ਮਿਆਂਮਾਰ : ਫ਼ੌਜੀ ਗੋਲੀਬਾਰੀ 'ਚ 100 ਮੌਤਾਂ, ਅਮਰੀਕਾ ਨੇ ਕਿਹਾ, 'ਹਾਲਾਤ ਬਹੁਤ ਹੀ ਡਰਾਉਣੇ'

ਮਿਆਂਮਾਰ ਵਿੱਚ ਸ਼ਨੀਵਾਰ ਨੂੰ 'ਆਰਮਡ ਫੌਰਸਜ਼ ਡੇ' ਮੌਕਿਆਂ 'ਤੇ ਸੁਰੱਖਿਆ ਬਲਾਂ ਅਤੇ ਪ੍ਰਦਰਸ਼ਕਾਰੀਆਂ ਵਿਚਾਲੇ ਜ਼ਬਰਦਸਤ ਝੜਪਾਂ ਹੋਈਆਂ ਹਨ।

ਅਸਿਸਟੈਂਸ ਐਸੋਸੀਏਸ਼ਨ ਫਾਰ ਪੌਲਟੀਕਲ ਪ੍ਰਿਜ਼ਨਰਸ (ਏਏਪੀਪੀ) ਨੇ ਸਥਾਨਕ ਸਮੇਂ ਮੁਤਾਬਕ ਸ਼ਨੀਵਾਰ ਸ਼ਾਮ ਤੱਕ ਦੇ ਅੰਕੜੇ ਇਕੱਠੇ ਕਰਕੇ ਦੱਸਿਆ ਹੈ ਕਿ ਸੁਰੱਖਿਆ ਬਲਾਂ ਦੀਆਂ ਗੋਲੀਆਂ ਨਾਲ ਘੱਟੋ-ਘੱਟ 100 ਲੋਕਾਂ ਦੀ ਮੌਤ ਹੋ ਗਈ ਹੈ।

ਅਮਰੀਕਾ, ਬ੍ਰਿਟੇਨ ਅਤੇ ਯੂਰਪੀ ਯੂਨੀਅਨ ਦੇ ਅਧਿਕਾਰੀਆਂ ਨੇ ਮਿਆਂਮਾਰ ਵਿੱਚ ਸ਼ਨੀਵਾਰ ਨੂੰ ਹੋਈ ਹਿੰਸਾ ਦੀ ਨਿੰਦਾ ਕੀਤੀ ਹੈ।

ਇਹ ਵੀ ਪੜ੍ਹੋ-

ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕੇਨ ਨੇ ਟਵੀਟ ਕੀਤਾ ਹੈ, "ਬਰਮਾ ਦੇ ਸੁਰੱਖਿਆ ਬਲਾਂ ਰਾਹੀਂ ਕੀਤੇ ਗਏ ਖ਼ੂਨ-ਖਰਾਬੇ ਨਾਲ ਅਸੀਂ ਹੈਰਾਨ ਹਾਂ ਅਜਿਹਾ ਲਗਦਾ ਹੈ ਕਿ ਮਿਲਟਰੀ ਕੁਝ ਲੋਕਾਂ ਦੀ ਸੇਵਾ ਕਰਨ ਲਈ ਆਮ ਲੋਕਾਂ ਦੀ ਜ਼ਿੰਦਗੀ ਕੁਰਬਾਨ ਕਰ ਦੇਵੇਗੀ।"

"ਮੈਂ ਪੀੜਤਾਂ ਦੇ ਰਿਸ਼ਤੇਦਾਰਾਂ ਪ੍ਰਤੀ ਆਪਣੀ ਡੂੰਘੀ ਹਮਦਰਦੀ ਪ੍ਰਗਟ ਕਰਦਾ ਹਾਂ। ਬਰਮਾ ਦੀ ਬਹਾਦੁਰ ਜਨਤਾ ਨੇ ਸੈਨਾ ਦੇ ਆਤੰਕ ਦੇ ਯੁੱਗ ਨੂੰ ਨਕਾਰ ਦਿੱਤਾ ਹੈ।"

ਸੁਰੱਖਿਆ ਕਰਮੀਆਂ ਦੀਆਂ ਗੋਲੀਆਂ ਨਾਲ ਘੱਟੋ-ਘੱਟ 89 ਪ੍ਰਦਰਸ਼ਨਕਾਰੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਸ਼ਾਮ ਤੱਕ ਐਸੋਸੀਏਸ਼ਨ ਆਫ ਪੌਲਿਟਿਕਲ ਪ੍ਰਿਜ਼ਨਰਜ਼ ਨੇ ਅੰਕੜਾ ਪੇਸ਼ ਕਰਦੇ ਹੋਏ ਕਿਹਾ ਇਸ ਗਿਣਤੀ ਬਾਰੇ ਜਾਣਕਾਰੀ ਦਿੱਤੀ ਹੈ।

ਅਮਰੀਕੀ ਦੂਤਾਵਾਸ ਦਾ ਕਹਿਣਾ ਹੈ ਕਿ ਸੁਰੱਖਿਆ ਬਲ 'ਨਿਹੱਥੇ ਆਮ ਨਾਗਰਿਕਾਂ ਨੂੰ ਮਾਰ ਰਹੇ ਹਨ।

ਫੌਜ ਮੁਖੀ ਮਿਨ ਆਂਗ ਲਾਈਂਗ ਨੇ ਸ਼ਨੀਵਾਰ ਨੂੰ ਨੈਸ਼ਨਲ ਟੈਲੀਵਿਜ਼ਨ 'ਤੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਹ 'ਲੋਕਤੰਤਰ ਦੀ ਰੱਖਿਆ' ਕਰਨਗੇ ਅਤੇ ਵਾਅਦਾ ਕੀਤਾ ਹੈ ਕਿ ਦੇਸ ਵਿੱਚ ਚੋਣਾਂ ਕਰਵਾਈਆਂ ਜਾਣਗੀਆਂ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਪਰ ਚੋਣਾਂ ਕਦੋਂ ਕਰਵਾਈਆਂ ਜਾਣਗੀਆਂ ਇਸ ਬਾਰੇ ਫੌਜ ਮੁਖੀ ਮਿਨ ਆਂਗ ਲਾਈਂਗ ਨੇ ਕੁਝ ਨਹੀਂ ਕਿਹਾ।

ਮਿਆਂਮਾਰ ਨੂੰ ਬਰਮਾ ਵੀ ਕਿਹਾ ਜਾਂਦਾ ਹੈ। ਇਹ ਦੇਸ ਸਾਲ 1948 ਵਿੱਚ ਬ੍ਰਿਟੇਨ ਤੋਂ ਆਜ਼ਾਦ ਹੋਇਆ ਸੀ ਅਤੇ ਉਸ ਤੋਂ ਬਾਅਦ ਜ਼ਿਆਦਾਤਰ ਸਾਲ ਫੌਜੀ ਸ਼ਾਸਨ ਅਧੀਨ ਰਿਹਾ।

ਮਿਆਂਮਾਰ ਵਿੱਚ ਇਸ ਸਾਲ ਫਰਵਰੀ ਵਿੱਚ ਫ਼ੌਜ ਨੇ ਤਖ਼ਤਾ ਪਲਟ ਕੀਤਾ ਸੀ ਅਤੇ ਸੱਤਾ ਉੱਤੇ ਕਾਬਜ਼ ਹੋ ਗਈ ਸੀ। ਉਦੋਂ ਤੋਂ ਫੌਜ ਵਿਰੋਧੀ ਪ੍ਰਦਰਸ਼ਨਾਂ ਵਿੱਚ ਤਕਰੀਬਨ 400 ਲੋਕ ਮਾਰੇ ਜਾ ਚੁੱਕੇ ਹਨ।

ਸ਼ਨੀਵਾਰ ਨੂੰ ਮਿਆਂਮਾਰ ਵਿੱਚ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਹੋਏ ਹਨ ਜਦੋਂਕਿ ਫੌਜ ਨੇ ਪਹਿਲਾਂ ਹੀ ਪ੍ਰਦਰਸ਼ਨਕਾਰੀਆਂ ਖਿਲਾਫ਼ ਸਖ਼56548675ਤ ਕਾਰਵਾਈ ਦੀ ਚੇਤਾਵਨੀ ਦਿੱਤੀ ਸੀ।

ਮਿਆਂਮਾਰ ਦੇ ਵੱਡੇ ਸ਼ਹਿਰਾਂ, ਖ਼ਾਸਕਰ ਰੰਗੂਨ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਸੁਰੱਖਿਆ ਬਲਾਂ ਨੇ ਕਾਫ਼ੀ ਤਿਆਰੀ ਕੀਤੀ ਸੀ।

ਸੜਕਾਂ 'ਤੇ ਕੀ ਹੋ ਰਿਹਾ ਹੈ

ਖ਼ਬਰ ਸੰਸਥਾਵਾਂ ਇਰਾਵੱਡੀ ਅਤੇ ਮਿਆਂਮਾਰ ਨਾਓ ਦੇਸ ਭਰ ਵਿੱਚ ਖ਼ੂਨ-ਖ਼ਰਾਬੇ ਦੀਆਂ ਘਟਨਾਵਾਂ ਦੀਆਂ ਖਬਰਾਂ ਦੇ ਰਹੇ ਹਨ।

ਮਿਆਂਮਾਰ ਨਾਓ ਨੇ ਸਥਾਨਕ ਸਮੇਂ ਅਨੁਸਾਰ ਸ਼ਾਮ 4:30 ਵਜੇ ਦੇਸ ਭਰ ਦੇ 40 ਕਸਬਿਆਂ ਵਿੱਚ 91 ਮੌਤਾਂ ਦੀ ਜਾਣਕਾਰੀ ਦਿੱਤੀ ਹੈ।

ਇਰਾਵੱਡੀ ਦੀ ਤਾਜ਼ਾ ਰਿਪੋਰਟ ਵਿੱਚ 28 ਥਾਵਾਂ 'ਤੇ ਤਿੰਨ ਬੱਚਿਆਂ ਸਮੇਤ 59 ਮੌਤ ਦੱਸੀ ਗਈ ਹੈ।

ਤਖ਼ਤਾ ਪਲਟ ਵਿਰੋਧੀ ਕਾਰਕੁਨਾਂ ਨੇ ਸ਼ਨੀਵਾਰ ਨੂੰ ਵੱਡੇ ਪ੍ਰਦਰਸ਼ਨਾਂ ਦਾ ਸੱਦਾ ਦਿੱਤਾ ਸੀ, ਹਾਲਾਂਕਿ ਫੌਜ ਵੱਲੋਂ ਉਨ੍ਹਾਂ ਖ਼ਿਲਾਫ਼ ਜਾਨਲੇਵਾ ਹਿੰਸਕ ਕਾਰਵਾਈ ਦੀ ਧਮਕੀ ਦਿੱਤੀ ਗਈ ਸੀ।

ਸੁਰੱਖਿਆ ਕਰਮੀ ਰੈਲੀਆਂ ਨੂੰ ਰੋਕਣ ਦੀ ਕੋਸ਼ਿਸ਼ ਵਿੱਚ ਵੱਡੀ ਗਿਣਤੀ ਵਿੱਚ ਤਾਇਨਾਤ ਸਨ, ਖ਼ਾਸਕਰ ਰੰਗੂਨ ਵਿੱਚ ਜਿੱਥੇ ਅਮਰੀਕਾ ਦੇ ਸਭਿਆਚਾਰਕ ਕੇਂਦਰ ਉੱਤੇ ਗੋਲੀਆਂ ਚਲਾਈਆਂ ਗਈਆਂ। ਅਮਰੀਕੀ ਐਂਬੇਸੀ ਨੇ ਕਿਹਾ ਕਿ ਉਨ੍ਹਾਂ ਹਮਲਿਆਂ ਨਾਲ ਕੋਈ ਸੱਟ ਨਹੀਂ ਲੱਗੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)