ਅਮਰੀਕਾ: ਯਾਤਰੀ ਰੇਲ ਗੱਡੀ 'ਚ ਕੁੜੀ ਨਾਲ 40 ਮਿੰਟ ਦੌਰਾਨ ਛੇੜਖਾਨੀ ਤੇ ਬਲਾਤਕਾਰ ਦੀ ਘਟਨਾ, ਪਰ ਕੋਈ ਮਦਦ ਲਈ ਨਾ ਬਹੁੜਿਆ

    • ਲੇਖਕ, ਬਰਨਡ ਡੇਬੂਸਮਾਨ ਜੂਨੀਅਰ
    • ਰੋਲ, ਬੀਬੀਸੀ ਫੀਚਰ

ਅਮਰੀਕਾ ਦੇ ਫਿਲਡੈਲਫਿਆ ਸੂਬੇ ਦੇ ਸਰਕਾਰੀ ਵਕੀਲਾਂ ਦਾ ਕਹਿਣਾ ਹੈ ਕਿ ਪਿਛਲੇ ਹਫ਼ਤੇ ਯਾਤਰੀ ਰੇਲ ਗੱਡੀ ਵਿਚ ਔਰਤ ਨਾਲ ਬਲਾਤਕਾਰ ਹੋਣ ਸਮੇਂ ਉਸ ਦੀ ਮਦਦ ਕਰਨ ਵਿੱਚ ਨਾਕਾਮ ਰਹਿਣ ਵਾਲੇ ਅਤੇ ਮੂਕ ਦਰਸ਼ਕ ਬਣੇ ਰਹਿਣ ਵਾਲੇ ਸਹਿ ਯਾਤਰੀਆਂ ਵਿਰੁੱਧ ਅਪਰਾਧਿਕ ਦੋਸ਼ ਲੱਗਣ ਦੀ ਕੋਈ ਸੰਭਾਵਨਾ ਨਹੀਂ ਹੈ।

ਪਿਛਲੇ ਬੁੱਧਵਾਰ ਨੂੰ ਫਿਲਡੈਲਫਿਆ ਦੇ ਸਾਊਥ ਈਸਟਰਨ ਪੈਨਸਿਲਵੇਨੀਆ ਵਿਚ ਇੱਕ ਚੱਲਦੀ ਯਾਤਰੀ ਰੇਲ ਗੱਡੀ ਵਿੱਚ ਔਰਤ ਨਾਲ ਛੇੜਛਾੜ ਅਤੇ ਬਲਾਤਕਾਰ ਹੋਣ ਦੀ ਘਟਨਾ ਵਾਪਰੀ ਸੀ ।

ਪੁਲਿਸ ਮੁਤਾਬਕ ਇਸ ਮਾਮਲੇ ਵਿਚ 40 ਮਿੰਟ ਦੌਰਾਨ ਰੇਲ ਗੱਡੀ ਵਿਚ ਇਹ ਕਾਰਾ ਹੁੰਦਾ ਰਿਹਾ ਪਰ ਕਿਸੇ ਨੇ ਪੀੜਤਾ ਦੀ ਮਦਦ ਨਹੀਂ ਕੀਤੀ ਅਤੇ ਨਾ ਹੀ 911 ਉੱਤੇ ਕਾਲ ਨਹੀਂ ਕੀਤੀ।

ਲੋਕਾਂ ਨੇ ਕੁਝ ਨਹੀਂ ਕੀਤਾ

ਟਰਾਂਸਪੋਰਟ ਅਧਿਕਾਰੀਆਂ ਨੇ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਤੋਂ ਪਤਾ ਲੱਗਦਾ ਹੈ ਕਿ ਰੇਲ ਗੱਡੀ ਵਿੱਚ ਇਸ ਘਟਨਾ ਦੌਰਾਨ ਉੱਥੇ ਮੌਜੂਦ ਲੋਕਾਂ ਨੇ ਪੀੜਤਾ ਦੀ ਮਦਦ ਲਈ "ਕੁਝ ਵੀ ਨਹੀਂ ਕੀਤਾ।"

ਪੁਲਿਸ ਨੇ ਪਹਿਲਾਂ ਸੁਝਾਅ ਦਿੱਤਾ ਸੀ ਕਿ ਜਿਨ੍ਹਾਂ ਯਾਤਰੀਆਂ ਨੇ ਇਸ ਘਟਨਾ ਨੂੰ ਕੈਮਰਿਆਂ ਵਿੱਚ ਕੈਦ ਕੀਤਾ ਹੈ, ਉਨ੍ਹਾਂ ਦੇ ਵਿਰੁੱਧ ਮੁਕੱਦਮਾ ਚਲਾਇਆ ਜਾ ਸਕਦਾ ਹੈ।

ਇਸ ਘਟਨਾ ਲਈ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਹੁਣ ਉਸ ਉੱਤੇ ਬਲਾਤਕਾਰ ਦੇ ਇਲਜ਼ਾਮ ਲਗਾਏ ਹਨ।

ਬਲਾਤਕਾਰ ਦੀ ਇਹ ਕਥਿਤ ਘਟਨਾ ਪਿਛਲੇ ਬੁੱਧਵਾਰ ਨੂੰ ਸਾਊਥ ਈਸਟਰਨ ਪੈਨਸਿਲਵੇਨੀਆ ਟ੍ਰਾਂਸਪੋਰਟੇਸ਼ਨ ਅਥਾਰਟੀ (ਸੇਪਟਾ) ਨਾਲ ਸਬੰਧਿਤ ਇੱਕ ਰੇਲਗੱਡੀ ਵਿੱਚ ਹੋਈ ਸੀ।

ਸੇਪਟਾ ਦੁਆਰਾ ਇੱਕ ਬਿਆਨ ਵਿੱਚ ਕਿਹਾ ਗਿਆ, "ਰੇਲ ਗੱਡੀ ਵਿੱਚ ਹੋਰ ਲੋਕ ਵੀ ਮੌਜੂਦ ਸਨ, ਜਿਨ੍ਹਾਂ ਨੇ ਇਸ ਘਿਨਾਉਣੀ ਹਰਕਤ ਨੂੰ ਵੇਖਿਆ ਅਤੇ ਜੇ ਕੋਈ ਵੀ ਯਾਤਰੀ 911 'ਤੇ ਫੋਨ ਕਰ ਦਿੰਦਾ ਤਾਂ ਇਸ ਨੂੰ ਜਲਦੀ ਹੀ ਰੋਕਿਆ ਜਾ ਸਕਦਾ ਸੀ।"

ਟਰੇਨ ਵਿੱਚ ਸਵਾਰ ਇੱਕ ਸੇਪਟਾ ਕਰਮਚਾਰੀ ਨੇ ਪੁਲਿਸ ਨੂੰ ਫੋਨ ਕੀਤਾ, ਜਿਨ੍ਹਾਂ ਨੇ ਪੀੜਤਾ ਨੂੰ ਲੱਭਿਆ ਅਤੇ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ।

ਸ਼ੱਕੀ ਵਿਅਕਤੀ, ਜਿਸ ਦੀ ਪਛਾਣ 35 ਸਾਲਾ ਫਿਸ਼ਟਨ ਐਨਗੋਏ ਵਜੋਂ ਹੋਈ ਹੈ, ਹੁਣ ਬਲਾਤਕਾਰ ਅਤੇ ਕਈ ਹੋਰ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ।

ਲੋਕ ਫੋਨਾਂ ਉੱਤੇ ਵੀਡੀਓ ਬਣਾਉਂਦੇ ਰਹੇ

ਪੀੜਤ ਔਰਤ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਉਹ ਮਾਮਲੇ ਦੀ ਜਾਂਚ ਲਈ ਪੁਲਿਸ ਨੂੰ ਸਹਿਯੋਗ ਵੀ ਦੇ ਰਹੇ ਹਨ।

ਸੋਮਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਕਿਸੇ ਵੀ ਗਵਾਹ ਨੇ 911 'ਤੇ ਫੋਨ ਕੀਤਾ।

ਜਦੋਂ ਔਰਤ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀ ਅਤੇ ਫਿਰ 40 ਮਿੰਟਾਂ ਤੋਂ ਵੱਧ ਸਮੇਂ ਤੱਕ ਉਨ੍ਹਾਂ ਨਾਲ ਬਲਾਤਕਾਰ ਕੀਤਾ ਗਿਆ।

ਇਹ ਵੀ ਪੜ੍ਹੋ-

ਇਹ ਸਪੱਸ਼ਟ ਨਹੀਂ ਹੈ ਕਿ ਘਟਨਾ ਵਾਪਰਨ ਵੇਲੇ ਰੇਲ ਗੱਡੀ ਦੇ ਉਸ ਡੱਬੇ ਵਿੱਚ ਕਿੰਨੇ ਹੋਰ ਯਾਤਰੀ ਸਵਾਰ ਸਨ।

ਜਾਂਚਕਰਤਾ ਵੀ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਜਦੋਂ ਇਹ ਘਟਨਾ ਅੰਜਾਮ ਦਿੱਤੀ ਜਾ ਰਹੀ ਸੀ ਤਾਂ ਕੀ ਕੁਝ ਮੌਜੂਦ ਲੋਕਾਂ ਨੇ ਇਸ ਨੂੰ ਆਪਣੇ ਕੈਮਰਿਆਂ ਵਿੱਚ ਰਿਕਾਰਡ ਕੀਤਾ ਸੀ।

ਸੇਪਟਾ ਦੇ ਪੁਲਿਸ ਮੁਖੀ ਥਾਮਸ ਜੇ ਨੇਸਟਲ ਨੇ ਸੋਮਵਾਰ ਨੂੰ ਕਿਹਾ, "ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਲੋਕ ਆਪਣੇ-ਆਪਣੇ ਫੋਨ ਉਸ ਔਰਤ ਵੱਲ ਕਰਕੇ ਖੜ੍ਹੇ ਸਨ, ਜਿਨ੍ਹਾਂ 'ਤੇ ਹਮਲਾ ਹੋ ਰਿਹਾ ਸੀ।"

ਉਨ੍ਹਾਂ ਅੱਗੇ ਕਿਹਾ, "ਅਸੀਂ ਚਾਹੁੰਦੇ ਹਾਂ ਕਿ ਹਰ ਕਿਸੇ ਵਿੱਚ ਗੁੱਸਾ ਹੋਵੇ, ਨਾਰਾਜ਼ਗੀ ਹੋਵੇ ਅਤੇ ਸਿਸਟਮ ਨੂੰ ਸੁਰੱਖਿਅਤ ਬਣਾਉਣ ਲਈ ਨਿਸ਼ਚਾ ਹੋਵੇ।"

ਨਿਊਯਾਰਕ ਟਾਇਮਜ਼ ਨੇ ਅਪਰ ਡਾਰਬੀ ਪੁਲਿਸ ਵਿਭਾਗ ਦੇ ਸੁਪਰੀਟੇਂਡੈਂਟ, ਟਿਮੋਥੀ ਬਰਨਹਾਰਡਟ ਦੇ ਹਵਾਲੇ ਨਾਲ ਕਿਹਾ ਕਿ ਮਦਦ ਕਰਨ ਵਿੱਚ ਅਸਫ਼ਲ ਰਹਿਣ ਵਾਲੇ (ਮੂਕ) ਦਰਸ਼ਕਾਂ ਨੇ ਜੇ ਘਟਨਾ ਨੂੰ ਰਿਕਾਰਡ ਕੀਤਾ ਹੈ ਤਾਂ ਉਨ੍ਹਾਂ ਨੂੰ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਮੂਕ ਦਰਸ਼ਕਾਂ ਨੂੰ ਕਾਰਵਾਈ ਹੋ ਸਕਦੀ ਹੈ?

ਉਨ੍ਹਾਂ ਕਿਹਾ ਕਿ ਇੱਕ ਵਾਰ ਜਾਂਚ ਪੂਰੀ ਹੋ ਜਾਣ ਤੋਂ ਬਾਅਦ, ਸੰਭਾਵੀ ਅਪਰਾਧਿਕ ਦੋਸ਼ਾਂ ਬਾਰੇ ਅੰਤਿਮ ਫੈਸਲਾ ਡੇਲਾਵੇਅਰ ਕੰਟਰੀ ਡਿਸਟ੍ਰਿਕਟ ਅਟਾਰਨੀ ਦੇ ਦਫ਼ਤਰ ਕੋਲ ਸੁਰੱਖਿਅਤ ਰੱਖਿਆ ਜਾਵੇਗਾ।

ਹਾਲਾਂਕਿ, ਬਰਨਹਾਰਡਟ ਨੇ ਇਹ ਨਹੀਂ ਦੱਸਿਆ ਕਿ ਗਵਾਹਾਂ ਨੂੰ ਕਿਸ ਤਰ੍ਹਾਂ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਉਨ੍ਹਾਂ ਕਿਹਾ, "ਉਨ੍ਹਾਂ ਲੋਕਾਂ ਵਿਰੁੱਧ ਦੋਸ਼ ਲਾਉਣਾ ਬਹੁਤ ਮੁਸ਼ਕਿਲ" ਹੋਵੇਗਾ, ਜਿਨ੍ਹਾਂ ਨੇ ਇਹ ਹਮਲਾ ਵੇਖਿਆ ਪਰ ਕੋਈ ਸਹਾਇਤਾ ਨਹੀਂ ਕੀਤੀ।"

ਬੀਬੀਸੀ ਦੇ ਸਵਾਲਾਂ ਦੇ ਜਵਾਬ ਵਿੱਚ, ਜ਼ਿਲ੍ਹਾ ਅਟਾਰਨੀ ਦਫ਼ਤਰ ਦੇ ਇੱਕ ਬੁਲਾਰੇ ਨੇ ਕਿਹਾ ਕਿ ਜਦੋਂ ਜਾਂਚ ਜਾਰੀ ਹੈ, "ਮੌਜੂਦਾ ਸਮੇਂ ਵਿੱਚ ਇਸ ਗੱਲ ਦੀ ਕੋਈ ਉਮੀਦ ਨਹੀਂ ਹੈ ਕਿ ਕਿਸੇ ਵੀ ਯਾਤਰੀ ਦੇ ਵਿਰੁੱਧ ਦੋਸ਼ ਲਗਾਏ ਜਾਣਗੇ।"

ਕੇਸ ਵੈਸਟਰਨ ਰਿਜ਼ਰਵ ਯੂਨੀਵਰਸਿਟੀ ਦੇ ਸਾਬਕਾ ਸੰਘੀ ਵਕੀਲ ਅਤੇ ਕਾਨੂੰਨ ਦੇ ਪ੍ਰੋਫੈਸਰ, ਕੇਵਿਨ ਮੈਕਮੁਨੀਗਲ ਨੇ ਬੀਬੀਸੀ ਨੂੰ ਦੱਸਿਆ ਕਿ ਅਮਰੀਕਾ ਦੇ ਬਹੁਤੇ ਸੂਬਿਆਂ ਵਿੱਚ ਨੇੜੇ ਮੌਜੂਦ ਲੋਕਾਂ (ਦਰਸ਼ਕਾਂ) 'ਤੇ ਦਖਲ ਦੇਣ ਜਾਂ ਸਹਾਇਤਾ ਕਰਨ ਦੀ ਕੋਈ ਕਾਨੂੰਨੀ ਜ਼ਿੰਮੇਵਾਰੀ ਨਹੀਂ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਜਦੋਂ ਤੱਕ ਉਨ੍ਹਾਂ ਕੋਲ ਅਜਿਹਾ ਕਰਨ ਦਾ "ਖ਼ਾਸ ਕਰਤੱਵ" ਨਹੀਂ ਹੁੰਦਾ, ਜਿਵੇਂ ਕਿ ਮਾਪਿਆਂ, ਅਧਿਆਪਕਾਂ, ਦੇਖਭਾਲ ਕਰਨ ਵਾਲਿਆਂ ਜਾਂ ਪੁਲਿਸ ਅਧਿਕਾਰੀਆਂ ਦਾ ਹੁੰਦਾ ਹੈ।

ਮੈਕਮੁਨੀਗਲ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਫਿਲਡੈਲਫਿਆ ਵਿੱਚ ਵਾਪਰੀ ਇਸ ਘਟਨਾ ਵਰਗੀਆਂ ਘਟਨਾਵਾਂ ਬਹੁਤ ਹੀ ਘੱਟ ਹੁੰਦੀਆਂ ਹਨ।

ਉਨ੍ਹਾਂ ਕਿਹਾ, "ਲੋਕਾਂ ਦੇ ਧਿਆਨ ਵਿੱਚ ਆਉਣ ਵਾਲੀਆਂ ਬਹੁਤ ਸਾਰੀਆਂ ਸਥਿਤੀਆਂ ਵਿੱਚ, ਵਿਅਕਤੀ ਨੇ ਕੁਝ ਤਾਂ ਕੀਤਾ, ਜਾਂ ਘੱਟੋ-ਘੱਟ 911 'ਤੇ ਫੋਨ ਕੀਤਾ।"

ਮਿਆਮੀ ਯੂਨੀਵਰਸਿਟੀ ਵਿੱਚ ਕਾਨੂੰਨ ਦੇ ਪ੍ਰੋਫੈਸਰ ਤਾਮਾਰਾ ਰਾਈਸ ਨੇ ਕਿਹਾ ਕਿ ਇਹ ਸੰਭਵ ਹੈ ਪਰ ਅਸੰਭਵ ਹੈ ਕਿ ਵਕੀਲ ਉਨ੍ਹਾਂ ਦਰਸ਼ਕਾਂ 'ਤੇ ਦੋਸ਼ ਲਗਾ ਸਕਦੇ ਹਨ ਜੋ ਅਪਰਾਧ ਨੂੰ ਫਿਲਮਾਉਂਦੇ (ਫੋਟੋ ਖਿੱਚਦੇ ਜਾਂ ਵੀਡੀਓ ਬਣਾਉਂਦੇ ਹਨ) ਹਨ।

ਇਸ ਫ਼ਿਲਮਾਉਣ ਦਾ ਪ੍ਰਭਾਵ ਅਪਰਾਧ 'ਤੇ ਪਇਆ ਹੋਵੇ ਜਾਂ ਇਸ ਨੇ ਅਪਰਾਧੀ ਨੂੰ ਉਤਸ਼ਾਹਿਤ ਕੀਤਾ ਹੋਵੇ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)