ਟੀ20 ਵਿਸ਼ਵ ਕੱਪ: ਆਖ਼ਰੀ 5 ਓਵਰਾਂ ਵਿੱਚ ਰੋਹਿਤ ਸ਼ਰਮਾ ਦੀ ਟੀਮ ਨੇ ਕਿਵੇਂ ਪਲਟਿਆ ਮੈਚ ਦਾ ਪਾਸਾ

ਜਦੋਂ ਦੱਖਣੀ ਅਫਰੀਕਾ ਦੀ ਟੀਮ ਸ਼ਾਇਦ ਇਹ ਸੋਚ ਰਹੀ ਹੋਵੇਗੀ ਕਿ ਹੁਣ ਤਾਂ ਉਹ ਵਿਸ਼ਵ ਕੱਪ ਘਰ ਲੈ ਕੇ ਹੀ ਮੁੜਨਗੇ, ਉਦੋਂ ਹੀ ਰੋਹਿਤ ਦੀ ਟੀਮ ਨੇ ਮੈਚ ਦਾ ਪਾਸਾ ਪਲਟ ਦਿੱਤਾ ਅਤੇ ਖਿਤਾਬ ਆਪਣੇ ਨਾਮ ਕਰ ਲਿਆ।

ਬਾਰਬੇਡੋਸ ਵਿੱਚ ਖੇਡੇ ਗਏ ਟੀ20 ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ ਵਿੱਚ ਭਾਰਤੀ ਟੀਮ ਨੇ ਦੱਖਣੀ ਅਫਰੀਕਾ ਨੂੰ ਸੱਤ ਦੌੜਾਂ ਨਾਲ ਹਰਾ ਦਿੱਤਾ।

ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਤੈਅ 20 ਓਵਰਾਂ ਵਿੱਚ ਸੱਤ ਵਿਕਟਾਂ ਦੇ ਨੁਕਸਾਨ ਉੱਤੇ 176 ਦੌੜਾਂ ਬਣਾਈਆਂ।

ਦੱਖਣੀ ਅਫਰੀਕਾ ਦੀ ਟੀਮ ਨੂੰ ਜਿੱਤ ਲਈ 177 ਰਨ ਲੋੜੀਂਦੇ ਸਨ, ਪਰ ਟੀਮ 20 ਓਵਰਾਂ ਵਿੱਚ 8 ਵਿਕਟਾਂ ਗੁਆ ਕੇ 169 ਰਨ ਬੀ ਬਣਾ ਸਕੀ।

ਇਸ ਮੈਚ ਦੇ ਆਖਰੀ ਪੰਜ ਓਵਰ ਮਹੱਤਵਪੂਰਨ ਸਨ। ਦੱਖਣੀ ਅਫਰੀਕਾ ਦੀ ਟੀਮ ਨੂੰ ਜਿੱਤ ਲਈ ਆਖਰੀ 30 ਗੇਂਦਾਂ ਵਿੱਚ 30 ਰਨ ਚਾਹੀਦੇ ਸਨ।

ਦੱਖਣੀ ਅਫਰੀਕਾ ਦੀ ਟੀਮ ਕੋਰ ਛੇ ਬੱਲੇਬਾਜ਼ ਮੌਜੂਦ ਸਨ। 16ਵੇਂ ਓਵਰ ਵਿੱਚ ਹੈਨਰਿਕ ਕਲਾਸੇਨ ਅਤੇ ਡੇਵਿਡ ਮਿਲਰ ਸ਼ਾਨਦਾਰ ਬੱਲੇਬਾਜ਼ੀ ਕਰ ਰਹੇ ਸਨ।

ਕਲਾਸੇਨ 22 ਗੇਂਦਾਂ ਵਿੱਚ 49 ਦੌੜਾਂ ਅਤੇ ਮਿਲਰ 7 ਗੇਂਦਾਂ ਵਿੱਚ 14 ਰਨ ਬਣਾ ਕੇ ਮੈਦਾਨ ਵਿੱਚ ਖੜ੍ਹੇ ਸਨ।

15 ਓਵਰ ਤੱਕ ਦੱਖਣੀ ਅਫਰੀਕਾ ਦੀ ਟੀਮ ਨੇ ਮੈਚ ਉੱਤੇ ਆਪਣੀ ਪਕੜ ਕਾਇਮ ਰੱਖੀ ਹੋਈ ਸੀ। ਲੇਕਿਨ ਆਖਰੀਓ ਵਰ ਦੇ ਪੰਜ ਓਵਰਾਂ ਵਿੱਚ ਭਾਰਤੀ ਗੇਂਦਬਾਜ਼ਾਂ ਅਤੇ ਫੀਲਡਰਾਂ ਨੇ ਜੋ ਕੀਤਾ, ਉਸ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

ਆਓ ਦੇਖਦੇ ਹਾਂ ਕਿ ਆਖਰੀ ਓਵਰ ਵਿੱਚ ਪੰਜ ਭਾਰਤੀ ਟੀਮ ਨੇ ਮੈਚ ਨੂੰ ਜਿੱਤ ਵਿੱਚ ਕਿਵੇਂ ਬਦਲਿਆ?

16ਵਾਂ ਓਵਰ (ਬੁਮਰਾਹ ਨੇ ਸਿਰਫ 4 ਰਨ ਦਿੱਤੇ)

15 ਓਵਰਾਂ ਤੋਂ ਬਾਅਦ ਦੱਖਣੀ ਅਫਰੀਕਾ ਦੀ ਟੀਮ ਦਾ ਸਕੋਰ 4 ਵਿਕਟਾਂ ਉੱਤੇ 147 ਦੌੜਾਂ ਸੀ। ਕਲਾਸੇਨ 49 ਅਤੇ ਮਿਲਰ 14 ਰਨ ਬਣਾ ਕੇ ਖੇਡ ਰਹੇ ਸਨ।

ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ 16ਵੇਂ ਓਵਰ ਵਿੱਚ ਜਸਪ੍ਰੀਤ ਬੁਮਰਾਹ ਨੂੰ ਗੇਂਦ ਫੜਾਈ। ਉਨ੍ਹਾਂ ਨੇ ਦੱਖਣੀ ਅਫਰੀਕਾ ਦੇ ਬੱਲੇਬਾਜ਼ਾਂ ਨੂੰ ਬੰਨ੍ਹ ਕੇ ਰੱਖਿਆ। ਇਸ ਓਵਰ ਵਿੱਚ ਬੁਮਰਾਹ ਨੇ ਸਿਰਫ ਚਾਰ ਰਨ ਦਿੱਤੇ।

ਬੁਮਰਾਹ ਨੇ ਓਵਰ ਵਿੱਚ ਤਿੰਨ ਡਾਟ ਗੇਂਦਾਂ ਪਾਈਆਂ। ਇਸ ਤੋਂ ਬਾਅਦ ਦੱਖਣ ਅਫਰੀਕਾ ਦੇ ਬੱਲੇਬਾਜ਼ਾਂ ਉੱਤੇ ਦਬਾਅ ਵਧਣ ਲੱਗਿਆ।

ਇਸ ਤੋਂ ਪਿਛਲੇ ਓਵਰ ਵਿੱਚ ਅਕਸ਼ਰ ਪਟੇਲ ਦੀ ਗੇਂਦ ਉੱਤੇ ਦੱਖਣੀ ਅਫਰੀਕਾ ਦੀ ਟੀਮ ਨੇ 24 ਦੌੜਾਂ ਬਣਾਈਆਂ।

16ਵੇਂ ਓਵਰ ਵਿੱਚ ਜਸਪ੍ਰੀਤ ਬੁਮਰਾਹ ਦੀ ਸ਼ਾਨਦਾਰ ਗੇਂਦਬਾਜ਼ੀ ਤੋਂ ਬਾਅਦ ਟੀਮ ਇੰਡੀਆ ਦੀਆਂ ਉਮੀਦਾਂ ਇੱਕ ਵਾਰ ਫਿਰ ਜਾਗ ਪਈਆਂ।

17ਵਾਂ ਓਵਰ (ਹਾਰਦਿਕ ਪਾਂਡਿਆ ਨੇ ਟਿਕੇ ਹੋਏ ਕਲਾਸੇਨ ਨੂੰ ਤੋਰਿਆ)

ਰੋਹਿਤ ਸ਼ਰਮਾ ਨੇ 17ਵਾਂ ਓਵਰ ਹਾਰਦਿਕ ਪਾਂਡਿਆ ਤੋਂ ਸੁਟਵਾਇਆ। ਉਨ੍ਹਾਂ ਨੇ ਆਪਣੀ ਪਹਿਲੀ ਹੀ ਗੇਂਦ ਵਿੱਚ ਹੈਨਰਿਕ ਕਲਾਸੇਨ ਨੂੰ ਆਊਟ ਕਰ ਦਿੱਤਾ। ਹਾਰਦਿਕ ਨੇ ਗੇਂਦ ਨੂੰ ਆਫ ਸਾਈਡ ਵਿੱਚ ਬੱਲੇਬਾਜ਼ੀ ਤੋਂ ਕਾਫ਼ੀ ਦੂਰ ਸੁੱਟਿਆ।

ਗੇਂਦ ਬੱਲੇ ਦਾ ਕਿਨਾਰਾ ਲੈਂਦੇ ਹੋਏ ਜਿਵੇਂ ਹੀ ਬੁੜ੍ਹਕੀ, ਰਿਸ਼ਭ ਪੰਤ ਨੇ ਉਸ ਨੂੰ ਫੜ ਲਿਆ ਇਹ ਵਿਕਟ ਭਾਰਤ ਲਈ ਵੱਡੀ ਸਫ਼ਲਤਾ ਸੀ।

ਇਸ ਤੋਂ ਬਾਅਦ ਨਵੇਂ ਬੱਲੇਬਾਜ਼ ਮਾਰਕੋ ਯਾਨਸੇਨ ਮੈਦਾਨ ਉੱਤੇ ਆਏ। ਹਾਰਦਿਕ ਦੀ ਦੂਜੀ ਗੇਂਦ ਉੱਤੇ ਕੋਈ ਰਨ ਨਹੀਂ ਬਣਿਆ।

ਹੁਣ ਉਨ੍ਹਾਂ ਕੋਲ ਓਵਰ ਦੀਆਂ ਚਾਰ ਗੇਂਦਾਂ ਬਚੀਆਂ ਸਨ। ਇਨ੍ਹਾਂ ਚਾਰ ਗੇਂਦਾਂ ਵਿੱਚ ਉਨ੍ਹਾਂ ਤੋਂ ਸਿਰਫ਼ ਚਾਰ ਦੌੜਾਂ ਬਣ ਸਕੀਆਂ

ਇਸ ਓਵਰ ਵਿੱਚ ਹਾਰਦਿਕ ਨੇ ਚਾਰ ਦੌੜਾਂ ਦੇ ਕੇ ਕਲਾਸੇਨ ਦਾ ਵਿਕਟ ਲਿਆ ਅਤੇ ਪੂਰੇ ਮੈਚ ਦਾ ਪਾਸਾ ਹੀ ਪਲਟ ਦਿੱਤਾ।

ਦੱਖਣੀ ਅਫਰੀਕਾ ਦੀ ਟੀਮ ਨੂੰ ਹੁਣ ਜਿੱਤ ਲਈ 18 ਗੇਂਦਾਂ ਵਿੱਚ 22 ਦੌੜਾਂ ਦੀ ਲੋੜ ਸੀ।

18ਵਾਂ ਓਵਰ (ਬੁਮਰਾਹ ਨੇ ਮੈਚ ਪਲਟ ਦਿੱਤਾ)

18ਵੇਂ ਓਵਰ ਵਿੱਚ ਬੁਮਰਾਹ ਨੇ ਮੈਚ ਪਲਟ ਦਿੱਤਾ। ਮਿਲਰ ਸਟਰਾਈ ਉੱਤੇ ਸਨ। ਬੁਮਰਾਹ ਦੀਆਂ ਪਹਿਲੀਆਂ ਦੋਂ ਗੇਂਦਾਂ ਵਿੱਚ ਇੱਕ ਵੀ ਦੌੜ ਨਹੀਂ ਬਣਾ ਸਕੇ।

ਤੀਜੀ ਗੇਂਦ ਵਿੱਚ ਮਿਲਰ ਨੇ ਸਿੰਗਲ ਲੈ ਕੇ ਯਾਨਸਨ ਨੂੰ ਸਟਰਾਈਕ ਦਿੱਤਾ।

ਅਗਲੀ ਗੇਂਦ ਉੱਤੇ ਬੁਮਰਾਹ ਨੇ ਯਾਨਸਨ ਨੂੰ ਬੋਲਡ ਆਊਟ ਕਰ ਦਿੱਤਾ। ਬੁਮਰਾਹ ਨੇ ਇਸ ਓਵਰ ਵਿੱਚ ਸਿਰਫ ਦੋ ਰਨ ਦਿੱਤੇ।

18 ਓਵਰਾਂ ਤੋਂ ਬਾਅਦ ਦੱਖਣੀ ਅਫਰੀਕਾ ਦੀ ਟੀਮ ਦਾ ਸਕੋਰ 6 ਵਿਕਟਾਂ ਉੱਤੇ 157 ਦੌੜਾਂ ਸਨ।

ਹੁਣ ਦੱਖਣੀ ਅਫਰੀਕਾ ਨੂੰ ਦੋ ਓਵਰਾਂ ਵਿੱਚ ਜਿੱਤ ਲਈ 20 ਰਨਾਂ ਦੀ ਦਰਕਾਰ ਸੀ।

ਮੈਦਾਨ ਉੱਤੇ ਡੇਵਿਡ ਮਿਲਰ ਅਤੇ ਕੇਸ਼ਵ ਮਹਾਰਾਜ ਖੇਡ ਰਹੇ ਸਨ।

19ਵਾਂ ਓਵਰ (ਅਰਸ਼ਦੀਪ ਨੇ ਟੀਮ ਨੂੰ ਜਿੱਤ ਦੇ ਕੋਲ ਪਹੁੰਚਾਇਆ)

ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ 19ਵੇਂ ਓਵਰ ਦੇ ਲਈ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਚੁਣਿਆ।

ਅਰਸ਼ਦੀਪ ਨੇ ਇਸ ਓਵਰ ਵਿੱਚ ਤਿੰਨ ਡਾਟ ਬਾਲ ਪਾਏ ਅਤੇ ਵਿਰੋਧੀ ਟੀਮ ਸਿਰਫ ਚਾਰ ਦੌੜਾਂ ਹੀ ਬਣਾ ਸਕੀ।

ਦੱਖਣੀ ਅਫਰੀਕਾ ਦੀ ਟੀਮ ਨੂੰ ਆਖਰੀ ਓਵਰ ਵਿੱਚ 16 ਰਨ ਚਾਹੀਦੇ ਸਨ।

ਦੱਖਣੀ ਅਫਰੀਕਾ ਵੱਲੋਂ ਮਿਲਰ ਨੇ 16 ਗੇਂਦਾਂ ਉੱਤੇ 21 ਦੌੜਾਂ ਬਣਾ ਕੇ ਖੇਡ ਰਹੇ ਸਨ। ਮਿਲਰ ਆਖਰੀ ਓਵਰ ਵਿੱਚ ਵੀ ਭਾਰਤ ਲਈ ਖ਼ਤਰਾ ਬਣੇ ਹੋਏ ਸਨ। ਉਨ੍ਹਾਂ ਕੋਲ ਇੰਨੀ ਸਮਰੱਥਾ ਹੈ ਕਿ ਉਹ 6 ਗੇਂਦਾਂ ਵਿੱਚ 16 ਰਨ ਬਣਾ ਸਕਦੇ ਹਨ।

ਆਖਰੀ ਓਵਰ (ਸੂਰਿਆ ਕੁਮਾਰ ਯਾਦਵ ਦੇ ਕੈਚ ਨੇ ਭਾਰਤ ਨੂੰ ਜਿਤਾਇਆ)

ਆਖਰੀ ਓਵਰ ਵਿੱਚ ਰੋਹਿਤ ਨੇ ਹਾਰਦਿਕ ਨੂੰ ਗੇਂਦ ਫੜਾਈ। ਹਾਰਦਿਕ ਦੀ ਪਹਿਲੀ ਹੀ ਗੇਂਦ ਉੱਤੇ ਮਿਲਰ ਨੇ ਛੱਕਾ ਮਾਰਨ ਦੀ ਕੋਸ਼ਿਸ਼ ਕੀਤੀ। ਗੇਂਦ ਬਾਊਂਡਰੀ ਲਾਈਨ ਦੇ ਕੋਲ ਗੋਈ ਪਰ ਸੂਰਿਆ ਕੁਮਾਰ ਨੂੰ ਪਾਰ ਨਹੀਂ ਕਰ ਸਕੀ। ਬਿਲਕੁਲ ਸਮੇਂ ਸਿਰ ਕੈਚ ਫੜ ਕੇ ਉਨ੍ਹਾਂ ਨੇ ਮੈਚ ਦਾ ਪਾਸਾ ਪਲਟ ਦਿੱਤਾ।

ਸੂਰਿਆ ਕੁਮਾਰ ਨੇ ਦੌੜਦੇ ਹੋਏ ਬਾਊਂਡਰੀ ਕੋਲ ਗੇਂਦ ਫੜੀ ਅਤੇ ਗੇਂਦ ਨੂੰ ਬਾਊਂਡਰੀ ਦੇ ਅੰਦਰ ਸੁੱਟ ਦਿੱਤਾ ਅਤੇ ਆਪ ਬਾਹਰ ਚਲੇ ਗਏ। ਫਿਰ ਤੁਰੰਤ ਬਾਊਂਡਰੀ ਦੇ ਅੰਦਰ ਆਏ ਅਤੇ ਗੇਂਦ ਥੱਲੇ ਡਿੱਗਣ ਤੋਂ ਪਹਿਲਾਂ ਬੋਚ ਲਈ।

ਇਸ ਕੈਚ ਨੇ ਭਾਰਤੀ ਟੀਮ ਨੂੰ ਜਿੱਤ ਦੀ ਦਹਿਲੀਜ਼ ਉੱਤੇ ਪਹੁੰਚਾ ਦਿੱਤਾ।

ਇਸ ਤੋਂ ਬਾਅਦ ਨਵੇਂ ਬੱਲੇਬਾਜ਼ ਕਸਿਗੋ ਰਬਾਡਾ ਮੈਦਾਨ ਵਿੱਚ ਆਏ। ਉਨ੍ਹਾਂ ਨੇ ਆਉਂਦਿਆਂ ਹੀ ਚੌਕਾ ਜੜਿਆ।

ਹੁਣ ਚਾਰ ਗੇਂਦਾਂ ਵਿੱਚ 12 ਰਨਾਂ ਦੀ ਲੋੜ ਸੀ। ਪੰਜਵੀਂ ਗੇਂਦ ਉੱਤੇ ਹਾਰਦਿਕ ਨੇ ਰਬਾਡਾ ਨੂੰ ਆਊਟ ਕੀਤਾ ਅਤੇ ਸੂਰਿਆ ਕੁਮਾਰ ਯਾਦਵ ਨੇ ਇੱਕ ਹੋਰ ਸੌਖਾ ਕੈਚ ਫੜਿਆ।

ਆਖਰੀ ਗੇਂਦ ਉੱਤੇ ਇੱਕ ਰਨ ਬਣਿਆ ਅਤੇ ਭਾਰਤੀ ਟੀਮ ਟੀ20 ਵਿਸ਼ਵ ਕੱਪ ਦਾ ਟੂਰਨਾਮੈਂਟ ਜਿੱਤ ਗਈ।

ਹਾਰਦਿਕ ਪਾਂਡਿਆ ਨੇ ਆਖਰੀ ਚਾਰ ਓਵਰਾਂ ਵਿੱਚ ਤਿੰਨ ਅਹਿਮ ਵਿਕਟ ਲੈ ਕੇ ਭਾਰਤੀ ਟੀਮ ਨੂੰ ਜਿੱਤ ਤੱਕ ਪਹੁੰਚਾ ਦਿੱਤਾ।

ਭਾਰਤੀ ਟੀਮ ਨੇ 17 ਸਾਲਾਂ ਬਾਅਦ ਟੀ20 ਵਿਸ਼ਵ ਕੱਪ ਦਾ ਖਿਤਾਬ ਆਪਣੇ ਨਾਮ ਕੀਤਾ ਹੈ। ਸਾਲ 2007 ਵਿੱਚ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿੱਚ ਭਾਰਤੀ ਟੀਮ ਨੇ ਟੀ20 ਵਿਸ਼ਵ ਕੱਪ ਜਿੱਤਿਆ ਸੀ। ਉਸ ਟੀ20 ਵਿਸ਼ਵ ਕੱਪ ਵਿੱਚ ਭਾਰਤ ਨੇ 6 ਰਨਾਂ ਨਾਲ ਪਾਕਿਸਤਾਨ ਨੂੰ ਹਰਿਆਇ ਸੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)