ਕੀ ਸ਼ਹਿਦ ਨੂੰ ਖੰਡ ਦੀ ਥਾਂ ਖ਼ੁਰਾਕ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ, ਮਾਹਿਰ ਕੀ ਕਹਿੰਦੇ ਹਨ

ਸ਼ਹਿਦ ਸੁਨਿਹਰੇ ਰੰਗ ਦਾ ਉਹ ਤਰਲ ਪਦਾਰਥ ਹੈ ਜਿਸ ਨੂੰ ਕਿ ਮਧੂ ਮੱਖੀਆ ਬਣਾਉਂਦੀਆਂ ਹਨ।

ਮਧੂ ਮੱਖੀਆਂ ਇਸ ਮਿੱਠੇ ਅਤੇ ਸਵਾਦਲੇ ਤਰਲ ਨੂੰ ਫੁੱਲਦਾਰ ਬੂਟਿਆਂ ਤੋਂ ਇਕੱਠਾ ਕਰਦੀਆਂ ਹਨ।

ਇਸ ਨੂੰ ਸ਼ਹਿਦ ਦੇ ਛੱਤੇ ਵਿੱਚ ਮਧੂਮੱਖੀਆਂ ਲਈ ਸਰਦੀਆਂ ਵਿੱਚ ਖ਼ੁਰਾਕ ਵਜੋਂ ਵੀ ਰੱਖਿਆ ਜਾਂਦਾ ਹੈ।

ਪੁਰਾਤਨ ਸਮੇਂ ਵਿੱਚ ਗਰੀਸ ਵਿੱਚ ਸ਼ਹਿਦ ਨੂੰ ‘ਰੱਬ ਦਾ ਖਾਣਾ’ ਵੀ ਕਿਹਾ ਜਾਂਦਾ ਸੀ ਜਦਕਿ ਚੀਨ ਵਿੱਚ ਇਸ ਨੂੰ ਇੱਕ ਦਵਾਈ ਕਿਹਾ ਜਾਂਦਾ ਸੀ।

ਸ਼ਹਿਦ ਵਿੱਚ ਪੋਸ਼ਕ ਤੱਤ

ਸ਼ੁੱਧ ਸਹਿਦ ਵਿੱਚ ਅਮੀਨੋ ਐਸਿਡ, ਐਂਟੀਓਕਸੀਡੈਂਟਸ, ਵਿਟਾਮਿਨ, ਮਿਨਰਲ ਅਤੇ ਸ਼ੂਗਰ ਹੁੰਦੀ ਹੈ।

ਇਸ ਵਿੱਚ ਕਾਫੀ ਮਾਤਰਾ ਵਿੱਚ ਫਰੂਕਟੋਸ ਹੁੰਦਾ ਹੈ ਜੋ ਇਸ ਨੂੰ ਖੰਡ ਨਾਲੋਂ ਵੀ ਮਿੱਠਾ ਬਣਾਉਂਦਾ ਹੈ।

ਪਰ ਇਹ ਗਲਾਈਸੇਮਿਕ ਇੰਡੈਕਸ ਵਿੱਚ ਖੰਡ ਨਾਲੋਂ ਥੱਲੇ ਹੈ।

ਇਹ ਇੰਡੈਕਸ ਉਨ੍ਹਾਂ ਖਾਣਿਆਂ ਦਾ ਰੇਟਿੰਗ ਸਿਸਟਮ ਹੈ ਜਿਨ੍ਹਾਂ ਵਿੱਚ ਕਾਰਬੋਹਾਈਡ੍ਰੇਟਸ ਦੀ ਮਾਤਰਾ ਵੱਧ ਹੂਮਦੀ ਹੈ।

ਇਹ ਦਰਸਾਉਂਦਾ ਹੈ ਕਿ ਕਿਵੇਂ ਤੁਹਾਡਾ ਖਾਣਾ ਤੇਜ਼ੀ ਨਾਲ ਤੁਹਾਡੀ ਬਲੱਡ ਸ਼ੂਗਰ (ਗਲੂਕੋਜ਼) ਪੱਧਰ ਉੱਤੇ ਅਸਰ ਪਾਉਂਦਾ ਹੈ।

ਇੱਕ ਚਮੱਚ ਸ਼ਹਿਦ ਵਿੱਚ (20 ਗ੍ਰਾਮ ਸ਼ਹਿਦ)

58 ਕੇਸੀਏਐੱਲ ਊਰਜਾ

15.3 ਗ੍ਰਾਮ ਕਾਰਬੋਹਾਈਡ੍ਰੇਟਸ

0.1 ਗ੍ਰਾਮ ਪ੍ਰੋਟੀਨ

0 ਗ੍ਰਾਮ ਫੈਟ ਹੁੰਦੀ ਹੈ

ਸ਼ਹਿਦ ਦੇ ਸਿਹਤ ਲਈ ਫਾਇਦੇ

ਸ਼ਹਿਦ ਸਿਹਤ ਲਈ ਕਿਵੇਂ ਲਾਹੇਵੰਦ ਹੋ ਸਕਦੀ ਹੈ ਇਹ ਇਸ ਦੀ ਪ੍ਰੋਸੈਸਿੰਗ ਦੇ ਨਾਲ-ਨਾਲ ਉਨ੍ਹਾਂ ਫੁੱਲਾਂ ਦੀ ਗੁਣਵੱਤਾ ਉੱਤੇ ਵੀ ਨਿਰਭਰ ਕਰਦਾ ਹੈ ਜਿਨ੍ਹਾਂ ਤੋਂ ਮਧੂਮੱਖੀ ਨੇ ਸ਼ਹਿਦ ਇਕੱਠੀ ਕੀਤੀ ਹੋਵੇ।

ਸ਼ੁੱਧ ਸ਼ਹਿਦ ਜਿਸ ਨੂੰ ਕਿ ਗਰਮ ਨਾ ਕੀਤਾ ਗਿਆ ਹੋਵੇ, ਜਾਂ ਕਿਸੇ ਹੋਰ ਪ੍ਰਕਿਰਿਆ ਜਿਸ ਵਿੱਚ ਵਿੱਚ ਪੈਰਚੁਰਾਈਜ਼ੇਸ਼ਨ, ਕਲੈਰੀਫਿਕੇਸ਼ਨ ਅਤੇ ਫਿਲਟਰ ਵਿੱਚੋਂ ਨਾ ਲੰਘਾਇਆ ਗਿਆ ਹੋਵੇ ਤਾਂ ਉਸ ਵਿੱਚ ਸਿਹਤ ਨੂੰ ਲਾਭ ਪਹੁੰਚਾਉਣ ਵਾਲੇ ਸਾਰੇ ਪੋਸ਼ਕ ਤੱਤ ਮੌਜੂਦ ਹੋਣਗੇ।

ਕਿਸੇ ਪ੍ਰਕਿਰਿਆ ਵਿੱਚੋਂ ਲੰਘਾਉਣ ਨਾਲ ਉਨ੍ਹਾਂ ਪੋਸ਼ਕ ਤੱਤਾਂ ਨੂੰ ਨੁਕਸਾਨ ਪਹੁੰਚਦਾ ਹੈ।

ਸ਼ਹਿਦ ਨੂੰ ਕਈ ਸਾਲਾਂ ਤੱਕ ਐਂਟੀਸੈਪਟਿਕ (ਰੋਗਾਣੂਨਾਸ਼ਕ) ਵਜੋਂ ਵਰਤਿਆ ਜਾਂਦਾ ਰਿਹਾ ਹੈ। ਇਹ ਮੰਨਿਆ ਜਾਂਦਾ ਹੈ ਕਿ ਇਸ ਨਾਲ ਜ਼ਖ਼ਮਾਂ ਦੇ ਠੀਕ ਹੋਣ ਦੀ ਰਫ਼ਤਾਰ ਤੇਜ਼ ਹੋ ਜਾਂਦੀ ਹੈ। ਇਸ ਨਾਲ ਘੱਟ ਗੰਭੀਰ ਜ਼ਖ਼ਮ, ਛਾਲੇ ਅਤੇ ਸੜਨ ਦੇ ਜ਼ਖਮ ਵੀ ਹੋ ਜਾਂਦੇ ਹਨ।

ਸ਼ਹਿਦ ਵਿੱਚ ਦੋ ਤੱਤ ਵਧੇਰੇ ਮਾਤਰਾ ਵਿੱਚ ਹੁੰਦੇ ਹਨ। ਇਹ ਦੋ ਤੱਤ ਹਨ ਗਲੂਕੋਜ਼ ਅਤੇ ਫਰੁਕਟੋਜ਼।

ਇਹ ਦੋਵੇਂ ਪਾਣੀ ਸੋਖਦੇ ਹਨ। ਸ਼ਹਿਦ ਜ਼ਖ਼ਮ ਵਿੱਚ ਪਾਣੀ ਸੋਖ ਲੈਂਦਾ ਹੈ ਇਸ ਨੂੰ ਸੁਕਾ ਕੇ ਜ਼ਖ਼ਮ ਵਿੱਚ ਰੋਗਾਣੂਆਂ ਦਾ ਵਿਕਾਸ ਘੱਟ ਜਾਵੇਗਾ ਅਤੇ ਉੱਲੀ ਵੀ ਰੁਕਦੀ ਹੈ।

ਗਹਿਰੀ ਕਿਸਮ ਦੇ ਸ਼ਹਿਦ ਵਿੱਚ ਫਲੇਵੋਨੋਇਡਜ਼ ਜਿਹੇ ਕੈਮੀਕਲ ਕੰਪਾਊਂਡਜ਼ ਦੀ ਭਾਰੀ ਮਾਤਾਰਾ ਹੁੰਦੀ।

ਫਲੇਵੋਨੋਇਡਜ਼ ਵਿੱਚ ਰੋਗਾਣੂਨਾਸ਼ਕ, ਲਾਗ ਨਾਸ਼ਕ ਅਤੇ ਵਾਇਰਲ ਅਤੇ ਐਲਰਜੀ ਨਾਸ਼ਕ ਤੱਤ ਹੁੰਦੇ ਹਨ।

ਫਲੇਵੋਨੋਇਡ ਕਾਰਨ ਕੁਝ ਲੋਕ ਸ਼ਹਿਦ ਨੂੰ ਸ਼ੂਗਰ ਦਾ ਇੱਕ ਸਿਹਤਮੰਦ ਬਦਲ ਮੰਨਦੇ ਹਨ। ਇਹ ਐਂਟੀਓਕਸਿਡੈਂਟਸ ਦਾ ਵੀ ਇੱਕ ਚੰਗਾ ਬਦਲ ਹੈ।

ਹਾਲਾਂਕਿ ਭਾਵੇਂ ਸ਼ਹਿਦ ਗਲਾਇਸੈਮਿਕ ਇੰਡੈਕਸ ਉੱਤੇ ਸ਼ੂਗਰ ਨਾਲ ਹੇਠਲੇ ਥਾਂ ਉੱਤੇ ਆਉਂਦਾ ਹੈ ਇਸ ਵਿੱਚ ਕੈਲੋਰੀਜ਼ ਦੀ ਮਾਤਰਾ ਕਾਫੀ ਵੱਧ ਹੁੰਦੀ ਹੈ ਅਤੇ ਇਸ ਨਾਲ ਬਲੱਡ ਸ਼ੂਗਰ ਵੀ ਵੱਧ ਜਾਂਦੀ ਹੈ ਇਸ ਲਈ ਇਸ ਨੂੰ ਘੱਟ ਮਾਤਰਾ ਵਿੱਚ ਹੀ ਲੈਣਾ ਚਾਹੀਦਾ ਹੈ।

ਕੀ ਸ਼ਹਿਦ ਖੰਡ ਨਾਲੋਂ ਬਿਹਤਰ ਹੈ?

ਸ਼ਹਿਦ ਗਲਾਇਸੈਮਿਕਸ ਇੰਡੈਕਸ ਵਿੱਚ ਸ਼ੂਗਰ ਨਾਲੋਂ ਹੇਠਲੇ ਨੰਬਰ ਉੱਤੇ ਆਉਂਦਾ ਹੈ ਯਾਨਿ ਇਹ ਤੇਜ਼ੀ ਨਾਲ ਖੁਨ ਵਿੱਚ ਸ਼ੂਗਰ ਦੀ ਮਾਤਰਾ ਨਹੀਂ ਵਧਾਉਂਦਾ।

ਸ਼ਹਿਦ ਖੰਡ ਤੋਂ ਵੱਧ ਮਿੱਠਾ ਹੁੰਦਾ ਹੈ ਇਸ ਲਈ ਤੁਸੀਂ ਇਸ ਨੂੰ ਘੱਟ ਮਾਤਰਾ ਵਿੱਚ ਲੈ ਸਕਦੇ ਹੋ ਪਰ ਇਸ ਵਿੱਚ ਕੈਲੋਰੀਜ਼ ਦੀ ਮਾਤਰਾ ਥੋੜੀ ਵੱਧ ਹੁੰਦੀ ਹੈ ਇਸ ਲਈ ਇਸ ਨੂੰ ਖਾਣ ਲੱਗਿਆਂ ਧਿਆਨ ਰੱਖਣਾ ਜ਼ਰੂਰੀ ਹੈ।

ਜੇਕਰ ਤੁਸੀਂ ਸ਼ਹਿਦ ਪਸੰਦ ਕਰਦੇ ਹੋ ਤਾਂ ਸ਼ੁੱਧ ਸ਼ਹਿਦ ਲਈ ਜਾ ਸਕਦੀ ਹੈ। ਇਸ ਵਿੱਚ ਸਫੇਦ ਖੰਡ ਨਾਲੋਂ ਵਧੇਰੇ ਵਿਟਾਮਿਨ, ਐਜ਼ਾਈਮ, ਐਂਟੀਓਕਸੀਡੈਂਟਸ ਅਤੇ ਹੋਰ ਨਿਊਟ੍ਰੀਐਂਟਸ ਹੁੰਦੇ ਹਨ।

ਇਹ ਵੀ ਯਾਦ ਰੱਖਣਯੋਗ ਹੈ ਕਿ ਬਹੁਤੀ ਮਾਤਰਾ ਵਿੱਚ ਸ਼ਹਿਦ ਲੈਣ ਦਾ ਇੰਨਾ ਫਾਇਦਾ ਨਹੀਂ ਹੈ।

ਕੀ ਸ਼ਹਿਦ ਖਾਣਾ ਸਾਰਿਆਂ ਲਈ ਸੁਰੱਖਿਅਤ ਹੈ?

ਸ਼ਹਿਦ ਨੂੰ ਮੁਫ਼ਤ ਖੰਡ ਕਿਹਾ ਜਾਂਦਾ ਹੈ। ਇਸ ਦਾ ਤੁਹਾਡੀ ਖ਼ੁਰਾਕ ਵਿੱਚ ਇੰਨਾ ਹਿੱਸਾ ਨਹੀਂ ਹੋਣਾ ਚਾਹੀਦਾ।

ਹਾਲਾਂਕਿ ਇਹ ਜ਼ਿਆਦਾਤਰ ਬਾਲਗਾਂ ਲਈ ਸੁਰੱਖਿਅਤ ਹੋ ਸਕਦੀ ਹੈ ਪਰ ਇਸ ਨੂੰ ਹਦਾਇਤਾਂ ਮੁਤਾਬਕ ਹੀ ਲੈਣਾ ਚਾਹੀਦਾ ਹੈ।

ਡਾਇਬੀਟੀਜ਼ ਦੇ ਮਰੀਜ਼ਾਂ ਦੇ ਲਈ ਖੰਡ ਦੀ ਥਾਂ ਉੱਤੇ ਸ਼ਹਿਦ ਦੀ ਵਰਤੋਂ ਕਰਨ ਦਾ ਕੋਈ ਅਸਲ ਫਾਇਦਾ ਨਹੀਂ ਹੈ, ਕਿਉਂਕਿ ਅਖ਼ੀਰ ਵਿੱਚ ਦੋਵੇਂ ਤੁਹਾਡੇ ਖੁਨ ਵਿੱਚ ਸ਼ੂਗਰ ਦੀ ਮਾਤਰਾ ਵਧਾ ਦੇਣਗੇ।

ਇਸ ਦੇ ਨਾਲ ਹੀ 12 ਮਹੀਨਿਆਂ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸ਼ੁੱਧ ਜਾਂ ਕੱਚਾ ਸ਼ਹਿਦ ਜਾਂ ਬਜ਼ਾਰ ਵਿੱਚ ਮਿਲਦਾ ਸ਼ਹਿਦ ਨਹੀਂ ਖਾਣਾ ਚਾਹੀਦਾ।

ਕਿਉਂਕਿ ਇਸ ਨਾਲ ਉਨ੍ਹਾਂ ਨੂੰ 'ਬੋਟੂਲਿਜ਼ਮ' ਨਾਮ ਦਾ ਜ਼ਹਿਰੀਲਾ ਖਾਣਾ ਖਾਣ ਕਾਰਨ ਹੋਣ ਵਾਲਾ ਰੋਗ ਹੋ ਸਕਦਾ ਹੈ।

ਹਾਲਾਂਕਿ ਸਾਡੇ ਵਿੱਚੋਂ ਬਹੁਤ ਲੋਕਾਂ ਨੂੰ ਸ਼ਹਿਦ ਖਾਣਾ ਪਸੰਦ ਹੈ ਪਰ ਇਹ ਸਾਰਿਆਂ ਦੇ ਸਰੀਰ ਲਈ ਠੀਕ ਨਹੀਂ ਹੈ।

ਸ਼ਹਿਦ ਵੀਗਨ ਖਾਣਿਆਂ ਵਿੱਚ ਵੀ ਨਹੀਂ ਆਉਂਦਾ, ਕਿਉਂਕਿ ਸ਼ਹਿਦ ਕੱਢਣਾ ਮਧੂ ਮੱਖੀਆਂ ਲਈ ਖਤਰਨਾਕ ਹੁੰਦਾ ਹੈ ਜਿਨ੍ਹਾਂ ਨੇ ਇਸ ਨੂੰ ਬਣਾਉਣ ਲਈ ਇੰਨੀ ਮਿਹਨਤ ਕੀਤੀ ਹੈ।

ਸ਼ਹਿਦ ਉਹ ਸਰਦੀਆਂ ਵਿੱਚ ਆਪਣੇ ਗੁਜ਼ਾਰੇ ਲਈ ਵਰਤਦੀਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)