ਕਿਹੜੇ ਦੇਸ਼ਾਂ ਵਿੱਚ ਔਰਤਾਂ ਨੂੰ ਮਿਲਦੀ ਹੈ ਮਾਹਵਾਰੀ ਦੌਰਾਨ ਛੁੱਟੀ ਤੇ ਕੀ ਹਨ ਇਸ ਬਾਰੇ ਕਾਨੂੰਨ

ਮਾਹਵਾਰੀ ਦੌਰਾਨ ਮਿਲਣ ਵਾਲੀ ਛੁੱਟੀ

ਤਸਵੀਰ ਸਰੋਤ, Getty Images

ਸਪੇਨ ਅਜਿਹਾ ਪਹਿਲਾ ਪੱਛਮੀ ਦੇਸ਼ ਬਣ ਗਿਆ ਹੈ ਜੋ ਮਾਹਵਾਰੀ ਦੌਰਾਨ ਔਰਤਾਂ ਨੂੰ ਮੈਡੀਕਲ ਛੁੱਟੀ ਦੇ ਸਕਦਾ ਹੈ।

ਮੰਗਲਵਾਰ ਨੂੰ ਹੋਈ ਕੈਬਨਿਟ ਬੈਠਕ 'ਚ ਇਸ ਬਾਰੇ ਫੈਸਲਾ ਲਿਆ ਗਿਆ। ਇਸ ਮੁਤਾਬਕ ਔਰਤਾਂ ਨੂੰ ਹਰੇਕ ਮਹੀਨੇ ਤਿੰਨ ਦਿਨ ਦੀ ਛੁੱਟੀ ਦਿੱਤੀ ਜਾਣੀ ਚਾਹੀਦੀ ਹੈ ਜੋ ਵਧਾ ਕੇ ਪੰਜ ਦਿਨ ਤੱਕ ਵੀ ਹੋ ਸਕਦੀ ਹੈ।

ਇਸ ਪ੍ਰਸਤਾਵਿਤ ਬਿੱਲ ਦਾ ਟੀਚਾ ਔਰਤਾਂ ਦੀ ਸਿਹਤ ਅਤੇ ਪ੍ਰਜਨਣ ਹੱਕਾਂ ਦਾ ਧਿਆਨ ਰੱਖਣਾ ਹੈ।

ਸਪੇਨ ਦੀ ਸੋਸ਼ਲਿਸਟ ਸਰਕਾਰ ਵੱਲੋਂ ਇਹ ਮੁੱਦਾ ਚੁੱਕਿਆ ਗਿਆ ਹੈ। ਕੈਬਨਿਟ ਵੱਲੋਂ ਇਸ ਬਿੱਲ ਨੂੰ ਮਨਜ਼ੂਰੀ ਮਿਲ ਗਈ ਹੈ, ਹੁਣ ਇਸ ਨੂੰ ਪਾਰਲੀਮੈਂਟ ਵਿੱਚ ਲਿਜਾਇਆ ਜਾਵੇਗਾ।

ਐਂਜਲਾ ਰੌਡਰਿਕਸ ਜੋ ਕਿ ਸਪੇਨ ਦੇ ਸਟੇਟ ਫੌਰ ਇਕੁਆਲਿਟੀ ਦੇ ਸਕੱਤਰ ਹਨ, ਨੇ ਸਥਾਨਕ ਮੀਡੀਆ ਨੂੰ ਦੱਸਿਆ, "ਅਸੀਂ ਨਹੀਂ ਚਾਹੁੰਦੇ ਕਿ ਮਾਹਵਾਰੀ ਵਾਲੇ ਹੋਣ ਵਾਲੀ ਗੱਲਬਾਤ ਤੋਂ ਲੋਕ ਪਿੱਛੇ ਹਟਣ। ਜਿਸ ਮੁੱਦੇ ਨੂੰ ਅਸੀਂ ਮੈਡੀਕਲ ਤਰੀਕੇ ਨਾਲ ਹੱਲ ਨਹੀਂ ਕਰ ਸਕਦੇ, ਉਸ ਲਈ ਆਰਜ਼ੀ ਤੌਰ 'ਤੇ ਛੁੱਟੀ ਠੀਕ ਹੈ।"

ਪੂਰੀ ਦੁਨੀਆਂ ਵਿੱਚ ਕੁਝ ਹੀ ਅਜਿਹੇ ਦੇਸ਼ ਹਨ ਜੋ ਔਰਤਾਂ ਨੂੰ ਇਹ ਹੱਕ ਦੇ ਰਹੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਏਸ਼ੀਆ ਦੇ ਹਨ। ਇਨ੍ਹਾਂ ਵਿੱਚ ਜਾਪਾਨ, ਤਾਇਵਾਨ, ਇੰਡੋਨੇਸ਼ੀਆ, ਦੱਖਣੀ ਕੋਰੀਆ ਸ਼ਾਮਲ ਹਨ।

1922 ਵਿੱਚ ਸਭ ਤੋਂ ਪਹਿਲਾਂ ਸੋਵੀਅਤ ਯੂਨੀਅਨ ਵੱਲੋਂ ਇਸ ਦੀ ਸ਼ੁਰੂਆਤ ਕੀਤੀ ਗਈ ਸੀ।

'ਮੇਰੇ ਨਾਲ ਕੰਮ ਕਰਨ ਵਾਲਿਆਂ ਨੇ ਕੀਤਾ ਵਿਰੋਧ'

ਇਸ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਇਹ ਔਰਤਾਂ ਦੀ ਸਿਹਤ ਲਈ ਮਹੱਤਵਪੂਰਨ ਹੈ। ਇਸ ਦਾ ਵਿਰੋਧ ਕਰਨ ਵਾਲੇ ਲੋਕ ਆਖਦੇ ਹਨ ਕਿ ਕਈ ਜਗ੍ਹਾ 'ਤੇ ਔਰਤਾਂ ਨੂੰ ਨੌਕਰੀ ਦੇਣ ਤੋਂ ਕੰਪਨੀਆਂ ਇਸ ਕਾਰਨ ਹਿਚਕਿਚਾ ਸਕਦੀਆਂ ਹਨ।

ਇੰਡੋਨੇਸ਼ੀਆ ਦੀ ਪੱਤਰਕਾਰ ਇਰੀਨ ਵਾਰਦਈਨ ਦਾ ਕਹਿਣਾ ਹੈ ਕਿ ਉਸ ਨੂੰ ਹਮੇਸ਼ਾਂ ਤੋਂ ਹੀ ਮਾਹਵਾਰੀ ਦੌਰਾਨ ਦਰਦ ਦਾ ਸਾਹਮਣਾ ਕਰਨਾ ਪਿਆ ਹੈ। ਹੁਣ ਉਹ ਹਰ ਮਹੀਨੇ ਦੋ ਛੁੱਟੀਆਂ ਲੈਂਦੇ ਹਨ।

ਇਹ ਵੀ ਪੜ੍ਹੋ:

ਉਹ ਆਖਦੇ ਹਨ, "ਪੀਰੀਅਡਸ ਤੋਂ ਪਹਿਲਾਂ ਮੈਨੂੰ ਬਹੁਤ ਦਰਦ ਹੁੰਦਾ ਹੈ। ਪੂਰੇ ਸਰੀਰ ਵਿੱਚ ਤੇਜ਼ ਦਰਦ ਹੁੰਦਾ ਹੈ ਅਤੇ ਕਈ ਵਾਰ ਬੁਖਾਰ ਵੀ ਹੋ ਜਾਂਦਾ ਹੈ। ਇਹ ਦੋ ਤੋਂ ਤਿੰਨ ਦਿਨ ਜਾਰੀ ਰਹਿੰਦਾ ਹੈ।"

ਇਰੀਨ ਵਾਰਦਈਨ ਦਾ ਕਹਿਣਾ ਹੈ ਕਿ ਉਸ ਨੂੰ ਹਮੇਸ਼ਾਂ ਤੋਂ ਹੀ ਮਾਹਵਾਰੀ ਦੌਰਾਨ ਦਰਦ ਦਾ ਸਾਹਮਣਾ ਕਰਨਾ ਪਿਆ ਹੈ।

ਤਸਵੀਰ ਸਰੋਤ, Irine Wardhanie

ਤਸਵੀਰ ਕੈਪਸ਼ਨ, ਇਰੀਨ ਵਾਰਦਈਨ ਦਾ ਕਹਿਣਾ ਹੈ ਕਿ ਉਸ ਨੂੰ ਹਮੇਸ਼ਾਂ ਤੋਂ ਹੀ ਮਾਹਵਾਰੀ ਦੌਰਾਨ ਦਰਦ ਦਾ ਸਾਹਮਣਾ ਕਰਨਾ ਪਿਆ ਹੈ।

"ਪਹਿਲਾਂ ਮੈਨੂੰ ਚਿੰਤਾ ਹੁੰਦੀ ਸੀ ਕਿ ਲੋਕ ਇਸ ਬਾਰੇ ਕੀ ਸੋਚਣਗੇ ਪਰ ਹੁਣ ਮੈਂ ਆਪਣੇ ਮੈਨੇਜਰ ਨੂੰ ਇੱਕ ਈਮੇਲ ਭੇਜਦੀ ਹਾਂ ਅਤੇ ਉਹ ਬਹੁਤ ਸਹਾਇਤਾ ਕਰਦੇ ਹਨ। "

"ਮੇਰੇ ਨਾਲ ਕੰਮ ਕਰਨ ਵਾਲੇ ਕਈ ਆਦਮੀਆਂ ਨੇ ਇਸ ਦਾ ਵਿਰੋਧ ਕੀਤਾ ਸੀ ਕਿ ਇਹ ਸਭ ਠੀਕ ਨਹੀਂ ਹੈ।"

ਇਰੀਨ ਵਾਰਦਈਨ ਨੂੰ ਆਪਣੇ ਹੱਕ ਦਾ ਪਤਾ ਹੈ ਪਰ ਇੰਡੋਨੇਸ਼ੀਆ ਵਿੱਚ ਬਹੁਤ ਸਾਰੀਆਂ ਅਜਿਹੀਆਂ ਔਰਤਾਂ ਹਨ ਜਿਨ੍ਹਾਂ ਨੂੰ ਨਹੀਂ ਪਤਾ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਹਰ ਮਹੀਨੇ ਜਿਹੀਆਂ ਦੋ ਛੁੱਟੀਆਂ ਦਿੱਤੀਆਂ ਜਾਂਦੀਆਂ ਹਨ।

ਔਰਤਾਂ ਨੂੰ ਨਹੀਂ ਪਤਾ ਆਪਣੇ ਹੱਕ ਬਾਰੇ

"ਮੈਂ ਇੰਡੋਨੇਸ਼ੀਆ ਵਿੱਚ ਮੀਡੀਆ ਵਿੱਚ ਹੀ ਕੰਮ ਕਰਨ ਵਾਲੇ ਹੋਰ ਔਰਤਾਂ ਨਾਲ ਵੀ ਗੱਲ ਕੀਤੀ ਹੈ। ਉਨ੍ਹਾਂ ਨੂੰ ਇਸ ਪਾਲਿਸੀ ਬਾਰੇ ਪਤਾ ਹੀ ਨਹੀਂ ਹੈ ਅਤੇ ਇਸ ਕਰਕੇ ਉਹ ਦਰਦ ਦੌਰਾਨ ਵੀ ਕੰਮ ਕਰਦੀਆਂ ਰਹਿੰਦੀਆਂ ਹਨ।"

ਇੰਡੋਨੇਸ਼ੀਆ ਦੀਆਂ ਕੰਪਨੀਆਂ ਨੂੰ ਹਰ ਸਾਲ 24 ਅਜਿਹੀਆਂ ਛੁੱਟੀਆਂ ਦੇਣ ਲਈ ਆਖਿਆ ਗਿਆ ਹੈ ਪਰ ਇਹ ਪਾਲਿਸੀ ਚੰਗੀ ਤਰ੍ਹਾਂ ਲਾਗੂ ਨਹੀਂ ਹੋਈ।

ਅੰਤਰਰਾਸ਼ਟਰੀ ਲੇਬਰ ਆਰਗੇਨਾਈਜ਼ੇਸ਼ਨ ਮੁਤਾਬਕ ਇਸ ਦੇ ਪ੍ਰਬੰਧਨ ਵਿੱਚ ਕਈ ਖਾਮੀਆਂ ਹਨ। ਕਈ ਕੰਪਨੀਆਂ ਅਜਿਹੀਆਂ ਹਨ ਜੋ ਮਹੀਨੇ ਵਿੱਚ ਸਿਰਫ਼ ਇੱਕ ਦਿਨ ਛੁੱਟੀ ਦਿੰਦੀਆਂ ਹਨ ਜਦੋਂ ਕਿ ਕਈ ਇੱਕ ਛੁੱਟੀ ਵੀ ਨਹੀਂ ਦਿੰਦੀਆਂ।

ਔਰਤਾਂ ਲਈ ਮਾਹਵਾਰੀ ਦੌਰਾਨ ਛੁੱਟੀ ਲੈਣਾ ਹੋਰ ਵੀ ਔਖਾ ਹੈ।

ਤਸਵੀਰ ਸਰੋਤ, Getty Images

ਵੀਵੀ ਵਿੱਦਿਆਵਤੀ ਇੰਡੋਨੇਸ਼ੀਆ ਵਿੱਚ ਕੱਪੜਿਆਂ ਦੇ ਖੇਤਰ 'ਚ ਕੰਮ ਕਰਨ ਵਾਲੀਆਂ ਔਰਤਾਂ ਦੇ ਅਧਿਕਾਰਾਂ ਬਾਰੇ ਕੰਮ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਔਰਤਾਂ ਲਈ ਮਾਹਵਾਰੀ ਦੌਰਾਨ ਛੁੱਟੀ ਲੈਣਾ ਹੋਰ ਵੀ ਔਖਾ ਹੈ।

"ਗ਼ੈਰਰਸਮੀ ਖੇਤਰਾਂ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਨੂੰ ਆਪਣੇ ਮਾਹਵਾਰੀ ਦੀ ਛੁੱਟੀ ਦੇ ਅਧਿਕਾਰਾਂ ਬਾਰੇ ਨਹੀਂ ਪਤਾ। ਅਜਿਹੀਆਂ ਔਰਤਾਂ ਦੀ ਸਭ ਤੋਂ ਪਹਿਲੀ ਸਮੱਸਿਆ ਹੈ ਕਿ ਡਾਕਟਰ ਤੋਂ ਲਿਖਵਾਉਣਾ ਪੈਂਦਾ ਹੈ।"

"ਕਈ ਵਾਰ ਜੇਕਰ ਔਰਤਾਂ ਛੁੱਟੀ ਦੀ ਮੰਗ ਕਰਦੀਆਂ ਹਨ ਤਾਂ ਉਨ੍ਹਾਂ ਨੂੰ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਣਾ ਪੈਂਦਾ ਹੈ। ਇਸ ਤੋਂ ਇਲਾਵਾ ਬਹੁਤ ਸਾਰੀਆਂ ਕੰਪਨੀਆਂ ਉਨ੍ਹਾਂ ਨੂੰ ਮਾਹਵਾਰੀ ਦੀ ਛੁੱਟੀ ਦੌਰਾਨ ਤਨਖ਼ਾਹ ਨਹੀਂ ਦੇਣਾ ਚਾਹੁੰਦੀਆਂ।"

ਕੀ ਹੈ ਡਿਸਮਨੁਰਿਆ

  • ਮਾਹਵਾਰੀ ਦੌਰਾਨ ਔਰਤਾਂ ਨੂੰ ਦਰਦ ਹੁੰਦਾ ਹੈ ਪਰ ਕਈ ਔਰਤਾਂ ਨੂੰ ਇਹ ਬਹੁਤ ਜ਼ਿਆਦਾ ਹੁੰਦਾ ਹੈ। ਇਸ ਨੂੰ ਹੀ ਡਿਸਮਨੁਰਿਆ ਆਖਦੇ ਹਨ।
  • ਇਸ ਦੌਰਾਨ ਔਰਤਾਂ ਨੂੰ ਪੇਟ ਦੇ ਨਿਚਲੇ ਹਿੱਸੇ ਵਿੱਚ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਬਾਅਦ ਵਿਚ ਪਿੱਠ ਤੇ ਹੋਰ ਹਿੱਸਿਆਂ ਵਿੱਚ ਵੀ ਹੋ ਸਕਦਾ ਹੈ। ਕੁਝ ਔਰਤਾਂ ਨੂੰ ਸਿਰਦਰਦ ਉਲਟੀਆਂ ਅਤੇ ਜ਼ੁਕਾਮ ਵੀ ਹੋ ਸਕਦਾ ਹੈ।
  • ਡਿਸਮਨੁਰਿਆ ਦੇ ਕਈ ਕਾਰਨ ਹੋ ਸਕਦੇ ਹਨ। ਮਾਹਵਾਰੀ ਦੌਰਾਨ ਹਾਰਮੋਨਲ ਬਦਲਾਅ ਇਸ ਦਾ ਇੱਕ ਕਾਰਨ ਹੈ।
  • ਡਿਸਮਨੁਰਿਆ ਬਹੁਤ ਆਮ ਹੈ ਅਤੇ ਕਈ ਵਰ੍ਹੇ ਰੋਜ਼ਮੱਰਾ ਦੇ ਕੰਮਾਂ ਨੂੰ 20 ਫ਼ੀਸਦ ਤੱਕ ਪ੍ਰਭਾਵਿਤ ਕਰ ਸਕਦਾ ਹੈ।
  • 2016 ਦੇ ਯੂਗਵ ਸਰਵੇ ਮੁਤਾਬਕ ਬੀਬੀਸੀ ਰੇਡੀਓ 5 ਨੇ 1000 ਔਰਤਾਂ ਨਾਲ ਗੱਲ ਕੀਤੀ। 52% ਫ਼ੀਸਦ ਔਰਤਾਂ ਨੇ ਮੰਨਿਆ ਕਿ ਉਨ੍ਹਾਂ ਨੇ ਡਿਸਮਨੁਰਿਆ ਦਾ ਅਨੁਭਵ ਕੀਤਾ ਹੈ ਪਰ ਕੇਵਲ 27 ਫ਼ੀਸਦ ਨੇ ਨੇ ਹੀ ਆਪਣੇ ਬੌਸ ਨੂੰ ਇਸ ਬਾਰੇ ਦੱਸਿਆ ਹੈ।

ਸਭ ਤੋਂ ਵੱਡੀ ਸਮੱਸਿਆ- ਸਮਾਜਿਕ ਤਾਣਾ ਬਾਣਾ

ਜਾਪਾਨ ਵਿੱਚ ਮਾਹਵਾਰੀ ਦੌਰਾਨ ਛੁੱਟੀ ਦੇਣ ਦੀ ਸ਼ੁਰੂਆਤ ਨੂੰ ਸੱਤਰ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। ਸੁਰੰਗਾਂ ਅਤੇ ਫੈਕਟਰੀਆਂ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਨੂੰ ਇਹ ਉਨ੍ਹਾਂ ਦੇ ਉਦਯੋਗਿਕ ਹੱਕ ਦੇ ਤੌਰ 'ਤੇ ਦਿੱਤਾ ਗਿਆ ਹੈ ਕਿਉਂਕਿ ਕਈ ਵਾਰ ਅਜਿਹੀਆਂ ਜਗ੍ਹਾ 'ਤੇ ਪਖਾਨੇ ਨਹੀਂ ਹੁੰਦੇ।

ਪਰ ਇਸ ਛੁੱਟੀ ਦੀ ਵਰਤੋਂ ਕਰਨ ਵਾਲੀਆਂ ਔਰਤਾਂ ਬਹੁਤ ਘੱਟ ਹਨ। ਅਜਿਹਾ ਔਰਤਾਂ ਦੇ ਹੱਕਾਂ ਲਈ ਕੰਮ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ।

ਅਯੁਮੀ ਤਾਨੀਗੁਚੀ ਦਾ ਕਹਿਣਾ ਹੈ, "ਜਾਪਾਨ ਵਿੱਚ ਬਹੁਤ ਘੱਟ ਔਰਤਾਂ ਹੀ ਮਾਹਵਾਰੀ ਦੀ ਛੁੱਟੀ ਲੈਂਦੀਆਂ ਹਨ।"

ਉਹ ਦੇਸ਼ ਵਿੱਚ ਮਾਹਵਾਰੀ ਸੰਬੰਧੀ ਜਾਗਰੂਕਤਾ ਫੈਲਾਉਣ ਵਾਲੀ ਸੰਸਥਾ 'ਮੀਨਾ ਨੋ ਸੇਰੀ' ਦੇ ਮੋਢੀ ਹਨ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਤਾਜ਼ਾ ਸਰਕਾਰੀ ਅੰਕੜਿਆਂ ਮੁਤਾਬਕ ਅਪ੍ਰੈਲ 2019-ਮਾਰਚ 2020 ਦੌਰਾਨ ਦੇਸ਼ ਵਿੱਚ ਕੇਵਲ 0.9 ਫੀਸਦ ਮਹਿਲਾਵਾਂ ਨੇ ਹੀ ਮਾਹਵਾਰੀ ਦੀ ਛੁੱਟੀ ਅਪਲਾਈ ਕੀਤੀ ਸੀ।

"ਇਸ ਬਾਰੇ ਲੋਕ ਗੱਲ ਨਹੀਂ ਕਰਨਾ ਚਾਹੁੰਦੇ। ਖਾਸਕਰ ਉਨ੍ਹਾਂ ਥਾਵਾਂ ਵਿੱਚ ਜਿੱਥੇ ਜ਼ਿਆਦਾਤਰ ਆਦਮੀ ਕੰਮ ਕਰਦੇ ਹਨ।"

ਬਹੁਤ ਸਾਰੀਆਂ ਕੰਪਨੀਆਂ ਇਹ ਛੁੱਟੀ ਨਹੀਂ ਦਿੰਦੀਆਂ ਜਿਸ ਦਾ ਮਤਲਬ ਹੈ ਕਿ ਔਰਤਾਂ ਆਪਣੀ ਸਾਲਾਨਾ ਛੁੱਟੀ ਦਾ ਹੀ ਇਸਤੇਮਾਲ ਕਰ ਰਹੀਆਂ ਹਨ।"

ਦੱਖਣੀ ਕੋਰੀਆ ਨੇ ਇਸ ਦੀ ਸ਼ੁਰੂਆਤ 1953 ਵਿੱਚ ਕੀਤੀ।

2001 ਵਿੱਚ ਲੇਬਰ ਸਟੈਂਡਰਡ ਐਕਟ ਦੇ ਆਰਟੀਕਲ 73 ਵਿੱਚ ਬਦਲਾਅ ਕੀਤਾ ਗਿਆ। ਇਸ ਤੋਂ ਬਾਅਦ ਜੇਕਰ ਔਰਤ ਚਾਹੇ ਤਾਂ ਇੱਕ ਦਿਨ ਬਿਨਾਂ ਤਨਖ਼ਾਹ ਤੋਂ ਵੀ ਛੁੱਟੀ ਲੈ ਸਕਦੀ ਹੈ।

ਅਯੁਮੀ ਤਾਨੀਗੁਚੀ ਮਾਹਵਾਰੀ ਸੰਬੰਧੀ ਜਾਗਰੂਕਤਾ ਫੈਲਾਉਣ ਵਾਲੀ ਸੰਸਥਾ 'ਮੀਨਾ ਨੋ ਸੇਰੀ' ਦੇ ਮੋਢੀ ਹਨ।

ਤਸਵੀਰ ਸਰੋਤ, Minna-no-sieri

ਤਸਵੀਰ ਕੈਪਸ਼ਨ, ਅਯੁਮੀ ਤਾਨੀਗੁਚੀ ਮਾਹਵਾਰੀ ਸੰਬੰਧੀ ਜਾਗਰੂਕਤਾ ਫੈਲਾਉਣ ਵਾਲੀ ਸੰਸਥਾ 'ਮੀਨਾ ਨੋ ਸੇਰੀ' ਦੇ ਮੋਢੀ ਹਨ।

2021 ਵਿੱਚ ਇਕ ਏਅਰਲਾਈਨ ਦੇ ਸਾਬਕਾ ਅਧਿਕਾਰੀ ਨੇ ਇੱਕ ਔਰਤ ਨੂੰ ਮਾਹਵਾਰੀ ਦੌਰਾਨ ਮਿਲਣ ਵਾਲੀ ਛੁੱਟੀ ਦੇਣ ਤੋਂ ਇਨਕਾਰ ਕਰ ਦਿੱਤਾ। ਕਾਨੂੰਨ ਮੁਤਾਬਕ ਕੰਪਨੀ ਨੂੰ ਦੱਖਣੀ ਕੋਰੀਆ ਨੇ ਅਦਾਲਤ ਦੇ ਹੁਕਮਾਂ ਮੁਤਾਬਕ ਜੁਰਮਾਨਾ ਦੇਣਾ ਪਿਆ। ਇਹ ਜੁਰਮਾਨਾ ਤਕਰੀਬਨ 1800 ਡਾਲਰ ਸੀ।

ਦੱਖਣੀ ਕੋਰੀਆ ਵਿੱਚ ਔਰਤਾਂ ਨੂੰ ਮਾਹਵਾਰੀ ਦੌਰਾਨ ਹੋਣ ਵਾਲੀਆਂ ਸਮੱਸਿਆਵਾਂ ਸਬੰਧੀ ਜਾਗਰੂਕ ਕਰਨ ਲਈ ਕਿਮ ਮਿਨ ਜੇ ਦੀ ਸੰਸਥਾ ਕੰਮ ਕਰ ਰਹੀ ਹੈ।

"ਜਿਸ ਕੰਪਨੀ ਵਿਸ਼ਾ ਪਹਿਲਾਂ ਕੰਮ ਕਰਦੀ ਸੀ ਉੱਥੇ ਜ਼ਿਆਦਾਤਰ ਔਰਤਾਂ ਜਾਂ ਤਾਂ ਇਹ ਛੁੱਟੀ ਲੈਂਦੀਆਂ ਨਹੀਂ ਸਨ ਜਾਂ ਫਿਰ ਆਪਣੀ ਦੂਸਰੀ ਛੁੱਟੀ ਦਾ ਇਸਤੇਮਾਲ ਕਰਦੀਆਂ ਸਨ। ਮਜਬੂਰਨ ਮੈਨੂੰ ਵੀ ਅਜਿਹਾ ਕਰਨਾ ਪੈਂਦਾ ਸੀ। ਮੈਨੂੰ ਵੀ ਦਰਦ ਸਹਿਣਾ ਪੈਂਦਾ ਸੀ"

''ਦੱਖਣੀ ਕੋਰੀਆ ਦਾ ਸਮਾਜ ਇਹ ਮੰਨਦਾ ਹੈ ਕਿ ਤੁਹਾਨੂੰ ਦਰਦ ਸਹਿਣਾ ਆਉਣਾ ਚਾਹੀਦਾ ਹੈ। ਇਸ ਲਈ ਇਹ ਸਮਝਿਆ ਜਾਂਦਾ ਹੈ ਕਿ ਅਸੀਂ ਇਸ ਦੌਰਾਨ ਛੁੱਟੀ ਨਹੀਂ ਲਵਾਂਗੇ। ਇੱਥੇ ਸਭ ਤੋਂ ਵੱਡੀ ਸਮੱਸਿਆ ਸਮਾਜਿਕ ਤਾਣਾ ਬਾਣਾ ਹੈ ਜਿੱਥੇ ਮਾਹਵਾਰੀ ਦੌਰਾਨ ਮਿਲਣ ਵਾਲੀ ਛੁੱਟੀ ਬਾਰੇ ਗੱਲ ਕਰਨਾ ਵੀ ਔਖਾ ਹੈ।"

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)