ਟਰੂਡੋ ਦਰਬਾਰ ਸਾਹਿਬ ਹੋਏ ਨਤਮਸਤਕ, ਸਿੱਖ ਰਵਾਇਤਾਂ ਅਨੁਸਾਰ ਮਿਲਿਆ ਸਨਮਾਨ

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਗਏ ਹਨ।

ਪੰਜਾਬੀ ਪਹਿਰਾਵੇ ਵਿੱਚ ਜਸਟਿਨ ਟਰੂਡੋ ਪਰਿਵਾਰ ਤੇ ਸਰਕਾਰੀ ਵਫ਼ਦ ਨਾਲ ਸ੍ਰੀ ਦਰਬਾਰ ਸਾਹਿਬ ਪਹੁੰਚੇ ਹਨ। ਦਰਬਾਰ ਸਾਹਿਬ ਨਤਮਸਤਕ ਹੋਣ ਤੋਂ ਪਹਿਲਾਂ ਲੰਗਰ ਹਾਲ ਵਿੱਚ ਸੇਵਾ ਕੀਤੀ।

ਦਰਬਾਰ ਸਾਹਿਬ ਕੰਪਲੈਕਸ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਬਜਾਇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਸਿੰਘ ਬਾਦਲ ਟਰੂਡੋ ਦਾ ਸਵਾਗਤ ਕੀਤਾ ।

ਲੰਗਰ ਹਾਲ ਵਿੱਚ ਸੇਵਾ ਤੋਂ ਬਾਅਦ ਉਨ੍ਹਾਂ ਮੱਥਾ ਟੇਕਿਆ ਅਤੇ ਪਰਿਕਰਮਾਂ ਵਿੱਚ ਖੜੀਆਂ ਸੰਗਤਾਂ ਤੋਂ ਖੁੱਲੇ ਦਿਲ ਨਾਲ ਸ਼ੁਭਕਾਮਨਾਵਾਂ ਕਬੂਲ ਕੀਤੀਆਂ।

ਉਨ੍ਹਾਂ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਵੀ ਹਾਜ਼ਰ ਸਨ ।

ਇਸ ਤੋਂ ਪਹਿਲਾਂ ਹਵਾਈ ਅੱਡੇ ਉੱਤੇ ਕੇਂਦਰੀ ਮੰਤਰੀ ਹਰਦੀਪ ਪੁਰੀ ਅਤੇ ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਉਨ੍ਹਾਂ ਦਾ ਸਵਾਗਤ ਕੀਤਾ।

ਸਿੱਖ ਜਥੇਬੰਦੀਆਂ ਦੇ ਕਾਰਕੁਨ ਆਪ ਮੁਹਾਰੇ ਹਵਾਈ ਅੱਡੇ ਨੇੜੇ ਪਹੁੰਚੇ ਹੋਏ ਹਨ। ਉਨ੍ਹਾਂ ਨੇ ਹੱਥਾਂ ਵਿੱਚ ਸਵਾਗਤੀ ਬੈਨਰ ਫ਼ੜੇ ਹੋਏ ਸਨ।

ਪਰ ਪੁਲਿਸ ਨੇ ਸੁਰੱਖਿਆ ਕਾਰਨ ਦੱਸ ਕੇ ਪਿੱਛੇ ਹਟਾ ਦਿੱਤਾ। ਜਿਸ ਦਾ ਉਨ੍ਹਾਂ ਕਾਫ਼ੀ ਬੁਰਾ ਵੀ ਮਨਾਇਆ