You’re viewing a text-only version of this website that uses less data. View the main version of the website including all images and videos.
ਮਹਿਲਾ ਫੁੱਟਬਾਲ ਵਿਸ਼ਵ ਕੱਪ: ਮਠਿਆਈਆਂ ਵੇਚਣ ਤੋਂ ਲੈ ਕੇ ਕੋਲੰਬੀਆਂ ਦੀ ਨੁਮਾਇੰਦਗੀ ਕਰਨ ਤੱਕ ਦਾ ਸਫ਼ਰ
20 ਜੁਲਾਈ ਤੋਂ ਮਹਿਲਾ ਫੁੱਟਬਾਲ ਵਿਸ਼ਵ ਕੱਪ ਸ਼ੁਰੂ ਹੋਣ ਜਾ ਰਿਹਾ ਹੈ ਜੋ ਕਿ 20 ਅਗਸਤ ਤੱਕ ਚੱਲੇਗਾ।
ਲੇਸੀ ਸੇਂਟੋਸ ਦਾ ਬਚਪਣ ਤੋਂ ਹੀ ਸੁਫ਼ਨਾ ਸੀ ਕਿ ਉਹ ਪੇਸ਼ੇਵਾਰ ਫ਼ੁੱਟਬਾਲ ਖਿਡਾਰਨ ਬਣਨਗੇ।
ਘਰ ਦੇ ਆਰਥਿਕ ਹਾਲਾਤ ਸਾਜ਼ਗਰ ਨਾ ਹੋਣ ਦੇ ਬਾਵਜੂਦ ਲੇਸੀ ਸੁਫ਼ਨੇ ਨੂੰ ਪੂਰਾ ਕਰਨ ਦੀ ਰਾਹ ’ਤੇ ਤੁਰ ਪਏ। ਉਨ੍ਹਾਂ ਸਕੂਲੀ ਪੜ੍ਹਾਈ ਦੌਰਾਨ ਨਾਲ ਕੰਮ ਵੀ ਕੀਤਾ।
ਕਦੀ ਮਠਿਆਈਆਂ ਵੇਚੀਆਂ ਤਾਂ ਕਦੀ ਆਪਣੀ ਮਾਂ ਦੀ ਮਦਦ ਲਈ ਉਸ ਨਾਲ ਲੋਕਾਂ ਦੇ ਘਰਾਂ ਵਿੱਚ ਸਾਫ਼-ਸਫ਼ਾਈ ਕਰਵਾਈ।
ਉਨ੍ਹਾਂ ਦੀਆਂ ਤਕਲੀਫ਼ਾਂ ਅਜਾਈ ਨਹੀਂ ਗਈਆਂ ਤੇ ਉਹ ਸਪੈਨਿਸ਼ ਫ਼ੁੱਟਬਾਲ ਵਿੱਚ ਈਐੱਫ਼ਈ ਟਰਾਫ਼ੀ ਲੈਣ ਵਾਲੇ ਪਹਿਲੇ ਲਤੀਨੀ-ਅਮਰੀਕੀ ਮਹਿਲਾ ਖਿਡਾਰਨ ਬਣੇ।
ਇਸ ਸਾਲ ਉਹ ਦੂਜੀ ਵਾਰ ਵਿਸ਼ਵ ਕੱਪ ਵਿੱਚ ਹਿੱਸਾ ਲੈਣਗੇ ਤੇ ਕੋਲੰਬੀਆਂ ਦੀ ਨੁਮਾਇੰਦਗੀ ਕਰਨਗੇ।
ਪ੍ਰੋਡਿਊਸਰ ਤੇ ਐਡਿਟ- ਰੇਬੇਕਾ ਥੋਰਨ
ਕੈਮਰਾ ਔਗਸਟੀਨਾ ਲੈਟੌਰੇਟ
ਮਹਿਲਾ ਵਿਸ਼ਵ ਕੱਪ ਬਾਰੇ ਅਹਿਮ ਜਾਣਕਾਰੀ
ਇਸ ਵਾਰ ਮਹਿਲਾ ਫੁੱਟਬਾਲ ਵਿਸ਼ਵ ਕੱਪ ਵਿੱਚ 32 ਟੀਮਾਂ ਦਾ ਮੁਕਾਬਲਾ ਹੋ ਰਿਹਾ ਹੈ ਜੋ ਕਿ ਹੁਣ ਤੱਕ ਦੀ ਸਭ ਤੋਂ ਵੱਡੀ ਗਿਣਤੀ ਹੈ।
ਇਸ ਵਿੱਚ ਬ੍ਰਾਜ਼ੀਲ, ਨਾਈਜੀਰੀਆ ਅਤੇ ਕੋਰੀਆ ਵੀ ਹਨ।
1991 ਚ ਜਦੋਂ ਇਸ ਦੀ ਸ਼ੁਰੂਆਤ ਹੋਈ ਸੀ, ਉਸ, ਵੇਲੇ ਇਸ ਚ ਮਹਿਜ਼ 12 ਟੀਮਾਂ ਸਨ।
ਇਨ੍ਹਾਂ ਮੈਚਾਂ ਦੀਆਂ 1 ਮਿਲੀਅਨ ਤੋਂ ਜ਼ਿਆਦਾ ਟਿਕਟਾਂ ਪਹਿਲਾਂ ਹੀ ਵਿਚ ਚੁੱਕੀਆਂ ਹਨ, ਜੋ ਕਿ ਹੁਣ ਤੱਕ ਦੀ ਸਭ ਤੋਂ ਵੱਧ ਗਿਣਤੀ ਹੈ।
ਇਹ ਮੈਚ ਦੋ ਦੇਸ਼ਾਂ ਚ ਹੋਣਗੇ। ਕੁਝ ਮੈਚ ਆਸਟ੍ਰੇਲੀਆ ‘ਚ ਹੋਣਗੇ ਅਤੇ ਕੁਝ ਮੈਚ ਨਿਊਜ਼ੀਲੈਂਡ ’ਚ ਹੋਣਗੇ।
ਸਾਰੀਆਂ ਟੀਮਾਂ ਆਪਸ ’ਚ ਖੇਡਣਗੀਆਂ ਅਤੇ ਫਿਰ ਦੋ ਸਭ ਤੋਂ ਤਾਕਤਵਰ ਟੀਮਾਂ ਇਕ-ਦੂਜੇ ਨਾਲ ਭਿੜਨਗੀਆਂ।
ਫਿਰ ਕੁਆਟਰ ਫਾਈਨਲ ਹੋਣਗੇ, ਸੈਮੀ ਫਾਈਨਲ ਹੋਣਗੇ ਅਤੇ ਫਾਈਨਲ ਮੈਚ 20 ਅਗਸਤ ਨੂੰ ਸਿਡਨੀ ’ਚ ਹੋਵੇਗਾ।
ਪਿਛਲੇ 2 ਵਿਸ਼ਵ ਕੱਪ ਦੌਰਾਨ ਅਮਰੀਕਾ ਦੀਆਂ ਕੁੜੀਆਂ ਜਿੱਤੀਆਂ ਸਨ, ਇਸ ਲਈ ਉਨ੍ਹਾੰ ਨੂੰ ਟੱਕਰ ਦੇਣੀ ਸਭ ਤੋਂ ਵੱਡੀ ਚੁਣੌਤੀ ਹੋਵੇਗੀ।
ਯਾਨੀ ਕੁੱਲ 64 ਮੈਚ ਹੋਣ ਵਾਲੇ ਹਨ ਤੇ ਕੀ ਤੁਸੀਂ ਇਸ ਐਕਸ਼ਨ ਪੈਕਡ ਈਵੈਂਟ ਲਈ ਤਿਆਰ ਹੋ?