ਕੀ ਸਿਆਸੀ ਆਗੂਆਂ ਦਾ ਖੁੱਲ੍ਹ ਕੇ ਰੋਣਾ ਉਨ੍ਹਾਂ ਨੂੰ ਜਨਤਾ ਨਾਲ ਜੋੜਦਾ ਹੈ ਜਾਂ ਫ਼ਿਰ ਕਮਜ਼ੋਰ ਦਿਖਾਉਂਦਾ ਹੈ

ਤਸਵੀਰ ਸਰੋਤ, SANSAD TV
- ਲੇਖਕ, ਨਿਕੋਲ ਬ੍ਰਾਇਨ
- ਰੋਲ, ਬੀਬੀਸੀ ਪੱਤਰਕਾਰ
ਕਈਆਂ ਲਈ ਇਹ ਗੱਲ ਹੁਣ ਪੁਰਾਣੀ ਹੋ ਗਈ ਹੈ ਕਿ ਮਰਦ ਨਹੀਂ ਰੋਂਦੇ। ਪਰ ਸਿਆਸੀ ਆਗੂਆਂ ਬਾਰੇ ਕੀ?
ਜਦੋਂ ਲੋਕ ਰੋਂਦੇ ਹਨ ਤਾਂ ਕੀ ਮਹਿਸੂਸ ਕਰਦੇ ਹਨ?
ਬੁੱਧਵਾਰ ਨੂੰ, ਵੇਲਜ਼ ਦੇ ਪਹਿਲੇ ਮੰਤਰੀ ਵੌਨ ਗੇਥਿੰਗ ਨੂੰ ਵੈਲਸ ਸੰਸਦ ਵਿੱਚ ਬੇਭਰੋਸਗੀ ਦੇ ਪ੍ਰਸਤਾਵ ਤੋਂ ਪਹਿਲਾਂ ਰੋਂਦੇ ਹੋਏ ਦੇਖਿਆ ਗਿਆ। ਗੇਥਿੰਗ ਬੇਭਰੋਸਗੀ ਮਤਾ ਹਾਰ ਗਏ।
ਇਸ ਤਰ੍ਹਾਂ ਗੇਥਿੰਗ ਚਰਚਿਲ ਤੋਂ ਲੈ ਕੇ ਓਬਾਮਾ ਤੱਕ ਦੁਨੀਆਂ ਦੇ ਉਨ੍ਹਾਂ ਆਗੂਆਂ ਵਿੱਚੋਂ ਇੱਕ ਬਣ ਗਏ, ਜਿਨ੍ਹਾਂ ਦੇ ਹੰਝੂ ਜਨਤਕ ਥਾਵਾਂ 'ਤੇ ਵਹਿੰਦੇ ਨਜ਼ਰ ਆਏ।
ਕੀ ਇਸ ਤਰ੍ਹਾਂ ਜਨਤਕ ਤੌਰ 'ਤੇ ਰੋਣ ਵਾਲੇ ਆਗੂਆਂ ਨੂੰ ਵਧੇਰੇ ਮਨੁੱਖੀ ਜਾਂ ਪ੍ਰਮਾਣਿਕ ਮੰਨਿਆ ਜਾਂਦਾ ਹੈ ਜਾਂ ਇਸ ਨੂੰ ਉਨ੍ਹਾਂ ਦੀ ਕਮਜ਼ੋਰੀ ਦੀ ਨਿਸ਼ਾਨੀ ਵਜੋਂ ਦੇਖਿਆ ਜਾਂਦਾ ਹੈ? ਗਇਓਟੋ ਹੇਰੀ ਨੰਬਰ 10 ਦੇ ਸਾਬਕਾ ਸੰਚਾਰ ਨਿਰਦੇਸ਼ਕ ਹਨ।
ਉਹ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਸਮੇਂ ਵਿੱਚ ਵੀ ਕੰਮ ਕਰ ਚੁੱਕੇ ਹਨ।
ਉਹ ਕਹਿੰਦੇ ਹਨ ਕਿ ਲੋਕ ਚਾਹੁੰਦੇ ਹਨ ਕਿ ਤੁਸੀਂ ਆਪਣੀਆਂ ਭਾਵਨਾਵਾਂ ਨਾਲ ਜੁੜੇ ਰਹੋ। ਭਾਵਨਾਤਮਕ ਤੌਰ ’ਤੇ ਜਾਗਰੂਕ ਰਹੋ।

ਲੋਕ ਆਗੂਆਂ ਨੂੰ ਕਮਜ਼ੋਰ ਨਹੀਂ ਦੇਖਣਾ ਚਾਹੁੰਦੇ
ਪਰ ਸੱਚਾਈ ਤਾਂ ਇਹ ਹੈ ਕਿ ਲੋਕ ਆਗੂਆਂ ਨੂੰ ਕਮਜ਼ੋਰ ਨਹੀਂ ਦੇਖਣਾ ਚਾਹੁੰਦੇ।
ਤੁਹਾਡੇ ਵਿੱਚ ਕਿੰਨੀ ਵੀ ਦਇਆ ਭਾਵਨਾ ਹੋਵੇ ਤੁਸੀਂ ਆਪਣੇ ਚੈਂਬਰ ਵਿੱਚ ਰੋਂਦੇ ਹੋਏ ਦੇਖੇ ਗਏ ਤਾਂ ਮੰਨਿਆ ਜਾਂਦਾ ਹੈ ਕਿ ਤੁਸੀਂ ਤਾਕਤਵਰ ਨਹੀਂ ਹੋ।
ਹੈਰੀ ਕਹਿੰਦੇ ਹਨ ਕਿ ਕਿਸੀ ਵੀ ਸਿਆਸੀ ਆਗੂ ਲਈ ਅਸਲ ਤੇ ਸਭ ਤੋਂ ਅਹਿਮ ਗੱਲ ਹੈ ਕਿ ਉਸ ਦੇ ਅੰਦਰ ਕਿੰਨੀ ਅਸਲੀਅਤ ਹੈ।
ਉਹ ਕਹਿੰਦੇ ਹਨ, “ਜੋ ਲੋਕ ਸੁਭਾਵਿਕ ਤੌਰ ’ਤੇ ਆਕਰਸ਼ਕ ਨਹੀਂ ਹਨ ਉਨ੍ਹਾਂ ਨੂੰ ਜੇ ਮੁਸਕਰਾਉਣ ਲਈ ਕਹੀਏ ਤਾਂ ਉਹ ਬਹੁਤ ਅਜ਼ੀਬ ਲੱਗ ਸਕਦੇ ਹਨ। ਜਿਵੇਂ ਕਿ ਗਾਰਡਨ ਬ੍ਰਾਉਨ ਤੇ ਟੇਰੇਸਾ ਮੇ ਵਰਗੇ ਲੋਕ ਇੱਕ ਹੱਦ ਤੱਕ ਅਜਿਹੇ ਲੱਗ ਸਕਦੇ ਹਨ।
ਉਨ੍ਹਾਂ ਨੇ ਕਿਹਾ, “ਇਸ ਦੀ ਇੱਕ ਬਿਹਤਰੀਨ ਉਦਾਹਰਣ ਹੈ ਕਿ ਜਦੋਂ ਐੱਡ ਮਿਲਿਬੈਂਡ ਜੋ ਕਿ ਇੱਕ ਬੇਕਨ ਸੈਂਡਵਿਚ ਖਾਣ ਦੀ ਕੋਸ਼ਿਸ਼ ਕਰ ਰਹੇ ਸਨ ਯਾਂ ਵਿਲਿਅਮ ਹੇਗ ਬੱਚਿਆਂ ਨਾਲ ਬੇਸਬਾਲ ਦਾ ਕੈਂਪ ਉਠਾਉਣ ਦੀ ਕੋਸ਼ਿਸ਼ ਕਰ ਰਹੇ ਸਨ।”
“ਇਹ ਉਨ੍ਹਾਂ ਸਿਆਸੀ ਆਗੂਆਂ ਵਿੱਚ ਸ਼ੁਮਾਰ ਹਨ ਜੋ ਇਸ ਗੱਲ ਦਾ ਖ਼ਾਮਿਆਜਾ ਭੁਗਤ ਰਹੇ ਹਨ ਕਿ ਉਹ ਜੋ ਹਨ ਉਸ ਤੋਂ ਅਲੱਗ ਨਜ਼ਰ ਆਉਣ ਦੀ ਕੋਸ਼ਿਸ਼ ਕਰ ਰਹੇ ਸਨ।”

ਤਸਵੀਰ ਸਰੋਤ, Getty Images
ਆਗੂਆਂ ਦੀਆਂ ਭਾਵਨਾਵਾਂ ਦਾ ਮਜ਼ਾਕ ਨਾ ਉਡਾਓ
ਸਿਆਸਤ ਦੇ ਬਾਹਰ ਅਤੇ ਅੰਦਰ ਕਈ ਅਜਿਹੇ ਆਗੂ ਹਨ, ਜਿਨ੍ਹਾਂ ਨੂੰ ਲੋਕਾਂ ਨੇ ਕੈਮਰੇ 'ਤੇ ਰੋਂਦੇ ਦੇਖਿਆ ਹੈ।
ਵਿੰਸਟਨ ਚਰਚਿਲ ਲੋਕਾਂ ਵਿੱਚ ਰੋਣ ਲਈ ਜਾਣੇ ਜਾਂਦੇ ਸਨ।
ਬ੍ਰਿਟੇਨ ਦੀ ਮਹਾਰਾਣੀ ਨੂੰ ਆਪਣੇ ਹੰਝੂ ਪੂੰਝਦੇ ਹੋਏ ਦੇਖਿਆ ਗਿਆ ਸੀ ਜਦੋਂ 1997 ਵਿੱਚ ਉਨ੍ਹਾਂ ਨੂੰ ਯਾਚ ਸਰਵਿਸ ਤੋਂ ਦਿੱਤਾ ਗਿਆ ਸੀ।
ਇੱਕ ਵਾਰ 2019 ਵਿੱਚ ਵੀ ਉਹ ਸੇਨੋਟਾਫ ਵਿਖੇ ਰੀਮੇਬਰੈਂਸ ਐਤਵਾਰ ਦੀ ਸੇਵਾ ਦੌਰਾਨ ਰੋਂਦੇ ਦੇਖੇ ਗਏ ਸਨ।
ਸਾਲ 2013 ਵਿੱਚ ਜਦੋਂ ਮਾਰਗਰੇਟ ਥੈਚਰ ਦੀ ਲਾਸ਼ ਨੂੰ ਦਫ਼ਨਾਇਆ ਜਾ ਰਿਹਾ ਸੀ ਤਾਂ ਚਾਂਸਲਰ ਜਾਰਜ ਓਸਬੋਰਨ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ ਸਨ।
ਆਪਣੇ ਕਾਰਜਕਾਲ ਦੌਰਾਨ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਕਈ ਗੱਲਾਂ ਨੂੰ ਲੈ ਕੇ ਜਨਤਕ ਤੌਰ 'ਤੇ ਰੋਂਦੇ ਹੋਏ ਦੇਖਿਆ ਗਿਆ।
ਉਨ੍ਹਾਂ ਨੂੰ 2012 ਵਿੱਚ ਸੈਂਡੀ ਹੁੱਕ ਕਤਲੇਆਮ ਅਤੇ 2015 ਵਿੱਚ ਅਰੇਥਾ ਫਰੈਂਕਲਿਨ ਦੇ ਪ੍ਰਦਰਸ਼ਨ ਦੌਰਾਨ ਰੋਂਦੇ ਹੋਏ ਦੇਖਿਆ ਗਿਆ ਸੀ।

ਤਸਵੀਰ ਸਰੋਤ, Getty Images
ਥੈਰੇਸਾ ਮੇਅ 2019 ਵਿੱਚ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦੇ ਫ਼ੈਸਲੇ ਦਾ ਐਲਾਨ ਕਰਦੇ ਹੋਏ ਰੋ ਪਏ ਸਨ।
ਜਿਸ ਤਰ੍ਹਾਂ ਗੈਥਿੰਗ ਰੋ ਰਹੇ ਸਨ ਅਤੇ ਜਿਸ ਤਰ੍ਹਾਂ ਵੈਲਸ਼ ਸਰਕਾਰ ਦੇ ਚੀਫ ਵ੍ਹਿਪ ਜੇਨ ਹਟ ਉਨ੍ਹਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਉਹ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ।
ਗੇਥਿੰਗ ਨੂੰ ਟਿਸ਼ੂ ਪੇਪਰ ਨਾਲ ਹੰਝੂ ਪੂੰਝਦੇ ਦੇਖਿਆ ਗਿਆ।
ਲੋਕਾਂ ਨੇ ਇਸ ਨੂੰ ਮਗਰਮੱਛ ਦੇ ਹੰਝੂ ਕਿਹਾ ਕਿਉਂਕਿ ਉਹ ਕੈਮਰੇ 'ਤੇ ਹੰਝੂ ਵਹਾਉਂਦੇ ਦੇਖੇ ਗਏ ਸਨ ਤੇ ਉਨ੍ਹਾਂ ਨੇ ਸ਼ਰਮਿੰਦਗੀ ਵੀ ਮਹਿਸੂਸ ਕੀਤੀ।
ਉਨ੍ਹਾਂ 'ਤੇ ਲਿੰਗਕ ਟਿੱਪਣੀਆਂ ਵੀ ਕੀਤੀਆਂ ਗਈਆਂ ਸਨ। ਕਿਹਾ ਗਿਆ ਸੀ ਕਿ 'ਉਹ ਛੋਟੀ ਕੁੜੀ ਵਾਂਗ ਰੋ ਰਹੇ ਸਨ।'
ਪਰ ਹੇਰੀ ਦਾ ਮੰਨਣਾ ਹੈ ਕਿ ਉਹ ਹੰਝੂ ਅਸਲੀ ਸਨ।
ਉਹ ਕਹਿੰਦੇ ਹਨ ਕਿ ਅਜਿਹੇ ਮੌਕਿਆਂ 'ਤੇ ਹੋਣ ਵਾਲੀ ਭਾਵਨਾਤਮਕ ਠੇਸ ਨੂੰ ਘੱਟ ਨਹੀਂ ਸਮਝਣਾ ਚਾਹੀਦਾ।
ਉਹ ਕਹਿੰਦੇ ਹਨ, "ਮੈਂ ਬੋਰਿਸ ਦੇ ਬਾਹਰ ਨਿਕਲਣ ਨੂੰ ਬਹੁਤ ਨੇੜਿਓਂ ਦੇਖਿਆ। ਇਹ ਮੇਰਾ ਨਿੱਜੀ ਅਨੁਭਵ ਹੈ।"
"ਇਹ ਕਾਫ਼ੀ ਤਕਲੀਫ਼ਦੇਹ ਸੀ। ਮੈਂ ਉਸਦੇ ਨਿਰਾਸ਼ ਪਲਾਂ ਨੂੰ ਦੇਖਿਆ ਸੀ। ਪਰ ਇਹ ਸਭ ਆਮ ਤੌਰ 'ਤੇ ਬੰਦ ਦਰਵਾਜ਼ਿਆਂ ਦੇ ਪਿੱਛੇ ਹੁੰਦਾ ਸੀ।"

ਮਰਦਾਂ ਦਾ ਰੋਣਾ ਕਦੇ ਕਮਜ਼ੋਰੀ ਸਮਝਿਆ ਜਾਂਦਾ ਸੀ, ਪਰ ਹੁਣ ਨਹੀਂ।
ਉਹ ਕਹਿੰਦੇ ਹਨ ਕਿ ਜਨਤਕ ਤੌਰ 'ਤੇ ਰੋਣਾ ਹਮੇਸ਼ਾ ਜੋਖਮ ਭਰਿਆ ਹੁੰਦਾ ਹੈ ਕਿਉਂਕਿ ਲੋਕ ਸੋਚਦੇ ਹਨ ਕਿ ਤੁਹਾਡੇ ਹੰਝੂ ਨਕਲੀ ਹਨ ਅਤੇ ਤੁਸੀਂ ਲੋਕਾਂ ਦੀ ਹਮਦਰਦੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋ।
"ਸਿਆਸਤ ਜਾਂ ਜੀਵਨ ਦੇ ਕਿਸੇ ਹੋਰ ਖੇਤਰ ਵਿੱਚ ਕਈ ਵਾਰ, ਤੁਸੀਂ ਨਿਰਾਸ਼ਾ ਅਤੇ ਬੇਚੈਨੀ ਤੋਂ ਬਾਹਰ ਕਦਮ ਚੁੱਕਦੇ ਹੋ।
“ਜਿਵੇਂ ਕਿ ਤੁਹਾਡਾ ਸਾਥੀ ਤੁਹਾਨੂੰ ਛੱਡ ਗਿਆ ਹੈ ਅਤੇ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਡੇ 'ਤੇ ਤਰਸ ਕਰਨ। ਪਰ ਇਹ ਅਪੀਲ ਇੰਨੀ ਤਾਕਤਵਰ ਨਹੀਂ ਹੈ ਕਿ ਤੁਸੀਂ ਲੋਕਾਂ 'ਤੇ ਭਰੋਸਾ ਕਰ ਸਕੋ।”
ਵਾਰਵਿਕ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਦੇ ਐਮਰੀਟਸ ਪ੍ਰੋਫੈਸਰ ਅਤੇ ਬ੍ਰਿਟਿਸ਼ ਅਕੈਡਮੀ ਦੇ ਫੈਲੋ ਬਰਨਾਰਡ ਕੈਪ ਵਿੱਚ ਕਹਿੰਦੇ ਹਨ ਕਿ ਇਤਿਹਾਸ ਵਿੱਚ ਲੋਕਾਂ ਵਿੱਚ ਰੋਣ ਦੀ ਧਾਰਨਾ ਕਈ ਵਾਰ ਬਦਲੀ ਹੈ।
ਉਹ ਕਹਿੰਦੇ ਹਨ, “ਇਹ ਇੱਕ ਪੈਂਡੂਲਮ ਵਰਗਾ ਹੈ।”
ਪ੍ਰਾਚੀਨ ਗ੍ਰੀਸ ਜਾਂ ਰੋਮ ਜਾਂ ਮੱਧਯੁਗੀ ਇੰਗਲੈਂਡ ਵਿੱਚ ਕਈ ਦੌਰ ਆਏ ਜਦੋਂ ਮਰਦ ਆਪਣੀਆਂ ਭਾਵਨਾਵਾਂ ਨੂੰ ਖੁੱਲ੍ਹ ਕੇ ਪ੍ਰਗਟ ਕਰਦੇ ਸਨ।
ਇਸ ਵਿੱਚ ਰੋਣਾ ਵੀ ਸ਼ਾਮਲ ਸੀ। ਗੁੱਸਾ ਅਤੇ ਜਨਤਕ ਤੌਰ 'ਤੇ ਗਿਲ਼ਾ ਪ੍ਰਗਟ ਕਰਨਾ ਵੀ ਸ਼ਾਮਲ ਸੀ।
"ਪਰ ਪੁਨਰਜਾਗਰਣ ਕਾਲ ਵਰਗੇ ਹੋਰ ਦੌਰ ਵਿੱਚ ਯਾਨੀ 18ਵੀਂ ਅਤੇ 20ਵੀਂ ਸਦੀ ਦੇ ਸ਼ੁਰੂ ਵਿੱਚ, ਭਾਵਨਾਵਾਂ ਨੂੰ ਕਾਬੂ ਕਰਨਾ ਸਹੀ ਮੰਨਿਆ ਜਾਂਦਾ ਸੀ।"
ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ਵਿੱਚ ਲੋਕ ਸਿਆਸਤ ਅਤੇ ਖੇਡਾਂ ਵਰਗੇ ਖੇਤਰਾਂ ਵਿੱਚ ਖੁੱਲ੍ਹ ਕੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦੇ ਹਨ।
ਉਨ੍ਹਾਂ ਨੇ ਕਿਹਾ, "ਕੰਪਨੀ ਦੇ ਬੋਰਡ ਤੋਂ ਹਟਾਏ ਜਾਣ ਤੋਂ ਬਾਅਦ ਇੱਕ ਮਹਾਨ ਕਾਰੋਬਾਰੀ ਆਗੂ ਦੇ ਰੋਣ ਬਾਰੇ ਸੋਚਣਾ ਕਲਪਨਾਯੋਗ ਹੈ।"
ਪਰ ਸਿਆਸਤ ਵਿੱਚ ਥੈਚਰ ਅਤੇ ਥੈਰੇਸਾ ਮੇਅ ਦੋਵੇਂ ਅਹੁਦਾ ਛੱਡਣ ਵੇਲੇ ਰੋ ਪਏ। ਇਸੇ ਤਰ੍ਹਾਂ ਵਿੰਸਟਨ ਚਰਚਿਲ ਵੀ ਹਾਊਸ ਆਫ਼ ਕਾਮਨਜ਼ ਵਿੱਚ ਰੋਏ ਸਨ।
ਬਲਿਟਜ਼ ਦੌਰਾਨ ਬੰਬ ਧਮਾਕੇ ਵਾਲੀਆਂ ਥਾਵਾਂ ਦਾ ਦੌਰਾ ਕਰਦੇ ਹੋਏ ਵੀ ਉਹ ਰੋਏ।

ਤਸਵੀਰ ਸਰੋਤ, Getty Images
ਹੰਝੂ ਲੁਕਾਉਣ ਦੀ ਲੋੜ ਨਹੀਂ
ਥੈਚਰ ਅਤੇ ਮੇਅ ਦੋਵੇਂ ਦੁਖੀ ਨਜ਼ਰ ਆਏ ਤੇ ਦਫਤਰ ਛੱਡਣ ਤੋਂ ਬਾਅਦ ਰੋਂਦੇ ਹੋਏ ਦੇਖੇ ਗਏ ਸਨ।
ਜਦੋਂ ਕਿ ਡੇਵਿਡ ਕੈਮਰਨ ਆਪਣੇ ਅਸਤੀਫ਼ੇ ਦੌਰਾਨ ਗੁਣਗੁਣਾਉਂਦੇ ਨਜ਼ਰ ਆਏ।
ਅਜਿਹਾ ਕਰਕੇ ਉਹ ਇਹ ਦਿਖਾਉਣਾ ਚਾਹੁੰਦੇ ਸਨ ਕਿ ਉਨ੍ਹਾਂ ਦਾ ਆਪਣੇ ਆਪ 'ਤੇ ਕੰਟਰੋਲ ਹੈ।
ਸਵਾਲ ਇਹ ਹੈ ਕਿ ਜਨਤਕ ਥਾਵਾਂ 'ਤੇ ਰੋਣ ਨੂੰ ਕਿਸ ਤਰ੍ਹਾਂ ਦੇਖਿਆ ਜਾਂਦਾ ਹੈ।
ਉਹ ਕਹਿੰਦੇ ਹਨ, “ਵੌਨ ਗੈਥਿੰਗ ਕੇਸ ਬਹੁਤ ਜ਼ਿਆਦਾ ਸਵੈ-ਤਰਸ ਦਾ ਮਾਮਲਾ ਹੈ। ਇਹ ਸਵੀਕਾਰਯੋਗ ਨਹੀਂ ਹੈ।”
ਡੀ-ਡੇਅ ਦੇ ਕਈ ਬਜ਼ੁਰਗਾਂ ਦੀਆਂ ਅੱਖਾਂ ਵਿੱਚ ਹੰਝੂ ਵੇਖੇ ਗਏ।
ਪਰ ਉਹ ਆਪ ਨਹੀਂ ਰੋ ਰਹੇ ਸਨ। ਉਹ ਆਪਣੇ ਸ਼ਹੀਦ ਸਾਥੀਆਂ ਦੀ ਯਾਦ ਵਿੱਚ ਰੋ ਰਹੇ ਸਨ।
ਮਾਰਕ ਬੋਰਕੋਵਸਕੀ ਇੱਕ ਸੰਕਟ ਵਿਸ਼ਲੇਸ਼ਣ ਸਲਾਹਕਾਰ ਹੈ ਜੋ ਕੌਮਾਂਤਰੀ ਮਸ਼ਹੂਰ ਹਸਤੀਆਂ ਅਤੇ ਵੱਡੀਆਂ ਕੰਪਨੀਆਂ ਲਈ ਕੰਮ ਕਰਦੇ ਹਨ।
ਉਨ੍ਹਾਂ ਨੇ ਕਿਹਾ ਕਿ ਜੇ ਉਹ ਨੇ ਕਿਸੇ ਜਨਤਕ ਥਾਂ 'ਤੇ ਰੋਣ ਤੋਂ ਬਾਅਦ ਗੈਥਿੰਗ ਨੂੰ ਸਲਾਹ ਦੇਣੀ ਹੁੰਦੀ, ਤਾਂ ਉਹ ਉਸ ਨੂੰ ਕਹਿ ਦਿੰਦੇ ਕਿ ਇਸ (ਹੰਝੂ) ਨੂੰ ਛੁਪਾਉਣ ਦੀ ਕੋਈ ਲੋੜ ਨਹੀਂ ਹੈ।
ਇਸ ਦਾ ਫਾਇਦਾ ਉਠਾਓ। ਪਰ ਇਸ 'ਤੇ ਬਹੁਤ ਜ਼ਿਆਦਾ ਨਿਰਭਰ ਨਾ ਕਰੋ.
ਤੁਸੀਂ ਆਪਣੀ ਪ੍ਰਮਾਣਿਕਤਾ ਨੂੰ ਸਾਬਤ ਕਰਨ ਲਈ ਹੋਰ ਤਰੀਕੇ ਵੀ ਵਰਤ ਸਕਦੇ ਹੋ।
ਮਨੁੱਖ ਕਮਜ਼ੋਰ ਹੈ, ਇਸ ਨੂੰ ਸਵੀਕਾਰ ਕਰਨਾ ਪਵੇਗਾ
ਮਾਰਕ ਬੋਰਕੋਵਸਕੀ ਦਾ ਕਹਿਣਾ ਹੈ ਕਿ ਬਰਤਾਨਵੀਂ ਜਨਤਾ ਹੁਣ ਸਿਆਸਤਦਾਨਾਂ ਦੀ ਤਰਫੋਂ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਨੂੰ ਵਧੇਰੇ ਸਮਝਣ ਲੱਗੀ ਹੈ।
ਉਨ੍ਹਾਂ ਕਿਹਾ, “ਕੀ ਸਿਆਸੀ ਆਗੂਆਂ ਤੋਂ ਕਦੇ ਲੋਕਾਂ ਦੇ ਸਾਹਮਣੇ ਆਪਣੀ ਤਾਕਤ ਦਿਖਾਉਣ ਦੀ ਉਮੀਦ ਕੀਤੀ ਜਾਵੇਗੀ?
“ਕਮਜ਼ੋਰੀਆਂ ਛੁਪਾਉਣ ਦੀ ਆਸ ਕੀਤੀ ਜਾਂਦੀ ਹੈ। ਪਰ ਅਸੀਂ ਇਨਸਾਨ ਹਾਂ ਅਤੇ ਕਮਜ਼ੋਰ ਵੀ।”
“ਅਸੀਂ ਗਲਤੀਆਂ ਕਰਦੇ ਹਾਂ ਅਤੇ ਦੁਨੀਆ ਇਸਨੂੰ ਸਵੀਕਾਰ ਕਰਦੀ ਹੈ। ਕੋਈ ਵੀ ਸੰਪੂਰਨ ਨਹੀਂ ਹੈ। ਪਰ ਲੋਕਾਂ ਵਿੱਚ ਇਮਾਨਦਾਰੀ ਅਜੇ ਵੀ ਬਰਕਰਾਰ ਹੈ।''
ਉਨ੍ਹਾਂ ਦਾ ਕਹਿਣਾ ਹੈ ਕਿ ਮੁੱਦਾ ਇਹ ਹੈ ਕਿ ਇਨ੍ਹਾਂ ਚੀਜ਼ਾਂ ਨੂੰ ਪਿੱਛੇ ਛੱਡ ਕੇ ਅੱਗੇ ਕਿਵੇਂ ਵਧੀਏ।
ਸੰਕਟ ਵਿੱਚ ਹਮੇਸ਼ਾ ਇੱਕ ਮੌਕਾ ਹੁੰਦਾ ਹੈ।
ਭਾਰਤ ਵਿੱਚ ਆਗੂਆਂ ਦੀ ਦੁਹਾਈ
ਇਹ ਦੁਨੀਆ ਭਰ ਦੇ ਆਗੂਆਂ ਦੀ ਗੱਲ ਹੋਈ ਹੁਣ ਦੇਖਦੇ ਹਾਂ ਕਿ ਭਾਰਤ ਦੇ ਪੰਜਾਬ ਦੇ ਸਿਆਸਤਦਾਨਾਂ ਦਾ ਕੀ ਹਾਲ ਹੈ।
ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਘੱਟੋ-ਘੱਟ ਜਨਤਕ ਤੌਰ 'ਤੇ ਰੋਣ ਤੋਂ ਬਹੁਤ ਪ੍ਰਹੇਜ਼ ਕਰਦੇ ਸਨ।
ਛੋਟੇ ਬੇਟੇ ਸੰਜੇ ਗਾਂਧੀ ਦੀ ਮੌਤ 'ਤੇ ਜਦੋਂ ਉਨ੍ਹਾਂ ਦੇ ਸਾਥੀ ਇੰਦਰਾ ਨਾਲ ਦੁੱਖ ਪ੍ਰਗਟ ਕਰਨ ਗਏ ਤਾਂ ਉਹ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਇੰਨੇ ਵੱਡੇ ਸਦਮੇ ਤੋਂ ਬਾਅਦ ਵੀ ਉਨ੍ਹਾਂ ਦੀਆਂ ਅੱਖਾਂ 'ਚ ਹੰਝੂ ਨਹੀਂ ਸਨ।
ਭਾਰਤ ਦੇ ਲੋਕ ਉਹ ਨਜ਼ਾਰਾ ਨਹੀਂ ਭੁੱਲੇ ਜਦੋਂ ਆਪਣੇ ਬੇਟੇ ਦੇ ਅੰਤਿਮ ਸੰਸਕਾਰ ਦੌਰਾਨ ਉਨ੍ਹਾਂ ਨੇ ਐਨਕਾਂ ਲਾਈਆਂ ਹੋਈਆਂ ਸਨ ਤਾਂ ਜੋ ਉਨ੍ਹਾਂ ਦੀਆਂ ਅੱਖਾਂ ਨਮ ਹੋਣ ਦੇ ਬਾਵਜੂਦ ਦੇਸ਼ ਦੇ ਲੋਕ ਇਹ ਨਾ ਦੇਖ ਸਕਣ ਕਿ ਮਨੁੱਖੀ ਜਜ਼ਬਾਤ ਉਨ੍ਹਾਂ ਨੂੰ ਵੀ ਪ੍ਰਭਾਵਿਤ ਕਰ ਸਕਦੇ ਹਨ।
ਲਾਲ ਕ੍ਰਿਸ਼ਨ ਅਡਵਾਨੀ ਨੂੰ ਵੀ ਕਈ ਮੌਕਿਆਂ 'ਤੇ ਭਾਵੁਕ ਹੁੰਦੇ ਦੇਖੇ ਗਏ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਈ ਟੀਵੀ ਇੰਟਰਵਿਊਜ਼ ਦੌਰਾਨ ਭਾਵੁਕ ਨਜ਼ਰ ਆਏ। ਮੋਦੀ ਨੂੰ ਵੀ ਕਈ ਵਾਰ ਚੋਣ ਸਭਾਵਾਂ ਵਿੱਚ ਭਾਰੀ ਗਲੇ ਨਾਲ ਬੋਲਦਿਆਂ ਸੁਣਿਆ ਗਿਆ।
ਭਗਵੰਤ ਮਾਨ ਤੇ ਸੁਖਬੀਰ ਬਾਦਲ ਦਾ ਰੋਣਾ
ਪੰਜਾਬ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਭਗਵੰਤ ਮਾਨ ਨੂੰ ਭਾਵੁਕ ਹੁੰਦਿਆਂ ਕਈ ਵਾਰ ਦੇਖਿਆ ਗਿਆ। ਹਾਲ ਹੀ ਵਿੱਚ ਮਰਹੂਮ ਕਵੀ ਸੁਰਜੀਤ ਪਾਤਰ ਦੀ ਮੌਤ ਮੌਕੇ ਉਹ ਆਪਣੇ ਹੰਝੂ ਨਾ ਰੋਕ ਸਕੇ।
ਇਸ ਤੋਂ ਇਲਾਵਾ ਕਈ ਸਿਆਸੀ ਮੌਕਿਆਂ ਉੱਤੇ ਵੀ ਉਹ ਰੋਏ। ਜਦੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਨੇ ਆਮ ਜਨਤਾ ਨੂੰ ਸੰਬੋਧਿਤ ਕੀਤਾ ਤਾਂ ਉਹ ਰੋਂਦੇ ਦੇਖੇ ਗਏ।
ਭਗਵੰਤ ਮਾਨ ਨੇ ਖ਼ੁਦ ਕਿਹਾ ਕਿ ਉਹ ਤੇ ਕੇਜਰੀਵਾਲ ਦੋਵੇਂ ਮੁੱਖ ਮੰਤਰੀ ਹਨ ਤੇ ਜਦੋਂ ਹੁਣ ਜੇਲ੍ਹ ਵਿੱਚ ਦੋਵਾਂ ਦਰਮਿਆਨ ਮੁਲਾਕਾਤ ਹੋਈ ਤਾਂ ਦਰਮਿਆਨ ਇੱਕ ਸ਼ੀਸ਼ੇ ਦੀ ਦੀਵਾਰ ਸੀ।
ਉਨ੍ਹਾਂ ਕਿਹਾ, “ਇਹ ਸੋਚ ਕੇ ਵੀ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ।”
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਵੀ ਰੋਂਦਿਆ ਦੇਖਿਆ ਗਿਆ। ਪੰਜਾਬ ਵਿੱਚ ਉਨ੍ਹਾਂ ਸਿਰੇ ਬੇਅਦਬੀਆਂ ਦੇ ਮਾਮਲੇ ਵਿੱਚ ਲੱਗਦੇ ਇਲਜ਼ਾਮਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਸਿੱਖ ਭਾਈਚਾਰੇ ਤੋਂ ਮਾਫ਼ੀ ਮੰਗੀ ਸੀ।
ਇਸ ਮੌਕੇ ਸੁਖਬੀਰ ਸਿੰਘ ਬਾਦਲ ਨੂੰ ਬਹੁਤ ਗੰਭੀਰ ਹੁੰਦੇ ਦੇਖਿਆ ਗਿਆ ਸੀ।












