ਡੈਨਮਾਰਕ ਦੇ ਸ਼ੌਪਿੰਗ ਮਾਲ ਵਿੱਚ ਗੋਲੀਬਾਰੀ ’ਚ 3 ਦੀ ਮੌਤ, ਚਸ਼ਮਦੀਦਾਂ ਨੇ ਕੀ ਦੱਸਿਆ

ਡੈਨਮਾਰਕ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਸ਼ੂਟਿੰਗ ਮਗਰੋਂ ਮਾਲ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ

ਪੁਲਿਸ ਮੁਤਾਬਕ ਡੈਨਮਾਰਕ ਦੀ ਰਾਜਧਾਨੀ ਕੋਪਨਹੈਗਨ ਵਿੱਚ ਇੱਕ ਸ਼ੌਪਿੰਗ ਸੈਂਟਰ ਵਿੱਚ ਗੋਲੀਬਾਰੀ ਹੋਈ ਹੈ।

ਦੇਸ਼ ਦੇ ਸਭ ਤੋਂ ਵੱਡੇ ਸ਼ਾਪਿੰਗ ਸੈਂਟਰ ਵਿਚੋਂ ਇੱਕ 'ਫੀਲਡਜ਼ ਮੌਲ' ਉੱਪਰ ਹੋਈ ਇਸ ਗੋਲੀਬਾਰੀ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਸਥਾਨਕ ਪੁਲਿਸ ਮੁਤਾਬਕ ਤਿੰਨ ਲੋਕਾਂ ਦੀ ਹਾਲਤ ਗੰਭੀਰ ਹੈ।

ਵੀਡੀਓ ਕੈਪਸ਼ਨ, ਡੈਨਮਾਰਕ ’ਚ ਗੋਲੀਬਾਰੀ: ‘ਬੜਾ ਭਿਆਨਕ ਹਾਦਸਾ ਹੈ, ਪੂਰਣ ਅੱਤਵਾਦ ਹੈ’

ਪੁਲਿਸ ਨੇ ਇੱਕ 22 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। ਸੋਮਵਾਰ ਨੂੰ ਉਸ ਨੂੰ ਅਦਾਲਤ ਅੱਗੇ ਪੇਸ਼ ਕੀਤਾ ਜਾਵੇਗਾ।

ਪੁਲਿਸ ਮੁਖੀ ਮੁਤਾਬਕ ਇਸ ਨੂੰ ਅੱਤਵਾਦੀ ਹਮਲੇ ਵਜੋਂ ਨਕਾਰਿਆ ਨਹੀਂ ਜਾ ਸਕਦਾ ਹੈ।

ਪ੍ਰਧਾਨ ਮੰਤਰੀ ਮੈਟ ਫਰੈਡਰਿਕਸਨ ਨੇ ਇਸ ਹਮਲੇ ਦੀ ਨਿਖੇਧੀ ਕਰਦੇ ਹੋਏ ਆਖਿਆ ਹੈ ਕਿ ਡੈਨਮਾਰਕ ਭਿਆਨਕ ਹਮਲੇ ਦਾ ਸ਼ਿਕਾਰ ਹੋਇਆ ਹੈ।

ਪੁਲਿਸ ਨੇ ਇੱਕ 22 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। ਸੋਮਵਾਰ ਨੂੰ ਉਸ ਨੂੰ ਅਦਾਲਤ ਅੱਗੇ ਪੇਸ਼ ਕੀਤਾ ਜਾਵੇਗਾ।

ਤਸਵੀਰ ਸਰੋਤ, MAHDI AL WAZNI

ਤਸਵੀਰ ਕੈਪਸ਼ਨ, ਪੁਲਿਸ ਨੇ ਇੱਕ 22 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। ਸੋਮਵਾਰ ਨੂੰ ਉਸ ਨੂੰ ਅਦਾਲਤ ਅੱਗੇ ਪੇਸ਼ ਕੀਤਾ ਜਾਵੇਗਾ।

"ਬੇਕਸੂਰ ਮਾਸੂਮ ਬੱਚੇ ਅਤੇ ਉਨ੍ਹਾਂ ਦੇ ਪਰਿਵਾਰ ਸ਼ੌਪਿੰਗ ਅਤੇ ਖਾਣ ਪੀਣ ਲਈ ਬਾਹਰ ਆਏ ਸਨ। ਸਾਡੀ ਖ਼ੂਬਸੂਰਤ ਰਾਜਧਾਨੀ ਇੱਕ ਪਲ ਵਿੱਚ ਬਦਲ ਗਈ।"

ਦੇਸ਼ ਦੇ ਸ਼ਾਹੀ ਪਰਿਵਾਰ ਨੇ ਵੀ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕੀਤੀ ਹੈ।

ਡੈਨਮਾਰਕ ਦੇ ਸ਼ਾਹੀ ਪਰਿਵਾਰ ਵੱਲੋਂ ਜਾਰੀ ਕੀਤੇ ਇੱਕ ਸਾਂਝੇ ਬਿਆਨ ਵਿੱਚ ਮਹਾਰਾਣੀ ਮਾਰਗ੍ਰੇਟ,ਰਾਜਕੁਮਾਰ ਫਰੈਡਰਿਕ ਅਤੇ ਰਾਜਕੁਮਾਰੀ ਮੈਰੀ ਵੱਲੋਂ ਆਖਿਆ ਗਿਆ ਹੈ,"ਇਸ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਸਾਡੀ ਹਮਦਰਦੀ ਹੈ।ਇਹ ਸਾਫ਼ ਹੈ ਕਿ ਹਮਲੇ ਵਿੱਚ ਕਈ ਲੋਕਾਂ ਦੀ ਜਾਨ ਗਈ ਹੈ ਅਤੇ ਉਸ ਤੋਂ ਜ਼ਿਆਦਾ ਜ਼ਖ਼ਮੀ ਹੋਏ ਹਨ।"

ਇਸ ਸ਼ਾਪਿੰਗ ਮਾਲ ਵਿੱਚ 140 ਤੋਂ ਵੱਧ ਦੁਕਾਨਾਂ ਅਤੇ ਰੈਸਟੋਰੈਂਟ ਹਨ। ਇਸ ਦੇ ਕੋਲ ਹੀ ਮੈਟਰੋ ਲਾਈਨ ਹੈ ਜੋ ਸ਼ਹਿਰ ਨੂੰ ਇਸ ਨਾਲ ਜੋੜਦੀ ਹੈ।

ਡੈਨਮਾਰਕ ਵਿੱਚ ਗੋਲੀਬਾਰੀ

ਤਸਵੀਰ ਸਰੋਤ, Reuters

ਡੈਨਮਾਰਕ ਦੇ ਗੁਆਂਢੀ ਮੁਲਕਾਂ ਵੱਲੋਂ ਵੀ ਹਮਲੇ ਦੀ ਨਿਖੇਧੀ

ਹਾਦਸੇ ਵਾਲੀ ਜਗ੍ਹਾ ਤੋਂ ਕੁਝ ਹੀ ਦੂਰੀ 'ਤੇ ਬ੍ਰਿਟਿਸ਼ ਗਾਇਕ ਹੈਰੀ ਸਟਾਈਲਜ਼ ਵਲੋਂ ਇੱਕ ਸਮਾਗਮ ਕੀਤਾ ਜਾਣਾ ਸੀ। ਹਾਦਸੇ ਤੋਂ ਬਾਅਦ ਇਸ ਨੂੰ ਰੱਦ ਕਰ ਦਿੱਤਾ ਗਿਆ ਹੈ।

ਉਨ੍ਹਾਂ ਨੇ ਸਨੈਪਚੈਟ 'ਤੇ ਲਿਖਿਆ ਹੈ,"ਮੈਂ ਤੇ ਮੇਰੀ ਟੀਮ ਇਸ ਹਾਦਸੇ ਵਿੱਚ ਜ਼ਖ਼ਮੀ ਅਤੇ ਮਾਰੇ ਗਏ ਲੋਕਾਂ ਪ੍ਰਤੀ ਹਮਦਰਦੀ ਜ਼ਾਹਰ ਕਰਦੇ ਹਾਂ।"

ਇਸ ਹਾਦਸੇ ਤੋਂ ਬਾਅਦ ਡੈਨਮਾਰਕ ਦੇ ਗੁਆਂਢੀ ਮੁਲਕਾਂ ਵੱਲੋਂ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਗਈ ਹੈ।

ਫਿਨਲੈਂਡ ਦੇ ਪ੍ਰਧਾਨਮੰਤਰੀ ਸਨਾ ਮਰੀਨ ਨੇ ਆਖਿਆ ਹੈ ਕਿ ਉਹ ਇਸ 'ਹਿੰਸਾ ਦੀ ਘਟਨਾ' ਤੋਂ ਹੈਰਾਨ ਹਨ।

ਪ੍ਰਧਾਨ ਮੰਤਰੀ ਮੈਟ ਫਰੈਡਰਿਕਸਨ ਨੇ ਇਸ ਹਮਲੇ ਦੀ ਨਿਖੇਧੀ ਕਰਦੇ ਹੋਏ ਆਖਿਆ ਹੈ ਕਿ ਡੈਨਮਾਰਕ ਭਿਆਨਕ ਹਮਲੇ ਦਾ ਸ਼ਿਕਾਰ ਹੋਇਆ ਹੈ।

ਤਸਵੀਰ ਸਰੋਤ, Ritzau Scanpix

ਤਸਵੀਰ ਕੈਪਸ਼ਨ, ਪ੍ਰਧਾਨ ਮੰਤਰੀ ਮੈਟ ਫਰੈਡਰਿਕਸਨ ਨੇ ਇਸ ਹਮਲੇ ਦੀ ਨਿਖੇਧੀ ਕਰਦੇ ਹੋਏ ਆਖਿਆ ਹੈ ਕਿ ਡੈਨਮਾਰਕ ਭਿਆਨਕ ਹਮਲੇ ਦਾ ਸ਼ਿਕਾਰ ਹੋਇਆ ਹੈ।

ਆਇਰਲੈਂਡ ਵੱਲੋਂ ਵੀ ਇਸ ਹਾਦਸੇ ਵਿੱਚ ਮਾਰੇ ਗਏ ਜ਼ਖ਼ਮੀ ਲੋਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਜ਼ਾਹਿਰ ਕੀਤੀ ਗਈ ਹੈ। ਨਾਰਵੇ ਨੇ ਵੀ ਇਸ ਹਾਦਸੇ ਤੇ ਦੁੱਖ ਜ਼ਾਹਰ ਕੀਤਾ ਹੈ।

ਇੱਕ ਚਸ਼ਮਦੀਦ ਗਵਾਹ ਇਸਾਬੈੱਲ ਨੇ ਡੈਨਿਸ਼ ਮੀਡੀਆ ਨੂੰ ਦੱਸਿਆ," ਅਸੀਂ ਗੋਲੀ ਦੀਆਂ ਆਵਾਜ਼ਾਂ ਸੁਣੀਆਂ।ਘੱਟੋ ਘੱਟ ਦਸ ਫਾਇਰ ਕੀਤੇ ਗਏ ਅਤੇ ਅਸੀਂ ਭੱਜ ਕੇ ਲੁਕਣ ਦੀ ਕੋਸ਼ਿਸ਼ ਕੀਤੀ। ਇਕ ਛੋਟੇ ਜਿਹੇ ਟਾਇਲਟ ਵਿਚ ਅਸੀਂ 11 ਲੋਕਾਂ ਨੇ ਲੁਕ ਕੇ ਆਪਣੀ ਜਾਨ ਬਚਾਈ।"

ਉੱਥੇ ਬਹੁਤ ਗਰਮੀ ਸੀ ਅਤੇ ਇਹ ਬਹੁਤ ਭਿਆਨਕ ਤਜਰਬਾ ਹੈ।"

ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਹਮਲਾਵਰ ਕੋਲ ਅਸਲਾ ਅਤੇ ਬੰਦੂਕ ਮੌਜੂਦ ਸੀ।

ਇਸ ਹਾਦਸੇ ਤੋਂ ਬਾਅਦ ਡੈਨਮਾਰਕ ਦੇ ਗੁਆਂਢੀ ਮੁਲਕਾਂ ਵੱਲੋਂ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਗਈ ਹੈ।

ਤਸਵੀਰ ਸਰੋਤ, Reuters

ਇਲਾਕੇ ਵੱਲ ਨੂੰ ਜਾਂਦੀਆਂ ਸਾਰੀਆਂ ਸੜਕਾਂ, ਮੈਟਰੋ ਦੀਆਂ ਲਾਈਨਾਂ ਬੰਦ ਕਰ ਦਿੱਤੀਆਂ ਗਈਆਂ ਸਨ।

ਦਮਕਲ ਵਿਭਾਗ ਦੀਆਂ ਗੱਡੀਆਂ ਅਤੇ ਐਂਬੂਲੈਂਸ ਮੌਕੇ ਉੱਪਰ ਪਹੁੰਚ ਚੁੱਕੇ ਸਨ।

ਚਸ਼ਮਦੀਦ ਐਮਿਲੀ ਜੋਸੇਫ਼ੀਨ ਨੇ ਜਾਈਵਲੈਂਡਸ ਅਖ਼ਬਾਰ ਨੂੰ ਦੱਸਿਆ, ''ਸਾਨੂੰ ਨਹੀਂ ਪਤਾ ਸੀ ਕਿ ਕੀ ਹੋ ਰਿਹਾ ਸੀ। ਅਚਾਨਕ ਭਗਦੜ ਮੱਚ ਗਈ।''

ਡੈਨਮਾਰਕ

ਤਸਵੀਰ ਸਰੋਤ, EPA

ਹਾਦਸੇ ਤੋਂ ਬਾਅਦ ਸ਼ਹਿਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਹਾਦਸੇ ਤੋਂ ਬਾਅਦ ਸ਼ਹਿਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ
ਹਾਦਸੇ ਤੋਂ ਬਾਅਦ ਮਾਲ ਦੇ ਬਾਹਰ ਇਕ ਦੂਜੇ ਨੂੰ ਹੌਂਸਲਾ ਦਿੰਦੇ ਹੋਏ ਲੋਕ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਹਾਦਸੇ ਤੋਂ ਬਾਅਦ ਮਾਲ ਦੇ ਬਾਹਰ ਇਕ ਦੂਜੇ ਨੂੰ ਹੌਂਸਲਾ ਦਿੰਦੇ ਹੋਏ ਲੋਕ

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)