36 ਸਾਲ ਪਹਿਲਾਂ ਜਦੋਂ ਅਰਜਨਟੀਨਾ ਨੇ ਫੀਫਾ ਕੱਪ ਜਿੱਤਿਆ ਸੀ - ਇਤਿਹਾਸਕ ਤੱਥ ਤੇ ਤਸਵੀਰਾਂ

ਲਿਓਨਲ ਮੈਸੀ ਦਾ ਜਨਮ 1986 ਵਿਚ ਹੋਇਆ ਸੀ ਅਤੇ ਅਰਜਨਟੀਨਾ ਨੇ ਉਸ ਤੋਂ ਇੱਕ ਸਾਲ ਬਾਅਦ ਫੀਫਾ ਕੱਪ ਆਪਣੇ ਨਾਂ ਕੀਤਾ ਸੀ।

ਉਸ ਵੇਲੇ ਡਿਆਗੋਂ ਮਾਰਾਡੋਨਾ ਅਰਜਨਟੀਨਾ ਦੀ ਅਗਵਾਈ ਕਰ ਰਹੇ ਸਨ।

ਜਦੋਂ ਉਨ੍ਹਾਂ ਇਹ ਫਾਇਨਲ ਮੁਕਾਬਲਾ ਜਿੱਤਿਆ ਤਾਂ ਉਹ ਇੰਨੇ ਭਾਵੁਕ ਹੋ ਗਏ ਕਿ ਮੈਦਾਨ ਵਿਚ ਹੀ ਰੋਣ ਲੱਗੇ।

ਸਾਢੇ ਤਿੰਨ ਦਹਾਕੇ ਦੇ ਵਖ਼ਵੇ ਤੋਂ ਬਾਅਦ ਅਰਜਨਟੀਨਾ ਦੀ ਜਿੱਤ ਦਾ ਸੋਕਾ ਖ਼ਤਮ ਹੋਇਆ ਹੈ।

ਉੁਰੁਗਵੇ ਨੇ ਜਿੱਤਿਆ ਸੀ ਪਹਿਲਾ ਕੱਪ

ਫੁੱਟਬਾਲ ਦਾ ਪਹਿਲਾ ਵਿਸ਼ਵ ਕੱਪ ਮੁਕਾਬਲਾ ਸਾਲ 1930 ਵਿੱਚ ਹੋਇਆ ਸੀ ਅਤੇ ਇਸ ਮੁਕਾਬਲੇ 'ਚ ਉਰਗੁਏ ਨੇ ਜਿੱਤ ਹਾਸਿਲ ਕੀਤੀ ਸੀ।

ਇਸ ਜਿੱਤ ਦੇ ਨਾਲ ਹੀ ਉਰਗੁਏ ਫੁੱਟਬਾਲ ਵਿਸ਼ਵ ਕੱਪ ਜਿੱਤਣ ਵਾਲਾ ਪਹਿਲਾ ਦੇਸ਼ ਬਣ ਗਿਆ।

ਉਦੋਂ ਤੋਂ ਹੁਣ ਤੱਕ ਫੁੱਟਬਾਲ ਵਿਸ਼ਵ ਕੱਪ ਟੂਰਨਾਮੈਂਟ ਹਰ ਚਾਰ ਸਾਲ ਬਾਅਦ ਹੁੰਦਾ ਹੈ। ਹਾਲਾਂਕਿ ਦੂਜੇ ਵਿਸ਼ਵ ਯੁੱਧ ਦੇ ਦੌਰਾਨ 1942 ਅਤੇ 1946 ਦੇ ਦੋ ਟੂਰਨਾਮੈਂਟ ਨਹੀਂ ਹੋ ਸਕੇ ਸਨ।

ਐਤਵਾਰ ਨੂੰ ਫੀਫਾ ਵਿਸ਼ਵ ਕੱਪ 2022 ਦਾ ਫਾਇਨਲ ਮੁਕਾਬਲਾ ਹੋਇਆ। ਇਹ ਮੈਚ ਫਰਾਂਸ ਅਤੇ ਅਰਜਨਟੀਨਾ ਵਿਚਕਾਰ ਖੇਡਿਆ ਗਿਆ।

ਬੀਬੀਸੀ ਦੀ ਖ਼ਬਰ ਮੁਤਾਬਕ, ਸਾਲ 2022 ਦੇ ਫੁੱਟਬਾਲ ਵਿਸ਼ਵ ਕੱਪ ਲਈ ਕੁੱਲ 440 ਕਰੋੜ ਡਾਲਰ ਦੀ ਇਨਾਮ ਰਾਸ਼ੀ ਤੈਅ ਕੀਤੀ ਗਈ ਹੈ।

ਅਰਜਨਟੀਨਾ ਅਤੇ ਫਰਾਂਸ ਦੋਵਾਂ ਨੇ ਹੁਣ ਤੱਕ ਦੋ-ਦੋ ਵਾਰ ਵਿਸ਼ਵ ਕੱਪ ਆਪਣੇ ਨਾਮ ਕੀਤਾ ਸੀ। ਪਰ 2022 ਦੀ ਜਿੱਤ ਨਾਲ ਅਰਜਨਟੀਨਾ ਦੀ ਇਹ ਤੀਜੀ ਜਿੱਤ ਹੋ ਗਈ ਹੈ।

ਇਸ ਤੋਂ ਪਹਿਲਾਂ ਅਰਜਨਟੀਨਾ ਨੇ 1978 ਅਤੇ 1986 ਦੇ ਵਿਸ਼ਵ ਕੱਪ ਜਿੱਤੇ ਹਨ ਜਦਕਿ ਫਰਾਂਸ ਨੇ 1998 ਅਤੇ 2018 (ਪਿਛਲਾ ਵਿਸ਼ਵ ਕੱਪ) ਦੇ ਵਿਸ਼ਵ ਕੱਪ ਜਿੱਤੇ ਹਨ।

ਇਸ ਖਾਸ ਮੌਕੇ, ਅਸੀਂ ਲੈ ਕੇ ਆਏ ਹਾਂ ਫੁੱਟਬਾਲ ਵਿਸ਼ਵ ਕੱਪ ਦੇ ਫਾਇਨਲ ਮੈਚਾਂ ਦੀਆਂ ਕੁਝ ਖ਼ਾਸ ਤਸਵੀਰਾਂ

ਪਹਿਲੇ ਵਿਸ਼ਵ ਕੱਪ ਮੁਕਾਬਲੇ ਦੇ ਫਾਇਨਲ ਵਿੱਚ ਉਰੂਗਵੇ ਦੇ ਕੀਪਰ ਐਨਰਿਕ ਬੈਲੇਸਟ੍ਰੇਰੋ ਅਰਜਨਟੀਨਾ ਦੇ ਇੱਕ ਗੋਲ ਨੂੰ ਬਚਾਉਣ ਵਿੱਚ ਅਸਫ਼ਲ ਹੁੰਦੇ ਹੋਏ। ਪਰ ਅਖੀਰ ਵਿੱਚ ਉਰੂਗਵੇ ਨੇ 4-2 ਨਾਲ ਜਿੱਤ ਦਰਜ ਕੀਤੀ।

ਫੀਫਾ (ਫੈਡਰੇਸ਼ਨ ਇੰਟਰਨੈਸ਼ਨਲ ਡੇ ਫੁੱਟਬਾਲ) ਦੇ ਪ੍ਰਧਾਨ ਜੂਲੇਸ ਰਿਮੇਟ ਨੇ ਪਹਿਲੀ ਵਿਸ਼ਵ ਕੱਪ ਟਰਾਫੀ (ਦਿ ਜੂਲੇਸ ਰਿਮੇਟ ਟਰਾਫੀ) ਉਰੂਗਵੇ ਫੁੱਟਬਾਲ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਪਾਲ ਜੂਡ ਨੂੰ ਭੇਂਟ ਕੀਤੀ।

11 ਜੂਨ, 1934: ਫੀਫਾ ਵਿਸ਼ਵ ਕੱਪ ਦਾ ਫਾਈਨਲ ਜਿੱਤਣ ਤੋਂ ਬਾਅਦ ਇਟਲੀ ਦੀ ਫੁੱਟਬਾਲ ਟੀਮ

19 ਜੂਨ, 1938: ਫੁੱਟਬਾਲ ਵਿਸ਼ਵ ਕੱਪ ਫਾਈਨਲ ਵਿੱਚ ਹੰਗਰੀ ਨੂੰ 4-2 ਨਾਲ ਹਰਾਉਣ ਤੋਂ ਬਾਅਦ ਵਿਸ਼ਵ ਕੱਪ ਟਰਾਫੀ ਦੇ ਨਾਲ ਪੋਜ਼ ਦਿੰਦੀ ਇਟਲੀ ਦੀ ਕੌਮੀ ਫੁਟਬਾਲ ਟੀਮ।

1950: ਉਰੂਗੁਏ ਦੀ ਟੀਮ ਨੇ 200,000 ਦਰਸ਼ਕਾਂ ਨਾਲ ਭਰੇ ਮੈਦਾਨ ਵਿੱਚ ਬ੍ਰਾਜ਼ੀਲ ਨੂੰ 2-1 ਨਾਲ ਹਰਾ ਕੇ ਫੁੱਟਬਾਲ ਵਿਸ਼ਵ ਕੱਪ 'ਤੇ ਕਬਜ਼ਾ ਕੀਤਾ।

1954: ਸਵਿਟਜ਼ਰਲੈਂਡ ਵਿੱਚ ਵਿਸ਼ਵ ਕੱਪ ਜੇਤੂ ਜਰਮਨੀ ਦਾ ਸਨਮਾਨ। ਇਸ ਵਿਸ਼ਵ ਕੱਪ ਵਿੱਚ ਜਰਮਨੀ ਨੇ ਹੰਗਰੀ ਨੂੰ ਹਰਾਇਆ ਸੀ।

1958: ਬ੍ਰਾਜ਼ੀਲ ਦੇ ਖਿਡਾਰੀ ਪੇਲੇ, ਆਪਣੇ ਸਾਥੀ ਖਿਡਾਰੀ ਨੂੰ ਗੋਲ ਕਰਨ ਤੋਂ ਬਾਅਦ ਗਲ਼ੇ ਲਗਾਉਂਦੇ ਹੋਏ। ਇਸ ਵਿਸ਼ਵ ਕੱਪ 'ਚ ਬ੍ਰਾਜ਼ੀਲ ਨੇ ਮੇਜ਼ਬਾਨ ਸਵੀਡਨ ਨੂੰ 5-2 ਨਾਲ ਹਰਾ ਕੇ ਆਪਣਾ ਪਹਿਲਾ ਖਿਤਾਬ ਜਿੱਤਿਆ।

1962:ਬ੍ਰਾਜ਼ੀਲ ਦੇ ਖਿਡਾਰੀ ਜ਼ੀਟੋ ਮੈਚ ਦਾ ਦੂਜਾ ਗੋਲ ਆਪਣੇ ਸਿਰ ਨਾਲ ਕਰਦੇ ਹੋਏ। ਬ੍ਰਾਜ਼ੀਲ ਨੇ ਚੈਕੋਸਲੋਵਾਕੀਆ ਤੋਂ ਫਾਇਨਲ 3-1 ਨਾਲ ਜਿੱਤਿਆ ਸੀ।

1966: ਇੰਗਲੈਂਡ ਨੇ ਪੱਛਮੀ ਜਰਮਨੀ ਨੂੰ 4-2 ਨਾਲ ਹਰਾਉਣ ਤੋਂ ਬਾਅਦ ਵਿਵਸ਼ ਕੱਪ ਜਿੱਤਿਆ। ਬ੍ਰਿਟੇਨ ਦੇ ਮਹਾਰਾਣੀ ਐਲਿਜ਼ਾਬੈਥ ਇੰਗਲੈਂਡ ਦੀ ਕੌਮੀ ਫੁੱਟਬਾਲ ਟੀਮ ਦੇ ਕਪਤਾਨ ਬੌਬੀ ਮੂਰ ਨੂੰ ਜੂਲਸ ਰਿਮੇਟ ਕੱਪ ਭੇਟ ਕਰਦੇ ਹੋਏ।

1978: ਅਰਜਨਟੀਨਾ ਨੇ ਨੀਦਰਲੈਂਡਜ਼ ਖ਼ਿਲਾਫ਼ 3-1 ਨਾਲ ਮੈਚ ਜਿੱਤ ਕੇ ਪਹਿਲਾ ਵਿਸ਼ ਕੱਪ ਆਪਣੇ ਨਾਮ ਕੀਤਾ।

1986: ਅਰਜਨਟੀਨਾ ਦੇ ਡਿਏਗੋ ਮਾਰਾਡੋਨਾ ਪੱਛਮੀ ਜਰਮਨੀ ਵਿਰੁੱਧ ਫਾਈਨਲ ਮੈਚ ਜਿੱਤਣ ਤੋਂ ਬਾਅਦ ਭਾਵੁਕ ਹੁੰਦੇ ਹੋਏ

1998: ਬ੍ਰਾਜ਼ੀਲ 'ਤੇ 3-0 ਨਾਲ ਜਿੱਤ ਹਾਸਿਲ ਕਰਨ ਤੋਂ ਬਾਅਦ ਟਰਾਫ਼ੀ ਨਾਲ ਜਸ਼ਨ ਮਨਾਉਂਦੇ ਹੋਏ ਫਰਾਂਸ ਦੇ ਖਿਡਾਰੀ।

2018: ਕ੍ਰੋਏਸ਼ੀਆ ਨੂੰ ਹਰਾ ਕੇ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਖੁਸ਼ੀ ਮਨਾਉਂਦੇ ਫਰਾਂਸ ਦੇ ਖਿਡਾਰੀ। ਇਸ ਮੈਚ ਵਿੱਚ ਫਰਾਂਸ ਨੇ ਕ੍ਰੋਏਸ਼ੀਆ ਨੂੰ 4-2 ਨਾਲ ਹਰਾਇਆ ਸੀ।

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)