ਬੰਗਲਾਦੇਸ਼ 'ਚ ਮੋਦੀ ਖ਼ਿਲਾਫ਼ ਮੁਜ਼ਾਹਰੇ ਕਰਨ ਵਾਲੇ ਕਿਸ ਗੱਲੋਂ ਖ਼ਫਾ ਹਨ

    • ਲੇਖਕ, ਅਨਬਰਸਨ ਏਸ਼ੀਰਾਜਨ
    • ਰੋਲ, ਬੀਬੀਸੀ ਪੱਤਰਕਾਰ

ਬੰਗਲਾਦੇਸ਼ ਨੇ ਆਸ ਜਤਾਈ ਸੀ ਕਿ ਉਸ ਦੀ 50ਵੀਂ ਵਰ੍ਹੇਗੰਢ ਮੌਕੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਯਾਦਗਾਰ ਰਹੇਗੀ।

ਪਰ ਮੋਦੀ ਖ਼ਿਲਾਫ਼ ਹਿੰਸਕ ਪ੍ਰਦਰਸ਼ਨਾਂ ਕਾਰਨ ਇਹ ਫੇਰੀ ਘਾਤਕ ਹੋ ਨਿਬੜੀ ਅਤੇ ਇਸ ਵਿੱਚ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ ਹੈ।

ਮੋਦੀ ਦੇਸ਼ ਅਤੇ ਵਿਦੇਸ਼, ਦੋਵਾਂ ਵਿੱਚ ਧਰੁਵੀਕਰਨ ਕਰਨ ਵਾਲੇ ਵਿਅਕਤੀ ਹਨ।

ਇਹ ਵੀ ਪੜ੍ਹੋ-

ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਉਨ੍ਹਾਂ ਦੀ ਸਰਕਾਰ 'ਤੇ ਅਕਸਰ ਮੁਸਲਮਾਨ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਅਤੇ ਉਨ੍ਹਾਂ ਖ਼ਿਲਾਫ਼ ਹੁੰਦੀ ਹਿੰਸਾ ਨੂੰ ਰੋਕਣ ਲਈ ਲੋੜੀਂਦੇ ਯਤਨ ਨਾ ਕਰਨ ਦੇ ਇਲਜ਼ਾਮ ਲੱਗਦੇ ਹਨ।

ਹਾਲਾਂਕਿ, ਭਾਜਪਾ ਇਨ੍ਹਾਂ ਇਲਜ਼ਾਮਾਂ ਨੂੰ ਖਾਰਜ ਕਰਦੀ ਹੈ।

ਉਨ੍ਹਾਂ ਦੇ ਵਿਵਾਦਾਂ ਭਰੇ ਅਕਸ ਨੇ ਰਾਜਧਾਨੀ ਢਾਕਾ ਵਿੱਚ ਪ੍ਰਦਰਸ਼ਨ ਤੇਜ਼ ਕਰ ਦਿੱਤੇ ਅਤੇ ਇਸ ਤੋਂ ਬਾਅਦ ਹੋਈ ਹਿੰਸਾ ਦੋਵਾਂ ਦੇਸ਼ਾਂ ਲਈ ਸ਼ਰਮਨਾਕ ਸੀ।

ਬੰਗਲਾਦੇਸ਼ ਵਿੱਚ ਕੀ ਹੋਇਆ?

ਬੰਗਲਾਦੇਸ਼ ਦੀ ਸੁਤੰਤਰਤਾ ਦਿਵਸ ਮੌਕੇ 26 ਮਾਰਚ ਨੂੰ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਰੋਜ਼ਾ ਦੌਰੇ 'ਤੇ ਢਾਕਾ ਗਏ ਸੀ।

ਇਸੇ ਦਿਨ ਹੀ ਇਸ ਦੇਸ਼ ਦੇ ਸੰਸਥਾਪਕ ਅਤੇ ਮੌਜੂਦਾ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਦੇ ਪਿਤਾ ਸ਼ੇਖ਼ ਮੁਜੀਬੁਰ ਰਹਿਮਾਨ ਦੀ ਜਨਮ ਸ਼ਤਾਬਦੀ ਵੀ ਹੁੰਦੀ ਹੈ।

ਮਾਲਦੀਪ, ਸ਼੍ਰੀਲੰਕਾ, ਭੂਟਾਨ ਅਤੇ ਨੇਪਾਲ ਦੇ ਆਗੂ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸਨ। ਸ਼ਹਿਰ ਦੇ ਇੱਕ ਮੁਸਲਮਾਨ ਸਮੂਹ ਨੇ ਸ਼ੁੱਕਰਵਾਰ ਦੀ ਨਮਾਜ਼ ਤੋਂ ਬਾਅਦ ਪ੍ਰਦਰਸ਼ਨ ਵਿੱਢਿਆ ਸੀ।

ਉਸ ਤੋਂ ਬਾਅਦ ਝੜਪਾਂ ਹੋਈਆਂ ਅਤੇ ਪੁਲਿਸ ਨੇ ਹੰਝੂ ਗੈਸ ਦੇ ਗੋਲੇ ਸੁੱਟੇ ਅਤੇ ਲਾਠੀਚਾਰਜ ਕੀਤਾ।

ਇਸ ਤੋਂ ਬਾਅਦ ਪ੍ਰਦਰਸ਼ਨ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਫੈਲ ਗਿਆ।

ਕੱਟੜਵਾਦੀ ਮੁਸਲਮਾਨ ਗਰੁੱਪ ਹਿਫ਼ਾਜ਼ਤ-ਏ-ਇਸਲਾਮ ਨੇ ਨਰਿੰਦਰ ਮੋਦੀ ਦੀ ਫੇਰੀ ਖ਼ਿਲਾਫ਼ ਰੈਲੀਆਂ ਦਾ ਪ੍ਰਬੰਧ ਕਰਨ ਵਾਲਿਆਂ ਖ਼ਿਲਾਫ਼ 28 ਮਾਰਚ ਨੂੰ ਦੇਸ਼ ਭਰ ਵਿੱਚ ਬੰਦ ਦਾ ਸੱਦਾ ਦਿੱਤਾ ਸੀ।

ਪ੍ਰਦਰਸ਼ਨ ਕਿਉਂ ਹੋ ਰਹੇ ਸਨ?

ਪ੍ਰਦਰਸ਼ਨ ਇਸਲਾਮਵਾਦੀਆਂ, ਮਦਰੱਸਾ ਦੇ ਵਿਦਿਆਰਥੀਆਂ ਅਤੇ ਖੱਬੇਪੱਖੀਆਂ ਨੇ ਨਰਿੰਦਰ ਮੋਦੀ ਦੀ ਬੰਗਲਾਦੇਸ਼ ਫੇਰੀ ਦੇ ਖ਼ਿਲਾਫ਼ ਕੀਤੇ ਸਨ।

ਉਹ ਮੋਦੀ 'ਤੇ ਮੁਸਲਮਾਨ ਵਿਰੋਧੀ ਨੀਤੀਆਂ ਨੂੰ ਵਧਾਵਾ ਦੇਣ ਦੇ ਇਲਜ਼ਾਮ ਲਗਾਉਂਦੇ ਹਨ।

ਜਿਨ੍ਹਾਂ ਨੇ ਰੈਲੀਆਂ ਦਾ ਪ੍ਰਬੰਧ ਕੀਤਾ ਅਤੇ ਇੱਥੋਂ ਤੱਕ ਕਿ ਸੱਤਾਧਿਰ ਆਵਾਮੀ ਲੀਗ ਦੇ ਸਮਰਥਕਾਂ ਨੇ ਸੁਰੱਖਿਆ ਬਲਾਂ 'ਤੇ ਪ੍ਰਦਰਸ਼ਨਕਾਰੀਆਂ 'ਤੇ ਬੇਰਹਿਮੀ ਨਾਲ ਹਮਲਾ ਕਰਨ ਦੇ ਇਲਜ਼ਾਮ ਲਗਾਏ ਹਨ।

ਕਾਰਕੁਨਾਂ ਦੇ ਸਮੂਹ ਨੇ ਪ੍ਰਦਰਸ਼ਨਕਾਰੀਆਂ 'ਤੇ ਹੋਏ ਹਮਲਿਆਂ ਦੇ ਨਿਆਂ ਲਈ ਖੁੱਲ੍ਹਾ ਬਿਆਨ ਜਾਰੀ ਕੀਤਾ ਹੈ।

ਚੰਗੇ ਦੁਵੱਲੇ ਸਬੰਧਾਂ ਦੇ ਬਾਵਜੂਦ, ਬੰਗਲੇਦਸ਼ੀਆਂ ਦੇ ਇੱਕ ਸਮੂਹ ਵਿਚਾਲੇ ਭਾਰਤ ਲਈ ਹਮੇਸ਼ਾ ਇੱਕ ਵਿਰੋਧੀ ਭਾਵਨਾ ਰਹੀ ਹੈ।

ਔਰਤਾਂ ਦੇ ਹੱਕਾਂ ਲਈ ਕਾਰਕੁਨ ਸ਼ੀਰੀਨ ਹਕ ਨੇ ਬੀਬੀਸੀ ਨੂੰ ਦੱਸਿਆ, "ਬੰਗਲਾਦੇਸ਼ ਵਿੱਚ ਭਾਰਤ ਵਿਰੋਧੀ ਭਾਵਨਾਵਾਂ, ਮੋਦੀ ਵਿਰੋਧੀ ਭਾਵਨਾਵਾਂ ਵਿੱਚ ਬਦਲ ਗਈਆਂ ਹਨ।"

"ਪ੍ਰਦਰਸ਼ਨਕਾਰੀ ਭਾਰਤ ਜਾਂ ਭਾਰਤ ਦੇ ਲੋਕਾਂ ਖ਼ਿਲਾਫ਼ ਨਹੀਂ ਹਨ। ਉਹ ਸਿਰਫ਼ ਮੋਦੀ ਨੂੰ ਸੱਦਾ ਦਿੱਤੇ ਜਾਣ ਨੂੰ ਲੈ ਕੇ ਨਾਰਾਜ਼ ਹਨ, ਜੋ ਵਿਵਾਦਾਂ ਵਿੱਚ ਘਿਰੇ ਹੋਏ ਹਨ ਅਤੇ ਮੁਸਲਿਮ ਵਿਰੋਧੀ ਵਜੋਂ ਜਾਣੇ ਜਾਂਦੇ ਹਨ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਕੀ ਹਿੰਸਾ ਦੁਵੱਲੇ ਸਬੰਧਾਂ 'ਤੇ ਅਸਰ ਪਾਵੇਗੀ?

ਇਤਿਹਾਸ ਗਵਾਹ ਹੈ ਕਿ ਭਾਰਤ ਅਤੇ ਬੰਗਲਾਦੇਸ਼ ਦੇ ਚੰਗੇ ਸਬੰਧ ਰਹੇ ਹਨ। ਬੰਗਲਾਦੇਸ਼ ਪਹਿਲਾਂ ਪੂਰਬੀ ਪਾਕਿਸਤਾਨ ਦਾ ਹਿੱਸਾ ਹੁੰਦਾ ਸੀ। ਜਦੋਂ 1947 ਵਿੱਚ ਭਾਰਤ-ਪਾਕਿਸਤਾਨ ਦੀ ਵੰਡ ਹੋਈ ਤਾਂ ਬੰਗਲਦੇਸ਼ ਪਾਕਿਸਤਾਨ ਦੀ ਹਿੱਸਾ ਸੀ।

ਪਰ 1971 ਵਿੱਚ ਬੰਗਲਾਦੇਸ਼ ਨੇ ਪਾਕਿਸਤਾਨ ਨਾਲ ਆਪਣੀ ਆਜ਼ਾਦੀ ਲਈ ਲੜਾਈ ਲੜੀ ਅਤੇ ਭਾਰਤੀ ਫੌਜ ਦੀ ਮਦਦ ਨਾਲ ਉਹ ਇੱਕ ਵੱਖਰਾ ਮੁਲਕ ਬਣ ਗਿਆ।

ਪਰ ਭਾਜਪਾ ਦੀ ਤਾਕਤ ਦਾ ਵਧਣਾ ਮੁੱਦਿਆਂ ਨੂੰ ਹੋਰ ਗੁੰਝਲਦਾਰ ਕਰਦਾ ਗਿਆ।

ਹਾਲ ਹੀ ਵਿੱਚ ਸਰਹੱਦੀ ਇਲਾਕਿਆਂ ਆਸਾਮ ਅਤੇ ਪੱਛਮੀ ਬੰਗਾਲ ਦੀ ਚੋਣਾਵੀਂ ਰੈਲੀਆਂ ਵਿੱਚ ਮੋਦੀ ਅਤੇ ਹੋਰ ਸੀਨੀਅਰ ਭਾਜਪਾ ਨੇਤਾਵਾਂ ਨੇ ਕਥਿਤ ਤੌਰ 'ਤੇ ਬੰਗਲਾਦੇਸ਼ ਦੇ ਗ਼ੈਰ-ਕਾਨੂੰਨੀ ਪਰਵਾਸ ਦਾ ਮੁੱਦਾ ਚੁੱਕਿਆ ਸੀ।

ਬੰਗਲਦੇਸ਼ੀ ਅਧਿਕਾਰੀਆਂ ਨੇ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ।

ਸਾਲ 2019 ਦੀ ਚੋਣ ਰੈਲੀ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਗ਼ੈਰ-ਕਾਨੂੰਨੀ ਪਰਵਾਸ ਨੂੰ "ਦੀਮਕ" ਦੱਸਿਆ ਸੀ ਅਤੇ ਕਿਹਾ ਕੀ ਭਾਜਪਾ ਸਰਕਾਰ "ਘੁਸਪੈਠੀਆਂ ਨੂੰ ਚੁਣ-ਚੁਣ ਕੇ ਬੰਗਾਲ ਦੀ ਖਾੜੀ ਵਿੱਚ ਸੁੱਟੇਗੀ।"

ਅਮਿਤ ਸ਼ਾਹ ਦੀਆਂ ਟਿੱਪਣੀਆਂ ਦੀ ਤਿੱਖੀ ਆਲੋਚਨਾ ਹੋਈ ਅਤੇ ਬੰਗਲਾਦੇਸ਼ ਵਿੱਚ ਨਾਰਾਜ਼ਗੀ ਵੀ ਜ਼ਾਹਰ ਕੀਤੀ ਗਈ।

ਬੰਗਲਾਦੇਸ਼ ਦੇ ਅਣ-ਅਧਿਕਾਰਤ ਮੁਸਲਮਾਨ ਦੇ ਵਾਰ-ਵਾਰ ਸੰਦਰਭਾਂ ਅਤੇ ਖ਼ਾਸ ਕਰ ਕੇਚੋਣਾਂ ਦੌਰਾਨ ਧਰੁਵੀਕਰਨ ਨੇ ਢਾਕਾ ਵਿੱਚ ਨਾਰਾਜ਼ਗੀ ਪੈਦਾ ਕਰ ਦਿੱਤੀ।

ਬੰਗਲਾਦੇਸ਼ ਦੀ ਸ਼ੇਖ਼ ਹਸੀਨਾ ਸਰਕਾਰ ਨੂੰ ਭਾਰਤੀ ਸਮਰਥਕ ਮੰਨਿਆ ਜਾਂਦਾ ਹੈ ਅਤੇ ਉਹ ਇਸ ਵੇਲੇ ਲੋਕਤੰਤਰ ਦੇ ਦਬਾਅ ਹੇਠ ਹੈ।

ਮੋਦੀ ਸਰਕਾਰ ਵੱਲੋਂ ਪਾਸ ਨਾਗਰਿਕਤਾ ਸੋਧ ਬਿੱਲ ਨੂੰ ਮੁਸਲਿਮ ਵਿਰੋਧੀ ਵਜੋਂ ਦੇਖਿਆ ਜਾ ਰਿਹਾ ਅਤੇ ਭਾਰਤ ਵਿੱਚੋਂ ਉੱਠੀਆਂ ਕਈ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ।

ਇਹ ਵਿਵਾਦਿਤ ਕਾਨੂੰਨ ਢਾਕਾ ਲਈ ਵੀ ਹੈਰਾਨ ਕਰਨ ਵਾਲਾ ਸੀ।

ਆਪਣੇ ਪੱਖ ਵਿੱਚ ਬੋਲਦਿਆਂ ਸ਼ੇਖ਼ ਹਸੀਨਾ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਧਾਰਮਿਕ ਸ਼ੋਸ਼ਣ ਕਾਰਨ ਘੱਟ ਗਿਣਤੀ ਬੰਗਲਾਦੇਸ਼ ਤੋਂ ਹਿਜਰਤ ਕਰ ਰਹੇ ਹਨ।

160 ਕਰੋੜ ਦੀ ਅਬਾਦੀ ਵਾਲੇ ਬੰਗਲਾਦੇਸ਼ ਵਿੱਚ 8 ਫੀਸਦ ਹਿੰਦੂ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)