ਅਮਰੀਕੀ ਮਰੀਨ ’ਚ ਸ਼ਾਮਲ ਹੋਣਾ ਚਾਹੁੰਦੇ ਸਿੱਖਾਂ ਨੂੰ ਕੇਸਾਂ ਤੇ ਹੋਰ ਧਾਰਮਿਕ ਚਿੰਨ੍ਹਾਂ ਲਈ ਕਿਵੇਂ ਲੜਨਾ ਪੈ ਰਿਹਾ ਹੈ

ਤਸਵੀਰ ਸਰੋਤ, Getty Images
ਤਿੰਨ ਸਿੱਖ ਨੌਜਵਾਨਾਂ ਨੇ ਅਮਰੀਕੀ ਮਰੀਨ ਵਿੱਚ ਸੰਭਾਵੀ ਉਮੀਦਵਾਰ ਹੋਣ ਕਰਕੇ ਅਮਰੀਕਾ ਦੇ ਸੰਘੀ ਕੋਰਟ ਵਿੱਚ ਆਪਣੇ ਧਾਰਿਮਕ ਚਿੰਨ੍ਹਾਂ ਨੂੰ ਸਿਖਲਾਈ ਦੌਰਾਨ ਰੱਖਣ ਦੀ ਇਜਾਜ਼ਤ ਮੰਗੀ ਹੈ।
ਇਹਨਾਂ ਸਿੱਖ ਨੌਜਵਾਨਾਂ ਨੇ ਹੇਠਲੀ ਅਦਾਲਤ ਵਿੱਚ ਅਪੀਲ ਰੱਦ ਹੋ ਜਾਣ ਤੋਂ ਬਾਅਦ ਕੋਲੰਬੀਆ ਦੀ ਜ਼ਿਲ੍ਹਾ ਅਦਾਲਤ ਦਾ ਰੁੱਖ ਕੀਤਾ ਸੀ।
ਸਾਲ 1940 ਤੋਂ ਅਮਰੀਕੀ ਮਰੀਨ (ਸਮੁੰਦਰੀ) ਅਤੇ ਉਸ ਨਾਲ ਜੁੜੇ ਮੁੱਦਿਆਂ ਦੀਆਂ ਖ਼ਬਰਾਂ ਪ੍ਰਕਾਸ਼ਿਤ ਕਰਨ ਵਾਲੇ ਅਖ਼ਬਾਰ ਮਰੀਨ ਟਾਇਮਜ਼ ਮੁਤਾਬਕ ਡਿਸਟ੍ਰਿਕਟ ਆਫ਼ ਕੋਲੰਬੀਆ ਦੀ ਫੈਡਰਲ ਕੋਰਟ ਦੇ ਜੱਜਾਂ ਨੇ ਮੰਗਲਵਾਰ ਨੂੰ ਇਸ ਬਾਰੇ ਦਲੀਲਾਂ ਸੁਣੀਆਂ।
ਦਲੀਲਾਂ ਵਿੱਚ ਮਰੀਨ ਰਿਕਰੂਟਾਂ ਨੂੰ ਆਪਣੇ ਵਾਲ ਕੱਟਣ ਅਤੇ ਦਾੜ੍ਹੀ ਕਟਵਾਉਣ ਦੇ ਕੈਂਪ ਨਿਯਮਾਂ ਤੋਂ ਤੁਰੰਤ ਛੋਟ ਮਿਲਣ ਜਾਂ ਨਾ ਮਿਲਣ ਬਾਰੇ ਚਰਚਾ ਹੋਈ।
ਮਰੀਨ ਟਾਇਮਜ਼ ਨੇ ਲਿਖਿਆ ਕਿ ਤਿੰਨ ਜੱਜਾਂ ਦੇ ਪੈਨਲ ਨੇ ਸੰਦੇਹ ਜ਼ਾਹਰ ਕੀਤਾ ਕਿ ਮੈਰੀਨ ਕੋਲ ਆਪਣੇ ਡਰੈਸ ਕੋਡ ਲਈ ਧਾਰਮਿਕ ਛੋਟਾਂ ਤੋਂ ਇਨਕਾਰ ਕਰਨ ਦਾ ਵਾਜਿਬ ਕਾਰਨ ਸੀ।
ਪਰ ਇਹ ਸਵਾਲ ਕੀਤਾ ਵੀ ਕੀਤਾ ਕਿ ਮੁਦਈ ਨੂੰ ਐਮਰਜੈਂਸੀ ਰਾਹਤ ਦੀ ਲੋੜ ਕਿਉਂ ਹੈ। ਹਾਲਾਂਕਿ ਮੰਗਲਵਾਰ ਨੂੰ ਇਸ ਉਪਰ ਕੋਈ ਫ਼ੈਸਲਾ ਨਹੀਂ ਲਿਆ ਗਿਆ।

- ਤਿੰਨ ਸਿੱਖ ਉਮੀਦਵਾਰਾਂ ਨੇ ਅਮਰੀਕੀ ਮਰੀਨ 'ਚ ਧਾਰਮਿਕ ਚਿੰਨ੍ਹਾਂ ਨਾਲ ਸਿਖਲਾਈ ਦੀ ਇਜਾਜ਼ਤ ਮੰਗੀ
- ਨੌਜਵਾਨਾਂ ਨੇ ਹੇਠਲੀ ਅਦਾਲਤ ਵਿੱਚ ਅਪੀਲ ਰੱਦ ਹੋ ਜਾਣ ਤੋਂ ਬਾਅਦ ਕੋਲੰਬੀਆ ਦੀ ਜਿਲ੍ਹਾ ਅਦਾਲਤ ਦਾ ਰੁੱਖ ਕੀਤਾ
- ਤਿੰਨ ਜੱਜਾਂ ਦੇ ਪੈਨਲ ਨੇ ਕੇਸ ਦੀ ਸੁਣਵਾਈ ਕੀਤੀ
- ਹਾਲੇ ਇਸ ਉਪਰ ਕੋਈ ਫ਼ੈਸਲਾ ਨਹੀਂ ਲਿਆ ਗਿਆ

ਅਪੀਲ ਕਰਨ ਵਾਲੇ ਸਿੱਖ ਨੌਜਵਾਨ ਕੌਣ ਹਨ ?
ਆਕਾਸ਼ ਸਿੰਘ, ਜਸਕੀਰਤ ਸਿੰਘ ਅਤੇ ਮਿਲਾਪ ਸਿੰਘ ਚਾਹਲ ਨਾਮ ਦੇ ਮਰੀਨ ਡਰਾਈਵ ਲਈ ਤਿੰਨ ਸਿੱਖ ਸੰਭਾਵੀ ਉਮੀਦਵਾਰਾਂ ਵੱਲੋਂ ਕੋਲੰਬੀਆ ਦੀ ਅਦਾਲਤ ਵਿੱਚ ਅਪੀਲ ਪਾਈ ਗਈ ਹੈ।
ਸਿੱਖਾਂ ਦੇ ਪੰਜ ਧਾਰਮਿਕ ਚਿੰਨ੍ਹਾਂ ਕੇਸ (ਵਾਲ), ਕੜਾ, ਕਿਰਪਾਨ, ਕਛਹਿਰਾ ਅਤੇ ਕੰਘਾ ਹਨ। ਪੱਗ ਭਾਵੇਂ ਕਿ ਪੰਜ ਕਕਾਰਾਂ ਵਿੱਚ ਨਹੀਂ ਆਉਂਦੀ ਪਰ ਇਹ ਸਿੱਖ ਪਹਿਰਾਵੇ ਦਾ ਅਨਿੱਖੜਵਾ ਅੰਗ ਹੈ।
ਤਿੰਨਾਂ ਮੁਦਈਆਂ ਨੇ ਸਤੰਬਰ ਵਿੱਚ ਡੀਸੀ ਸਰਕਟ ਲਈ ਯੂਐੱਸ ਕੋਰਟ ਆਫ਼ ਅਪੀਲਜ਼ ਵਿੱਚ ਅਰਜੀ ਦਿੱਤੀ ਸੀ।
ਇਹ ਅਪੀਲ ਉਸੇ ਸਮੇਂ ਕੀਤੀ ਗਈ ਜਦੋਂ ਇੱਕ ਹੇਠਲੀ ਅਦਾਲਤ ਦੇ ਜੱਜ ਨੇ ਉਹਨਾਂ ਦੀ ਬੇਨਤੀ ਨੂੰ ਰੱਦ ਕਰ ਦਿੱਤੀ ਸੀ।
ਅਦਾਲਤੀ ਦਸਤਾਵੇਜ਼ਾਂ ਅਨੁਸਾਰ ਚਾਹਲ ਇਕਲੌਤਾ ਮੁਦਈ ਹੈ ਜੋ ਕੰਘੀ, ਕਛਹਿਰਾ ਅਤੇ ਛੋਟੀ ਕਿਰਪਾਨ ਪਹਿਨਣ ਦਾ ਅਧਿਕਾਰ ਮੰਗਦਾ ਹੈ।

ਤਸਵੀਰ ਸਰੋਤ, Getty Images
ਤਿੰਨੋਂ ਸੰਭਾਵੀ ਰੰਗਰੂਟਾਂ ਨੇ ਬੇਨਤੀ ਕੀਤੀ ਹੈ ਕਿ ਉਹਨਾਂ ਨੂੰ ਆਪਣੇ ਸਿਰ ਦੇ ਵਾਲ ਅਤੇ ਦਾੜ੍ਹੀਆਂ ਨੂੰ ਲੰਬੇ ਛੱਡਣ, ਵਾਲਾਂ ਨੂੰ ਪੱਗ ਨਾਲ ਢੱਕਣ ਅਤੇ ਕੜਾ ਪਹਿਨਣ ਦੀ ਇਜਾਜ਼ਤ ਦਿੱਤੀ ਜਾਵੇ।
ਮੈਰੀਨ ਕੋਰ ਨੇ ਇਸ ਤੋਂ ਪਹਿਲਾਂ ਸਾਰੀਆਂ ਅਪੀਲਾਂ ਨੂੰ ਰੱਦ ਕਰ ਦਿੱਤਾ ਸੀ। ਇਸ ਲਈ ਤਿੰਨ ਮੁਦਈ ਸਾਲਾਂ ਤੋਂ ਪੂਲੀਜ਼ ਬਣੇ ਹੋਏ ਹਨ। ਇਹ ਭਰਤੀ ਲਈ ਕਾਗਜ਼ੀ ਕਾਰਵਾਈ 'ਤੇ ਦਸਤਖ਼ਤ ਕਰ ਰਹੇ ਹਨ ਪਰ ਅਜੇ ਤੱਕ ਬੂਟ ਕੈਂਪ ਸ਼ੁਰੂ ਨਹੀਂ ਕਰ ਰਹੇ ਹਨ।
ਮਰੀਨ ਕੋਰ ਨੇ ਕਿਹਾ ਹੈ ਕਿ ਇਹ ਬੂਟ ਕੈਂਪ ਦੇ 13 ਹਫ਼ਤਿਆਂ ਦੇ ਸਮਾਪਤ ਹੋਣ ਤੋਂ ਬਾਅਦ ਬੰਦੇ ਨੂੰ ਸੀਮਾਵਾਂ ਅੰਦਰ ਧਾਰਮਿਕ ਚਿੰਨ੍ਹ ਪਹਿਨਣ ਦੀ ਇਜਾਜ਼ਤ ਦੇਵੇਗਾ।
ਇੱਕ ਸਿੱਖ ਕੈਪਟਨ ਨੂੰ ਮਿਲ ਚੁੱਕੀ ਹੈ ਰਿਆਇਤ
ਨਿਊ ਯੌਰਕ ਟਾਈਮਜ਼ ਦੀ ਖ਼ਬਰ ਅਨੁਸਾਰ ਸਾਲ 2021 ਵਿੱਚ ਮਰੀਨ ਕੈਪਟਨ ਸੁਖਬੀਰ ਸਿੰਘ ਤੂਰ ਨੂੰ ਮਰੀਨ ਕੋਰਪਸ ਵਿੱਚ ਪੱਗ ਬੰਨਣ ਦੀ ਇਜਾਜ਼ਤ ਮਿਲੀ ਸੀ। ਇਹ ਇਜਾਜ਼ਤ ਕੁਝ ਹੋਰ ਲੋਕਾਂ ਨੂੰ ਵੀ ਮਿਲੀ ਸੀ।
ਇਹ ਇਜਾਜ਼ਤ ਆਮ ਡਿਊਟੀ ਕਰਨ ਵੇਲੇ ਹੀ ਮਿਲੀ ਸੀ ਪਰ ਕਿਸੇ ਮਿਸ਼ਨ ਉੱਤੇ ਕੰਮ ਕਰਨ ਵੇਲੇ ਜਾਂ ਮਰੀਨ ਦੇ ਕਿਸੇ ਸਮਾਗਮ ਵੇਲੇ ਇਹ ਇਜਾਜ਼ਤ ਨਹੀਂ ਸੀ।

ਇਹ ਵੀ ਪੜ੍ਹੋ-


ਤਸਵੀਰ ਸਰੋਤ, Getty Images
ਬੂਟ ਕੈਂਪ ਵੱਖਰਾ
ਕੋਰ ਦੇ ਵਕੀਲ ਕਹਿੰਦੇ ਹਨ ਕਿ ਬੂਟ ਕੈਂਪ ਵੱਖਰਾ ਹੈ।
ਉਹ ਕਹਿੰਦੇ ਹਨ ਕਿ ਮਰੀਨ ਕੋਰ ਨੂੰ ਇੱਕ ਸਾਂਝੀ ਸਮੁੰਦਰੀ ਪਛਾਣ ਨੂੰ ਸਥਾਪਿਤ ਕਰਨ ਲਈ ਆਪਣੇ ਭਰਤੀ ਕੀਤੇ ਜਵਾਨਾਂ ਵਿੱਚ ਦਿੱਖ ਦੀ ਇਕਸਾਰਤਾ ਦੀ ਲੋੜ ਹੁੰਦੀ ਹੈ।
ਇੱਕ ਸਿੱਖ ਕੈਪਟਨ ਨੂੰ ਮਿਲ ਚੁੱਕੀ ਹੈ ਰਿਆਇਤ
ਨਿਊ ਯੌਰਕ ਟਾਈਮਜ਼ ਦੀ ਖ਼ਬਰ ਅਨੁਸਾਰ ਸਾਲ 2021 ਵਿੱਚ ਮਰੀਨ ਕੈਪਟਨ ਸੁਖਬੀਰ ਸਿੰਘ ਤੂਰ ਨੂੰ ਮਰੀਨ ਕੋਰਪਸ ਵਿੱਚ ਪੱਗ ਬੰਨਣ ਦੀ ਇਜਾਜ਼ਤ ਮਿਲੀ ਸੀ। ਇਹ ਇਜਾਜ਼ਤ ਕੁਝ ਹੋਰ ਲੋਕਾਂ ਨੂੰ ਵੀ ਮਿਲੀ ਸੀ।
ਇਹ ਇਜਾਜ਼ਤ ਆਮ ਡਿਊਟੀ ਕਰਨ ਵੇਲੇ ਹੀ ਮਿਲੀ ਸੀ ਪਰ ਕਿਸੇ ਮਿਸ਼ਨ ਉੱਤੇ ਕੰਮ ਕਰਨ ਵੇਲੇ ਜਾਂ ਮਰੀਨ ਦੇ ਕਿਸੇ ਸਮਾਗਮ ਵੇਲੇ ਇਹ ਇਜਾਜ਼ਤ ਨਹੀਂ ਸੀ।
ਮਰੀਨ ਦੇ ਮੁੱਛਾਂ ਅਤੇ ਦਾੜੀ ਬਾਰੇ ਨਿਯਮ
ਮਰੀਨ ਦੇ ਨਿਯਮਾਂ ਮੁਤਾਬਕ ਸਿਵਾਏ ਮੁੱਛਾਂ ਦੇ ਬਾਕੀ ਚਿਹਰਾ ਕਲੀਨ-ਸ਼ੇਵ ਹੋਣਾ ਚਾਹੀਦਾ ਹੈ।
ਵਿਅਕਤੀਗਤ ਤੌਰ ਉਪਰ ਮੁੱਛਾਂ ਦੇ ਵਾਲ ਪੂਰੀ ਤਰ੍ਹਾਂ ਵਧੇ ਹੋਏ 1/2 ਇੰਚ ਤੋਂ ਵੱਧ ਨਹੀਂ ਹੋਣੇ ਚਾਹੀਦੇ ਹਨ।
ਮੁੱਛਾਂ, ਭਰਵੱਟਿਆਂ ਅਤੇ ਪਲਕਾਂ ਨੂੰ ਛੱਡ ਕੇ ਚਿਹਰੇ 'ਤੇ ਵਾਲ ਉਦੋਂ ਹੀ ਉਗਾਏ ਜਾ ਸਕਦਾ ਹਨ ਜਦੋਂ ਕਿਸੇ ਮੈਡੀਕਲ ਅਫ਼ਸਰ ਨੇ ਸ਼ੇਵ ਨਾ ਕਰਨ ਲਈ ਕਿਹਾ ਹੋਵੇ।
ਅਜਿਹਾ ਤਾਂ ਹੀ ਹੁੰਦਾ ਹੈ ਜੇਕਰ ਸ਼ੇਵ ਵਿਅਕਤੀ ਦੀ ਸਿਹਤ ਲਈ ਅਸਥਾਈ ਤੌਰ 'ਤੇ ਹਾਨੀਕਾਰਕ ਹੋਵੇ।

ਇਹ ਵੀ ਪੜ੍ਹੋ-












