You’re viewing a text-only version of this website that uses less data. View the main version of the website including all images and videos.
'ਜਿਹੜੇ ਗੈਂਗਸਟਰਾਂ ਦੇ ਮੈਂ ਇੰਟਰਵਿਊ ਕੀਤੇ, ਕਿਵੇਂ ਉਹ ਮੇਰੀ ਨਾਮੁਰਾਦ ਬੀਮਾਰੀ ਸਮੇਂ ਮੇਰੇ ਸਾਥੀ ਬਣੇ'
- ਲੇਖਕ, ਬੈਥ ਰੋਜ਼
- ਰੋਲ, ਬੀਬੀਸੀ ਨਿਊਜ਼
ਖੋਜੀ ਪੱਤਰਕਾਰ ਲਿਵੀ ਹੇਡੌਕ ਨੂੰ ਦੁਨੀਆਂ ਦੇ ਕੁਝ ਸਭ ਤੋਂ ਬਦਨਾਮ ਅਪਰਾਧੀਆਂ ਨਾਲ ਦਸਤਾਵੇਜ਼ੀ ਫ਼ਿਲਮਾਂ ਬਣਾਉਣ ਲਈ ਜਾਣਿਆ ਜਾਂਦਾ ਹੈ।
ਜਦੋਂ ਉਨ੍ਹਾਂ ਨੂੰ ਆਪਣੇ ਮਲਟੀਪਲ ਸਕਲੇਰੋਸਿਸ (ਈਐਮ) ਨਾਲ਼ ਗ੍ਰਸਿਤ ਹੋਣ ਦਾ ਪਤਾ ਲੱਗਿਆ, ਤਾਂ ਉਨ੍ਹਾਂ ਨੂੰ ਸਭ ਤੋਂ ਅਣਕਿਆਸੇ ਲੋਕਾਂ ਦਾ ਸਾਥ ਮਿਲਿਆ: ਉਹ ਅਪਰਾਧੀ ਜਿਨ੍ਹਾਂ ਦੀ ਉਨ੍ਹਾਂ ਨੇ ਇੰਟਰਵਿਊ ਕੀਤੀ ਸੀ।
ਲਿਵੀ ਮੰਨਦੇ ਹਨ,"ਮੈਨੂੰ ਹਮੇਸ਼ਾ ਕਹਿੰਦੇ ਸਨ ਕਿ ਮੈਂ ਕਿਸੇ ਵੀ ਚੀਜ਼ ਤੋਂ ਨਹੀਂ ਡਰਦੀ, ਪਰ ਇਹ ਬਿਮਾਰੀ ਮੈਨੂੰ ਡਰਾਉਂਦੀ ਹੈ," ਇਸ ਦੇ ਸਾਹਮਣੇ, "ਮੈਂ ਬਹੁਤ ਤੁੱਛ ਮਹਿਸੂਸ ਕਰਦੀ ਹਾਂ"।
38 ਸਾਲਾ ਇਸ ਸੁਤੰਤਰ ਪੱਤਰਕਾਰ ਨੇ ਕਾਂਗੋ ਵਿੱਚ ਕੁੜੀਆਂ ਦੇ ਗੈਂਗ ਤੋਂ ਲੈ ਕੇ ਬਾਲ ਸਿਪਾਹੀਆਂ ਤੱਕ ਦੇ ਵਿਸ਼ਿਆਂ 'ਤੇ ਦਸਤਾਵੇਜ਼ੀ ਫ਼ਿਲਮਾਂ ਬਣਾਈਆਂ ਅਤੇ ਇੱਕ ਰੁਝੇਵਿਆਂ ਭਰਭੂਰ ਪੇਸ਼ੇਵਰ ਜ਼ਿੰਦਗੀ ਬਤੀਤ ਕੀਤੀ ਹੈ।
ਉਨ੍ਹਾਂ ਦੇ ਕੰਮ ਦੀ ਤਾਜ਼ਾ ਮਿਸਾਲ ਹੈ ਗੈਂਗਸਟਰ: ਜੌਹਨ ਪਾਮਰ ਦੀ ਕਹਾਣੀ ("ਗੈਂਗਸਟਰ: ਦਿ ਜੌਨ ਪਾਮਰ ਸਟੋਰੀ")। ਇਹ ਉਨ੍ਹਾਂ ਨੇ ਬੀਬੀਸੀ ਲਈ ਬਣਾਈ ਸੀ, ਜੋ 1983 ਵਿੱਚ ਬ੍ਰਿੰਕਸ-ਮੈਟ ਸੋਨੇ ਦੀਆਂ ਛੜਾਂ ਦੀ ਚੋਰੀ ਵਿੱਚ ਪਾਮਰ ਦੀ ਸ਼ਮੂਲੀਅਤ ਦੀ ਜਾਂਚ ਕਰਦੀ ਹੈ।
ਬ੍ਰਿੰਕਸ-ਮੈਟ ਬ੍ਰਿਟਿਸ਼ ਇਤਿਹਾਸ ਵਿੱਚ ਸਭ ਤੋਂ ਵੱਡੀ ਹਥਿਆਰਬੰਦ ਲੁੱਟ ਹੈ।
ਇਹ ਅੱਲ੍ਹੜ ਉਮਰੇ ਜੌਹਨ ਅਮਰੀਕੀ ਰੈਪ ਸੰਗੀਤ ਲਈ ਦੀਵਾਨਾ ਸੀ, ਜਿਸ ਨੇ ਅਪਰਾਧਿਕ ਭੇਤ ਰੱਖਣੇ, ਗੈਂਗ ਅਤੇ ਹਿੰਸਾ ਨਾਲ ਉਸਦਾ ਮੋਹ ਬਣਾਇਆ।
ਹੇਡੌਕ ਦੱਸਦੇ ਹਨ,"ਮੈਂ ਇਸਨੂੰ ਸਮਝਣਾ ਚਾਹੁੰਦੀ ਸੀ। ਕਈ ਵਾਰ, ਜੋ ਲੋਕ ਜੁਰਮ ਕਰਦੇ ਹਨ, ਉਹ ਆਪਣੇ ਪੱਖ ਤੋਂ ਇਸ ਬਾਰੇ ਗੱਲ ਨਹੀਂ ਕਰ ਸਕਦੇ।"
ਇਹ ਤੁਹਾਨੂੰ ਸਮਝਣ ਵਿੱਚ ਮਦਦ ਕਰਦਾ ਹੈ ਕਿ ਤੁਸੀਂ ਕਿਉਂ ਅਜਿਹੇ ਖ਼ਤਰੇ ਮੁੱਲ ਲੈਂਦੇ ਹੋ ਅਤੇ ਕਿਵੇਂ ਕਈ ਵਾਰ ਅਜਿਹੇ ਵਿਕਲਪ ਤੁਹਾਨੂੰ "ਤਰਕਪੂਰਨ" ਲੱਗ ਸਕਦੇ ਹਨ।
ਬੀਮਾਰੀ ਦਾ ਪਤਾ ਲੱਗਣਾ
ਉਦੋਂ ਲਿਵੀ 2016 ਵਿੱਚ ਫਿਲੀਪੀਨ ਡਰੱਗ ਯੁੱਧ ਦੀ ਜਾਂਚ ਕਰ ਰਹੇ ਸਨ ਕਿ ਉਨ੍ਹਾਂ ਦੀ ਆਪਣੀ ਜ਼ਿੰਦਗੀ ਵਿੱਚ ਇੱਕ ਮੋੜ ਆਉਣਾ ਸ਼ੁਰੂ ਹੋਇਆ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਮੇਰੀਆਂ ਲੱਤਾਂ ਵਿੱਚ ਕੁਝ ਤਾਂ ਗਲਤ ਸੀ, ਅਤੇ ਮੈਨੂੰ ਪੂਰਾ ਯਕੀਨ ਸੀ ਕਿ ਇਹ ਜ਼ਰੂਰ ਇਸ ਤਰ੍ਹਾਂ ਹੈ ਜਿਵੇਂ ਮੈਂ ਕੁਝ ਖਾ ਲਿਆ ਹੈ।"
ਲਿਵੀ ਨੇ ਸ਼ੂਟਿੰਗ ਖਤਮ ਕੀਤੀ ਅਤੇ ਯੂਕੇ ਵਾਪਸ ਪਰਤ ਆਏ, ਪਰ ਲੱਛਣ ਜਾਰੀ ਰਹੇ।
ਅਗਲੇ ਚਾਰ ਸਾਲਾਂ ਵਿੱਚ, ਉਨ੍ਹਾਂ ਨੇ ਡਾਕਟਰ ਨਾਲ ਕਈ ਮੁਲਾਕਾਤਾਂ ਕੀਤੀਆਂ, ਪਰ ਕਦੇ ਵੀ ਬਿਮਾਰੀ ਦਾ ਪਤਾ ਨਹੀਂ ਚੱਲਿਆ।
2020 ਵਿੱਚ, ਉਸਨੂੰ ਇੱਕ ਲੰਬਰ ਪੰਕਚਰ, ਇੱਕ ਸੇਰੇਬ੍ਰੋ-ਸਪਾਈਨਲ ਤਰਲ ਟੈਸਟ ਕਰਵਾਉਣ ਦਾ ਸੁਝਾਅ ਦਿੱਤਾ ਗਿਆ ਤਾਂ ਜੋ, "ਐੱਮਐੱਸ ਦੀ ਸੰਭਾਵਨਾ ਨੂੰ ਰੱਦ" ਕੀਤਾ ਜਾ ਸਕੇ ਪਰ ਟੈਸਟ ਦੇ ਨਤੀਜੇ ਨੇ ਸਗੋਂ ਇਸ ਦੀ ਪੁਸ਼ਟੀ ਕਰ ਦਿੱਤੀ।
ਐੱਮਐੱਸ ਉਦੋਂ ਹੁੰਦਾ ਹੈ ਜਦੋਂ ਨਰਵ ਫਾਈਬਰਜ਼ ਨੂੰ ਘੇਰਕੇ ਰੱਖਣ ਵਾਲੀ ਸੁਰੱਖਿਆ ਪਰਤ ਮਾਈਲਿਨ ਨੂੰ ਨੁਕਸਾਨ ਪਹੁੰਚਦਾ ਹੈ।
ਇਸ ਨਾਲ ਦਿਮਾਗ ਅਤੇ ਸਰੀਰ ਦੇ ਵਿਚਕਾਰ ਸੰਦੇਸ਼ਾਂ ਦੇ ਪ੍ਰਵਾਹ ਵਿੱਚ ਰੁਕਾਵਟ ਪੈਂਦੀ ਹੈ। ਇਹ ਰੀੜ੍ਹ ਦੀ ਹੱਡੀ ਅਤੇ ਨਜ਼ਰ, ਸਰੀਰਕ ਗਤੀਵਿਧੀ ਅਤੇ ਸੰਤੁਲਨ ਪ੍ਰਭਾਵਿਤ ਕਰ ਸਕਦਾ ਹੈ।
ਆਖਰ ਇੱਕ ਨਿਊਰੋਲੋਜਿਸਟ ਦੀ ਇੱਕ ਫ਼ੋਨ ਕਾਲ ਨੇ ਲਿਵੀ ਨੂੰ ਐੱਮਐੱਸ ਹੋਣ ਉੱਤੇ ਮੋਹਰ ਲਾ ਦਿੱਤੀ। ਉਨ੍ਹਾਂ ਨੂੰ ਦੱਸਿਆ ਗਿਆ ਕਿ ਇੱਕ ਹਫ਼ਤੇ ਦੇ ਅੰਦਰ, ਉਨ੍ਹਾਂ ਦੇ ਇਲਾਜ ਦੀ ਯੋਜਨਾ ਬਣਾਉਣ ਲਈ ਇੱਕ ਹੋਰ ਫ਼ੋਨ ਕਾਲ ਆਵੇਗੀ।
ਕਈ ਹਫ਼ਤੇ ਬੀਤ ਗਏ ਪਰ ਕੋਈ ਫ਼ੋਨ ਕਾਲ ਨਹੀਂ ਆਈ, ਇਸ ਦੌਰਾਨ ਲਿਵੀ ਨੇ ਸ਼ਾਂਤ ਰਹਿਣ ਦੀ ਕੋਸ਼ਿਸ਼ ਕੀਤੀ। "ਇਹ ਇਵੇਂ ਸੀ ਜਿਵੇਂ ਮੇਰੇ ਉੱਪਰ ਕੋਈ ਗ੍ਰਨੇਡ ਸੁੱਟਿਆ ਗਿਆ ਹੋਵੇ।"
ਅਗਵਾ ਕਰਨ ਵਾਲੇ ਗਿਰੋਹਾਂ 'ਤੇ ਬਣਾ ਰਹੀ ਡਾਕੂਮੈਂਟਰੀ ਕਾਰਨ ਉਨ੍ਹਾਂ ਦਾ ਧਿਆਨ ਇਸ ਤੋਂ ਕੁਝ ਦੇਰ ਲਈ ਜ਼ਰੂਰ ਪਾਸੇ ਹਟ ਗਿਆ ਸੀ: ਉਹ ਕਹਿੰਦੇ ਹਨ, ਡਾਕੂਮੈਂਟਰੀ "ਬਾਰੇ ਸੋਚਣਾ ਸੌਖਾ ਸੀ।"
ਕ੍ਰਿਸਮਿਸ 'ਤੇ ਆਖ਼ਰ ਇਹ "ਗਰਨੇਡ ਫਟ ਗਿਆ"
ਨਰਸ ਨੇ ਆਖਰਕਾਰ ਫ਼ੋਨ ਕੀਤਾ ਅਤੇ ਜਦੋਂ ਲਿਵੀ ਨੇ ਇਲਾਜ ਸ਼ੁਰੂ ਕੀਤਾ ਤਾਂ ਉਹ ਜਾਣਦੇ ਸਨ ਕਿ ਆਪਣੇ ਭਵਿੱਖ ਬਾਰੇ ਬਹੁਤ ਧਿਆਨ ਨਾਲ ਵਿਚਾਰ ਕਰਨਾ ਪਏਗਾ। ਖ਼ਾਸ ਕਰਕੇ ਜਦੋਂ ਉਨ੍ਹਾਂ ਦੀ ਖਤਰਨਾਕ ਜਾਂਚ ਹੋਈ।
ਇਸ ਉਮੀਦ ਵਿੱਚ ਕਿ ਕਦੋਂ ਤਸਕਰ ਸੜਕਾਂ ’ਤੇ ਆਉਣ ਅਤੇ ਉਹ ਉਨ੍ਹਾਂ ਦੀ ਇੰਟਵਿਊ ਕਰ ਸਕਣ, ਉਹ ਪਹਿਲਾਂ ਹੀ ਬਹੁਤ ਸਾਰੀਆਂ ਰਾਤਾਂ ਗੁਆ ਚੁੱਕੇ ਸਨ। ਇਹ ਉਹ ਸਮਾਂ ਸੀ, ਜੋ ਇਲਾਜ ਨੂੰ ਦਿੱਤਾ ਜਾ ਸਕਦਾ ਸੀ।
ਉਹ ਮਜ਼ਾਕ ਕਰਦੇ ਹਨ, "ਉਹ ਦੁਨੀਆ ਦੇ ਸਭ ਤੋਂ ਜ਼ਿਆਦਾ ਗੈਰ-ਭਰੋਸੇਮੰਦ ਲੋਕ ਹਨ।" ਉਹ ਅਕਸਰ ਦੇਰੀ ਨਾਲ ਆ ਕੇ ਉਨ੍ਹਾਂ ਦੇ ਸਕੂਨ ਨੂੰ ਭੰਗ ਕਰਨ ਵਾਲ਼ੇ ਲੋਕਾਂ ਨੂੰ ਝਿੜਕਦੇ ਹਨ।
ਗੈਂਗਸਟਰਾਂ ਤੇ ਪੱਤਰਕਾਰ ਦੀ ਬੀਮਾਰੀ ਸਮੇਂ ਨੇੜਤਾ ਬਾਰੇ ਖਾਸ ਗੱਲਾਂ
- ਸੁਤੰਤਰ ਪੱਤਰਕਾਰ ਲਿਵੀ ਹੇਡੌਕ ਨੇ ਕਾਂਗੋ ਵਿੱਚ ਕੁੜੀਆਂ ਦੇ ਗੈਂਗ ਤੋਂ ਲੈ ਕੇ ਬਾਲ ਸਿਪਾਹੀਆਂ ਤੱਕ ਦੇ ਵਿਸ਼ਿਆਂ 'ਤੇ ਦਸਤਾਵੇਜ਼ੀ ਫ਼ਿਲਮਾਂ ਬਣਾਈਆਂ
- ਲਿਵੀ ਹੇਡੌਕ ਸਿੱਕਲ ਸੈੱਲ ਰੋਗ ਜੋ ਇੱਕ ਅਪਾਹਜ ਕਰਨ ਵਾਲਾ ਰੋਗ ਹੈ, ਉਸ ਤੋਂ ਪੀੜਤ ਹੋ ਗਏ
- ਲਿਵੀ ਦੀ ਬਿਮਾਰੀ ਦੌਰਾਨ ਗੈਂਗਸਟਰਾਂ ਨੇ ਉਸ ਦੀ ਬਿਮਾਰੀ ਨਾਲ ਲੜਨ ’ਚ ਸਹਾਇਤਾ ਕੀਤੀ
- ਲਿਵੀ ਨੂੰ ਉਨ੍ਹਾਂ ਲੋਕਾਂ ਤੋਂ ਸਹਾਰਾ ਮਿਲਿਆ ਜਿਨ੍ਹਾਂ ਤੋਂ ਸ਼ਾਇਦ ਉਨ੍ਹਾਂ ਨੂੰ ਸਹਾਰੇ ਦੀ ਉਮੀਦ ਵੀ ਨਹੀਂ ਸੀ
ਅਣਕਿਆਸੀ ਮਦਦ
ਪਰ ਉਨ੍ਹਾਂ ਦਾ ਕੰਮ ਹੀ ਉਨ੍ਹਾਂ ਦੀ ਮੁਕਤੀ ਵੀ ਰਿਹਾ ਹੈ। ਆਪਣੇ ਕੰਮ ਵਿੱਚ ਉਹ ਨਾ ਸਿਰਫ਼ ਗੁੰਮ ਜਾਂਦੇ ਹਨ ਸਗੋਂ ਇੱਥੋਂ ਹੀ ਉਨ੍ਹਾਂ ਨੂੰ ਹਮਦਰਦੀ ਦਾ ਇੱਕ ਅਣਕਿਆਸਿਆ ਸਰੋਤ ਵੀ ਮਿਲਿਆ।
ਲਿਵੀ ਕਹਿੰਦੇ ਹਨ, "ਮੈਨੂੰ ਅਪਰਾਧ ਦੀ ਦੁਨੀਆ ਵਿੱਚ ਬਹੁਤ ਸਾਰੀਆਂ ਡਿਸਬਿਲਟੀਜ਼ ਦਾ ਸਾਹਮਣਾ ਕੀਤਾ ਹੈ।
"ਇੱਕ ਵਾਰ ਜਦੋਂ ਮੈਂ ਇੰਟਰਵਿਊ ਕੀਤੇ ਤਾਂ ਉਸ ਗੈਂਗ ਦੇ ਜ਼ਿਆਦਾਤਰ ਮੈਂਬਰ ਵ੍ਹੀਲਚੇਅਰ 'ਤੇ ਸਨ ਜਾਂ ਗੋਲ਼ੀਆਂ ਦੇ ਜ਼ਖ਼ਮਾਂ ਕਾਰਨ ਡਾਕਟਰੀ ਸਮੱਸਿਆਵਾਂ ਵਿੱਚੋਂ ਗੁਜ਼ਰ ਰਹੇ ਸਨ।"
ਸਿੱਕਲ ਸੈੱਲ ਰੋਗ ਇੱਕ ਅਪਾਹਜ ਕਰਨ ਵਾਲਾ ਵਿਕਾਰ ਹੈ,ਜਿਸਦਾ ਜ਼ਿਕਰ ਸ਼ਾਇਦ ਤੁਸੀਂ ਸੁਣਿਆ ਹੋਵੇ। ਇਸ ਕਾਰਨ ਲਾਲ ਰਕਤਾਣੂਆਂ ਵਿੱਚ ਵਿਗਾੜ ਪੈਦਾ ਹੁੰਦਾ। ਉਹ ਖੂਨ ਦੀਆਂ ਨਾਲੀਆਂ ਨਾਲ਼ ਚਿਪਕਣ ਲਗਦੇ ਹਨ ,ਜਿਸ ਕਾਰਨ ਖੂਨ ਦੇ ਵਹਾਅ ਵਿੱਚ ਰੁਕਾਵਟ ਪੈਦਾ ਹੁੰਦੀ ਹੈ।
ਖੂਨ ਵਿੱਚ ਨਾੜੀਆਂ ਆਕਸੀਜਨ ਦੀ ਸਪਲਾਈ ਘੱਟ ਹੋ ਜਾਂਦੀ ਹੈ, ਭਿਆਨਕ ਦਰਦ ਹੁੰਦਾ ਹੈ ਜੋ ਕਿ ਵੱਧਦਾ ਹੀ ਜਾਂਦਾ ਹੈ।
ਲਿਵੀ ਦਾ ਇੱਕ ਜਾਣਕਾਰ ਅਪਰਾਧੀ ਇੱਕ ਚਾਲ ਦਾ ਸ਼ਿਕਾਰ ਹੋ ਗਿਆ, ਜਦੋਂ ਉਹ ਹਸਪਤਾਲ ਵਿੱਚ ਇਲਾਜ ਕਰਵਾ ਰਿਹਾ ਸੀ। ਇੱਕ ਵਿਰੋਧੀ ਗੈਂਗ ਨੇ ਉਸਨੂੰ ਇੱਕ ਔਰਤ ਦੇ ਭੇਸ ਵਿੱਚ ਇੰਸਟਾਗ੍ਰਾਮ ਸੰਦੇਸ਼ ਭੇਜੇ ਅਤੇ ਕਿਹਾ ਕਿ ਉਹ ਉਸ ਨੂੰ ਪਸੰਦ ਕਰਦੀ ਹੈ।
ਲਿਵੀ ਦੱਸਦੇ ਹਨ,"ਉਹ ਹਸਪਤਾਲ ਵਿੱਚ ਸੀ ਅਤੇ ਉਸਨੇ ਕਿਹਾ, 'ਆਓ ਮੈਨੂੰ ਮਿਲੋ'। ਫਿਰ ਵਿਰੋਧੀ ਗੈਂਗ ਉਸਨੂੰ ਹਸਪਤਾਲ ਵਿੱਚ ਮਿਲਣ ਗਿਆ ਅਤੇ ਉਸ 'ਤੇ ਹਮਲਾ ਕੀਤਾ। ਇਹ ਇੱਕ ਘਿਨਾਉਣੀ ਘਟਨਾ ਸੀ।"
ਅਪਾਹਜਤਾ ਵਾਲੀ ਜ਼ਿੰਦਗੀ ਬਾਰੇ ਗੱਲਬਾਤ ਕਰਨ ਲਈ ਉਨ੍ਹਾਂ ਦਾ ਪਸੰਦੀਦਾ ਵਿਅਕਤੀ ਇੱਕ ਹੋਰ ਗਰੋਹ ਮੈਂਬਰ ਹੈ, ਜੋ ਅਮਰੀਕਾ ਵਿੱਚ ਰਹਿੰਦਾ ਹੈ।
ਹਾਲਾਂਕਿ ਹੁਣ ਉਹ ਗਿਰੋਹਾਂ ਵਿੱਚ ਕੰਮ ਕਰਨਾ ਛੱਡ ਚੁੱਕਿਆ ਹੈ। ਗਿਰੋਹਬਾਜ਼ੀ ਦੌਰਾਨ ਜਦੋਂ ਉਸ ਦੀ ਪੂਰੀ ਚੜ੍ਹਾਈ ਸੀ ਤਾਂ ਡੱਲਾਸ ਵਿੱਚ 30 ਡਰੱਗ ਹਾਊਸ ਚਲਾਉਂਦਾ ਸੀ। ਫਿਰ ਉਸ ਦਾ ਗੈਂਗ ,ਉਸ ਦੇ ਖਿਲਾਫ਼ ਹੋ ਗਿਆ।
"ਗਿਰੋਹ ਵਾਲਿਆਂ ਨੇ ਉਸ ਦੇ ਸਿਰ ਵਿੱਚ ਗੋਲੀ ਮਾਰੀ ਜੋ ਸਿੱਧੀ ਦੋਹਾਂ ਆਪਟਿਕ ਨਸਾਂ ਵਿੱਚੋਂ ਲੰਘ ਗਈ ਅਤੇ ਮਰਨ ਲਈ ਛੱਡ ਦਿੱਤਾ ਗਿਆ।”
ਹੌਲੀ- ਹੌਲੀ ਕਿਸੇ ਤਰ੍ਹਾਂ ਉਹ ਉੱਠਣ- ਬੈਠਣ ਦੇ ਤਾਂ ਕਾਬਲ ਹੋ ਗਏ ਪਰ ਨਜ਼ਰ ਜਾਂਦੀ ਰਹੀ।
ਕੁਝ ਅਪਰਾਧੀ, ਜਿਨ੍ਹਾਂ ਨਾਲ ਲਿਵੀ ਨੇ ਗੱਲ ਕੀਤੀ ਹੈ, ਉਹ ਆਪਣੇ ਅਪਾਹਜ ਦੋਸਤਾਂ ਅਤੇ ਪਰਿਵਾਰ ਦੀ ਦੇਖਭਾਲ ਕਰਨ ਵਾਲੇ ਵੀ ਹਨ।
ਉਹ ਕਹਿੰਦੇ ਹਨ, "ਬਹੁਤ ਸਾਰੇ ਨੌਜਵਾਨ ਆਪਣੇ ਮਾਪਿਆਂ ਦੀ ਦੇਖਭਾਲ ਕਰ ਰਹੇ ਹਨ। ਮੈਂ ਇਸ ਨਾਲ ਉਨ੍ਹਾਂ ਦੇ ਅਪਰਾਧਾਂ ਨੂੰ ਜਾਇਜ਼ ਨਹੀਂ ਠਹਿਰਾਵਾਂਗੀ, ਪਰ ਇਹ ਸਮਝਣ ਦੀ ਲੋੜ ਹੈ ਕਿ ਇਹ ਕਿਹੜੀ ਚੀਜ਼ ਹੈ, ਜੋ ਉਨ੍ਹਾਂ ਨੂੰ ਪੈਸੇ ਦੀ ਲੋੜ ਵੱਲ ਧੱਕਦੀ ਹੈ।"
ਬਿਮਾਰੀ ਦਾ ਅਸਰ
ਲਿਵੀ ਦਾ ਐਮਐਸ ਉਨ੍ਹਾਂ ਦੀਆਂ ਲੱਤਾਂ ਅਤੇ ਨਜ਼ਰ ਨੂੰ ਪ੍ਰਭਾਵਿਤ ਕਰਦਾ ਹੈ, ਅਤੇ ਉਹ ਆਪਣੇ ਪਾਸਿਆਂ ਵਿੱਚ "ਬਿਜਲੀ ਦੇ ਝਟਕਿਆਂ" ਵਰਗੀ ਟੱਸ- ਟੱਸ ਮਹਿਸੂਸ ਕਰਦੇ ਹਨ। ਇਹ ਬਿਮਾਰੀ ਦਾ ਇੱਕ ਜਾਣਿਆ-ਪਛਾਣਿਆ ਲੱਛਣ ਹੈ।
ਮਰੀਜ਼ ਨੂੰ ਆਪਣੀ ਗੱਲ ਕਹਿਣ ਲਈ ਸਹੀ ਸ਼ਬਦ ਲੱਭਣ ਵਿੱਚ ਵੀ ਮੁਸ਼ਕਲ ਹੋ ਸਕਦੀ ਹੈ ਕਿਉਂਕਿ ਉਨ੍ਹਾਂ ਦੇ ਦਿਮਾਗ ਵਿੱਚ ਸੁਨੇਹੇ ਰਲਗੱਡ ਹੋ ਜਾਂਦੇ ਹਨ: "ਮੈਂ ਕਈ ਵਾਰ ਕੁਝ ਦਾ ਕੁਝ ਬੋਲ ਦਿੰਦੀ ਹਾਂ।"
ਇਲਾਜ ਦੌਰਾਨ ਮਾਈਲਿਨ ਦੀ ਘਟਦੀ ਮਾਤਰਾ ਨੂੰ ਠੀਕ ਰੱਖਣ ਲਈ ਹਰ ਛੇ ਹਫ਼ਤਿਆਂ ਵਿੱਚ ਦਵਾਈ ਦੀ ਇੱਕ ਖ਼ੁਰਾਕ ਦਿੱਤੀ ਜਾਂਦੀ ਹੈ।
ਇਹ ਬਿਮਾਰੀ ਹੋਰ ਵੀ ਅਜਿਹੀਆਂ ਮੁਸਕਲਾਂ ਪੇਸ਼ ਕਰਦੀ ਹੈ, ਜਿਨ੍ਹਾਂ ਦੀ ਤੁਹਾਨੂੰ ਉਮੀਦ ਵੀ ਨਹੀਂ ਹੁੰਦੀ। ਜਿਵੇਂ ਕੀ ਤੁਹਾਨੂੰ ਆਪਣੇ ਸੰਭਾਵੀ ਪਾਰਟਨਰਾਂ ਨੂੰ ਆਪਣੇ ਐਮਐਸ ਹੋਣ ਬਾਰੇ ਨੂੰ ਦੱਸਣਾ ਚਾਹੀਦਾ ਹੈ ਜਾਂ ਨਹੀਂ।
ਉਹ ਕਹਿੰਦੇ ਹਨ,"ਇਸ ਸਥਿਤੀ ਵਿੱਚ ਕਿਸੇ ਨੂੰ ਡੇਟ ਕਰਨ ਦੀ ਕੋਸ਼ਿਸ਼ ਕਰਨਾ ਬਹੁਤ ਮੁਸ਼ਕਲ ਹੈ। ਮੈਂ ਕਿਸੇ ਨੂੰ ਮਿਲਣਾ ਅਤੇ ਸੈਟਲ ਹੋਣਾ ਚਾਹੁੰਦੀ ਹਾਂ, ਪਰ ਇਹ ਬਿਮਾਰੀ ਮੇਰੇ ਵਿਰੁੱਧ ਜਾਪਦੀ ਹੈ।"
ਇੱਕ ਫ੍ਰੀਲਾਂਸਰ ਹੋਣ ਦੇ ਨਾਤੇ, ਉਨ੍ਹਾਂ ਨੂੰ ਹੁਣ ਆਪਣੀ ਜ਼ਿੰਦਗੀ ਅਤੇ ਕਰੀਅਰ 'ਤੇ ਨਵੇਂ ਸਿਰੇ ਤੋਂ ਵਿਚਾਰ ਕਰਨਾ ਪਵੇਗਾ। ਕੋਈ ਪੱਕੀ ਨੌਕਰੀ ਨਾ ਹੋਣ ਕਾਰਨ ਉਨ੍ਹਾਂ ਨੇ ਦੇਖਣਾ ਸੀ ਕਿ ਕੰਮ ਨਾ ਕਰਨ ਦੀ ਸੂਰਤ ਵਿੱਚ ਖ਼ਰਚੇ ਕਿਵੇਂ ਚੱਲਣਗੇ।
"ਮੈਂ ਵਿਹਲੀ ਰਹਿਣ ਤੋਂ ਹਮੇਸ਼ਾ ਘਬਰਾਉਂਦੀ ਹਾਂ, ਤੁਸੀਂ ਕੰਮ ਕਰਨ ਤੋਂ ਨਾਂਹ ਨਹੀਂ ਕਰਦੇ ਕਿਉਂਕਿ ਫਿਕਰ ਰਹਿੰਦੀ ਹੈ ਕਿ ਉਹ ਤੁਹਾਨੂੰ ਦੁਬਾਰਾ ਨਹੀਂ ਪੁੱਛਣਗੇ।"
ਪਰ ਭਾਵੇਂ ਉਨ੍ਹਾਂ ਦੀ ਪੇਸ਼ੇਵਰ ਜਿੰਦਗੀ ਇੱਕ ਨਵਾਂ ਮੋੜ ਲੈ ਰਹੀ ਹੈ ਪਰ ਫ਼ਿਲਹਾਲ ਉਨ੍ਹਾਂ ਦੀ ਯੋਜਨਾ ਆਪਣੇ ਸੰਪਰਕਾਂ 'ਤੇ ਭਰੋਸਾ ਕਰਨਾ ਜਾਰੀ ਰੱਖਣ ਦੀ ਹੈ, ਜੋ ਸ਼ਾਇਦ ਸਮਝਦੇ ਹਨ ਕਿ ਉਹ ਕਿਸ ਸਥਿਤੀ ਵਿੱਚੋਂ ਗੁਜ਼ਰ ਰਹੇ ਹਨ।
"ਮੈਂ ਇੱਕ ਜਣੇ ਨੂੰ ਜਾਣਦੀ ਹਾਂ ਜਿਸਨੇ ਜ਼ਿਆਦਾਤਰ ਸਮਾਂ ਜੇਲ੍ਹ ਵਿੱਚ ਬਿਤਾਇਆ ਹੈ, ਇੱਕ ਵਾਰ ਉਹ ਆਪਣੇ ਬਿਸਤਰੇ ਤੋਂ ਡਿੱਗ ਗਿਆ ਅਤੇ ਪਿੱਠ 'ਤੇ ਗੰਭੀਰ ਸੱਟਾਂ ਲੱਗੀਆਂ। ਅਸੀਂ ਬਹੁਤ ਗੱਲਾਂ ਕਰਦੇ ਹਾਂ ਕਿਉਂਕਿ ਸਾਡੇ ਵਿੱਚ ਬਹੁਤ ਸਾਂਝ ਹੈ।"
"ਅਸੀਂ ਡਕੈਤੀਆਂ ਬਾਰੇ ਗੱਲ ਕਰਦੇ- ਕਰਦੇ 'ਤੁਹਾਡੀ ਸਿਹਤ ਕਿਵੇਂ ਹੈ? ਤੱਕ ਚਲੇ ਗਏ।"
ਇਸ ਤਰ੍ਹਾਂ ਲਿਵੀ ਨੂੰ ਅਪਣੀ ਬੀਮਾਰੀ ਵਿੱਚ ਉਨ੍ਹਾਂ ਲੋਕਾਂ ਤੋਂ ਸਹਾਰਾ ਮਿਲਿਆ ਜਿਨ੍ਹਾਂ ਤੋਂ ਸ਼ਾਇਦ ਉਨ੍ਹਾਂ ਨੂੰ ਸਹਾਰੇ ਦੀ ਉਮੀਦ ਵੀ ਨਹੀਂ ਸੀ। ਜ਼ਿੰਦਗੀ ਵਿੱਚ ਉਮੀਦ ਦੇ ਬੂਹੇ ਹਮੇਸ਼ਾ ਖੁੱਲ੍ਹੇ ਰਹਿਣੇ ਚਾਹੀਦੇ ਹਨ।