ਕਤਰ ਵਿਸ਼ਵ ਕੱਪ 2022 ’ਚ ਮੈਸੀ-ਮੈਸੀ ਹੋਈ ਪਰ ਇਹ ਖਿਡਾਰੀ ਵੀ ਦਿਲ ਜਿੱਤ ਗਏ

ਕਤਰ ਵਿਸ਼ਵ ਕੱਪ ਲਿਓਨਲ ਮੈਸੀ ਦੇ ਨਾਮ ਰਿਹਾ। ਅਰਜਨਟੀਨਾ ਦਾ ਉਹ ਕਪਤਾਨ ਜਿਸ ਨੂੰ ਕਈ ਖੇਡ ਮਾਹਰ ਇਤਿਹਾਸ ਦਾ ਸਭ ਤੋਂ ਵਧੀਆ ਖਿਡਾਰੀ ਮੰਨਦੇ ਹਨ।

ਇਹ ਵਿਚਾਰ ਕਤਰ 2022 ਵਿਸ਼ਵ ਕੱਪ ਦੀ ਟੈਕਨੀਕਲ ਕਮੇਟੀ ਨੇ ਵੀ ਸਵੀਕਾਰਿਆ ਗਿਆ ਤੇ ਮੈਸੀ ਨੂੰ ‘ਪਲੇਅਰ ਆਫ਼ ਟੂਰਨਾਮੈਂਟ’ ਯਾਨੀ ਇਨ੍ਹਾਂ ਮੁਕਾਬਲਿਆਂ ਦੇ ਸਰਵੋਤਮ ਖਿਡਾਰੀ ਦੇ ਸਨਮਾਨ ਨਵਾਜ਼ਿਆ ਗਿਆ।

ਮੈਸੀ ਨੂੰ ਇਹ ਸਨਮਾਨ 2014 ਵਿੱਚ ਵੀ ਮਿਲਿਆ ਸੀ ਤੇ ਕ੍ਰੋਏਸ਼ੀਆ ਦੇ ਲੂਕਾ ਮੌਡਰਿਕ ਨੂੰ 2018 ਵਿੱਚ ਪਲੇਅਰ ਆਫ਼ ਦਾ ਟੂਰਨਾਮੈਂਟ ਐਲਾਣਿਆ ਗਿਆ ਸੀ।

ਇਸ ਵਾਰ ਦਾ ਵਿਸ਼ਵ ਕੱਪ ਵੀ ਮੈਸੀ ਤੇ ਮੌਡਰਿਕ ਲਈ ਤਾਂ ਸ਼ਾਨਦਾਰ ਰਿਹਾ ਹੀ, ਬਿਹਤਰੀਨ ਖਿਡਾਰੀਆਂ ਦੀ ਸ਼੍ਰੇਣੀ ਵਿੱਚ ਕੁਝ ਹੋਰ ਨਾਮ ਜੁੜ ਗਏ।

ਉਹ ਨਾਮ ਹਨ ਫ਼ਰਾਂਸ ਦੇ ਖਿਡਾਰੀ ਕੈਲੀਅਨ ਐਮਬਾਪੇ, ਐਨਟੋਨੀ ਗ੍ਰੇਜ਼ਮਨ, ਅਤੇ ਮੋਰੱਕੋ ਦੇ ਅਚਰਫ਼ ਹਕੀਮੀ।

ਇੰਨਾਂ ਹੀ ਨਹੀਂ ਅਰਜਨਟੀਨਾ ਦੇ ਖਿਡਾਰੀ ਐਨਜ਼ੋ ਫਰਨਾਡੇਜ਼ ਜਿਨ੍ਹਾਂ ਨੂੰ ਸਭ ਤੋਂ ਛੋਟੀ ਉਮਰ ਦੇ ਖਿਡਾਰੀ ਦਾ ਸਨਮਾਨ ਮਿਲਿਆ ਤੇ ਕ੍ਰੋਏਸ਼ੀਆ ਦੇ ਡਿਫ਼ੈਂਡਰ ਜੋਸਕੋ ਗਵਾਰਡੀਓਲ ਵੀ ਉੱਭਰ ਕੇ ਨਿਕਲੇ।

ਬੀਬੀਸੀ ਮੁੰਡੋ ਨੇ ਉਨ੍ਹਾਂ ਪੰਜ ਖਿਡਾਰੀਆਂ ਦੀ ਸੂਚੀ ਬਣਾਈ ਜਿਨ੍ਹਾਂ ਨੇ ਕਤਰ ਵਿਸ਼ਵ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ।

1. ਲਿਓਨਲ ਮੈਸੀ

ਅਰਜਨਟੀਨਾ ਦੇ ਲਿਓਨਲ ਮੈਸੀ ਹੁਣ ਤੱਕ ਪੰਜ ਵਿਸ਼ਵ ਕੱਪ ਖੇਡੇ। ਉਨ੍ਹਾਂ ਦੀ ਟੀਮ 2014 ਵਿੱਚ ਫਾਈਨਲ ਤੱਕ ਵੀ ਪਹੁੰਚੀ ਪਰ ਮੈਸੀ ਕਿਸੇ ਵੀ ਵਿਸ਼ਵ ਕੱਪ ਵਿੱਚ 2022 ਵਾਂਗ ਨਹੀਂ ਚਮਕੇ।

35 ਸਾਲਾ ਖਿਡਾਰੀ ਨੇ ਵਿਸ਼ਵ ਕੱਪ ਵਿੱਚ ਉਨ੍ਹਾਂ ਦੀ ਟੀਮ ਵਲੋਂ ਕੀਤੇ ਗਏ 15 ਵਿੱਚੋਂ 11 ਗੋਲਾਂ ਵਿੱਚ ਸਿੱਧੇ ਤੌਰ ’ਤੇ ਸ਼ਾਮਿਲ ਸਨ। ਉਨ੍ਹਾਂ ਆਪ ਗੋਲ ਦਾਗ਼ੇ ਤੇ ਆਪਣੇ ਸਾਥੀ ਖਿਡਾਰੀਆਂ ਨੂੰ ਖ਼ੂਬਸੂਰਤ ਪਾਸ ਦੇ ਕੇ ਗੋਲ ਕਰਨ ਤੱਕ ਪਹੁੰਚਾਇਆ।

ਪਰ ਇਹ ਪ੍ਰਭਾਵ ਹੋਰ ਵੀ ਵੱਧ ਜਾਂਦਾ ਹੈ। ਹਾਲਾਂਕਿ ਉਸ ਕੋਲ ਹੁਣ ਕੁਝ ਸਾਲ ਪਹਿਲਾਂ ਦੀ ਗਤੀ ਨਹੀਂ ਹੈ, ਪਰ ਉਸ ਦੇ ਸਾਰੇ ਊਰਜਾ ਭੰਡਾਰ ਮੈਚਾਂ ਨੂੰ ਅਸੰਤੁਲਿਤ ਕਰਨ ਲਈ ਵਰਤੇ ਗਏ ਹਨ।

ਹਾਲਾਂਕਿ ਮੈਸੀ ਗੋਲ ਹੁਣ ਪਹਿਲਾਂ ਵਾਲੀ ਗਤੀ ਨਹੀਂ ਹੈ ਪਰ ਸੰਤੁਲਣ ਤੇ ਫ਼ੁੱਟਬਾਲ ਦੇ ਦਾਅ ਪੇਚਾਂ ਦੀ ਸਮਝ ਇਸ ਗੇਂਦ ਦੇ ਮਾਹਰ ਖਿਡਾਰੀ ਨੂੰ ਉਭਾਰਣ ਲਈ ਕਾਫ਼ੀ ਸੀ।

ਮੈਸੀ ਦਾ ਪ੍ਰਦਰਸ਼ਨ ਸੈਮੀਫਾਈਨਲ ਵਿੱਚ ਸਭ ਨੂੰ ਹੈਰਾਨ ਕਰਨ ਵਾਲਾ ਸੀ।

ਯੂਕੇ ਦੇ ਸਾਬਕਾ ਸਟ੍ਰਾਈਕਰ ਤੇ ਬੀਬੀਸੀ ਦੇ ਕੁਮੈਂਟੇਟਰ ਗੈਰੀ ਲਨਿਕਰਨ ਨੇ ਮੈਸੀ ਦੀ ਖੇਡ ਤੋਂ ਬਾਅਦ ਕਿਹਾ, “ਕਤਰ ਵਿੱਚ ਮੈਸੀ ਦੇ ਪ੍ਰਦਰਸ਼ਨ ਨੇ ਦੁਨੀਆਂ ਭਰ ਦੇ ਫੁੱਟਬਾਲ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਉਸ ਦੀ ਜਗ੍ਹਾ ਪੱਕੀ ਕਰ ਦਿੱਤੀ।”

2. ਐਨਟੋਨੀ ਗ੍ਰੇਜਮਨ

ਫ਼ਰਾਂਸ ਦੇ ਖਿਡਾਰੀ ਐਨਟੋਨੀ ਗ੍ਰੇਜਮਨ ਆਪਣੇ ਬਾਰੇ ਕਹਿੰਦੇ ਹਨ ਕਿ ਉਹ ਸਟ੍ਰਾਈਕਰ ਹਨ ।

ਪਰ ਵਿਸ਼ਵ ਕੱਪ ਵਿੱਚ ਉਨ੍ਹਾਂ ਖਿਡਾਰੀ ਵਜੋਂ ਸਟ੍ਰਾਈਕਰ, ਮਿਡਫੀਲਡਰ, ਡਿਫੈਂਸ ਵਿੱਚ ਹਰ ਤਰੀਕੇ ਨਾਲ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕੀਤਾ।

ਇਸ ਤਰ੍ਹਾਂ ਉਨ੍ਹਾਂ ਨੇ ਅਜਿਹੀ ਟੀਮ ਨੂੰ ਚਲਾਇਆ ਜੋ ਬਹੁਤ ਸ਼ੰਕਿਆਂ ’ਚ ਘਿਰੀ ਕਤਰ ਪਹੁੰਚੀ ਸੀ।

ਉਨ੍ਹਾਂ ਕਈ ਮੈਚਾਂ ਵਿੱਚ ਸੱਟਾਂ ਲੱਗਣ ਦੇ ਬਾਵਜ਼ੂਦ ਆਪਣੇ ਕੋਚ ਦੀ ਸੋਚ ਨੂੰ ਲਾਗੂ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ।

ਭਾਵੇਂ ਉਹ ਖੇਡ ਯੋਜਨਾਵਾਂ ਬਾਰੇ ਮੁੜ ਵਿਚਾਰ ਹੋਵੇ, ਨੌਜਵਾਨ ਖਿਡਾਰੀਆਂ ਨੂੰ ਨਾਲ ਲੈ ਕੇ ਤੁਰਨ ਦੀ ਗੱਲ ਹੋਵੇ ਹਰ ਮੋਰਚੇ ’ਤੇ ਉਹ ਸਫ਼ਲਤਾ ਹਾਸਲ ਕਰਨ ਵਿੱਚ ਕਾਮਯਾਬ ਰਹੇ।

ਫੀਫਾ ਵਿਸ਼ਵ ਕੱਪ 2022 ਦੇ ਦਿਲਚਸਪ ਤੱਥ 

  • 36 ਸਾਲ ਬਾਅਦ ਅਰਜਨਟੀਨਾ ਨੇ ਵਿਸ਼ਵ ਕੱਪ 2022 ਆਪਣੇ ਨਾਮ ਕੀਤਾ
  • ਫਾਈਨਲ ਮੈਚ ਸਮੇਤ ਕੁੱਲ 5 ਮੈਚਾਂ ਦਾ ਫ਼ੈਸਲਾ ਪਨੈਲਟੀ ਸ਼ੂਟ-ਆਉਟ ਜ਼ਰੀਏ ਹੋਇਆ। ਅਜਿਹਾ ਇਤਿਹਾਸ ’ਚ ਪਹਿਲੀ ਵਾਰ ਹੋਇਆ
  • ਲਿਓਨਲ ਮੈਸੀ ਪਹਿਲੇ ਅਜਿਹੇ ਖਿਡਾਰੀ ਬਣੇ ਜਿਨ੍ਹਾਂ ਨੂੰ ਵਿਸ਼ਵ ਕੱਪ ਟੂਰਨਾਮੈਂਟਾਂ ’ਚ ਦੋ ਵਾਰ ‘ਗੋਲਡਨ ਬਾਲ’ ਮਿਲੀ
  • ਫ਼ਰਾਂਸ ਦੀ ਟੀਮ ਫ਼ਾਈਨਲ ਹਾਰੀ, ਤੇ ਫ਼ਰਾਂਸ ਦੇ ਹੀ ਕੇਲੀਅਨ ਐਮਬਾਪੇ ਨੂੰ ‘ਮੈਨ ਆਫ਼ ਦਿ ਮੈਚ’ ਸਨਮਾਨ ਮਿਲਿਆ
  • ਅਰਜਨਟੀਨਾ ਦੇ ਕੋਚ ਲਿਓਨਲ ਸਕਾਲੋਨੀ ਨੂੰ ਗੋਲਡਨ ਹੈਂਡ ਨਾਲ ਨਵਾਜਿਆ ਗਿਆ
  • ਅਰਜਨਟੀਨਾ ਦੇ ਐਨਜ਼ੋ ਫ਼ਰਨਾਂਡੇਜ਼ ਨੂੰ ‘ਯੰਗ ਪਲੇਅਰ’ ਯਾਨੀ ਸਭ ਤੋਂ ਛੋਟੀ ਉਮਰ ਦੇ ਪਲੇਅਰ ਦਾ ਖ਼ਿਤਾਬ ਮਿਲਿਆ

ਫ਼ਰਾਂਸ ਵਿਸ਼ਵ ਕੱਪ ਜਿੱਤਣ ਤੋਂ ਤਾਂ ਰਹਿ ਗਿਆ ਪਰ ਗ੍ਰੇਜ਼ਮਨ ਨੇ ਇਹ ਸਾਬਿਤ ਕਰ ਦਿੱਤਾ ਕਿ ਉਨ੍ਹਾਂ ਦੀ ਟੀਮ ਵਿੱਚ ਇੰਨਾਂ ਅਨੁਸ਼ਾਸਨ ਤੇ ਦਮ ਹੈ ਕਿ ਲਗਾਤਾਰ ਦੂਜੀ ਵਾਰ ਫ਼ਾਈਨਲ ਖੇਡਣ ਲਈ ਮੈਦਾਨ ਵਿੱਚ ਉੱਤਰੀ।

ਉਹ ਕਤਰ 2022 ਵਿੱਚ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀਆਂ ਵਿੱਚੋਂ ਇੱਕ ਸੀ।

ਹਾਲਾਂਕਿ ਫਾਈਨਲ ਵਿੱਚ ਉਹ ਕੋਈ ਗੋਲ ਨਾ ਕਰ ਸਕੇ।

ਫ਼ਰਾਂਸ ਦੇ ਖੇਡ ਅਖ਼ਬਾਰ ਐੱਲ ਈਕਿਊਇੱਪ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਸਾਬਕਾ ਫ਼ੁੱਟਬਾਲ ਖਿਡਾਰੀ ਡਿਏਗੋ ਫੋਰਲਾਨ ਨੇ ਗ੍ਰੇਜ਼ਮਨ ਦੀ ਕਾਬਲੀਅਤ ਦੀ ਤਾਰੀਫ ਕਰਦਿਆਂ ਕਿਹਾ, “ਉਹ ਫਰਾਂਸ ਦੀ ਟੀਮ ਦਾ ਸਭ ਤੋਂ ਅਹਿਮ ਖਿਡਾਰੀ ਹੈ।”

3. ਲੂਕਾ ਮੌਡਰਿਕ

ਕਤਰ 2022 ਵਿੱਚ ਬਹੁਤੇ ਖੇਡ ਮਾਹਰਾਂ ਨੂੰ ਕ੍ਰੋਏਸ਼ੀਆ ਤੋਂ ਬਹੁਤੀਆਂ ਆਸਾਂ ਨਹੀਂ ਸਨ।

2018 ਵਿੱਚ ਫਰਾਂਸ ਖ਼ਿਲਾਫ਼ ਫ਼ਾਈਨਲ ਖੇਡਣ ਵਾਲੇ ਕ੍ਰੋਏਸ਼ੀਆ ਦੇ ਬਹੁਤੇ ਖਿਡਾਰੀ 2022 ਵਿੱਚਲੀ ਵਿਸ਼ਵ ਕੱਪ ਟੀਮ ਦਾ ਹਿੱਸਾ ਨਹੀਂ ਸਨ। ਜੋ ਪੁਰਾਣੇ ਖਿਡਾਰੀ ਇਸ ਵਾਰ ਵਿਸ਼ਵ ਕੱਪ ਖੇਡਣ ਆਏ ਉਹ 2018 ਵਾਲਾ ਮਨੋਬਲ ਨਾ ਲੈ ਕੇ ਆਏ।

ਪਰ ਮੌਡਰਿਕ ਪੂਰੇ ਉਤਸ਼ਾਹ ਨਾਲ ਕਤਰ ਪਹੁੰਚੇ। ਆਪਣੇ ਕਲੱਬ ਰੀਅਲ ਮੈਡਰਿਡ ਵਿੱਚ ਸ਼ਾਨਦਾਰ ਸਥਿਤੀ ਹਾਸਲ ਕਰਨ ਤੋਂ ਮੌਡਰਿਕ ਆਤਮ ਵਿਸ਼ਵਾਸ ਨਾਲ ਭਰੇ ਹੋਏ ਸਨ।

ਇਸ 37 ਸਾਲਾ ਖਿਡਾਰੀ ਨੇ ਆਪਣੇ ਤਜਰਬੇ ਤੇ ਅਨੁਸ਼ਾਸਨ ਨਾਲ ਖੇਡਦਿਆਂ ਇੱਕ ਵਾਰ ਫ਼ਿਰ ਤੋਂ ਕ੍ਰੋਏਸ਼ੀਆ ਦੀ ਟੀਮ ਨੂੰ ਸੈਮੀ ਫ਼ਾਈਨਲ ਤੱਕ ਪਹੁੰਚਾਇਆ।

ਗਰੁੱਪ ਪੜਾਅ ਵਿੱਚ ਉਸ ਦਾ ਪ੍ਰਦਰਸ਼ਨ, ਪਰ ਸਭ ਤੋਂ ਵੱਧ ਕੁਆਰਟਰ ਫਾਈਨਲ ਵਿੱਚ ਉਸ ਦੀ ਸ਼ਾਨਦਾਰ ਪੇਸ਼ਕਾਰੀ, ਜਿਸ ਵਿੱਚ ਉਹ ਬ੍ਰਾਜ਼ੀਲ ਨੂੰ ਖਤਮ ਕਰਨ ਵਿੱਚ ਕਾਮਯਾਬ ਰਹੇ, ਨੇ ਉਸ ਨੂੰ ਫੁੱਟਬਾਲ ਦੇ ਓਲੰਪਸ ਵਿੱਚ ਹੋਰ ਵੀ ਉੱਚਾ ਕਰ ਦਿੱਤਾ।

ਗਰੁੱਪ ਮੈਚਾਂ ਵਿੱਚ ਉਨ੍ਹਾਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਕ੍ਰੋਏਸ਼ੀਆ ਦੀ ਟੀਮ ਦਾ ਕੁਆਟਰ ਫਾਈਨਲ ਵਿੱਚ ਬ੍ਰਾਜ਼ੀਲ ਨੂੰ ਹਰਾ ਸਕਣਾ ਵੀ ਮੌਡਰਿਕ ਦੀ ਖੇਡ ਦੇ ਬਦੌਲਤ ਹੀ ਹੋ ਸਕਿਆ।

ਇਹ ਨਹੀਂ ਕਿਹਾ ਜਾ ਸਕਦਾ ਕਿ ਉਮਰ ਦੇ ਲਿਹਾਜ਼ ਨਾਲ 2022 ਵਿੱਚ ਉਨ੍ਹਾਂ ਆਪਣੇ ਖੇਡ ਕਰੀਅਰ ਦਾ ਆਖ਼ਰੀ ਵਿਸ਼ਵ ਕੱਪ ਖੇਡਿਆ।

ਪਰ ਇਸ ਵਾਰ ਮੌਡਰਿਕ ਆਪਣੀ ਉਮਰ ਤੇਂ ਕਿਸੇ 10 ਸਾਲ ਛੋਟੇ ਖਿਡਾਰੀ ਵਾਂਗ ਖੇਡੇ।

ਯੂਕੇ ਦੇ ‘ਦਿ ਗਾਰਡੀਅਨ’ ਅਖ਼ਬਾਰ ਦੇ ਪੱਤਰਕਾਰ ਨਿਕ ਐਮਸ ਨੇ ਮੌਡਰਿਕ ਬਾਕੇ ਕਿਹਾ, "ਮੌਡਰਿਕ ਸਮੇਂ ਨੂੰ ਸਦਾ ਲਈ ਤਾਂ ਨਹੀਂ ਰੋਕ ਸਕਦਾ। ਪਰ ਇਸ ਵਾਰ ਵਿਸ਼ਵ ਕੱਪ ਵਿੱਚ ਉਨ੍ਹਾਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਤੇ ਉਹ ਵਕਤ ਨੂੰ ਰੋਕਣ ਵਿੱਚ ’ਚ ਕਾਮਯਾਬ ਰਹੇ।”

4. ਸੋਫ਼ੀਯਾਨ ਐਮਰਾਬਤ

ਮੋਰੱਕੋ ਨੇ ਇਸ ਵਿਸ਼ਵ ਕੱਪ ਵਿੱਚ ਜੋ ਕੀਤਾ ਉਹ ਯਕੀਨਨ ਫ਼ੁੱਟਬਾਲ ਦੇ ਇਤਿਹਾਸ ਵਿੱਚ ਦਰਜ ਹੋ ਗਿਆ।

ਮੋਰੱਕੋ ਟੀਮ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਪਹੁੰਚਣ ਵਾਲੀ ਪਹਿਲੀ ਅਫ਼ਰੀਕੀ ਟੀਮ ਬਣੀ। ਇਸ ਕਾਰਨਾਮੇ ਨੂੰ ਹਰ ਇੱਕ ਵਲੋਂ ਕਬੂਲਿਆ ਗਿਆ।

ਮੋਰੱਕੋ ਦੀ ਟੀਮ ਵਿੱਚ ਕਈ ਹੋਰ ਖਿਡਾਰੀ ਵੀ ਤਾਰੀਫ਼ ਦੇ ਹੱਕਦਾਰ ਹਨ। ਅਚਰਫ਼ ਹਕੀਮੀ ਵਿਸ਼ਵ ਕੱਪ ਜਿੱਤਣ ਦਾ ਸੁਫ਼ਨਾ ਲੈ ਖੇਡਣ ਆਏ ਤੇ ਉਨ੍ਹਾਂ ਦੇ ਨਾਲ ਹੀ ਹਾਕਿਮ ਜ਼ੈਏਚ ਵੀ।

ਪਰ ਮਿਡਫੀਲਡਰ ਸੋਫ਼ਯਾਨ ਐਮਰਾਬਤ ਨੇ ਜੋ ਕੀਤਾ, ਉਹ ਸਭ ਤੋਂ ਵੱਧ ਅਹਿਮ ਹੈ।

ਉਨ੍ਹਾਂ ਦੀ ਹਰ ਇੱਕ ਨੇ ਤਾਰੀਫ਼ ਕੀਤੀ ਕੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਉਨ੍ਹਾਂ ਬਾਰੇ ਕਿਹਾ ਕਿ ਉਹ ‘ਅਸਲ ’ਚ ਵਿਸ਼ਵ ਕੱਪ ਖੇਡਣ’ ਵਾਲੇ ਖਿਡਾਰੀ ਹਨ।

ਉਨ੍ਹਾਂ ਗਰੁੱਪ ਮੈਚਾਂ ਵਿੱਚ ਸਪੇਨ ਅਤੇ ਪੁਰਤਗਾਲ ਖ਼ਿਲਾਫ਼ ਹੋਏ ਉਨ੍ਹਾਂ ਦੀ ਖੇਡ ਸਭ ਨੂੰ ਹੈਰਾਨ ਕਰਨ ਵਾਲੀ ਸੀ।

ਐਮਰਾਬਤ ਆਪਣੀ ਬੁਸਕੇਟਸ, ਪੇਡਰੀ, ਗੈਵੀ, ਬਰਨਾਰਡੋ ਸਿਲਵਾ ਅਤੇ ਬਰੂਨੋ ਫਰਨਾਂਡਿਸ ਵਰਗੇ ਵੱਡੇ ਕੱਦ ਦੇ ਖਿਡਾਰੀਆਂ ਨੂੰ ਬੇਅਸਰ ਕਰਨ ਵਿੱਚ ਸਫ਼ਲ ਰਹੇ।

ਫਰਾਂਸ ਖ਼ਿਲਾਫ਼ ਸੈਮੀਫਾਈਨਲ ਵਿੱਚ ਵੀ ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ਕਾਮਯਾਬੀ ਉਨ੍ਹਾਂ ਤੋਂ ਕੁਝ ਦੂਰ ਰਹੀ।

5. ਜੂਡ ਬੈਲਿੰਘਮ

ਇੰਗਲੈਂਡ ਦੀ ਟੀਮ ਵਲੋਂ ਫੀਫਾ ਵਿੱਚ ਖੇਡੇ ਜੂਡ ਨੂੰ ਖੇਡ ਮਾਹਰਾਂ ਵਲੋਂ ਕੌਮੀ ਟੀਮ ਦਾ ਸੰਭਾਵਿਤ ਕਪਤਾਨ ਵੀ ਦੱਸਿਆ ਜਾ ਰਿਹਾ ਹੈ।

ਫ਼ਿਲ ਫ਼ੋਡੇਨ ਨੇ ਆਪਣੇ ਸਾਥੀ ਬਾਰੇ ਕਿਹਾ, "ਮੈਨੂੰ ਲੱਗਦਾ ਹੈ ਕਿ ਉਹ ਦੁਨੀਆ ਦਾ ਸਭ ਤੋਂ ਵਧੀਆ ਮਿਡਫੀਲਡਰ ਹੋਵੇਗਾ।"

ਹੋ ਸਕਦਾ ਹੈ ਕਿ ਇਹ ਸੁਣਨ ਨੂੰ ਮਾਮੂਲੀ ਗੱਲ ਲੱਗੇ ਪਰ ਬੈਲਿੰਘਮ ਦਾ ਮਹਿਜ਼ 19 ਸਾਲਾਂ ਦੇ ਹੋਣਾ ਇਸ ਗੱਲ ਦਾ ਵਜ਼ਨ ਵਧਾਉਂਦਾ ਹੈ।

ਫਰਾਂਸ ਦੇ ਖ਼ਿਲਾਫ਼ ਪੈਨਲਟੀ ਤੋਂ ਖੁੰਝ ਜਾਣ ਤੋਂ ਬਾਅਦ ਹੈਰੀ ਕੇਨ ਨੂੰ ਹੌਸਲਾ ਦਿੱਤਾ। ਉਨ੍ਹਾਂ ਆਪਣੇ ਕਪਤਾਨ ਨੂੰ ਜੱਫੀ ਪਾਈ ਤੇ ਦਿਲਾਸਾ ਦਿੱਤਾ।

ਇੰਗਲੈਂਡ ਨੇ ਜਦੋਂ 6-2 ਨਾਲ ਇਰਾਨ ਖਿਲਾਫ਼ ਜਿੱਤ ਦਰਜ ਕਰਵਾਈ ਤਾਂ ਜੂਡ ਵਿਸ਼ਵ ਕੱਪ ਵਿੱਚ ਦੁਨੀਆਂ ਦੇ ਸਭ ਤੋਂ ਛੋਟੀ ਉਮਰ ਦੇ ਵੱਧ ਗੋਲ ਕਰਨ ਵਾਲੇ ਖਿਡਾਰੀ ਬਣ ਗਏ।

ਪਹਿਲੇ ਨੰਬਰ ’ਤੇ ਮਾਈਕਲ ਓਵਨ ਹਨ। ਇੰਨਾਂ ਹੀ ਨਹੀਂ ਜੂਡ 1966 ਤੋਂ ਬਾਅਦ ਸਭ ਤੋਂ ਛੋਟੀ ਉਮਰ ਦੇ ਖਿਡਾਰੀ ਹਨ ਜੋ ਵਿਸ਼ਵ ਕੱਪ ਖੇਡਣ ਵਾਲੀ ਟੀਮ ਦਾ ਹਿੱਸਾ ਹਨ।

ਇਹ ਸਭ ਸੰਕੇਤ ਹੈ ਕਿ ਉਹ ‘ਥ੍ਰੀ ਲਾਇਨਜ਼’ ਦੇ ਅਗਲੇ ਕਪਤਾਨ ਹੋਣ। ਯੂਕੇ ਦੀ ਕੌਮੀ ਫੁੱਟਬਾਲ ਦੀ ਟੀਮ ਨੂੰ ‘ਥ੍ਰੀ ਲਾਇਨਜ਼’ ਕਿਹਾ ਜਾਂਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)