You’re viewing a text-only version of this website that uses less data. View the main version of the website including all images and videos.
ਅਮਰੀਕੀ ਰੱਖਿਆ ਮੰਤਰਾਲੇ ਦੇ ਗੁਪਤ ਦਸਤਾਵੇਜ਼ਾਂ ਦੇ ਲੀਕ ਹੋਣ ਨਾਲ ਹੋਏ ਇਹ 4 ਖੁਲਾਸੇ
- ਲੇਖਕ, ਪਾਲ ਐਡਮਜ਼, ਜੀਨ ਮੈਕੇਂਜੀ ਅਤੇ ਐਂਟੋਨੇਟ ਰੈਡਫੋਰਡ
- ਰੋਲ, ਬੀਬੀਸੀ ਨਿਊਜ਼
ਦਰਜਨਾਂ ਕਲਾਸੀਫਾਈਡ ਅਮਰੀਕੀ ਦਸਤਾਵੇਜ਼ ਹੁਣ ਇੰਟਰਨੈੱਟ 'ਤੇ ਘੁੰਮ ਰਹੇ ਹਨ।
ਕਲਾਸੀਫਾਈਡ ਫਾਈਲਾਂ ਦੀਆਂ ਤਸਵੀਰਾਂ ਫਰਵਰੀ ਵਿਚ ਮੈਸੇਜਿੰਗ ਐਪ ਡਿਸਕਾਰਡ 'ਤੇ ਦਿਖਾਈ ਦਿੱਤੀਆਂ।
ਸਮਾਂ-ਸੀਮਾਵਾਂ ਅਤੇ ਦਰਜਨਾਂ ਫੌਜੀ ਸੰਖੇਪ ਸ਼ਬਦਾਂ ਦੇ ਨਾਲ, ਦਸਤਾਵੇਜ਼, ਕੁਝ ਬਹੁਤ ਹੀ ਗੁਪਤ ਚਿੰਨ੍ਹਿਤ ਕੀਤੇ ਗਏ ਹਨ,
ਇਹ ਦਸਤਾਵੇਜ਼ ਯੂਕਰੇਨ ਵਿੱਚ ਯੁੱਧ ਦੀ ਤਫ਼ਸੀਲ ਨਾਲ ਤਸਵੀਰ ਪੇਸ਼ ਕਰਦੇ ਹਨ ਅਤੇ ਚੀਨ ਤੇ ਇਸਦੇ ਸਹਿਯੋਗੀਆਂ ਬਾਰੇ ਜਾਣਕਾਰੀ ਦਿੰਦੇ ਹਨ।
ਪੈਂਟਾਗਨ ਦੇ ਅਧਿਕਾਰੀਆਂ ਨੇ ਸੰਕੇਤ ਦਿੱਤਾ ਹੈ ਕਿ ਲੀਕ ਹੋਏ ਦਸਤਾਵੇਜ਼ ਅਸਲੀ ਹਨ।
ਬੀਬੀਸੀ ਅਤੇ ਹੋਰਨਾਂ ਮੀਡੀਆ ਅਦਾਰਿਆਂ ਨੇ ਕੁਝ ਦਸਤਾਵੇਜ਼ਾਂ ਦੀ ਸਮੀਖਿਆ ਕੀਤੀ ਅਤੇ ਇੱਥੇ ਇਸ ਤੋਂ ਦੋ ਮੁੱਖ ਨਤੀਜੇ ਸਾਹਮਣੇ ਆਏ ਹਨ।
ਪੱਛਮੀ ਵਿਸ਼ੇਸ਼ ਬਲ ਯੂਕਰੇਨ ਵਿੱਚ ਸਰਗਰਮ
ਇੱਕ ਦਸਤਾਵੇਜ਼, ਮਿਤੀ 23 ਮਾਰਚ, ਯੂਕਰੇਨ ਵਿੱਚ ਪੱਛਮੀ ਵਿਸ਼ੇਸ਼ ਬਲਾਂ ਦੀ ਇੱਕ ਛੋਟੀ ਜਿਹੀ ਗਿਣਤੀ ਦੀ ਮੌਜੂਦਗੀ ਨੂੰ ਉਨ੍ਹਾਂ ਦੀਆਂ ਗਤੀਵਿਧੀਆਂ ਜਾਂ ਸਥਾਨ ਨੂੰ ਨਿਰਧਾਰਤ ਕੀਤੇ ਬਿਨਾਂ ਦਰਸਾਉਂਦਾ ਹੈ।
ਯੂਕੇ ਦੇ ਦਲ ਵਿੱਚ ਸਭ ਤੋਂ ਵੱਧ (50), ਉਸ ਤੋਂ ਬਾਅਦ ਲਾਤਵੀਆ (17), ਫਰਾਂਸ (15), ਅਮਰੀਕਾ (14) ਅਤੇ ਨੀਦਰਲੈਂਡ (1) ਹੈ।
ਪੱਛਮੀ ਸਰਕਾਰਾਂ ਆਮ ਤੌਰ 'ਤੇ ਅਜਿਹੇ ਸੰਵੇਦਨਸ਼ੀਲ ਮਾਮਲਿਆਂ 'ਤੇ ਟਿੱਪਣੀ ਕਰਨ ਤੋਂ ਪਰਹੇਜ਼ ਕਰਦੀਆਂ ਹਨ, ਪਰ ਇਸ ਵੇਰਵੇ ਨੂੰ ਮਾਸਕੋ ਵੱਲੋਂ ਵਰਤੇ ਜਾਣ ਦੀ ਸੰਭਾਵਨਾ ਹੈ।
ਜਿਸ ਨੇ ਹਾਲ ਹੀ ਦੇ ਮਹੀਨਿਆਂ ਵਿੱਚ ਇਹ ਦਲੀਲ ਦਿੱਤੀ ਸੀ ਕਿ ਉਹ ਨਾ ਸਿਰਫ਼ ਯੂਕਰੇਨ ਦਾ ਸਾਹਮਣਾ ਕਰ ਰਿਹਾ ਹੈ, ਬਲਕਿ ਨਾਟੋ ਦਾ ਵੀ ਸਾਹਮਣਾ ਕਰਨਾ ਰਿਹਾ ਹੈ।
ਹੋਰ ਦਸਤਾਵੇਜ਼ ਕਹਿੰਦੇ ਹਨ ਕਿ ਇੱਕ ਦਰਜਨ ਨਵੀਆਂ ਯੂਕਰੇਨੀ ਬ੍ਰਿਗੇਡਾਂ, ਇੱਕ ਹਮਲੇ ਲਈ ਤਿਆਰ ਕੀਤੀਆਂ ਜਾ ਰਹੀਆਂ ਹਨ। ਇਹ ਹਮਲੇ ਕੁਝ ਹਫ਼ਤਿਆਂ ਵਿੱਚ ਸ਼ੁਰੂ ਹੋ ਸਕਦੇ ਹਨ।
ਇਸ ਵਿੱਚ ਟੈਂਕਾਂ, ਬਖਤਰਬੰਦ ਵਾਹਨਾਂ ਅਤੇ ਤੋਪਖਾਨੇ ਦੇ ਟੁਕੜਿਆਂ ਦੀ ਵਿਸਥਾਰ ਵਿੱਚ ਸੂਚੀ ਹੈ, ਜੋ ਯੂਕਰੇਨ ਦੇ ਪੱਛਮੀ ਸਹਿਯੋਗੀਆਂ ਵੱਲੋਂ ਮੁਹੱਈਆ ਕੀਤੇ ਜਾ ਰਹੇ ਹਨ।
ਇੱਕ ਨਕਸ਼ੇ ਵਿੱਚ ਇੱਕ ਸਮਾਂ-ਰੇਖਾ ਸ਼ਾਮਲ ਹੈ, ਜੋ ਪੂਰਬੀ ਯੂਕਰੇਨ ਵਿੱਚ ਬਸੰਤ ਰੁੱਤ ਰੁੱਤ ਚੜ੍ਹਨ ਦੇ ਨਾਲ-ਨਾਲ ਜ਼ਮੀਨੀ ਸਥਿਤੀਆਂ ਦਾ ਮੁਲਾਂਕਣ ਕਰਦੀ ਹੈ।
ਵਾਸ਼ਿੰਗਟਨ ਪੋਸਟ ਮੁਤਾਬਕ, ਫਰਵਰੀ ਦੀ ਸ਼ੁਰੂਆਤ ਦਾ ਇੱਕ ਦਸਤਾਵੇਜ਼ ਯੂਕਰੇਨ ਦੀਆਂ ਜਿੱਤ ਦੀਆਂ ਸੰਭਾਵਨਾਵਾਂ 'ਤੇ ਖਦਸ਼ਾ ਪ੍ਰਗਟ ਕਰਦਾ ਹੈ, ਉਹ ਦਰਸਾਉਂਦਾ ਹੈ ਕਿ ਇਸ ਦੀਆਂ ਫੌਜਾਂ ਦੇ ਪ੍ਰਬੰਧ ਅਤੇ ਆਪਣੀ ਸਥਿਤੀ ਕਾਇਮ ਰੱਖਣ ਵਿੱਚ ਸਮੱਸਿਆਵਾਂ ਕਾਰਨ ਇਹ 'ਕੁਝ ਕੁ ਹੀ' ਖੇਤਰਾਂ 'ਤੇ ਜਿੱਤ ਦਰਜ ਕਰ ਸਕਦਾ ਹੈ।"
ਫ਼ਰਵਰੀ ਦੇ ਅਖੀਰ ਵਿੱਚ ਕਿਹਾ ਗਿਆ ਕਿ ਕੀਵ ਵਿੱਚ ਮਿਜ਼ਾਈਲਾਂ ਵੀ ਖ਼ਤਮ ਹੋ ਸਕਦੀਆਂ ਹਨ, ਇਸ ਦੀ ਮਹੱਤਵਪੂਰਨ ਹਵਾਈ ਰੱਖਿਆ ਨੂੰ ਕਾਇਮ ਰੱਖਣ ਵਿੱਚ ਯੂਕਰੇਨ ਦੀਆਂ ਮੁਸ਼ਕਲਾਂ ਦਾ ਵੀ ਵਿਸ਼ਲੇਸ਼ਣ ਵੀ ਕੀਤਾ ਗਿਆ ਹੈ।
ਇਸ ਵਿੱਚ ਜ਼ਖਮੀਆਂ ਦੀ ਵੀ ਸੂਚੀ ਹੈ। ਇੱਕ ਸਲਾਈਡ ਵਿੱਚ 2,23,000 ਮਰੇ ਜਾਂ ਜ਼ਖਮੀ ਰੂਸੀ ਸੈਨਿਕਾਂ ਅਤੇ 1,31,000 ਯੂਕਰੇਨੀਅਨਾਂ ਤੱਕ ਦਾ ਜ਼ਿਕਰ ਹੈ।
ਹਾਲਾਂਕਿ, ਕੁਝ ਯੂਕਰੇਨੀ ਅਧਿਕਾਰੀਆਂ ਨੇ ਲੀਕ ਦਸਤਾਵੇਜ਼ਾਂ ਨੂੰ ਨਕਾਰਿਆ ਹੈ, ਉਨ੍ਹਾਂ ਨੇ ਕਿਹਾ ਹੈ ਕਿ ਉਹ ਇੱਕ ਰੂਸੀ ਫੇਕ ਨਿਊਜ਼ ਦੀ ਮੁਹਿੰਮ ਦਾ ਹਿੱਸਾ ਹੋ ਸਕਦੇ ਹਨ। ਪਰ ਖੁਲਾਸਿਆਂ 'ਤੇ ਨਿਰਾਸ਼ਾ ਅਤੇ ਗੁੱਸੇ ਦੇ ਸੰਕੇਤ ਵੀ ਹਨ।
ਇੱਕ ਰਾਸ਼ਟਰਪਤੀ ਦੇ ਸਲਾਹਕਾਰ, ਮਾਈਖਾਈਲੋ ਪੋਡੋਲਿਆਕ, ਨੇ ਟਵੀਟ ਕੀਤਾ, "ਸਾਨੂੰ ਜੰਗ ਨੂੰ ਸਹੀ ਢੰਗ ਨਾਲ ਖ਼ਤਮ ਕਰਨ ਲਈ 'ਲੀਕ ਦਸਤਾਵੇਜ਼ਾਂ' 'ਤੇ ਘੱਟ ਅਤੇ ਵਧੇਰੇ ਲੰਬੀ ਦੂਰੀ ਦੇ ਹਥਿਆਰਾਂ 'ਤੇ ਵਧੇਰੇ ਧਿਆਨ ਦੇਣ ਦੀ ਲੋੜ ਹੈ।"
ਮਿਸਰ ਦੀ ਗੁਪਤ ਢੰਗ ਨਾਲ ਰੂਸ ਨੂੰ ਰਾਕੇਟ ਸਪਲਾਈ ਕਰਨ ਦੀ ਯੋਜਨਾ
ਅਮਰੀਕੀ ਅਖ਼ਬਾਰ ਦਿ ਵਾਸ਼ਿੰਗਟਨ ਪੋਸਟ ਨੇ ਫਰਵਰੀ ਦੇ ਅੱਧ ਤੋਂ ਇਕ ਹੋਰ ਦਸਤਾਵੇਜ਼ ਹਾਸਿਲ ਕੀਤਾ, ਜਿਸ ਤੋਂ ਪਤਾ ਲੱਗਦਾ ਹੈ ਕਿ ਮਿਸਰ ਦੀ ਰੂਸ ਲਈ ਗੁਪਤ ਰੂਪ ਵਿਚ 40,000 ਰਾਕੇਟ ਤਿਆਰ ਕਰਨ ਦੀ ਯੋਜਨਾ ਸੀ।
ਅਖ਼ਬਾਰ ਨੇ ਦੱਸਿਆ ਕਿ ਮਿਸਰ ਦੇ ਰਾਸ਼ਟਰਪਤੀ ਅਬਦੁਲ ਫਤਾਹ ਅਲ-ਸੀਸੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ "ਪੱਛਮ ਨਾਲ ਸਮੱਸਿਆਵਾਂ ਤੋਂ ਬਚਣ ਲਈ ਉਤਪਾਦਨ ਅਤੇ ਸ਼ਿਪਿੰਗ ਨੂੰ ਗੁਪਤ ਰੱਖਣ।"
ਇੱਕ ਅਧਿਕਾਰੀ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਉਹ "ਜੇ ਲੋੜ ਪਈ ਤਾਂ ਆਪਣੇ ਲੋਕਾਂ ਨੂੰ ਸ਼ਿਫਟ ਵਿੱਚ ਕੰਮ ਕਰਨ ਦਾ ਆਦੇਸ਼ ਦੇਵੇਗਾ ਕਿਉਂਕਿ ਇਹ ਉਸ ਨਾਲੋਂ ਮਾਮੂਲੀ ਜਿਹਾ ਯੋਗਦਾਨ ਸੀ, ਜੋ ਮਿਸਰ ਕਰ ਸਕਦਾ ਸੀ, ਜਾਂ ਜਿੰਨਾ ਪਹਿਲਾਂ ਰੂਸ ਨੇ ਇਸ ਲਈ ਕੀਤਾ ਸੀ।" ਪਰ ਇਹ ਸਪੱਸ਼ਟ ਨਹੀਂ ਹੈ ਕਿ ਉਹ ਪਹਿਲਾਂ ਕੀਤੀ ਗਈ ਕਿਸ ਮਦਦ ਦੀ ਗੱਲ ਕਰ ਰਿਹਾ ਹੈ।
ਜਨਵਰੀ ਵਿੱਚ, ਰਾਇਟਰਜ਼ ਦੀ ਰਿਪਰੋਟ ਮੁਤਾਬਕ 2022 ਵਿੱਚ ਮਿਸਰੀ ਕਣਕ ਦੀ ਦਰਾਮਦ ਵਿੱਚ ਰੂਸ ਦਾ ਹਿੱਸਾ ਵਧਿਆ ਹੈ, ਜੋ ਕਿ ਇੱਕ ਸਪੱਸ਼ਟੀਕਰਨ ਹੋ ਸਕਦਾ ਹੈ।
ਇਸ ਗੱਲ ਦਾ ਕੋਈ ਸੰਕੇਤ ਨਹੀਂ ਹੈ ਕਿ ਮਿਸਰ ਰੂਸ ਨੂੰ ਪ੍ਰਸਤਾਵਿਤ ਵਿਕਰੀ ਨਾਲ ਅੱਗੇ ਵਧਿਆ ਸੀ ਜਾਂ ਨਹੀਂ। ਇਹ ਪਤਾ ਨਹੀਂ ਹੈ ਕਿ ਕੀ ਇਹ ਵਾਸ਼ਿੰਗਟਨ ਤੋਂ ਸਿੱਧੀ ਚੇਤਾਵਨੀ ਦੇ ਨਤੀਜੇ ਵਜੋਂ ਸੀ।
ਮਿਸਰ, ਅਮਰੀਕੀ ਸੁਰੱਖਿਆ ਸਹਾਇਤਾ ਦੇ ਸਭ ਤੋਂ ਵੱਡੇ ਪ੍ਰਾਪਤਕਰਤਾਵਾਂ ਵਿੱਚੋਂ ਇੱਕ ਹੈ, ਜਿਸਦੀ ਕੀਮਤ 100 ਕਰੋੜ ਡਾਲਰ ਪ੍ਰਤੀ ਸਾਲ ਹੈ, ਜਿਸ ਨਾਲ ਰਾਸ਼ਟਰਪਤੀ ਜੋਅ ਬਾਇਡਨ ਦੀ ਸਰਕਾਰ ਨੂੰ ਕਾਫ਼ੀ ਲਾਭ ਮਿਲਦਾ ਹੈ।
ਮਿਸਰ ਦੇ ਨਿਊਜ਼ ਚੈਨਲਾਂ ਦੇ ਹਵਾਲੇ ਨਾਲ ਇਕ ਨਾਂ ਗੁਪਤ ਰੱਖਣ ਵਾਲੇ ਅਧਿਕਾਰੀ ਨੇ ਇਲਜ਼ਾਮਾਂ ਨੂੰ "ਪੂਰੀ ਤਰ੍ਹਾਂ ਬੇਬੁਨਿਆਦ" ਦੱਸਿਆ, ਕਿਹਾ ਕਿ ਮਿਸਰ ਨੇ ਯੁੱਧ ਵਿਚ ਕੋਈ ਪੱਖ ਨਹੀਂ ਲਿਆ ਸੀ।
ਇਸ ਦੌਰਾਨ, ਰੂਸ ਨੇ ਵੀ ਇਸ ਇਲਜ਼ਾਮ ਨੂੰ "ਸਿਰਫ਼ ਇੱਕ ਹੋਰ ਧੋਖਾ" ਕਰਾਰ ਦਿੱਤਾ ਹੈ।
ਯੂਕਰੇਨ ਨੂੰ ਹਥਿਆਰਾਂ ਦੀ ਸਪਲਾਈ ਨੂੰ ਲੈ ਕੇ ਦੱਖਣੀ ਕੋਰੀਆ ਵੰਡਿਆ ਗਿਆ
ਬੀਬੀਸੀ ਵੱਲੋਂ ਦੇਖੇ ਗਏ ਇੱਕ ਕਲਾਸੀਫਾਈਡ ਦਸਤਾਵੇਜ਼ ਤੋਂ ਪਤਾ ਲੱਗਦਾ ਹੈ ਕਿ ਯੂਕਰੇਨ ਵਿੱਚ ਵਰਤੋਂ ਲਈ ਹਥਿਆਰ ਵੇਚਣ ਦੇ ਫੈਸਲੇ ਨੂੰ ਲੈ ਕੇ ਦੱਖਣੀ ਕੋਰੀਆ ਵੰਡਿਆ ਗਿਆ ਸੀ।
ਖੁਫੀਆ ਸੰਕੇਤਾਂ 'ਤੇ ਅਧਾਰਤ ਰਿਪੋਰਟ, ਦੱਖਣੀ ਕੋਰੀਆ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਵਿਚਕਾਰ ਸੰਵੇਦਨਸ਼ੀਲ ਗੱਲਬਾਤ ਦਾ ਵੇਰਵਾ ਦਿੰਦੀ ਹੈ।
ਉਹ ਯੂਕਰੇਨ ਨੂੰ ਹਥਿਆਰ ਭੇਜਣ ਲਈ ਅਮਰੀਕੀ ਦਬਾਅ ਅਤੇ ਯੁੱਧ ਵਿੱਚ ਦੇਸ਼ਾਂ ਨੂੰ ਹਥਿਆਰਬੰਦ ਨਾ ਕਰਨ ਦੀ ਉਨ੍ਹਾਂ ਦੀ ਨੀਤੀ ਦੇ ਵਿਚਕਾਰ ਫਸ ਗਏ ਸਨ।
ਸਲਹਾਕਾਰਾਂ ਵਿੱਚੋਂ ਇੱਕ ਨੇ ਪੋਲੈਂਡ ਨੂੰ ਮਿਜ਼ਾਈਲਾਂ ਭੇਜਣ ਦਾ ਸੁਝਾਅ ਦਿੱਤਾ ਤਾਂ ਜੋ ਇਹ ਨਾ ਲੱਗੇ ਕਿ ਹਥਿਆਰ ਅਮਰੀਕਾ ਨੂੰ ਨਹੀ ਦਿੱਤੇ।
ਪਿਛਲੇ ਸਾਲ ਮੁੜ ਸਪਲਾਈ ਸੌਦੇ ਦੇ ਹਿੱਸੇ ਵਜੋਂ, ਸਿਓਲ ਨੇ ਜ਼ੋਰ ਦੇ ਕੇ ਕਿਹਾ ਕਿ ਯੂਐੱਸ ਸ਼ੈੱਲਾਂ ਨੂੰ ਯੂਕਰੇਨ ਨਹੀਂ ਭੇਜ ਸਕਦਾ।
ਰੂਸ ਦੇ ਵਿਰੋਧ ਡਰੋਂ ਦੱਖਣੀ ਕੋਰੀਆ ਯੂਕਰੇਨ ਨੂੰ ਹਥਿਆਰ ਭੇਜਣ ਤੋਂ ਡਰ ਰਿਹਾ ਸੀ।
ਲੀਕ ਦਸਤਾਵੇਜ਼ਾਂ ਕਾਰਨ ਸਿਓਲ ਵਿੱਚ ਸੁਰੱਖਿਆ ਚਿੰਤਾਵਾਂ ਪੈਦਾ ਹੋ ਗਈਆਂ, ਵਿਰੋਧੀ ਸਿਆਸਤਦਾਨਾਂ ਨੇ ਸਵਾਲ ਕੀਤਾ ਕਿ ਅਮਰੀਕਾ ਅਜਿਹੀ ਉੱਚ-ਪੱਧਰੀ ਗੱਲਬਾਤ ਨੂੰ ਕਿਵੇਂ ਰੋਕ ਸਕਦਾ ਹੈ।
ਚੀਨ ਦੇ ਹਾਈਪਰਸੋਨਿਕ ਹਥਿਆਰਾਂ ਦਾ ਟੈਸਟ
ਚੀਨ ਨੇ ਫਰਵਰੀ ਵਿੱਚ ਪ੍ਰਯੋਗਾਤਮਕ ਹਾਈਪਰਸੋਨਿਕ ਹਥਿਆਰਾਂ ਦੇ ਟੈਸਟ ਕੀਤੇ ਸਨ
ਵਾਸ਼ਿੰਗਟਨ ਪੋਸਟ ਨੇ ਇਹ ਵੀ ਦੇਖਿਆ ਗਿਆ ਕਿ ਬੀਜਿੰਗ ਨੇ 25 ਫਰਵਰੀ ਨੂੰ ਆਪਣੀ ਇੱਕ ਮਿਜ਼ਾਈਲ ਤਜਰਬਾ, ਡੀਐੱਫ-27 ਹਾਈਪਰਸੋਨਿਕ ਗਲਾਈਡ ਵਾਹਨ ਦਾ ਪ੍ਰੀਖਣ ਕੀਤਾ।
ਦਸਤਾਵੇਜ਼ਾਂ ਮੁਤਾਬਕ ਮਿਜ਼ਾਈਲ ਨੇ 12 ਮਿੰਟ ਲਈ 2,100 ਕਿਲੋਮੀਟਰ ਦੀ ਦੂਰੀ 'ਤੇ ਉਡਾਣ ਭਰੀ।
ਅਖ਼ਬਾਰ ਨੇ ਦੱਸਿਆ ਕਿ ਮਿਜ਼ਾਈਲ ਤਜਰਬੇ ਵਿੱਚ ਅਮਰੀਕੀ ਬੈਲਿਸਟਿਕ ਮਿਜ਼ਾਈਲ ਰੱਖਿਆ ਪ੍ਰਣਾਲੀਆਂ ਵਿੱਚ ਦਾਖ਼ਲ ਹੋਣ ਦੀ "ਉੱਚ ਸੰਭਾਵਨਾ" ਸੀ।
ਉਨ੍ਹਾਂ ਦੇ ਵਿਸ਼ਲੇਸ਼ਣ ਵਿੱਚ ਇੱਕ ਨਵੇਂ ਚੀਨੀ ਜੰਗੀ ਜਹਾਜ਼ ਅਤੇ ਮਾਰਚ ਵਿੱਚ ਇੱਕ ਰਾਕੇਟ ਲਾਂਚ ਦੇ ਵੇਰਵੇ ਵੀ ਸ਼ਾਮਲ ਹਨ, ਜੋ ਚੀਨ ਦੀ ਮੈਪਿੰਗ ਸਮਰੱਥਾ ਨੂੰ ਵਧਾਏਗਾ।