3 ਅਰਬਪਤੀਆਂ ਦੀ ਕਹਾਣੀ ਨਾਲ ਸਮਝੋ ਕਿ ਅਮੀਰ ਬਣਨ ਦਾ ਨੁਸਖਾ ਕੀ ਹੈ, ਕਿਸਮਤ, ਹੁਨਰ ਜਾਂ ਸਮਾਂ

ਪੌਪ ਸਟਾਰ ਟੇਲਰ ਸਵਿਫਟ ਹਾਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੌਪ ਸਟਾਰ ਟੇਲਰ ਸਵਿਫਟ ਹਾਲ ਹੀ 'ਚ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ 'ਚ ਸ਼ਾਮਲ ਹੋਈ ਹੈ
    • ਲੇਖਕ, ਸਾਈਮਨ ਜੈਕ
    • ਰੋਲ, ਬੀਬੀਸੀ ਪੱਤਰਕਾਰ

ਮਾਈਮ ਆਰਟ ਪੜ੍ਹਨ ਵਾਲੇ ਇਟਲੀ ਦੇ ਕਮਿਊਨਿਸਟ ਵਿਦਿਆਰਥੀ, ਗੇਂਦ ਉੱਤੇ ਨਜ਼ਰ ਰੱਖਣ ਵਾਲੇ ਇੱਕ ਪ੍ਰਤਿਭਾਸ਼ਾਲੀ ਬੱਚੇ ਅਤੇ ਇੱਕ ਕਮੇਡੀਅਨ ਵਿੱਚ ਕੀ ਸਮਾਨਤਾ ਹੈ?

ਦਰਅਸਲ ਇਹ ਤਿੰਨੇ ਅੱਗੇ ਜਾ ਕੇ ਇੱਕ ਬੇਹੱਦ ਖ਼ਾਸ ਵਿਸ਼ਵੀ ਸਮੂਹ ਦਾ ਹਿੱਸਾ ਬਣ ਗਏ।

ਗੱਲ ਹੋ ਰਹੀ ਹੈ ਮਿਊਚਿਆ ਪ੍ਰਾਡਾ, ਟਾਈਗਰ ਵੁੱਡਸ ਅਤੇ ਜੇਰੀ ਸੇਨਫੀਲਡ ਦੀ, ਜੋ ਹੁਣ ਦੁਨੀਆਂ ਦੇ 2800 ਅਰਬਪਤੀ ਲੋਕਾਂ ਦੀ ਸੂਚੀ ਵਿੱਚ ਸ਼ਾਮਲ ਹਨ।

ਇਸ ਸੂਚੀ ਵਿੱਚ ਵੱਖ-ਵੱਖ ਦੇਸਾਂ ਦੇ ਵੱਖ-ਵੱਖ ਲੋਕ ਸ਼ਾਮਲ ਹਨ।

ਦੁਨੀਆਂ ਭਰ ਦੇ ਅਮੀਰਾਂ ਦੀ ਸੂਚੀ ਤਿਆਰ ਕਰਨ ਵਾਲੀ ਅਮਰੀਕਨ ਮੀਡੀਆ ਫਰਮ ਫੋਰਬਸ ਦੇ ਮੁਤਾਬਕ, ਅਰਬਪਤੀਆਂ ਦੀ ਗਿਣਤੀ ਦੇ ਮਾਮਲੇ ਵਿੱਚ ਪਹਿਲੇ ਸਥਾਨ ਉੱਤੇ ਅਮਰੀਕਾ ਹੈ, ਜਿੱਥੇ 813 ਅਰਬਪਤੀ ਹਨ।

ਦੂਜੇ ਨੰਬਰ ਉੱਤੇ ਹਾਂਗ-ਕਾਂਗ ਸਣੇ ਚੀਨ ਹੈ ਜਿੱਥੇ 473 ਅਰਬਪਤੀ ਹਨ ਅਤੇ ਭਾਰਤ ਤੀਜੇ ਨੰਬਰ ਉੱਤੇ ਹੈ, ਜਿੱਥੇ 200 ਅਰਬਪਤੀ ਹਨ।

ਅਰਬਾਂ ਦੀ ਇਸ ਜਾਇਦਾਦ ਦਾ ਬਾਰੇ ਕਿਆਸ ਲਾਉਣਾ ਬਹੁਤ ਮੁਸ਼ਕਿਲ ਕੰਮ ਹਨ। ਇੱਕ ਅਰਬ ਇੱਕ ਵੱਡੀ ਸੰਖਿਆ ਹੈ। ਇਸਦਾ ਅੰਦਾਜ਼ਾ ਲਗਾਉਣ ਲਈ ਤੁਸੀਂ ਇਸ ਤਰ੍ਹਾਂ ਸਮਝ ਸਕਦੇ ਹੋ ਕਿ 10 ਲੱਖ ਸਕਿੰਟ 11 ਦਿਨ ਦੇ ਬਰਾਬਰ ਹੁੰਦੇ ਹਨ, ਜਦਕਿ ਇੱਕ ਅਰਬ 32 ਸਾਲ ਦੇ ਬਰਾਬਰ ਹਨ।

ਕੁਝ ਲੋਕ ਤਾਂ ਅਰਬਪਤੀਆਂ ਦੀ ਹੋਂਦ ਨੂੰ ਠੀਕ ਹੀ ਨਹੀਂ ਮੰਨਦੇ ਹਨ।

ਵਟਸਐਪ ਚੈਨਲ ਦਾ ਇਨਵਾਈਟ ਪੋਸਟਰ

ਤਸਵੀਰ ਸਰੋਤ, BBC

ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਦੁਨੀਆਂ ਦੇ 81 ਲੋਕਾਂ ਕੋਲ ਚਾਰ ਅਰਬ ਗ਼ਰੀਬਾਂ ਤੋਂ ਜ਼ਿਆਦਾ ਜਾਇਦਾਦ

ਦੁਨੀਆਂ ਦੇ 81 ਅਮੀਰਾਂ ਦੀ ਜਾਇਦਾਦ ਦੁਨੀਆਂ ਦੇ ਚਾਰ ਅਰਬ ਲੋਕਾਂ ਤੋਂ ਜ਼ਿਆਦਾ ਹੈ।

ਗ਼ੈਰ-ਬਰਾਬਰੀ ਉੱਤੇ ਸਾਲ 2023 ਵਿੱਚ ਆਫਸਕੈਮ ਨੇ ਇੱਕ ਰਿਪੋਰਟ ਵਿੱਚ ਕਿਹਾ ਸੀ, “ਹਰ ਇੱਕ ਅਰਬਪਤੀ ਨੀਤੀਗਤ ਭੁੱਲ ਦਾ ਨਤੀਜਾ ਹੈ। ਵਧਦੀ ਗ਼ਰੀਬੀ ਅਤੇ ਜਿਉਣ ਲਈ ਜ਼ਰੂਰੀ ਸਾਧਨਾਂ ਦੇ ਸੰਕਟ ਦੇ ਦੌਰਾਨ ਰਿਕਾਰਡ ਮੁਨਾਫ਼ੇ ਦੇ ਨਾਲ ਵੱਧਦੇ-ਫੁੱਲਦੇ ਅਰਬਪਤੀਆਂ ਦਾ ਹੋਣਾ ਇੱਕ ਅਜਿਹੀ ਆਰਥਿਕ ਪ੍ਰਣਾਲੀ ਦਾ ਸਬੂਤ ਹੈ, ਜੋ ਕੰਮ ਕਰਨ ਵਿੱਚ ਨਾਕਾਮ ਰਹੀ ਹੈ।”

ਇਸੇ ਗ਼ੈਰ-ਬਰਾਬਰੀ ਕਾਰਨ ਕਈ ਦੇਸਾਂ ਵਿੱਚ ਆਮਦਨੀ ਉੱਤੇ ਟੈਕਸ ਲਾਉਣ ਦੀ ਥਾਂ ਪੂਰੀ ਆਮਦਨੀ ਉੱਤੇ ਟੈਕਸ ਲਾਉਣ ਬਾਰੇ ਚਰਚਾ ਕੀਤੀ ਜਾ ਰਹੀ ਹੈ।

ਅਮਰੀਕਾ ਵਿੱਚ ਡੈਮੋਕਰੇਟਿਕ ਪਾਰਟੀ ਦੇ ਸੈਨੇਟਰ ਐਲਿਜ਼ਾਬੇਥ ਵਾਰੇਨ ਨੇ ਪੰਜ ਕਰੋੜ ਡਾਲਰ ਦੀ ਜਾਇਦਾਦ ਉੱਤੇ ਦੋ ਫੀਸਦੀ ਅਤੇ ਇੱਕ ਬਿਲੀਅਨ ਦੀ ਜਾਇਦਾਦ ਉੱਤੇ ਤਿੰਨ ਫੀਸਦੀ ਟੈਕਸ ਦੀ ਤਜਵੀਜ਼ ਕੀਤੀ ਹੈ।

ਜਦਕਿ ਕੁਝ ਲੋਕਾਂ ਦਾ ਤਰਕ ਹੈ ਕਿ ਜ਼ਿਆਦਾ ਜਾਇਦਾਦ ਦੀ ਸੰਭਾਵਨਾ ਨਵੀਆਂ-ਨਵੀਆਂ ਰਚਨਾਵਾਂ ਅਤੇ ਖੋਜਾਂ ਨੂੰ ਉਤਸ਼ਾਹਿਤ ਕਰਦੀ ਹੈ। ਇਸ ਕਾਰਨ ਕਰੋੜਾਂ ਲੋਕਾਂ ਦੀ ਜ਼ਿੰਦਗੀ ਵਿੱਚ ਸੁਧਾਰ ਆਉਂਦਾ ਹੈ।

ਅਮਰੀਕੀ ਸੈਨੇਟਰ ਐਲਿਜ਼ਾਬੈਥ ਵਾਰਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮਰੀਕੀ ਸੈਨੇਟਰ ਐਲਿਜ਼ਾਬੈਥ ਵਾਰਨ

ਅਰਬਪਤੀਆਂ ਦੀ ਗਿਣਤੀ ਵਧਾਉਣਾ ਚਾਹੁੰਦੇ ਹਨ ਅਰਥਸ਼ਾਸਤਰੀ

ਇਸ ਸਾਰੇ ਰੌਲੇ ਦੌਰਾਨ ਅਮਰੀਕੀ ਅਰਥਸ਼ਾਸਤਰੀ ਮਾਈਕਲ ਸਟਰੇਨ ਦੀ ਦਲੀਲ ਹੈ ਕਿ ਸਾਨੂੰ ਥੋੜ੍ਹੇ ਨਹੀਂ ਸਗੋਂ ਹੋਰ ਜ਼ਿਆਦਾ ਅਰਬਪਤੀਆਂ ਦੀ ਲੋੜ ਹੈ।

ਉਹ ਨੋਬਲ ਇਨਾਮ ਜੇਤੂ ਵਿਲੀਅਮ ਨਾਰਡਹਾਸ ਦੇ ਉਸ ਸਿਧਾਂਤ ਦਾ ਹਵਾਲਾ ਦਿੰਦੇ ਹਨ, ਜਿਸ ਵਿੱਚ ਨਾਰਡਹਾਸ ਨੇ ਦੱਸਿਆ ਸੀ ਕਿ ਤਕਨੀਕੀ ਜਗਤ ਨਾਲ ਜੁੜੀਆਂ ਖੋਜਾਂ ਤੋਂ ਮਿਲੇ ਮੁਨਾਫ਼ੇ ਦਾ ਦੋ ਫੀਸਦੀ ਹੀ ਸੰਸਥਾਪਕਾਂ ਅਤੇ ਖੋਜੀਆਂ ਨੂੰ ਮਿਲਦਾ ਹੈ, ਬਾਕੀ ਸਮਾਜ ਨੂੰ ਜਾਂਦਾ ਹੈ।

ਅਰਬਪਤੀਆਂ ਬਾਰੇ ਸਟਰੇਨ ਦਾ ਕਹਿਣਾ ਹੈ, “ਉਹ ਆਪ-ਬਣੇ ਖੋਜੀ ਹੁੰਦੇ ਹਨ ਜਿਨ੍ਹਾਂ ਨੇ ਜ਼ਿੰਦਗੀ ਜਿਉਣ ਦਾ ਤਰੀਕਾ ਬਦਲ ਦਿੱਤਾ ਹੈ।”

ਇਸ ਦੇ ਪੱਖ ਵਿੱਚ ਬਿਲਗੇਟਸ ਅਤੇ ਸਟੀਵ ਬਾਲਮਰ ਦੀ ਮਿਸਾਲ ਦਿੰਦੇ ਹਨ, ਜਿਨ੍ਹਾਂ ਨੇ ਕੰਪਿਊਟਿੰਗ ਦੀ ਦੁਨੀਆਂ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਂਦੇ।

ਸਟਰੇਨ ਮਸ਼ਹੂਰ ਅਮਰੀਕੀ ਨਿਵੇਸ਼ਕ ਵਾਰੇਨ ਬਫ਼ੇ ਅਤੇ ਜੇਫ਼ ਬੇਸੋਜ਼ ਦੀ ਵੀ ਮਿਸਾਲ ਦਿੰਦੇ ਹਨ।

ਉਹ ਕਹਿੰਦੇ ਹਨ ਕਿ ਬਫੇ ਨੇ ਖੁਦਰਾ ਖੇਤਰ ਨੂੰ ਉਤਸ਼ਾਹਿਤ ਕੀਤਾ ਹੈ ਜਦਕਿ ਏਲਨ ਮਸਕ ਨੇ ਆਟੋਮੋਟਿਵ ਉਦਯੋਗ ਅਤੇ ਪੁਲਾੜ ਕਾਰੋਬਾਰ ਨੂੰ ਬਦਲ ਕੇ ਰੱਖ ਦਿੱਤਾ ਹੈ।

ਸਟਰੇਨ ਦਾ ਕਹਿਣਾ ਹੈ ਕਿ ਸਾਰੇ ‘ਨੀਤੀਆਂ ਦੀ ਕਮੀ ਕਾਰਨ’ ਅਰਬਪਤੀ ਨਹੀਂ ਬਣੇ। ਬਲਕਿ ਇਹ ਖ਼ੁਦ ਦੇ ਇਨੋਵੇਸ਼ਨ ਅਤੇ ਮਿਹਨਤ ਕਾਰਨ ਇਸ ਮੁਕਾਮ ਤੱਕ ਪਹੁੰਚੇ ਹਨ।

“ਇਨ੍ਹਾਂ ਦੇ ਅਰਬਪਤੀ ਨਾ ਬਣਨ ਦੀ ਕਾਮਨਾ ਨਾ ਕਰਨ ਦੀ ਥਾਂ ਸਾਨੂੰ ਉਨ੍ਹਾਂ ਦੀ ਸਫ਼ਲਤਾ ਉੱਤੇ ਖ਼ੁਸ਼ ਹੋਣਾ ਚਾਹੀਦਾ ਹੈ।”

ਕਈ ਅਰਬਪਤੀ ਇੱਕ ਵੱਡੀ ਰਕਮ ਦਾਨ ਕਰਦੇ ਹਨ। ਗੇਟਸ ਅਤੇ ਬਫ਼ੇ ਨੇ ਦਿ ਗਿਵਿੰਗ ਪਲੈਜ ਵਰਗੀ ਪਹਿਲ ਕੀਤੀ, ਜਿਸ ਦੇ ਤਹਿਤ ਉਨ੍ਹਾਂ ਨੇ ਆਪਣੇ ਪੂਰੀ ਜ਼ਿੰਦਗੀ ਵਿੱਚ ਅੱਧੀ ਤੋਂ ਜ਼ਿਆਦਾ ਜਾਇਦਾਦ ਦਾਨ ਕਰਨ ਦੀ ਵਚਨਬੱਧਤਾ ਦਿਖਾਈ।

ਉੱਥੇ ਹੀ ‘ਦਿ ਗਿਵਿੰਗ ਪਲੈਜ’ ਉੱਤੇ ਭਰੋਸਾ ਰੱਖਣ ਵਾਲੇ ਰੈਪਰ, ਕਾਰੋਬਾਰੀ ਮੁਗ਼ਲ ਅਰਬਪਤੀ ਜੇ-ਜ਼ੀ ਨੇ ਆਪਣੀ ਜਾਇਦਾਦ ਦੇ ਬਚਾਅ ਵਿੱਚ ਕਿਹਾ, “ਜੇ ਮੈਂ ਗ਼ਰੀਬ ਹੁੰਦਾ ਤਾਂ ਆਪਣੇ ਵਰਗੇ ਲੋਕਾਂ ਦੀ ਮਦਦ ਨਹੀਂ ਕਰ ਪਾਉਂਦਾ।”

“ਇਸ ਲਈ ਮੈਂ ਅਮੀਰ ਬਣਿਆ ਅਤੇ ਉਨ੍ਹਾਂ ਦੀ ਮਦਦ ਕਰ ਦਿੱਤੀ। ਮੇਰੇ ਲਈ ਇਹ ਹਰ ਸਥਿਤੀ ਵਿੱਚ ਜਿੱਤਣ ਵਰਗਾ ਹੈ।”

ਵਾਰਨ ਬਫੇ ਅਤੇ ਬਿਲ ਗੇਟਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਾਰਨ ਬਫੇ ਅਤੇ ਬਿਲ ਗੇਟਸ
ਇਹ ਵੀ ਪੜ੍ਹੋ-

ਕਿਵੇਂ ਕੋਈ ਅਰਬਪਤੀ ਬਣ ਜਾਂਦਾ ਹੈ?

ਕੋਈ ਉਂਝ ਹੀ ਅਰਬਪਤੀ ਨਹੀਂ ਬਣ ਜਾਂਦਾ। ਉਨ੍ਹਾਂ ਦੀ ਸਫ਼ਲਤਾ ਵਿੱਚ ਸਾਡੇ ਸਾਰਿਆਂ ਬਾਰੇ ਵੀ ਕੁਝ ਨਾ ਕੁਝ ਬਿਆਨ ਕਰਦੀ ਹੈ।

ਕਿਸੇ ਲਈ ਅਮੀਰ ਬਣਨਾ ਹੁਣ ਤੱਕ ਮੁਸ਼ਕਲ ਹੈ। ਜਦੋਂ ਤੱਕ ਉਹ ਲੋਕਾਂ ਨੂੰ ਕੁਝ ਨਹੀਂ ਦਿੰਦਾ, ਜਿਨ੍ਹਾਂ ਦੀ ਮਦਦ ਦੀ ਉਨ੍ਹਾਂ ਨੂੰ ਲੋੜ ਹੋਵੇ ਜਾਂ ਫਿਰ ਉਨ੍ਹਾਂ ਨੂੰ ਪੂਰੀ ਖੁਸ਼ੀ ਨਾ ਦੇ ਦੇਵੇ।

ਜਿਨ੍ਹਾਂ ਅਰਬਪਤੀਆਂ ਦੀ ਚਰਚਾ ਕੀਤੀ ਜਾਂਦੀ ਹੈ। ਉਨ੍ਹਾਂ ਨੂੰ ਥੋੜ੍ਹਾ-ਬਹੁਤ ਕਿਸੇ ਨਾ ਕਿਸੇ ਹੱਦ ਤੱਕ ਦੁਨੀਆਂ ਨੂੰ ਬਦਲਿਆ ਹੈ। ਭਾਵੇਂ ਉਹ ਪ੍ਰਾਡਾ ਦੇ ਉਤਪਾਦ ਹੋਣ ਜਾਂ ਫਿਰ ਸਟਾਰ ਵਾਰ ਸਿਨੇਮਾ ਜਾਂ ਟਿੱਕਟੌਕ। ਇੰਨਾ ਹੀ ਨਹੀਂ ਉਨ੍ਹਾਂ ਲਈ ਇਹ ਸਭ ਹਾਸਲ ਕਰਨ ਦੇ ਕਿੱਸੇ ਵੀ ਦਿਲਚਸਪ ਹਨ।

ਮਸਲਨ ਗੂਗਲ ਸਰਚ ਇੰਜਨ ਨੂੰ ਸ਼ੁਰੂਆਤੀ ਰੂਪ ਵਿੱਚ ਇਸ ਦੇ ਸੰਸਥਾਪਕ 10 ਲੱਖ ਡਾਲਰ ਵਿੱਚ ਵੇਚਣਾ ਚਾਹੁੰਦੇ ਸਨ। ਲੇਕਿਨ ਉਨ੍ਹਾਂ ਨੂੰ ਖ਼ੀਰਦਾਰ ਨਹੀਂ ਮਿਲਿਆ।

ਅੱਜ ਗੂਗਲ ਦੀ ਕੀਮਤ 23 ਖਰਬ ਡਾਲਰ ਹੈ, ਜਦਕਿ ਸਹਿ-ਸੰਸਥਾਪਕ ਸਰਗੀ ਬ੍ਰਿਨ ਦੀ ਨਿੱਜੀ ਜਾਇਦਾਦ 135 ਅਰਬ ਡਾਲਰ ਹੈ, ਜੋ ਲਗਭਗ ਮੋਰੱਕੋ ਵਰਗੇ ਦੇਸ ਦੀ ਜੀਡੀਪੀ ਦੇ ਬਰਾਬਰ ਹੈ।

ਮਿਊਚਿਆ ਪ੍ਰਾਡਾ 1960 ਦੇ ਦਹਾਕੇ ਵਿੱਚ ਇਟਲੀ ਵਿੱਚ ਇੱਕ ਖੱਬੇਪੱਖੀ ਮਾਰਿਆ ਬਿਆਂਚੀ ਸਨ। ਆਪਣਾ ਨਾਮ ਮਾਰਿਆ ਬਿਆਂਚੀ ਤੋਂ ਬਦਲ ਕੇ ਮਿਊਚਿਆ ਪ੍ਰਾਡਾ ਕਰਨ ਤੋਂ ਪਹਿਲਾਂ ਉਹ ਥਿਏਟਰ ਸਕੂਲ ਵਿੱਚ ‘ਮਾਈਮ’ ਆਰਟ ਪੜ੍ਹ ਰਹੇ ਸਨ।

ਮਾਈਮ ਆਰਟ ਮੂਕ ਅਦਾਕਾਰੀ ਦੀ ਇੱਕ ਸ਼ੈਲੀ ਹੈ। ਇਸ ਵਿੱਚ ਸਿਰਫ਼ ਚਿਹਰੇ ਦੇ ਹਾਵ-ਭਾਵ ਨਾਲ ਗੱਲ ਸਮਝਾਈ ਜਾਂਦੀ ਹੈ।

ਕਿਰਨ ਮਜੂਮਦਾਰ ਸ਼ਾਅ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਿਰਨ ਮਜੂਮਦਾਰ ਸ਼ਾਅ ਨੇ ਸ਼ੁਰੂਆਤ ਬੀਅਰ ਬਣਾਉਣ ਤੋਂ ਕੀਤੀ ਸੀ

ਆਪਣੇ ਦਮ ’ਤੇ ਅਰਬਪਤੀ ਬਣਨ ਵਾਲੀ ਭਾਰਤ ਦੀ ਪਹਿਲੀ ਔਰਤ ਕਿਰਨ ਮਜੂਮਦਾਰ ਸ਼ਾਅ ਨੇ ਸ਼ੁਰੂਆਤ ਬੀਅਰ ਬਣਾਉਣ ਤੋਂ ਕੀਤੀ ਸੀ।

ਬਾਅਦ ਵਿੱਚ ਫਾਰਮਸਿਊਟੀਕਲ ਦੇ ਖੇਤਰ ਵਿੱਚ ਉਨ੍ਹਾਂ ਨੇ ਹੱਥ ਅਜ਼ਮਾਇਆ ਅਤੇ ਉਨ੍ਹਾਂ ਦਾ ਨਾਮ ਏਸ਼ੀਆ ਦੀ ਸਭ ਤੋਂ ਵੱਡੇ ਇੰਸੂਲਿਨ ਉਤਪਾਦਕਾਂ ਵਿੱਚ ਮਸ਼ਹੂਰ ਹੋ ਗਿਆ।

ਅਮਰੀਕੀ ਕਮੇਡੀਅਨ ਅਤੇ ਐਕਟਰ ਜੈਰੀ ਸੇਨਫੀਲਡ ਦੇ ਮਾਤਾ-ਪਿਤਾ, ਦੋਵੇਂ ਹੀ ਅਨਾਥ ਸਨ।

ਉਨ੍ਹਾਂ ਦੇ ਪਿਤਾ ਨੇ ਕਦੇ ਜੈਰੀ ਨੂੰ ਗਲ਼ੇ ਨਹੀਂ ਲਾਇਆ। ਸ਼ਾਇਦ ਇਹੀ ਕਾਰਨ ਸੀ ਕਿ ਲੈਰੀ ਡੇਵਿਡ ਨੇ ਆਪਣੀ ਹਿੱਟ ਕਾਮੇਡੀ ਸੇਨਫੀਲਡ ਵਿੱਚ ਇਹ ਮਸ਼ਹੂਰ ਲਾਈਨ ਲਿਖੀ- ਨੋ ਹਗਿੰਗ ਐਂਡ ਨੋ ਲਰਨਿੰਗ।

ਇਨ੍ਹਾਂ ਅਰਬਪਤੀਆਂ ਦੀ ਸਫ਼ਲਤਾ ਅਕਸਰ ਇੱਕ ਵਿਆਪਕ ਇਤਿਹਾਸਕ, ਸਿਆਸੀ ਅਤੇ ਤਕਨੀਕੀ ਰੁਝਾਨਾਂ ਦੀ ਕਹਾਣੀ ਵੀ ਦੱਸਦੀ ਹੈ।

ਅਲੀ ਬਾਬਾ ਦੇ ਸਹਿ-ਸੰਸਥਾਪਕ ਜੈਕ ਮਾ ਨੂੰ ਵੀ ਨਾਲੋ-ਨਾਲ ਉੱਭਰੀਆਂ ਤਾਕਤਾਂ ਦਾ ਫਾਇਦਾ ਮਿਲਿਆ।

ਉਸ ਸਮੇਂ ਆਨਲਾਈਨ ਰਿਟੇਲ ਜ਼ੋਰ ਫੜ ਰਿਹਾ ਸੀ ਅਤੇ ਦੂਜੇ ਪਾਸੇ ਚੀਨ ਵੀ ਮਜ਼ਬੂਤ ਅਰਥਚਾਰਾ ਬਣ ਕੇ ਉੱਭਰ ਰਿਹਾ ਸੀ ਅਤੇ ਉੱਥੇ ਲੋਕਾਂ ਵਿੱਚ ਖੁਸ਼ਹਾਲੀ ਵਧ ਰਹੀ ਸੀ।

ਮਿਊਚਿਆ ਪ੍ਰਾਡਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਿਊਚਿਆ ਪ੍ਰਾਡਾ 1960 ਦੇ ਦਹਾਕੇ ਵਿੱਚ ਇਟਲੀ ਵਿੱਚ ਇੱਕ ਖੱਬੇਪੱਖੀ ਮਾਰਿਆ ਬਿਆਂਚੀ ਸਨ

ਸਫ਼ਲਤਾ ਵਿੱਚ ਕਈ ਹਿੱਸੇਦਾਰ ਹੁੰਦੇ ਹਨ

ਅਜਿਹੀਆਂ ਵੀ ਕਹਾਣੀਆਂ ਹਨ, ਜਿੱਥੇ ਕਿਸਮਤ ਵੱਡੀ ਭੂਮਿਕਾ ਵਿੱਚ ਰਹੀ ਹੈ।

1960 ਦੇ ਦਹਾਕੇ ਦੇ ਆਖ਼ਰੀ ਸਾਲਾਂ ਵਿੱਚ ਮਾਈਕ੍ਰੋਸਾਫ਼ਟ ਦੇ ਸੰਸਥਾਪਕ ਬਿਲ ਗੇਟਸ ਅਮਰੀਕਾ ਦੇ ਚੋਣਵੇਂ ਸਕੂਲਾਂ ਵਿੱਚੋਂ ਇੱਕ ਵਿੱਚ ਜਾਂਦੇ ਹੁੰਦੇ ਸਨ, ਜਿੱਥੇ ਕੰਪਿਊਟਰ ਸੀ।

ਇਸ ਤਰ੍ਹਾਂ ਰਿਹਾਨਾ ਨੂੰ ਆਡੀਸ਼ਨ ਦੇਣ ਦਾ ਮੌਕਾ ਵੀ ਉਦੋਂ ਮਿਲਿਆ ਜਦੋਂ ਇੱਕ ਰਿਕਾਰਡ ਨਿਰਮਾਤਾ ਬਾਰਬਾਡੋਸ ਵਿੱਚ ਛੁੱਟੀਆਂ ਮਨਾ ਰਹੇ ਸਨ।

ਉੱਥੇ ਹੀ ਕੁਝ ਲੋਕਾਂ ਲਈ ਪਰਿਵਾਰ ਸਭ ਤੋਂ ਜ਼ਿਆਦਾ ਮਦਗਾਰ ਸਾਬਤ ਹੋਇਆ।

ਮਸ਼ਹੂਰ ਗਾਇਕਾ ਟੇਲਰ ਸਵਿਫ਼ਟ ਦਾ ਪੂਰਾ ਪਰਿਵਾਰ ਆਪਣੀ ਬੇਟੀ ਦੇ ਕਰੀਅਰ ਨੂੰ ਅੱਗੇ ਵਧਾਉਣ ਲਈ ਪੈਂਸਿਲਵੇਨੀਆ ਤੋਂ ਨੈਸ਼ਵਿਲੇ ਚਲਿਆ ਗਿਆ ਸੀ।

ਉੱਥੇ ਹੀ ਅਮਰੀਕੀ ਬਾਸਕਿਟਬਾਲ ਖਿਡਾਰੀ ਮਾਈਕਲ ਜਾਰਡਨ ਦੀ ਮਾਂ ਦੀ ਸਲਾਹ ਸੀ ਕਿ ਉਨ੍ਹਾਂ ਨੂੰ ਐਡੀਡਾਸ ਜਾਂ ਕਾਰਨਵਸ ਵਰਗੀਆਂ ਕੰਪਨੀਆਂ ਦੇ ਨਾਲ ਕੋਈ ਸੌਦਾ ਕਰਨ ਤੋਂ ਪਹਿਲਾਂ ‘ਨਾਇਕੀ’ ਨੂੰ ਸੁਣਨਾ ਚਾਹੀਦਾ ਹੈ।

ਬਾਅਦ ਵਿੱਚ ਇਹੀ ਕਰਾਰ ਖੇਡ ਇਤਿਹਾਸ ਵਿੱਚ ਸਭ ਤੋਂ ਵੱਡਾ ਸੌਦਾ ਸਾਬਤ ਹੋਇਆ।

ਅਲੀ ਬਾਬਾ ਦੇ ਸਹਿ-ਸੰਸਥਾਪਕ ਜੈਕ ਮਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਲੀ ਬਾਬਾ ਦੇ ਸਹਿ-ਸੰਸਥਾਪਕ ਜੈਕ ਮਾ

ਸਾਫ਼ ਤੌਰ ਉੱਤੇ ਉਨ੍ਹਾਂ ਕਹਾਣੀਆਂ ਵਿੱਚ ਕੁਝ ਅਜਿਹੇ ਪਲ਼ ਵੀ ਹਨ, ਜਿਨ੍ਹਾਂ ਵਿੱਚ ਛੋਟੇ-ਛੋਟੇ ਵਾਕਿਆ ਨੇ ਇਨ੍ਹਾਂ ਅਰਬਪਤੀਆਂ ਦੇ ਜੀਵਨ ਅਤੇ ਕਿਸਮਤ ਨੂੰ ਬਦਲ ਦਿੱਤਾ।

ਲੇਕਿਨ ਜਦੋਂ ਮੌਕਿਆਂ ਦੀ ਦਰਵਾਜ਼ੇ ਖੁੱਲ੍ਹਦੇ ਹਨ ਤਾਂ ਤੁਹਾਨੂੰ ਉਨ੍ਹਾਂ ਦੇ ਵਿੱਚ ਸਾਰਾ ਕੁਝ ਸੰਭਾਲਦੇ ਹੋਏ ਚੱਲਣਾ ਪੈਂਦਾ ਹੈ।

ਪਰ ਇਨ੍ਹਾਂ ਸਾਰਿਆਂ ਵਿੱਚ ਕੋਈ ਸਾਂਝ ਹੈ, ਤਾਂ ਉਹ ਹੈ ਊਰਜਾ, ਪ੍ਰੇਰਨਾ ਅਤੇ ਵਚਨਬੱਧਤਾ ਜੋ ਅਜਿਹੇ ਲੋਕ ਆਪਣੇ-ਆਪਣੇ ਖੇਤਰਾਂ ਵਿੱਚ ਲੈ ਕੇ ਆਏ ਹਨ। ਇਸਦੇ ਨਾਲ ਹੁੰਦੀ ਹੈ ਆਪੋ-ਆਪਣੇ ਖੇਤਰਾਂ ਵਿੱਚ ਅੱਗੇ ਵਧਣ ਦੀ ਇੱਛਾ।

ਪੋਡਕਾਸਟ ਗੁੱਡ ਬੈਡ ਬਿਲੀਨੇਅਰ ਵਿੱਚ ਮੇਰੀ ਸਹਿ-ਮੇਜ਼ਬਾਨ, ਜ਼ਿੰਗ ਤਜ਼ੇਂਗ ਅਤੇ ਮੈਂ ਹਮੇਸ਼ਾ ਮਜ਼ਾਕ ਕਰਦੇ ਹਾਂ ਕਿ ਜੇ ਸਾਨੂੰ ਦਸ ਲੱਖ ਡਾਲਰ ਮਿਲ ਜਾਣ ਤਾਂ ਅਸੀਂ ਤੁਹਾਨੂੰ ਉਸੇ ਸਮੇਂ ਇੱਥੇ ਨਹੀਂ ਮਿਲਾਂਗੇ।

ਇੱਥੇ ਸਿਰਫ਼ ਦੋ ਕੁਰਸੀਆਂ ਹੀ ਰਹਿ ਜਾਣਗੀਆਂ ਕਿਉਂਕਿ ਮੈਂ ਮੱਛੀਆਂ ਫੜ੍ਹਨ ਚਲੀ ਜਾਵਾਂਗੀ ਅਤੇ ਮੇਰੀ ਕਿਸੇ ਸੰਗੀਤ ਸਮਾਗ਼ਮ ਦਾ ਆਨੰਦ ਮਾਣ ਰਹੀ ਹੋਵੇਗੀ।

ਮੈਨੂੰ ਲਗਦਾ ਹੈ ਕਿ ਸਾਡੇ ਵਰਗੇ ਲੋਕ ਸ਼ਾਇਦ ਕਦੇ ਵੀ ਕੁਝ ਵੱਡਾ ਨਹੀਂ ਕਰ ਸਕਣਗੇ ਪਰ ਅਸੀਂ ਉਨ੍ਹਾਂ ਅਰਬਪਤੀਆਂ ਤੋਂ ਹਮੇਸ਼ਾ ਪ੍ਰਭਾਵਿਤ, ਮੋਹਿਤ, ਹੈਰਾਨ ਅਤੇ ਕਦੇ-ਕਦੇ ਥੋੜ੍ਹਾ ਸਹਿਮੇ ਜ਼ਰੂਰ ਰਹਿੰਦੇ ਹਾਂ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)