ਮੌਸਮੀ ਤਬਦੀਲੀ: ਅਮਰੀਕਾ 2030 ਤੱਕ ਅੱਧੀ ਕਰੇਗਾ ਗਰੀਨ ਹਾਊਸ ਗੈਸਾਂ ਦੀ ਪੈਦਾਵਾਰ - ਬਾਇਡਨ

ਮੌਸਮੀ ਤਬਲੀਦੀ ਦੇ ਮੁੱਦੇ ਉੱਤੇ ਕੰਮ ਕਰਨ ਦੀ ਆਪਣੀ ਵਚਨਬੱਧਤਾ ਨੂੰ ਅਮਲੀ ਰੂਪ ਦਿੰਦਿਆਂ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ 2030 ਤੱਕ ਮੁਲਕ ਦੀਆਂ ਗਰੀਨ ਹਾਊਸ ਗੈਸਾਂ ਦੀ ਪੈਦਾਵਾਰ ਅੱਧੀ ਕਰਨ ਦਾ ਐਲਾਨ ਕੀਤਾ ਹੈ।

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਮੌਸਮੀ ਤਬਦੀਲੀ ਬਾਰੇ ਦੁਨੀਆਂ ਦੇ 40 ਆਗੂਆਂ ਦੇ ਸੰਮੇਲਨ ਦੌਰਾਨ ਅਮਰੀਕਾ ਦੀ ਤਰਫ਼ੋ ਇਹ ਐਲਾਨ ਕੀਤਾ।

ਅਮਰੀਕਾ ਦੇ ਵਾਇਟ ਹਾਊਸ ਵੱਲੋਂ ਮੌਸਮੀ ਤਬਦੀਲੀ ਦੇ ਵਰਤਾਰੇ ਉੱਤੇ ਇੱਕ ਵਰਚੂਅਲ ਸੰਮੇਲਨ ਕਰਵਾਇਆ ਜਾ ਰਿਹਾ ਹੈ। ਜਿਸ ਦੌਰਾਨ ਬਾਇਡਨ ਨੇ ਇਹ ਅਹਿਮ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ-

ਬੈਠਕ ਦਾ ਮੁੱਖ ਉਦੇਸ਼ ਰਾਸ਼ਟਰਪਤੀ ਟਰੰਪ ਵੱਲੋਂ ਦੇਸ਼ ਨੂੰ ਪੈਰਿਸ ਸਮਝੌਤੇ ਤੋਂ ਬਾਹਰ ਕੱਢਣ ਤੋਂ ਬਾਅਦ ਇਸ ਖੇਤਰ ਵਿੱਚ ਅਮਰੀਕਾ ਨੂੰ ਗਲੋਬਲ ਲੀਡਰਸ਼ਿਪ ਵਿੱਚ ਲੈ ਕੇ ਆਉਣਾ ਹੈ।

ਰਾਸ਼ਟਰਪਤੀ ਬਾਈਡਨ ਨੇ ਆਪਣੇ ਪ੍ਰਸ਼ਾਸਨ ਲਈ ਵਾਤਾਵਰਨ ਨੂੰ ਇੱਕ ਮਹੱਤਵਪੂਰਨ ਬਣਾਇਆ ਹੈ, ਆਪਣੇ ਦਫ਼ਤਰ ਦੇ ਪਹਿਲੇ ਦਿਨ ਉਹ ਪੈਰਿਸ ਸਮਝੌਤੇ ਨਾਲ ਮੁੜ ਜੁੜਨ ਜਾ ਰਹੇ ਹਨ।

ਮੀਟਿੰਗ ਤੋਂ ਪਹਿਲਾਂ ਅਧਿਕਾਰੀਆਂ ਨੇ ਬੇਹੱਦ ਅਭਿਲਾਖੀ ਹੋਣ ਦੀ ਅਪੀਲ ਕੀਤੀ, ਖ਼ਾਸ ਤੌਰ 'ਤੇ ਉਨ੍ਹਾਂ ਦੇਸ਼ਾਂ ਨਾਲੋਂ ਜਿਨ੍ਹਾਂ ਨੂੰ ਵਾਤਾਵਰਨ ਦੇ ਨਾਮ 'ਤੇ 'ਆਲਸੀ' ਦੱਸਿਆ ਜਾਂਦਾ ਹੈ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)