ਰੂਸ-ਯੂਕਰੇਨ ਜੰਗ: ਯੂਕਰੇਨ ਦੇ ਸ਼ਹਿਰਾਂ ਉੱਤੇ 83 ਮਿਜ਼ਾਈਲਾਂ ਦਾਗਣ ਤੋਂ ਬਾਅਦ ਪੁਤਿਨ ਦੀ ਨਵੀਂ ਚੇਤਾਵਨੀ

ਯੂਕਰੇਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਮਲੇ ਦੌਰਾਨ ਕਈ ਲੋਕਾਂ ਦੀ ਮੌਤ ਅਤੇ ਕਈ ਜਖ਼ਮੀ ਹੋ ਗਏ ਹਨ

ਰੂਸ ਨੇ ਯੂਕਰੇਨ ਦੀ ਰਾਜਧਾਨੀ ਵਿੱਚ ਸਵੇਰ ਤੋਂ ਕਈ ਹਵਾਈ ਹਮਲੇ ਕੀਤੇ ਹਨ। ਕੀਵ ਤੋਂ ਇਲਾਵਾ ਯੂਕਰੇਨ ਦੇ ਕਈ ਸ਼ਹਿਰਾਂ 'ਤੇ ਵੀ ਹਮਲੇ ਹੋ ਰਹੇ ਹਨ।

ਯੂਕਰੇਨ ਦੀ ਰਾਜਧਾਨੀ ਕੀਵ ਉੱਤੇ ਸੋਮਵਾਰ ਸਵੇਰ ਹੋਏ ਹਮਲਿਆਂ ਵਿੱਚ ਕਈ ਨਾਗਰਿਕ ਮਾਰੇ ਗਏ ਹਨ ਅਤੇ ਕਈ ਲੋਕ ਜਖ਼ਮੀ ਹੋ ਗਏ ਹਨ।

ਯੂਕਰੇਨ ਦੇ ਗ੍ਰਹਿ ਮੰਤਰੀ ਨੇ ਇੱਕ ਫੇਸਬੁੱਕ ਪੋਸਟ ਵਿੱਚ ਦੱਸਿਆ ਕਿ ਹਮਲੇ ਵਿੱਚ 6 ਕਾਰਾਂ ਨੂੰ ਅੱਗ ਲੱਗੀ ਹੈ ਅਤੇ ਕਰੀਬ 15 ਹੋਰ ਵਾਹਨਾਂ ਨੂੰ ਨੁਕਸਾਨ ਪਹੁੰਚਿਆ ਹੈ।

ਯੂਕਰੇਨ ਦੇ ਫੌਜ ਮੁਖੀ ਨੇ ਜਨਰਲ ਵਲੇਰੀ ਜ਼ਾਲੁਜ਼ਨਯੀ ਨੇ ਦੱਸਿਆ ਹੈ ਕਿ ਰੂਸ ਨੇ ਸਵੇਰ ਤੋਂ ਕਈ ਮਿਸਾਈਲਾਂ ਦਾਗ਼ੀਆਂ ਹਨ।

ਵੀਡੀਓ ਕੈਪਸ਼ਨ, ਬੀਬੀਸੀ ਪੱਤਰਕਾਰ ਹਿਊਗੋ ਬਾਚੇਗਾ

ਪੁਤਿਨ ਵੱਲੋਂ ਹਮਲੇ ਦੀ ਪੁਸ਼ਟੀ ਅਤੇ ਤਾਜ਼ਾ ਚੇਤਾਵਨੀ ਵੀ ਜਾਰੀ

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਅੱਜ ਸਵੇਰੇ ਯੂਕਰੇਨ ਦੇ ਕਈ ਟਿਕਾਣਿਆਂ 'ਤੇ ਹਮਲਿਆਂ ਦੀ ਪੁਸ਼ਟੀ ਕੀਤੀ ਹੈ।

ਇੱਕ ਵੀਡੀਓ ਵਿੱਚ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਊਰਜਾ, ਫੌਜ ਅਤੇ ਸੰਚਾਰ ਸਹੂਲਤਾਂ 'ਤੇ ਦਾਗ਼ੀਆਂ ਗਈਆਂ ਹਨ।

ਵਲਾਦੀਮੀਰ ਪੁਤਿਨ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਪੁਤਿਨ ਨੇ ਯੂਕਰੇਨ ਉੱਤੇ ਹਮਲਿਆਂ ਦੀ ਪੁਸ਼ਟੀ ਕੀਤੀ ਹੈ

ਇਸ ਦੇ ਨਾਲ ਹੀ ਪੁਤਿਨ ਨੇ ਰੂਸੀ ਖੇਤਰ 'ਤੇ ਕਿਸੇ ਵੀ ਹੋਰ "ਅੱਤਵਾਦੀ" ਕਾਰਵਾਈਆਂ ਲਈ "ਕਠੋਰ" ਜਵਾਬ ਦੇਣ ਦਾ ਵਾਅਦਾ ਕੀਤਾ ਹੈ।

ਰੂਸ ਨੇ 83 ਮਿਸਾਇਲਾਂ ਦਾਗ਼ੀਆਂ

ਬੀਬੀਸੀ ਪੱਤਰਕਾਰ ਕਰਿਸ ਪਾਰਟਰਿਜ ਮੁਤਾਬਕ, ਕਈ ਵੱਡੇ ਯੂਕਰੇਨੀ ਸ਼ਹਿਰਾਂ ਵਿੱਚ ਰੂਸ ਦੇ ਹਮਲੇ ਇਹ ਦਰਸਾਉਂਦੇ ਹਨ ਕਿ ਇਸ ਵਿੱਚ ਅਜੇ ਵੀ ਵੱਡੇ ਪੈਮਾਨੇ 'ਤੇ ਨਿਰਦੇਸ਼ਿਤ ਹਥਿਆਰਾਂ ਨੂੰ ਤਾਇਨਾਤ ਕਰਨ ਦੀ ਬਹੁਤ ਸਮਰੱਥਾ ਹੈ।

ਯੂਕਰੇਨ ਦੀ ਹਵਾਈ ਫੌਜ ਦੇ ਬੁਲਾਰੇ ਯੂਰੀ ਇਹਨਾਤ ਨੇ ਕਿਹਾ ਕਿ ਰੂਸ ਨੇ 83 ਮਿਸਾਈਲਾਂ ਦਾਗ਼ੀਆਂ ਅਤੇ 43 ਤੋਂ ਵੱਧ ਨੂੰ ਹਵਾਈ ਰੱਖਿਆ ਵੱਲੋਂ ਨਸ਼ਟ ਕਰ ਦਿੱਤਾ ਗਿਆ।

ਯੂਕਰੇਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੈਸਪੀਅਨ ਅਤੇ ਕਾਲੇ ਸਾਗਰਾਂ ਤੋਂ ਲਾਂਚ ਕੀਤੀਆਂ ਗਈਆਂ ਮਿਸਾਈਲਾਂ, ਜਿਸ ਵਿੱਚ ਕਲਿਬਰ, ਇਸਕੰਦਰ ਅਤੇ ਕੇਐੱਚ-101 ਸ਼ਾਮਲ ਹਨ

ਉਨ੍ਹਾਂ ਨੇ ਅੱਗੇ ਕਿਹਾ, ਕੈਸਪੀਅਨ ਅਤੇ ਕਾਲੇ ਸਾਗਰਾਂ ਤੋਂ ਲਾਂਚ ਕੀਤੀਆਂ ਗਈਆਂ ਮਿਸਾਈਲਾਂ, ਜਿਸ ਵਿੱਚ ਕਲਿਬਰ, ਇਸਕੰਦਰ ਅਤੇ ਕੇਐੱਚ-101 ਸ਼ਾਮਲ ਹਨ।

ਇਸ ਸਾਲ, ਅਸੀਂ ਪੱਛਮ ਵਿੱਚ ਲਵੀਵ ਅਤੇ ਦੱਖਣ ਵਿੱਚ ਓਡੇਸਾ ਉੱਤੇ 900 ਕਿਲੋਮੀਟਰ ਦੂਰ ਕੈਸਪੀਅਨ ਸਾਗਰ ਤੱਕ ਟੀਯੂ-93 ਬੰਬਾਰਾਂ ਵੱਲੋਂ ਕੀਤੇ ਗਏ ਹਮਲੇ ਦੇਖੇ ਹਨ।

ਯੂਕਰੇਨ-ਰੂਸ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਯੂਕਰੇਨ ਦੇ ਫੌਜ ਮੁਖੀ ਨੇ ਜਨਰਲ ਵਲੇਰੀ ਜ਼ਾਲੁਜ਼ਨਯੀ ਨੇ ਦੱਸਿਆ ਹੈ ਕਿ ਰੂਸ ਨੇ ਸਵੇਰ ਤੋਂ 75 ਮਿਸਾਈਲਾਂ ਦਾਗ਼ੀਆਂ ਹਨ

ਜਨਰਲ ਵਲੇਰੀ ਜ਼ਾਲੁਜ਼ਨਯੀ ਨੇ ਟਵੀਟ ਕਰਕੇ ਦੱਸਿਆ ਹੈ ਕਿ 41 ਮਿਸਾਈਲਾਂ ਨੂੰ ਏਅਰ ਡਿਫੈਂਸ ਸਿਸਟਮ ਰਾਹੀਂ ਅਕਿਰਿਆਸ਼ੀਲ ਕਰ ਦਿੱਤਾ ਗਿਆ ਹੈ।

ਬੀਬੀਸੀ ਇਸ ਦਾਅਵੇ ਦੀ ਸੁਤੰਤਰ ਪੁਸ਼ਟੀ ਨਹੀਂ ਕਰ ਸਕਿਆ ਹੈ।

ਇਸ ਤੋਂ ਪਹਿਲਾਂ ਬੀਤੀ ਰਾਤ ਯੂਕਰੇਨ ਨੇ ਦੱਖਣੀ ਇਲਾਕਿਆਂ ਵਿੱਚ ਰੂਸ ਨੇ ਹਮਲੇ ਤੇਜ਼ ਕਰ ਦਿੱਤੇ। ਦੱਖਣੀ ਸ਼ਹਿਰ ਦਨੀਪਰੋ ਅਤੇ ਜ਼ਪੋਰਜੀਆ ਵਿੱਚ ਰਾਤ ਭਰ ਹਮਲੇ ਹੋਏ।

ਬੀਤੇ ਕੁਝ ਸਮੇਂ ਤੋਂ ਜ਼ਪੋਰਜੀਆ ਲਗਾਤਾਰ ਰੂਸ ਦੇ ਨਿਸ਼ਾਨੇ 'ਤੇ ਰਿਹਾ ਹੈ ਅਤੇ ਹੁਣ ਤੱਕ ਇੱਥੇ ਦਰਜਨਾਂ ਲੋਕਾਂ ਦੀ ਮੌਤ ਹੋ ਗਈ ਹੈ।

ਯੂਕਰੇਨ-ਰੂਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਮਲੇ ਦੌਰਾਨ ਕਈ ਵਾਹਨ ਵੀ ਨੁਕਸਾਨੇ ਗਏ ਹਨ

ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੇ ਕਿਹਾ ਹੈ ਕਿ ਰੂਸ ਉਸ ਨੂੰ ਮਿਟਾ ਦੇਣਾ ਚਾਹੁੰਦਾ ਹੈ।

ਬੀਬੀਸੀ
  • ਯੂਕਰੇਨ ਦੇ ਹਵਾਈ ਫੌਜ ਮੁਖੀ ਨੇ ਕਿਹਾ ਹੈ ਕਿ ਹਮਲਿਆਂ ਦੀ ਲੜੀ ਦੌਰਾਨ ਘੱਟੋ-ਘੱਟ 83 ਮਿਸਾਈਲਾਂ ਦਾਗ਼ੀਆਂ ਗਈਆਂ ਹਨ।
  • ਜਨਰਲ ਵੈਲੇਰੀ ਜ਼ਾਲੁਜ਼ਨਯੀ ਨੇ ਟਵੀਟ ਰਾਹੀਂ ਜਾਣਕਾਰੀ ਦਿੱਤੀ ਕਿ ਇਨ੍ਹਾਂ ਵਿੱਚੋਂ 41 ਨੂੰ ਏਅਰ ਡਿਫੈਂਸ ਸਿਸਟਮ ਰਾਹੀਂ ਅਕਿਰਿਆਸ਼ੀਲ ਕਰ ਦਿੱਤਾ ਗਿਆ ਹੈ।
  • ਹੁਣ ਤੱਕ ਹਮਲਿਆਂ ਦੌਰਾਨ ਦਰਜਨਾਂ ਲੋਕਾਂ ਦੀ ਮੌਤ ਖ਼ਬਰ ਹੈ ਅਤੇ ਕਈ ਜਖ਼ਮੀ ਹਨ।
  • ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਦਾ ਕਹਿਣਾ ਹੈ ਕਿ ਊਰਜਾ ਢਾਂਚਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
  • ਹਾਲਾਂਕਿ, ਬੀਬੀਸੀ ਇਨ੍ਹਾਂ ਦਾਅਵਿਆਂ ਦੀ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਕਰ ਸਕਿਆ ਹੈ।
  • ਮਿਸਾਈਲਾਂ ਵਿੱਚ ਕਲਿਬਰ, ਇਸਕੰਦਰ ਅਤੇ ਕੇਐੱਚ-101 ਸ਼ਾਮਲ ਹਨ।
  • ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ਦੇ ਕਈ ਟਿਕਾਣਿਆਂ 'ਤੇ ਹਮਲਿਆਂ ਦੀ ਪੁਸ਼ਟੀ ਕੀਤੀ ਹੈ।
ਬੀਬੀਸੀ

ਊਰਜਾ ਢਾਂਚਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ - ਜ਼ੇਲੈਂਸਕੀ

ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ ਹੈ ਕਿ ਰੂਸ ਦੇਸ਼ ਦੇ ਊਰਜਾ ਢਾਂਚਿਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ।

ਵਲੋਦੀਮੀਰ ਜ਼ੈਲੇਂਸਕੀ

ਤਸਵੀਰ ਸਰੋਤ, Volodymyr Zelensky/Telegram

ਤਸਵੀਰ ਕੈਪਸ਼ਨ, ਜ਼ੇਲੈਂਸਕੀ ਦਾ ਕਹਿਣਾ ਹੈ ਕਿ ਰੂਸ ਉਨ੍ਹਾਂ ਨੂੰ ਤਬਾਹ ਕਰਨਾ ਚਾਹੁੰਦਾ ਹੈ

ਉਨ੍ਹਾਂ ਨੇ ਟੈਲੀਗ੍ਰਾਮ ਪੋਸਟ ਵਿੱਚ ਦੱਸਿਆ ਹੈ ਕਿ ਕੀਵ, ਲਵੀਵ, ਨਿਪਰੋ, ਵਿਨਿਤਜ਼ੀਆ, ਜ਼ਪੋਰਜ਼ੀਆ, ਖਾਰਕੀਵ ਅਤੇ ਹੋਰਨਾਂ ਇਲਾਕਿਆਂ ਵਿੱਚ ਊਰਜਾ ਸਾਮੱਗਰੀ ਨੂੰ ਨਿਸ਼ਾਨਾ ਬਣਾਇਆ ਗਿਆ ਹੈ।

ਉਨ੍ਹਾਂ ਨੇ ਕਿਹਾ, "ਉਹ ਦਹਿਸ਼ਤ ਅਤੇ ਹਫੜਾ-ਦਫੜੀ ਚਾਹੁੰਦੇ ਹਨ, ਉਹ ਸਾਡੀ ਊਰਜਾ ਪ੍ਰਣਾਲੀ ਨੂੰ ਤਬਾਹ ਕਰਨਾ ਚਾਹੁੰਦੇ ਹਨ।"

ਉਨ੍ਹਾਂ ਨੇ ਲੋਕਾਂ ਨੂੰ ਬੰਬ ਸ਼ੈਲਟਰਾਂ ਵਿੱਚ ਰਹਿਣ ਲਈ ਸੱਦਾ ਦਿੰਦਿਆਂ ਕਿਹਾ ਹੈ, "ਅਜਿਹਾ ਸਮਾਂ ਅਤੇ ਅਜਿਹੇ ਟੀਚਿਆਂ ਨੂੰ ਖ਼ਾਸ ਤੌਰ 'ਤੇ ਜਿੰਨਾ ਸੰਭਵ ਹੋ ਸਕੇ ਨੁਕਸਾਨ ਪਹੁੰਚਾਉਣ ਲਈ ਚੁਣਿਆ ਗਿਆ ਸੀ।"

ਰੂਸ-ਯੂਕਰੇਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਮਲੇ ਦੌਰਾਨ ਕਈ ਲੋਕ ਜਖ਼ਮੀ ਹੋ ਗਏ ਹਨ

ਬੱਚਿਆਂ ਦੀ ਪਾਰਕ 'ਤੇ ਹਮਲਾ

ਕੀਵ ਵਿਚਲੇ ਇੱਕ ਪਾਰਕ ਨੂੰ ਅੱਜ ਸਵੇਰੇ ਰੂਸੀ ਹਮਲਿਆਂ ਦਾ ਨਿਸ਼ਾਨਾ ਬਣਾਏ ਜਾਣ ਦੀ ਖ਼ਬਰ ਹੈ।

ਯੂਕਰੇਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬੱਚਿਆਂ ਦੀ ਪਾਰਕ ਉੱਤੇ ਹਮਲਾ

ਰਾਜਧਾਨੀ ਸਣੇ ਯੂਕਰੇਨ ਦੇ ਆਲੇ-ਦੁਆਲੇ ਦੇ ਹੋਰ ਸ਼ਹਿਰਾਂ 'ਤੇ ਹਮਲਿਆਂ 'ਚ ਕਈ ਮੌਤਾਂ ਅਤੇ ਨਾਗਰਿਕਾਂ ਦੇ ਮਾਰੇ ਜਾਣ ਦੀਆਂ ਖਬਰਾਂ ਵੀ ਹਨ।

ਹਮਲੇ ਦੌਰਾਨ ਜਖ਼ਮੀ ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

ਕੀਵ ਵਿੱਚ ਪ੍ਰਸਿੱਧ ਪੁਲ 'ਤੇ ਹਮਲਾ ਕੀਤਾ

ਇੱਕ ਰੂਸੀ ਮਿਸਾਈਲ ਨੇ ਕੀਵ ਵਿੱਚ ਇੱਕ ਨਵੇਂ ਬਣੇ ਪੈਡੇਸਟ੍ਰੀਅਨ ਪੁੱਲ (ਪੈਦਲ ਚੱਲਣ ਵਾਲਾ) ਅਤੇ ਸਾਈਕਲਿੰਗ ਪੁਲ 'ਤੇ ਹਮਲਾ ਕੀਤਾ ਹੈ, ਜਿਸ ਨੂੰ ਕਲਿਟਸਕੋ ਬ੍ਰਿਜ ਵਜੋਂ ਜਾਣਿਆ ਜਾਂਦਾ ਹੈ।

ਇਹ ਪੁੱਲ ਸਾਲ 2019 ਵਿੱਚ ਖੋਲ੍ਹਿਆ ਗਿਆ ਸੀ।

ਯੂਕਰੇਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਹ ਪੁੱਲ ਸਾਲ 2019 ਵਿੱਚ ਖੋਲ੍ਹਿਆ ਗਿਆ ਸੀ

ਇਹ ਪੁਲ ਡਨੀਪਰ ਨਦੀ ਦੇ ਕਿਨਾਰੇ ਇੱਕ ਪ੍ਰਸਿੱਧ ਸੈਲਾਨੀਆਂ ਦੀ ਖਿੱਚ ਵਾਲਾ ਸਥਾਨ ਸੀ। ਜਿਸ ਵਿੱਚ ਸ਼ੀਸ਼ੇ ਦੇ ਪੈਨਲਿੰਗ ਦੇ ਬਣੇ ਫਲੋਰਿੰਗ ਦੇ ਹਿੱਸੇ ਅਤੇ ਹੇਠਾਂ ਇੱਕ ਮਸ਼ਰੂਫ਼ ਮੋਟਰਵੇਅ ਲਗਦਾ ਸੀ।

ਜ਼ੇਲੈਂਸਕੀ ਜੀ-7 ਦੀ ਜ਼ਰੂਰੀ ਮੀਟਿੰਗ ਨੂੰ ਸੰਬੋਧਨ ਕਰਨਗੇ

ਰਾਸ਼ਟਰਪਤੀ ਜ਼ੇਲੈਂਸਕੀ ਨੇ ਕਿਹਾ ਹੈ ਕਿ ਯੂਕਰੇਨ ਵਿੱਚ ਹਮਲਿਆਂ ਤੋਂ ਬਾਅਦ ਜੀ-7 ਇੱਕ ਐਮਰਜੈਂਸੀ ਮੀਟਿੰਗ ਕਰਨ ਵਾਲਾ ਹੈ ਅਤੇ ਉਹ ਇੱਕ ਸੰਬੋਧਨ ਕਰਨਗੇ।

ਟਵਿੱਟਰ 'ਤੇ ਲਿਖਦੇ ਹੋਏ, ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਜਰਮਨੀ ਦੇ ਚਾਂਸਲਰ ਓਲਾਫ ਸਕੋਲਜ਼ ਨਾਲ ਗੱਲ ਕੀਤੀ ਹੈ ਅਤੇ ਉਹ ਮੀਟਿੰਗ ਕਰਨ ਲਈ ਸਹਿਮਤ ਹੋ ਗਏ ਹਨ।

ਇਸ ਸਮੇਂ ਸਕੋਲਜ਼ ਕੋਲ ਜੀ-7 ਦੀ ਪ੍ਰਧਾਨਗੀ ਹੈ।

ਯੂਕਰੇਨ

ਤਸਵੀਰ ਸਰੋਤ, Getty Images

ਜ਼ੇਲੈਂਸਕੀ ਨੇ ਕਿਹਾ, "ਮੇਰੇ ਭਾਸ਼ਣ ਲਈ ਸਮਾਂਬੱਧ ਕੀਤਾ ਗਿਆ ਹੈ, ਜਿਸ ਵਿੱਚ ਮੈਂ ਰੂਸ ਵੱਲੋਂ ਅੱਤਵਾਦੀ ਹਮਲਿਆਂ ਬਾਰੇ ਦੱਸਾਂਗਾ।''

"ਅਸੀਂ ਵਧਦੇ ਦਬਾਅ ਅਤੇ ਨੁਕਸਾਨੇ ਗਏ ਬੁਨਿਆਦੀ ਢਾਂਚੇ ਨੂੰ ਬਹਾਲ ਕਰਨ ਵਿੱਚ ਸਹਾਇਤਾ ਦੇ ਮੁੱਦੇ 'ਤੇ ਵੀ ਚਰਚਾ ਕੀਤੀ।"

ਬੀਬੀਸੀ

ਇਹ ਵੀ ਪੜ੍ਹੋ-

ਬੀਬੀਸੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)