ਅੱਧੀ ਸਦੀ ਤੱਕ ਨਾ ਨਹਾਉਣ ਵਾਲੇ ‘ਦੁਨੀਆਂ ਦੇ ਸਭ ਤੋਂ ਗੰਦੇ’ ਆਦਮੀ ਦੀ 94 ਸਾਲਾਂ ਦੀ ਉਮਰ ਵਿੱਚ ਮੌਤ

ਤਸਵੀਰ ਸਰੋਤ, Getty Images
"ਦੁਨੀਆਂ ਦਾ ਸਭ ਤੋਂ ਗੰਦਾ ਆਦਮੀ" ਵਜੋਂ ਜਾਣੇ ਜਾਂਦੇ ਇੱਕ ਇਕਾਂਤਪ੍ਰਸਤ ਦੀ ਦਹਾਕਿਆਂ ਬਾਅਦ ਪਹਿਲੀ ਵਾਰ ਨਹਾਉਣ ਤੋਂ ਕੁਝ ਮਹੀਨਿਆਂ ਬਾਅਦ ਹੀ 94 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਹੈ।
ਅਮੌ ਹਾਜੀ ਨੇ ਅੱਧੀ ਸਦੀ ਤੋਂ ਵੱਧ ਸਮੇਂ ਤੋਂ ਵੀ ਪਹਿਲਾਂ ਸਾਬਣ ਅਤੇ ਪਾਣੀ ਦੀ ਵਰਤੋਂ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਇਸ ਡਰ ਤੋਂ ਕਿ ਇਹ ਚੀਜ਼ਾਂ ਉਸ ਨੂੰ ਬਿਮਾਰ ਕਰ ਦੇਣਗੀਆਂ।
ਇਰਾਨੀ ਬਜ਼ੁਰਗ, ਜੋ ਕਿ ਇਰਾਨ ਦੇ ਦੱਖਣੀ ਇਲਾਕੇ ਫਾਰਸ ਵਿੱਚ ਰਹਿੰਦਾ ਸੀ, ਨੇ ਪਿੰਡ ਵਾਲਿਆਂ ਦੀਆਂ ਉਸ ਨੂੰ ਸਾਫ਼-ਸੁਥਰਾ ਕਰਨ ਦੀਆਂ ਕੋਸ਼ਿਸ਼ਾਂ ਨੂੰ ਹਮੇਸ਼ਾ ਨਜ਼ਰਅੰਦਾਜ ਕੀਤਾ।
ਪਰ, ਸਥਾਨਕ ਮੀਡੀਆ ਦਾ ਕਹਿਣਾ ਹੈ, ਅਮੌ ਹਾਜੀ ਅੰਤ ਨੂੰ ਦਬਾਅ ਅੱਗੇ ਝੁਕ ਗਿਆ ਅਤੇ ਕੁਝ ਮਹੀਨੇ ਪਹਿਲਾਂ ਨਹਾ ਲਿਆ ਸੀ।


ਕਿਉਂ ਨਹੀਂ ਸੀ ਨਹਾਉਂਦਾ ਅਮੌ
ਈਰਾਨ ਦੀ ਖ਼ਬਰ ਏਜੰਸੀ ਇਸਲਾਮਿਕ ਰਿਪਬਲਿਕ ਨਿਊਜ਼ ਏਜੰਸੀ (IRNA) ਮੁਤਾਬਕ, ਉਹ ਇੰਨੇ ਸਾਲਾਂ ਬਾਅਦ ਨਹਾਉਣ ਤੋਂ ਕੁਝ ਸਮੇਂ ਬਾਅਦ ਹੀ ਬੀਮਾਰ ਹੋ ਗਿਆ ਅਤੇ ਐਤਵਾਰ ਨੂੰ ਉਸ ਦੀ ਮੌਤ ਹੋ ਗਈ।
2014 ਵਿੱਚ ਤਹਿਰਾਨ ਟਾਈਮਜ਼ ਨੂੰ ਦਿੱਤੇ ਗਏ ਇੱਕ ਇੰਟਰਵਿਊ ਵਿੱਚ, ਉਸ ਨੇ ਦੱਸਿਆ ਸੀ ਕਿ ਉਸਦਾ ਮਨਪਸੰਦ ਭੋਜਨ ਸਾਹੀ (ਇੱਕ ਜਾਣਵਰ) ਸੀ, ਅਤੇ ਉਹ ਜ਼ਮੀਨ ਵਿੱਚ ਇੱਕ ਖੱਡ ਅਤੇ ਦੇਜਗਾਹ ਪਿੰਡ ਵਿੱਚ ਸਬੰਧਤ ਗੁਆਂਢੀਆਂ ਦੁਆਰਾ ਬਣਾਈ ਗਈ ਇੱਕ ਇੱਟਾਂ ਦੀ ਝੌਂਪੜੀ ਦੇ ਦਰਮਿਆਨ ਰਹਿੰਦਾ ਸੀ।

ਤਸਵੀਰ ਸਰੋਤ, Getty Images
ਉਸ ਨੇ ਉਸ ਸਮੇਂ ਤਹਿਰਾਨ ਟਾਈਮਜ਼ ਨੂੰ ਦੱਸਿਆ ਸੀ ਕਿ ਜਦੋਂ ਉਹ ਛੋਟਾ ਸੀ ਤਾਂ ਉਸ ਨੇ ਭਾਵਨਾਤਕ ਸੱਟਾਂ ਤੋਂ ਬਾਅਦ ਕਈ ਅਸਧਾਰਨ ਫ਼ੈਸਲੇ ਲਏ।
IRNA ਨੇ ਮੁਤਾਬਕ ਕਈ ਸਾਲਾਂ ਤੋਂ ਨਾ ਨਹਾਉਣ ਕਾਰਨ ਉਸ ਦੀ ਚਮੜੀ ਕਾਲਖ਼ ਤੇ ਪਸ ਨਾਲ ਭਰੀ ਹੋਈ ਸੀ ਤੇ ਉਸ ਦੀ ਖ਼ੁਰਾਕ ਵਿੱਚ ਸੜੇ ਹੋਏ ਮੀਟ ਅਤੇ ਪੁਰਾਣੇ ਤੇਲ ਦੇ ਡੱਬੇ ਵਿੱਚ ਪਾਇਆ ਹੋਇਆ ਪੀਣ ਵਾਲਾ ਗੰਦਾ ਪਾਣੀ ਸ਼ਾਮਲ ਸੀ।
ਉਹ ਸਿਗਰਟ ਪੀਣ ਦਾ ਵੀ ਸ਼ੌਕੀਨ ਸੀ। ਕਿਸੇ ਸਮੇਂ ਲਈ ਗਈ ਉਸ ਦੀ ਇੱਕ ਤਸਵੀਰ ਵਿੱਚ ਉਹ ਇਕੋ ਸਮੇਂ ਇੱਕ ਤੋਂ ਵੱਧ ਸਿਗਰਟਾਂ ਪੀਂਦਾ ਨਜ਼ਰ ਆਇਆ।

ਤਸਵੀਰ ਸਰੋਤ, AFP

- ਅਮੌ ਦੀ ਜ਼ਿੰਦਗੀ 'ਤੇ ਅਧਾਰਿਤ ਇੱਕ ਡਾਕੂਮੈਂਟਰੀ ਫ਼ਿਲਮ 'ਦਾ ਸੰਟਰੇਂਜ਼ ਲਾਈਫ਼ ਆਫ਼ ਅਮੌ ਹਾਜੀ' ਵੀ ਬਣੀ ਸੀ
- ਉਸ ਨੂੰ ਨਹਾਉਣ ਜਾਂ ਪੀਣ ਲਈ ਸਾਫ਼ ਪਾਣੀ ਦੇਣ ਦੀਆਂ ਕੋਸ਼ਿਸ਼ਾਂ ਉਸ ਨੂੰ ਉਦਾਸ ਕਰ ਦਿੰਦੀਆਂ ਸਨ
- ਕਈ ਸਾਲਾਂ ਤੋਂ ਨਾ ਨਹਾਉਣ ਕਾਰਨ ਉਸ ਦੀ ਚਮੜੀ ਕਾਲਖ਼ ਤੇ ਪਸ ਨਾਲ ਭਰੀ ਹੋਈ ਸੀ
- ਉਹ ਸਿਗਰਟ ਪੀਣ ਦਾ ਵੀ ਸ਼ੌਕੀਨ ਸੀ

ਮਾਨਸਿਕ ਪ੍ਰੇਸ਼ਾਨੀ
IRNA ਮੁਤਾਬਕ, ਉਸ ਨੂੰ ਨਹਾਉਣ ਜਾਂ ਪੀਣ ਲਈ ਸਾਫ਼ ਪਾਣੀ ਦੇਣ ਦੀਆਂ ਕੋਸ਼ਿਸ਼ਾਂ ਉਸ ਨੂੰ ਉਦਾਸ ਕਰ ਦਿੰਦੀਆਂ ਸਨ।

ਤਸਵੀਰ ਸਰੋਤ, Getty Images
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਕਿਸੇ ਭਾਵੁਕ ਪ੍ਰੇਸ਼ਾਨੀ ਦੇ ਚੱਲਦਿਆਂ ਅਮੌ ਨੇ ਤਾਜ਼ਾ ਭੋਜਣ ਖਾਣਾ ਵੀ ਛੱਡ ਦਿੱਤਾ ਸੀ। ਸਾਲ 2013 ਵਿੱਚ ਅਮੌ ਦੀ ਜ਼ਿੰਦਗੀ ’ਤੇ ਅਧਾਰਿਤ ਇੱਕ ਡਾਕੂਮੈਂਟਰੀ ਫ਼ਿਲਮ ‘ਦਾ ਸੰਟਰੇਂਜ਼ ਲਾਈਫ਼ ਆਫ਼ ਅਮੌ ਹਾਜੀ’ ਵੀ ਬਣੀ ਸੀ।
ਹਾਲਾਂਕਿ, ਸਭ ਤੋਂ ਲੰਬਾ ਸਮਾਂ ਉਨ੍ਹਾਂ ਦਾ ਬਿਨਾਂ ਨਹਾਏ ਰਹਿਣ ਦਾ ਰਿਕਾਰਡ ਵੀ ਇੱਕ ਬਹਿਸ ਦੀ ਵਿਸ਼ਾ ਰਿਹਾ ਹੈ।
2009 ਵਿੱਚ, ਇੱਕ ਭਾਰਤੀ ਵਿਅਕਤੀ ਬਾਰੇ ਰਿਪੋਰਟਾਂ ਆਈਆਂ ਸਨ, ਜਿਸ ਨੇ ਉਸ ਸਮੇਂ ਤੱਕ 35 ਸਾਲਾਂ ਤੋਂ ਨਾਂ ਕਦੀ ਆਪਣੇ ਦੰਦ ਧੋਤੇ ਸਨ ਨਾ ਹੀ ਕਦੀ ਬੁਰਸ਼ ਕੀਤਾ ਸੀ। ਉਸ ਸਮੇਂ ਤੋਂ ਬਾਅਦ ਤੋਂ ਉਹ ਕਿੱਥੇ ਹੈ ਕੁਝ ਪਤਾ ਨਹੀਂ।

ਇਹ ਵੀ ਪੜ੍ਹੋ-













