You’re viewing a text-only version of this website that uses less data. View the main version of the website including all images and videos.
ਯੂਕਰੇਨ ਦੇ ਇੱਕ ਸਕੂਲ 'ਚ ਰੂਸੀ ਬੰਬ ਧਮਾਕਾ, 60 ਲੋਕਾਂ ਦੀ ਮੌਤ- ਵੋਲੋਦੀਮੀਰ ਜ਼ੇਲੇਂਸਕੀ
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਦੱਸਿਆ ਕਿ ਪੂਰਬੀ ਯੂਕਰੇਨ ਦੇ ਇੱਕ ਸਕੂਲ ਵਿੱਚ ਹੋਏ ਰੂਸੀ ਬੰਬ ਧਮਾਕੇ ਵਿੱਚ ਲਗਭਗ 60 ਲੋਕਾਂ ਦੀ ਮੌਤ ਹੋ ਗਈ ਹੈ।
ਇਸ ਤੋਂ ਪਹਿਲਾਂ ਲੁਹਾਨਸਕ ਖ਼ੇਤਰ ਦੇ ਗਵਰਨਰ ਸੇਰਹੀ ਹੈਦਈ ਨੇ ਕਿਹਾ ਸੀ ਕਿ ਬਿਲੋਹੋਰਿਵਕਾ ਵਿੱਚ 90 ਲੋਕਾਂ ਨੇ ਇੱਕ ਇਮਾਰਤ ਵਿੱਚ ਪਨਾਹ ਲਈ ਹੋਈ ਸੀ।
ਧਮਾਕੇ ਤੋਂ ਬਾਅਦ ਇਨ੍ਹਾਂ ਵਿੱਚੋਂ ਸਿਰਫ਼ 30 ਲੋਕਾਂ ਨੂੰ ਜ਼ਿੰਦਾ ਬਾਹਰ ਕੱਢਿਆ ਗਿਆ ਹੈ।
ਹੈਦਈ ਨੇ ਕਿਹਾ ਕਿ ਸ਼ਨੀਵਾਰ ਨੂੰ ਰੂਸੀ ਜਹਾਜ਼ ਨੇ ਇਮਾਰਤ ਉੱਤੇ ਬੰਬ ਸੁੱਟਿਆ ਸੀ, ਹਾਲਾਂਕਿ ਰੂਸ ਨੇ ਇਸ ਉੱਤੋ ਕੋਈ ਟਿੱਪਣੀ ਨਹੀਂ ਕੀਤੀ ਹੈ।
ਇਹ ਵੀ ਪੜ੍ਹੋ:
ਲੁਹਾਂਸਕ ਵਿੱਚ ਭਿਆਨਕ ਜੰਗ ਦਾ ਮੰਜ਼ਰ ਹੈ ਕਿਉਂਕਿ ਇੱਥੇ ਰੂਸੀ ਫੌਜੀ ਅਤੇ ਵੱਖਵਾਦੀ ਲੜਾਕੇ ਦੋਵੇਂ ਹੀ ਯੂਕਰੇਨੀ ਫੌਜੀਆਂ ਨਾਲ ਲੜ ਰਹੇ ਹਨ। ਇਸ ਦੇ ਕਈ ਇਲਾਕੇ ਲੰਘੇ ਅੱਠ ਸਾਲਾਂ ਤੋਂ ਰੂਸ ਸਮਰਥਿਤ ਕੱਟੜਪੰਥੀਆਂ ਦੇ ਕਬਜ਼ੇ ਵਿੱਚ ਹਨ।
ਬਿਲੋਹੋਰਿਵਕਾ ਸਰਕਾਰ ਦੇ ਕੰਟਰੋਲ ਵਾਲੇ ਸ਼ਹਿਰ ਸੇਵੇਰੋਡਨੇਤਸਕ ਦੇ ਨੇੜੇ ਹੈ, ਸ਼ਨੀਵਾਰ ਨੂੰ ਇਸ ਦੇ ਬਾਹਰੀ ਇਲਾਕਿਆਂ ਵਿੱਚ ਭਾਰੀ ਮੁੱਠਭੇੜ ਦੀ ਖ਼ਬਰ ਸਾਹਮਣੇ ਆਈ ਸੀ।
ਯੂਕਰੇਨ ਦੇ ਇੱਕ ਅਖ਼ਬਾਰ ਉਕ੍ਰੇਇੰਸਕਾ ਪ੍ਰਾਵਦਾ ਮੁਤਾਬਕ ਪਿਛਲੇ ਹਫ਼ਤੇ ਲੜਾਈ ਦੌਰਾਨ ਹੀ ਇਹ ਪਿੰਡ ਇੱਕ 'ਹੌਟ ਸਪੌਟ' ਬਣ ਗਿਆ ਸੀ।
ਗਵਰਨਰ ਸੇਰਹੀ ਹੈਦਈ ਨੇ ਟੈਲੀਗ੍ਰਾਮ 'ਤੇ ਲਿਖਿਆ ਕਿ ਰੂਸ ਦੇ ਧਮਾਕੇ ਨਾਲ ਇਮਾਰਤ ਵਿੱਚ ਅੱਗ ਲੱਗ ਗਈ ਅਤੇ ਅੱਗ ਬੁਝਾਉਣ ਵਿੱਚ ਅੱਗ ਬੁਝਾਉ ਦਸਤੇ ਨੂੰ ਤਿੰਨ ਘੰਟੇ ਲੱਗ ਗਏ।
ਉਨ੍ਹਾਂ ਨੇ ਦੱਸਿਆ, ''ਇਹ ਇਮਾਰਤ ਸਕੂਲ ਸੀ ਜੀ ਜਿਸ ਦੇ ਬੇਸਮੈਂਟ ਵਿੱਚ ਪੂਰੇ ਪਿੰਡ ਨੇ ਪਨਾਹ ਲਈ ਸੀ। ਮਰਨ ਵਾਲਿਆਂ ਦੀ ਗਿਣਤੀ ਦਾ ਸਹੀ ਪਤਾ ਉਦੋਂ ਹੀ ਲੱਗੇਗਾ ਜਦੋਂ ਮਲਬੇ ਨੂੰ ਪੂਰੀ ਤਰ੍ਹਾਂ ਸਾਫ਼ ਕੀਤਾ ਜਾਵੇਗਾ।''
ਸੰਯੁਕਤ ਰਾਸ਼ਟਰ ਦੇ ਮੁੱਖ ਸਕੱਤਰ ਏਂਟੀਨਿਯੋ ਗੁਟੇਰੇਸ ਨੇ ਕਿਹਾ ਕਿ ਉਹ ਇਸ ਹਮਲੇ ਤੋਂ 'ਸ਼ਥਿਰ' ਹਨ।
ਉਨ੍ਹਾਂ ਨੇ ਕਿਹਾ, ''ਯੁੱਧ ਸਮੇਂ ਨਾਗਰਿਕਾਂ ਨੂੰ ਹਮੇਸ਼ਾ ਬਖ਼ਸ਼ਿਆ ਜਾਣਾ ਚਾਹੀਦਾ ਹੈ।''
ਇਹ ਵੀ ਪੜ੍ਹੋ: