ਡੈਮੀਸੈਕਸੂਅਲਿਟੀ ਕੀ ਹੁੰਦੀ ਹੈ ਅਤੇ ਇਹ ਆਮ ਜਿਨਸੀ ਰੁਝਾਨਾਂ ਤੋਂ ਵੱਖ ਕਿਵੇਂ ਹੈ

ਇਸ ਸਾਲ ਦੇ ਸ਼ੁਰੂਆਤ ਵਿੱਚ ਜਦੋਂ ਨਿਊਯਾਰਕ ਦੇ ਗਵਰਨਰ ਐਂਡਰਿਊ ਕਿਊਮੋ ਦੀ ਬੇਟੀ ਮਿਸ਼ੈੱਲ ਕੈਨੇਡੀ ਨੇ ਆਪਣੇ ਆਪ ਨੂੰ ਡੈਮੀਸੈਕਸੂਅਲ ਐਲਾਨਿਆ ਤਾਂ ਇਹ ਸ਼ਬਦ ਚਰਚਾ ਦਾ ਵਿਸ਼ਾ ਬਣ ਗਿਆ।

ਕਈ ਲੋਕਾਂ ਨੇ ਉਸ ਦਾ ਮਜ਼ਾਕ ਉਡਾਇਆ। ਡੈਮੀਸੈਕਸੂਅਲ ਉਹ ਇਨਸਾਨ ਹੁੰਦਾ ਹੈ ਜੋ ਉਦੋਂ ਤਕ ਕਿਸੇ ਵੱਲ ਜਿਨਸੀ ਤੌਰ 'ਤੇ ਆਕਰਸ਼ਿਤ ਨਾ ਹੋਵੇ, ਜਦੋਂ ਤੱਕ ਉਸ ਨਾਲ ਭਾਵਨਾਤਮਕ ਤੌਰ 'ਤੇ ਉਹ ਨਾ ਜੁੜੇ।

ਬਾਕੀ ਇਸ ਬਾਰੇ ਹਾਲੇ ਨਹੀਂ ਪਤਾ ਪਰ ਇਹ ਦੁਨੀਆਂ ਭਰ ਦੇ ਲੋਕਾਂ 'ਤੇ ਲਾਗੂ ਹੁੰਦੀ ਹੈ।

ਮਿਸ਼ੈੱਲ ਦੇ ਐਲਾਨ ਦੇ ਕਈ ਸਕਾਰਾਤਮਕ ਨਤੀਜੇ ਵੀ ਨਿਕਲੇ ਹਨ। ਇਹ ਮੰਨਣਾ ਹੈ ਕਾਇਲਾ ਦਾ, ਜੋ ਆਪ ਡੈਮੀਸੈਕਸੂਅਲ ਹੈ ਅਤੇ ਮਨੁੱਖੀ ਰਿਸ਼ਤੇ ਨਾਲ ਸਬੰਧਿਤ ਪੌਡਕਾਸਟ ਚਲਾ ਰਹੇ ਹਨ।

ਮਿਸ਼ੈੱਲ ਦੇ ਇਸ ਐਲਾਨ ਨੇ ਡੈਮੀਸੈਕਸੂਅਲਿਟੀ ਵੱਲ ਧਿਆਨ ਖਿੱਚਿਆ ਅਤੇ ਅਜਿਹੇ ਲੋਕਾਂ ਬਾਰੇ ਦਿਲਚਸਪੀ ਜਗਾਈ ਹੈ।

ਦੂਜੇ ਪਾਸੇ ਡੈਮੀਸੈਕਸੂਅਲ ਲੋਕਾਂ ਬਾਰੇ ਗਲਤ ਧਾਰਨਾਵਾਂ ਵੀ ਕੁਝ ਹੱਦ ਤੱਕ ਫੈਲੀਆਂ ਹਨ।

ਕਾਇਲਾ ਆਖਦੇ ਹਨ," ਮੈਨੂੰ ਲੱਗਦਾ ਹੈ ਕਿ ਲੋਕ ਇਸ ਬਾਰੇ ਜਾਣਦੇ ਹਨ ਪਰ ਇਸ ਦੀ ਅਸਲ ਪਰਿਭਾਸ਼ਾ ਬਾਰੇ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ।"

ਇਹ ਵੀ ਪੜ੍ਹੋ:

ਉਦਾਹਰਨ ਦੇ ਤੌਰ 'ਤੇ ਕਈ ਲੋਕ ਹੁਣ ਵੀ ਇਸ ਗੱਲ ਨੂੰ 'ਸਾਧਾਰਨ' ਮੰਨਦੇ ਹਨ ਕਿ ਕੋਈ ਇਨਸਾਨ ਕਿਸੇ ਨਾਲ ਸੈਕਸੂਅਲ ਤੌਰ 'ਤੇ ਨਾ ਜੁੜੇ ਜਦੋਂ ਤਕ ਉਸ ਨਾਲ ਗਹਿਰਾ,ਭਾਵਨਾਤਮਕ ਰਿਸ਼ਤਾ ਨਾ ਬਣੇ।

ਕੋਈ ਤੁਹਾਨੂੰ ਆ ਕੇ ਪੁੱਛੇਗਾ ਕਿ ਕੀ ਸਾਰੇ ਇਸੇ ਤਰਾਂ ਨਹੀਂ ਹੁੰਦੇ?

ਇਸ ਲਈ ਕਾਇਲਾ ਨੂੰ ਲਗਦਾ ਹੈ ਕਿ ਇਨ੍ਹਾਂ ਗਲਤ ਧਾਰਨਾਵਾਂ ਨੂੰ ਤੋੜਨ ਦੀ ਲੋੜ ਹੈ।

ਕਾਇਲਾ ਵਰਗੇ ਲੋਕ ਜੋ ਇਸ ਉਪਰ ਕੰਮ ਕਰ ਰਹੇ ਹਨ ਅਤੇ ਇਸ ਨਾਲ ਸੰਬੰਧਤ ਚੀਜ਼ਾਂ ਨੂੰ ਸੋਸ਼ਲ ਮੀਡੀਆ ਤੇ ਸ਼ੇਅਰ ਕਰਦੇ ਹਨ,ਮੁਤਾਬਕ ਇਹ ਇੱਕ ਮੁਸ਼ਕਿਲ ਕੰਮ ਹੈ।

ਇੱਕ ਅਜਿਹੇ ਸ਼ਬਦ ਨੂੰ ਲੋਕਾਂ ਤੱਕ ਪਹੁੰਚਾਉਣਾ ਜੋ ਕੁਝ ਸਮੇਂ ਪਹਿਲਾਂ ਤਕ ਹੈ ਹੀ ਨਹੀਂ ਸੀ ਅਤੇ ਉਸ ਦੀ ਪਰਿਭਾਸ਼ਾ ਲੋਕਾਂ ਨੂੰ ਹੋਰ ਉਲਝਾ ਦਿੰਦੀ ਹੈ।

ਪਰ ਕਾਇਲਾ ਦੀ ਇਹ ਮਿਹਨਤ ਰੰਗ ਲੈ ਕੇ ਆ ਰਹੀ ਹੈ ਅਤੇ ਪਿਛਲੇ ਕੁਝ ਸਾਲਾਂ ਵਿਚ ਡੈਮਸੈਕਸੂਐਲਿਟੀ ਬਾਰੇ ਚਰਚਾ ਹੋ ਰਹੀ ਹੈ। ਹੁਣ ਸੋਸ਼ਲ ਮੀਡੀਆ ਰਾਹੀਂ ਫੇਸਬੁੱਕ ਉਪਰ ਇੰਸਟਾਗ੍ਰਾਮ ਉੱਪਰ ਅਤੇ ਹੋਰ ਸੰਸਥਾਵਾਂ ਰਾਹੀਂ ਇਸ ਬਾਰੇ ਚਰਚਾ ਹੋ ਰਹੀ ਹੈ।

'ਮੈਨੂੰ ਲੰਬੇ ਸਮੇਂ ਤੱਕ ਇਸ ਬਾਰੇ ਨਹੀਂ ਪਤਾ ਸੀ'

ਕਈ ਲੋਕ ਇਸ ਸ਼ਬਦ ਦੀ ਸ਼ੁਰੂਆਤ ਵਾਸਤੇ 2006 ਏਸੈਕਸੂਅਲ ਵਿਜ਼ੀਬਿਲਟੀ ਅਤੇ ਐਜੂਕੇਸ਼ਨ ਨੈੱਟਵਰਕ(ਏਵਨ) ਫੋਰਮ ਦੀ ਇਕ ਸੋਸ਼ਲ ਮੀਡੀਆ ਪੋਸਟ ਬਾਰੇ ਗੱਲ ਕਰਦੇ ਹਨ।

ਐਂਟਨੀ ਬੋਗਾਰਟ ਜੋ ਕਿ ਕੈਨੇਡਾ ਦੀ ਯੂਨੀਵਰਸਿਟੀ ਵਿਚ ਪ੍ਰੋਫੈਸਰ ਅਤੇ ਰਿਸਰਚਰ ਹਨ ਆਖਦੇ ਹਨ,"ਮੈਨੂੰ ਲੱਗਦਾ ਹੈ ਕਿ ਇਸ ਸ਼ਬਦ ਦੀ ਸ਼ੁਰੂਆਤ ਏਵਨ ਦੀ ਪੋਸਟ ਤੋਂ ਹੀ ਹੋਈ ਹੈ ਅਤੇ ਅਜਿਹੇ ਲੋਕਾਂ ਵੱਲੋਂ ਬਾਰੇ ਜਾਣਕਾਰੀ ਸਾਂਝੀ ਕਰ ਕੇ।"

ਉਸ ਵੇਲੇ ਲੋਕ ਏਵਨ ਦੀ ਸਾਈਟ ਉਪਰ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਲੋਕਾਂ ਦੀ ਸੈਕਸੂਅਲ ਖਿੱਚ ਕਿੰਨੇ ਤਰ੍ਹਾਂ ਦੀ ਹੋ ਸਕਦੀ ਹੈ।

ਕਈ ਅਜਿਹੇ ਲੋਕ ਹੁੰਦੇ ਹਨ ਜੋ ਪਹਿਲਾਂ ਆਪਣੇ ਆਪ ਨੂੰ ਅਲਿੰਗਕ ਦੱਸਦੇ ਹਨ ਪਰ ਕੁਝ ਖਾਸ ਹਾਲਾਤਾਂ ਵਿਚ ਉਹ ਕਿਸੇ ਵੱਲ ਆਕਰਸ਼ਿਤ ਹੋ ਸਕਦੇ ਹਨ ।

"ਏਵਨ ਦੀ ਸਾਈਟ 'ਤੇ ਅਜਿਹੇ ਲੋਕਾਂ ਨੂੰ ਸੁਣਿਆ ਅਤੇ ਸਮਝਿਆ ਜਾਂਦਾ ਹੈ।"

ਬੋਗਾਰਟ ਮੁਤਾਬਕ ਜਿਹੀ ਹੋ ਗਈ ਇਨ੍ਹਾਂ ਵਿਸ਼ਿਆਂ ਬਾਰੇ ਚਰਚਾ ਨੂੰ ਅੱਗੇ ਤੋਰਦੇ ਹਨ। ਇਹੋ ਜਿਹੀ ਜਾਣਕਾਰੀ ਮੁਹੱਈਆ ਕਰਵਾਉਂਦੇ ਹਨ ਜੋ ਇੰਟਰਨੈੱਟ ਤੇ ਕਿਤੇ ਮੌਜੂਦ ਨਹੀਂ ਹੁੰਦੀ।

ਕਾਇਲਾ ਮੁਤਾਬਕ ਅਲਿੰਗਕਤਾ ਹੁਣ ਵੀ ਡੈਮੀਸੈਕਸੂਐਲਿਟੀ ਤੋਂ ਵੱਧ ਚਰਚਾ ਦਾ ਵਿਸ਼ਾ ਹੈ। ਅਜਿਹਾ ਇਸ ਕਰਕੇ ਹੈ ਕਿਉਂਕਿ ਅਲਿੰਗਕਤਾ ਬਾਰੇ ਸੂਚਨਾ ਆਮ ਲੋਕਾਂ ਲਈ ਸੌਖਾ ਹੈ ਬਜਾਏ ਇਸ ਤੇ ਕਿ ਕੋਈ ਅਜਿਹਾ ਇਨਸਾਨ ਜੋ ਕੁਝ ਹਾਲਾਤਾਂ ਵਿੱਚ ਸੈਕਸੂਅਲ ਹੁੰਦਾ ਹੈ।

ਐਲੀ ਰੋਜ਼ ਦੀ ਉਮਰ 28 ਸਾਲ ਹੈ ਅਤੇ ਆਪਣੀ ਸੈਕਸੁਐਲਿਟੀ ਬਾਰੇ ਕੁਝ ਸਾਲ ਪਹਿਲਾਂ ਦੋਸਤ ਨੂੰ ਦੱਸਦੇ ਹੋਏ ਉਸ ਨੂੰ ਡੈਮੀਸੈਕਸੁਐਲਿਟੀ ਬਾਰੇ ਪਤਾ ਲੱਗਦਾ ਹੈ।

"ਮੇਰੇ ਦੋਸਤ ਮੇਰੇ ਵੱਲ ਦੇਖਦੇ ਹੋਏ ਆਖਿਆ ਐਲੀ ਤੂੰ ਡੈਮੀ ਸੈਕਸੁਐਲਿਟੀ ਦੀ ਗੱਲ ਕਰ ਰਹੀ ਹੈ। ਲੰਬੇ ਸਮੇਂ ਤਕ ਮੈਂ ਉਸ ਨੂੰ ਸਮਝ ਨਹੀਂ ਸਕੀ।"

ਬਹੁਤ ਸਾਰੇ ਲੋਕ ਡੇਟਿੰਗ ਵਿੱਚ ਸਮੱਸਿਆ ਕਾਰਨ ਖੁੱਲ੍ਹੇ ਤੌਰ 'ਤੇ ਆਪਣੇ ਆਪ ਨੂੰ ਡੈਮੀਸੈਕਸੁਅਲ ਨਹੀਂ ਦੱਸਦੇ।

'ਹੁਣ ਲਗਦਾ ਹੈ ਕਿ ਨੁਮਾਇੰਦਗੀ ਹੋ ਰਹੀ ਹੈ'

ਅਮਰੀਕਾ ਵਿੱਚ ਡੈਮਸੈਕਸੂਐਲਿਟੀ ਨੂੰ ਖਾਰਜ ਕਰਨ ਦੀ ਧਾਰਨਾ ਬਾਰੇ ਐਲੀ ਨੂੰ ਲੱਗਦਾ ਹੈ ਕਿ ਅਜਿਹਾ ਸਮਾਜ ਵਿੱਚ ਔਰਤਾਂ ਨੂੰ ਬਣੀਆਂ ਧਾਰਨਾਵਾਂ ਕਰਕੇ ਹੈ।

ਇੱਕ ਪਾਸੇ ਔਰਤ ਨੂੰ ਸੈਕਸੂਲਾਇਜ਼ ਕੀਤਾ ਜਾਂਦਾ ਹੈ ਅਤੇ ਦੂਜੇ ਪਾਸੇ ਉਸ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਆਪਣੇ ਆਪ ਨੂੰ ਕਿਸੇ ਖ਼ਾਸ ਲਈ ਬਚਾ ਕੇ ਰੱਖੇ।ਇਸ ਦਾ ਕਾਰਨ ਵਿਆਹ ਜਾਂ ਧਾਰਮਿਕ ਹਾਲਾਤ ਵੀ ਹੋ ਸਕਦੇ ਹਨ।

ਇਹ ਧਾਰਨਾ ਬੜੀ ਚੰਗੀ ਤਰ੍ਹਾਂ ਇਸ ਗੱਲ ਉਪਰ ਜ਼ੋਰ ਦਿੰਦੀ ਹੈ ਕਿ ਆਪਣੇ ਆਪ ਨੂੰ ਸੈਕਸ ਤੋਂ ਬਚਾ ਕੇ ਰੱਖਿਆ ਜਾਵੇ ਜਦੋਂ ਤਕ ਕੋਈ ਅਜਿਹਾ ਨਹੀਂ ਮਿਲਦਾ ਜਿਸ ਨਾਲ ਤੁਹਾਡਾ ਗਹਿਰਾ ਰਿਸ਼ਤਾ ਬਣੇ। ਪਰ ਇਹ ਫਿਰ ਵੀ ਇਨਸਾਨ ਦੇ ਆਪਣੀ ਤਰਜੀਹ ਉੱਤੇ ਨਿਰਭਰ ਕਰਦਾ ਹੈ।

ਕਈ ਵਾਰੀ ਸਮਝ ਨਾ ਹੋਣ ਕਰਕੇ ਲੋਕ ਇਕੱਲੇਪਣ ਦਾ ਸ਼ਿਕਾਰ ਹੋ ਜਾਂਦੇ ਹਨ।

33 ਸਾਲਾ ਕਾਇਰੋ ਕੈਨੇਡੀ ਕੈਨੇਡਾ ਦੀ ਵਸਨੀਕ ਹੈ ਅਤੇ ਉਸ ਮੁਤਾਬਕ ਕਈ ਵਾਰੀ "ਇਹ ਤੁਹਾਨੂੰ ਤੋੜ ਦਿੰਦਾ ਹੈ ਕਿਉਂਕਿ ਤੁਸੀਂ ਆਪਣੇ ਦੋਸਤਾਂ ਵਾਂਗ ਸੈਕਸੂਅਲ ਆਕਰਸ਼ਨ ਮਹਿਸੂਸ ਨਹੀਂ ਕਰਦੇ।"

ਜਦੋਂ ਕਾਇਰੋ ਨੂੰ ਪਤਾ ਲੱਗਿਆ ਕਿ ਉਸ ਦਿਨ ਹਾਲਾਤਾਂ ਵਾਸਤੇ ਇਕ ਸ਼ਬਦ ਹੈ ਤਾਂ ਉਸ ਨੂੰ ਚੰਗਾ ਲੱਗਿਆ ਪਰ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਸੀ।

ਕਾਇਰੋ ਆਖਦੇ ਹਨ," ਏਵਨ ਉੱਪਰ ਅਜਿਹੀਆਂ ਕਈ ਪੋਸਟ ਮੌਜੂਦ ਸਨ ਜਿਸਨੂੰ ਪੜ੍ਹ ਕੇ ਮੈਨੂੰ ਲੱਗਦਾ ਸੀ ਕਿ ਇਹ ਮੇਰੇ ਬਾਰੇ ਹੈ। ਕਈ ਵਾਰੀ ਪੜ੍ਹ ਕੇ ਲੱਗਦਾ ਸੀ ਕਿ ਮੈਂ ਇਕੱਲੀ ਨਹੀਂ ਹਾਂ ਅਤੇ ਮੇਰੇ ਵਰਗੇ ਹੋਰ ਵੀ ਹਨ।"

ਇਸ ਤੋਂ ਬਾਅਦ ਕਾਇਰੋ ਵੱਲੋਂ ਇੱਕ ਬਲਾਗ ਸ਼ੁਰੂ ਕੀਤਾ ਗਿਆ ਜਿਸ ਦਾ ਨਾਮ ਸੀ 'ਡੈਮੀਸੈਕਸੂਅਲ ਲਾਈਫ ਸਟਾਈਲ'--ਇਸ ਬਲਾਗ ਰਾਹੀਂ ਬਹੁਤ ਸਾਰੇ ਲੋਕਾਂ ਨੇ ਕਾਇਰੋ ਨੂੰ ਸੰਪਰਕ ਕੀਤਾ।

ਇਨ੍ਹਾਂ ਵਿੱਚ ਕਿਸ਼ੋਰ ਸ਼ਾਮਲ ਸਨ ਅਤੇ ਜਿਹੇ ਲੋਕ ਵੀ ਸ਼ਾਮਲ ਸਨ, ਜਿਨ੍ਹਾਂ ਦੀ ਉਮਰ 50 ਸਾਲ ਤੋਂ ਉਪਰ ਸੀ। ਇਹ ਲੋਕ ਜ਼ਿਆਦਾਤਰ ਯੂਰਪ, ਅਮਰੀਕਾ ਵਿੱਚ ਰਹਿੰਦੇ ਹਨ।

ਕਾਇਰੋ ਨੇ ਦੱਸਿਆ,"ਮੈਨੂੰ ਇਨ੍ਹਾਂ ਬਾਰੇ ਜਾਣ ਕੇ ਬੜੀ ਖੁਸ਼ੀ ਅਤੇ ਹੈਰਾਨੀ ਹੋਈ ।"

ਜੇਨੈੱਟ ਬਰੀਟੋ ਮੁਤਾਬਕ,"ਮੈਨੂੰ ਲੱਗਦਾ ਹੈ ਕਿ ਸੋਸ਼ਲ ਮੀਡੀਆ ਕਰਕੇ ਇਹ ਸ਼ਬਦ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ ਹੈ।"

ਉਹ ਹਵਾਈ ਵਿੱਚ ਇੱਕ ਥੈਰੇਪਿਸਟ ਹਨ ਅਤੇ ਸੈਕਸੂਐਲਿਟੀ ਸੰਬਧਤ ਨਾਲ ਸਬੰਧਿਤ ਕੇਸਾਂ ਦੇ ਮਾਹਿਰ ਹਨ। ਉਨ੍ਹਾਂ ਮੁਤਾਬਕ 2014 ਦੌਰਾਨ ਯੂਨੀਵਰਸਿਟੀ ਆਫ ਮਿਨੀਸੋਟਾ ਇਹ ਆਪਣੀ ਪੜ੍ਹਾਈ ਦੌਰਾਨ ਉਨ੍ਹਾਂ ਨੇ ਇਸ ਬਾਰੇ ਸੁਣਿਆ ਸੀ।

ਜੇਨੈੱਟ ਬਰੀਟੋ ਮੁਤਾਬਕ ਜੋ ਜ਼ਿਆਦਾਤਰ ਲੋਕ ਉਨ੍ਹਾਂ ਕੋਲ ਆਉਂਦੇ ਹਨ, ਉਹ 20-25 ਸਾਲ ਦੇ ਹਨ। ਉਹ ਆਖਦੇ ਹਨ,"ਇਹ ਲੋਕ ਸੋਸ਼ਲ ਮੀਡੀਆ ਦੀ ਜ਼ਿਆਦਾ ਵਰਤੋਂ ਕਰਦੇ ਹਨ ਅਤੇ ਉਥੇ ਇਸ ਬਾਰੇ ਬਾਰੇ ਚਰਚਾ ਹੋ ਸਕਦੀ ਹੈ।"

"ਸੋਸ਼ਲ ਮੀਡੀਆ ਰਾਹੀਂ ਅਜਿਹੀਆਂ ਆਵਾਜ਼ਾਂ ਬੁਲੰਦ ਹੁੰਦੀਆਂ ਹਨ, ਜਿਨ੍ਹਾਂ ਬਾਰੇ ਪਹਿਲਾਂ ਪਤਾ ਨਹੀਂ ਹੁੰਦਾ। ਲੋਕਾਂ ਨੂੰ ਅਜਿਹਾ ਲੱਗਦਾ ਹੈ ਕਿ ਉਨ੍ਹਾਂ ਦੀ ਨੁਮਾਇੰਦਗੀ ਹੋ ਰਹੀ ਹੈ।"

ਕਲੌਸ ਰਾਬਰਟ ਦੀ ਉਮਰ 30 ਸਾਲ ਹੈ ਅਤੇ ਹੈਲਸਿੰਕੀ ਵਿੱਚ ਰਹਿੰਦੇ ਹਨ, ਮੁਤਾਬਕ ਇਸ ਲਈ ਇੰਟਰਨੈਟ ਨੇ ਸਹਾਇਤਾ ਕੀਤੀ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਉਹ ਆਖਦੇ ਹਨ,"ਫਿਨਲੈਂਡ ਅਜਿਹੀਆਂ ਚੀਜ਼ਾਂ ਵਿੱਚ ਹਾਲੇ ਕਾਫ਼ੀ ਪਿੱਛੇ ਹੈ, ਕਿਉਂਕਿ ਸਾਡਾ ਦੇਸ਼ ਛੋਟਾ ਹੈ।"

ਉਨ੍ਹਾਂ ਨੇ ਆਪਣੇ ਆਪ ਨੂੰ ਅਲਿੰਗਕ ਦੱਸਿਆ ਸੀ ਪਰ ਜਦੋਂ ਉਨ੍ਹਾਂ ਨੇ ਲੋਕਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੂੰ ਲੱਗਿਆ ਕਿ ਡੈਮੀਸੈਕਸੂਅਲ ਉਨ੍ਹਾਂ ਨੂੰ ਬਿਹਤਰ ਪਰਿਭਾਸ਼ਤ ਕਰਦਾ ਹੈ।

"ਜਿਨ੍ਹਾਂ ਲੋਕਾਂ ਨੂੰ ਇਨ੍ਹਾਂ ਸ਼ਬਦਾਂ ਬਾਰੇ ਪਤਾ ਹੈ ਉਹ ਆਸਾਨੀ ਨਾਲ ਸਮਝ ਜਾਂਦੇ ਹਨ ਕਿਵੇਂ ਕੀ ਗੱਲ ਕਰ ਰਿਹਾ ਹਾਂ।

ਬਿਹਤਰ ਜਾਣਕਾਰੀ ਵਿੱਚ ਸਹਾਈ

ਜਦੋਂ ਮੁੱਖ ਧਾਰਾ ਵਿੱਚ ਮੌਜੂਦ ਜਾਣਕਾਰੀ ਰਾਹੀਂ ਇਨਸਾਨੀ ਸੈਕਸੂਐਲਿਟੀ ਬਾਰੇ ਪਤਾ ਲਗਾਉਣਾ ਮੁਸ਼ਕਿਲ ਹੋ ਜਾਵੇ ਤਾਂ ਉਸ ਵੇਲੇ ਸੋਸ਼ਲ ਮੀਡੀਆ ਰਾਹੀਂ ਸਾਹਮਣੇ ਆ ਰਹੀਆਂ ਅਜਿਹੀਆਂ ਜਾਣਕਾਰੀਆਂ ਸਿੱਖਿਆ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ।

ਕਾਇਲਾ ਨੇ ਆਪਣਾ ਪੌਡਕਾਸਟ ਉਸ ਵੇਲੇ ਸ਼ੁਰੂ ਕੀਤਾ ਸੀ ਜਦੋਂ ਉਹ ਮਿਸ਼ੀਗਨ ਯੂਨੀਵਰਸਿਟੀ ਵਿੱਚ ਪੜ੍ਹਾਈ ਕਰ ਰਹੇ ਸਨ। ਉਨ੍ਹਾਂ ਦੇ ਦੋਸਤਾਂ ਜਿਵੇਂ ਉਨ੍ਹਾਂ ਨੇ ਸਹਾਇਤਾ ਕੀਤੀ ਅਤੇ ਅੱਜ ਉਨ੍ਹਾਂ ਦੀ ਪਹੁੰਚ ਹੋਰ ਅੰਗਰੇਜ਼ੀ ਬੋਲਣ ਵਾਲੇ ਦੇਸ਼ਾਂ ਤੱਕ ਵੀ ਹੈ।

ਕਾਇਲਾ ਮੁਤਾਬਿਕ ਹਰ ਹਫ਼ਤੇ ਉਨ੍ਹਾਂ ਨੂੰ ਤਕਰੀਬਨ ਸੱਤ ਹਜ਼ਾਰ ਲੋਕ ਸੁਣਦੇ ਹਨ। ਨਾ ਸਿਰਫ਼ ਅਜਿਹੇ ਲੋਕ ਬਲਕਿ ਉਨ੍ਹਾਂ ਦੇ ਦੋਸਤ ਮਾਪੇ, ਜਾਣ ਪਛਾਣ ਵਾਲੇ ਵੀ ਇਸ ਨੂੰ ਸੁਣਦੇ ਹਨ ਤਾਂ ਜੋ ਉਹ ਇਸ ਨੂੰ ਸਮਝ ਸਕਣ।

"ਲੋਕ ਕਹਿੰਦੇ ਹਨ ਕਿ ਸਾਡੇ 'ਏਸੈਕਸੁਐਲਿਟੀ-101' ਐਪੀਸੋਡ ਨੂੰ ਉਹ ਸੁਣਦੇ ਹਨ ਅਤੇ ਆਪਣੇ ਦੋਸਤਾਂ ਤੇ ਪਰਿਵਾਰਕ ਮੈਂਬਰਾਂ ਨੂੰ ਵੀ ਭੇਜਦੇ ਹਨ ਤਾਂ ਕਿ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਮਿਲ ਸਕੇ ਅਤੇ ਉਨ੍ਹਾਂ ਨੂੰ ਇਸ ਬਾਰੇ ਸਿੱਖਿਅਤ ਕਰਨ ਹੋਰ ਆਸਾਨ ਹੋ ਜਾਵੇ।"

ਇਸ ਨਾਲ ਹੋਰ ਵੀ ਕਈ ਚੀਜ਼ਾਂ ਆਸਾਨ ਹੋਈਆਂ ਹਨ ਜਿਵੇਂ ਡੇਟਿੰਗ। ਹੁਣ ਡੇਟਿੰਗ ਐਪਸ ਉੱਪਰ ਬਾਰੇ ਜਾਣਕਾਰੀ ਉਪਲੱਬਧ ਹੈ, ਜਿਸ ਕਰਕੇ ਇਸ ਵਿੱਚ ਆਸਾਨੀ ਹੁੰਦੀ ਹੈ।

ਡੇਟ ਦੀ ਪਹਿਲੀ ਮੁਲਾਕਾਤ ਅਕਸਰ ਗੱਲਬਾਤ ਵਗੈਰਾ ਹੀ ਹੁੰਦੀ ਹੈ। ਸੋਚੋ ਪਹਿਲੀ ਮੁਲਾਕਾਤ ਤੋਂ ਬਾਅਦ ਲੱਗੇ,"ਮੈਂ ਆਪਣੇ ਬਾਰੇ ਜਾਣਕਾਰੀ ਦਿੱਤੀ ਹੈ ਅਤੇ ਹੁਣ ਮੈਂ ਦੱਸਦੀ ਹਾਂ ਕਿ ਕੀ ਡੈਮੀਸੈਕਸੂਐਲਿਟੀ ਕੀ ਹੁੰਦੀ ਹੈ ਕਿਉਂਕਿ ਇਸ ਬਾਰੇ ਦੁਨੀਆਂ ਨੂੰ ਪਤਾ ਨਹੀਂ।"

ਐਂਥਨੀ ਆਖਦੇ ਹਨ," ਇਹ ਮਹੱਤਵਪੂਰਨ ਹੈ ਕਿਉਂਕਿ ਇਹ ਮਨੁੱਖਾਂ ਨੂੰ ਸਮਝਣ ਵਿਚ ਸਹਾਇਤਾ ਕਰਦਾ ਹੈ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)