ਬੀਬੀਸੀ ਵਟਸਐਪ ਚੈਨਲ ਅਤੇ ਕਮਿਊਨਟੀਜ਼ ਪ੍ਰਾਈਵੇਸੀ ਨੋਟਿਸ

ਤਸਵੀਰ ਸਰੋਤ, Getty Images
ਤੁਹਾਡਾ ਭਰੋਸਾ ਸਾਡੇ ਲਈ ਬਹੁਤ ਅਹਿਮ ਹੈ।
ਇਸ ਦਾ ਮਤਲਬ ਹੈ ਕਿ ਬੀਬੀਸੀ ਤੁਹਾਡੇ ਨਿੱਜੀ ਡਾਟਾ ਦੀ ਨਿੱਜਤਾ ਨੂੰ ਸੁਰੱਖਿਅਤ ਰੱਖਣ ਲਈ ਵਚਨਬੱਧ ਹੈ।
ਇਹ ਮਹੱਤਵਪੂਰਨ ਹੈ ਕਿ ਤੁਸੀਂ ਇਸ ਨੋਟਿਸ ਨੂੰ ਪੜ੍ਹੋ ਤਾਂ ਜੋ ਤੁਹਾਨੂੰ ਪਤਾ ਹੋਵੇ ਕਿ ਅਸੀਂ ਅਜਿਹੇ ਨਿੱਜੀ ਡਾਟਾ ਦੀ ਵਰਤੋਂ ਕਿਵੇਂ ਅਤੇ ਕਿਉਂ ਕਰ ਰਹੇ ਹਾਂ।
ਇਹ ਨਿੱਜਤਾ ਦਾ ਨੋਟਿਸ ਵਿਸਥਾਰ ਨਾਲ ਦੱਸਦਾ ਹੈ ਕਿ ਅਸੀਂ ਡਾਟਾ ਸੁਰੱਖਿਆ ਕਾਨੂੰਨ ਦੇ ਮੁਤਾਬਿਕ ਸਾਡੇ ਨਾਲ ਤੁਹਾਡੇ ਰਿਸ਼ਤੇ ਦੌਰਾਨ ਅਤੇ ਬਾਅਦ ਵਿੱਚ ਤੁਹਾਡੇ ਨਿੱਜੀ ਡਾਟਾ ਨੂੰ ਕਿਵੇਂ ਇਕੱਤਰ ਕਰਦੇ ਹਾਂ ਅਤੇ ਕਿਸ ਤਰੀਕੇ ਨਾਲ ਵਰਤਦੇ ਹਾਂ।
ਬੀਬੀਸੀ ਕਿਹੜਾ ਨਿੱਜੀ ਡੇਟਾ ਇਕੱਠਾ ਕਰੇਗਾ ਅਤੇ ਅਸੀਂ ਇਸਨੂੰ ਕਿਵੇਂ ਵਰਤਦੇ ਹਾਂ ?
ਬੀਬੀਸੀ ਉਸ ਨਿੱਜੀ ਜਾਣਕਾਰੀ ਨੂੰ ਇਕੱਠਾ ਅਤੇ ਪ੍ਰੋਸੈਸ ਕਰੇਗਾ ਜੋ ਤੁਸੀਂ ਸਾਡੇ ਚੈਨਲਾਂ ਅਤੇ ਕਮਿਊਨਟੀਜ਼ ਦਾ ਹਿੱਸਾ ਬਣਨ ਸਮੇਂ ਸਾਡੇ ਨਾਲ ਸਾਂਝੀ ਕਰਨ ਨੂੰ ਚੁਣੀ ਹੋਵੇਗੀ।
ਇਸ ਜਾਣਕਾਰੀ ਵਿੱਚ ਹੇਠਾਂ ਦਿੱਤੇ ਕੁਝ ਜਾਂ ਸਾਰੇ ਡਾਟਾ ਸ਼ਾਮਲ ਹੋ ਸਕਦੇ ਹਨ।
ਨਿੱਜੀ ਸੂਚਨਾ
ਨਿੱਜੀ ਡਾਟਾ ਜੋ ਇਕੱਠਾ ਕੀਤਾ ਜਾ ਸਕਦਾ ਹੈ ਉਹ ਹੋਵੇਗਾ:
- ਤੁਹਾਡੇ ਵੱਟਸਐਪ ਪ੍ਰੋਫਾਈਲ ਵਿੱਚ ਦਿੱਤਾ ਗਿਆ ਹੈਂਡਲ ਜਾਂ ਡਿਸਪਲੇਅ ਨਾਮ
- ਤੁਹਾਡਾ ਸੰਪਰਕ ਨੰਬਰ, ਜਿਵੇਂ ਕਿ ਮੋਬਾਈਲ ਨੰਬਰ
- ਡਿਸਪਲੇਅ ਉੱਤੇ ਮੌਜੂਦ ਤਸਵੀਰਾਂ
ਤੁਹਾਡੀ ਡਿਸਪਲੇਅ ਤਸਵੀਰ ਦੀ ਜਾਣਕਾਰੀ ਅਤੇ ਤੁਹਾਡੀ ਨਿੱਜੀ ਸੈਟਿੰਗਾਂ 'ਤੇ ਨਿਰਭਰ ਕਰਦੇ ਹੋਏ, ਸੰਭਾਵਿਤ ਤੌਰ ਉੱਤੇ ਬੀਬੀਸੀ ਜੋ ਸੰਵੇਦਨਸ਼ੀਲ ਜਾਣਕਾਰੀ ਵੀ ਇਕੱਠਾ ਤੇ ਪ੍ਰੋਸੈਸ ਕਰ ਸਕਦਾ ਹੈ, ਜਿਹੜੀ ਤੁਸੀਂ ਸਾਂਝੀ ਕਰਨਾ ਚੁਣਦੇ ਹੋ। ਉਦਾਹਰਨ ਵੱਜੋਂ ਇਸ ਵਿੱਚ ਸ਼ਾਮਲ ਹੋ ਸਕਦਾ ਹੈ:
- ਤੁਹਾਡੀ ਨਸਲ
- ਤੁਹਾਡੀ ਸਿਹਤ ਸਬੰਧੀ ਜਾਣਕਾਰੀ
- ਤੁਹਾਡੇ ਧਾਰਮਿਕ ਜਾਂ ਦਾਰਸ਼ਨਿਕ ਵਿਸ਼ਵਾਸ
- ਤੁਹਾਡਾ ਜਿਨਸੀ ਰੁਝਾਨ
- ਤੁਹਾਡੀ ਸਿਆਸੀ ਰਾਇ
- ਤੁਹਾਡੀ ਵੱਟਸਐੱਪ ਡਿਸਪਲੇਅ ਤਸਵੀਰ ਲਈ ਸੈਟਿੰਗਾਂ ਨੂੰ ਨਿੱਜੀ (ਪ੍ਰਾਈਵੇਟ) ਵਜੋਂ ਸੈੱਟ ਕਰਨਾ
ਕ੍ਰਿਪਾ ਕਰਕੇ ਨੋਟ ਕਰੋ, ਜੇਕਰ ਤੁਸੀਂ ਹਰ ਕਿਸੇ ਨੂੰ ਆਪਣੇ ਵੱਟਸਐੱਪ ਅਕਾਉਂਟ ਵਿੱਚ ਆਪਣੀ ਡਿਸਪਲੇਅ ਤਸਵੀਰ ਦੇਖਣ ਦੀ ਇਜਾਜ਼ਤ ਦਿੰਦੇ ਹੋ, ਤਾਂ ਬੀਬੀਸੀ ਵੀ ਇਹ ਜਾਣਕਾਰੀ ਦੇਖ ਸਕਦੀ ਹੈ।
ਤੁਹਾਡੇ ਵੱਲੋਂ ਵੱਟਸਐੱਪ ਰਾਹੀਂ ਸਾਡੇ ਨਾਲ ਸਾਂਝੀ ਕੀਤੀ ਜਾਣ ਵਾਲੀ ਨਿੱਜੀ ਜਾਣਕਾਰੀ ਨੂੰ ਘੱਟ ਤੋਂ ਘੱਟ ਕਰਨ ਲਈ ਤੁਹਾਨੂੰ ਆਪਣੀਆਂ ਨਿੱਜੀ ਸੈਟਿੰਗਾਂ ਨੂੰ 'ਸਿਰਫ਼ ਸੰਪਰਕਾਂ' ਵਿੱਚ ਬਦਲਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।
ਡਾਟਾ ਕੰਟਰੋਲਰ ਕੌਣ ਹੈ?
ਬੀਬੀਸੀ ਤੁਹਾਡੇ ਵੱਲੋਂ ਸਾਨੂੰ ਦਿੱਤੀ ਗਈ ਕਿਸੇ ਵੀ ਨਿੱਜੀ ਜਾਣਕਾਰੀ ਦਾ ਇੱਕ ਸੁਤੰਤਰ ਡਾਟਾ ਕੰਟਰੋਲਰ ਹੈ ਜੋ ਬੀਬੀਸੀ ਡਿਵਾਈਸਾਂ ਅਤੇ ਸਿਸਟਮਾਂ 'ਤੇ ਸਟੋਰ ਕੀਤੀ ਜਾਂਦੀ ਹੈ।
ਵੱਟਸਐੱਪ ਤੁਹਾਡੇ ਰਾਹੀਂ ਭੇਜੇ ਜਾਣ ਵਾਲੇ ਕਿਸੇ ਵੀ ਡਾਟਾ ਦਾ ਇੱਕ ਸੁਤੰਤਰ ‘ਡਾਟਾ ਕੰਟਰੋਲਰ’ ਹੈ।
ਕ੍ਰਿਪਾ ਕਰਕੇ ਧਿਆਨ ਰੱਖੋ ਕਿ ਤੁਸੀਂ ਵੱਟਸਐੱਪ ਦੀ ਨਿੱਜਤਾ ਨੀਤੀ ਅਤੇ ਸੇਵਾ ਦੀਆਂ ਸ਼ਰਤਾਂ ਬਾਰੇ ਜਾਗਰੂਕ ਹੋ।
ਵੱਟਸਐੱਪ ਤੁਹਾਡੇ ਡੇਟਾ ਨੂੰ ਮੈਟਾ ਕੰਪਨੀਆਂ ਦਰਮਿਆਨ ਸਾਂਝਾ ਕਰ ਸਕਦਾ ਹੈ।
ਹਰ ਇੱਕ ਕੰਟਰੋਲਰ ਆਪਣੇ ਤੌਰ ਉੱਤੇ ਇਹ ਫ਼ੈਸਲਾ ਕਰਦਾ ਹੈ ਕਿ ਇਹ ਤੁਹਾਡੀ ਨਿੱਜੀ ਜਾਣਕਾਰੀ ਕਿਸ ਤਰ੍ਹਾਂ ਪ੍ਰੋਸੈਸ ਕਰ ਰਿਹਾ ਹੈ।
ਇੰਨਾ ਹੀ ਨਹੀਂ ਇਹ ਜਾਣਕਾਰੀ ਕਿਸ ਲਈ ਵਰਤੀ ਜਾਵੇਗੀ ਅਤੇ ਇਸਦੇ ਪ੍ਰੋਸੈਸ ਕਰਨ ਦੇ ਤਰੀਕੇ ਬਾਰੇ ਵੀ ਕੰਟਰੋਲਰ ਹੀ ਜਾਣਕਾਰੀ ਲੈਂਦਾ ਹੈ।
ਕਿਸੇ ਸਮੱਸਿਆਂ ਤੋਂ ਬਚਣ ਲਈ ਤੁਹਾਡੀ ਨਿੱਜੀ ਜਾਣਕਾਰੀ ਨੂੰ ਸਿਰਫ਼ ਬੀਬੀਸੀ ਵੱਲੋਂ ਇਸ ਨਿੱਜੀ ਨੋਟਿਸ ਵਿੱਚ ਨਿਰਧਾਰਤ ਉਦੇਸ਼ਾਂ ਲਈ ਇਕੱਠਾ ਕੀਤਾ ਜਾਵੇਗਾ ਅਤੇ ਪ੍ਰੋਸੈਸ ਕੀਤਾ ਜਾਵੇਗਾ, ਜੋ ਬੀਬੀਸੀ ਵੱਟਸਐੱਪ ਚੈਨਲ ਵਿੱਚ ਸ਼ਾਮਲ ਹੋ ਰਿਹਾ ਹੈ ਅਤੇ ਇਸਦਾ ਅਨੁਸਰਣ ਕਰ ਰਿਹਾ ਹੈ।
ਹਰੇਕ ਕੰਟਰੋਲਰ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਡਾਟਾ ਸੁਰੱਖਿਆ ਕਾਨੂੰਨ ਦੀ ਪਾਲਣਾ ਕਰੇ ਤੇ ਇਸ ਨਾਲ ਇਤਫਾਕ ਰੱਖੇ।
ਤੁਹਾਡੇ ਨਿੱਜੀ ਡਾਟਾ ਨੂੰ ਪ੍ਰੋਸੈਸ ਕਰਨ ਦਾ ਕਾਨੂੰਨੀ ਅਧਾਰ
ਅਸੀਂ ਤੁਹਾਡੇ ਨਿੱਜੀ ਡਾਟਾ ਦੀ ਵਰਤੋਂ ਕਰਨ ਲਈ ਸਹਿਮਤੀ 'ਤੇ ਭਰੋਸਾ ਕਰਦੇ ਹਾਂ।
ਇਹ ਇਸ ਲਈ ਹੈ ਕਿਉਂਕਿ ਤੁਸੀਂ ਸਾਡੇ ਵੱਟਸਐਪ ਚੈਨਲਾਂ ਦੇ ਪ੍ਰਸਾਰਣ ਨੂੰ ਦੇਖਣ ਦੀ ਚੋਣ ਉਤਸ਼ਾਹ ਨਾਲ ਕੀਤੀ ਹੈ।
ਜੇਕਰ ਤੁਸੀਂ ਇਨ੍ਹਾਂ ਪ੍ਰਸਾਰਣਾਂ ਨੂੰ ਦੇਖਣਾ ਬੰਦ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਿਸੇ ਵੀ ਸਮੇਂ ਚੈਨਲ ਨੂੰ ਹਟਾ ਸਕਦੇ ਹੋ ਅਤੇ ਇਸ ਨੂੰ ਦਿੱਤੀ ਸਹਿਮਤੀ ਵਾਪਸ ਲੈ ਸਕਦੇ ਹੋ।
ਆਪਣੀ ਜਾਣਕਾਰੀ ਸਾਂਝੀ ਕਰਨਾ
ਬੀਬੀਸੀ ਤੁਹਾਡੀ ਇਜਾਜ਼ਤ ਤੋਂ ਬਿਨਾਂ ਕਿਸੇ ਤੀਜੀ ਧਿਰ ਨਾਲ ਤੁਹਾਡਾ ਨਿੱਜੀ ਡਾਟਾ ਸਾਂਝਾ ਨਹੀਂ ਕਰੇਗਾ।
ਤੁਹਾਡੀ ਜਾਣਕਾਰੀ ਨੂੰ ਬਰਕਰਾਰ ਰੱਖਿਆ ਜਾਵੇਗਾ।
ਬੀਬੀਸੀ ਤੁਹਾਡੇ ਨਿੱਜੀ ਡਾਟਾ ਨੂੰ ਉਸ ਸਮੇਂ ਤੱਕ ਹੀ ਪ੍ਰੋਸੈਸ ਕਰੇਗਾ, ਜਦੋਂ ਤੱਕ ਇਸ ਨਿੱਜੀ ਨੋਟਿਸ ਵਿੱਚ ਨਿਰਧਾਰਤ ਉਦੇਸ਼ਾਂ ਨੂੰ ਪੂਰਾ ਕਰਨਾ ਜ਼ਰੂਰੀ ਹੈ।
ਤੁਹਾਡੇ ਅਧਿਕਾਰ ਅਤੇ ਹੋਰ ਜਾਣਕਾਰੀ
ਤੁਹਾਡੇ ਕੋਲ ਯੂਕੇ ਡਾਟਾ ਸੁਰੱਖਿਆ ਕਾਨੂੰਨ ਦੇ ਤਹਿਤ ਅਧਿਕਾਰ ਹਨ।
ਤੁਸੀਂ ਬੀਬੀਸੀ ਵੱਲੋਂ ਤੁਹਾਡੇ ਬਾਰੇ ਸਟੋਰ ਕੀਤੇ ਡਾਟਾ ਦੀ ਇੱਕ ਕਾਪੀ ਲੈਣ ਲਈ ਬੇਨਤੀ ਕਰ ਸਕਦੇ ਹੋ ਜਦੋਂ ਤੱਕ ਅਸੀਂ ਇਹ ਡਾਟਾ ਰੱਖਦੇ ਹਾਂ। ਇਸ ਵਿੱਚ ਤੁਹਾਡਾ ਬੀਬੀਸੀ ਖਾਤਾ ਡਾਟਾ ਅਤੇ ਉੱਪਰ ਦੱਸਿਆ ਗਿਆ ਡਾਟਾ ਸ਼ਾਮਲ ਹੁੰਦਾ ਹੈ।
ਤੁਸੀਂ ਸਾਡੀ ਈਮੇਲ ਆਈਡੀ [email protected]. ਰਾਹੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ।
ਜੇਕਰ ਤੁਹਾਡੇ ਕੋਈ ਸਵਾਲ ਹਨ ਜਾਂ ਤੁਸੀਂ ਆਪਣੇ ਅਧਿਕਾਰਾਂ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ http://www.bbc.co.uk/privacy 'ਤੇ ਬੀਬੀਸੀ ਦੀ ਨਿੱਜਤਾ ਅਤੇ ਕੂਕੀਜ਼ ਨੀਤੀ 'ਤੇ ਜਾਓ ਅਤੇ ਜਾਣਕਾਰੀ ਹਾਸਲ ਕਰੋ।
ਜੇਕਰ ਤੁਹਾਨੂੰ ਬੀਬੀਸੀ ਦੁਆਰਾ ਤੁਹਾਡੀ ਨਿੱਜੀ ਜਾਣਕਾਰੀ ਨੂੰ ਸੰਭਾਲਣ ਦੇ ਤਰੀਕੇ ਬਾਰੇ ਚਿੰਤਾ ਹੈ, ਤਾਂ ਤੁਸੀਂ ਯੂਕੇ ਵਿੱਚ ਸੁਪਰਵਾਈਜ਼ਰੀ ਅਥਾਰਟੀ, ਸੂਚਨਾ ਕਮਿਸ਼ਨਰ ਦਫ਼ਤਰ (ICO) https://ico.org.uk/ ਕੋਲ ਆਪਣੀ ਚਿੰਤਾ ਦਰਜ ਕਰਵਾ ਸਕਦੇ ਹੋ।
ਇਸ ਨਿੱਜਤਾ ਨੋਟਿਸ ਨੂੰ ਅੱਪਡੇਟ ਕਰ ਰਹੇ ਹਾਂ।
ਜੇਕਰ ਅਸੀਂ ਤੁਹਾਡੇ ਨਿੱਜੀ ਡਾਟਾ ਦੀ ਵਰਤੋਂ ਕਰਨ ਦੇ ਤਰੀਕੇ ਵਿੱਚ ਅਹਿਮ ਤਬਦੀਲੀਆਂ ਕਰਦੇ ਹਾਂ ਤਾਂ ਅਸੀਂ ਨਿੱਜਤਾ ਨੋਟਿਸ ਨੂੰ ਸੋਧਾਂਗੇ।












