You’re viewing a text-only version of this website that uses less data. View the main version of the website including all images and videos.
ਓਡੀਸ਼ਾ ਰੇਲ ਹਾਦਸਾ: ਭਾਰਤ 'ਚ ਰੇਲ ਗੱਡੀਆਂ ਦੇ ਪਟੜੀਆਂ ਤੋਂ ਉਤਰਨ ਦੇ 5 ਕਾਰਨ, ਕੀ ਹੈ ਹੱਲ
- ਲੇਖਕ, ਸੌਤਿਕ ਬਿਸਵਾਸ
- ਰੋਲ, ਬੀਬੀਸੀ ਪੱਤਰਕਾਰ
ਓਡੀਸ਼ਾ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਹੋਏ ਇੱਕ ਖ਼ਤਰਨਾਕ ਰੇਲ ਹਾਦਸੇ ਦੇ ਕਾਰਨਾਂ ਬਾਰੇ ਬਹੁਤ ਸਾਰੇ ਸਵਾਲਾਂ ਦੇ ਹਾਲੇ ਜਵਾਬ ਨਹੀਂ ਮਿਲ ਰਹੇ। ਇਸ ਹਾਦਸੇ ਵਿੱਚ ਘੱਟੋ-ਘੱਟ 288 ਲੋਕ ਮਾਰੇ ਗਏ ਅਤੇ 1000 ਜ਼ਖਮੀ ਹੋਏ ਹਨ।
ਰਿਪੋਰਟਾਂ ਦੇ ਅਨੁਸਾਰ, ਪੂਰਬੀ ਸੂਬੇ ਓਡੀਸ਼ਾ ਵਿੱਚ ਇੱਕ ਛੋਟੇ ਸਟੇਸ਼ਨ ਦੇ ਨੇੜੇ ਦੋ ਹਾਈ ਸਪੀਡ ਯਾਤਰੀ ਰੇਲਗੱਡੀਆਂ ਅਤੇ ਇੱਕ ਮਾਲ ਗੱਡੀ ਇੱਕ "ਤੀਹਰੀ ਦੁਰਘਟਨਾ" ਵਿੱਚ ਸ਼ਾਮਲ ਸਨ।
ਉਨ੍ਹਾਂ ਵਿੱਚੋਂ ਇੱਕ ਯਾਤਰੀ ਗੱਡੀ ਖੜ੍ਹੀ ਮਾਲ ਗੱਡੀ ਨਾਲ ਟਕਰਾ ਗਈ ਅਤੇ ਇਸਦੇ ਡੱਬੇ ਤੀਜੀ ਪਟੜੀ 'ਤੇ ਪਲਟ ਗਏ, ਜਿਸ ਕਾਰਨ ਆਉਣ ਵਾਲੀ ਰੇਲਗੱਡੀ ਪਟੜੀ ਤੋਂ ਉਤਰ ਗਈ।
ਸਿਰਫ਼ ਇੱਕ ਵਿਆਪਕ ਜਾਂਚ ਹੀ ਘਟਨਾ ਦੇ ਪਿੱਛੇ ਦੀ ਸੱਚਾਈ ਨੂੰ ਉਜਾਗਰ ਕਰਨ ਵਿੱਚ ਮਦਦ ਕਰੇਗੀ। ਫਿਰ ਵੀ ਇਸ ਨੇ ਇੱਕ ਵਾਰ ਫੇਰ ਭਾਰਤ ਵਿੱਚ ਰੇਲਵੇ ਸੁਰੱਖਿਆ ਬਾਰੇ ਤਾਜ਼ਾ ਚਿੰਤਾਵਾਂ ਨੂੰ ਉਜਾਗਰ ਕੀਤਾ ਹੈ।
ਭਾਰਤ ਵਿੱਚ ਵਿਸ਼ਾਲ ਰੇਲਵੇ ਪ੍ਰਣਾਲੀ ਹੈ, ਜੋ ਦੁਨੀਆ ਦੀਆਂ ਸਭ ਤੋਂ ਵੱਡੀਆਂ ਵਿਵਸਥਾਵਾਂ ਵਿੱਚੋਂ ਇੱਕ ਵਜੋਂ ਜਾਣੀ ਜਾਂਦੀ ਹੈ। ਇੱਥੇ ਢਾਈ ਕਰੋੜ ਲੋਕ ਸਲਾਨਾ ਸਫ਼ਰ ਕਰਦੇ ਹਨ। ਇਸ ਦਾ ਜਾਲ 1,00,000 ਕਿਲੋਮੀਟਰ ਤੋਂ ਵੱਧ ਦੇ ਇਲਾਕੇ ਵਿੱਚ ਫੈਲਿਆ ਹੋਇਆ ਹੈ।
ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਨੁਸਾਰ,ਪਿਛਲੇ ਸਾਲ ਲਗਭਗ 5,200 ਕਿਲੋਮੀਟਰ ਨਵੀਂ ਪਟੜੀਆਂ ਵਿਛਾਈਆਂ ਗਈਆਂ ਸਨ ਅਤੇ ਸਾਲ 8,000 ਕਿਲੋਮੀਟਰ ਪਟੜੀਆਂ ਨੂੰ ਵੀ ਅਪਗ੍ਰੇਡ ਕੀਤਾ ਜਾ ਰਿਹਾ ਹੈ।
ਵੈਸ਼ਨਵ ਨੇ ਹਾਲ ਹੀ ਵਿੱਚ ਕਿਹਾ ਸੀ ਕਿ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਚੱਲਣ ਵਾਲੀਆਂ ਰੇਲਗੱਡੀਆਂ ਨੂੰ ਅਨੁਕੂਲ ਬਣਾਉਣ ਲਈ ਜ਼ਿਆਦਾਤਰ ਪਟੜੀਆਂ ਨੂੰ ਅੱਪਗਰੇਡ ਕੀਤਾ ਜਾ ਰਿਹਾ ਹੈ।
ਇਸ ਦੇ ਨਾਲ ਹੀ ਇੱਕ ਮਹੱਤਵਪੂਰਨ ਹਿੱਸੇ ਨੂੰ 130 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਲਈ ਵਧਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾਂ ਇੱਕ ਮਹੱਤਵਪੂਰਨ ਹਿੱਸੇ ਨੂੰ ਤਿਆਰ ਕੀਤਾ ਜਾ ਰਿਹਾ ਹੈ, ਜੋ 160 ਕਿਲੋਮੀਟਰ ਪ੍ਰਤੀ ਘੰਟਾ ਲਈ ਹੋਵੇਗਾ।
ਸਪੱਸ਼ਟ ਹੈ ਕਿ ਇਹ ਦੇਸ਼ ਭਰ ਵਿੱਚ ਤੇਜ਼ ਰੇਲ ਗੱਡੀਆਂ ਚਲਾਉਣਾ ਸਰਕਾਰ ਦੀਆਂ ਯੋਜਨਾਵਾਂ ਦਾ ਹਿੱਸਾ ਹੈ। ਇਸ ਦੇ ਨਾਲ ਹੀ ਵਿੱਤੀ ਰਾਜਧਾਨੀ ਮੁੰਬਈ ਅਤੇ ਅਹਿਮਦਾਬਾਦ ਸ਼ਹਿਰ ਦੇ ਵਿਚਕਾਰ ਇੱਕ ਹਾਈ-ਸਪੀਡ ਲਾਈਨ ਬਣਾਈ ਜਾ ਰਹੀ ਹੈ।
ਰੇਲਵੇ ਬੋਰਡ ਦੇ ਸਾਬਕਾ ਚੇਅਰਮੈਨ, ਵਿਵੇਕ ਸਹਾਏ ਨੇ ਮੈਨੂੰ ਦੱਸਿਆ ਕਿ, "ਰੇਲਵੇ ਲਈ ਗੱਡੀਆਂ ਦਾ ਪਟੜੀ ਤੋਂ ਉਤਰਨਾ ਇੱਕ "ਡਰ" ਬਣਿਆ ਹੋਇਆ ਹੈ।
ਇਹ ਵੀ ਪੜ੍ਹੋ-
ਰੇਲ ਹਾਦਸਿਆਂ ਦੇ ਅੰਕੜੇ ਕੀ ਕਹਿੰਦੇ ਹਨ?
ਇੱਕ ਰੇਲ ਗੱਡੀ ਕਈ ਕਾਰਨਾਂ ਕਰਕੇ ਪਟੜੀ ਤੋਂ ਉਤਰ ਸਕਦੀ ਹੈ “ਇਸ ਵਿੱਚ ਪਟੜੀ ਦਾ ਖ਼ਰਾਬ ਹੋਣਾ ਹੋ ਸਕਦਾ ਹੈ, ਇੱਕ ਕੋਚ ਨੁਕਸਦਾਰ ਹੋ ਸਕਦਾ ਹੈ ਅਤੇ ਗੱਡੀ ਚਲਾਉਣ ਵਿੱਚ ਗ਼ਲਤੀ ਹੋ ਸਕਦੀ ਹੈ।”
ਸਾਲ 2019-20 ਲਈ ਇੱਕ ਸਰਕਾਰੀ ਰੇਲਵੇ ਸੁਰੱਖਿਆ ਰਿਪੋਰਟ ਵਿੱਚ ਮੁਤਾਬਕ 70% ਰੇਲ ਹਾਦਸਿਆਂ ਲਈ ਪਟੜੀ ਤੋਂ ਉਤਰਨਾ ਜ਼ਿੰਮੇਵਾਰ ਰਿਹਾ, ਜੋ ਕਿ ਪਿਛਲੇ ਸਾਲ 68% ਸੀ। (ਰੇਲ ਗੱਡੀ ਨੂੰ ਅੱਗ ਅਤੇ ਟੱਕਰ ਕੁੱਲ ਹਾਦਸਿਆਂ ਲਈ ਕ੍ਰਮਵਾਰ 14% ਅਤੇ 8% ਜ਼ਿੰਮੇਵਾਰ ਸੀ)।
ਸਾਲ ਵਿੱਚ ਹੋਏ ਹਾਦਸਿਆਂ ਦੇ ਮੁਲਾਂਕਣ ਦੀ ਰਿਪੋਰਟ ਮੁਤਾਬਕ ਦੌਰਾਨ 40 ਰੇਲਾਂ ਪਟੜੀ ਤੋਂ ਉਤਰਦੀਆਂ ਹਨ, ਜਿਨਾਂ ਵਿੱਚ 33 ਯਾਤਰੀ ਰੇਲਗੱਡੀਆਂ ਅਤੇ ਸੱਤ ਮਾਲ ਗੱਡੀਆਂ ਸ਼ਾਮਿਲ ਹਨ। ਇਹਨਾਂ ਵਿੱਚੋਂ 17 ਪਟੜੀ ਤੋਂ ਉਤਰੀਆਂ ਹਨ, ਜਿਨਾਂ ਦੇ ਕਾਰਨ ਪਟੜੀ ਦਾ "ਖਰਾਬ" ਹੋਣਾ ਸ਼ਾਮਲ ਹੋ ਸਕਦਾ ਹੈ।
ਰਿਪੋਰਟ ਅਨੁਸਾਰ ਰੇਲ ਗੱਡੀਆਂ ਦੇ ਇੰਜਣ, ਡੱਬਿਆਂ, ਡੱਬਿਆਂ ਵਿੱਚ ਖ਼ਰਾਬੀ ਕਾਰਨ ਸਿਰਫ਼ 9 ਘਟਨਾਵਾਂ ਹੀ ਹੋਈਆਂ।
ਓਡੀਸ਼ਾ ਰੇਲ ਹਾਦਸੇ ਬਾਰੇ ਖਾਸ ਗੱਲਾਂ:
- ਸ਼ੁੱਕਰਵਾਰ, 02 ਜੂਨ 2023 ਨੂੰ ਸ਼ਾਮ 7 ਵਜੇ ਦੇ ਕਰੀਬ ਤਿੰਨ ਟਰੇਨਾਂ ਹਾਦਸੇ ਦਾ ਸ਼ਿਕਾਰ ਹੋਈਆਂ।
- ਇਹ ਹਾਦਸਾ ਓਡੀਸ਼ਾ ਦੇ ਬਾਲਾਸੋਰ ਨੇੜੇ ਬਹਾਨਗਾ ਬਾਜ਼ਾਰ ਸਟੇਸ਼ਨ ਨੇੜੇ ਵਾਪਰਿਆ।
- ਇਸ ਹਾਦਸੇ ਵਿੱਚ ਸ਼ਾਲੀਮਾਰ-ਕੋਰੋਮੰਡਲ ਐਕਸਪ੍ਰੈਸ, ਯਸ਼ਵੰਤਪੁਰ-ਹਾਵੜਾ ਐਕਸਪ੍ਰੈਸ ਦੇ ਕਈ ਡੱਬੇ ਪੱਟੜੀ ਤੋਂ ਉਤਰ ਗਏ। ਇਸ ਹਾਦਸੇ ਦੀ ਲਪੇਟ 'ਚ ਇੱਕ ਮਾਲ ਗੱਡੀ ਵੀ ਆ ਗਈ।
- ਇਸ ਹਾਦਸੇ 'ਚ ਹੁਣ ਤੱਕ 288 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ ਜ਼ਖਮੀਆਂ ਦੀ ਗਿਣਤੀ 1000 ਤੋਂ ਵੱਧ ਹੈ।
- ਇਸ ਕਾਰਨ 48 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਜਦਕਿ 39 ਟਰੇਨਾਂ ਦੇ ਰੂਟ ਬਦਲੇ ਗਏ ਹਨ।
ਰੇਲਵੇ ਟਰੈਕ ਦੀ ਜਾਂਚ ਬਾਰੇ ਸਿਫ਼ਾਰਸ਼ਾਂ
ਧਾਤੂ ਦੀਆਂ ਬਣੀਆਂ ਰੇਲ ਪਟੜੀਆਂ ਗਰਮੀਆਂ ਦੇ ਮਹੀਨਿਆਂ ਦੌਰਾਨ ਫੈਲਦੀਆਂ ਹਨ ਅਤੇ ਤਾਪਮਾਨ ਵਿੱਚ ਉਤਰਾਅ-ਚੜ੍ਹਾਅ ਕਾਰਨ ਸਰਦੀਆਂ ਵਿੱਚ ਸੁੰਗੜ ਜਾਂਦੀਆਂ ਹਨ।
ਉਹਨਾਂ ਨੂੰ ਨਿਯਮਤ ਰੱਖ-ਰਖਾਅ ਦੀ ਲੋੜ ਹੁੰਦੀ ਹੈ, ਇਸ ਵਿੱਚ ਢਿੱਲੀਆਂ ਪਟੜੀਆਂ ਦੇ ਹਿੱਸਿਆਂ ਨੂੰ ਕੱਸਣਾ, ਸਲੀਪਰਾਂ ਨੂੰ ਬਦਲਣਾ ਸ਼ਾਮਿਲ ਹੁੰਦਾ ਹੈ। ਅਜਿਹੀਆਂ ਪਟੜੀਆਂ ਦੀ ਜਾਂਚ ਪੈਦਲ, ਟਰਾਲੀਆਂ, ਲੋਕੋਮੋਟਿਵ ਅਤੇ ਪਿਛਲੇ ਵਾਹਨਾਂ ਨਾਲ ਕੀਤੀ ਜਾਂਦੀ ਹੈ।
ਇਹ ਸਿਫ਼ਾਰਸ਼ ਕੀਤੀ ਜਾਂਦੀ ਹੈ ਕਿ ਪਟੜੀ ਰਿਕਾਰਡਿੰਗ ਕਾਰਾਂ ਹਰ ਤਿੰਨ ਮਹੀਨਿਆਂ ਵਿੱਚ ਘੱਟੋ-ਘੱਟ ਇੱਕ ਵਾਰ 110 ਕਿਲੋਮੀਟਰ ਤੋਂ 130 ਕਿਲੋਮੀਟਰ ਪ੍ਰਤੀ ਘੰਟਾ ਤੱਕ ਦੀ ਸਪੀਡ ਨੂੰ ਕਾਇਮ ਰੱਖਣ ਲਈ ਬਣਾਈਆਂ ਗਈਆਂ ਪਟੜੀਆਂ ਦੀ ਢਾਂਚਾਗਤ ਅਤੇ ਜਿਓਮੈਟ੍ਰਿਕਲ ਇਕਸਾਰਤਾ ਲਈ ਮੁਲਾਂਕਣ ਕਰਨ।
ਸੰਘੀ ਆਡੀਟਰਾਂ ’ਚ ਕੀ ਆਇਆ ਸੀ?
ਅਪ੍ਰੈਲ 2017 ਅਤੇ ਮਾਰਚ 2021 ਵਿਚਕਾਰ ਕੇਂਦਰੀ ਆਡੀਟਰਾਂ ਵੱਲੋਂ ਪਟੜੀ ਤੋਂ ਉਤਰਨ ਦੀ ਇੱਕ ਰਿਪੋਰਟ ਵਿੱਚ ਕੁਝ ਪਰੇਸ਼ਾਨ ਕਰਨ ਵਾਲੇ ਨਤੀਜੇ ਆਏ ਸਨ। ਇਹ ਹੇਠ ਲਿਖੇ ਹਨ:
- ਰਿਪੋਰਟ ਮੁਤਾਬਕ ਟਰੈਕਾਂ ਦੀ ਜਿਓਮੈਟ੍ਰਿਕਲ ਅਤੇ ਢਾਂਚਾਗਤ ਸਥਿਤੀਆਂ ਦਾ ਮੁਲਾਂਕਣ ਕਰਨ ਲਈ ਲੋੜੀਂਦੀਆਂ ਪਟੜੀ ਰਿਕਾਰਡਿੰਗ ਕਾਰਾਂ ਵੱਲੋਂ "ਨਿਰੀਖਣ ਵਿੱਚ 30% ਤੋਂ 100% ਤੱਕ ਦੀਆਂ ਕਮੀਆਂ" ਸਨ।
- ਪਟੜੀ ਤੋਂ ਉਤਰਨ ਵਾਲੇ ਹਾਦਸਿਆਂ ਦੀਆਂ 1,129 ਜਾਂਚ ਰਿਪੋਰਟਾਂ ਦੇ ਅਧਿਐਨ ਮੁਤਾਬਕ ਦੋ ਦਰਜਨ "ਫੈਕਟਰ” ਜ਼ਿੰਮੇਵਾਰ ਸਨ।
- ਪਟੜੀ ਤੋਂ ਉਤਰਨ ਦਾ ਇੱਕ ਵੱਡਾ ਕਾਰਨ ਟਰੈਕਾਂ ਦੇ ਰੱਖ-ਰਖਾਅ (171 ਕੇਸਾਂ) ਨਾਲ ਸਬੰਧਤ ਸੀ।
- ਤਕਨੀਕੀ ਕਾਰਨਾਂ ਕਰਕੇ ਪਟੜੀ ਤੋਂ ਉਤਰਨ ਦੇ 180 ਤੋਂ ਵੱਧ ਮਾਮਲੇ ਸਨ। ਇਨ੍ਹਾਂ ਵਿੱਚੋਂ ਇੱਕ ਤਿਹਾਈ ਤੋਂ ਵੱਧ ਕੋਚਾਂ ਅਤੇ ਵੈਗਨਾਂ ਵਿੱਚ ਨੁਕਸ ਕਾਰਨ ਸਨ।
- "ਖਰਾਬ ਡਰਾਈਵਿੰਗ ਅਤੇ ਓਵਰ-ਸਪੀਡਿੰਗ" ਪਟੜੀ ਤੋਂ ਉਤਰਨ ਲਈ ਜ਼ਿੰਮੇਵਾਰ ਹੋਰ ਪ੍ਰਮੁੱਖ ਕਾਰਨਾਂ ਵਿੱਚ ਸ਼ਾਮਿਲ ਸਨ।
ਹਾਦਸੇ ਦੀ ਜਾਂਚ ਤੇ ਕਾਰਨ
ਜਾਂਚ ਤੋਂ ਹੀ ਪਤਾ ਲੱਗੇਗਾ ਕਿ ਕੋਰੋਮੰਡਲ ਐਕਸਪ੍ਰੈਸ ਪਟੜੀ ਤੋਂ ਕਿਉਂ ਉਤਰੀ?
ਭਾਰਤੀ ਰੇਲ ਗੱਡੀਆਂ 'ਤੇ ਟਕਰਾਅ ਵਿਰੋਧੀ ਯੰਤਰਾਂ ਨੂੰ ਸਥਾਪਿਤ ਕਰਨ ਬਾਰੇ ਬਹੁਤ ਚਰਚਾ ਕੀਤੀ ਗਈ ਹੈ।
ਪਰ ਇੱਕ ਰੇਲਵੇ ਅਧਿਕਾਰੀ ਦੇ ਅਨੁਸਾਰ, ਸਿਸਟਮ ਹੁਣ ਸਿਰਫ ਦੋ ਮੁੱਖ ਮਾਰਗਾਂ, ਦਿੱਲੀ-ਕੋਲਕਾਤਾ ਅਤੇ ਦਿੱਲੀ -ਮੁੰਬਈ ਵਿਚਕਾਰ ਲਗਾਇਆ ਜਾ ਰਿਹਾ ਹੈ।
ਇਹ ਵੀ ਸਪੱਸ਼ਟ ਨਹੀਂ ਹੈ ਕਿ ਕੋਰੋਮੰਡਲ ਐਕਸਪ੍ਰੈਸ ਦੇ ਪਟੜੀ ਤੋਂ ਉਤਰਨ ਅਤੇ ਸ਼ਾਲੀਮਾਰ ਰੇਲਗੱਡੀ ਦੇ ਪਟੜੀ ਤੋਂ ਹੇਠਾਂ ਡਿੱਗਣ ਵਿਚਕਾਰ ਕਿੰਨਾ ਸਮਾਂ ਬੀਤਿਆ।
ਸਾਲ 2010 ਵਿੱਚ ਪੱਛਮੀ ਬੰਗਾਲ ਵਿੱਚ ਇੱਕ ਯਾਤਰੀ ਰੇਲਗੱਡੀ ਦੇ ਪਟੜੀ ਤੋਂ ਉਤਰਨ ਅਤੇ ਇੱਕ ਆ ਰਹੀ ਮਾਲ ਗੱਡੀ ਨਾਲ ਟਕਰਾ ਜਾਣ ਕਾਰਨ 150 ਤੋਂ ਵੱਧ ਲੋਕ ਮਾਰੇ ਗਏ ਸਨ।
ਜਾਂਚਕਰਤਾਵਾਂ ਨੇ ਕਿਹਾ ਕਿ ਮਾਓਵਾਦੀਆਂ ਨੇ ਟਰੈਕ ਦੀ ਤੋੜ-ਭੰਨ ਕੀਤੀ ਸੀ, ਜਿਸ ਕਾਰਨ ਕੋਲਕਾਤਾ-ਮੁੰਬਈ ਯਾਤਰੀ ਰੇਲਗੱਡੀ ਪਟੜੀ ਤੋਂ ਉਤਰ ਗਈ ਸੀ, ਇਸ ਦੇ ਪੰਜ ਡੱਬੇ ਆ ਰਹੀਆਂ ਮਾਲ ਗੱਡੀਆਂ ਦੇ ਰਸਤੇ ਵਿੱਚ ਡਿੱਗ ਗਏ ਸਨ। ਸ਼ੁੱਕਰਵਾਰ ਨੂੰ ਹੋਏ ਹਾਦਸੇ 'ਚ ਹਾਲੇ ਤੱਕ ਕਿਸੇ ਭੰਨਤੋੜ ਦਾ ਕੋਈ ਸੰਕੇਤ ਨਹੀਂ ਮਿਲਿਆ ਹੈ।
ਸੰਦੇਵਨਸ਼ੀਲ ਇਲਾਕੇ ਤੇ ਨਿਰਦੇਸ਼
ਰੇਲਵੇ ਦੇ ਅਨੁਸਾਰ, 2021-22 ਦੌਰਾਨ 34 "ਮਹੱਤਵਪੂਰਨ ਰੇਲ ਹਾਦਸੇ" ਹੋਏ ਇਹਨਾਂ ਵਿੱਚ ਟਕਰਾਅ, ਪਟੜੀ ਤੋਂ ਉਤਰਨਾ, ਰੇਲ ਗੱਡੀਆਂ ਵਿੱਚ ਅੱਗ ਜਾਂ ਧਮਾਕਾ, ਸੜਕੀ ਵਾਹਨਾਂ ਦਾ ਰੇਲਗੱਡੀਆਂ ਨਾਲ ਟਕਰਾਉਣਾ ਸ਼ਾਮਲ ਹੈ।
ਇਹ ਪਿਛਲੇ ਸਾਲ ਦੌਰਾਨ ਵਾਪਰੇ 27 ਹਾਦਸਿਆਂ ਨਾਲੋਂ ਵੱਧ ਹਨ।
‘ਦਿ ਹਿੰਦੂ’ ਅਖ਼ਬਾਰ ਨੇ 31 ਮਈ ਨੂੰ ਰਿਪੋਰਟ ਵਿੱਚ ਲਿਖਿਆ ਸੀ ਕਿ 2022-2023 ਵਿੱਚ ਅਜਿਹੇ ਹਾਦਸਿਆਂ ਦੀ ਗਿਣਤੀ ਵਧ ਕੇ 48 ਹੋ ਗਈ ਹੈ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਰੇਲਵੇ ਅਧਿਕਾਰੀ ਵਧ ਰਹੇ ਹਾਦਸਿਆਂ ਤੋਂ ਚਿੰਤਤ ਸਨ।
ਉਨ੍ਹਾਂ ਨੇ ਆਪਣੇ ਸੀਨੀਅਰ ਮੈਨੇਜਰ ਨੂੰਕਿਹਾ ਹੈ ਕਿ "ਚਾਲਕ ਦਲ ਦੇ ਕੰਮ ਦੇ ਘੰਟਿਆਂ ਦਾ ਗੰਭੀਰ ਵਿਸ਼ਲੇਸ਼ਣ ਕਰਨ, ਖਾਸ ਕਰਕੇ ਈਸਟ ਕੋਸਟ ਰੇਲਵੇ ਅਤੇ ਦੱਖਣ ਪੂਰਬੀ ਮੱਧ ਰੇਲਵੇ ਵਿੱਚ। ਇਸ ਲਈ ਤੁਰੰਤ ਸੁਧਾਰਾਤਮਕ ਕਾਰਵਾਈ ਲਈ ਕਿਹਾ ਸੀ।"
ਸ਼ੁੱਕਰਵਾਰ ਸ਼ਾਮ ਦੇ ਹਾਦਸੇ ਵਾਲੀ ਥਾਂ ਈਸਟ ਕੋਸਟ ਰੇਲਵੇ ਜ਼ੋਨ ਦੇ ਖੇਤਰ ਵਿੱਚ ਵਾਪਰੀ ਹੈ।