ਬਾਥਰੂਮ ’ਚ ਕੱਪੜੇ ਟੰਗਣ ਵਾਲੀ ਹੁੱਕ ਵਾਲੇ ਜਾਸੂਸੀ ਕੈਮਰੇ ਸ਼ਰੇਆਮ ਵਿੱਕ ਰਹੇ, ਜਾਣੋ ਪੂਰਾ ਮਾਮਲਾ

ਐਮਾਜ਼ਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ
    • ਲੇਖਕ, ਕ੍ਰਿਸ ਵਾਲੈਂਸ
    • ਰੋਲ, ਤਕਨੀਕੀ ਰਿਪੋਰਟਰ, ਬੀਬੀਸੀ ਨਿਊਜ਼

ਐਮਾਜ਼ਨ ਉੱਤੇ ਕੱਪੜਿਆਂ ਨੂੰ ਟੰਗਣ ਵਾਲੀ ਹੁੱਕ ਦੇ ਰੂਪ ਵਿੱਚ ਜਾਸੂਸੀ ਕੈਮਰੇ ਵਿੱਕ ਰਹੇ ਹਨ। ਇਹ ਵਿਕਰੀ ਐਮਾਜ਼ਨ ਕੰਪਨੀ ਉੱਤੇ ਮੁਕੱਦਮਾ ਹੋਣ ਦੇ ਬਾਵਜੂਦ ਵੀ ਹੋ ਰਹੀ ਹੈ।

ਬੀਬੀਸੀ ਵੱਲੋਂ ਅਜਿਹੀ ਹੀ ਇੱਕ ਕੱਪੜੇ ਟੰਗਣ ਵਾਲੀ ਹੁੱਕ ਦੇਖੀ ਗਈ ਜੋ ਬਾਥਰੂਮ ਵਿੱਚ ਟੰਗਿਆ ਹੋਇਆ ਸੀ ਅਤੇ ਇਸ ਵਿੱਚ ਕੈਮਰਾ ਲੱਗਿਆ ਹੋਇਆ ਸੀ।

ਅਮਰੀਕਾ ਦੇ ਇੱਕ ਜੱਜ ਨੇ ਹਾਲ ਹੀ ਵਿੱਚ ਫੈਸਲਾ ਦਿੱਤਾ ਹੈ ਕਿ ਰਿਟੇਲ ਦਿੱਗਜ (ਐਮਾਜ਼ਨ) ਨੂੰ ਇੱਕ ਔਰਤ ਵੱਲੋਂ ਲਿਆਂਦੇ ਗਏ ਕੇਸ ਦਾ ਸਾਹਮਣਾ ਕਰਨਾ ਚਾਹੀਦਾ ਹੈ, ਜਿਸ ਨੇ ਇਲਜ਼ਾਮ ਲਗਾਇਆ ਹੈ ਕਿ ਉਸ ਨੂੰ ਐਮਾਜ਼ਨ ਤੋਂ ਖਰੀਦੀ ਗਈ ਕੱਪੜੇ ਦੀ ਹੁੱਕ ’ਚ ਲੱਗੇ ਕੈਮਰੇ ਦੀ ਵਰਤੋਂ ਕਰਕੇ ਬਾਥਰੂਮ ਵਿੱਚ ਫਿਲਮਾਇਆ ਗਿਆ ਸੀ।

ਇੱਕ ਨਿੱਜਤਾ ਬਾਰੇ ਮਾਹਰ ਨੇ ਕਿਹਾ ਕਿ ਅਜਿਹੇ ਉਪਕਰਣਾਂ ਦੀ ਦੁਰਵਰਤੋਂ ਬ੍ਰਿਟਿਸ਼ ਕਾਨੂੰਨਾਂ ਨੂੰ ਤੋੜ ਸਕਦੀ ਹੈ।

ਐਮਾਜ਼ਨ ਨੇ ਇਸ ਮਸਲੇ ਉੱਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਅਦਾਕਾਰਾ ਨੇ ਕੀਤਾ ਕੇਸ

ਐਮਾਜ਼ਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਐਮਾਜ਼ਨ ਨੇ ਕੇਸ ਨੂੰ ਖਾਰਜ ਕਰਨ ਦੀ ਅਸਫ਼ਲ ਕੋਸ਼ਿਸ਼ ਕੀਤੀ

ਕੰਪਨੀ ਖ਼ਿਲਾਫ ਅਮਰੀਕਾ 'ਚ ਕਾਨੂੰਨੀ ਕਾਰਵਾਈ ਇੱਕ ਫੌਰਨ ਐਕਸਚੇਂਜ ਵਿਦਿਆਰਥਣ ਅਤੇ ਅਭਿਲਾਸ਼ੀ ਅਦਾਕਾਰਾ ਵੱਲੋਂ ਕੀਤੀ ਗਈ ਸੀ।

ਇਸ ਵਿਦਿਆਰਥਣ ਨੇ ਇਲਜ਼ਾਮ ਲਗਾਇਆ ਕਿ ਪੱਛਮੀ ਵਰਜੀਨੀਆ ਦੇ ਇੱਕ ਘਰ ਵਿੱਚ ਰਹਿੰਦਿਆਂ ਅਤੇ ਜਦੋਂ ਉਹ ਛੋਟੇ ਸਨ ਤਾਂ ਉਸ ਦੌਰਾਨ ਉਨ੍ਹਾਂ ਨੂੰ ਕੱਪੜੇ ਦੇ ਹੁੱਕ ਦੇ ਰੂਪ ਵਿੱਚ ਇੱਕ ਕੈਮਰੇ ਦੀ ਵਰਤੋਂ ਕਰਕੇ ਬਾਥਰੂਮ ਵਿੱਚ ਗੁਪਤ ਰੂਪ ਵਿੱਚ ਰਿਕਾਰਡ ਕੀਤਾ ਗਿਆ ਸੀ, ਜਿਸ ਬਾਰੇ ਉਹ ਕਹਿੰਦੇ ਹਨ ਕਿ ਐਮਾਜ਼ਨ ਤੋਂ ਖਰੀਦਿਆ ਗਿਆ ਸੀ।

ਜਿਸ ਵਿਅਕਤੀ ਉੱਤੇ ਇਲਜ਼ਾਮ ਲਗਾਏ ਗਏ ਹਨ, ਉਸ ਨੂੰ ਮੁਕੱਦਮੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਅਮਰੀਕਾ ਦੀ ਇੱਕ ਜ਼ਿਲ੍ਹਾ ਅਦਾਲਤ ਵਿੱਚ ਅਦਾਕਾਰਾ ਵੱਲੋਂ ਕੀਤੀ ਗਈ ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਐਮਾਜ਼ਨ 'ਤੇ ਮੌਜੂਦ ਚੀਜ਼ਾਂ ਦੀ ਸੂਚੀ ਵਿੱਚ, ਜਿੱਥੋਂ ਕਥਿਤ ਤੌਰ 'ਤੇ ਕੈਮਰਾ ਖਰੀਦਿਆ ਗਿਆ ਸੀ, ਇਸ ਦੀ ਤਸਵੀਰ ਨਾਲ ਦਰਸਾਇਆ ਗਿਆ ਸੀ ਕਿ ਤੌਲੀਏ ਲਟਕਾਉਣ ਲਈ ਵਰਤਿਆ ਜਾ ਰਿਹਾ ਹੈ ਅਤੇ ਲਿਖਿਆ ਸੀ "ਇਹ ਧਿਆਨ ਨਹੀਂ ਖਿੱਚੇਗਾ।"

ਸ਼ਿਕਾਇਤ ਵਿੱਚ ਇਹ ਵੀ ਇਲਜ਼ਾਮ ਲਗਾਇਆ ਗਿਆ ਕਿ ਕੈਮਰੇ ਦੀ ਵਰਤੋਂ "ਐਮਾਜ਼ਨ ਲਈ ਅਗਾਊਂ" ਸੀ ਅਤੇ ਐਮਾਜ਼ਨ ਇੰਕ, ਐਮਾਜ਼ਾਨ ਡਾਟ ਕਾਮ ਸਰਵਿਸਿਜ਼ ਐੱਲਐੱਲਸੀ ਅਤੇ ਹੋਰ ਬੇਨਾਮ ਬਚਾਅ ਪੱਖਾਂ ਦੇ ਵਿਰੁੱਧ ਦੰਡਕਾਰੀ ਹਰਜਾਨੇ ਦੀ ਮੰਗ ਕਰਦਾ ਹੈ।

ਐਮਾਜ਼ਨ ਨੇ ਹਾਲ ਹੀ ਵਿੱਚ ਬਹੁਤ ਹੀ ਸਾਦੇ ਸ਼ਬਦਾਂ ਵਿੱਚ ਇਹ ਦਲੀਲ ਦਿੰਦੇ ਹੋਏ ਕੇਸ ਨੂੰ ਖਾਰਜ ਕਰਨ ਦੀ ਅਸਫ਼ਲ ਕੋਸ਼ਿਸ਼ ਕੀਤੀ ਕਿ ਕੈਮਰੇ ਦੀ ਵਰਤੋਂ ਕਿਵੇਂ ਕੀਤੀ ਗਈ ਸੀ ਇਸ ਲਈ ਉਹ ਜ਼ਿੰਮੇਵਾਰ ਨਹੀਂ ਸੀ।

ਜਾਸੂਸੀ ਕੈਮਰੇ ਹੋਰ ਕਿਸ ਰੂਪ ਵਿੱਚ ਮੌਜੂਦ

ਕੈਮਰਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਬੀਬੀਸੀ ਨੇ ਐਮਾਜ਼ਨ ਡਾਟ ਕੋ ਡਾਟ ਯੂਕੇ ਵੈੱਬਸਾਈਟ 'ਤੇ ਅਜਿਹੇ ਹੀ ਕੈਮਰਿਆਂ ਦੀ ਭਾਲ ਕੀਤੀ ਅਤੇ ਕਈ ਸੂਚੀਆਂ ਲੱਭੀਆਂ।

ਇੱਕ ਕੱਪੜੇ ਦੀ ਹੁੱਕ ਵਾਲੇ ਕੈਮਰੇ ਦੇ ਉਤਪਾਦ ਦੇ ਵੇਰਵੇ ਇਸ ਤਰ੍ਹਾਂ ਸਨ ਕਿ ਇਸ ਨੂੰ ਸ਼ਾਵਰ ਦੇ ਉੱਤੇ ਰੱਖਿਆ ਹੋਇਆ ਦਿਖਾਇਆ, ਇੱਕ ਹੋਰ ਤਸਵੀਰ ਵਿੱਚ ਇਸ ਨੂੰ ਇੱਕ ਬਿਸਤਰੇ ਦੇ ਕੋਲ ਦਿਖਾਇਆ।

ਇੱਕ ਹੋਰ ਕੱਪੜਿਆਂ ਦੀ ਹੁੱਕ ਵਾਲੇ ਕੈਮਰੇ ਵਿੱਚ ਇੱਕ ਇਲਸਟ੍ਰੇਸ਼ਨ ਹੈ ਜੋ ਇਸ ਨੂੰ ਇੱਕ ਬੈੱਡਰੂਮ ਵਿੱਚ ਦਿਖਾਉਂਦੀ ਹੈ। ਇਸ ਦੇ ਨਾਲ ਹੀ ਸੰਭਾਵੀ ਉਪਯੋਗਾਂ ਨੂੰ ਪ੍ਰਦਰਸ਼ਿਤ ਕਰਨ ਵਾਲੇ ਇੱਕ ਹਿੱਸੇ ਵਿੱਚ ਵੱਖਰੇ ਤੌਰ 'ਤੇ ਇੱਕ ਜੋੜੇ ਦੀ ਤਸਵੀਰ ਹੈ ਜੋ "ਧੋਖਾਧੜੀ" ਸ਼ਬਦ ਦੁਆਲੇ ਬਹਿਸ ਕਰ ਰਹੀ ਹੈ।

ਐਮਾਜ਼ਨ ਦੀ ਵੈੱਬਸਾਈਟ ਉੱਤੇ ਹੋਰ ਕੈਮਰੇ ਵੀ ਵਿਕਰੀ ਲਈ ਹਨ, ਜਿਵੇਂ –

ਇੱਕ ਅਲਾਰਮ ਕਲਾਕ ਜਿਸ ਵਿੱਚ ਲੁਕਿਆ ਹੋਇਆ ਕੈਮਰਾ ਹੈ, ਜਿਸ ਵਿੱਚ ਇੱਕ ਬਿਸਤਰੇ 'ਤੇ ਕੱਪੜੇ ਪਹਿਨੇ ਪਰ ਪ੍ਰੇਮੀ ਜੋੜੇ ਦੇ ਫ਼ੋਨ 'ਤੇ ਦੇਖੇ ਜਾ ਰਹੀ ਫੁਟੇਜ ਨੂੰ ਦਰਸਾਉਂਦਾ ਹੈ।

ਇੱਕ ਕੈਮਰਾ ਯੂਐੱਸਬੀ ਚਾਰਜਰ ਦੇ ਰੂਪ ਵਿੱਚ ਮੌਜੂਦ ਹੈ, ਇਸ ਵਿੱਚ ਇੱਕ ਚਿੱਤਰ ਹੈ ਜੋ ਇਹ ਦਿਖਾਉਂਦਾ ਹੈ ਕਿ ਇਹ ਇੱਕ ਰੋਮਾਂਟਿਕ ਮਾਹੌਲ ਵਿੱਚ ਇੱਕ ਜੋੜੇ ਨੂੰ ਘਰ ਦੇ ਅੰਦਰ ਫਿਲਮਾਉਂਦਾ ਹੈ।

ਇੱਕ ਸਮੋਕ ਅਲਾਰਮ ਦੇ ਅੰਦਰ ਲੁਕਿਆ ਕੈਮਰਾ ਹੈ, ਜੋ ਦਾਅਵਾ ਕਰਦਾ ਹੈ ਕਿ ਇਸ ਦੀ ਵਰਤੋਂ ਇੱਕ "ਬੇਵਫ਼ਾ ਸਾਥੀ" ਦੀ "ਨਿਗਰਾਨੀ" ਵਿੱਚ ਮਦਦ ਕਰਨ ਲਈ ਕੀਤੀ ਜਾ ਸਕਦੀ ਹੈ।

ਇੱਥੇ ਇੱਕ ਸ਼ਾਵਰ ਰੇਡੀਓ ਦੇ ਰੂਪ ਵਿੱਚ "ਬਾਥਰੂਮ ਜਾਸੂਸੀ ਕੈਮਰਾ" ਵੀ ਸੀ, ਜਿਸ ਬਾਰੇ ਕੋਈ ਰੀਵੀਓ ਨਹੀਂ ਹਨ ਅਤੇ ਨਾ ਇਹ ਸੰਕੇਤਕ ਤੌਰ 'ਤੇ ਸੁਝਾਅ ਦਿੰਦਾ ਹੈ ਕਿ ਇਹ ਸੀਆਈਏ ਲਈ ਉਪਯੋਗੀ ਹੋ ਸਕਦਾ ਹੈ - ਇਸ ਬਾਰੇ ਸਵਾਲ ਉੱਠਦਾ ਹੈ ਕਿ ਅਜਿਹੀ ਚੀਜ਼ ਐਮਜ਼ਾਨ 'ਤੇ ਕਿਵੇਂ ਰਹਿ ਸਕਦੀ ਹੈ।

ਮਾਹਰ ਕੀ ਕਹਿੰਦੇ ਹਨ

ਕੈਮਰਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਬਹੁਤ ਸਾਰੇ ਕੈਮਰੇ ਬੱਚਿਆਂ ਦੀ ਨਿਗਰਾਨੀ ਕਰਨ ਜਾਂ ਸੁਰੱਖਿਆ ਲਈ ਆਪਣੀ ਉਪਯੋਗਤਾ 'ਤੇ ਜ਼ੋਰ ਦਿੰਦੇ ਹਨ ਪਰ ਮਾਹਰ ਚੇਤਾਵਨੀ ਦਿੰਦੇ ਹਨ ਕਿ ਕੈਮਰਿਆਂ ਦੀ ਦੁਰਵਰਤੋਂ ਯੂਕੇ ਦੇ ਕਈ ਕਾਨੂੰਨਾਂ ਨੂੰ ਤੋੜ ਸਕਦੀ ਹੈ।

ਲਾਅ ਫਰਮ ਪਿਨਸੈਂਟ ਮੇਸਨਜ਼ ਦੀ ਨਿੱਜਤਾ ਪਾਰਟਨਰ ਜਯਾ ਹਾਂਡਾ ਨੇ ਬੀਬੀਸੀ ਨੂੰ ਦੱਸਿਆ, "ਘਰ ਅੰਦਰ ਨਿੱਜਤਾ ਦੀ ਉਮੀਦ ਨੂੰ ਦੇਖਦੇ ਹੋਏ, ਵਿਅਕਤੀਗਤ ਤੌਰ ਉੱਤੇ ਕੋਈ ਪਰੇਸ਼ਾਨੀ, ਬਾਲ ਸੁਰੱਖਿਆ, ਜਿਨਸੀ ਅਪਰਾਧਾਂ ਜਾਂ ਮਨੁੱਖੀ ਅਧਿਕਾਰ ਕਾਨੂੰਨ ਸਮੇਤ ਕਈ ਹੋਰ ਕਾਨੂੰਨੀ ਢਾਂਚੇ ਤਹਿਤ ਅਪਰਾਧ ਕਰ ਸਕਦੇ ਹਨ।"

ਜਯਾ ਅੱਗੇ ਕਹਿੰਦੇ ਹਨ ਕਿ ਜੇ ਵੀਡੀਓਜ਼ ਨੂੰ ਵਿਆਪਕ ਤੌਰ 'ਤੇ ਸਾਂਝਾ ਕੀਤਾ ਜਾਂਦਾ ਹੈ ਤਾਂ ਡਾਟਾ ਸੁਰੱਖਿਆ ਦੇ ਮੁੱਦੇ ਵੀ ਹੋ ਸਕਦੇ ਹਨ।

ਪ੍ਰਚਾਰਕ ਜੀਨਾ ਮਾਰਟਿਨ ਨੇ ਵੋਯੂਰਿਜ਼ਮ (ਅਪਰਾਧ) ਐਕਟ 2019 ਲਿਆਉਣ ਵਿੱਚ ਮੁੱਖ ਭੂਮਿਕਾ ਨਿਭਾਈ। ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਲੁਕਵੇਂ ਕੈਮਰਿਆਂ ਦਾ ਸ਼ਿਕਾਰ ਅਕਸਰ ਔਰਤਾਂ ਅਤੇ ਕੁੜੀਆਂ ਹੁੰਦੀਆਂ ਹਨ।

ਅਜਿਹੇ ਕੈਮਰਿਆਂ ਬਾਰੇ ਉਹ ਕਹਿੰਦੇ ਹਨ, ‘‘ਅਜਿਹੇ ਕੈਮਰੇ ਉਨ੍ਹਾਂ ਲੋਕਾਂ ਤੋਂ ਲੁਕਾਏ ਜਾ ਰਹੇ ਹਨ ਜਿਨ੍ਹਾਂ ਦੀ ਵੀਡੀਓ ਬਣਾਈ ਗਈ ਹੈ ਅਤੇ ਸਾਨੂੰ ਸਾਰਿਆਂ ਨੂੰ ਵੀਡੀਓ ਬਣਾਉਣ ਲਈ ਸਪੱਸ਼ਟ ਤੌਰ 'ਤੇ ਸਹਿਮਤੀ ਦੇਣ ਦੇ ਯੋਗ ਹੋਣਾ ਚਾਹੀਦਾ ਹੈ।"

ਲੁਕਵੇਂ ਕੈਮਰੇ ਵੇਚਣ ਤੇ ਮਾਲਕੀ ਲਈ ਕਾਨੂੰਨ ਹਨ ਅਤੇ ਬਹੁਤ ਸਾਰੇ ਪਲੇਟਫਾਰਮਾਂ ਤੇ ਆਨਲਾਈਨ ਸਟੋਰਾਂ ਉੱਤੇ ਖਰੀਦ ਲਈ ਉਪਲਬਧ ਹਨ।

ਪਰ ਮਾਰਟਿਨ ਨੇ ਦਲੀਲ ਦਿੱਤੀ, "ਇਹ ਸਮਾਨ ਵੇਚਣ ਵਾਲਿਆਂ ਨੂੰ ਹੋਰ ਬਹੁਤ ਕੁਝ ਕਰਨ ਦੀ ਲੋੜ ਹੈ। ਉਨ੍ਹਾਂ ਨੂੰ ਲੁਕਵੇਂ ਕੈਮਰਿਆਂ 'ਤੇ ਮੋਹਰ ਲਗਾਉਣ ਦੀ ਜ਼ਰੂਰਤ ਹੈ ਕਿਉਂਕਿ ਬਹੁਤ ਘੱਟ ਉਦਾਹਰਣਾਂ ਹਨ ਜਿਨ੍ਹਾਂ ਵਿੱਚ ਇਸ ਤੱਥ ਨੂੰ ਲੁਕਾਉਣਾ ਕਿ ਤੁਸੀਂ ਕਿਸੇ ਨੂੰ ਫ਼ਿਲਮਾ ਰਹੇ ਹੋ, ਲਾਗੂ ਜਾਂ ਸਵੀਕਾਰਯੋਗ ਹੈ।"

ਯੂਨੀਵਰਸਿਟੀ ਕਾਲਜ ਲੰਡਨ ਦੀ ਪ੍ਰੋਫ਼ੈਸਰ ਲਿਓਨੀ ਟੈਂਸਰ ਦਾ ਕਹਿਣਾ ਹੈ ਕਿ ਲੁਕਵੇਂ ਕੈਮਰਿਆਂ ਦੇ ਹੋਰ ਉਪਯੋਗ ਵੀ ਸਮੱਸਿਆ ਵਾਲੇ ਹੋ ਸਕਦੇ ਹਨ ਜਿਵੇਂ ਕਿ "ਪਾਰਟਨਰਾਂ (ਸਾਥੀਆਂ) ਦੀ ਜਾਸੂਸੀ ਕਰਨਾ ਜਾਂ ਘਰੇਲੂ ਸਫਾਈ ਕਰਨ ਵਾਲੇ ਕਰਮਚਾਰੀਆਂ ਦੀ ਨਿਗਰਾਨੀ ਕਰਨਾ।"

ਉਹ ਦਲੀਲ ਦਿੰਦੇ ਹਨ ਕਿ ਇਹ ਵਰਤੋਂ ਦਰਸਾਉਂਦੀਆਂ ਹਨ ਕਿ ਕਿਵੇਂ ਸਾਧਨਾਂ ਦੀ "ਅਕਸਰ ਕਮਜ਼ੋਰ ਸਮੂਹਾਂ ਅਤੇ ਭਾਈਚਾਰਿਆਂ ਵਿਰੁੱਧ ਦੁਰਵਰਤੋਂ ਕੀਤੀ ਜਾਂਦੀ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)