ਪੁਲਿਸ ਵਾਲੇ ਨੇ ਰਿਸ਼ਵਤ ਦੇ ਪੈਸੇ ਨਾਲ ਥੱਪਿਆ ਘਰ ਵਿੱਚ ਸੋਨਾ, ਟੁਆਇਲਟ ਵੀ ਸੋਨੇ ਦੀ ਬਣਾਈ

ਰੂਸ ਵਿੱਚ ਪੁਲਿਸ ਦੀ ਰਿਸ਼ਵਤਖੋਰੀ ਦੀ ਜਾਂਚ ਕਰ ਰਹੀ ਕੇਂਦਰੀ ਜਾਂਚ ਏਜੰਸੀ ਇਨਵੈਸਟੀਗੇਟਿਵ ਕਮੇਟੀ (ਐੱਸਕੇ) ਮੁਤਾਬਕ ਛਾਪੇਮਾਰੀ ਦੌਰਾਨ ਉਨ੍ਹਾਂ ਨੂੰ ਸੋਨੇ ਦੀ ਜੜਤ ਵਾਲੀ ਇੱਕ ਹਵੇਲੀ ਮਿਲੀ ਹੈ।

ਜਾਂਚ ਟੀਮ ਦੀ ਵੈਬਸਾਈਟ ਉੱਪਰ ਇੱਕ ਵੀਡੀਓ ਹੈ ਜਿਸ ਵਿੱਚ ਹੋਰ ਜਾਇਦਾਦਾਂ ਸਮੇਤ ਇਸ ਮਹਿਲਨੁਮਾ ਹਵੇਲੀ ਦੀ ਸੋਨੇ ਨਾਲ ਕੀਤੀ ਅੰਦਰੂਨੀ ਸਾਜਾਵਟ ਦੀਆਂ ਤਸਵੀਰਾਂ ਵੀ ਹਨ।

ਤਸਵੀਰਾਂ ਵਿਚ ਵਾਸ਼ਰੂਮ ਵਿਚ ਲੱਗੀ ਟੁਆਇਲ ਨੂੰ ਵੀ ਸੋਨ ਲੱਗਿਆ ਦਿਖ ਰਿਹਾ ਹੈ।

ਕੌਲ, ਅਲੈਕਸੀ ਸਫ਼ਾਨੋਵ, ਜੋ ਕਿ ਦੱਖਣੀ ਸਟਾਵਰਪੂਲ ਖੇਤਰ ਦੇ ਟਰੈਫ਼ਿਕ ਪੁਲਿਸ ਦੇ ਮੁਖੀ ਹਨ, ਨੂੰ ਛੇ ਹੋਰਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ।

ਇਲਜ਼ਾਮ ਹਨ ਕਿ ਟਰੈਫ਼ਿਕ ਪੁਲਿਸ ਨੇ ਵੱਢੀ ਲੈ ਕੇ ਕਾਰੋਬਾਰਾਂ ਨੂੰ ਪਰਮਿਟ ਜਾਰੀ ਕੀਤੇ।

ਇਨ੍ਹਾਂ ਪਰਮਿਟਾਂ ਦੀ ਮਦਦ ਨਾਲ ਡਰਾਈਵਰ ਇਮਾਰਤ ਉਸਾਰੀ ਵਿੱਚ ਵਰਤੇ ਜਾਣ ਵਾਲੇ ਸਮਾਨ ਅਤੇ ਅਨਾਜ ਦੀਆਂ ਗੱਡੀਆਂ ਗੈਰ ਕਾਨੂੰਨੀ ਰੂਪ ਵਿੱਚ ਪੁਲਿਸ ਨਾਕਿਆਂ ਤੋਂ ਬਿਨਾਂ ਜਾਂਚ ਦੇ ਲੰਘਾਉਣ ਲਈ ਵਰਤੋਂ ਕਰਦੇ ਸਨ।

ਇਹ ਵੀ ਪੜ੍ਹੋ:

ਮੁਲਜ਼ਮ ਨੇ ਅਜੇ ਇਲਜ਼ਾਮਾਂ ਬਾਰੇ ਟਿੱਪਣੀ ਨਹੀਂ ਕੀਤੀ ਹੈ।

ਰੂਸ ਦੇ ਨੌਰਥ ਕੁਆਕਸਸ ਖੇਤਰ ਦੀ ਸਾਰੀ ਪੁਲਿਸ ਫੋਰਸ ਇਸ ਭ੍ਰਿਸਟਾਚਾਰ ਵਿਰੋਧੀ ਮੁਹਿੰਮ ਵਿੱਚ ਸ਼ਾਮਲ ਸੀ।

ਜਾਂਚ ਟੀਮ ਨੇ ਕਿਹਾ ਹੈ ਕਿ ਉਨ੍ਹਾਂ ਨੇ ਟਰੈਫ਼ਿਕ ਪੁਲਿਸ ਦੇ ਅਧਿਕਾਰੀਆਂ ਸਮੇਤ 80 ਛਾਪੇ ਮਾਰੇ ਹਨ।

ਇਨ੍ਹਾਂ ਛਾਪਿਆਂ ਦੌਰਾਨ ਉਨ੍ਹਾਂ ਨੂੰ ਵੱਡੀ ਗਿਣਤੀ ਵਿੱਚ ਨਕਦੀ ਅਤੇ ਮਹਿੰਗੀਆਂ ਕਾਰਾਂ ਬਰਾਮਦ ਹੋਈਆਂ ਹਨ।

ਇਨਵੈਸਟੀਗੇਟਿਵ ਕਮੇਟੀ (ਐੱਸਕੇ) ਅਮਰੀਕਾ ਦੀ ਐੱਫਬੀਆਈ ਦੀ ਤਰਜ਼ 'ਤੇ ਬਣਾਈ ਗਈ ਹੈ।

ਕਮੇਟੀ ਮੁਤਾਬਕ ਸਫ਼ਾਨੋਵ ਦਾ ਗੈਂਗ ਕਈ ਸਾਲਾਂ ਤੋਂ ਰਿਸ਼ਵਤ ਇਕੱਠੀ ਕਰ ਰਿਹਾ ਸੀ ਅਤੇ ਉਨ੍ਹਾਂ ਨੇ 19 ਮਿਲੀਅਨ ਰੂਬਲ ਇਕੱਠੇ ਕਰ ਲਏ ਸਨ। ਜੋ ਕਿ ਲਗਭਗ 255000 ਅਮਰੀਕੀ ਡਾਲਰ ਬਣਦੇ ਹਨ।

ਇਲਜ਼ਾਮ ਸਾਬਤ ਹੋਣ ਦੀ ਸੂਰਤ ਵਿੱਚ ਸਫ਼ੋਨੋਵ ਨੂੰ 15 ਸਾਲਾਂ ਦੀ ਕੈਦ ਹੋ ਸਕਦੀ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਉਨ੍ਹਾਂ ਤੋਂ ਪੂਰਬਲੇ ਮੁਖੀ ਐਲੈਗਜ਼ੈਡਰ ਅਰਜ਼ੁਨਖ਼ਿਨ ਵੀ ਸ਼ਾਮਲ ਸਨ।

ਯੂਨਾਈਟਡ ਰਸ਼ੀਆ ਪਾਰਟੀ ਦੇ ਇੱਕ ਸੰਸਦ ਮੈਂਬਰ ਨੇ ਦੱਸਿਆ ਕਿ ਇਸ ਛਾਪੇਮਾਰੀ ਦੌਰਾਨ ਖੇਤਰ ਦੇ 35 ਤੋਂ ਵਧੇਰੇ ਪੁਲਿਸ ਅਫ਼ਸਰ ਹਿਰਾਸਤ ਵਿੱਚ ਲਏ ਗਏ ਹਨ।

ਇਹ ਵੀ ਪੜ੍ਹੋ :

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)