਧਤ ਲੈਣ-ਦੇਣ ਸੰਭਵ ਨਹੀਂ ਹੋਵੇਗਾ। ਕੇਵਾਈਸੀ ਲਈ ਪੈਨ ਜ਼ਰੂਰੀ ਹੈ।

ਸੇਬੀ ਨੇ ਪੈਨ-ਆਧਾਰ ਨੂੰ ਲਿੰਕ ਕਰਨਾ ਲਾਜ਼ਮੀ ਕਿਉਂ ਬਣਾਇਆ?

ਕੇਵਾਈਸੀ ਲਈ ਪੈਨ ਜ਼ਰੂਰੀ ਹੈ। ਕੇਵਾਈਸੀ ਤੋਂ ਬਾਅਦ ਹੀ ਸੁਰੱਖਿਅਤ ਬਾਜ਼ਾਰ ਵਿੱਚ ਲੈਣ-ਦੇਣ ਸੰਭਵ ਹੈ।

ਸੇਬੀ ਦੀ ਰਜਿਸਟਰਡ ਇਕਾਈ ਅਤੇ ਮਾਰਕੀਟ ਬੁਨਿਆਦੀ ਢਾਂਚਾ ਸੰਸਥਾ ਲਈ ਬਾਜ਼ਾਰ ਵਿੱਚ ਨਿਵੇਸ਼ ਕਰਨ ਲਈ ਕੇਵਾਈਸੀ ਕਰਵਾਉਣਾ ਜ਼ਰੂਰੀ ਹੈ।

ਇਸ ਲਈ, ਸੁਰੱਖਿਅਤ ਮਾਰਕੀਟ ਵਿੱਚ ਕੰਮ ਕਰਨ ਲਈ ਨਿਵੇਸ਼ਕਾਂ ਦਾ ਪੈਨ-ਆਧਾਰ ਲਿੰਕ ਕਰਨਾ ਜ਼ਰੂਰੀ ਹੈ।

ਆਧਾਰ

ਤਸਵੀਰ ਸਰੋਤ, Getty Images

ਪੈਨ ਤੇ ਆਧਾਰ ਕਿਵੇਂ ਜੋੜਿਆ ਜਾਵੇ

ਤੁਸੀਂ www.incometax.gov.in ਵੈੱਬਸਾਈਟ 'ਤੇ ਜਾ ਕੇ ਪੈਨ ਨੂੰ ਆਧਾਰ ਨੰਬਰ ਨਾਲ ਲਿੰਕ ਕਰ ਸਕਦੇ ਹੋ।

ਫਾਰਮ ਵਿੱਚ ਆਪਣਾ ਪੈਨ ਅਤੇ ਆਧਾਰ ਨੰਬਰ ਦਰਜ ਕਰੋ।

  • ਆਪਣੇ ਆਧਾਰ ਕਾਰਡ ਅਨੁਸਾਰ ਆਪਣਾ ਨਾਮ ਦਰਜ ਕਰੋ।
  • ਜੇਕਰ ਤੁਹਾਡੇ ਆਧਾਰ ਕਾਰਡ 'ਤੇ ਸਿਰਫ ਤੁਹਾਡੀ ਜਨਮ ਮਿਤੀ ਦਾ ਜ਼ਿਕਰ ਹੈ ਤਾਂ ਤੁਹਾਨੂੰ ਬਾਕਸ 'ਚ ਸਹੀ ਨਿਸ਼ਾਨ ਲਗਾਉਣਾ ਹੋਵੇਗਾ।
  • ਹੁਣ ਤਸਦੀਕ ਕਰਨ ਲਈ, ਤਸਵੀਰ ਵਿੱਚ ਦਿੱਤੇ ਗਏ ਕੈਪਚਾ ਕੋਡ ਲਿਖੋ।
  • "Link Aadhaar" ਬਟਨ 'ਤੇ ਕਲਿੱਕ ਕਰੋ।
  • ਤੁਹਾਡੀ ਸਕਰੀਨ 'ਤੇ ਇੱਕ ਪੌਪ-ਅੱਪ ਸੁਨੇਹਾ ਦਿਖਾਈ ਦੇਵੇਗਾ। ਇਹ ਲਿਖਿਆ ਹੋਵੇਗਾ ਕਿ ਤੁਹਾਡਾ ਆਧਾਰ ਪੈਨ ਨਾਲ ਸਫਲਤਾਪੂਰਵਕ ਲਿੰਕ ਹੋ ਜਾਵੇਗਾ।
  • ਨੇਤਰਹੀਣ ਉਪਭੋਗਤਾ ਓਟੀਪੀ ਲਈ ਬੇਨਤੀ ਕਰ ਸਕਦੇ ਹਨ ਜੋ ਕੈਪਚਾ ਕੋਡ ਦੀ ਬਜਾਏ ਰਜਿਸਟਰਡ ਮੋਬਾਈਲ ਨੰਬਰ 'ਤੇ ਭੇਜਿਆ ਜਾਵੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)