You’re viewing a text-only version of this website that uses less data. View the main version of the website including all images and videos.
ਸ਼ਾਕਾਹਾਰੀ ਖਾਣਾ ਵਧੀਆ ਜਾਂ ਮਾਸਾਹਾਰੀ ਖਾਣਾ, ਦੋ ਜੌੜਿਆਂ ’ਤੇ ਕੀਤੇ ਤਜਰਬੇ ਦੇ ਸਿੱਟੇ ਇਹ ਨਿਕਲਦੇ ਹਨ
ਹਿਊਗੋ ਅਤੇ ਰੌਸ ਜੌੜੇ ਭਰਾ ਹਨ ਅਤੇ ਪਿਛਲੇ ਇੱਕ ਦਹਾਕੇ ਤੋਂ ਜੁਸ਼ੀਲੀਆਂ ਖੇਡਾਂ ਖੇਡ ਰਹੇ ਹਨ।
ਇਸ ਕੰਮ ਦਾ ਵੱਡਾ ਹਿੱਸਾ ਹੈ ਸਰੀਰ ਨੂੰ ਤਿਆਰ ਕਰਨਾ। ਜੌੜੇ ਹੋਣ ਕਾਰਨ ਅਸੀਂ ਵੱਖੋ-ਵੱਖ ਵਿਧੀਆਂ ਅਜ਼ਮਾ ਕੇ ਤੁਲਨਾ ਕਰ ਸਕਦੇ ਹਾਂ ਕਿ ਸਾਡੇ ਲਈ ਕਿਹੜੀ ਸਹੀ ਕੰਮ ਕਰਦੀ ਹੈ।
ਇਸੇ ਗੱਲ ਤੋਂ ਦੋਵਾਂ ਭਰਾਵਾਂ ਨੇ ਇੱਕ ਅਨੋਖਾ ਪ੍ਰਯੋਗ ਕਰਨ ਦਾ ਮਨ ਬਣਾਇਆ । ਇਸ ਰਾਹੀਂ ਉਹ ਜਾਣਨਾ ਚਾਹੁੰਦੇ ਸਨ ਕਿ ਕਿਸ ਕਿਸਮ ਦੀ ਖ਼ੁਰਾਕ ਉਨ੍ਹਾਂ ਲਈ ਸਭ ਤੋਂ ਵਧੀਆ ਹੈ ਅਤੇ ਕਿਹੜੀ ਸਭ ਤੋਂ ਮਾੜੀ। ਕੀ ਮਾਸਾਹਾਰ ਖਾਣਾ ਖਾਣ ਜਾਂ ਨਾ ਖਾਣ ਦਾ ਉਨ੍ਹਾਂ ਦੀ ਕਾਰਗੁਜ਼ਾਰੀ ਉੱਪਰ ਕੋਈ ਅਸਰ ਪੈਂਦਾ ਹੈ ਜਾਂ ਨਹੀਂ?
ਭਰਾਵਾਂ ਨੇ ਕਿੰਗਜ਼ ਕਾਲਜ ਲੰਡਨ ਦੇ ਜੈਮਿਨੀ ਖੋਜ ਵਿਭਾਗ ਦੇ ਮਾਹਰਾਂ ਦੀਆਂ ਟੀਮਾਂ ਵੱਲੋਂ ਕੀਤੇ ਗਏ ਕਈ ਅਧਿਐਨਾਂ ਵਿੱਚ ਸ਼ਾਮੂਲੀਅਤ ਕੀਤੀ ਹੈ।
ਯੂਨੀਵਰਿਸਟੀ ਵਿੱਚ ਜਨੈਟਿਕ ਰੋਗ ਵਿਗਿਆਨ ਦੇ ਪ੍ਰੋਫ਼ੈਸਰ ਟਿਮ ਸਪੈਕਟਰ ਨੇ ਦੱਸਿਆ,"ਅਸੀਂ ਮਸਰੂਪ ਜੌੜਿਆਂ ਦਾ ਮਾਡਲ ਵਰਤਣਾ ਚਾਹੁੰਦੇ ਸੀ, ਜੋ ਕਿ ਜਨੈਟਿਕ ਤੌਰ ਤੇ ਇੱਕੋ-ਜਿਹੇ (ਕਲੋਨ) ਹੁੰਦੇ ਹਨ—ਤਾਂ ਜੋ ਦੇਖਿਆ ਜਾ ਸਕੇ ਕਿ ਵੱਖੋ-ਵੱਖ ਕਿਸਮ ਦੀ ਡਾਈਟ ਪ੍ਰਤੀ ਉਨ੍ਹਾਂ ਦਾ ਸਰੀਰ ਕੀ ਪ੍ਰਤੀਕਿਰਿਆ ਕਰਦਾ ਹੈ।"
ਇਹ ਵੀ ਪੜ੍ਹੋ:
12 ਹਫ਼ਤਿਆਂ ਤੱਕ ਟਰਨਰ ਭਰਾਵਾਂ ਨੂੰ ਦੇ ਵਰਗਾਂ ਵਿੱਚ ਵੰਡ ਦਿੱਤਾ ਗਿਆ। ਹਿਊਗੋ ਨੇ ਸ਼ਾਕਾਹਾਰ ਸ਼ੁਰੂ ਕਰ ਦਿੱਤਾ ਜਦਕਿ ਰੌਸ ਪਹਿਲਾਂ ਵਾਂਗ ਮਾਸਾਹਾਰ ਅਤੇ ਦੁੱਧ ਉਤਪਾਦ ਵਰਤਦੇ ਰਹੇ।
ਪ੍ਰਯੋਗ ਦੇ ਅਰਸੇ ਦੌਰਾਨ ਦੋਵਾਂ ਭਰਾਵਾਂ ਨੂੰ ਸਮਾਨ ਮਾਤਰਾ ਵਿੱਚ ਕੈਲੋਰੀਆਂ ਦਿੱਤੀਆਂ ਗਈਆਂ ਅਤੇ ਇੱਕੋ-ਜਿਹੀ ਸਰੀਰਕ ਕਸਰਤ ਕਰਨ ਨੂੰ ਕਿਹਾ ਗਿਆ।
ਫ਼ਰਕ
ਹਿਊਗੋ ਮੰਨਦੇ ਹਨ ਕਿ ਸ਼ੁਰੂ ਵਿੱਚ ਉਨ੍ਹਾਂ ਨੂੰ ਸ਼ਾਕਾਹਾਰੀ ਖ਼ੁਰਾਕ ਵੱਲ ਵਧਣ ਵਿੱਚ ਕੁਝ ਮੁਸ਼ਕਲ ਆਈ।
ਪਹਿਲੇ ਹਫ਼ਤੇ ਦੌਰਾਨ ਮੈਨੂੰ ਮੀਟ, ਦੁੱਧ ਅਤੇ ਪਨੀਰ ਖਾਣ ਦੀ ਤਲਬ ਹੁੰਦੀ ਸੀ। ਜਦਕਿ ਮੇਰੀ ਖ਼ੁਰਾਕ ਵਿੱਚ ਸ਼ਾਮਲ ਸਨ—ਫ਼ਲ, ਗਿਰੀਆਂ।
ਦੂਜੇ ਪਾਸੇ ਮੈਂ ਜ਼ਿਆਦਾ ਪੂਰਨ ਅਹਾਰ ਕਰ ਰਿਹਾ ਸੀ ਜਿਸ ਕਾਰਨ ਮੇਰੀ ਬੱਲਡ ਸ਼ੂਗਰ ਠੀਕ ਰਹਿੰਦੀ ਸੀ ਅਤੇ ਮੈਂ ਸਾਰਾ ਦਿਨ ਰੱਜਿਆ ਮਹਿਸੂਸ ਕਰਦਾ ਸੀ।
ਮੈਨੂੰ ਇਹ ਵੀ ਲਗਦਾ ਸੀ ਕਿ ਮੇਰੇ ਪਹਿਲਾਂ ਨਾਲੋ਼ਂ ਜ਼ਿਆਦਾ ਊਰਜਾ ਸੀ।
ਰੌਸ ਵੀ ਕਹਿੰਦੇ ਹਨ ਕਿ ਉਨ੍ਹਾਂ ਨੂੰ ਵੀ ਕਈ ਉਤਰਾਵਾਂ-ਚੜ੍ਹਾਵਾਂ ਵਿੱਚੋਂ ਗੁਜ਼ਰਨਾ ਪਿਆ।
ਮੇਰੀ ਊਰਜਾ ਕੁਝ ਦਿਨ ਹੀ ਉੱਚੇ ਪੱਧਰ 'ਤੇ ਰਹਿੰਦੀ ਸੀ ਜਦਕਿ ਥਕਾਨ ਲੰਬਾ ਸਮਾਂ ਰਹਿੰਦੀ ਸੀ।
ਪ੍ਰੋਫ਼ੈਸਰ ਸਪੈਕਟਰ ਦਾ ਮੰਨਣਾ ਹੈ ਕਿ ਇਹ ਅਧਿਐਨ ਇਹ ਸਮਝਣ ਵਿੱਚ ਮਦਦਗਾਰ ਹੋਵੇਗਾ ਕਿ ਸਰੀਰ ਖਾਣੇ ਨੂੰ ਕਿਵੇਂ ਲੈਂਦਾ ਹੈ। ਖਾਣੇ ਦਾ ਸਾਡੇ ਸਰੀਰ ਉੱਪਰ ਕੀ ਅਸਰ ਪੈਂਦਾ ਹੈ—ਭਾਵੇਂ ਜੁੜਵੇਂ ਲੋਕ ਹੀ ਕਿਉਂ ਨਾ ਹੋਣ।
ਇਹ ਵਖਰੇਵਾਂ ਕਿੰਗਜ਼ ਕਾਲਜ ਦੇ ਇੱਕ ਹੋਰ ਖੋਜ ਸਮੂਹ ਵੱਲੋਂ ਕੀਤੇ ਅਧਿਐਨ ਵਿੱਚ ਵੀ ਦੇਖੇ ਗਏ ਸਨ।
"ਸਾਨੂੰ ਲਗਦਾ ਹੈ ਕਿ ਨਤੀਜਿਆਂ ਵਿੱਚ ਆਏ ਅੰਤਰ ਪਿੱਛੇ ਇੱਕ ਗੈਰ-ਜਨੈਟਿਕ ਤੱਤ ਹੈ- ਉਹ ਹੈ ਗੱਟ ਫਲੋਰਾ"
"ਆਂਦਰਾਂ ਦੇ ਅੰਦਰਲਾ ਫਲੋਰਾ ਜਾਂ ਆਂਦਰਾਂ ਦਾ ਮਾਈਕ੍ਰੋਬਾਇਓਟੀਆ। ਇਸ ਵਿੱਚ ਇਹ ਸਾਰੇ ਲੱਖਾਂ ਬੈਕਟੀਰੀਆ ਅਤੇ ਮਾਈਕ੍ਰੋ-ਔਰਗਨੈਜ਼ਮ ਸ਼ਾਮਲ ਹਨ ਜੋ ਪਾਚਨ ਪ੍ਰਣਾਲੀ ਵਿੱਚ ਰਹਿੰਦੇ ਹਨ ਅਤੇ ਸਰੀਰ ਦੀਆਂ ਕਈ ਪ੍ਰਕਿਰਿਆਵਾਂ ਲਈ ਜ਼ਰੂਰੀ ਹਨ।"
ਜੇ ਮਾਈਕ੍ਰੋ-ਔਰਗਨੈਜ਼ਮਾਂ ਨੂੰ ਠੀਕ ਤਰੀਕੇ ਨਾਲ ਰੱਖਿਆ ਜਾਵੇ ਤਾਂ ਉਹ ਲੱਖਾਂ ਅਜਿਹੇ ਰਸਾਇਣ ਪੈਦਾ ਕਰਦੇ ਹਨ ਜੋ ਕਿ ਸਰੀਰ ਨੂੰ ਸਹੀ ਅਕਾਰ ਵਿੱਚ ਰੱਖਦੇ ਹਨ।
ਇਹ ਰਸਾਇਣ ਸਰੀਰ ਦੀ ਲਾਗ ਨਾਲ ਲੜਾਈ ਵਿੱਚ ਮਦਦ ਕਰਦੇ ਹਨ। ਫਿਰ ਇਹ ਦਿਮਾਗ ਵਿੱਚ ਪਹੁੰਚ ਕੇ ਸਾਨੂੰ ਹੋਰ ਜ਼ਿਆਦਾ ਸੰਤੁਸ਼ਟ ਮਹਿਸੂਸ ਕਰਵਾਉਂਦੇ ਹਨ।
ਸਪੈਕਟਰ ਦੇ ਅਧਿਐਨ ਮੁਤਾਬਕ ਸਮਰੂਪ ਜੌੜਿਆਂ ਵਿੱਚ ਵੀ ਪਾਚਨ ਪੱਖੋਂ 25-30% ਸਮਾਨਤਾ ਹੀ ਹੁੰਦੀ ਹੈ। ਉਨ੍ਹਾਂ ਦੇ ਸਰੀਰ ਵੱਲੋਂ ਖਾਣੇ ਪ੍ਰਤੀ ਜੋ ਵੱਖ-ਵੱਖ ਕਿਸਮ ਦੀ ਪ੍ਰਤੀਕਿਰਿਆ ਆਈ ਹੋ ਉਸ ਦੇ ਪਿੱਛੇ ਹੋਰ ਕਾਰਨ ਹੋ ਸਕਦੇ ਹਨ।
ਪੇਟ ਦੇ ਮਾਈਕ੍ਰੋਬਾਇਓਟੀਆ ਨੂੰ ਸਿਹਤਮੰਦ ਕਿਵੇਂ ਰੱਖੀਏ?
ਸਪੈਕਟਰ ਇਸ ਲਈ ਚਾਰ ਚਰਣ ਸੁਝਾਉਂਦੇ ਹਨ ਜਿਸ ਨਾਲ ਅਸੀਂ ਆਪਣੇ ਪੇਟ-ਵਾਸੀਆਂ ਦੀ ਵਿਭਿੰਨਤਾ ਕਾਇਮ ਰੱਖ ਸਕਦੇ ਹਾਂ- ਉਹ ਇਸ ਲਈ "ਗੱਟ ਗਾਰਡਨ" ਸ਼ਬਦ ਦੀ ਵਰਤੋਂ ਕਰਦੇ ਹਨ।
"ਪਹਿਲਾਂ ਹਫ਼ਤੇ ਵਿੱਚ 30 ਕਿਸਮ ਦੇ ਪੌਦੇ ਖਾਓ।"
ਭਾਵ ਕਿ ਪ੍ਰਤੀ ਦਿਨ ਚਾਰ ਤੋਂ ਪੰਜ ਵਾਰ ਦਾਲਾਂ, ਸਬਜ਼ੀਆਂ ਅਤੇ ਫ਼ਲ।
ਦੂਜੀ ਮਹੱਤਵਪੂਰਨ ਗੱਲ ਇਹ ਹੈ ਕਿ ਉਹ ਪੌਦੇ ਚੁਣੇ ਜਾਣ ਜਿਨ੍ਹਾਂ ਵਿੱਚ ਪੌਲੀਫ਼ਿਨੌਲਸ ਦੀ ਭਰਭੂਰ ਮਾਤਰਾ ਹੋਵੇ। ਇਸ ਤੱਤਾਂ ਕਾਰਨ ਅਜਿਹੀਆਂ ਖ਼ੁਰਾਕੀ ਪਦਾਰਥਾਂ ਦੇ ਰੰਗ ਬਹੁਤ ਭੜਕੀਲਾ ਅਤੇ ਸੁਆਦ ਕੁੜੱਤਣ ਵਾਲਾ ਹੁੰਦਾ ਹੈ।
ਵਿਕਲਪਾਂ ਵਿੱਚ ਜਾਮਣੀ ਪੱਤਾ-ਗੋਭੀ, ਗਾਜਰਾਂ, ਬੈਰੀਜ਼ (ਸਟਾਰਾਅ ਬੈਰੀ, ਰੈਪਸਪਬੈਰੀ, ਬਲੂਬੈਰੀ) ਨਿੰਬੂ ਪ੍ਰਜਾਤੀ ਦੇ ਫ਼ਲ ( ਨਿੰਬੂ, ਸੰਤਰਾ), ਚੈਸਟਨਟ, ਕੌਫ਼ੀ ਅਤੇ ਸੈਸਮੀਸਵੀਟ ਚੌਕਲੇਟ ਸ਼ਾਮਲ ਹਨ।
ਤੀਜੇ ਚਰਣ ਵਿੱਚ ਸਪੈਕਟਰ ਪ੍ਰੋਬਾਇਓਟਿਕ ਲੈਣ ਦੀ ਸਲਾਹ ਦਿੰਦੇ ਹਨ।
ਪ੍ਰੋਬਾਇਓਟਿਕਸ ਉਹ ਖਾਦ ਪਦਾਰਥ ਹੁੰਦੇ ਹਨ ਜਿਨ੍ਹਾਂ ਵਿੱਚ ਪਹਿਲਾਂ ਤੋਂ ਹੀ ਮਾਈਕ੍ਰੋ-ਔਰਗੈਜ਼ਮਸ ਮੌਜੂਦ ਹੁੰਦੇ ਹਨ। ਇਹ ਆਂਦਰਾਂ ਵਿੱਚ ਜਾਂਦੇ ਹੀ ਕਈ ਗੁਣਾਂ ਵਾਧਾ ਕਰਦੇ ਹਨ।
ਅੱਜਕਲ ਆਮ ਮਿਲਣ ਵਾਲੇ ਪ੍ਰੋਬਾਇਓਟਿਕਾਂ ਵਿੱਚ ਸ਼ਾਮਲ ਹਨ- ਸਾਦਾ ਯੋਗਰਟ, ਕੈਫ਼ੀਰ ਅਤੇ ਕੋਮਬੂਚਾ।
ਆਖੀਰ ਵਿੱਚ ਪ੍ਰੋਫ਼ੈਸਰ ਸਪੈਕਟਰ ਕਹਿੰਦੇ ਹਨ,"ਅਲਟਰਾ ਪ੍ਰੋਸੈਸਡ ਖੁਰਾਕੀ ਵਸਤਾਂ ਨੂੰ ਖੁਰਾਕ ਵਿੱਚ ਬਾਹਰ ਕੀਤਾ ਜਾਵੇ।"
ਅਲਟਰਾ ਪ੍ਰੋਸੈਸਡ ਵਰਗ ਵਿੱਚ ਉਹ ਖੁਰਾਕੀ ਵਸਤਾਂ ਆਉਂਦੀਆਂ ਹਨ ਜਿਨ੍ਹਾਂ ਨੂੰ ਤਿਆਰ ਕਰਨ ਸਮੇਂ ਇੰਡਸਟਰੀਅਲ ਤੱਤਾਂ ਦੀ ਵਰਤੋਂ ਕੀਤੀ ਗਈ ਹੁੰਦੀ ਹੈ। ਇਸ ਤੋਂ ਇਲਾਵਾ ਬਣਾਉਣ ਸਮੇਂ ਇਹ ਇੰਨੀ ਡੂੰਘੀ ਪ੍ਰਕਿਰਿਆ ਵਿੱਚੋਂ ਗੁਜ਼ਰਦੇ ਹਨ ਕਿ ਆਪਣਾ ਕੁਦਰਤੀ ਬਣਤਰ, ਰੰਗ, ਮਹਿਕ ਗੁਆ ਦਿੰਦੇ ਹਨ, ਇੱਥੋ ਤੱਕ ਕਿ ਬਣਾਉਟੀ ਤੌਰ ਤੇ ਇਹ ਸਭ ਇਸ ਵਿੱਚ ਪਾਇਆ ਜਾਂਦਾ ਹੈ।
ਜਿਵੇਂ- ਕੁਕੀਜ਼, ਸੌਸ, ਸਾਫ਼ਟ ਡਰਿੰਕ, ਸਨੈਕਸ, ਆਈਸਕ੍ਰੀਮ ਅਤੇ ਬਬਲਗਮ ਵਗੈਰਾ।
ਅਧਿਐਨ ਦੇ ਨਤੀਜੇ ਅਤੇ ਸਬਕ
ਰੌਸ ਮੰਨਦੇ ਹਨ ਕਿ ਸ਼ਾਕਾਹਾਰ ਦੇ ਇਸ ਅਰਸੇ ਦੌਰਾਨ ਉਨ੍ਹਾਂ ਨੇ ਬਹੁਤ ਕੁਝ ਸਿੱਖਿਆ ਹੈ।
ਮੈਂ ਇਹ ਸਮਝ ਸਕਿਆ ਕਿ ਮੈਂ ਕਿੰਨੀ ਵੱਡੀ ਮਾਤਰਾ ਵਿੱਚ ਪ੍ਰੋਸੈਸਡ ਫ਼ੂਡ ਖਾ ਰਿਹਾ ਸੀ। ਇਸ ਨਵੇਂ ਗਿਆਨ ਨੇ ਮੈਨੂੰ ਹੋਰ ਸੁਚੇਤ ਕਰ ਦਿੱਤਾ।
ਪ੍ਰੋਫ਼ੈਸਰ ਸਪੈਕਟਰ ਹਾਲਾਂਕਿ ਸਾਵਧਾਨ ਕਰਦੇ ਹਨ ਕਿ ਜ਼ਰੂਰੀ ਨਹੀਂ ਕਿ ਸਾਰੀ ਸ਼ਾਕਾਹਾਰੀ ਖ਼ੁਰਾਕ ਸਿਹਤਮੰਦ ਵੀ ਹੋਵੇ।
ਇਹ ਸਭ ਖਾਣੇ ਦੀ ਗੁਣਵੱਤਾ ਉੱਪਰ ਨਿਰਭਰ ਕਰਦਾ ਹੈ। ਇਸ ਦਾ ਸੰਬੰਧ ਸਿਰਫ਼ ਮੀਟ ਦੀ ਇੱਕ ਪਲੇਟ ਖਾਣ ਜਾਂ ਨਾ ਖਾਣ ਨਾਲ ਨਹੀਂ ਹੈ।
"ਬਹੁਤ ਸਾਰੇ ਸ਼ਾਕਾਹਾਰੀ ਬਹੁਤ ਜ਼ਿਆਦਾ ਮਾਤਰਾ ਵਿੱਚ ਅਲਟਰਾ ਪ੍ਰੋਸੈਸਡ ਫੂ਼ਡ ਖਾ ਰਹੇ ਹੋ ਸਕਦੇ ਹਨ।"
ਬਾਰਾਂ ਹਫ਼ਤਿਆਂ ਬਾਅਦ ਦੋਵਾਂ ਭਰਾਵਾਂ ਦੇ ਨਤੀਜਿਆਂ ਵਿੱਚ ਉੱਨੀ-ਇੱਕੀ ਦਾ ਹੀ ਫ਼ਰਕ ਸੀ।
ਹਾਲਾਂਕਿ ਉਨ੍ਹਾਂ ਦੀ ਸਿਹਤ ਦੇ ਕੁਝ ਪਹਿਲੂਆਂ ਵਿੱਚ ਸੁਧਾਰ ਦੇਖਿਆ ਗਿਆ ਜਿਵੇਂ ਕਿ ਕੈਲੇਸਟਰੋਲ ਦੇ ਪੱਧਰ, ਸਰੀਰ ਵਿੱਚ ਵਸਾ ਦੀ ਮਾਤਰਾ ਅਤੇ ਟਾਈਰਪ-2 ਡਾਇਬਿਟੀਜ਼ ਦਾ ਮੁਕਾਬਲਾ ਕਰਨ ਦੀ ਸਮਰੱਥਾ।
ਹਾਲਾਂਕਿ ਅਧਿਐਨ ਦੇ ਨਤੀਜਿਆਂ ਨੂੰ ਸਾਰੇ ਲੋਕਾਂ ਉੱਪਰ ਲਾਗੂ ਨਹੀਂ ਕੀਤਾ ਜਾ ਸਕਦਾ ਕਿਉਂਕਿ ਦੋਵੇਂ ਭਰਾ ਖਿਡਾਰੀ ਹਨ ਅਤੇ ਆਪਣੀ ਸਿਹਤ ਦਾ ਬਹੁਤ ਧਿਆਨ ਰੱਖਣ ਵਾਲੇ ਹਨ।
ਆਮ ਲੋਕਾਂ ਲਈ ਪ੍ਰੋਫ਼ੈਸਰ ਸਪੈਕਟਰ ਦੀ ਸਲਾਹ ਹੈ ਕਿ ਅਜਿਹੀ "ਖ਼ੁਰਾਕ ਲੈਣੀ ਚਾਹੀਦੀ ਹੈ ਜੋ ਪੇਟ ਦੇ ਮਾਈਕ੍ਰੋਬਾਇਓਟੀਆ ਨੂੰ ਪੋਸ਼ਣ ਦੇਵੇ। ਇਸ ਨਾਲ ਥਕਾਨ, ਭੁੱਖ ਅਤੇ ਭਾਰ ਵਿੱਚ ਮਦਦ ਮਿਲੇਗੀ।"
ਫਿਰ ਵੀ ਉਹ ਇਨ੍ਹਾਂ ਜੁੜਵੇਂ ਭਰਾਵਾਂ ਉੱਪਰ ਹੋਏ ਅਧਿਐਨ ਦੇ ਨਤੀਜੇ ਵਜੋਂ ਪ੍ਰੋਫ਼ੈਸਰ ਸਪੈਕਟਰ ਦਾ ਕਹਿਣਾ ਹੈ ਕਿ ਸਾਰਿਆਂ ਲਈ ਕੋਈ ਇੱਕ ਰਾਮਬਾਣ ਖ਼ੁਰਾਕ ਨਹੀਂ ਹੈ, ਭਾਵੇਂ ਉਹ ਲੋਕ ਜੌੜੇ ਹੀ ਕਿਉਂ ਨਾ ਹੋਣ।
ਇਹੀ ਚੀਜ਼ ਟਰਨਰ ਭਰਾਵਾਂ ਨੇ 12 ਹਫ਼ਤਿਆਂ ਦੇ ਇਸ ਅਧਿਐਨ ਦੌਰਾਨ ਮਹਿਸੂਸ ਕੀਤੀ।
ਹਿਊਗੋ ਆਪਣੇ ਅਨੁਭਵ ਬਾਰੇ ਦੱਸਦੇ ਹਨ,"ਮੈਂ ਆਪਣੀ ਖ਼ੁਰਾਕ ਵਿੱਚ ਬਦਲਾਅ ਲਿਆਉਣ ਵਿੱਚ ਸਫ਼ਲ ਰਿਹਾ। ਹੁਣ ਮੈਂ ਆਪਣੀ ਪਲੇਟ ਵਿੱਚ ਜ਼ਿਆਦਾ ਰੰਗ ਸ਼ਾਮਲ ਕੀਤੇ ਹਨ ਅਤੇ ਸਭ ਕੁਝ ਨਿਸ਼ਚਿਤ ਮਿਕਦਾਰ ਵਿੱਚ ਖਾਂਦਾ ਹਾਂ। ਸਭ ਤੋਂ ਅਹਿਮ ਹੈ- ਸਮਤੋਲ ਬਣਾ ਕੇ ਰੱਖਣਾ।"
ਰੌਸ ਦਾ ਕਹਿਣਾ ਹੈ, "ਜੇ ਤੁਹਾਨੂੰ ਕੋਈ ਕਹੇ ਕਿ ਕੋਈ ਖ਼ਾਸ ਕਿਸਮ ਦੀ ਖ਼ੁਰਾਕ ਤੁਹਾਨੂੰ ਇੱਕ ਖ਼ਾਸ ਕਿਸਮ ਦੇ ਨਤੀਜੇ ਦੇਵੇਗੀ, ਤਾਂ ਇਸ ਉੱਪਰ ਸਵਾਲ ਚੁੱਕੋ। ਆਪਣੀ ਖ਼ੁਰਾਕ ਨਾਲ ਤਜ਼ਰਬਾ ਕਰਨਾ ਜ਼ਰੂਰੀ ਹੈ, ਆਨੰਦ ਲਓ ਅਤੇ ਦੇਖੋ ਕਿ ਤੁਹਾਡੇ ਲਈ ਕੀ ਕੰਮ ਕਰਦਾ ਹੈ।"
ਇਹ ਵੀ ਪੜ੍ਹੋ:
ਇਹ ਵੀ ਦੇਖੋ: