ਪਾਕਿਸਤਾਨ ਵਿੱਚ ਕਿਰਪਾਨ ਬਾਰੇ ਅਦਾਲਤ ਦੇ ਇਸ ਹੁਕਮ ਤੋਂ ਸਿੱਖ ਖਫ਼ਾ ਹਨ

ਤਸਵੀਰ ਸਰੋਤ, Nazish Khan
- ਲੇਖਕ, ਨਾਜਿਸ਼ ਖਾਨ
- ਰੋਲ, ਪੱਤਰਕਾਰ, ਪੇਸ਼ਾਵਰ ਤੋਂ
ਪਾਕਿਸਤਾਨ ਵਿੱਚ ਇੱਕ ਅਦਾਲਤ ਨੇ ਕਿਹਾ ਹੈ ਕਿ ਸਿੱਖਾਂ ਨੂੰ ਕਿਰਪਾਨ ਧਾਰਨ ਕਰਨ ਲਈ ਲਾਈਸੈਂਸ ਦਿੱਤਾ ਜਾਵੇ।
ਪੇਸ਼ਾਵਰ ਦੇ ਸਿੱਖ ਭਾਈਚਾਰੇ ਵੱਲੋਂ ਅਕਤੂਬਰ 2020 ਵਿੱਚ ਪਾਕਿਸਤਾਨ ਦੇ ਚਾਰ ਪ੍ਰਾਂਤਾਂ ਦੇ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ। ਇਸ ਵਿੱਚ ਅਦਾਲਤ ਸਣੇ ਸਰਕਾਰੀ ਸੰਸਥਾਵਾਂ ਵਿੱਚ ਕ੍ਰਿਪਾਨ ਨੂੰ ਨਾਲ ਰੱਖਣ ਲਈ ਆਗਿਆ ਮੰਗੀ ਗਈ ਸੀ।
ਕ੍ਰਿਪਾਨ ਸਿੱਖ ਧਰਮ ਦਾ ਪ੍ਰਤੀਕ ਹੈ ਅਤੇ ਦਸਵੇਂ ਗੁਰੂ ਗੋਬਿੰਦ ਸਿੰਘ ਵੱਲੋਂ ਦਿੱਤੇ ਗਏ ਪੰਜ ਕਕਾਰਾਂ ਵਿੱਚੋਂ ਇੱਕ ਹੈ। ਸਿੱਖ ਭਾਈਚਾਰੇ ਨੂੰ ਉਨ੍ਹਾਂ ਦੇ ਦਸਵੇਂ ਧਰਮ ਗੁਰੂ ਗੋਬਿੰਦ ਸਿੰਘ ਨੇ 1699 ਵਿੱਚ ਜਦੋਂ ਸਿੱਖਾਂ ਨੂੰ ਅੰਮ੍ਰਿਤ ਪਾਨ ਕਰਵਾ ਕੇ ਖਾਲਸਾ ਪੰਥ ਸਾਜਿਆ ਸੀ ਤਾਂ ਕ੍ਰਿਪਾਨ ਨੂੰ ਹੋਰਨਾਂ ਕਕਾਰਾਂ ਸਣੇ ਸਿੱਖ ਧਰਮ ਦਾ ਅਨਿੱਖੜਵਾਂ ਅੰਗ ਦੱਸਿਆ ਸੀ।
ਇਸ ਤੋਂ ਬਾਅਦ ਇਹ ਪੰਜ ਕਕਾਰ ਸਿੱਖਾਂ ਦੇ ਜੀਵਨ ਦਾ ਅਹਿਮ ਅਤੇ ਅਨਿੱਖੜਵਾਂ ਅੰਗ ਬਣ ਗਏ। ਸਿੱਖ ਧਰਮ ਵਿੱਚ ਕ੍ਰਿਪਾਨ ਨੂੰ ਜ਼ੁਲਮ ਖਿਲਾਫ਼ ਬਗਾਵਤ ਦੇ ਪ੍ਰਤੀਕ ਵਜੋਂ ਦੇਖਿਆ ਜਾਂਦਾ ਹੈ।
ਪੇਸ਼ਾਵਰ ਹਾਈ ਕੋਰਟ ਨੇ ਬੁੱਧਵਾਰ, 22 ਦਸੰਬਰ ਨੂੰ ਮਾਮਲੇ ਸਬੰਧੀ ਆਦੇਸ਼ ਜਾਰੀ ਕੀਤੇ ਹਨ।
ਅਦਾਲਤ ਨੇ 2012 ਦੀ ਹਥਿਆਰ ਨੀਤੀ ਤਹਿਤ ਲਾਈਸੈਂਸ ਨਾਲ ਹੀ ਤਲਵਾਰ ਰੱਖਣ ਦੀ ਆਗਿਆ ਦਿੱਤੀ ਹੈ। ਅਦਾਲਤ ਨੇ ਆਦੇਸ਼ ਦਿੱਤਾ ਹੈ ਕਿ ਕ੍ਰਿਪਾਨ ਦਾ ਵੀ ਲਾਈਸੈਂਸ ਜਾਰੀ ਕੀਤਾ ਜਾਵੇ।
ਇਹ ਵੀ ਪੜ੍ਹੋ-
ਦੁਨੀਆਂ ਦੇ ਹੋਰਨਾਂ ਦੇਸ਼ਾਂ ਵਿੱਚ ਕੀ ਹੈ ਕ੍ਰਿਪਾਨ ਦੀ ਕਾਨੂੰਨੀ ਸਥਿਤੀ?
ਭਾਰਤੀ ਕਾਨੂੰਨ ਦਾ ਆਰਟੀਕਲ-25 ਸਿੱਖਾਂ ਨੂੰ ਧਾਰਮਿਕ ਸੁਤੰਤਰਤਾ ਦਿੰਦਿਆਂ ਹੋਇਆ ਕ੍ਰਿਪਾਨ ਰੱਖਣ ਦੀ ਆਗਿਆ ਦਿੰਦਾ ਹੈ।
ਇਹੀ ਨਹੀਂ ਭਾਰਤ ਵਿੱਚ ਇੱਕ ਤੈਅ ਲੰਬਾਈ ਦੀ ਤਲਵਾਰ ਸਿੱਖ ਆਜ਼ਾਦੀ ਨਾਲ ਆਪਣੇ ਕੋਲ ਰੱਖ ਸਕਦੇ ਹਨ।

ਤਸਵੀਰ ਸਰੋਤ, Getty Images
2003 ਵਿੱਚ ਯੂਰਪ ਵਿੱਚ ਇੱਕ ਏਅਰਪੋਰਟ 'ਤੇ ਜਦੋਂ ਸਿੱਖ ਪਰਿਵਾਰ ਨੂੰ ਕ੍ਰਿਪਾਨ ਹਟਾਉਣ ਲਈ ਕਿਹਾ ਗਿਆ ਸੀ ਤਾਂ ਪਰਿਵਾਰ ਦੇ ਮੁਖੀ ਨੇ ਇਸ ਦਾ ਵਿਰੋਧ ਕੀਤਾ ਸੀ।
ਅਜਿਹੇ ਹੀ ਕਈ ਮਾਮਲੇ ਸਾਹਮਣੇ ਆਉਣ ਤੋਂ ਬਾਅਦ 2006 ਵਿੱਚ ਸਿੱਖਾਂ ਨੂੰ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਸਣੇ ਯੂਰਪ ਦੇ ਹਵਾਈ ਅੱਡਿਆਂ ਅਤੇ ਦੂਜੀਆਂ ਜਨਤਕ ਥਾਵਾਂ 'ਤੇ ਧਾਰਮਿਕ ਆਜ਼ਾਦੀ ਤਹਿਤ ਕ੍ਰਿਪਾਨ ਰੱਖਣ ਦੀ ਕਾਨੂੰਨੀ ਆਗਿਆ ਦੇ ਦਿੱਤੀ ਗਈ।
ਖੈਬਰ ਪਖ਼ਤੂਨਖ਼ਵਾ ਦੇ ਸਿੱਖ
ਪੇਸ਼ਾਵਰ ਦੇ ਸਿੱਖਾਂ ਦਾ ਕਹਿਣਾ ਹੈ ਕਿ ਉਹ ਮਲੇਸ਼ੀਆ ਦੀ ਸੰਸਦ ਅਤੇ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿੱਚ ਆਜ਼ਾਦੀ ਦੇ ਨਾਲ ਕ੍ਰਿਪਾਨ ਪਹਿਨ ਕੇ ਆਉਂਦੇ-ਜਾਂਦੇ ਰਹੇ ਹਨ।
ਪੇਸ਼ਾਵਰ ਵਿੱਚ ਸਿੱਖ ਧਰਮ ਦੇ ਵਿਦਵਾਨ ਬਾਬਾਜੀ ਗੋਪਾਲ ਕਹਿੰਦੇ ਹਨ ਕਿ ਜਿਵੇਂ-ਜਿਵੇਂ ਖੈਬਰ ਪਖ਼ਤੂਨਖਵਾ ਵਿੱਚ ਕਾਨੂੰਨ ਵਿਵਸਥਾ ਦੇ ਹਾਲਾਤ ਖ਼ਰਾਬ ਹੁੰਦੇ ਗਏ, ਸਿੱਖਾਂ ਨੂੰ ਕ੍ਰਿਪਾਨ ਨਾਲ ਰੱਖਣ ਸਬੰਧੀ ਦਿੱਕਤਾਂ ਆਉਣ ਲੱਗੀਆਂ।
ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਕ੍ਰਿਪਾਨ ਨੂੰ ਆਪਣੇ ਨਾਲ ਸਰਕਾਰੀ ਦਫ਼ਤਰਾਂ ਵਿੱਚ ਆਜਾਦੀ ਨਾਲ ਨਹੀਂ ਲੈ ਜਾ ਸਕਦੇ ਕਿਉਂਕਿ ਇਸ ਨੂੰ ਹਥਿਆਰ ਮੰਨ ਲਿਆ ਜਾਂਦਾ ਹੈ ਅਤੇ ਇਹ ਸਮਝਿਆ ਜਾਂਦਾ ਹੈ ਕਿ ਇਸ ਨਾਲ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ।

ਤਸਵੀਰ ਸਰੋਤ, Nazish Khan
ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਮਝਣਾ ਵੀ ਮਹੱਤਵਪੂਰਨ ਹੈ ਕਿ ਤਲਵਾਰ ਨਾ ਕੇਵਲ ਇੱਕ ਧਾਰਮਿਕ ਪ੍ਰਤੀਕ ਹੈ ਬਲਿਕ ਸਿੱਖ ਧਰਮ ਦਾ ਅਹਿਮ ਹਿੱਸਾ ਵੀ ਹੈ।
ਸਿੱਖਾਂ ਲਈ ਇਹ ਗੁਨਾਹ ਹੈ ਕਿ ਉਹ ਕ੍ਰਿਪਾਨ ਨਾਲ ਕਿਸੇ ਵੀ ਤਰ੍ਹਾਂ ਦੀ ਹਿੰਸਾ ਜਾਂ ਅਪਰਾਧ ਕਰਨ ਬਾਰੇ ਸੋਚਣ ਵੀ।
ਬੀਬੀਸੀ ਨਾਲ ਗੱਲ ਕਰਦਿਆਂ ਹੋਇਆ ਬਾਬਾ ਗ੍ਰੋਪਾਲ ਨੇ ਕ੍ਰਿਪਾਨ ਦੇ ਧਾਰਮਿਕ ਮਹੱਤਵ ਬਾਰੇ ਦੱਸਦਿਆ ਕਿਹਾ, "ਸਾਡੇ ਲਈ ਕ੍ਰਿਪਾਨ ਦੀ ਅਹਿਮੀਅਤ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਜੇਕਰ ਸਾਨੂੰ ਅਦਾਲਤ ਵਿੱਚ ਕ੍ਰਿਪਾਨ ਲੈ ਕੇ ਜਾਣ ਦੀ ਆਗਿਆ ਨਹੀਂ ਦਿੱਤੀ ਜਾਂਦੀ ਹੈ ਤਾਂ ਅਸੀਂ ਆਪਣਾ ਕੇਸ ਹੀ ਲੜਨਾ ਛੱਡ ਦਿੰਦੇ ਹਾਂ।"
ਪੇਸ਼ਾਵਰ ਵਿੱਚ ਸਿੱਖ ਅਧਿਕਾਰ ਕਾਰਕੁਨ ਚਰਨਜੀਤ ਸਿੰਘ ਦੇ ਕਤਲ ਦੇ ਮਾਮਲੇ ਦਾ ਹਵਾਲਾ ਦਿੰਦਿਆਂ ਹੋਇਆ ਬਾਬਾ ਕਹਿੰਦੇ ਹਨ ਕਿ ਚਰਨਜੀਤ ਸਿੰਘ ਦੇ ਪਰਿਵਾਰ ਵਾਲਿਆਂ ਨੇ ਅਦਾਲਤ ਵਿੱਚ ਹਰ ਵਾਰ ਸੁਣਵਾਈ ਦੌਰਾਨ ਕ੍ਰਿਪਾਨ ਉਤਾਰਨ ਕਰਕੇ ਕੇਸ ਲੜਨਾ ਹੀ ਛੱਡ ਦਿੱਤਾ ਸੀ।
ਰਣਜੀਤ ਸਿੰਘ ਪਾਕਿਸਤਾਨ ਦੀ ਵੱਡੀ ਧਾਰਮਿਕ ਅਤੇ ਸਿਆਸੀ ਪਾਰਟੀ ਜਮੀਅਤ-ਉਲੇਮਾ-ਇਸਲਾਮ (ਐੱਫ) ਨਾਲ ਸਬੰਧ ਰੱਖਦੇ ਹਨ ਅਤੇ ਉਹ ਵਰਤਮਾਨ ਵਿੱਚ ਜਮੀਅਤ ਉਲੇਮਾ-ਏ-ਇਸਲਾਮ ਦੀ ਘੱਟ ਗਿਣਤੀ ਸੀਟ 'ਤੇ ਖੈਬਰ ਪਖਤੂਨਖਵਾ ਵਿਧਾਨ ਸਭਾ ਦੇ ਮੈਂਬਰ ਹਨ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਉਨ੍ਹਾਂ ਨੂੰ ਵੀ ਸਦਨ ਵਿੱਚ ਦਾਖ਼ਲ ਹੋਣ ਦੀ ਆਗਿਆ ਕ੍ਰਿਪਾਨ ਉਤਾਰਨ ਤੋਂ ਬਾਅਦ ਹੀ ਮਿਲਦੀ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮੁੱਦੇ 'ਤੇ ਉਹ ਕਈ ਵਾਰ ਅਸੈਂਬਲੀ ਵਿੱਚ ਆਵਾਜ਼ ਵੀ ਚੁੱਕ ਹਨ ਪਰ ਕੋਈ ਸੁਣਵਾਈ ਨਹੀਂ ਹੋਈ ਹੈ।
ਪੇਸ਼ਾਵਰ ਦੀ ਇਸ ਸਿੱਖ ਸੰਗਤ ਇਸ ਮਾਮਲੇ 'ਤੇ ਕਹਿੰਦੀ ਹੈ, "ਦਸ ਸਾਲ ਪਹਿਲਾਂ ਪਾਕਿਸਤਾਨ ਆਰਮੀ ਦੇ ਮੇਜਰ ਹਰਜੀਤ ਸਿੰਘ ਨੇ ਸਵਾਤ ਵਿੱਚ ਆਪਰੇਸ਼ਨ ਰਾਸਤ ਅਤੇ ਵਜੀਰਿਸਤਾਨ ਵਿੱਚ ਆਪਰੇਸ਼ਨ ਜ਼ਰਬ ਅਜ਼ਬ ਵਿੱਚ ਹਿੱਸਾ ਲਿਆ ਸੀ।"
"ਸਿੱਖ ਅਫ਼ਸਰ ਨੂੰ ਪੰਜ ਕਕਾਰ ਧਾਰਨ ਕਰਨ ਲਈ ਬਕਾਇਦਾ ਰਿਆਇਤ ਦਿੱਤੀ ਗਈ ਸੀ, ਪਰ ਫੌਜ ਦੇ ਬਾਹਰ ਅਸੈਂਬਲੀ ਦੇ ਮੈਂਬਰ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਗਈ ਹੈ ਤਾਂ 25 ਹਜ਼ਾਰ ਆਮ ਸਿੱਖਾਂ ਦਾ ਖੁਦਾ ਹੀ ਹਾਫਿਜ਼ ਹੈ।"
ਆਪਣੇ ਫ਼ੋਨ ਦੀ ਹੋਮ ਸਕਰੀਨ 'ਤੇ ਇੰਜ ਵੇਖੋ ਬੀਬੀਸੀ ਪੰਜਾਬੀ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਪੇਸ਼ਾਵਰ ਹਾਈ ਕੋਰਟ ਦੇ ਫੈਸਲੇ 'ਤੇ ਕੀ ਕਹਿ ਰਹੇ ਹਨ ਸਿੱਖ?
ਅਦਾਲਤ ਦੇ ਫੈਸਲੇ ਨਾਲ ਸਿੱਖ ਭਾਈਚਾਰਾ ਸੰਤੁਸ਼ਟ ਨਹੀਂ ਹੈ।
ਉਨ੍ਹਾਂ ਦਾ ਮੰਨਣਾ ਹੈ ਕਿ ਕ੍ਰਿਪਾਨ ਉਨ੍ਹਾਂ ਦੇ ਧਰਮ ਦੇ ਨਾਲ-ਨਾਲ ਉਨ੍ਹਾਂ ਦੇ ਜਿਸਮ ਦਾ ਵੀ ਅਹਿਮ ਹਿੱਸਾ ਹੈ ਅਤੇ ਉਸ ਨੂੰ ਹਥਿਆਰਾਂ ਨਾਲ ਜੋੜਨ ਕੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਿਆ ਹੈ।
ਸਿੱਖਾਂ ਦਾ ਮੰਨਣਾ ਹੈ ਕਿ ਤਲਵਾਰ ਦਾ ਲਾਈਸੈਂਸ ਉਨ੍ਹਾਂ ਲਈ ਆਸਾਨੀ ਨਹੀਂ ਬਲਿਕ ਮੁਸ਼ਕਲ ਦਾ ਸਬੱਬ ਬਣੇਗਾ।
ਸਿੱਖ ਭਾਈਚਾਰਾ ਚਿੰਤਾ ਜ਼ਾਹਿਰ ਕਰ ਰਿਹਾ ਹੈ ਕਿ ਕ੍ਰਿਪਾਨ 'ਤੇ ਲਾਈਸੈਂਸ ਪਰਮਿਟ, ਜਾਰੀ ਕਰਨ ਦੀ ਫੀਸ ਅਤੇ ਕਈ ਹੋਰ ਕਾਨੂੰਨ ਲਗਾਏ ਜਾਣਗੇ।
ਉਨ੍ਹਾਂ ਨੇ ਸੁਪਰੀਮ ਕੋਰਟ ਨੂੰ ਇਸ ਫੈਸਲੇ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਵੀ ਕੀਤੀ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਸਿੱਖ ਆਸ ਕਰ ਰਹੇ ਹਨ ਜਿਸ ਤਰ੍ਹਾਂ ਘੱਟ ਗਿਣਤੀਆਂ ਲਈ ਸਿੱਖਿਆ ਅਤੇ ਨੌਕਰੀ ਵਿੱਚ ਕੋਟਾ ਵਧਾ ਕੇ ਸਹਿਣਸ਼ੀਲਤਾ ਦਾ ਸਬੂਤ ਦਿੱਤਾ ਗਿਆ ਹੈ, ਉਸੇ ਤਰ੍ਹਾਂ ਕ੍ਰਿਪਾਨ ਦੇ ਮਾਮਲੇ ਵਿੱਚ ਵੀ ਸਰਕਾਰ ਕਾਨੂੰਨ ਬਣਾਏਗੀ ਅਤੇ ਸਿੱਖਾਂ ਨੂੰ ਰਾਹਤ ਦੇਵੇਗੀ।
"ਇਸ ਨਾਲ ਦੁਨੀਆਂ ਭਰ ਤੋਂ ਗੁਰੂ ਨਾਨਕ ਦੀ ਪਵਿੱਤਰ ਧਰਤੀ ਪਾਕਿਸਤਾਨ ਵਿੱਚ ਯਾਤਰਾ ਲਈ ਆਉਣ ਵਾਲੇ ਲੱਖਾਂ ਸਿੱਖ ਯਾਤਰੀ ਇੱਥੋਂ ਸ਼ਾਂਤੀ ਅਤੇ ਪ੍ਰੇਮ, ਆਜ਼ਾਦੀ ਅਤੇ ਸਹਿਣਸ਼ੀਲਤਾ ਦਾ ਸੰਦੇਸ਼ ਲੈ ਕੇ ਜਾਣਗੇ।"
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2













