ਦੀਦਾਰ ਸਿੰਘ ਬੈਂਸ ਦਾ ਦੇਹਾਂਤ : ਅਮਰੀਕੀ ਸਿੱਖ ਜਿਨ੍ਹਾਂ ਨੂੰ ਦੁਨੀਆਂ ‘ਪੀਚ ਕਿੰਗ’ ਦੇ ਨਾਮ ਨਾਲ ਜਾਣਦੀ ਸੀ

ਦੀਦਾਰ ਸਿੰਘ ਬੈਂਸ

ਤਸਵੀਰ ਸਰੋਤ, dr rajwant singh/fb

ਤਸਵੀਰ ਕੈਪਸ਼ਨ, ਦੀਦਾਰ ਸਿੰਘ ਬੈਂਸ

ਅਮਰੀਕਾ ਦੇ ਕੈਲੀਫੋਰਨੀਆ ਵਿੱਚ 'ਪੀਚ ਕਿੰਗ' ਵਜੋਂ ਜਾਣੇ ਜਾਂਦੇ ਦੀਦਾਰ ਸਿੰਘ ਬੈਂਸ ਦਾ ਦੇਹਾਂਤ ਹੋ ਗਿਆ ਗਿਆ ਹੈ। ਉਨ੍ਹਾਂ ਦੀ ਉਮਰ 84 ਸਾਲ ਸੀ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੀਦਾਰ ਸਿਘ ਬੈਂਸ ਦੇ ਦੇਹਾਂਤ ਉੱਤੇ ਦੁੱਖ ਜਤਾਇਆ ਹੈ।

ਦੀਦਾਰ ਸਿੰਘ ਬੈਂਸ ਨੇ ਅਮਰੀਕਾ ਵਿੱਚ ਆੜੂਆਂ ਦੀ ਖੇਤੀ ਵਿੱਚ ਵੱਡਾ ਨਾਂ ਕਮਾਇਆ ਸੀ। ਉਨ੍ਹਾਂ ਨੇ ਆਪਣੇ ਖੇਤੀ ਦੇ ਕਾਰੋਬਾਰ ਨੂੰ ਉਸ ਪੱਧਰ ਉੱਤੇ ਪਹੁੰਚਾ ਦਿੱਤਾ ਕਿ ਉਹ ਆੜੂਆਂ ਦੀ ਖੇਤੀ ਦੇ ਕਿੰਗ ਕਹੇ ਜਾਣ ਲੱਗੇ ਸੀ।

ਦੀਦਾਰ ਸਿੰਘ ਕੇਵਲ ਇੱਕ ਸਫ਼ਲ ਕਿਸਾਨ ਵਜੋਂ ਵੀ ਹੀ ਨਹੀਂ ਜਾਣੇ ਜਾਂਦੇ ਸੀ ਸਗੋਂ ਅਮਰੀਕਾ ਵਿੱਚ ਸਿੱਖਾਂ ਦੀ ਨੁਮਾਇੰਦਗੀ ਕਰਨ ਵਿੱਚ ਵੀ ਉਨ੍ਹਾਂ ਦਾ ਖਾਸਾ ਯੋਗਦਾਨ ਸੀ।

ਪੰਜਾਬ ਅਤੇ ਅਮਰੀਕਾ ਵਿੱਚ 80ਵਿਆਂ ਦੇ ਦੌਰ ਵਿੱਚ ਉਹ ਸਿੱਖ ਸਰਗਰਮੀਆਂ ਵਿੱਚ ਐਕਟਿਵ ਰਹੇ ਸਨ।

ਦੀਦਾਰ ਸਿੰਘ ਬੈਂਸ ਬਾਰੇ ਜਥੇਦਾਰ ਹਰਪ੍ਰੀਤ ਸਿੰਘ ਦਾ ਬਿਆਨ
ਬੀਬੀਸੀ

ਦੀਦਾਰ ਸਿੰਘ ਬਾਰੇ ਮੁੱਖ ਗੱਲਾਂ

ਦੀਦਾਰ ਸਿੰਘ ਬੈਂਸ ਨੇ ਅਮਰੀਕਾ ਦੀ ਯੂਬਾ ਸਿਟੀ ਵਿੱਚ ਆੜੂਆਂ ਦੀ ਖੇਤੀ ਵਿੱਚ ਆਪਣਾ ਨਾਮ ਕਮਾਇਆ ਸੀ।

ਉਹ ਪੰਜਾਬ ਵਿੱਚ ਹੁਸ਼ਿਆਰਪੁਰ ਦੇ ਨੰਗਲਖੁਰਦ ਤੋਂ ਸਬੰਧ ਰੱਖਦੇ ਹਨ।

ਦੀਦਾਰ ਸਿੰਘ ਦੀ ਖੇਤੀ ਸੈਕਟਰ ਵਿੱਚ ਕਾਮਯਾਬੀ ਕਾਰਨ ਉਨ੍ਹਾਂ ਨੂੰ ਪੀਚ ਕਿੰਗ ਕਿਹਾ ਜਾਂਦਾ ਸੀ।

ਦੀਦਾਰ ਸਿੰਘ ਨੇ ਯੂਬਾ ਸਿਟੀ ਵਿੱਚ ਸਿੱਖ ਪਰੇਡ ਦੀ ਸ਼ੁਰੂਆਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ।

ਵਰਲਡ ਸਿੱਖ ਓਰਗਨਾਈਜ਼ੇਸ਼ਨ ਵਰਗੀਆਂ ਸੰਸਥਾਵਾਂ ਦੀ ਸਥਾਪਨਾ ਕਰਨ ਵਿੱਚ ਵੀ ਦੀਦਾਰ ਸਿੰਘ ਦਾ ਅਹਿਮ ਯੋਗਦਾਨ ਸੀ।

ਬੀਬੀਸੀ

ਅਮਰੀਕਾ ਕਿਵੇਂ ਆਉਣਾ ਹੋਇਆ

ਸੀਨੀਅਰ ਪੱਤਰਕਾਰ ਰਹੇ ਕੰਵਰ ਸੰਧੂ ਨੇ ਸਾਲ 2015 ਵਿੱਚ ਦੀਦਾਰ ਸਿੰਘ ਬੈਂਸ ਦੀ ਇੰਟਰਵਿਊ ਕੀਤੀ ਸੀ। ਉਸ ਇੰਟਰਵਿਊ ਵਿੱਚ ਦੀਦਾਰ ਸਿੰਘ ਨੇ ਦੱਸਿਆ ਸੀ ਕਿ ਉਨ੍ਹਾਂ ਦਾ ਜਨਮ ਹੁਸ਼ਿਆਰਪੁਰ ਦੇ ਨੰਗਲਖੁਰਦ ਇਲਾਕੇ ਵਿੱਚ ਹੋਇਆ ਸੀ।

ਦੀਦਾਰ ਸਿੰਘ ਬੈਂਸ ਦੱਸਦੇ ਹਨ ਕਿ ਉਨ੍ਹਾਂ ਦੇ ਦਾਦਾ ਰਾਮ ਕਰਤਾਰ ਸਿੰਘ 1920ਵਿਆਂ ਵਿੱਚ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਆਏ ਸੀ ਜਦਕਿ ਉਨ੍ਹਾਂ ਦੇ ਪਿਤਾ ਗੋਪਾਲ ਸਿੰਘ 1950ਵਿਆਂ ਵੀ ਹੀ ਅਮਰੀਕਾ ਪਹੁੰਚੇ ਸਨ।

ਅਮਰੀਕਾ ਵਿੱਚ ਆਪਣਾ ਪਹਿਲਾ ਕਦਮ ਰੱਖਣ ਬਾਰੇ ਦੀਦਾਰ ਸਿੰਘ ਬੈਂਸ ਕਹਿੰਦੇ ਹਨ ਕਿ ਉਹ 13 ਮਾਰਚ 1958 ਨੂੰ ਅਮਰੀਕਾ ਵਿੱਚ ਆਏ ਸਨ।

ਬੀਬੀਸੀ

ਇਹ ਵੀ ਪੜ੍ਹੋ:-

ਬੀਬੀਸੀ

ਦੀਦਾਰ ਸਿੰਘ ਬੈਂਸ ਬਾਰੇ ਇੱਕ ਗੱਲ ਬਹੁਤ ਮਸ਼ਹੂਰ ਹੈ ਕਿ ਉਹ ਅੱਠ ਡਾਲਰ ਬੋਝੇ ਵਿੱਚ ਲੈ ਕੇ ਅਮਰੀਕਾ ਆਏ ਸੀ।

ਦੀਦਾਰ ਸਿੰਘ ਨੇ ਇਹ ਮੰਨਿਆ ਸੀ ਕਿ ਉਹ ਕੇਵਲ ਅੱਠ ਡਾਲਰ ਨਾਲ ਅਮਰੀਕਾ ਦੀ ਧਰਤੀ ਉੱਤੇ ਪਹੁੰਚੇ ਸੀ।

ਪਰ ਉਹ ਬੜੀ ਹਲੀਮੀ ਨਾਲ ਇਹ ਵੀ ਮੰਨਦੇ ਸਨ ਕਿ ਉਹ ਇੰਨੇ ਘੱਟ ਪੈਸੇ ਇਸ ਲਈ ਲੈ ਕੇ ਆਏ ਸੀ ਕਿਉਂਕਿ ਉਨ੍ਹਾਂ ਨੂੰ ਉਸ ਵੇਲੇ ਸਾਂਭਣ ਲਈ ਉਨ੍ਹਾਂ ਦੇ ਦਾਦਾ ਤੇ ਪਿਤਾ ਅਮਰੀਕਾ ਵਿੱਚ ਮੌਜੂਦ ਸਨ।

ਬੀਬੀਸੀ

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਬੀਬੀਸੀ

ਕਿਵੇਂ ਸ਼ੁਰੂ ਕੀਤੀ ਖੇਤੀ

ਦੀਦਾਰ ਸਿੰਘ ਬੈਂਸ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਸ਼ੁਰੂਆਤ ਵਿੱਚ ਖੇਤ ਮਜ਼ਦੂਰੀ ਕੀਤੀ ਤੇ ਅਮਰੀਕੀ ਕਿਸਾਨਾਂ ਲਈ ਕੰਮ ਕੀਤਾ।

ਉਨ੍ਹਾਂ ਮੁਤਾਬਕ ਉਸ ਵੇਲੇ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਕਾਫੀ ਘੱਟ ਸਿੱਖ ਸਨ। ਉਹ ਕਹਿੰਦੇ ਸਨ ਕਿ ਅਮਰੀਕੀ ਕਿਸਾਨਾਂ ਨਾਲ ਉਨ੍ਹਾਂ ਦਾ ਬੜਾ ਪਿਆਰ ਬਣਿਆ ਸੀ ਕਿਉਂਕਿ ਉਹ ਕਾਫੀ ਮਿਹਨਤ ਕਰਦੇ ਸਨ ਜਿਸ ਨਾਲ ਉਹ ਕਾਫੀ ਹੈਰਾਨ ਹੁੰਦੇ ਸਨ।

ਦੀਦਾਰ ਸਿੰਘ ਬੈਂਸ ਨੇ ਸਭ ਤੋਂ ਪਹਿਲਾਂ 26 ਏਕੜ ਜ਼ਮੀਨ ਕੈਲੀਫੋਰਨੀਆ ਦੀ ਯੂਬਾ ਸਿਟੀ ਵਿੱਚ ਖਰੀਦ ਸੀ ਜਿਸ ਨੇ ਉਨ੍ਹਾਂ ਨੇ ਕਣਕ ਬੀਜੀ ਸੀ। ਫਿਰ ਉਨ੍ਹਾਂ ਦੀ ਜ਼ਿੰਦਗੀ ਵਿੱਚ ਇੱਕ ਮੋੜ ਆਇਆ ਜਿਸ ਨਾਲ ਉਹ ਫਲਾਂ ਦੀ ਖੇਤੀ ਵੱਲ ਮੁੜ ਗਏ।

ਦੀਦਾਰ ਸਿੰਘ ਬੈਂਸ ਨੇ 1980 ਵਿੱਚ ਅਕਾਲ ਤਖਤ ਦੇ ਜਥੇਦਾਰ ਤੋਂ ਅੰਮ੍ਰਿਤ ਛਕਿਆ ਸੀ।

ਤਸਵੀਰ ਸਰੋਤ, dr. rajwant singh

ਤਸਵੀਰ ਕੈਪਸ਼ਨ, ਦੀਦਾਰ ਸਿੰਘ ਬੈਂਸ ਨੇ 1980 ਵਿੱਚ ਅਕਾਲ ਤਖਤ ਦੇ ਜਥੇਦਾਰ ਤੋਂ ਅੰਮ੍ਰਿਤ ਛਕਿਆ ਸੀ।

1964 ਵਿੱਚ ਉਨ੍ਹਾਂ ਦਾ ਵਿਆਹ ਸ਼ਾਂਤੀ ਪੁਨੀਆ ਨਾਲ ਹੋਇਆ ਸੀ। ਉਹ ਵੀ ਉੱਤਰੀ ਅਮਰੀਕਾ ਦੀ ਇੱਕ ਵੱਡੀ ਕਿਸਾਨ ਪਰਿਵਾਰ ਦੀ ਧੀ ਸਨ।

ਇੱਕ ਇੰਟਰਵਿਊ ਵਿੱਚ ਉਨ੍ਹਾਂ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਸੁਹਰੇ ਵੀ ਖੇਤੀ ਕਰਦੇ ਸਨ। 1965 ਵਿੱਚ ਮੀਂਹ ਪੈਣ ਕਾਰਨ ਉਨ੍ਹਾਂ ਦੇ ਖੇਤੀ ਨੂੰ ਕਾਫੀ ਨੁਕਸਾਨ ਹੋਇਆ ਸੀ।

ਉਸ ਵੇਲੇ ਦੀਦਾਰ ਸਿੰਘ ਬੈਂਸ ਨੇ ਉਨ੍ਹਾਂ ਦੀ ਜ਼ਮੀਨ ਨੂੰ ਠੇਕੇ ਉੱਤੇ ਲੈ ਲਿਆ ਸੀ। ਪਹਿਲੇ ਸਾਲ ਤਾਂ ਉਨ੍ਹਾਂ ਨੂੰ ਮੁਨਾਫ਼ਾ ਨਹੀਂ ਹੋਇਆ ਪਰ ਬਾਅਦ ਵਿੱਚ ਉਨ੍ਹਾਂ ਨੇ ਫਲਾਂ ਦੀ ਖੇਤੀ ਵਿੱਚ ਚੰਗਾ ਮੁਨਾਫ਼ਾ ਕਮਾਇਆ।

ਉਨ੍ਹਾਂ ਦੀ ਚੰਗੀ ਖੇਤੀ ਬਾਰੇ ਬੈਂਕਾਂ ਨੇ ਵੀ ਜਦੋਂ ਸੁਣਿਆ ਤਾਂ ਉਨ੍ਹਾਂ ਨੇ ਦੀਦਾਰ ਸਿੰਘ ਬੈਂਸ ਨੂੰ ਕਰਜ਼ ਦੇਣਾ ਸ਼ੁਰੂ ਕਰ ਦਿੱਤਾ। ਇਸ ਮਗਰੋਂ ਉਨ੍ਹਾਂ ਦਾ ਕਾਰੋਬਾਰ ਕਾਫੀ ਵਧਦਾ ਗਿਆ।

ਦੀਦਾਰ ਸਿੰਘ ਬੈਂਸ ਮੰਨਦੇ ਸਨ ਕਿ ਇੱਕ ਵੇਲੇ ਤਾਂ ਉਹ 15-20 ਹਜ਼ਾਰ ਏਕੜ ਜ਼ਮੀਨ ਉੱਤੇ ਖੇਤੀ ਕਰਦੇ ਸਨ ਜੋ ਬਾਅਦ ਵਿੱਚ ਉਨ੍ਹਾਂ ਨੇ ਆਪਣੇ ਪੁੱਤਰਾਂ ਵਿੱਚ ਵੰਡ ਦਿੱਤੀ ਸੀ।

ਸਿੱਖਾਂ ਨੂੰ ਅਮਰੀਕਾ ਵਿੱਚ ਜਥੇਬੰਦ ਕੀਤਾ

ਦੀਦਾਰ ਸਿੰਘ ਬੈਂਸ ਨੇ ਕੈਲੀਫੋਰਨੀਆ ਦੀ ਯੂਬਾ ਸਿਟੀ ਵਿੱਚ ਕਈ ਅਹਿਮ ਸਿੱਖ ਸਰਗਰਮੀਆਂ ਵਿੱਚ ਹਿੱਸਾ ਲਿਆ ਸੀ।

ਅਮਰੀਕਾ ਵਿੱਚ ਰਹਿੰਦੇ ਈਕੋ ਸਿੱਖ ਦੇ ਸੰਸਥਾਪਕ ਡਾ. ਰਾਜਵੰਤ ਸਿੰਘ ਦੀ 1980ਵਿਆਂ ਤੋਂ ਦੀਦਾਰ ਸਿੰਘ ਬੈਂਸ ਨਾਲ ਕਾਫੀ ਮਿੱਤਰਤਾ ਰਹੀ ਹੈ।

ਦੀਦਾਰ ਸਿੰਘ ਬੈਂਸ ਦੇ ਦੇਹਾਂਤ ਮਗਰੋਂ ਡਾ.ਰਾਜਵੰਤ ਸਿੰਘ ਨੇ ਫੇਸਬੁੱਕ ਪੋਸਟ ਵਿੱਚ ਉਨ੍ਹਾਂ ਬਾਰੇ ਕੁਝ ਗੱਲਾਂ ਸਾਂਝੀਆਂ ਕੀਤੀਆਂ ਹਨ।

ਡਾ. ਰਾਜਵੰਤ ਸਿੰਘ ਅਨੁਸਾਰ ਉਹ ਉਨ੍ਹਾਂ ਕੁਝ ਸਿੱਖਾਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਯੂਬਾ ਸਿਟੀ ਵਿੱਚ ਆਯੋਜਿਤ ਹੁੰਦੀ ਸਿੱਖ ਪਰੇਡ ਦਾ ਕਾਫੀ ਪ੍ਰਚਾਰ ਕੀਤਾ ਸੀ ਤੇ ਇਸ ਪਰੇਡ ਨੂੰ ਸ਼ੁਰੂ ਕਰਨ ਵਿੱਚ ਵੀ ਉਨ੍ਹਾਂ ਦੀ ਭੂਮਿਕਾ ਮੰਨੀ ਜਾਂਦੀ ਹੈ।

ਉਨ੍ਹਾਂ ਮੁਤਾਬਕ ਦੀਦਾਰ ਸਿੰਘ ਬੈਂਸ ਨੇ ਵਰਲਡ ਸਿੱਖ ਓਰਗਨਾਈਜ਼ੇਸ਼ਨ ਦੀ ਸਥਾਪਨਾ ਵਿੱਚ ਵੀ ਅਹਿਮ ਯੋਗਦਾਨ ਪਾਇਆ ਸੀ ਤੇ ਕਈ ਸਾਲ ਉਹ ਉਸ ਦੇ ਪ੍ਰਧਾਨ ਵੀ ਰਹੇ ਸਨ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)