You’re viewing a text-only version of this website that uses less data. View the main version of the website including all images and videos.
ਬਾਲਾਕੋਟ ਸਟਰਾਈਕ : ਭਾਰਤੀ ਮੀਡੀਆ ਚ 300 ਜਣਿਆਂ ਦੇ ਮਾਰੇ ਜਾਣ ਦੀ ਖ਼ਬਰ ਦਾ ਪਾਕ ਕੂਟਨੀਤਿਕ ਨੇ ਦਿੱਤਾ ਜਵਾਬ
ਪਾਕਿਸਤਾਨ ਨੇ ਸਾਬਕਾ ਕੂਟਨੀਤਿਕ ਜ਼ਫ਼ਰ ਹਿਲਾਲੀ ਨੇ ਇੱਕ ਟੈਲੀਵੀਜ਼ਨ ਬਹਿਸ ਦੌਰਾਨ ਮੰਨਿਆ ਹੈ ਕਿ ਭਾਰਤੀ ਹਵਾਈ ਫ਼ੌਜ ਵੱਲੋਂ 2019 ਵਿੱਚ ਕੀਤੇ ਗਏ ਬਾਲਾਕੋਟ ਹਮਲੇ ਵਿੱਚ ਤਿੰਨ ਸੌ ਜਾਨਾਂ ਗਈਆਂ ਸਨ।
ਹਿਲਾਲੀ ਨੇ ਇਸ ਨੂੰ ਜੰਗੀ ਕਾਰਵਾਈ ਦੱਸਿਆ ਅਤੇ ਪਾਕਿਸਤਾਨੀ ਸਰਕਾਰ ਦੀ ਫ਼ੈਸਲਾਕੁੰਨ ਕਾਰਵਾਈ ਨਾ ਕਰਨ ਲਈ ਆਲੋਚਨਾ ਕੀਤੀ ਹੈ।
ਹਿਲਾਲੀ ਨੇ ਪਾਕਿਸਤਾਨ ਦੇ ਇਸ ਦਾਅਵੇ ਦੀ ਵੀ ਫੂਕ ਕੱਢੀ ਕਿ ਪਾਕਿਸਤਾਨੀ ਹਵਾਈ ਫ਼ੌਜ ਵੱਲੋਂ ਸੁੱਟੇ ਗਏ ਬੰਬਾਂ ਦਾ ਨਿਸ਼ਾਨਾ ਗੈਰ-ਫੌਜੀ ਟਿਕਾਣੇ ਸਨ। ਉਨ੍ਹਾਂ ਨੇ ਕਿਹਾ ਕਿ ਸਾਡੇ ਨਿਸ਼ਾਨੇ ਉਨ੍ਹਾਂ ਦੇ ਫ਼ੌਜੀ ਟਿਕਾਣੇ ਹੀ ਸਨ ਪਰ ਬੰਬ ਫੁੱਟਬਾਲ ਮੈਦਾਨਾਂ ਵਿੱਚ ਸੁੱਟੇ ਗਏ। ਇਸੇ ਕਾਰਨ ਭਾਰਤ ਕਹਿ ਰਿਹਾ ਹੈ ਕਿ ਅਸੀਂ ਫ਼ਿਰ ਕਰਾਂਗੇ।
ਉਪਰੋਕਤ ਟਵੀਟ ਤੋਂ ਬਾਅਦ ਸ਼ਨਿੱਚਰਵਾਰ ਸ਼ਾਮ ਤੱਕ ਹਿਲਾਲੀ ਨੇ ਇੱਕ ਹੋਰ ਟਵੀਟ ਕੀਤਾ ਅਤੇ ਭਾਰਤੀ ਮੀਡੀਆ ਵਿੱਚ ਆਪਣੇ ਬਿਆਨ ਦੀ ਚਰਚਾ ਉੱਪਰ ਟਿੱਪਣੀ ਕੀਤੀ।
ਉਨ੍ਹਾਂ ਨੇ ਲਿਖਿਆ, 'ਜਿਸ ਹੱਦ ਤੱਕ ਭਾਰਤੀ ਸਰਕਾਰ ਨੇ ਮੇਰੀ ਹਮ ਟੀਵੀ ਵਾਲੀ ਅਪੀਅਰੈਂਸ ਨੂੰ ਕੱਟਿਆ-ਵੱਢਿਆ ਅਤੇ ਐਡਿਟ ਕੀਤਾ ਹੈ। ਉਹ ਉਨ੍ਹਾਂ ਦੀ ਮੋਦੀ ਦੇ ਬਾਲਾਕੋਟ ਬਾਰੇ ਦਾਅਵਿਆਂ ਅਤੇ ਝੂਠਾਂ ਨੂੰ ਸਾਬਤ ਕਰਨ ਦੀ ਮਜ਼ਬੂਰੀ ਦਰਸਾਉਂਦਾ ਹੈ ਜੋ ਕਿ ਉਹ ਨਹੀਂ ਕਰ ਸਕੇ।'
ਇਹ ਵੀ ਪੜ੍ਹੋ:
ਸੱਤ ਸੂਬਿਆਂ ਵਿੱਚ ਬਰਡ ਫ਼ਲੂ, ਪੰਜਾਬ ਦਾ ਇਹ ਫ਼ੈਸਲਾ
ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਉੱਤਰ ਪ੍ਰਦੇਸ਼ ਬਰਡ ਫਲੂ ਤੋਂ ਪ੍ਰਭਾਵਿਤ ਸੱਤਵਾਂ ਸੂਬਾ ਬਣ ਗਿਆ ਹੈ। ਹੁਣ ਇਹ ਬੀਮਾਰੀ ਭਾਰਤ ਦੇ ਉੱਤਰ ਪ੍ਰਦੇਸ਼, ਗੁਜਰਾਤ, ਹਰਿਆਣਾ,ਕੇਰਲਾ,ਰਾਜਸਥਾਨ, ਮੱਧ ਪ੍ਰਦੇਸ਼ ਅਤੇ ਹਿਮਾਚਲ ਵਿੱਚ ਪੁਸ਼ਟ ਹੋ ਚੁੱਕੀ ਹੈ। ਇਸ ਦੇ ਨਾਲ ਹੀ ਸ਼ਨਿੱਚਰਵਾਰ ਨੂੰ ਹਰਿਆਣੇ ਦੇ ਪੰਚਕੂਲਾ ਵਿੱਚ ਪੰਛੀਆਂ ਨੂੰ ਮਾਰੇ ਜਾਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।
ਖ਼ਬਰ ਵੈਬਸਾਈਟ ਐੱਨਡੀਟੀਵੀ ਮੁਤਾਬਕ ਪੰਜਾਬ ਸਰਕਾਰ ਵੱਲੋਂ ਜਾਰੀ ਇੱਕ ਬਿਆਨ ਮੁਤਾਬਕ ਸੂਬੇ ਵਿੱਚ ਜ਼ਿੰਦਾ ਪੋਲਟਰੀ ਪੰਛੀਆਂ, ਅਨਪ੍ਰੋਸੈਸਡ ਪੋਲਟਰੀ ਮੀਟ ਉੱਪਰ ਦਰਾਮਦ 'ਤੇ 15 ਜਨਵਰੀ ਤੱਕ ਪਾਬੰਦੀ ਲਾ ਦਿੱਤੀ ਗਈ ਹੈ।
ਕਪਾਹ ਦੀ ਖ਼ਰੀਦ:ਨਿੱਜੀ ਖ਼ਰੀਦਾਰ ਦੇ ਰਹੇ ਐੱਮਐੱਸਪੀ ਨਾਲੋਂ ਜ਼ਿਆਦਾ ਮੁੱਲ
ਪੰਜਾਬ ਦੇ ਕਪਾਹ ਦੇ ਕਾਸ਼ਤਕਾਰ ਨਿੱਜੀ ਖ਼ਰੀਦਾਰਾਂ ਵੱਲੋਂ ਐੱਮਐਸਪੀ ਨਾਲੋਂ ਕਿਤੇ ਜ਼ਿਆਦਾ ਮੁੱਲ ਉੱਪਰ ਖ਼ਰੀਦ ਕੀਤੇ ਜਾਣ ਤੋਂ ਖ਼ੁਸ਼ ਹਨ।
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਕਾਟਨ ਕਾਰਪੋਰੇਸ਼ਨ ਆਫ਼ ਇੰਡੀਆ ਕਪਾਹ ਦੀ ਖ਼ਰੀਦ 5,665 ਰੁਪਏ ਉੱਪਰ ਕਰ ਰਹੀ ਹੈ। ਵਧੀਆ ਗੁਣਵੱਤਾ ਵਾਲੀ ਕਪਾਹ ਲਈ ਐੱਮਐੱਸਪੀ 57,25 ਰੁਪਏ ਹੈ। ਉੱਥੇ ਹੀ ਨਿੱਜੀ ਖ਼ਰੀਦਾਰ 5,900 ਫ਼ੀ ਕੁਇੰਟਲ ਉੱਪਰ ਖ਼ਰੀਦ ਕਰ ਰਹੇ ਹਨ।
ਹਾਲਾਂਕਿ ਸ਼ੁਰੂ ਵਿੱਚ ਕਾਰਪੋਰੇਸ਼ਨ ਵੱਲੋਂ ਹੀ ਰਿਕਾਰਡ ਖ਼ਰੀਦ ਕੀਤੀ ਗਈ ਪਰ ਇਸ ਸਮੇ ਨਿੱਜੀ ਖ਼ਰੀਦਾਰਾਂ ਦਾ ਦਬਦਬਾ ਹੈ। ਉਹ ਹੁਣ ਤੱਕ ਸਾਢੇ ਪੰਜ ਲੱਖ ਕੁਇੰਟਲ ਕਪਾਹ ਖ਼ਰੀਦ ਚੁੱਕੇ ਹਨ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ: