ਇਜ਼ਰਾਈਲ ਦੇ ਮਿਜ਼ਾਈਲ ਹਮਲੇ ਤੋਂ ਈਰਾਨ ਦਾ ਇਨਕਾਰ, ਕਿਹਾ- ਨਹੀਂ ਹੋਇਆ ਕੋਈ ਹਵਾਈ ਹਮਲਾ

ਇਜ਼ਰਾਈਲ ਤੇ ਈਰਾਨ

ਤਸਵੀਰ ਸਰੋਤ, Getty Images

ਦੋ ਅਮਰੀਕੀ ਅਧਿਕਾਰੀਆਂ ਨੇ ਬੀਬੀਸੀ ਦੇ ਅਮਰੀਕੀ ਸਹਿਯੋਗੀ ਸੀਬੀਐੱਸ ਨਿਊਜ਼ ਨੂੰ ਦੱਸਿਆ ਹੈ ਕਿ ਇੱਕ ਇਜ਼ਰਾਈਲੀ ਮਿਜ਼ਾਈਲ ਨੇ ਈਰਾਨ ਨੂੰ ਨਿਸ਼ਾਨਾ ਬਣਾਇਆ ਹੈ।

ਈਰਾਨ ਦੇ ਸਰਕਾਰੀ ਮੀਡੀਆ ਨੇ ਮੱਧ ਸੂਬੇ ਇਸਫਾਹਾਨ ਵਿੱਚ ਧਮਾਕਿਆਂ ਦੀਆਂ ਅਪੁਸ਼ਟ ਰਿਪੋਰਟਾਂ ਦਾ ਹਵਾਲਾ ਦਿੱਤਾ ਹੈ।

ਸਰਕਾਰੀ ਮੀਡੀਆ ਦਾ ਕਹਿਣਾ ਹੈ ਕਿ ਕਈ ਸ਼ਹਿਰਾਂ ਵਿੱਚ ਹਵਾਈ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਇਜ਼ਰਾਈਲੀ ਮਿਜ਼ਾਈਲ ਦੀ ਫਾਈਲ ਫੋਟੋ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਜ਼ਰਾਈਲੀ ਮਿਜ਼ਾਈਲ ਦਾਗੇ ਜਾਣ ਦੀ ਫਾਈਲ ਫੋਟੋ

ਇਜ਼ਰਾਈਲ ਵੱਲੋਂ ਕਿਹਾ ਗਿਆ ਹੈ ਕਿ ਉਹ ਸ਼ਨੀਵਾਰ ਰਾਤ ਨੂੰ ਹੋਏ ਈਰਾਨੀ ਹਮਲੇ ਦਾ ਜਵਾਬ ਦੇਵੇਗਾ ਇਸ ਤੋਂ ਬਾਅਦ ਈਰਾਨ ਹਾਈ ਅਲਰਟ 'ਤੇ ਹੈ।

ਈਰਾਨ ਨੇ ਆਪਣੇ ਬੇਮਿਸਾਲ ਹਮਲੇ ਦੌਰਾਨ ਇਜ਼ਰਾਈਲ 'ਤੇ 300 ਤੋਂ ਵੱਧ ਡਰੋਨ ਅਤੇ ਮਿਜ਼ਾਈਲਾਂ ਦਾਗੀਆਂ ਸਨ।

ਈਰਾਨ ਉੱਤੇ ਕੋਈ ਮਿਜ਼ਾਈਲ ਹਮਲਾ ਨਹੀਂ ਹੋਇਆ-ਅਧਿਕਾਰੀ

ਇਸਫਾਹਾਨ

ਤਸਵੀਰ ਸਰੋਤ, IRBS

ਤਸਵੀਰ ਕੈਪਸ਼ਨ, ਸਰਕਾਰੀ ਅਧਿਕਾਰੀ ਦੇ ਬਿਆਨ ਤੋਂ ਬਾਅਦ ਸਰਕਾਰ ਪ੍ਰਸਾਰਕ ਨੇ ਵੀ ਦਿਖਾਇਆ ਕਿ ਇਸਫਾਹਾਨ ਸੁਰੱਖਿਅਤ ਹੈ

ਦੇਸ਼ ਦੇ ਨੈਸ਼ਨਲ ਸੈਂਟਰ ਆਫ ਸਾਈਬਰਸਪੇਸ ਦੇ ਬੁਲਾਰੇ ਵੱਲੋਂ ਈਰਾਨ 'ਤੇ ਮਿਜ਼ਾਈਲ ਹਮਲੇ ਦਾ ਸਿੱਧਾ ਖੰਡਨ ਕੀਤਾ ਗਿਆ ਹੈ।

ਹੁਸੈਨ ਦਲੇਰੀਅਨ ਨੇ ਐਕਸ 'ਤੇ ਲਿਖਿਆ: "ਬਾਹਰਲੀ ਸਰਹੱਦਾਂ ਤੋਂ ਇਸਫਾਹਾਨ ਜਾਂ ਦੇਸ ਦੇ ਹੋਰ ਹਿੱਸਿਆਂ 'ਤੇ ਕੋਈ ਹਵਾਈ ਹਮਲਾ ਨਹੀਂ ਹੋਇਆ ਹੈ।"

ਬੁਲਾਰੇ ਨੇ ਕਿਹਾ ਕਿ ਇਜ਼ਰਾਈਲ ਨੇ "ਕਵਾਡਕਾਪਟਰਾਂ [ਡਰੋਨ] ਨੂੰ ਉਡਾਉਣ ਦੀ ਸਿਰਫ ਇੱਕ ਅਸਫਲ ਅਤੇ ਅਪਮਾਨਜਨਕ ਕੋਸ਼ਿਸ਼ ਕੀਤੀ ਸੀ ਅਤੇ ਕਵਾਡਕਾਪਟਰਾਂ ਨੂੰ ਵੀ ਮਾਰ ਦਿੱਤਾ ਗਿਆ ਹੈ।"

ਈਰਾਨ ਦੇ ਸਰਕਾਰੀ ਮੀਡੀਆ ਨੇ ਵੀ ਇਸੇ ਤਰ੍ਹਾਂ ਦੀ ਰਿਪੋਰਟ ਦਿੱਤੀ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਰਾਤੋ-ਰਾਤ ਦੇਸ ਦੇ ਕਈ ਖੇਤਰਾਂ ਵਿੱਚ ਹਵਾਈ ਰੱਖਿਆ ਪ੍ਰਣਾਲੀਆਂ ਨੂੰ ਸਰਗਰਮ ਕੀਤਾ ਗਿਆ ਸੀ, ਪਰ ਕਿਸੇ ਸਿੱਧੇ ਪ੍ਰਭਾਵ ਜਾਂ ਧਮਾਕੇ ਦੀ ਕੋਈ ਰਿਪੋਰਟ ਨਹੀਂ ਹੈ।

ਇਹ ਜੋੜਦਾ ਹੈ ਕਿ ਪ੍ਰਮਾਣੂ ਸਹੂਲਤਾਂ ਸਮੇਤ ਸਾਰੀਆਂ ਸਹੂਲਤਾਂ ਸੁਰੱਖਿਅਤ ਹਨ।

ਇਰਾਨੀ ਸਰਕਾਰੀ ਮੀਡੀਆ ਕੀ ਕਹਿ ਰਿਹਾ ਹੈ

ਈਰਾਨ ਦੇ ਸਰਕਾਰੀ ਪ੍ਰਸਾਰਕ ਆਈਆਰਆਈਬੀ ਨੇ "ਭਰੋਸੇਯੋਗ ਸਰੋਤਾਂ" ਦਾ ਹਵਾਲਾ ਦਿੰਦੇ ਹੋਏ ਕਿਹਾ ਕਿ "ਦੇਸ਼ ਦੇ ਕਈ ਖੇਤਰਾਂ ਵਿੱਚ ਜ਼ੋਰਦਾਰ ਆਵਾਜ਼ਾਂ ਸੁਣੀਆਂ ਗਈਆਂ ਜੋ ਕਈ ਅਣਪਛਾਤੇ ਮਿੰਨੀ-ਡਰੋਨਾਂ ਦਾ ਮੁਕਾਬਲਾ ਕਰਨ ਲਈ ਹਵਾਈ ਰੱਖਿਆ ਨੂੰ ਸਰਗਰਮ ਕੀਤੇ ਜਾਣ ਦਾ ਨਤੀਜਾ ਸਨ"।

ਸਰਕਾਰੀ ਖ਼ਬਰ ਏਜੰਸੀ ਆਈਆਰਐੱਨਏ ਮੁਤਾਬਕ ਦੇਸ ਦੇ ਹਵਾਈ ਰੱਖਿਆ ਪ੍ਰਣਾਲੀਆਂ ਨੂੰ ਕਈ ਸੂਬਿਆਂ ਵਿਚ ਸਰਗਰਮ ਕਰ ਦਿੱਤਾ ਗਿਆ ਹੈ।

ਏਜੰਸੀ ਨੇ ਕਿਹਾ ਕਿ ਦੇਸ਼ਨੇ ਆਪਣੀਆਂ "ਹਵਾਈ ਰੱਖਿਆ ਬੈਟਰੀਆਂ" ਕੱਢ ਦਿੱਤੀਆਂ ਹਨ।

ਏਜੰਸੀ ਨੇ ਇਹ ਵੀ ਦੱਸਿਆ ਹੈ ਕਿ ਹਮਲੇ ਤੋਂ ਬਾਅਦ ਈਰਾਨ ਦੀਆਂ ਪ੍ਰਮਾਣੂ ਸਹੂਲਤਾਂ ਸੁਰੱਖਿਅਤ ਹਨ।

ਇਸਫਹਾਨ ਵਿੱਚ ਈਰਾਨ ਦਾ ਇੱਕ ਪ੍ਰਮੁੱਖ ਫੌਜੀ ਹਵਾਈ ਅੱਡਾ ਹੈ ਅਤੇ ਸੂਬੇ ਵਿੱਚ ਕਈ ਈਰਾਨੀ ਪ੍ਰਮਾਣੂ ਸਾਈਟਾਂ ਵੀ ਹਨ।

ਇੱਥੇ ਹੀ ਨਟਾਨਜ਼ ਸ਼ਹਿਰ ਸਥਿਤ ਹੈ ਜੋ ਈਰਾਨ ਦੇ ਯੂਰੇਨੀਅਮ ਸੰਸ਼ੋਧਨ ਪ੍ਰੋਗਰਾਮ ਦਾ ਇੱਕ ਧੁਰਾ ਹੈ।

ਈਰਾਨ ਵੱਲੋਂ ਇਜ਼ਰਾਈਲ ਦੇ ਕਿਸੇ ਵੀ ਹਮਲੇ ਦਾ 'ਤੁਰੰਤ' ਜਵਾਬ ਦੇਣ ਦੀ ਚੇਤਾਵਨੀ

ਈਰਾਨ ਦੇ ਵਿਦੇਸ਼ ਮੰਤਰੀ ਨੇ ਕਿਸੇ ਵੀ ਇਜ਼ਰਾਈਲੀ ਹਮਲੇ ਦਾ 'ਤੁਰੰਤ' ਜਵਾਬ ਦੇਣ ਦੀ ਚੇਤਾਵਨੀ ਦਿੱਤੀ ਹੈ।

ਅੱਜ ਦੀਆਂ ਰਿਪੋਰਟਾਂ ਤੋਂ ਪਹਿਲਾਂ ਦੇ ਘੰਟਿਆਂ ਵਿੱਚ, ਈਰਾਨ ਦੇ ਵਿਦੇਸ਼ ਮੰਤਰੀ ਹੁਸੈਨ ਅਮੀਰ-ਅਬਦੁੱਲਾਯਾਨ ਨੇ ਚੇਤਾਵਨੀ ਦਿੱਤੀ ਕਿ ਇਜ਼ਰਾਈਲ ਦੁਆਰਾ ਕਿਸੇ ਵੀ ਜਵਾਬੀ ਕਾਰਵਾਈ ਲਈ ਉਨ੍ਹਾਂ ਦੇ ਦੇਸ ਦਾ ਜਵਾਬ "ਤੁਰੰਤ ਅਤੇ ਵੱਡੇ ਤੋਂ ਵੱਡੇ ਪੱਧਰ 'ਤੇ" ਹੋਵੇਗਾ।

ਉਨ੍ਹਾਂ ਨੇ ਵੀਰਵਾਰ ਨੂੰ ਸੀਐੱਨਐੱਨ 'ਤੇ ਇੱਕ ਇੰਟਰਵਿਊ ਦੌਰਾਨ ਇਹ ਟਿੱਪਣੀਆਂ ਕੀਤੀਆਂ।

ਇਸ ਹਫਤੇ ਦੇ ਸ਼ੁਰੂ ਵਿੱਚ, ਉਨ੍ਹਾਂ ਨੇ ਕਿਹਾ ਸੀ ਕਿ ਸ਼ਨੀਵਾਰ ਨੂੰ ਇਜ਼ਰਾਈਲ ਉੱਤੇ ਉਨ੍ਹਾਂ ਦੇ ਦੇਸ ਦਾ ਹਮਲਾ (ਜਿਸ ਵਿੱਚ 300 ਤੋਂ ਵੱਧ ਡਰੋਨ ਅਤੇ ਮਿਜ਼ਾਈਲਾਂ ਦੀ ਵਰਤੋਂ ਕੀਤੀ ਗਈ ਸੀ) "ਜਾਇਜ਼ ਰੱਖਿਆ ਦੇ ਅਧਿਕਾਰ ਦੀ ਵਰਤੋਂ" ਸੀ।

ਤਹਿਰਾਨ ਨੇ ਕਿਹਾ ਹੈ ਕਿ ਇਹ ਕਾਰਵਾਈ ਪਹਿਲੀ ਅਪ੍ਰੈਲ ਨੂੰ ਸੀਰੀਆ ਵਿਚ ਉਸ ਦੇ ਕੌਂਸਲੇਟ ਉੱਤੇ ਇਜ਼ਰਾਈਲੀ ਹਵਾਈ ਹਮਲੇ ਦਾ ਬਦਲਾ ਲੈਣ ਲਈ ਕੀਤੀ ਗਈ ਸੀ,। ਹਮਲੇ ਵਿੱਚ 13 ਜਣਿਆਂ ਦੀ ਜਾਨ ਚਲੀ ਗਈ ਸੀ।

ਇਰਾਨੀ ਝੰਡਾ

ਤਸਵੀਰ ਸਰੋਤ, Reuters

ਅਮਰੀਕੀ ਅਧਿਕਾਰੀਆਂ ਵੱਲੋਂ ਈਰਾਨ 'ਤੇ ਇਜ਼ਰਾਈਲ ਦੇ ਹਮਲੇ ਦੀ ਪੁਸ਼ਟੀ ਕੀਤੇ ਜਾਣ ਤੋਂ ਬਾਅਦ ਵਿਸ਼ਵ ਪੱਧਰ 'ਤੇ ਤੇਲ ਅਤੇ ਸੋਨੇ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ।

ਸ਼ੁੱਕਰਵਾਰ ਨੂੰ ਏਸ਼ੀਆ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਤਿੰਨ ਫੀਸਦੀ ਦਾ ਵਾਧਾ ਦਰਜ ਕੀਤਾ ਗਿਆ।

ਕੱਚੇ ਤੇਲ ਦੀ ਕੀਮਤ 90 ਡਾਲਰ ਪ੍ਰਤੀ ਬੈਰਲ ਦੇ ਕਰੀਬ ਪਹੁੰਚ ਗਈ ਹੈ।

ਇਸ ਦੇ ਨਾਲ ਹੀ ਸੋਨੇ ਦੀ ਕੀਮਤ ਨਵਾਂ ਰਿਕਾਰਡ ਛੂਹ ਕੇ 2400 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।

ਜਾਪਾਨ, ਹਾਂਗਕਾਂਗ ਅਤੇ ਦੱਖਣੀ ਕੋਰੀਆ ਵਿੱਚ ਵੀ ਬੈਂਚਮਾਰਕ ਸਟਾਕਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ।

ਨਿਵੇਸ਼ਕ ਈਰਾਨ ਦੇ ਡਰੋਨ ਅਤੇ ਮਿਜ਼ਾਈਲ ਹਮਲਿਆਂ ਤੋਂ ਬਾਅਦ ਇਜ਼ਰਾਈਲ ਦੀ ਪ੍ਰਤੀਕਿਰਿਆ 'ਤੇ ਨਜ਼ਰ ਰੱਖ ਰਹੇ ਹਨ।

ਈਰਾਨ ਨੇ ਇਜ਼ਰਾਈਲ 'ਤੇ ਕੀਤਾ ਸੀ ਹਮਲਾ

ਈਰਾਨ ਦੇ ਇਜ਼ਰਾਈਲ 'ਤੇ ਹਮਲੇ ਦੀ ਤਸਵੀਰ
ਤਸਵੀਰ ਕੈਪਸ਼ਨ, ਈਰਾਨ ਦੇ ਇਜ਼ਰਾਈਲ 'ਤੇ ਹਮਲੇ ਦੀ ਤਸਵੀਰ

ਪਿਛਲੇ ਐਤਵਾਰ, ਈਰਾਨ ਨੇ ਇਜ਼ਰਾਈਲ 'ਤੇ ਲਗਭਗ 300 ਮਿਜ਼ਾਈਲਾਂ ਅਤੇ ਡਰੋਨ ਦਾਗੇ ਸਨ।

ਇਜ਼ਰਾਈਲ ਨੇ ਈਰਾਨ ਵੱਲੋਂ ਦਾਗੇ ਗਏ ਸਾਰੇ ਡਰੋਨ ਅਤੇ ਮਿਜ਼ਾਈਲਾਂ ਨੂੰ ਡੇਗਣ ਦਾ ਦਾਅਵਾ ਕੀਤਾ ਸੀ।

ਹਾਲਾਂਕਿ ਇਸ ਤੋਂ ਬਾਅਦ ਹੀ ਇਜ਼ਰਾਈਲ ਇਹ ਦਾਅਵਾ ਕਰ ਰਿਹਾ ਸੀ ਕਿ ਸਹੀ ਸਮਾਂ ਆਉਣ 'ਤੇ ਉਹ ਈਰਾਨ ਦੀਆਂ ਕਾਰਵਾਈਆਂ ਦਾ ਜਵਾਬ ਜ਼ਰੂਰ ਦੇਵੇਗਾ।

1 ਅਪ੍ਰੈਲ ਨੂੰ ਸੀਰੀਆ ਦੀ ਰਾਜਧਾਨੀ ਦਮਿਸ਼ਕ ਵਿੱਚ ਈਰਾਨੀ ਦੂਤਾਵਾਸ ਉੱਤੇ ਹਮਲਾ ਕੀਤਾ ਗਿਆ ਸੀ। ਇਸ ਹਮਲੇ ਵਿੱਚ ਇੱਕ ਸੀਨੀਅਰ ਜਨਰਲ ਸਮੇਤ ਕੁੱਲ 13 ਲੋਕ ਮਾਰੇ ਗਏ ਸਨ।

ਈਰਾਨ ਨੇ ਇਸ ਹਮਲੇ ਲਈ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਹਾਲਾਂਕਿ, ਇਜ਼ਰਾਈਲ ਨੇ ਇਸ ਹਮਲੇ ਦੀ ਸਿੱਧੇ ਤੌਰ 'ਤੇ ਜ਼ਿੰਮੇਵਾਰੀ ਨਹੀਂ ਲਈ ਹੈ।

ਵਿਸ਼ਲੇਸ਼ਣ

ਬੀਬੀਸੀ ਦੇ ਸੁਰੱਖਿਆ ਪੱਤਰਕਾਰ ਫਰੈਂਕ ਗਾਰਡਨਰ ਦੇ ਵਿਸ਼ਲੇਸ਼ਣ ਮੁਤਾਬਕ-

ਇਜ਼ਰਾਈਲ ਨੇ ਸਪੱਸ਼ਟ ਕੀਤਾ ਹੈ ਕਿ ਉਹ ਪਿਛਲੇ ਹਫਤੇ ਦੇ ਅੰਤ ਵਿੱਚ ਈਰਾਨ ਦੇ ਡਰੋਨ ਅਤੇ ਮਿਜ਼ਾਈਲਾਂ ਦੇ ਹਮਲੇ ਦਾ ਕਿਸੇ ਤਰ੍ਹਾਂ ਜਵਾਬ ਦੇਵੇਗਾ ਅਤੇ ਹੁਣ ਲਗਦਾ ਹੈ ਕਿ ਅਜਿਹਾ ਹੋਇਆ ਹੈ।

ਜੇ ਇਹ ਸੱਚਮੁੱਚ ਇਜ਼ਰਾਈਲ ਦੇ ਜਵਾਬ ਦੀ ਸ਼ੁਰੂਆਤ ਅਤੇ ਅੰਤ ਹੈ ਤਾਂ ਇਹ ਆਕਾਰ ਅਤੇ ਦਾਇਰੇ ਵਿੱਚ ਬਹੁਤ ਸੀਮਤ ਜਾਪਦਾ ਹੈ।

ਇਸਫਾਹਾਨ ਅੱਜ ਸਵੇਰੇ ਆਮ ਦਿਖਾਈ ਦੇ ਰਿਹਾ ਹੈ।

ਸਾਰਾ ਹਫ਼ਤਾ ਇਜ਼ਰਾਈਲ ਦੇ ਪੱਛਮੀ ਸਹਿਯੋਗੀ, ਖ਼ਾਸਕਰ ਅਮਰੀਕਾ ਅਤੇ ਬ੍ਰਿਟੇਨ, ਆਪਣੀ ਸਰਕਾਰ ਨੂੰ ਈਰਾਨੀ ਮਿਜ਼ਾਈਲ ਹਮਲੇ ਦਾ ਭਾਰੀ ਜਵਾਬ ਨਾ ਦੇਣ ਲਈ ਬੇਨਤੀ ਕਰ ਰਹੇ ਹਨ।

ਹਾਲਾਂਕਿ ਇਹ ਇੱਕ ਨਾਟਕੀ ਘਟਨਾਕ੍ਰਮ ਸੀ, ਇਹ ਆਪਣੇ ਆਪ ਵਿੱਚ 1 ਅਪ੍ਰੈਲ ਨੂੰ ਦਮਿਸ਼ਕ ਵਿੱਚ ਈਰਾਨ ਦੇ ਕੌਂਸਲੇਟ ਉੱਤੇ ਇਜ਼ਰਾਈਲ ਦੇ ਬੇਮਿਸਾਲ ਹਵਾਈ ਹਮਲੇ ਦਾ ਬਦਲਾ ਸੀ ਜਿਸ ਵਿੱਚ ਦੋ ਚੋਟੀ ਦੇ ਜਨਰਲਾਂ ਸਮੇਤ 13 ਜਣੇ ਮਾਰੇ ਗਏ ਸਨ।

ਇੱਥੋਂ ਇਹ ਹੁਣ ਕਿਵੇਂ ਵਿਕਸਤ ਹੁੰਦਾ ਹੈ ਇਹ ਦੋ ਚੀਜ਼ਾਂ 'ਤੇ ਨਿਰਭਰ ਕਰੇਗਾ: ਕੀ ਇਹ ਇਜ਼ਰਾਈਲ ਦੇ ਹਮਲੇ ਦਾ ਅੰਤ ਹੈ ਅਤੇ ਕੀ ਈਰਾਨ ਹੁਣ ਵਾਪਸ ਹਮਲਾ ਕਰਨ ਦਾ ਫੈਸਲਾ ਕਰਦਾ ਹੈ।

ਯੇਰੂਸ਼ਲੇਮ ਤੋਂ ਬੀਬੀਸੀ ਦੀ ਮੱਧ ਪੂਰਬ ਪੱਤਰਕਾਰ ਯੋਲੈਂਡਾ ਕਨੈਲ ਮੁਤਾਬਕ-

ਸਾਰਾ ਹਫ਼ਤਾ ਇਸ ਬਾਰੇ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਇਜ਼ਰਾਈਲ ਕਦੋਂ ਅਤੇ ਕਿਵੇਂ ਪਿਛਲੇ ਹਫਤੇ ਦੇ ਬੇਮਿਸਾਲ ਈਰਾਨੀ ਹਮਲੇ ਦਾ ਬਦਲਾ ਲਵੇਗਾ - ਜਿਸ ਨੇ ਇਨ੍ਹਾਂ ਦੋ ਲੰਬੇ ਸਮੇਂ ਦੇ ਦੁਸ਼ਮਣਾਂ ਵਿਚਕਾਰ ਸ਼ੈਡੋ ਯੁੱਧ ਨੂੰ ਖ਼ਤਰਨਾਕ ਤੌਰ 'ਤੇ ਖੁੱਲ੍ਹੇ ਵਿੱਚ ਲਿਆਂਦਾ।

ਹੁਣ, ਈਰਾਨ ਦੀ ਫਾਰਸ ਨਿਊਜ਼ ਏਜੰਸੀ ਦਾ ਕਹਿਣਾ ਹੈ ਕਿ ਇਸਫਾਹਾਨ ਸ਼ਹਿਰ ਵਿੱਚ ਇੱਕ ਫੌਜੀ ਬੇਸ ਦੇ ਨੇੜੇ ਧਮਾਕਿਆਂ ਦੀ ਆਵਾਜ਼ ਸੁਣੀ ਗਈ ਹੈ - ਸਥਾਨਕ ਹਵਾਈ ਰੱਖਿਆ ਪ੍ਰਣਾਲੀਆਂ ਨੂੰ ਸਰਗਰਮ ਕਰ ਰਿਹਾ ਹੈ।

ਈਰਾਨ ਦੇ ਕਈ ਸ਼ਹਿਰਾਂ ਲਈ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਹਾਲਾਂਕਿ ਤਹਿਰਾਨ ਦੇ ਪ੍ਰਮੁੱਖ ਹਵਾਈ ਅੱਡਿਆਂ ਤੋਂ ਉਡਾਣਾਂ ਆਮ ਵਾਂਗ ਮੁੜ ਸ਼ੁਰੂ ਹੋ ਗਈਆਂ ਹਨ।

ਸ਼ਨੀਵਾਰ ਰਾਤ ਨੂੰ, ਈਰਾਨ ਨੇ ਇਜ਼ਰਾਈਲ 'ਤੇ 300 ਤੋਂ ਵੱਧ ਹਮਲਾਵਰ ਡਰੋਨ ਅਤੇ ਮਿਜ਼ਾਈਲਾਂ ਦਾਗੀਆਂ।

ਸਹਿਯੋਗੀਆਂ ਦੀ ਮਦਦ ਨਾਲ, ਜ਼ਿਆਦਾਤਰ ਇਜ਼ਰਾਈਲੀ ਖੇਤਰ ਤੱਕ ਪਹੁੰਚਣ ਤੋਂ ਪਹਿਲਾਂ ਹੀ ਮਾਰ ਦਿੱਤੇ ਗਏ ਸਨ।

ਇਜ਼ਰਾਈਲੀ ਅਧਿਕਾਰੀਆਂ ਨੇ ਸੰਕੇਤ ਦਿੱਤਾ ਸੀ ਕਿ ਉਨ੍ਹਾਂ ਨੂੰ ਈਰਾਨ ਦੇ ਹਮਲੇ ਦਾ ਜਵਾਬ ਦੇਣਾ ਪਿਆ ਤਾਂ ਜੋ ਇਸ ਨੂੰ ਦੁਬਾਰਾ ਕਾਰਵਾਈ ਕਰਨ ਤੋਂ ਰੋਕਿਆ ਜਾ ਸਕੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)