ਫੀਫਾ ਵਿਸ਼ਵ ਕੱਪ 2022: ਫਰਾਂਸ ਤੇ ਮੋਰੱਕੋ ਦੇ ਇਤਿਹਾਸ ਰਚਣ ਤੋਂ ਲੈ ਕੇ ਹੁਣ ਤੱਕ ਕੀ ਰਿਹਾ ਦਿਲਚਸਪ ਤੇ ਹੈਰਾਨੀਜਨਕ

ਫੀਫਾ

ਤਸਵੀਰ ਸਰੋਤ, Getty Images

ਫੀਫਾ ਵਿਸ਼ਵ ਕੱਪ ਦੌਰਾਨ ਇਸ ਵਾਰ ਨਵੇਂ ਸਮੀਕਰਨ ਬਣੇ, ਨਤੀਜੇ ਕਿਆਸਰਾਈਆਂ ਤੋਂ ਕੁਝ ਵੱਖਰੇ ਪਰ ਦਿਲਚਸਪ ਰਹੇ।

ਫ਼ੁੱਟਬਾਲ ਵਿੱਚ ਆਪਣੀ ਧਾਕ ਜਮਾ ਚੁੱਕੀ ਬ੍ਰਾਜ਼ੀਲ ਦੀ ਟੀਮ ਆਪਣੀ ਜਗ੍ਹਾ ਬਣਾਈ ਰੱਖਣ ਵਿੱਚ ਸਫ਼ਲ ਨਾ ਰਹਿ ਸਕੀ। ਮੋਰੱਕੋ ਪੁਰਤਗਾਲ ਨੂੰ ਹਰਾ ਕੇ ਸੈਮੀ ਫਾਈਨਲ ਵਿੱਚ ਪਹੁੰਚਣ ਵਾਲਾ ਪਹਿਲਾ ਅਫ਼ਰੀਕੀ ਮੁਲਕ ਬਣ ਗਿਆ।

ਫ਼ਰਾਂਸ ਨੇ ਇੰਗਲੈਂਡ ਨੂੰ ਹਰਾਇਆ ਤੇ ਹੁਣ ਸੈਮੀਫਾਈਨਲ ਵਿੱਚ ਮੋਰੱਕੋ ਦੇ ਨਾਲ ਮੁਕਾਬਲੇ ਲਈ ਮੈਦਾਨ ਵਿੱਚ ਉਤਰੇਗਾ।

ਹੁਣ ਕਤਰ ਵਿੱਚ ਅਰਜਨਟੀਨਾ, ਕ੍ਰੋਏਸ਼ੀਆ, ਫਰਾਂਸ ਅਤੇ ਮੋਰੱਕੋ ਦੀਆਂ ਟੀਮਾਂ ਫੁੱਟਬਾਲ ਦੇ ਇਤਿਹਾਸ ਵਿੱਚ ਆਪਣਾ ਨਾਮ ਦਰਜ ਕਰਵਾਉਣ ਦੀ ਜੰਗ ਲੜਨਗੀਆਂ।

ਅਰਜਨਟੀਨਾ ਦੇ ਲਿਓਨਲ ਮੈਸੀ ਆਪਣਾ ਆਖਰੀ ਵਿਸ਼ਵ ਕੱਪ ਜਿੱਤਣ ਲਈ ਜੀਅ ਜਾਨ ਲਗਾਉਣਗੇ ਤੇ ਫ਼ਰਾਂਸ ਜਿੱਤ ਦਹਰਾਉਣ ਦੀ ਕੋਸ਼ਿਸ਼ ਕਰੇਗਾ।

ਕੀ ਇਹ ਵਿਸ਼ਵ ਕੱਪ ਮੈਸੀ ਦੇ ਨਾਮ ਹੋ ਸਕੇਗਾ?

ਫੀਫਾ

ਤਸਵੀਰ ਸਰੋਤ, Getty Images

ਫੁੱਟਾਬਾਲ ਵਿਸ਼ਵ ਕੱਪ ਦੌਰਾਨ ਸਭ ਤੋਂ ਵੱਧ ਪੁੱਛਿਆ ਜਾਣ ਵਾਲਾ ਸਵਾਲ, ਅਰਜਨਟੀਨਾ ਦੇ ਸੁਪਰਸਟਾਰ ਲਿਓਨਲ ਮੈਸੀ ਦੀ ਪਹਿਲੀ ਵਾਰ ਵਿਸ਼ਵ ਕੱਪ ਜਿੱਤਣ ਦੀ ਸੰਭਾਵਨਾ ਨਾਲ ਜੁੜਿਆ ਰਿਹਾ।

ਕੀ ਮੈਸੀ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਇਸ ਵਾਰ ਵਿਸ਼ਵ ਕੱਪ ਆਪਣੇ ਹੱਥਾਂ ਵਿੱਚ ਲਵੇਗਾ? ਬੇਸ਼ੱਕ ਆਪਣੀ ਜਿੰਦਗੀ ਦਾ ਆਖ਼ਰੀ ਵਿਸ਼ਵ ਕੱਪ ਖੇਡਣ ਵਾਲਾ ਇਹ ਖਿਡਾਰੀ ਅਜਿਹਾ ਕਰਨਾ ਚਾਹੇਗਾ।

ਮੈਸੀ ਦੇ ਪ੍ਰਸ਼ੰਸਕ ਭਾਵੁਕ ਵੀ ਹਨ ਤੇ ਚਾਹੁੰਦੇ ਹਨ ਕਿ ਉਹ ਫਾਈਨਲ ਵਿੱਚ ਆਪਣੀ ਜਿੱਤ ਦਰਜ ਕਰਵਾਉਣ।

ਮੈਸੀ ਦਾ ਖੇਡ ਕਰੀਅਰ ਹੁਣ ਤੱਕ ਸ਼ਾਨਦਾਰ ਰਿਹਾ। ਉਨ੍ਹਾਂ ਨੇ 10 ਸਪੈਨਿਸ਼ ਲੀਗਜ਼ ਵਿੱਚ ਜਿੱਤ ਦਰਜ ਕਰਵਾਈ।

2021 ਕੂਪਾ ਅਮਰੀਕਾ ਵੀ ਜਿੱਤਿਆ ਤੇ ਸੱਤ ਬੈਲਨ ਡੀਓਰ ਪੁਰਸਕਾਰ ਜਿੱਤੇ ਜੋ ਹਰ ਸਾਲ ਦੁਨੀਆ ਦੇ ਸਰਵੋਤਮ ਖਿਡਾਰੀ ਨੂੰ ਦਿੱਤੇ ਜਾਂਦੇ ਹਨ।

ਪਰ ਫੁੱਟਬਾਲ ਦੇ ਦਿੱਗਜ ਮੰਨੇ ਜਾਂਦੇ ਮੈਸੀ ਬ੍ਰਾਜ਼ੀਲ ਦੇ ਪੇਲੇ ਜਾਂ ਅਰਜਨਟੀਨਾ ਦੇ ਡਿਏਗੋ ਮੈਰਾਡੋਨਾ ਦੀ ਤਰ੍ਹਾਂ ਫੁੱਟਬਾਲ ਦੀ ਦੁਨੀਆਂ ਦਾ ਸਰਵਉੱਤਮ ਇਨਾਮ ਫੀਫਾ ਵਿਸ਼ਵ ਕੱਪ ਆਪਣੇ ਨਾਮ ਹਾਲੇ ਤੱਕ ਨਹੀਂ ਕਰਵਾ ਸਕੇ।

ਮੋਰੱਕੋ ਉਤਸ਼ਾਹ ਨਾਲ ਭਰੀ ਟੀਮ

ਫੀਫਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕ੍ਰੋਏਸ਼ੀਆ ਦੇ ਲੂਕਾ ਮਾਡਰਿਚ

ਮੋਰੱਕੋ ਪਹਿਲਾਂ ਹੀ ਇਤਿਹਾਸ ਰਚ ਚੁੱਕਿਆ ਹੈ।

ਉਹ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਅਫ਼ਰੀਕੀ ਟੀਮ ਹੈ। ਇੰਨਾਂ ਹੀ ਨਹੀਂ ਮੁਸਲਿਮ ਬਹੁਗਿਣਤੀ ਵਾਲੇ ਦੇਸ਼ ਦੀ ਪਹਿਲੀ ਅਰਬ ਟੀਮ ਵੀ ਹੈ।

ਟੀਮ ਕੋਲ ਹਾਕਿਮ ਜ਼ਿਯੇਚ ਅਤੇ ਪੈਰਿਸ ਸੇਂਟ-ਜਰਮੇਨ ਦੇ ਅਚਰਾਫ ਹਕੀਮੀ ਵਰਗੇ ਉੱਚ ਚੋਟੀ ਦੇ ਤਜਰੇਬਕਾਰ ਖਿਡਾਰੀ ਹਨ।

ਫੀਫਾ

ਤਸਵੀਰ ਸਰੋਤ, Getty Images

ਉਹ ਕ੍ਰੋਏਸ਼ੀਆ ਅਤੇ ਬੈਲਜੀਅਮ ਵਾਲੇ ਗਰੁੱਪ ਵਿੱਚੋਂ ਅੱਗੇ ਨਿਕਲੇ। ਉਨ੍ਹਾਂ ਨੇ ਆਖਰੀ 16 ਵਿੱਚ ਸਪੇਨ ਨੂੰ ਅਤੇ ਕੁਆਰਟਰ ਫਾਈਨਲ ਵਿੱਚ ਪੁਰਤਗਾਲ ਨੂੰ ਹਰਾਇਆ ਸੀ।

ਮੋਰੱਕੋ ਦੀ ਸਫਲਤਾ ਬਚਾਅ ਕਰਨ ਦੀ ਮਜ਼ਬੂਤ ਨੀਤੀ ਤੇ ਲੰਬਾ ਖੇਡਣ ਦੇ ਤਜਰਬੇ ’ਤੇ ਟਿਕੀ ਹੋਈ ਹੈ।

bbc
bbc

ਕਤਰ ਵਿੱਚ ਹੁਣ ਤੱਕ ਕਿਸੇ ਵੀ ਵਿਰੋਧੀ ਖਿਡਾਰੀ ਨੇ ਮੋਰੱਕੋ ਦੇ ਖਿਲਾਫ ਗੋਲ ਨਹੀਂ ਕੀਤਾ ਹੈ। ਉਹ ਟੂਰਨਾਮੈਂਟ ਦੌਰਾਨ ਸਭ ਤੋਂ ਵੱਧ ਜੋਸ਼ ਨਾਲ ਭਰੀਆਂ ਟੀਮਾਂ ਵਿੱਚੋਂ ਇੱਕ ਰਹੀ ਹੈ।

ਫੀਫਾ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਹ ਵਿਸ਼ਵ ਕੱਪ ਸਿਰਫ਼ ਕਤਰ ਲਈ ਨਹੀਂ ਹੈ, ਸਗੋਂ ਮੱਧ ਪੂਰਬ ਖੇਤਰ ਅਤੇ ਪੂਰੇ ਮੁਸਲਮਾਨਾਂ ਲਈ ਹੈ।

“ਉਨ੍ਹਾਂ ਕਿਹਾ ਕਿ ਮੰਗਲਵਾਰ ਨੂੰ ਉਨ੍ਹਾਂ ਸਭ ਲਈ ਖੁਸ਼ ਹੋਣ ਦਾ ਹੋਰ ਕੀ ਕਾਰਨ ਹੋ ਸਕਦਾ ਹੈ?

ਕੀ ਫ਼ਰਾਂਸ ਮੈਚ ਵਿੱਚ ਰਹਿ ਸਕੇਗਾ?

ਫੀਫਾ

ਤਸਵੀਰ ਸਰੋਤ, Getty Images

ਫ਼ਰਾਂਸ ਸੈਮੀਫ਼ਾਈਨਲ ਵਿੱਚ ਮੋਰੱਕੋ ਨਾਲ ਮੁਕਬਾਲਾ ਕਰੇਗਾ। ਫ਼ਰਾਂਸ ਦੀ ਟੀਮ ਉਹ ਕਰਨ ਦੀ ਕੋਸ਼ਿਸ਼ ’ਚ ਹੈ ਜੋ 60 ਸਾਲ ਪਹਿਲਾਂ 1962 ਵਿੱਚ ਬ੍ਰਾਜ਼ੀਲ ਨੇ ਕੀਤਾ ਸੀ, ਪੁਰਸ਼ਾਂ ਦੇ ਵਿਸ਼ਵ ਕੱਪ ਦਾ ਸਫ਼ਲਤਾਪੂਰਵਕ ਜਿੱਤ ਦਰਜ ਕਰਵਾਉਣਾ।

ਦਰਅਸਲ, ਹਾਲ ਹੀ ਦੇ ਸਾਲਾਂ ਵਿੱਚ ਕੁਝ ਟੀਮਾਂ ਨੇ ਸੰਘਰਸ਼ ਕੀਤਾ। ਇਟਲੀ, ਸਪੇਨ ਅਤੇ ਜਰਮਨੀ ਸਾਰੇ ਪਿਛਲੇ 12 ਸਾਲਾਂ ਦੌਰਾਨ ਜਲਦ ਹੀ ਮੁਕਾਬਲਿਆਂ ਤੋਂ ਬਾਹਰ ਹੁੰਦੇ ਗਏ ਪਰ ਫਰਾਂਸ ਨਾਲ ਅਜਿਹਾ ਨਹੀਂ ਹੋਇਆ।

ਇੰਗਲੈਂਡ 'ਤੇ ਸ਼ਨੀਵਾਰ ਦੀ ਜਿੱਤ ਦਾ ਮਤਲਬ ਹੈ ਕਿ ਉਹ 1998 ਵਿੱਚ ਬ੍ਰਾਜ਼ੀਲ ਤੋਂ ਬਾਅਦ ਸੈਮੀਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਡਿਫੈਂਡਿੰਗ ਚੈਂਪੀਅਨ ਟੀਮ ਬਣ ਗਈ ਹੈ।

ਮੇਨੈਜਰ ਡੀਡੀਅਰ ਡੇਸਚੈਂਪਸ ਮੋਰੱਕੋ ’ਤੇ ਧਿਆਨ ਕੇਂਦਰਿਤ ਕਰ ਰਹੇ ਹਨ। ਜਦੋਂ ਆਉਣ ਵਾਲੇ ਮੈਚ ਤੋਂ ਆਸਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ,“ਇਹ ਸਭ ਆਪਣੀ ਸਮਰੱਥਾਂ ਤੋਂ ਵੀ ਅੱਗੇ ਵੱਧਣ ਵਰਗਾ ਹੈ।”

ਫੀਫਾ

ਤਸਵੀਰ ਸਰੋਤ, Getty Images

ਕੀ ਕ੍ਰੋਏਸ਼ੀਆ ਇਤਿਹਾਸ ਦੁਹਰਾਏਗਾ?

ਜੇਕਰ ਫਰਾਂਸ ਮੋਰੋਕੋ ਨੂੰ ਹਰਾਉਂਦਾ ਹੈ ਅਤੇ ਕ੍ਰੋਏਸ਼ੀਆ ਅਰਜਨਟੀਨਾ ਨੂੰ ਹਰਾ ਦਿੰਦਾ ਹੈ ਤਾਂ ਅਸੀਂ ਸ਼ਾਇਦ 2018 ਵਾਲੇ ਫਾਈਨਲ ਮੈਚ ਨੂੰ ਮੁੜ ਦੇਖ ਰਹੇ ਹੋਈਏ ਜੋ ਇਸ ਵਾਰ ਕਤਰ ਵਿੱਚ ਖੇਡਿਆ ਜਾਵੇਗਾ।

ਕ੍ਰੋਏਸ਼ੀਆ ਆਪਣੀ ਚੰਗੀ ਖੇਡ ਦਾ ਪ੍ਰਦਰਸ਼ਨ ਕਰਦਿਆਂ ਆਖਰੀ ਚਾਰ ਵਿੱਚ ਪਹੁੰਚ ਚੁੱਕਿਆ ਹੈ।

ਉਨ੍ਹਾਂ ਨੇ ਚਾਰ ਸਾਲ ਪਹਿਲਾਂ ਫਾਈਨਲ ਵਿੱਚ ਪਹੁੰਚਣ ਲਈ ਡੈਨਮਾਰਕ ਅਤੇ ਰੂਸ ਨੂੰ ਪੈਨਲਟੀ ਜ਼ਰੀਏ ਹਰਾਇਆ ਸੀ ਅਤੇ ਇਸ ਸਾਲ ਜਾਪਾਨ ਅਤੇ ਬ੍ਰਾਜ਼ੀਲ ਦੇ ਖ਼ਿਲਾਫ਼ ਸ਼ੂਟਆਊਟ ਰਾਹੀਂ ਆਇਆ ਅੱਗੇ ਪਹੁੰਚਿਆ ਹੈ।

ਕ੍ਰੋਏਸ਼ੀਆ ਨੇ 24 ਸਾਲ ਪਹਿਲਾਂ ਕੋਈ ਮੈਚ 90 ਮਿੰਟਾਂ ਵਿੱਚ ਜਿੱਤਿਆ ਸੀ, 1998 ਦੇ ਕੁਆਰਟਰ ਫ਼ਾਈਨਲ ਵਿੱਚ ਜਰਮਨੀ ਨੂੰ 3-0 ਨਾਲ ਹਰਾਇਆ ਸੀ।

ਇਸ ਸਾਲ ਕ੍ਰੋਏਸ਼ੀਆ ਦੀਆਂ ਕੋਸ਼ਿਸ਼ਾਂ ਹੋਰ ਵੀ ਕਮਾਲ ਦੀਆਂ ਹਨ ਕਿਉਂਕਿ ਉਨ੍ਹਾਂ ਦੇ ਮਿਡਫੀਲਡ ਮਾਸਟਰ ਲੂਕਾ ਮੋਡ੍ਰਿਕ ਹੁਣ 37 ਸਾਲ ਦੇ ਹੋ ਗਏ ਹਨ।

90 ਮਿੰਟਾਂ ਤੋਂ ਬਾਅਦ ਵਾਧੂ ਮਿੰਟਾਂ ਵਿੱਚ ਖੇਡਦਿਆਂ ਵੀ ਉਹ ਪੂਰੇ ਜੋਸ਼ ਵਿੱਚ ਖੇਡਦੇ ਨਜ਼ਰ ਆਏ।

ਅਰਜਨਟੀਨਾ, ਜੋ 2018 ਵਿਸ਼ਵ ਕੱਪ ਦੇ ਗਰੁੱਪ ਮੈਚਾਂ ਦੌਰਾਨ ਕ੍ਰੋਏਸ਼ੀਆ ਤੋਂ 3-0 ਨਾਲ ਹਾਰ ਚੁੱਕਿਆ ਹੈ ਹੁਣ ਉਸ ਨੂੰ ਕਮਜ਼ੋਰ ਨਹੀਂ ਸਮਝੇਗਾ।

ਖਿਡਾਰੀ ਜੋ ਦਰਸ਼ਕਾਂ ਦਾ ਦਿਲ ਜਿੱਤ ਰਹੇ ਹਨ

ਫੀਫਾ

ਤਸਵੀਰ ਸਰੋਤ, CATHRIN MUELLER - FIFA

ਤਸਵੀਰ ਕੈਪਸ਼ਨ, ਮੋਰੱਕੋ ਦੇ ਗੋਲਕੀਪਰ ਯਾਸੀਨ ਬੋਨੋ

ਕਤਰ ਵਿੱਚ ਹੋ ਰਹੇ ਵਿਸ਼ਵ ਕੱਪ ਦੌਰਾਨ ਕੁਝ ਖਿਡਾਰੀਆਂ ਨੇ ਲੋਕਾਂ ਦੇ ਦਿਲਾਂ ਵਿੱਚ ਖ਼ਾਸ ਜਗ੍ਹਾ ਬਣਾਈ ਤੇ ਉਨ੍ਹਾਂ ਦੀ ਖੇਡ ਦਾ ਸੈਮੀਫ਼ਾਈਨਲ ਮੁਕਾਬਲਿਆਂ ਵਿੱਚ ਵੀ ਫੁੱਟਬਾਲ ਪ੍ਰੇਮੀਆਂ ਨੂੰ ਇੰਤਜ਼ਾਰ ਰਹੇਗਾ। ਅਰਜਨਟੀਨਾ ਦੇ 35 ਸਾਲਾ ਖਿਡਾਰੀ ਲਿਓਨਲ ਮੈਸੀ ਦੀ ਖੇਡ ਵਿੱਚ ਪ੍ਰਸ਼ੰਸਕਾਂ ਦੀ ਖ਼ਾਸ ਦਿਲਚਸਪੀ ਹੈ। ਮੈਸੀ ਦੇ ਪ੍ਰਸ਼ੰਸਕ ਆਪਣੇ ਫੁੱਟਬਾਲ ਸਟਾਰ ਨੂੰ ਵਿਸ਼ਵ ਕੱਪ ਜਿੱਤਦਿਆਂ ਦੇਖਣਾ ਚਾਹੁੰਦੇ ਹਨ। ਬੋਨੋ ਨਾਮ ਤੋਂ ਜਾਣੇ ਜਾਂਦੇ ਮੋਰੱਕੋ ਦੇ ਗੋਲਕੀਪਰ ਯਾਸੀਨ ਬੋਨੋ ਆਪਣੀ ਟੀਮ ਨੂੰ ਸੈਮੀਫਾਈਨਲ ਤੱਕ ਪਹੁੰਚਾ ਕੇ ਪਹਿਲਾਂ ਹੀ ਇਤਿਹਾਸ ਰਚ ਚੁੱਕੇ ਹਨ। ਸਪੇਨ ਖ਼ਿਲਾਫ਼ ਮੁਕਾਬਲੇ ਵਿੱਚ ਬੋਨੋ ਨੇ ਪੈਨਲਟੀ ਸ਼ੂਟਆਉਟ ਵਿੱਚ ਇੱਕ ਵੀ ਗੋਲ ਨਾ ਹੋਣ ਦਿੱਤਾ। ਇਸ ਤੋਂ ਪਹਿਲਾਂ 130 ਮਿੰਟਾਂ ਤੱਕ ਚਲੇ ਮੁਕਬਾਲੇ ਦੌਰਾਨ ਉਨ੍ਹਾਂ ਨੇ ਸਪੇਨ ਨੂੰ ਗੋਲ ਦੇ ਨੇੜੇ ਨਹੀਂ ਸੀ ਆਉਣ ਦਿੱਤਾ।

ਉਨ੍ਹਾਂ ਵੱਲੋਂ ਰੋਕੇ ਗਏ ਗੋਲ ਦੀ ਬਦੌਲਤ ਮੋਰੱਕੋ ਇਸ ਵਾਰ ਵਿਸ਼ਵ ਕੱਪ ਵਿੱਚ ਅੱਗੇ ਵੱਧ ਸਕਿਆ।

ਕ੍ਰੋਏਸ਼ੀਆ ਦੇ ਲੂਕਾ ਮਾਡਰਿਚ ਦੀ ਖੇਡ ਵਿੱਚ ਵੀ ਲੋਕਾਂ ਦੀ ਦਿਲਚਸਪੀ ਰਹੇਗੀ। 37 ਸਾਲਾ ਦੇ ਹੋ ਚੁੱਕੇ ਲੂਕਾ ਦਾ ਸ਼ਾਇਦ ਇਹ ਆਖ਼ਰੀ ਵਿਸ਼ਵ ਕੱਪ ਹੋਵੇਗਾ।

ਮੋਰੱਕੋ ਦੇ ਖਿਡਾਰੀਆਂ ਨੂੰ ਮਿਲਿਆ ਮਾਵਾਂ ਤੋਂ ਹੌਸਲਾ

ਫੀਫਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੋਫੀਆਨੇ ਬੂਫਲ ਖੇਡ ਤੋਂ ਬਾਅਦ ਆਪਣੀ ਮਾਂ ਨਾਲ ਗਰਾਉਂਡ ਵਿੱਚ ਨੱਚਦੇ ਹੋਏ

ਅਚਰਫ਼ ਹਾਕੀਮੀ ਨੇ ਜਦੋਂ ਪੁਰਤਗਾਲ ਖ਼ਿਲਾਫ਼ ਜਿੱਤ ਤੋਂ ਬਾਅਦ ਦਰਸ਼ਕਾਂ ’ਚ ਬੈਠੀ ਆਪਣੀ ਮਾਂ ਦਾ ਮੱਥਾ ਚੁੰਮਿਆਂ ਤਾਂ ਸਭ ਭਾਵੁਕ ਹੋਏ। ਫ਼ਿਰ ਸਟੇਡੀਅਮ ’ਚ ਬੈਠੀਆਂ ਬਾਕੀ ਖਿਡਾਰੀਆਂ ਦੀਆਂ ਮਾਵਾਂ ਨੇ ਵੀ ਆਪਣੇ ਪੁੱਤ ਨੂੰ ਹੀ ਨਹੀਂ ਬਲਕਿ ਸਾਰੀ ਟੀਮ ਨੂੰ ਸ਼ਾਬਾਸ਼ ਦਿੱਤੀ। ਮੋਰੱਕੋ ਦੇ ਖਿਡਾਰੀਆਂ ਦਾ ਦਰਸ਼ਕਾਂ ਦਰਮਿਆਨ ਬੈਠੀਆਂ ਆਪਣੀਆਂ ਮਾਵਾਂ ਨੂੰ ਜਿੱਤ ਤੋਂ ਬਾਅਦ ਮਿਲਣ ਦਾ ਦ੍ਰਿਸ਼ ਕਤਰ ਦੇ ਸਟੇਡੀਅਮਾਂ ਵਿੱਚ ਕਈ ਵਾਰ ਦੇਖਿਆ ਗਿਆ ਜਦ ਵੀ ਉਹ ਜਿੱਤੇ। ਜ਼ਿਕਰਯੋਗ ਹੈ ਕਿ ਮੋਰੱਕੋ ਦੀ ਟੀਮ ਦੇ ਮੈਂਬਰਾਂ ਤੇ ਕੋਚ ਦੀਆਂ ਮਾਵਾਂ ਕਤਰ ਵਿੱਚ ਆਪਣੇ ਬੱਚਿਆਂ ਦੇ ਮੈਚ ਦੇਖਣ ਟੀਮ ਦੇ ਨਾਲ ਆਈਆਂ ਹਨ।

ਕਤਰ ਵਿਸ਼ਵ ਕੱਪ ਵਿੱਚ ਇਹ ਬਹੁਤ ਦਿਲਚਸਪ ਤੇ ਮੁਹੱਬਤ ਭਰੀ ਗੱਲ ਹੈ ਕਿ ਮੁਰੱਕੋ ਦੇ ਖਿਡਾਰੀਆਂ ਦੀਆਂ ਮਾਵਾਂ ਵੀ ਮੈਚ ਦੇਖਣ ਕਤਰ ਆਈਆਂ ਹਨ।

ਫੀਫਾ 2022 ਵਿੱਚ ਜੋ ਹੈਰਾਨ ਕਰਨ ਵਾਲਾ ਰਿਹਾ

ਫੀਫਾ

ਤਸਵੀਰ ਸਰੋਤ, Getty Images

ਫੁੱਟਬਾਲ ਵਿੱਚ ਆਪਣੀ ਪਛਾਣ ਬਣਾ ਚੁੱਕੀ ਅਰਜਨਟੀਨਾ ਦੀ ਟੀਮ ਦਾ ਸਾਉਦੀ ਆਰਬ ਹੱਥੋਂ ਹਾਰਨਾ ਹੈਰਾਨ ਕਰਨ ਵਾਲਾ ਰਿਹਾ।

ਸਾਊਦੀ ਅਰਬ ਨੇ ਅਰਜਨਟੀਨਾ ਨੂੰ ਸ਼ੁਰੂਆਤੀ ਮੈਚ ਵਿੱਚ 2-1 ਨਾਲ ਮਾਤ ਦਿੱਤੀ।

ਅਰਜਨਟੀਨਾ ਦਾ ਨੀਦਰਲੈਂਡ ਨਾਲ ਕਾਰਡ 17 ਪੀਲੇ ਕਾਰਡ ਮਿਲਣ ਕਰਕੇ ਚਰਚਾ ਵਿੱਚ ਰਿਹਾ। ਅਰਜਨਟੀਨਾ ਨੇ ਇਹ ਮੈਚ 4-3 ਨਾਲ ਜਿੱਤਿਆ।

ਨਿਰਧਾਰਿਤ ਸਮੇਂ ਨਾਲੋਂ ਅੱਧਾ ਘੰਟਾ ਵੱਧ ਚੱਲੇ ਇਸ ਮੈਚ ਦਾ ਨਤੀਜਾ ਪੈਨਲਟੀ ਗੋਲਾਂ ਨਾਲ ਹੋਇਆ।

ਫੀਫਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕ੍ਰਿਸਟਿਆਨੋ ਰੋਨਾਲਡੋ ਮੈਚ ਹਾਰਨ ਤੋਂ ਬਾਅਦ ਭਾਵੁਕ ਹੋ ਗਏ

ਸੈਮੀਫ਼ਾਈਨਲ ਭਾਰਤ ਵਿੱਚ ਕਦੋਂ ਦੇਖੇ ਜਾ ਸਕਦੇ ਹਨ

ਫਰਾਂਸ ਤੇ ਮੋਰੱਕੋ ਦਰਮਿਆਨ ਮੁਕਾਬਲਾ ਵੀਰਵਾਰ ਰਾਤ ਭਾਰਤੀ ਸਮੇਂ ਅਨੁਸਾਰ 12:30 ਵਜੇ ਦੇਖਿਆ ਜਾ ਸਕੇਗਾ।

ਅਰਜਨਟੀਨਾ ਬਨਾਮ ਕ੍ਰੋਏਸ਼ੀਆ ਬੁੱਧਵਾਰ ਰਾਤ 12:30 ਵਜੇ ਹੋਵੇਗਾ। ਦੋਵਾਂ ਮੈਟਾਂ ਦੀਆਂ ਕੁਮੈਂਟਰੀਜ਼ ਬੀਬੀਸੀ ਰੇਡੀਓ 5 ਲਾਈਵ ਅਤੇ ਬੀਬੀਸੀ ਸਾਊਂਡ ਐਪ 'ਤੇ ਵੀ ਸੁਣੀਆ ਜਾ ਸਕਣਗੀਆਂ। ਬੀਬੀਸੀ ਸਪੋਰਟ ਜ਼ਰੀਏ ਲਗਾਤਾਰ ਹੋਣ ਵਾਲੇ ਵਿਸ਼ਲੇਸ਼ਣ ਵੀ ਪੜ੍ਹੇ ਜਾ ਸਕਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)