ਤਿੰਨ ਸਾਲਾ ਬੱਚੀ ਨੂੰ ਗੋਦ ’ਚ ਲੈ ਕੇ ਇਹ ਮਾਂ ਨਿਆਂ ਮੰਗ ਰਹੀ, ‘ਮੇਰੀ ਬੱਚੀ ਨਾਲ ਬਲਾਤਕਾਰ ਹੋਇਆ, ਹਾਲਤ ਵੇਖ ਡਾਕਟਰ ਵੀ ਰੋ ਪਏ’

ਬੱਚੀ
ਤਸਵੀਰ ਕੈਪਸ਼ਨ, ਆਪਣੀ ਮਾਂ ਪਿੱਛੇ ਖੜੀ ਇੱਕ ਛੋਟੀ ਬੱਚੀ (ਸੰਕੇਤਕ ਤਸਵੀਰ)
    • ਲੇਖਕ, ਟਾਈਸਨ ਕੋਂਟੇ ਤੇ ਤੈਮਸੀਨ ਫੋਰਡ
    • ਰੋਲ, ਬੀਬੀਸੀ ਪੱਤਰਕਾਰ

ਸੀਏਰਾ ਲੀਓਨ ਦੇ ਰਾਸ਼ਟਰਪਤੀ ਜੂਲੀਅਸ ਮਾਡਾ ਬਾਇਓ ਨੇ 2019 ਵਿੱਚ ਬਲਾਤਕਾਰ ਅਤੇ ਜਿਨਸੀ ਹਿੰਸਾ ਨੂੰ ਲੈ ਕੇ ਕੌਮੀ ਐਮਰਜੈਂਸੀ ਦਾ ਐਲਾਨ ਕੀਤਾ ਸੀ ਜਿਸ ਨੂੰ ਇੱਕ ਦਲੇਰ ਕਦਮ ਮੰਨਿਆ ਗਿਆ।

ਬੀਬੀਸੀ ਅਫਰੀਕਾ ਆਈ ਨੇ ਪੰਜ ਸਾਲ ਬਾਅਦ ਇਹ ਪੜਤਾਲ ਕੀਤੀ ਹੈ ਕਿ ਕੀ ਹਿੰਸਾ ਤੋਂ ਬਚੇ ਲੋਕਾਂ ਨੂੰ ਨਿਆਂ ਮਿਲ ਰਿਹਾ ਹੈ।

ਚੇਤਾਵਨੀ: ਇਸ ਲੇਖ ਵਿੱਚ ਸਾਮਲੇ ਵੇਰਵੇ ਪਾਠਕਾਂ ਨੂੰ ਪਰੇਸ਼ਾਨ ਕਰ ਸਕਦੇ ਹਨ।

ਪੋਸਟਰ
ਤਸਵੀਰ ਕੈਪਸ਼ਨ, ਜਿਨਸੀ ਹਿੰਸਾ ਖ਼ਿਲਾਫ਼ ਕਾਨੂੰਨ ਸਖ਼ਤ ਬਣ ਚੁੱਕੇ ਹਨ ਪਰ ਇਨ੍ਹਾਂ ਨੂੰ ਲਾਗੂ ਕਰਨਾ ਇੱਕ ਚੁਣੌਤੀ ਹੈ

ਤਿੰਨ ਸਾਲਾ ਬੱਚੀ ਦੀ ਮਾਂ ਦਾ ਦਰਦ

ਸੀਏਰਾ ਲਿਓਨ ਦੀ ਰਾਜਧਾਨੀ ਫ੍ਰੀਟਾਊਨ ਦੇ ਪੂਰਬ ਵੱਲ ਤਿੰਨ ਘੰਟੇ ਦੀ ਦੂਰੀ 'ਤੇ ਮੇਕੇਨੀ ਸ਼ਹਿਰ ਵਿੱਚ ਇੱਕ ਜਵਾਨ ਮਾਂ ਆਪਣੀ ਤਿੰਨ ਸਾਲ ਦੀ ਧੀ ਨੂੰ ਗੋਦ ਵਿੱਚ ਲਈ ਆਪਣੇ ਘਰ ਦੇ ਬਾਹਰ ਬੈਠੀ ਹੈ।

ਅਨੀਤਾ (ਬਦਲਿਆ ਹੋਇਆ ਨਾਂ) ਜੂਨ 2023 ਦੇ ਉਸ ਦਿਨ ਬਾਰੇ ਦੱਸਦੇ ਹਨ ਜਿਸ ਦਿਨ ਉਨ੍ਹਾਂ ਨੇ ਆਪਣੀ ਬੱਚੀ ਦੇ ਨੈਪੀ ਵਿੱਚੋਂ ਖੂਨ ਡੁੱਲਦਾ ਦੇਖਿਆ।

ਅਨੀਤਾ ਇੱਕ ਔਰਤ ਕੋਲ ਕੰਮ ਕਰਦੇ ਸਨ ਜਿਸ ਨੇ ਉਨ੍ਹਾਂ ਨੂੰ ਇੱਕ ਸ਼ਨੀਵਾਰ ਦੀ ਸਵੇਰ ਬਾਜ਼ਾਰ ਜਾਣ ਲਈ ਕੋਈ ਕੰਮ ਦਿੱਤਾ। ਬਾਜ਼ਾਰ ਜਾਣ ਸਮੇਂ ਅਨੀਤਾ ਨੇ ਆਪਣੀ ਧੀ ਨੂੰ ਮਾਲਕਣ ਅਤੇ ਉਸਦੇ 22 ਸਾਲਾ ਪੁੱਤ ਕੋਲ ਛੱਡ ਦਿੱਤਾ।

ਅਨੀਤਾ ਦੱਸਦੇ ਹਨ, "ਉਹ ਮੇਰੇ ਬੱਚੇ ਲੈ ਗਿਆ। ਉਸ ਨੇ ਕਿਹਾ ਉਸ ਲਈ ਟੌਫ਼ੀਆਂ ਅਤੇ ਬਿਸਕੁਟ ਖ਼ਰੀਦੇਗਾ ਪਰ ਇਹ ਝੂਠ ਸੀ।"

ਕੁਝ ਸਮੇਂ ਬਾਅਦ ਜਦੋਂ ਉਹ ਵਾਪਸ ਨਾ ਆਏ ਤਾਂ ਅਨੀਤਾ ਨੇ ਆਪਣੀ ਬੱਚੀ ਦੀ ਭਾਲ ਸ਼ੁਰੂ ਕੀਤੀ।

22 ਸਾਲਾ ਅਨੀਤਾ ਨੂੰ ਜਦੋਂ ਉਨ੍ਹਾਂ ਦੀ ਧੀ ਮਿਲੀ ਤਾਂ ਉਨ੍ਹਾਂ ਦੇਖਿਆ ਕਿ ਉਸ ਦਾ ਖੂਨ ਵਹਿ ਰਿਹਾ ਸੀ।

ਉਹ ਉਸ ਨੂੰ ਹਸਪਤਾਲ ਲੈ ਗਈ ਅਤੇ ਉਸਦੇ ਦੋ ਟਾਂਕੇ ਲੱਗੇ ਬਾਅਦ ਵਿੱਚ ਡਾਕਟਰਾਂ ਨੇ ਪੁਸ਼ਟੀ ਕੀਤੀ ਕਿ ਉਸ ਨਾਲ ਬਲਾਤਕਾਰ ਹੋਇਆ ਹੈ।

ਅਨੀਤਾ ਦੱਸਦੇ ਹਨ, "ਨਰਸਾਂ ਨੇ ਬੱਚੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ਨੇ ਕਿਹਾ 'ਹੇ ਰੱਬ, ਇਸ ਆਦਮੀ ਨੇ ਇਸ ਬੱਚੇ ਨਾਲ ਕੀ ਕੀਤਾ ਹੈ? ਮੇਰੇ ਬੱਚੇ ਦਾ ਇਲਾਜ ਕਰਨ ਵਾਲਾ ਡਾਕਟਰ ਵੀ ਰੋ ਪਿਆ।"

ਅਨੀਤਾ ਪੁਲਿਸ ਕੋਲ ਗਏ ਪਰ ਉਹ ਵਿਅਕਤੀ ਫ਼ਰਾਰ ਹੋ ਗਿਆ ਅਤੇ ਇੱਕ ਸਾਲ ਬੀਤਣ 'ਤੇ ਵੀ ਪੁਲਿਸ ਉਸ ਨੂੰ ਲੱਭ ਨਹੀਂ ਸਕੀ।

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਜਿਨਸੀ ਹਿੰਸਾ ਪ੍ਰਤੀ ਕਾਨੂੰਨ

ਉਹ ਗੁੱਸੇ ਵਿੱਚ ਕਹਿੰਦੇ ਹਨ ਕਿ, "ਰਾਸ਼ਟਰਪਤੀ ਨੇ ਇੱਕ ਕਾਨੂੰਨ ਬਣਾਇਆ ਹੈ ਤਾਂ ਜੋ ਕੋਈ ਵੀ ਬੱਚਿਆਂ ਨਾਲ ਬਲਾਤਕਾਰ ਕਰਦਾ ਹੈ ਉਸਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਜਾਵੇ। ਪਰ ਅਫ਼ਸੋਸ ਅਜਿਹਾ ਕੁਝ ਨਹੀਂ ਹੋਇਆ ਜਾਪਦਾ ਹੈ।"

ਉਹ ਰਾਸ਼ਟਰਪਤੀ ਮਾਦਾ ਬਾਇਓ ਵਲੋਂ ਪੰਜ ਸਾਲ ਪਹਿਲਾਂ ਬਲਾਤਕਾਰ ਨੂੰ ਲੈ ਕੇ ਐਮਰਜੈਂਸੀ ਦਾ ਐਲਾਨ ਕਰਨ ਤੋਂ ਬਾਅਦ ਬਣਾਏ ਗਏ ਇੱਕ ਸਖ਼ਤ ਜਿਨਸੀ ਅਪਰਾਧ ਕਾਨੂੰਨ ਦਾ ਹਵਾਲਾ ਦੇ ਰਹੇ ਹਨ।

ਇਹ ਦਸੰਬਰ 2018 ਵਿੱਚ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਹੋਇਆ ਜਿੱਥੇ ਸਫ਼ੈਦ ਟੀ-ਸ਼ਰਟਾਂ ਪਹਿਨੇ ਸੈਂਕੜੇ ਲੋਕਾਂ ਨੇ ‘ਹੈਂਡਸ ਆਫ਼ ਅਵਰ ਗਰਲਜ਼" ਸ਼ਬਦਾਂ ਦੇ ਪੋਸਟਰ ਲਈ ਰਾਜਧਾਨੀ ਫ੍ਰੀਟਾਊਨ ਵਿੱਚ ਮਾਰਚ ਕੀਤਾ ਸੀ।

ਇੱਕ ਹੋਰ ਬੱਚੀ ਨਾਲ ਬਲਾਤਕਾਰ ਦੀ ਖ਼ਬਰ ਨੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਇਸ ਵਾਰ ਇੱਕ ਪੰਜ ਸਾਲ ਦੀ ਬੱਚੀ ਬਲਾਤਕਾਰ ਦਾ ਸ਼ਿਕਾਰ ਹੋਈ ਸੀ ਜੋ ਦਰਦ ਨਾ ਸਹਿ ਸਕੀ ਅਤੇ ਉਸਦਾ ਹੇਠਲਾ ਹਿੱਸਾ ਅਧਰੰਗ ਦਾ ਸ਼ਿਕਾਰ ਹੋ ਗਿਆ ਸੀ।

ਪੱਤਰਕਾਰ ਉਸ ਸਮੇਂ ਰਿਪੋਰਟ ਕਰ ਰਹੇ ਸਨ ਕਿ ਜਿਨਸੀ ਹਿੰਸਾ ਦੇ ਮਾਮਲੇ ਇੱਕ ਸਾਲ ਦੇ ਅੰਦਰ-ਅੰਦਰ ਤਕਰੀਬਨ ਦੁੱਗਣੇ

ਹੋ ਗਏ ਹਨ ਜਿਨ੍ਹਾਂ ਵਿੱਚ ਇੱਕ ਤਿਹਾਈ ਬੱਚੇ ਸ਼ਾਮਲ ਹਨ।

ਔਰਤਾਂ ਖ਼ਿਲਾਫ਼ ਹਿੰਸਾ

ਤਸਵੀਰ ਸਰੋਤ, Getty Images

ਸੀਏਰਾ ਲਿਓਨ ਦੇ ਵਾਸੀਆਂ ਨੇ ਬਹੁਤ ਝੱਲਿਆ ਹੈ

ਫ਼ਰਵਰੀ 2019 ਤੋਂ ਸ਼ੁਰੂ ਹੋਈ ਚਾਰ ਮਹੀਨੇ ਲੰਬੀ ਐਮਰਜੈਂਸੀ ਦੌਰਾਨ ਰਾਸ਼ਟਰਪਤੀ ਨੇ ਜਿਨਸੀ ਹਿੰਸਾ ਨਾਲ ਨਜਿੱਠਣ ਲਈ ਸੂਬੇ ਦੇ ਸਰੋਤਾਂ ਦੀ ਵਰਤੋਂ ਕਰਨ ਦੀ ਆਗਿਆ ਦਿੱਤੀ ਸੀ।

ਜਿਨਸੀ ਅਪਰਾਧ ਕਾਨੂੰਨ ਨੂੰ ਅਪਡੇਟ ਕੀਤਾ ਗਿਆ ਅਤੇ ਅਜਿਹੇ ਮਾਮਲਿਆਂ ਵਿੱਚ ਸਖ਼ਤ ਸਜ਼ਾ ਦਾ ਪ੍ਰਬੰਧਨ ਕੀਤਾ ਗਿਆ।

ਬਲਾਤਕਾਰ ਦੇ ਮਾਮਲਿਆਂ ਵਿੱਚ ਸਜ਼ਾ ਵਧਾ ਕੇ ਘੱਟੋ-ਘੱਟ 15 ਸਾਲ ਸੀ ਅਤੇ ਜੇ ਇਸ ਵਿੱਚ ਕੋਈ ਬੱਚਾ ਸ਼ਾਮਲ ਹੁੰਦਾ ਹੈ।

ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ।

ਅਗਲੇ ਸਾਲ ਫ੍ਰੀਟਾਊਨ ਵਿੱਚ ਜਿਨਸੀ ਆਪਰਾਧਾਂ ਦੇ ਮਾਮਲਿਆਂ ਨਾਲ ਨਜਿੱਠਣ ਲਈ ਇੱਕ ਫਾਸਟ-ਟਰੈਕ ਨਿਆਂ ਅਦਾਲਤ ਬਣਾਈ ਗਈ ਸੀ।

ਇਸ ਸਭ ਵਿੱਚ ਕੁਝ ਬਹਿਤਰ ਹੋਇਆ ਜਾਪਦਾ ਹੈ। ਪੁਲਿਸ ਦੇ ਅੰਕੜਿਆਂ ਮੁਤਾਬਕ ਜਿਨਸੀ ਅਤੇ ਲਿੰਗ-ਅਧਾਰਤ ਹਿੰਸਾ ਦੇ ਰਿਪੋਰਟ ਕੀਤੇ ਗਏ ਮਾਮਲਿਆਂ ਵਿੱਚ ਤਕਰੀਬਨ 17 ਫ਼ੀਸਦ ਕਮੀ ਆਈ 2018 ਵਿੱਚ ਇਹ 12,000 ਤੋ ਕਿ 2023 ਵਿੱਚ 10,000 ਹੋ ਗਏ ਹਨ।

ਜਾਗਰੂਕਤਾ ਵਧਾਉਣਾ ਅਤੇ ਨਵੇਂ ਢਾਂਚੇ ਬਣਾਉਣਾ ਇੱਕ ਗੱਲ ਹੈ ਪਰ ਅਨੀਤਾ ਦੀ ਧੀ ਵਰਗੇ ਲੋਕਾਂ ਨੂੰ ਨਿਆਂ ਮਿਲਣਾ ਯਕੀਨੀ ਬਣਾਉਣਾ ਇੱਕ ਹੋਰ ਗੱਲ ਹੈ।

ਰੇਨਬੋ ਇਨੀਸ਼ੀਏਟਿਵ ਇੱਕ ਕੌਮੀ ਚੈਰਿਟੀ ਹੈ ਜੋ ਜਿਨਸੀ ਹਿੰਸਾ ਤੋਂ ਬਚੇ ਲੋਕਾਂ ਨਾਲ ਕੰਮ ਕਰਦੀ ਹੈ।

ਰੋਨਬੋ ਦੀ ਰਿਪੋਰਟ ਮੁਤਾਬਕ 2022 ਵਿੱਚ 2,705 ਕੇਸਾਂ ਵਿੱਚੋਂ ਸਿਰਫ਼ 5 ਫ਼ੀਸਦ ਹੀ ਹਾਈ ਕੋਰਟ ਤੱਕ ਪਹੁੰਚੇ ਸਨ।

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਸਾਧਨਾ ਦੀ ਘਾਟ ਹੈ (ਸੰਕੇਤਕ ਤਸਵੀਰ)

ਪੁਲਿਸ ਪ੍ਰਸ਼ਾਸਨ ਕੋਲ ਸਾਧਨਾਂ ਦੀ ਘਾਟ

ਇੱਕ ਵੱਡਾ ਮੁੱਦਾ ਹੈ ਉਨ੍ਹਾਂ ਲੋਕਾਂ ਕੋਲ ਲੋੜੀਂਦੇ ਸਾਧਨਾਂ ਦਾ ਮੌਜੂਦ ਨਾ ਹੋਣਾ ਜਿਹੜੇ ਕਾਨੂੰਨ ਲਾਗੂ ਕਰਵਾਉਣ ਲਈ ਜ਼ਿੰਮੇਵਾਰ ਹਨ।

ਮਾਕੇਨੀ ਦੇ ਪੁਲਿਸ ਸਟੇਸ਼ਨ ਵਿੱਚ ਜਿੱਥੇ ਅਨੀਤਾ ਨੇ ਆਪਣੀ ਧੀ ਦੇ ਬਲਾਤਕਾਰ ਦੀ ਰਿਪੋਰਟ ਕੀਤੀ ਸੀ ਵਿੱਚ ਸਹਾਇਕ ਸੁਪਰਡੈਂਟ ਅਬੂ ਬਕਰ ਕਾਨੂ ਫੈਮਿਲੀ ਸਪੋਰਟ ਯੂਨਿਟ (ਐੱਫ਼ਸੀਯੂ) ਦੀ ਅਗਵਾਈ ਕਰਦੇ ਹਨ।

ਉਹ ਦੱਸਦੇ ਹਨ ਕਿ ਉਨ੍ਹਾਂ ਕੋਲ ਹਰ ਹਫ਼ਤੇ ਬਾਲ ਜਿਨਸੀ ਸ਼ੋਸ਼ਣ ਦੇ ਤਕਰੀਬਨ ਚਾਰ ਮਾਮਲੇ ਦਰਜ ਹੁੰਦੇ ਹਨ।

ਉਨ੍ਹਾਂ ਦੀ ਟੀਮ ਨੂੰ ਜਿਸ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈਂਦਾ ਹੈ ਉਹ ਹੈ ਸਰੀਰਕ ਤੌਰ 'ਤੇ ਜਾ ਕੇ ਅਤੇ ਸ਼ੱਕੀਆਂ ਨੂੰ ਗ੍ਰਿਫਤਾਰ ਕਰਨਾ ਕਿਉਂਕਿ ਆਵਾਜਾਈ ਦੇ ਸਾਧਨਾਂ ਦੀ ਘਾਟ ਹੈ।

ਉਹ ਇਸ ਇਲਾਕੇ ਦੀਆਂ ਸਾਰੀਆਂ ਸੱਤ ਪੁਲਿਸ ਡਿਵੀਜ਼ਨਾਂ ਦਾ ਲਈ ਕੰਮ ਕਰਦੇ ਹਨ ਪਰ ਉਨ੍ਹਾਂ ਕੋਲ ਵੱਖ-ਵੱਖ ਇਲਾਕਿਆਂ ਵਿੱਚ ਲਈ ਵਾਹਨ ਨਹੀਂ ਹੈ।

ਕਾਨੂੰ ਕਹਿੰਦੇ ਹਨ,"ਕਈ ਵਾਰ ਸ਼ੱਕੀ ਵਿਅਕਤੀ ਉਪਲਬਧ ਹੁੰਦਾ ਹੈ ਪਰ ਵਾਹਨਾਂ ਦੀ ਘਾਟ ਕਾਰਨ ਤੁਸੀਂ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਉਸ ਤੱਕ ਨਹੀਂ ਪਹੁੰਚ ਸਕਦੇ। ਸਹੀ ਸਮੇਂ 'ਤੇ ਸਹੀ ਕੰਮ ਕਰਨਾ ਇੱਕ ਚੁਣੌਤੀ ਹੈ।"

ਉਹ, ਸੀਏਰਾ ਲਿਓਨ ਦੇ ਬਹੁਤ ਸਾਰੇ ਲੋਕਾਂ ਵਾਂਗ ਐਮਰਜੈਂਸੀ ਦੀ ਸਥਿਤੀ ਤੋਂ ਬਾਅਦ ਸਰਕਾਰੀ ਕਾਰਵਾਈ ਤੋਂ ਪ੍ਰਭਾਵਿਤ ਸੀ।

ਕਾਨੂੰ ਮੁਤਾਬਕ, "ਸਾਡੇ ਕੋਲ ਕਾਫ਼ੀ ਚੰਗੇ ਕਾਨੂੰਨ ਅਤੇ ਨੀਤੀ ਹਨ ਪਰ ਸੀਏਰਾ ਲਿਓਨ ਵਿੱਚ ਜਿਨਸੀ ਅਤੇ ਲਿੰਗ-ਅਧਾਰਤ ਹਿੰਸਾ ਦੇ ਮੁੱਦਿਆਂ ਨੂੰ ਸੰਪੂਰਨ ਰੂਪ ਵਿੱਚ ਹੱਲ ਕਰਨ ਲਈ ਢਾਂਚਾ ਅਤੇ ਕਰਮਚਾਰੀਆਂ ਦੀ ਘਾਟ ਸਾਡੇ ਲਈ ਚੁਣੌਤੀ ਹਨ।"

“ਜੇਕਰ ਕੋਈ ਕਥਿਤ ਦੋਸ਼ੀ ਫੜਿਆ ਵੀ ਜਾਂਦਾ ਹੈ ਤਾਂ ਉਨ੍ਹਾਂ ਨੂੰ ਜੱਜ ਦੇ ਸਾਹਮਣੇ ਪੇਸ਼ ਕਰਨਾ ਹੋਰ ਵੀ ਵੱਡਾ ਸੰਘਰਸ਼ ਹੈ।”

ਜਿਨਸੀ ਹਿੰਸਾ

ਬਲਾਤਕਾਰ ਦੇ ਸ਼ੱਕੀ ਦੇ ਖ਼ਿਲਾਫ਼ ਮਾਮਲੇ ਦੀ ਸੁਣਵਾਈ ਲਈ ਦੇਸ਼ ਵਿੱਚ ਸਿਰਫ਼ ਇੱਕ ਵਿਅਕਤੀ ਹੈ ਜੋ ਦਸਤਾਵੇਜ਼ਾਂ 'ਤੇ ਦਸਤਖ਼ਤ ਕਰ ਸਕਦਾ ਹੈ ਉਹ ਹੈ ਅਟਾਰਨੀ ਜਨਰਲ।

ਇਸ ਦਾ ਮਕਸਦ ਪ੍ਰਕਿਰਿਆ ਨੂੰ ਤੇਜ਼ ਕਰਨਾ ਅਤੇ ਕੇਸਾਂ ਨੂੰ ਸਿੱਧੇ ਅਦਾਲਤਾਂ ਤੱਕ ਪਹੁੰਚਾਉਣਾ ਸੀ ਪਰ ਇਸ ਨੇ ਇੱਕ ਵੱਖਰੀ ਕਿਸਮ ਦੀ ਪ੍ਰਿਕਿਰਿਆ ਬਣਾ ਦਿੱਤੀ ਹੈ।

ਸਰਕਾਰੀ ਵਕੀਲ ਜੋਸੇਫ ਏਕੇ ਸੇਸੇ ਨੇ ਕਿਹਾ, "ਇਸ ਵੇਲੇ ਇਹ ਸੰਭਵ ਨਹੀਂ ਹੈ ਕਿ ਕੋਈ ਹੋਰ ਕਾਨੂੰਨ ਅਧਿਕਾਰੀ ਜਾਂ ਕੋਈ ਹੋਰ "2019 ਦੀ ਸੋਧ ਇਹ ਨਿਰਧਾਰਤ ਕਰਦੀ ਹੈ ਕਿ ਇਹ ਸਿਰਫ ਅਟਾਰਨੀ ਜਨਰਲ ਹੈ ਜੋ ਸਹੀ ਤੌਰ 'ਤੇ ਕਿਸੇ ਇਲਜ਼ਾਮ 'ਤੇ ਦਸਤਖਤ ਕਰ ਸਕਦਾ ਹੈ। ਇਸ ਲਈ ਜਦੋਂ ਅਦਾਲਤਾਂ ਵਿੱਚ ਇਲਜ਼ਾਮ ਆਇਦ ਕਰਨ ਦੀ ਗੱਲ ਆਉਂਦੀ ਹੈ ਤਾਂ ਇਹ ਇੱਕ ਚੁਣੌਤੀ ਪੈਦਾ ਕਰ ਰਿਹਾ ਹੈ।"

ਸੂਚਨਾ ਮੰਤਰੀ ਚੇਰਨੋਰ ਬਾਹ ਨੇ ਸਵੀਕਾਰ ਕੀਤਾ ਕਿ ਇਹ ਇੱਕ ਸੰਪੂਰਨ ਪ੍ਰਕਿਰਿਆ ਨਹੀਂ ਹੈ ਪਰ ਉਹ ਕਹਿੰਦੇ ਹਨ ਕਿ ਇਹ ਇੱਕ ਪ੍ਰਕਿਰਿਆ ਹੈ ਜਿਸ ਵਿੱਚ ਅਸੀਂ ਸੁਧਾਰ ਕਰਨਾ ਜਾਰੀ ਰੱਖਾਂਗੇ।

ਇਹ ਮੰਨਿਆ ਜਾਂਦਾ ਹੈ ਕਿ ਬਲਾਤਕਾਰ ਪੀੜਤਾਂ ਦੇ ਮਾਮਲੇ ਵਿੱਚ ਨਿਆਂ ਬਹੁਤ ਘੱਟ ਮਿਲਦਾ ਹੈ। ਇਸ ਬਾਰੇ ਬਾਹ ਕਹਿੰਦੇ ਹਨ ਕਿ ਕੁਝ ਭਾਈਚਾਰੇ ਦੇ ਲੋਕ ਅਜਿਹਾ ਮਹਿਸੂਸ ਕਰਦੇ ਹਨ।

ਪਰ ਉਨ੍ਹਾਂ ਨੇ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਕਿ ਕੋਈ ਤਰੱਕੀ ਨਹੀਂ ਹੋਈ ਹੈ।

“ਮੈਨੂੰ ਲੱਗਦਾ ਹੈ ਕਿ ਅਸੀਂ ਜੋ ਸਿਸਟਮ ਵਿੱਚ ਸੁਧਾਰ ਕੀਤੇ ਹਨ। ਨਵੇਂ ਕਾਨੂੰਨ ਲਿਆਂਦੇ ਗਏ ਹਨ।”

ਉਹ ਕਹਿੰਦੇ ਹਨ,“ਇਨ੍ਹਾਂ ਸਾਰੇ ਬਦਲਾਵਾਂ ਨੇ ਸਮੁੱਚੇ ਤੌਰ 'ਤੇ ਇਹ ਭਾਵਨਾ ਪੈਦਾ ਕੀਤੀ ਹੈ ਕਿ ਅਸੀਂ 2019 ਦੇ ਡੂੰਘੇ ਕਾਲੇ ਦਿਨਾਂ ਵਿੱਚ ਨਹੀਂ ਹਾਂ ਬਲਕਿ ਉਨ੍ਹਾਂ ਤੋਂ ਉੱਭਰ ਚੁੱਕੇ ਹਾਂ।"

ਮਾਕੇਨੀ ਵਿੱਚ ਪਿੱਛੇ ਅਨੀਤਾ ਦੀ ਧੀ ਨਾਲ ਬਲਾਤਕਾਰ ਹੋਏ ਨੂੰ ਤਕਰੀਬਨ ਇੱਕ ਸਾਲ ਹੋ ਚੁੱਕਾ ਹੈ।

ਉਨ੍ਹਾਂ ਨੂੰ ਪੁਲਿਸ ਤੋਂ ਕੋਈ ਨਵੀਂ ਜਾਣਕਾਰੀ ਨਹੀਂ ਦਿੱਤੀ। ਇਸ ਲਈ ਅਨੀਤਾ ਨੇ ਕਥਿਤ ਸ਼ੱਕੀ ਦੀ ਫੋਟੋ ਫੇਸਬੁੱਕ 'ਤੇ ਪੋਸਟ ਕਰਨ ਦਾ ਸਹਾਰਾ ਲਿਆ।

ਅਨੀਤਾ ਕਹਿੰਦੇ ਹਨ, “ਮੈਂ ਚਾਹੁੰਦੀ ਹਾਂ ਕਿ ਲੋਕ ਉਸ ਲੜਕੇ ਦੀ ਭਾਲ ਵਿੱਚ ਮੇਰੀ ਮਦਦ ਕਰਨ। ਮੈਂ ਦੁਖੀ ਹਾਂ ਅਤੇ ਮੈਂ ਖੁਸ਼ ਨਹੀਂ ਹਾਂ।”

“ਜੋ ਮੇਰੇ ਬੱਚੇ ਨਾਲ ਹੋਇਆ ਹੈ, ਮੈਂ ਨਹੀਂ ਚਾਹੁੰਦੀ ਕਿ ਇਹ ਕਿਸੇ ਹੋਰ ਦੇ ਬੱਚੇ ਨਾਲ ਹੋਵੇ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)