ਪ੍ਰਿੰਸ ਹੈਰੀ ਅਤੇ ਮੇਘਨ ਨੇ ਆਪਣੀ ਦੂਜੀ ਸੰਤਾਨ, ਧੀ ਦੇ ਆਉਣ ਦਾ ਐਲਾਨ ਕੀਤਾ

ਡਿਊਕ ਅਤੇ ਡਚੇਸ ਆਫ ਸਸੈਕਸ ਨੇ ਆਪਣੀ ਦੂਜੀ ਸੰਤਾਨ, ਧੀ ਦੇ ਜਨਮ ਦੀ ਜਾਣਕਾਰੀ ਦਿੱਤੀ ਹੈ।

ਲਿਲੀਬੇਟ 'ਲੀਲੀ' ਡਾਇਨਾ ਮਾਊਂਟਬੇਟਨ-ਵਿੰਡਸਰ ਦਾ ਜਨਮ ਸ਼ੁੱਕਰਵਾਰ ਸਵੇਰੇ ਅਮਰੀਕਾ ਵਿੱਚ ਕੈਲੀਫੋਰਨੀਆ ਦੇ ਸੈਂਟ ਬਾਰਬਰਾ ਹਸਪਤਾਲ ਵਿੱਚ ਹੋਇਆ।

ਪ੍ਰਿੰਸ ਹੈਰੀ ਅਤੇ ਮੇਘਨ ਮਾਰਕਲ ਵੱਲੋਂ ਜਾਰੀ ਬਿਆਨ ਮੁਤਾਬਕ ਬੱਚਾ ਅਤੇ ਜੱਚਾ ਦੋਵੇਂ ਸਿਹਤਮੰਦ ਹਨ।

ਬਕਿੰਘਮ ਪੈਲਸ ਮੁਤਾਬਕ, "ਮਹਾਰਾਣੀ, ਪ੍ਰਿਸ ਆਫ ਵੇਲਸ ਅਤੇ ਡਚੈਸ ਆਫ ਕਾਰਨਵਾਲ ਅਤੇ ਡਿਊਕ ਅਤੇ ਡਚੈਸ ਆਫ ਕੈਂਬ੍ਰਿਜ ਨੂੰ ਇਸ ਬਾਰੇ ਦੱਸਿਆ ਗਿਆ ਅਤੇ ਉਹ ਇਸ ਖ਼ਬਰ ਨਾਲ ਬੇਹੱਦ ਖੁਸ਼ ਹਨ।"

ਇਹ ਵੀ ਪੜ੍ਹੋ-

ਪ੍ਰਿੰਸ ਹੈਰੀ ਅਤੇ ਮੇਘਨ ਨੇ ਕਿਹਾ ਹੈ ਕਿ ਉਨ੍ਹਾਂ ਨੇ ਆਪਣੀ ਬੇਟੀ ਲਿਲੀਬੇਟ ਦਾ ਨਾਮ ਸ਼ਾਹੀ ਪਰਿਵਾਰ ਦੀ ਮਹਾਰਾਣੀ ਅਤੇ ਪੜਦਾਦੀ ਦੇ ਨਿਕਨੇਮ ਯਾਨਿ ਛੋਟੇ ਨਾਮ ਉੱਤੇ ਰੱਖਿਆ ਗਿਆ ਹੈ। ਵਿਚਕਾਰਲਾ ਨਾਮ ਦਾਦੀ ਡਾਇਨਾ ਦੇ ਸਨਮਾਨ ਵਿੱਚ ਰੱਖਿਆ ਗਿਆ ਹੈ।

ਲਿਲੀਬੇਟ ਦਾ ਜਨਮ ਸਥਾਨ ਸਮੇਂ 11.40 'ਤੇ ਹੋਇਆ ਅਤੇ ਉਸ ਦਾ ਭਾਰ 7 ਐੱਚਲੀਐੱਸ ਅਤੇ ਹੁਣ ਉਹ ਘਰ ਚਲੀ ਗਈ ਗਈ ਹੈ।

ਉਹ ਰਾਣੀ ਦੀ 11ਵੀਂ ਪੜਪੌਤੀ ਹੈ ਅਤੇ ਸਿੰਹਾਸਨ ਦੀ ਕਤਾਰ ਵਿੱਚ ਅਠਵੇਂ ਨੰਬਰ 'ਤੇ ਹੈ। ਇਸ ਦਾ ਮਤਲਬ ਇਹ ਹੈ ਕਿ ਪ੍ਰਿੰਸ ਐਂਡਰਿਊ, ਜੋ 1960 ਵਿੱਚ ਦੂਜੇ ਨੰਬਰ 'ਤੇ ਪੈਦਾ ਹੋਏ ਸਨ, ਉਹ ਨੌਵੇਂ ਨੰਬਰ 'ਤੇ ਖਿਸਕ ਗਏ ਹਨ।

ਜੋੜੇ ਦੀ ਆਰਕਵੈਲ ਵੈਬਾਸਈਟ ਦੇ ਧੰਨਵਾਦ ਸੰਦੇਸ਼ ਵਿੱਚ ਉਨ੍ਹਾਂ ਨੇ ਲਿਖਿਆ, "4 ਜੂਨ ਨੂੰ ਸਾਨੂੰ ਸਾਡੀ ਧੀ 'ਲਿਲੀ' ਦੇ ਆਉਣ ਦਾ ਆਸ਼ਿਰਵਾਦ ਮਿਲਿਆ।"

"ਅਸੀਂ ਜਿਨ੍ਹਾਂ ਸੋਚਿਆ ਸੀ ਉਹ ਉਸ ਤੋਂ ਕਿਤੇ ਵਧ ਕੇ ਹੈ ਅਤੇ ਅਸੀਂ ਪੂਰੇ ਵਿਸ਼ਵ ਭਰ ਵਿਚੋਂ ਆਈਆਂ ਦੁਆਵਾਂ ਅਤੇ ਪਿਆਰ ਲਈ ਧੰਨਵਾਦੀ ਹਾਂ।"

"ਸਾਡੇ ਪਰਿਵਾਰ ਦੇ ਇਸ ਖ਼ਾਸ ਮੌਕੇ ਲਈ ਤੁਹਾਡੇ ਪਿਆਰ ਅਤੇ ਸਾਥ ਲਈ ਅਸੀਂ ਧੰਨਵਾਦੀ ਹਾਂ।"

ਪ੍ਰਿੰਸ ਆਫ ਵੇਲਸ ਅਤੇ ਪ੍ਰਿੰਸ ਹੈਰੀ ਦੇ ਪਿਤਾ ਅਤੇ ਡਚੈਸ ਆਫ ਕਾਰਨਵੈਲ ਨੇ ਟਵਿੱਟਰ 'ਤੇ ਲਿਖਿਆ, "ਹੈਰੀ, ਮੇਘ ਅਤੇ ਆਰਚੀ ਨੂੰ ਬੇਬੀ ਲਿਲੀਬੇਟ ਡਾਇਨਾ ਦੇ ਆਉਣ ਦੀ ਵਧਾਈ।"

ਡਊਕ ਆਫ ਡਚੈਸ ਅਤੇ ਕੈਂਬ੍ਰਿਜ ਨੇ ਕਿਹਾ, "ਅਸੀਂ ਸਾਰੇ ਬੇਬੀ ਲਿਲੀ ਦੇ ਆਉਣ ਨਾਲ ਬੇਹੱਦ ਖੁਸ਼ ਹਾਂ।"

ਯੂਕੇ ਦੇ ਪ੍ਰਧਾਨ ਮੰਤਰੀ ਬੌਰਿਸ ਜੌਨਸਨ ਨੇ ਵੀ ਜੋੜੇ ਨੂੰ ਵਧਾਈ ਦਿੱਤੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)