You’re viewing a text-only version of this website that uses less data. View the main version of the website including all images and videos.
ਰੂਸ-ਯੂਕਰੇਨ ਜੰਗ: ਯੂਕਰੇਨ ਦੇ ਸ਼ਹਿਰਾਂ ਉੱਤੇ 83 ਮਿਜ਼ਾਈਲਾਂ ਦਾਗਣ ਤੋਂ ਬਾਅਦ ਪੁਤਿਨ ਦੀ ਨਵੀਂ ਚੇਤਾਵਨੀ
ਰੂਸ ਨੇ ਯੂਕਰੇਨ ਦੀ ਰਾਜਧਾਨੀ ਵਿੱਚ ਸਵੇਰ ਤੋਂ ਕਈ ਹਵਾਈ ਹਮਲੇ ਕੀਤੇ ਹਨ। ਕੀਵ ਤੋਂ ਇਲਾਵਾ ਯੂਕਰੇਨ ਦੇ ਕਈ ਸ਼ਹਿਰਾਂ 'ਤੇ ਵੀ ਹਮਲੇ ਹੋ ਰਹੇ ਹਨ।
ਯੂਕਰੇਨ ਦੀ ਰਾਜਧਾਨੀ ਕੀਵ ਉੱਤੇ ਸੋਮਵਾਰ ਸਵੇਰ ਹੋਏ ਹਮਲਿਆਂ ਵਿੱਚ ਕਈ ਨਾਗਰਿਕ ਮਾਰੇ ਗਏ ਹਨ ਅਤੇ ਕਈ ਲੋਕ ਜਖ਼ਮੀ ਹੋ ਗਏ ਹਨ।
ਯੂਕਰੇਨ ਦੇ ਗ੍ਰਹਿ ਮੰਤਰੀ ਨੇ ਇੱਕ ਫੇਸਬੁੱਕ ਪੋਸਟ ਵਿੱਚ ਦੱਸਿਆ ਕਿ ਹਮਲੇ ਵਿੱਚ 6 ਕਾਰਾਂ ਨੂੰ ਅੱਗ ਲੱਗੀ ਹੈ ਅਤੇ ਕਰੀਬ 15 ਹੋਰ ਵਾਹਨਾਂ ਨੂੰ ਨੁਕਸਾਨ ਪਹੁੰਚਿਆ ਹੈ।
ਯੂਕਰੇਨ ਦੇ ਫੌਜ ਮੁਖੀ ਨੇ ਜਨਰਲ ਵਲੇਰੀ ਜ਼ਾਲੁਜ਼ਨਯੀ ਨੇ ਦੱਸਿਆ ਹੈ ਕਿ ਰੂਸ ਨੇ ਸਵੇਰ ਤੋਂ ਕਈ ਮਿਸਾਈਲਾਂ ਦਾਗ਼ੀਆਂ ਹਨ।
ਪੁਤਿਨ ਵੱਲੋਂ ਹਮਲੇ ਦੀ ਪੁਸ਼ਟੀ ਅਤੇ ਤਾਜ਼ਾ ਚੇਤਾਵਨੀ ਵੀ ਜਾਰੀ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਅੱਜ ਸਵੇਰੇ ਯੂਕਰੇਨ ਦੇ ਕਈ ਟਿਕਾਣਿਆਂ 'ਤੇ ਹਮਲਿਆਂ ਦੀ ਪੁਸ਼ਟੀ ਕੀਤੀ ਹੈ।
ਇੱਕ ਵੀਡੀਓ ਵਿੱਚ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਊਰਜਾ, ਫੌਜ ਅਤੇ ਸੰਚਾਰ ਸਹੂਲਤਾਂ 'ਤੇ ਦਾਗ਼ੀਆਂ ਗਈਆਂ ਹਨ।
ਇਸ ਦੇ ਨਾਲ ਹੀ ਪੁਤਿਨ ਨੇ ਰੂਸੀ ਖੇਤਰ 'ਤੇ ਕਿਸੇ ਵੀ ਹੋਰ "ਅੱਤਵਾਦੀ" ਕਾਰਵਾਈਆਂ ਲਈ "ਕਠੋਰ" ਜਵਾਬ ਦੇਣ ਦਾ ਵਾਅਦਾ ਕੀਤਾ ਹੈ।
ਰੂਸ ਨੇ 83 ਮਿਸਾਇਲਾਂ ਦਾਗ਼ੀਆਂ
ਬੀਬੀਸੀ ਪੱਤਰਕਾਰ ਕਰਿਸ ਪਾਰਟਰਿਜ ਮੁਤਾਬਕ, ਕਈ ਵੱਡੇ ਯੂਕਰੇਨੀ ਸ਼ਹਿਰਾਂ ਵਿੱਚ ਰੂਸ ਦੇ ਹਮਲੇ ਇਹ ਦਰਸਾਉਂਦੇ ਹਨ ਕਿ ਇਸ ਵਿੱਚ ਅਜੇ ਵੀ ਵੱਡੇ ਪੈਮਾਨੇ 'ਤੇ ਨਿਰਦੇਸ਼ਿਤ ਹਥਿਆਰਾਂ ਨੂੰ ਤਾਇਨਾਤ ਕਰਨ ਦੀ ਬਹੁਤ ਸਮਰੱਥਾ ਹੈ।
ਯੂਕਰੇਨ ਦੀ ਹਵਾਈ ਫੌਜ ਦੇ ਬੁਲਾਰੇ ਯੂਰੀ ਇਹਨਾਤ ਨੇ ਕਿਹਾ ਕਿ ਰੂਸ ਨੇ 83 ਮਿਸਾਈਲਾਂ ਦਾਗ਼ੀਆਂ ਅਤੇ 43 ਤੋਂ ਵੱਧ ਨੂੰ ਹਵਾਈ ਰੱਖਿਆ ਵੱਲੋਂ ਨਸ਼ਟ ਕਰ ਦਿੱਤਾ ਗਿਆ।
ਉਨ੍ਹਾਂ ਨੇ ਅੱਗੇ ਕਿਹਾ, ਕੈਸਪੀਅਨ ਅਤੇ ਕਾਲੇ ਸਾਗਰਾਂ ਤੋਂ ਲਾਂਚ ਕੀਤੀਆਂ ਗਈਆਂ ਮਿਸਾਈਲਾਂ, ਜਿਸ ਵਿੱਚ ਕਲਿਬਰ, ਇਸਕੰਦਰ ਅਤੇ ਕੇਐੱਚ-101 ਸ਼ਾਮਲ ਹਨ।
ਇਸ ਸਾਲ, ਅਸੀਂ ਪੱਛਮ ਵਿੱਚ ਲਵੀਵ ਅਤੇ ਦੱਖਣ ਵਿੱਚ ਓਡੇਸਾ ਉੱਤੇ 900 ਕਿਲੋਮੀਟਰ ਦੂਰ ਕੈਸਪੀਅਨ ਸਾਗਰ ਤੱਕ ਟੀਯੂ-93 ਬੰਬਾਰਾਂ ਵੱਲੋਂ ਕੀਤੇ ਗਏ ਹਮਲੇ ਦੇਖੇ ਹਨ।
ਜਨਰਲ ਵਲੇਰੀ ਜ਼ਾਲੁਜ਼ਨਯੀ ਨੇ ਟਵੀਟ ਕਰਕੇ ਦੱਸਿਆ ਹੈ ਕਿ 41 ਮਿਸਾਈਲਾਂ ਨੂੰ ਏਅਰ ਡਿਫੈਂਸ ਸਿਸਟਮ ਰਾਹੀਂ ਅਕਿਰਿਆਸ਼ੀਲ ਕਰ ਦਿੱਤਾ ਗਿਆ ਹੈ।
ਬੀਬੀਸੀ ਇਸ ਦਾਅਵੇ ਦੀ ਸੁਤੰਤਰ ਪੁਸ਼ਟੀ ਨਹੀਂ ਕਰ ਸਕਿਆ ਹੈ।
ਇਸ ਤੋਂ ਪਹਿਲਾਂ ਬੀਤੀ ਰਾਤ ਯੂਕਰੇਨ ਨੇ ਦੱਖਣੀ ਇਲਾਕਿਆਂ ਵਿੱਚ ਰੂਸ ਨੇ ਹਮਲੇ ਤੇਜ਼ ਕਰ ਦਿੱਤੇ। ਦੱਖਣੀ ਸ਼ਹਿਰ ਦਨੀਪਰੋ ਅਤੇ ਜ਼ਪੋਰਜੀਆ ਵਿੱਚ ਰਾਤ ਭਰ ਹਮਲੇ ਹੋਏ।
ਬੀਤੇ ਕੁਝ ਸਮੇਂ ਤੋਂ ਜ਼ਪੋਰਜੀਆ ਲਗਾਤਾਰ ਰੂਸ ਦੇ ਨਿਸ਼ਾਨੇ 'ਤੇ ਰਿਹਾ ਹੈ ਅਤੇ ਹੁਣ ਤੱਕ ਇੱਥੇ ਦਰਜਨਾਂ ਲੋਕਾਂ ਦੀ ਮੌਤ ਹੋ ਗਈ ਹੈ।
ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੇ ਕਿਹਾ ਹੈ ਕਿ ਰੂਸ ਉਸ ਨੂੰ ਮਿਟਾ ਦੇਣਾ ਚਾਹੁੰਦਾ ਹੈ।
- ਯੂਕਰੇਨ ਦੇ ਹਵਾਈ ਫੌਜ ਮੁਖੀ ਨੇ ਕਿਹਾ ਹੈ ਕਿ ਹਮਲਿਆਂ ਦੀ ਲੜੀ ਦੌਰਾਨ ਘੱਟੋ-ਘੱਟ 83 ਮਿਸਾਈਲਾਂ ਦਾਗ਼ੀਆਂ ਗਈਆਂ ਹਨ।
- ਜਨਰਲ ਵੈਲੇਰੀ ਜ਼ਾਲੁਜ਼ਨਯੀ ਨੇ ਟਵੀਟ ਰਾਹੀਂ ਜਾਣਕਾਰੀ ਦਿੱਤੀ ਕਿ ਇਨ੍ਹਾਂ ਵਿੱਚੋਂ 41 ਨੂੰ ਏਅਰ ਡਿਫੈਂਸ ਸਿਸਟਮ ਰਾਹੀਂ ਅਕਿਰਿਆਸ਼ੀਲ ਕਰ ਦਿੱਤਾ ਗਿਆ ਹੈ।
- ਹੁਣ ਤੱਕ ਹਮਲਿਆਂ ਦੌਰਾਨ ਦਰਜਨਾਂ ਲੋਕਾਂ ਦੀ ਮੌਤ ਖ਼ਬਰ ਹੈ ਅਤੇ ਕਈ ਜਖ਼ਮੀ ਹਨ।
- ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਦਾ ਕਹਿਣਾ ਹੈ ਕਿ ਊਰਜਾ ਢਾਂਚਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
- ਹਾਲਾਂਕਿ, ਬੀਬੀਸੀ ਇਨ੍ਹਾਂ ਦਾਅਵਿਆਂ ਦੀ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਕਰ ਸਕਿਆ ਹੈ।
- ਮਿਸਾਈਲਾਂ ਵਿੱਚ ਕਲਿਬਰ, ਇਸਕੰਦਰ ਅਤੇ ਕੇਐੱਚ-101 ਸ਼ਾਮਲ ਹਨ।
- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ਦੇ ਕਈ ਟਿਕਾਣਿਆਂ 'ਤੇ ਹਮਲਿਆਂ ਦੀ ਪੁਸ਼ਟੀ ਕੀਤੀ ਹੈ।
ਊਰਜਾ ਢਾਂਚਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ - ਜ਼ੇਲੈਂਸਕੀ
ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ ਹੈ ਕਿ ਰੂਸ ਦੇਸ਼ ਦੇ ਊਰਜਾ ਢਾਂਚਿਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ।
ਉਨ੍ਹਾਂ ਨੇ ਟੈਲੀਗ੍ਰਾਮ ਪੋਸਟ ਵਿੱਚ ਦੱਸਿਆ ਹੈ ਕਿ ਕੀਵ, ਲਵੀਵ, ਨਿਪਰੋ, ਵਿਨਿਤਜ਼ੀਆ, ਜ਼ਪੋਰਜ਼ੀਆ, ਖਾਰਕੀਵ ਅਤੇ ਹੋਰਨਾਂ ਇਲਾਕਿਆਂ ਵਿੱਚ ਊਰਜਾ ਸਾਮੱਗਰੀ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਉਨ੍ਹਾਂ ਨੇ ਕਿਹਾ, "ਉਹ ਦਹਿਸ਼ਤ ਅਤੇ ਹਫੜਾ-ਦਫੜੀ ਚਾਹੁੰਦੇ ਹਨ, ਉਹ ਸਾਡੀ ਊਰਜਾ ਪ੍ਰਣਾਲੀ ਨੂੰ ਤਬਾਹ ਕਰਨਾ ਚਾਹੁੰਦੇ ਹਨ।"
ਉਨ੍ਹਾਂ ਨੇ ਲੋਕਾਂ ਨੂੰ ਬੰਬ ਸ਼ੈਲਟਰਾਂ ਵਿੱਚ ਰਹਿਣ ਲਈ ਸੱਦਾ ਦਿੰਦਿਆਂ ਕਿਹਾ ਹੈ, "ਅਜਿਹਾ ਸਮਾਂ ਅਤੇ ਅਜਿਹੇ ਟੀਚਿਆਂ ਨੂੰ ਖ਼ਾਸ ਤੌਰ 'ਤੇ ਜਿੰਨਾ ਸੰਭਵ ਹੋ ਸਕੇ ਨੁਕਸਾਨ ਪਹੁੰਚਾਉਣ ਲਈ ਚੁਣਿਆ ਗਿਆ ਸੀ।"
ਬੱਚਿਆਂ ਦੀ ਪਾਰਕ 'ਤੇ ਹਮਲਾ
ਕੀਵ ਵਿਚਲੇ ਇੱਕ ਪਾਰਕ ਨੂੰ ਅੱਜ ਸਵੇਰੇ ਰੂਸੀ ਹਮਲਿਆਂ ਦਾ ਨਿਸ਼ਾਨਾ ਬਣਾਏ ਜਾਣ ਦੀ ਖ਼ਬਰ ਹੈ।
ਰਾਜਧਾਨੀ ਸਣੇ ਯੂਕਰੇਨ ਦੇ ਆਲੇ-ਦੁਆਲੇ ਦੇ ਹੋਰ ਸ਼ਹਿਰਾਂ 'ਤੇ ਹਮਲਿਆਂ 'ਚ ਕਈ ਮੌਤਾਂ ਅਤੇ ਨਾਗਰਿਕਾਂ ਦੇ ਮਾਰੇ ਜਾਣ ਦੀਆਂ ਖਬਰਾਂ ਵੀ ਹਨ।
ਹਮਲੇ ਦੌਰਾਨ ਜਖ਼ਮੀ ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਕੀਵ ਵਿੱਚ ਪ੍ਰਸਿੱਧ ਪੁਲ 'ਤੇ ਹਮਲਾ ਕੀਤਾ
ਇੱਕ ਰੂਸੀ ਮਿਸਾਈਲ ਨੇ ਕੀਵ ਵਿੱਚ ਇੱਕ ਨਵੇਂ ਬਣੇ ਪੈਡੇਸਟ੍ਰੀਅਨ ਪੁੱਲ (ਪੈਦਲ ਚੱਲਣ ਵਾਲਾ) ਅਤੇ ਸਾਈਕਲਿੰਗ ਪੁਲ 'ਤੇ ਹਮਲਾ ਕੀਤਾ ਹੈ, ਜਿਸ ਨੂੰ ਕਲਿਟਸਕੋ ਬ੍ਰਿਜ ਵਜੋਂ ਜਾਣਿਆ ਜਾਂਦਾ ਹੈ।
ਇਹ ਪੁੱਲ ਸਾਲ 2019 ਵਿੱਚ ਖੋਲ੍ਹਿਆ ਗਿਆ ਸੀ।
ਇਹ ਪੁਲ ਡਨੀਪਰ ਨਦੀ ਦੇ ਕਿਨਾਰੇ ਇੱਕ ਪ੍ਰਸਿੱਧ ਸੈਲਾਨੀਆਂ ਦੀ ਖਿੱਚ ਵਾਲਾ ਸਥਾਨ ਸੀ। ਜਿਸ ਵਿੱਚ ਸ਼ੀਸ਼ੇ ਦੇ ਪੈਨਲਿੰਗ ਦੇ ਬਣੇ ਫਲੋਰਿੰਗ ਦੇ ਹਿੱਸੇ ਅਤੇ ਹੇਠਾਂ ਇੱਕ ਮਸ਼ਰੂਫ਼ ਮੋਟਰਵੇਅ ਲਗਦਾ ਸੀ।
ਜ਼ੇਲੈਂਸਕੀ ਜੀ-7 ਦੀ ਜ਼ਰੂਰੀ ਮੀਟਿੰਗ ਨੂੰ ਸੰਬੋਧਨ ਕਰਨਗੇ
ਰਾਸ਼ਟਰਪਤੀ ਜ਼ੇਲੈਂਸਕੀ ਨੇ ਕਿਹਾ ਹੈ ਕਿ ਯੂਕਰੇਨ ਵਿੱਚ ਹਮਲਿਆਂ ਤੋਂ ਬਾਅਦ ਜੀ-7 ਇੱਕ ਐਮਰਜੈਂਸੀ ਮੀਟਿੰਗ ਕਰਨ ਵਾਲਾ ਹੈ ਅਤੇ ਉਹ ਇੱਕ ਸੰਬੋਧਨ ਕਰਨਗੇ।
ਟਵਿੱਟਰ 'ਤੇ ਲਿਖਦੇ ਹੋਏ, ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਜਰਮਨੀ ਦੇ ਚਾਂਸਲਰ ਓਲਾਫ ਸਕੋਲਜ਼ ਨਾਲ ਗੱਲ ਕੀਤੀ ਹੈ ਅਤੇ ਉਹ ਮੀਟਿੰਗ ਕਰਨ ਲਈ ਸਹਿਮਤ ਹੋ ਗਏ ਹਨ।
ਇਸ ਸਮੇਂ ਸਕੋਲਜ਼ ਕੋਲ ਜੀ-7 ਦੀ ਪ੍ਰਧਾਨਗੀ ਹੈ।
ਜ਼ੇਲੈਂਸਕੀ ਨੇ ਕਿਹਾ, "ਮੇਰੇ ਭਾਸ਼ਣ ਲਈ ਸਮਾਂਬੱਧ ਕੀਤਾ ਗਿਆ ਹੈ, ਜਿਸ ਵਿੱਚ ਮੈਂ ਰੂਸ ਵੱਲੋਂ ਅੱਤਵਾਦੀ ਹਮਲਿਆਂ ਬਾਰੇ ਦੱਸਾਂਗਾ।''
"ਅਸੀਂ ਵਧਦੇ ਦਬਾਅ ਅਤੇ ਨੁਕਸਾਨੇ ਗਏ ਬੁਨਿਆਦੀ ਢਾਂਚੇ ਨੂੰ ਬਹਾਲ ਕਰਨ ਵਿੱਚ ਸਹਾਇਤਾ ਦੇ ਮੁੱਦੇ 'ਤੇ ਵੀ ਚਰਚਾ ਕੀਤੀ।"
ਇਹ ਵੀ ਪੜ੍ਹੋ-